“ਮਹਾ ਕੁੰਭ ਮੇ ਕੀ ਹੂਈ ਸ਼ਰਾਰਤ ਕੇ ਬਾਅਦ ਹਮਾਰਾ ਦਿੱਲੀ ਕਾ ਚੋਣ ਗਰਾਫ਼ ...”
(3 ਫਰਵਰੀ 2025)
ਅਚਾਨਕ ਮਨ ਵਿੱਚ ਖਿਆਲ ਆਇਆ ਕਿ ਦੇਸ਼ ਮੁਖੀ ਵਾਂਗ ਮੈਂ ਵੀ ਲਿਖਣ ਦੀ ਬਜਾਏ ਆਪਣੇ ਮਨ ਦੀਆਂ ਭਾਵਨਾਵਾਂ ਬੋਲ ਕੇ ਜਨਤਾ ਦੇ ਸਾਹਮਣੇ ਕਿਉਂ ਨਹੀਂ ਰੱਖ ਸਕਦਾ? ਸਿਰਫ਼ ਦੇਸ਼ ਦੀਆਂ ਪ੍ਰਾਪਤੀਆਂ, ਦੇਸ਼ ਦੀ ਜਨਤਾ, ਬਾਹਰਲੇ ਦੇਸ਼ਾਂ ਨਾਲ ਆਪਣੇ ਸੁਖਾਵੇਂ ਰਿਸ਼ਤਿਆਂ, ਦੇਸ਼ ਦੀ ਤਰੱਕੀ, ਦੇਸ਼ ਦੀ ਆਰਥਿਕਤਾ, ਦੇਸ਼ ਵਿੱਚ ਚੋਣ ਸੁਧਾਰਾਂ ਅਤੇ ਆਪਣੇ ਦੇਸ਼ ਦੇ ਗਵਾਂਢੀਆਂ ਬਾਰੇ ਤਾਂ ਗੱਲ ਕਰਨੀ ਹੈ। ਗੱਲਾਂ-ਗੱਲਾਂ ਵਿੱਚ ਸਮੇਤ ਅਨਪੜ੍ਹਾਂ ਤਕ ਸੁਣਾਉਣੀ ਹੈ। ਜੇ ਦੇਸ਼ ਮੁਖੀ ਆਪਣੀਆਂ ਪ੍ਰਾਪਤੀਆਂ ਦਰਸਾਉਣ ਲਈ ‘ਮਨ ਕੀ ਬਾਤ’ ਕਰਕੇ ਸਾਰ ਸਕਦਾ ਹੈ ਤਾਂ ਇੱਕ ਸਧਾਰਨ ਨਾਗਰਿਕ ਉਨ੍ਹਾਂ ਨੂੰ ਅਤੇ ਦੇਸ਼ ਨੂੰ ਸੰਬੋਧਤ ਕਿਉਂ ਨਹੀਂ ਹੋ ਸਕਦਾ? ਮੈਂ ਹੌਸਲਾ ਕਰਕੇ ਸੰਬੋਧਤ ਹੋ ਰਿਹਾ ਹਾਂ।
ਪਿਆਰੇ ਦੇਸ਼ ਵਾਸੀਓ, ਹਮ ਕਿੰਨੇ ਖੁਸ਼ ਕਿਸਮਤ ਹਾਂ ਕਿ ਹਮ ਉਸ ਦੇਸ਼ ਕੇ ਵਾਸੀ ਹਾਂ ਜਿਸ ਦੇਸ਼ ਦਾ ਮੁਖੀ ਵਿਸ਼ਵ ਗੁਰੂ ਬਣ ਚੁੱਕਾ ਹੈ। ਜਿਹੜਾ ਦੇਸ਼ ਦੀ ਅਰਥ ਵਿਵਸਥਾ ਦੁਨੀਆ ਦੇ ਤੀਜੇ ਨੰਬਰ ’ਤੇ ਲਿਆਉਣ ਲਈ ਦਿਨ-ਰਾਤ ਯਤਨਸ਼ੀਲ ਰਹਿੰਦਾ ਹੈ। ਜਿਸਦੀ ਕਹਿਣੀ ਅਤੇ ਕਰਨੀ ਵਿੱਚ ਉੱਨੀ-ਇੱਕੀ ਦਾ ਫ਼ਰਕ ਹੁੰਦਾ ਹੈ। ਜਿਸ ਨੂੰ ਸੰਸਾਰ ਭਰ ਵਿੱਚ ਅਮਨ ਸਥਾਪਤ ਕਰਨ ਵਾਸਤੇ ਬਾਕੀ ਦੇਸ਼ਾਂ ਦੇ ਲੀਡਰਾਂ ਨੇ ਹੋ ਰਹੀਆਂ ਜੰਗਾਂ ਖ਼ਤਮ ਕਰਾਉਣ ਦਾ ਜ਼ਿੰਮਾ ਦਿੱਤਾ ਹੋਇਆ ਹੈ। ਜੋ ਹਮੇਸ਼ਾ ਚੌਵੀ ਘੰਟੇ ਆਪਣੀ ਜਨਤਾ ਬਾਰੇ ਸੋਚਦਾ ਰਹਿੰਦਾ ਹੈ। ਇਹ ਅਲੱਗ ਗੱਲ ਹੈ ਕਿ ਕਈ ਵਾਅਦੇ “ਚਾਂਦਨੀ ਦਿਵਾਲੀ” ਵਾਂਗ ਅੱਜ ਦੇ ਦਿਨ ਵੀ ਅਧੂਰੇ ਪਏ ਹਨ। ਕਈ ਵਾਅਦੇ ਨੇਤਾ ਜੀ ਦੀ ਘੌਲ ਕਰਕੇ ਨਹੀਂ ਬਲਕਿ ਜਪਾਨੀ ਸਰਕਾਰ ਦੀ ਢਿੱਲ ਕਰਕੇ ਅਧੂਰੇ ਪਏ ਹੋਏ ਹਨ। ਜਿਵੇਂ ਬੁਲਿਟ ਟਰੇਨ ਦੀ ਗੱਲ। ਪੰਦਰਾਂ ਲੱਖ ਸਵਿਜ਼ਰਲੈਂਡ ਤੋਂ ਲਿਆ ਕਿ ਹਰੇਕ ਦੇ ਖਾਤੇ ਵਿੱਚ ਪਾਉਣਾ, ਉਹ ਵੀ ਸਮਾਂ ਨਾ ਮਿਲਣ ਕਰਕੇ ਤੁਹਾਨੂੰ ਅਧੂਰਾ ਲਗਦਾ ਹੈ। ਦੇਸ਼ ਵਾਸੀਓ ਏਕ ਇਨਸਾਨ ਕਿਆ-ਕਿਆ ਕਰ ਸਕਦਾ ਹੈ? ਵੈਸੇ ਵੀ ਦੇਸ਼ ਮੁਖੀ ਹੋਵੇ ਜਾਂ ਦੇਸ਼ ਦਾ ਗ੍ਰਹਿ ਮੰਤਰੀ ਹੋਵੇ, ਉਹ ਠੀਕ ਸਮੇਂ ਸਭ ਜਨਤਾ ਨੂੰ ਸਪਸ਼ਟ ਕਰ ਚੁੱਕੇ ਹੈਂ। ਆਪ ਸਭ ਵਾਅਦਿਆਂ ਨੂੰ ਸੱਚ ਬਿਲਕੁਲ ਨਾ ਮੰਨਿਆ ਕਰੋ। ਇਨ੍ਹਾਂ ਵਿੱਚ ਕੁਝ ਜੁਮਲੇ ਹੁੰਦੇ ਹਨ। ਜੋ ਸਾਨੂੰ ਚੋਣ ਦੌਰਾਨ ਛੱਡਣੇ ਪੈਂਦੇ ਹਨ। ਪਰ ਉਨ੍ਹਾਂ ਨੂੰ ਪੂਰਾ ਕਰਨਾ ਜ਼ਰੂਰੀ ਨਹੀਂ ਹੁੰਦਾ। ਮੈਂ ਬਤੌਰ ਦੇਸ਼ ਮੁਖੀ ਪਿਛਲੇ ਦਸ ਸਾਲ ਤੋਂ ਆਪ ਕੇ ਬੀਚ ਮੈਂ ਗੁਜ਼ਰ ਰਹਾਂ ਹੂੰ। ਅਬ ਤਕ ਤੋ ਆਪ ਕੋ ਸਭ ਪਤਾ ਚੱਲ ਜਾਣਾ ਚਾਹੀਏ। ਕੁਝ ਵਾਅਦੇ ਕਰਨੇ ਕੇ ਲੀਏ ਹੋਤੇਂ ਹੈ, ਪੂਰਾ ਕਰਨੇ ਕੇ ਲੀਏ ਨਹੀਂ ਹੋਤੇ। ਅਬ ਤਕ ਆਪ ਸਭ ਕੋ ਸਮਝ ਜਾਣਾ ਚਾਹੀਏ ਥਾ। ਜੋ ਜੋ ਮੈਂ ਨੇ ਬਤੌਰ ਜੁਮਲੇ ਕਹਾ ਥਾ। ਜੈਸੇ ਮੈਨੇ 2014 ਦੇ ਬਾਅਦ ਗਾਇਬ ਹੂਆ ਕਾਲਾ ਧਨ ਕੇ ਬਾਬਤ, ਸਵਿੱਸ ਬੈਂਕ, ਸਸਤਾ ਪੈਟਰੋਲ ਕਰਨੇ ਬਾਬਤ, ਸਮਾਰਟ ਸਿਟੀ ਬਣਾਉਣ ਬਾਬਤ ਔਰ ਦੋ ਕਰੋੜ ਰੁਜ਼ਗਾਰ ਪ੍ਰਾਪਤ ਕਰਨੇ ਬਾਬਤ ਕਹਾ ਥਾਂ। ਭੈਣ ਔਰ ਭਾਈਓ ਅਗਰ ਆਪ ਭੂਲ ਕਰ ਆਪਣਾ ਦਿਮਾਗ਼ ਖਾਲੀ ਨਹੀਂ ਕਰੋਗੇ ਤੋਂ ਨਆ (ਨਵਾਂ) ਕੈਸੇ ਸੀਖੋਗੇ? ਅਗਰ ਆਪ ਨੇ ਕੁਝ ਸੀਖਣਾ ਹੈ ਤੋਂ ਪਹਿਲੇ ਭੂਲ ਕਰ ਅਮਨੇ ਦਿਮਾਗ ਮੇਂ ਕੁਝ ਸੀਖਣੇ ਕੇ ਲੀਏ ਜਗਾਹ ਬਣਾਓ।
ਦੇਸ਼ ਵਾਸੀਓ! ਹਮ ਨੇ ਆਪਣੇ ਦੇਸ਼ ਕੀ ਸ਼ੁੱਧਤਾ ਕੇ ਲੀਏ ਅਰਬੋਂ ਖ਼ਰਚ ਕੇ ਦੇਸ਼ ਕੇ ਸਨਾਤਨ ਕੋ ਬਚਾਨੇ ਕੇ ਲੀਏ ‘ਮਹਾਂ ਕੁੰਭ’ ਕਾ ਇੰਤਜ਼ਾਮ ਕੀਆ। ਆਪ ਕੀ ਸੇਵਾ ਕਰਤਾ ਰਹੂੰ, ਇਸ ਲੀਏ ਵੋਟ ਪ੍ਰਾਪਤ ਕਰਨੇ ਕੇ ਲੀਏ ਮੈਨੇ ਸਭ ਕਿਸਮ ਕੇ ਸਾਧੂ ਸੰਤਾਂ ਕੋ ਬੁਲਾ ਕੇ, ਇਸ਼ਨਾਨ ਕਰਾ ਕੇ ਸਭ ਕੋ ਸ਼ੁੱਧ ਕਰਨੇ ਕਾ ਪਰਿਆਸ ਕੀਆ। ਮੁਝੇ ਕਿਆ ਪਤਾ ਥਾ ਕਿ ਇਨਮੇਂ ਕਾਂਗਰਸੀ ਸੋਚ ਕੇ ਵੀ ਸਾਧੂ ਹੈਂ। ਜਿਸ ਕਰਕੇ ਪਹਿਲੇ ਰਹਿਨ ਵਾਲੇ ਘਰਾਂ ਨੂੰ ਅੱਗ ਨੇ ਘੇਰਿਆ। ਫਿਰ ਕੁਝ ਗੱਡੀਆਂ ਵੀ ਸੜ ਕੇ ਸੁਆਹ ਹੋਈਆਂ। ਅਬ ਵਿਰੋਧੀ ਸੰਤਾਂ ਸਾਧੂਆਂ ਕਰਕੇ ਪਿਛਲੇ ਦਿਨੀਂ ਰਾਤ ਕੋ ਭਗਦੜ ਮਚ ਗਈ ਜਿਸ ਮੇਂ 30 ਸ਼ਰਧਾਲੂਆਂ ਕੀ ਮੌਤ ਅਤੇ 60 ਸ਼ਰਧਾਲੂ ਹਸਪਤਾਲਾਂ ਵਿੱਚ ਇਲਾਜ ਅਧੀਨ ਹੈਂ। ਇਹ ਰੌਲਾ ਵਿਰੋਧੀਆਂ ਕਾ ਥਾ ਕਿ ਸਭ ਕੁਝ ਫੌਜ ਹਵਾਲੇ ਕਰੋ। ਆਪ ਨੇ ਦੇਖਾ ਹੋਗਾ ਕਿ ਕਿ ਮੈਨੇ ਦੋ ਘੰਟੇ ਕੇ ਬੀਚ ਤੀਨ ਵਾਰ ਟੈਲੀਫੋਨ ਪੇ ਮੁੱਖ ਮੰਤਰੀ ਯੋਗੀ ਸੇ ਗੱਲ ਕੀਤੀ। ਜੇਹ ਅਲੱਗ ਬਾਤ ਹੈ ਕਿ ਲਾਸ਼ੋਂ ਅਤੇ ਜ਼ਖ਼ਮੀਆਂ ਦੀ ਗਿਣਤੀ ਮੈਂ ਦੇਰ ਲੱਗੀ। ਲਗਤਾ ਹੈ ਜੋ ਮਹਾ-ਕੁੰਭ ਮੇਲੇ ਸੇ ਸਰਕਾਰ ਕੋ ਮਿਲਣੇ ਵਾਲਾ ਥਾਂ ਵੌਹ ਵਿਰੋਧੀ ਛੀਨ ਲੇ ਜਾਏਗੇਂ। ਮਹਾ ਕੁੰਭ ਮੇ ਕੀ ਹੂਈ ਸ਼ਰਾਰਤ ਕੇ ਬਾਅਦ ਹਮਾਰਾ ਦਿੱਲੀ ਕਾ ਚੋਣ ਗਰਾਫ਼ ਵੀ ਨੀਚੇ ਆਇਆ ਦਿਖਾਈ ਦੇ ਰਹਾ ਹੈ। ਮੈਨੇ ਜੋ ਦੇਸ਼ ਬਾਬਤ ਕਹਾ ਥਾ ਕਿ “ਮੈਂ ਦੇਸ਼ ਨਹੀਂ ਵਿਕਨੇ ਦੂੰਗਾ” ਮੈਨੇ ਉਸ ਪਰ ਸੌ ਫ਼ੀਸਦੀ ਅਮਲ ਕੀਆ ਹੈ, ਮੈਂ ਨੇ ਦੇਸ਼ ਕੋ ਖੁਦ ਵੇਚਾ ਹੈ। ਮੈਂ ਨੇ ਕਿਸੇ ਵਿਰੋਧੀ ਕੋ ਖਰੀਦਨੇ ਨਹੀਂ ਦੀਆਂ। ਜੋ ਖਰੀਦਨੇ ਵਾਲੇ ਹੈਂ ਵੋ ਸਭ ਮੇਰੇ ਹੈ, ਆਪ ਕੇ ਭਾਈ ਭੈਣ ਹੈ। ਇਸ ਲੀਏ ਸਮੁੱਚਾ ਦੇਸ਼ ਸੁਰੱਖਿਅਤ ਹਾਥੋਂ ਮੈਂ ਹੈ।
ਭੈਣ ਅਤੇ ਭਾਈਓ, ਆਪ ਨੇ ਦੇਖਾ ਹੋਗਾ ਕਿ ਮੈਂ ਆਗੇ ਭਿ ਆਪ ਕੇ ਬੀਚ ਰਹੂੰ, ਇਸ ਲੀਏ ਮੈਨੇ ਅੱਸੀ ਕਰੋੜ ਕੀ ਏਕ ਅਜਿਹੀ ਫੌਜ ਤਿਆਰ ਕੀਤੀ ਹੈ, ਜੋ ਪਾਂਚ ਕਿਲੋ ਗੇਹੂੰ ਅਤੇ ਚਾਵਲ ਪੇ ਹਮੇ ਵੋਟ ਦੇ ਰਹੀ ਹੈ। ਹਮ ਆਸ ਕਰਤੇ ਹੈਂ, ਆਉਣ ਵਾਲੇ ਸਮੇਂ ਮੇਂ ਇੰਨ ਮੇਂ ਵਰਿਧੀ ਹੋਗੀ। ਦੇਸ਼ ਵਾਸੀਓ, ਦੇਸ਼ ਮੁਖੀ ਬਣ ਕੇ ਕਾਮ ਕਰਨਾ ਕੋਈ ਅਸਾਨ ਬਾਤ ਨਹੀਂ ਹੈ। ਕਈ ਵਾਰ ਕੀਤੇ ਵਾਅਦਿਆਂ ਤੋਂ ਮੁੱਕਰਨਾ ਪੈਂਦਾ ਹੈ। ਜਿਸ ਨੂੰ ਥੁੱਕ ਕੇ ਚਟਨਾ ਵੀ ਆਖਿਆ ਜਾਂਦਾ ਹੈ। ਇਸ ਲੀਏ ਦੇਸ਼ ਵਾਸੀਓ, ਮੈਂ ਆਪ ਕੇ ਲੀਏ ਅਜਿਹਾ ਸਭ ਕੁਝ ਕਰਤਾ ਰਹਿਤਾ ਹੂੰ ਔਰ ਕਰਤਾ ਰਹੂੰਗਾ ਤਾਂ ਕਿ ਹਮਾਰਾ ਆਪ ਕੇ ਸਾਥ ਭਾਈਚਾਰਾ ਮਜ਼ਬੂਤ ਬਨਾ ਰਹੇ। ਭਾਈਓ, ਵਿਰੋਧੀ ਹਮੇ ਬਦਨਾਮ ਕਰਨੇ ਕੇ ਲੀਏ ਆਖ ਰਹੇ ਹੈਂ ਕਿ 2014 ਮੇਂ ਹਰ ਭਾਰਤੀ ਪੇ ਵਿਸ਼ਵ ਬੈਂਕ ਕਾ ਕਰਜ਼ 1783 ਸੀ ਜੋ ਹੁਣ ਬੜ ਕਰ 34250 ਹੋ ਗਿਆ ਹੈ, ਮੁਝੇ ਬਤਾਈਏ ਅਭੀ ਕਹਾਂ ਦੁੱਗਨਾ ਹੂਆ ਹੈ? ਕਾਮ ਕਰੇਂਗੇ ਤੋਂ ਕਰਜ਼ ਬੜੇਗਾ ਹੀ।
ਅਖੀਰ ਵਿੱਚ ਮੈਂ ਆਪਣੇ ਪਾਠਕਾਂ ਸਮੇਤ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਅਗਰ ਆਪ ਨੇ ਖੁਸ਼ ਰਹਿਣਾ ਹੈ ਤੋ ਦੇਸ਼ ਕੇ ਨੇਤਾ ਜੀ ਕਾ ਭਾਸ਼ਣ ਸੁਣੀਏ ਔਰ ਜ਼ੋਰ-ਜ਼ੋਰ ਸੇ ਤਾੜੀ ਬਜਾਤੇ ਰਹੀਏ। ਅਗਰ ਭਾਸ਼ਣ ਕੇ ਆਗੇ ਬੜੋਗੇ ਤੋ ਨੇਤਾ ਜੀ ਕੀ ਕੋਈ ਗਰੰਟੀ ਨਹੀਂ ਹੋਵੇਗੀ। ਬਾਕੀ ਸਭ ਸਹੂਲਤੇਂ ਤੁਹਾਡੇ ਖਾਤੇ ਮੇਂ ਆਤੀ ਰਹੇਂਗੀ। ਅਗਲੇ ਐਤਵਾਰ ਤਕ ਜੈ ਜਨਤਾ!
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)