GurmitShugli7ਭਾਜਪਾ ਸਮੇਤ ਸਭ ਵਿਰੋਧੀ ਪਾਰਟੀਆਂ ਕਾਂਗਰਸ ਦੇ ਉਸ ਰਾਜ ਨੂੰ ਮਾੜਾ ...
(31 ਦਸੰਬਰ 2024)

 

ਭਾਰਤ ਦੇਸ਼, ਜੋ ਅਬਾਦੀ ਅਤੇ ਇਲਾਕੇ ਦੇ ਲਿਹਾਜ਼ ਨਾਲ ਆਪਣੀ ਗਿਣਤੀ ਵੱਡੇ ਦੇਸ਼ਾਂ ਵਿੱਚ ਕਰਾਉਂਦਾ ਹੈ, ਉਵੇਂ ਹੀ ਉੱਤਰ ਪ੍ਰਦੇਸ਼ ਰਕਬੇ ਦੇ ਲਿਹਾਜ਼ ਨਾਲ ਤੇ ਅਬਾਦੀ ਸਦਕਾ ਅੱਸੀ ਪਾਰਲੀਮੈਂਟ ਮੈਂਬਰਾਂ ਨੂੰ ਚੁਣ ਕੇ ਸੰਸਦ ਵਿੱਚ ਭੇਜਣ ਕਰਕੇ ਸਭ ਦੀ ਨਿਗ੍ਹਾ ਖਾਸ ਕਰਕੇ ਚੋਣਾਂ ਸਮੇਂ ਜਿਸ ਨੂੰ ਯੂ ਪੀ ਕਹਿ ਕੇ ਵੱਧ ਪ੍ਰਚਾਰਿਆ ਜਾਂਦਾ ਹੈ, ਉੱਪਰ ਰਹਿੰਦੀ ਹੈਇਸ ਸੂਬੇ ਦਾ ਮੁੱਖ ਮੰਤਰੀ ਕੁਦਰਤੀ ਆਪਣੇ ਕੱਦ ਵਿੱਚ ਛੋਟਾ ਹੋਣ ਦੇ ਬਾਵਜੂਦ ਵੱਡੇ ਸੂਬੇ ਦੀ ਲਗਾਮ ਫੜੀ ਬੈਠਾ ਹੈ ਉਹ ਲਾਅ ਐਂਡ ਆਰਡਰ ਦੇ ਬਹਾਨੇ ਆਪਣਿਆਂ ਨੂੰ ਖੁਸ਼ ਰੱਖਣ ਅਤੇ ਅਜ਼ਾਦ ਸੋਚ ਰੱਖਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਬਲਡੋਜ਼ਰ ਤਕ ਦਾ ਸਹਾਰਾ ਲੈਂਦਾ ਹੈ। ਉਸਦੀਆਂ ਨਜ਼ਰਾਂ ਮੋਦੀ ਸਾਹਿਬ ਤੋਂ ਬਾਅਦ ਉਸ ਕੁਰਸੀ ’ਤੇ ਲੱਗੀਆਂ ਹੋਈਆਂ ਹਨ, ਜਿਸ ਨੂੰ ਮੋਦੀ ਨੇ ਐੱਨ ਡੀ ਏ ਦੇ ਸਹਾਰੇ ਤੀਜੀ ਵਾਰ ਹੱਥ ਪਾਇਆ ਹੈ। ਇਹ ਅਲੱਗ ਗੱਲ ਹੈ ਕਿ ਵਕਤ ਆਉਣ ’ਤੇ ਨਾਗਪੁਰੀਏ ਵੱਡਿਆਂ-ਵੱਡਿਆਂ ਨਾਗਾਂ ਨੂੰ ਖੁੱਡ ਵਿੱਚ ਵਾੜ ਦਿੰਦੇ ਹਨ, ਜਿਨ੍ਹਾਂ ਵਿੱਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਜਸਵੰਤ ਸਿੰਘ ਵਰਗੇ ਨਾਂਅ ਹਨ। ਉਹ ਹੁਣ ਆਪਣੇ ਘਰੀਂ ਬੈਠੇ ਆਪਣੇ ਆਪ ਨੂੰ ਮਾਰਗ-ਦਰਸ਼ਕ ਕਹਾਉਂਦੇ ਹਨ

ਉੱਤਰ ਪ੍ਰਦੇਸ਼ ਵਿੱਚ ਇੱਕ ਸੰਭਲ ਨਾਂਅ ਦੀ ਵੀ ਅਬਾਦੀ ਹੈ, ਜਿੱਥੇ ਕਦੇ (ਭਾਜਪਾਈਆਂ ਅਨੁਸਾਰ) ਹਿੰਦੂ ਵੱਡੀ ਗਿਣਤੀ ਵਿੱਚ ਰਿਹਾ ਕਰਦੇ ਸਨ, ਜਿਨ੍ਹਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉੱਥੋਂ ਪ੍ਰਵਾਸ ਕਰਨ ਲਈ ਮਜਬੂਰ ਕੀਤਾਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਤਹਿਸ-ਨਹਿਸ ਕੀਤਾਇਹ ਸਭ ਕੁਝ ਪਿਛਲੀਆਂ ਸਰਕਾਰਾਂ ਕਰਕੇ ਹੋਇਆਪਿਛਲੀਆਂ ਸਰਕਾਰਾਂ ਨੇ ਦੰਗੇ ਵੀ ਕਰਾਏ, ਜਿਨ੍ਹਾਂ ਦੀ ਯੋਗੀ ਜੀ ਵੱਖ-ਵੱਖ ਗਿਣਤੀ ਦੱਸਦੇ ਹਨਕਿੰਨੇ ਸਾੜ ਦਿੱਤੇ ਗਏ? ਕਿੰਨੇ ਮਾਰ ਦਿੱਤੇ ਗਏ? ਕਿੰਨੇ ਜ਼ਖਮੀ ਕਰ ਦਿੱਤੇ ਗਏ? ਕਿੰਨਿਆਂ ਨੂੰ ਉਜੜਣ ਲਈ ਮਜਬੂਰ ਕਰ ਦਿੱਤਾ ਗਿਆ? ਕਿੰਨੇ ਮੰਦਰ ਢਾਹ ਦਿੱਤੇ ਗਏ? ਕਿੰਨੇ ਮੰਦਰਾਂ ਨੂੰ ਮਸੀਤਾਂ ਵਿੱਚ ਤਬਦੀਲ ਕਰ ਦਿੱਤਾ ਗਿਆ? ਕਿੰਨੇ ਖੂਹ ਅਤੇ ਖੂਹੀਆਂ ਪੂਰ ਦਿੱਤੀਆਂ ਗਈਆਂ? ਕਿੰਨੇ ਮੰਦਰਾਂ ਨੂੰ ਢਾਹ ਕੇ ਮਸਜਿਦਾਂ, ਮਸੀਤਾਂ ਬਣਾਈਆਂ ਗਈਆਂ? ਨਾਲ ਹੀ ਬੜੀ ਇਮਾਨਦਾਰੀ ਨਾਲ ਸਮੇਂ ਦਾ ਜ਼ਿਕਰ ਵੀ ਕਰਦੇ ਹਨਸਮਾਂ-ਕਾਲ ਉਹ ਲਗਭਗ 1978 ਦਾ ਦੱਸਦੇ ਹਨਇਹ ਉਸ ਸਰਕਾਰ ਨੇ ਕੀਤਾ ਦੱਸਦੇ ਹਨ, ਜੋ 1978 ਵਿੱਚ ਸੱਤਾ ਦੇ ਨਸ਼ੇ ਵਿੱਚ ਸੀ

ਆਉ ਉਸ ਸਰਕਾਰ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏਭਾਜਪਾ ਸਮੇਤ ਸਭ ਵਿਰੋਧੀ ਪਾਰਟੀਆਂ ਕਾਂਗਰਸ ਦੇ ਉਸ ਰਾਜ ਨੂੰ ਮਾੜਾ ਗਰਦਾਨਦੀਆਂ ਹਨ, ਜਿਸ ਸਮੇਂ ਉਸ ਨੇ ਐਮਰਜੈਂਸੀ ਲਾ ਕੇ ਰਾਜ ਕਰਨਾ ਚਾਹਿਆ, ਜਿਸ ਕਰਕੇ ਭਾਰਤ ਦੀਆਂ ਸਮੁੱਚੀਆਂ ਵਿਰੋਧੀ ਪਾਰਟੀਆਂ, (ਜਿਸ ਵਿੱਚ ਸੀ ਪੀ ਆਈ ਸ਼ਾਮਲ ਨਹੀਂ ਸੀ) ਨੇ ਦੇਸ਼ ਦੀਆਂ ਸਭ ਜੇਲ੍ਹਾਂ ਭਰ ਦਿੱਤੀਆਂਜਿਸ ਅੰਦੋਲਨ ਸਦਕਾ ਸ੍ਰੀ ਜੈ ਪ੍ਰਕਾਸ਼ ਨਰਾਇਣ ਹੀਰੋ ਬਣ ਕੇ ਉੱਭਰੇਉਸ ਸਮੇਂ ਜਨਤਾ ਪਾਰਟੀ ਹੋਂਦ ਵਿੱਚ ਆਈਕਈ ਸਿਆਸੀ ਪਾਰਟੀਆਂ ਨੇ ਆਪਣੇ-ਆਪਣੇ ਨਾਂਵਾਂ ਨੂੰ ਬਰਕਰਾਰ ਰੱਖਦੇ ਹੋਏ ਅਜਿਹੇ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ

ਉਪਰੋਕਤ ਅੰਦੋਲਨ ਵਿੱਚੋਂ ਜੋ ਨਵੀਂ ਸਰਕਾਰ ਬਣੀ (ਮੇਰੇ ਗਿਆਨ ਮੁਤਾਬਕ) ਉਸ ਸਰਕਾਰ ਦਾ ਮੁਖੀ ਮਰਹੂਮ ਮੁਰਾਰਜੀ ਦੇਸਾਈ ਬਣਿਆਵਿਦੇਸ਼ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਸਨ ਤੇ ਅਡਵਾਨੀ ਜੀ ਸ਼ਾਇਦ ਹੋਮ ਮਨਿਸਟਰ ਬਣੇਇਸ ਕਰਕੇ ਯੋਗੀ ਜੀ ਅਗਰ 1978 ਸਾਲ ਦੇ ਲਾਗੇ-ਛਾਗੇ ਕੋਈ ਨਰਸਿੰਗਾਰ ਹੋਇਆ ਜਾਂ ਜਾਤੀ ਫਸਾਦ ਹੋਏ ਜਾਂ ਕਰਾਏ ਤਾਂ ਉਹ ਸ੍ਰੀਮਾਨ ਜੀ ਤੁਹਾਡੇ ਹੀ ਵੱਡੇ-ਵਡੇਰੇ ਸਨ, ਜਿਨ੍ਹਾਂ ਦੇ ਕਦਮਾਂ ’ਤੇ ਤੁਸੀਂ ਵੀ ਜਾਣੇ-ਅਣਜਾਣੇ ਅੱਜ ਪਹਿਰਾ ਦੇ ਰਹੇ ਹੋਅਗਰ ਸੰਭਲ ਵਿੱਚ ਹਿੰਦੂ ਕਤਲ ਜਾਂ ਸਾੜੇ ਗਏ ਜਾਂ ਜ਼ਖ਼ਮੀ ਹੋਏ ਜਾਂ ਸੰਭਲ ਇਲਾਕਾ ਛੱਡਣ ਲਈ ਮਜਬੂਰ ਹੋਏ ਜਾਂ ਮੰਦਰਾਂ ਨਾਲ ਵੱਡੇ ਪੱਧਰ ’ਤੇ ਛੇੜ-ਛਾੜ ਹੋਈ ਤਾਂ ਉਸ ਵੇਲੇ ਦੀ ‘ਪਿਛੜੀ ਸਰਕਾਰ’ ਦੀ ਮਿਹਰਬਾਨੀ ਸਦਕਾ ਹੈ, ਨਾ ਕਿ ਕਿਸੇ ਕਾਂਗਰਸ ਸਰਕਾਰ ਕਰਕੇ ਅਜਿਹਾ ਹੋਇਆਇਸ ਕਰਕੇ ਤੱਥਾਂ ਤੋਂ ਜਾਣੂ ਹੋਵੋ, ਜਨਤਾ ਨੂੰ ਵੀ ਜਾਣੂ ਕਰਵਾਓ ਤਾਂ ਕਿ ਤੁਹਾਡੇ ਵੱਲੋਂ ਫੈਲਾਇਆ ਗਿਆ ਆਤੰਕ ਕੁਝ ਘਟ ਸਕੇਜਨਤਾ ਮੁੜ ਅਮਨ-ਅਮਾਨ ਨਾਲ ਰਹਿ ਸਕੇਅਗਰ ਹਿੰਦੂਆਂ ਦੀ ਅਬਾਦੀ ਮੁਤਾਬਕ ਸੰਭਲ ਵਿੱਚ ਮੰਦਰ ਘੱਟ ਹਨ ਤਾਂ ਉਹ ਹੋਰ ਬਣਾਏ ਜਾ ਸਕਦੇ ਹਨਨਫ਼ਰਤ ਵਿੱਚ ਵਿਛੜੇ ਲੋਕ ਵਾਪਸ ਨਹੀਂ ਆ ਸਕਦੇ

ਅੱਜ ਦੇ ਦਿਨ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੰਭਲ ਵਿੱਚ ਇਸ ਵੇਲੇ ਮੁਸਲਿਮ ਅਬਾਦੀ ਜ਼ਿਆਦਾ ਹੈ, ਜਿਸਦੀ ਬਹੁ-ਗਿਣਤੀ ਚੋਣਾਂ ਵਿੱਚ ਭਾਜਪਾ ਦੇ ਹੱਕ ਵਿੱਚ ਭੁਗਤੀ ਹੈਅੱਜ ਦੇ ਦਿਨ ਸੰਭਲ ਮੁਸਲਿਮਾਂ ਕਰਕੇ ਨਹੀਂ ਸੰਭਲ ਹੋ ਰਿਹਾ, ਸਗੋਂ ਤੁਹਾਡੀਆਂ ਜ਼ਿਦਾਂ ਕਰਕੇ ਹੋ ਰਿਹਾਸੰਨ 1991 ਦੇ ਸੁਪਰੀਮ ਕੋਰਟ ਦੇ ਫੈਸਲੇ ਦੀ ਤੁਸੀਂ ਜਾਣ-ਬੁਝ ਕੇ ਉਲੰਘਣਾ ਕਰ ਰਹੇ ਹੋ, ਜਿਸ ਵਿੱਚ ਦੇਸ਼ ਦੀ ਸਿਖਰਲੀ ਅਦਾਲਤ ਨੇ ਫੈਸਲਾ ਕੀਤਾ ਸੀ ਕਿ ਸਮੁੱਚੇ ਦੇਸ਼ ਵਿੱਚ ਧਰਮ ਦੇ ਮਾਮਲੇ ਵਿੱਚ ਦੇਸ਼ ਵਿੱਚ ਜੋ ਸਥਿਤੀ 15 ਅਗਸਤ 1947 ਨੂੰ ਸੀ, ਉਸ ਨੂੰ ਅਗਲੇ ਹੁਕਮਾਂ ਤਕ ਜਿਉਂ ਦਾ ਤਿਉਂ ਰੱਖਿਆ ਜਾਵੇ, ਭਾਵ ਕਿਸੇ ਤਰ੍ਹਾਂ ਦੀ ਛੇੜ-ਛਾੜ ਨਾ ਕੀਤੀ ਜਾਵੇ ਇਸਦੀ ਉਲੰਘਣਾ ਸਰਕਾਰ ਦੀ ਸ਼ਹਿ ’ਤੇ ਭਾਜਪਾਈਆਂ ਦੁਆਰਾ ਹੋ ਰਹੀ ਹੈਜਿਵੇਂ ਪਿੱਛੇ ਜਿਹੇ ਫਿਰ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਅਗਲੇ ਹੁਕਮਾਂ ਤਕ ਕਿਸੇ ਵੀ ਮੰਦਰ ਖਾਤਰ ਕਿਸੇ ਵੀ ਮਸਜਿਦ/ਮਸੀਤ ਦੀ ਖੁਦਾਈ ਜਾਂ ਸਰਵੇ ਨਾ ਕੀਤਾ ਜਾਵੇ, ਪਰ ਤੁਸੀਂ ਆਪਣੇ ਨਸ਼ੇ ਵਿੱਚ ਹਿੰਦੂਆਂ ਨੂੰ ਇਕੱਠਾ ਕਰਨ ਲਈ ਅਜਿਹਾ ਸਭ ਕਰਕੇ ਦਿਖਾ ਰਹੇ ਹੋਤੁਹਾਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਸਰਕਾਰੀ ਅੱਤਿਆਚਾਰੀ ਹੁਕਮਾਂ ਨਾਲ ਆਮ ਜਨਤਾ ਤੰਗ ਆਈ ਹੋਈ ਹੈਜਿਵੇਂ ਤੁਹਾਡੇ ਬਲਡੋਜ਼ਰ ਤੋਂ ਅੱਕ ਕੇ ਸੁਪਰੀਮ ਕੋਰਟ ਨੇ ਉਸ ਨੂੰ ਕਿਸੇ ਖੂੰਜੇ ਲਾਇਆ ਹੈ, ਉਵੇਂ ਹੀ ਕਿਸੇ ਪਲ, ਕਿਸੇ ਚੋਣ ਸਮੇਂ ਜਾਂ ਕਿਸੇ ਜਨ-ਅੰਦੋਲਨ ਕਰਕੇ ਜਨਤਾ ਵੀ ਤੁਹਾਨੂੰ ਖੂੰਜੇ ਲਾ ਸਕਦੀ ਹੈਅਜਿਹਾ ਸਮਾਂ ਨਾ ਆਵੇ, ਤੁਹਾਨੂੰ ਅੱਜ ਹੀ ਸਭ ਕਾਨੂੰਨ ਦੀਆਂ ਹੱਦਾਂ ਅੰਦਰ ਰਹਿ ਕੇ ਕਰਨਾ ਹੋਵੇਗਾ‘ਏਕ ਰਹੋਗੇ ਤੋਂ ਨੇਕ ਰਹੋਗੇ’ ਵਰਗੇ ਮਜ਼ਹਬੀ ਨਾਅਰੇ ਨੂੰ ਛੱਡ ਕੇ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ’ ਨਾਅਰੇ ’ਤੇ ਮੁੜ ਆਉਣਾ ਪਵੇਗਾ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5578)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Gurmit S Shugli

Gurmit S Shugli

Jalandhar, Punjab, India.
Phone: (91 - 98721 -  65741)

More articles from this author