GurmitShugli7ਇਓਂ ਜਾਪ ਰਿਹਾ ਹੈ ਜਿਵੇਂ ਜਿੱਤ ਪ੍ਰਾਪਤ ਕਰਨ ਦੀ ਖਾਤਰ ...
(29 ਜਨਵਰੀ 2025)

 

ਮੋਦੀ ਜੀ, ਅਸੀਂ ਵੀ ਉਸ ਦੇਸ਼ ਦੇ ਨਾਗਰਿਕ ਹਾਂ ਜਿਸ ਦੇਸ਼ ਦੇ ਤੁਸੀਂ ਤੀਜੀ ਵਾਰ ਆਪਣੀ ਪਾਰਟੀ ਤੋਂ ਇਲਾਵਾ ਬਾਕੀ ਪਾਰਟੀਆਂ ਦੇ ਮੋਢੇ ਸਹਾਰੇ ਇਸ ਕੁਰਸੀ ਤਕ ਅੱਪੜੇ ਹੋ। ਪਰ ਸਭ ਤੋਂ ਪਹਿਲਾਂ ਜਦੋਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾ ਬਿਆਨ ਦਿੱਤਾ ਕਿ ‘ਨਾ ਖਾਊਂਗਾ, ਨਾ ਖਾਣ ਦੂੰਗਾ’ ਸੁਣ ਕੇ ਅਥਾਹ ਖੁਸ਼ੀ ਵਿੱਚ ਮਨ ਝੂਮ ਉੱਠਿਆ ਕਿ ਇਮਾਨਦਾਰ ਬਣਨ ਲਈ ਮਾਰਕਸਵਾਦ ਪੜ੍ਹਨਾ ਜ਼ਰੂਰੀ ਨਹੀਂਅਜਿਹੇ ਮਹਾ-ਪੁਰਸ਼ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਵਿਰੋਧੀ ਐਵੇਂ ਗ੍ਰਹਿਸਥ ਭਗੌੜਾ ਕਹਿ ਕੇ ਭੰਡਦੇ ਰਹੇ, ਪਰ ਸਰ ਜੀ ਤੁਸੀਂ ਇਹ ਵੀ ਦੱਸਣਾ ਕਿ ਪ੍ਰਧਾਨ ਮੰਤਰੀ ਦੀ ਪਦਵੀ ਰਹਿੰਦਿਆਂ ਕਿਹੜਾ ਮੁਨਾਫੇ ਵਿੱਚ ਜਾਂਦਾ ਸਰਕਾਰੀ ਡਿਪਾਰਟਮੈਂਟ ਤੁਹਾਡੇ ਤੋਂ ਬਚ ਸਕਿਆ, ਜਿਸਦਾ ਤੁਸੀਂ ਪ੍ਰਾਈਵੇਟਾਈਜ਼ੇਸ਼ਨ ਕਰਕੇ ਆਪਣੀ ਪਾਰਟੀ, ਆਪਣੇ ਦੋਸਤਾਂ ਤੇ ਆਪਣੇ ਚਹੇਤਿਆਂ ਨੂੰ ਸਮੇਂ-ਸਮੇਂ ਸਿਰ ਲਾਭ ਨਹੀਂ ਪਹੁੰਚਾਇਆ? ਜਿਸ ਵਿੱਚ ਤੁਸੀਂ ਜੀਵਨ ਬੀਮਾ ਤੋਂ ਲੈ ਕੇ ਲੋਹੇ ’ਤੇ ਚੱਲਣ ਵਾਲੀ, ਲੋਹੇ ਦੇ ਪਹੀਆਂ ਵਾਲੀ ਗੱਡੀ ਦਾ ਰੱਸਾ ਆਪਣੇ ਉਨ੍ਹਾਂ ਦੋਸਤਾਂ ਜਾਂ ਕੰਪਨੀਆਂ ਹੱਥ ਨਾ ਫੜਾਇਆ ਹੋਵੇ, ਜਿਨ੍ਹਾਂ ਦੇ ਤੁਸੀਂ ਵੋਟ ਕਰਜ਼ਦਾਰ ਸੀ ਅਤੇ ਹੋ ਵੀ, ਜਿਸ ਕਰਕੇ ਬਿਨਾਂ ਤਜਰਬੇਕਾਰ ਲੋਕਾਂ ਸਣੇ ਮੁਲਾਜ਼ਮਾਂ ਦੇ ਅੱਜ ਦੇ ਦਿਨ ਇਸ ਰੇਲਵੇ ਵਿਭਾਗ ਵਿੱਚ ਮੌਤਾਂ ਅਤੇ ਐਕਸੀਡੈਂਟਾਂ ਦੀ ਗਿਣਤੀ ਵਧਣ ਕਰਕੇ ਜਨਤਾ ਮਰਹੂਮ ਰੇਲਵੇ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਅਕਸਰ ਯਾਦ ਕਰਦੀ ਰਹਿੰਦੀ ਹੈ, ਜਿਨ੍ਹਾਂ ਇੱਕ ਛੋਟੇ ਜਿਹੇ ਰੇਲਵੇ ਐਕਸੀਡੈਂਟ ਤੋਂ ਬਾਅਦ ਆਪਣੀ ਮਨਿਸਟਰੀ ਤਿਆਗ ਕੇ ਆਪਣੀ ਸੂਝ-ਬੂਝ ਦਾ ਸਬੂਤ ਦਿੱਤਾ ਸੀਮੋਦੀ ਜੀ ਜੇ ਜਾਣਨਾ ਹੋਵੇ ਤਾਂ ਕੀ ਤੁਸੀਂ ਸਮੇਤ ਆਪਣੇ ਲਾਣੇ ਦੇ ਅਜਿਹਾ ਵਿਅਕਤੀ ਕਿਸੇ ਮਹਿਕਮੇ ਵਿੱਚ ਤਿਆਰ ਕਰ ਸਕੇ, ਜਿਸਦੀ ਤੁਸੀਂ ਉਦਾਹਰਨ ਦੇ ਸਕੋ?

ਪ੍ਰਧਾਨ ਮੰਤਰੀ ਜੀ, ਰਿਓੜੀਆਂ ਅਤੇ ਰਿਸ਼ਵਤ ਵਿੱਚ ਕੀ ਕੋਈ ਫਰਕ ਹੈ? ਅਗਰ ਹੈ ਤਾਂ ਉਹ ਕੀ ਫਰਕ ਹੈ? ਅੱਜ-ਕੱਲ੍ਹ ਦਿੱਲੀ ਚੋਣਾਂ ਦੇ ਸੰਬੰਧ ਵਿੱਚ ਤੁਹਾਨੂੰ ਅਤੇ ਤੁਹਾਡੀ ਪਾਰਟੀ ਦੇ ਹੋਰ ਲੀਡਰਾਂ ਨੂੰ ਸੁਣਨ ਦਾ ਮੌਕਾ ਮਿਲਦਾ ਰਹਿੰਦਾ ਹੈ, ਜਿਸ ਨੂੰ ਸੁਣਨ ਉਪਰੋਕਤ ਦੋਹਾਂ ਗੱਲਾਂ ਵਿੱਚ ਕੀ ਫਰਕ ਹੁੰਦਾ ਹੈ, ਸਾਫ ਹੋਣ ਦੀ ਬਜਾਏ ਸਭ ਕੁਝ ਉਲਝ ਗਿਆ ਹੈ। ਜਿਨ੍ਹਾਂ ਰਿਓੜੀਆਂ ਦਾ ਤੁਸੀਂ ਅੱਜ ਤਕ ਵਿਰੋਧ ਕਰਦੇ ਰਹੇ, ਉਸ ਬਾਬਤ ਤੁਹਾਡੀ ਰਾਏ ਬਿਲਕੁਲ ਬਦਲ ਗਈ ਲਗਦੀ ਹੈਹੁਣ ਤੁਸੀਂ ਵਿਰੋਧੀਆਂ ਤੋਂ ਜ਼ਿਆਦਾ ਅਤੇ ਹੋਰ ਉੱਚੀ ਆਵਾਜ਼ ਵਿੱਚ ਇਸਦਾ ਗੁਣ-ਗਾਣ ਕਰਦੇ ਦਿਖਾਈ ਦਿੰਦੇ ਹੋਕੀ ਤੁਹਾਨੂੰ ਗਿਆਨ ਹੋ ਗਿਆ ਕਿ ਜਨਤਾ ਦਾ ਪੈਸਾ ਜਨਤਾ ਨੂੰ ਕਿਸੇ ਬਹਾਨੇ ਮੋੜਨਾ ਚਾਹੀਦਾ ਹੈ, ਜਾਂ ਦਿੱਲੀ ਦਾ ਚੋਣ ਦੰਗਲ ਸਖ਼ਤ ਹੋ ਗਿਆ ਹੈ ਜਾਂ ਹਾਰ ਦਾ ਡਰ ਸਤਾਉਣ ਲੱਗਾ ਹੈ? ਕੁਝ ਵੀ ਹੋਵੇ, ਅੱਜ ਦੇ ਦਿਨ ਤੁਸੀਂ ਰਿਓੜੀਆਂ ਦੇ ਵਿਉਪਾਰੀ ਬਣ ਗਏ ਜਾਪਦੇ ਹੋ? ਅਸਲ ਵਿੱਚ ਰਿਓੜੀਆਂ ਦੇ ਸੰਬੰਧ ਵਿੱਚ ਤੁਹਾਡਾ ਅਤੇ ਕੇਜਰੀਵਾਲ ਦਾ ਰਿਸ਼ਤਾ ਸਾਂਢੂਆਂ ਵਾਲਾ ਲਗਦਾ ਹੈ

ਅਗਲੀ ਗੱਲ ਜੋ ਤੁਹਾਡੇ ਮਨ ਨੂੰ ਕਦੇ ਚੰਗੀ ਭਾਈ ਸੀ, ਉਹ ਸੀ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਜਿਸ ’ਤੇ ਤੁਸੀਂ ਅਥਾਹ ਖਰਚ ਕੀਤਾਜਨਤਾ ਦੇ ਇੱਕ ਵੱਡੇ ਹਿੱਸੇ ਨੇ ਇਸ ਨੂੰ ਜੀ ਆਇਆਂ ਵੀ ਆਖਿਆਸੰਬੰਧਤ ਸੂਬੇ ਦੀਆਂ ਪਾਰਟੀਆਂ ਨੇ ਵੀ ਇਸ ਮੁਹਿੰਮ ਦਾ ਬਣਦਾ ਫਾਇਦਾ ਲਿਆਫਿਰ ਤੁਹਾਡੀ ਪਾਰਟੀ ਨੇ ਮੋਹਰੀ ਬਣ ਕੇ ਔਰਤ ਵਰਗ ਨੂੰ ਨਕਦ ਪੈਸਿਆਂ ਵਿੱਚ ਭੁਗਤਾਨ ਕਰਕੇ ਬਦਲੇ ਵਿੱਚ ਆਪਣੀਆਂ ਸਰਕਾਰਾਂ ਬਣਾਈਆਂਦਿੱਲੀ ਚੋਣਾਂ ਵਿੱਚ ਸਭ ਪਾਰਟੀਆਂ ਦੇ ਐਲਾਨਾਂ ਜਿਵੇਂ 1100-2100, 3100, 4100, 5100 ਆਦਿ ਦਾ ਸੁਣ ਕੇ ਇਓਂ ਜਾਪ ਰਿਹਾ ਹੈ ਜਿਵੇਂ ਜਿੱਤ ਪ੍ਰਾਪਤ ਕਰਨ ਦੀ ਖਾਤਰ ਸਭ ਪਾਰਟੀਆਂ ਨੇ ਔਰਤ ਵਰਗ ਦੀ ਬੋਲੀ ਜਿਹੀ ਲਾ ਦਿੱਤੀ ਹੋਵੇ ਇਸਦਾ ਸਮੁੱਚੀ ਜਨਤਾ ਵਿੱਚ ਚੰਗਾ ਪ੍ਰਭਾਵ ਨਹੀਂ ਗਿਆਸਭ ਪਾਰਟੀਆਂ ਨੂੰ, ਸਮੇਤ ਤੁਹਾਡੇ ਅਸੀਂ ਬੇਨਤੀ ਕਰਨਾ ਚਾਹਾਂਗੇ ਕਿ ਅਜਿਹਾ ਸਭ ਬੰਦ ਕਰਕੇ ਸਮੁੱਚੀ ਮਹਿੰਗਾਈ ਨੂੰ ਕੰਟਰੋਲ ਕਰੋ

ਸਭ ਵਰਗਾਂ ਦੇ ਬੱਚਿਆਂ, ਸਮੇਤ ਛੋਟੇ ਸਕੂਲਾਂ ਤੋਂ ਲੈ ਕੇ ਕਾਲਜ ਤਕ ਦੀ ਪੜ੍ਹਾਈ ਦਾ ਪ੍ਰਬੰਧ ਕਰੋ, ਜਿਸ ਨਾਲ ਬੱਚੇ ਪੜ੍ਹ-ਲਿਖ ਕੇ ਆਪ ਕਮਾਉਣ ਦੇ ਯੋਗ ਹੋ ਸਕਣ ਜਿਨ੍ਹਾਂ ਨੂੰ ਤੁਸੀਂ ਪੜ੍ਹਾ ਕੇ ਸਿੱਖਿਅਤ ਕਰੋਗੇ, ਉਹ ਲੋੜ ਪੈਣ ’ਤੇ ਵੋਟਾਂ ਸਮੇਂ ਤੁਹਾਡੇ ਵੱਲ ਹੀ ਭੁਗਤਣਗੇਜਿਹੜਾ ਤੁਸੀਂ ਪਚਾਸੀ ਕਰੋੜ ਨੂੰ ਮੁਫ਼ਤ ਅਨਾਜ ਦੇਣ ਦੀ ਡੀਂਗ ਮਾਰਦੇ ਹੋ, ਇਹ ਤੁਹਾਡੀ ਸੂਰਮਗਤੀ ਨਹੀਂ ਬਲਕਿ ਨਲਾਇਕ ਰਾਜੇ ਵੱਲ ਉਂਗਲ ਕਰਦੀ ਹੈ

ਮੋਦੀ ਜੀ, ਅੱਜ ਦੀ ਆਖਰੀ ਗੱਲ ਨਾ ਕਿ ਅਖੀਰਲੀ ਗੱਲ, ਉਹ ਇਹ ਹੈ ਕਿ ਤੁਸੀਂ ਪੁਰਾਣਾ ਮਾਲ ਲੈਣਾ ਬੰਦ ਕਰ ਦਿਓ, ਕਿਉਂਕਿ ਜੋ ਤੁਸੀਂ ਉਸ ਨੂੰ ਆਪਣੀ ਪਾਰਟੀ ਦੀ ਮਸ਼ੀਨ ਵਿੱਚ ਪਾ ਕੇ ਸਾਫ਼ ਕਰਦੇ ਹੋ। ਲੋਕ ਜਾਣ ਗਏ ਹਨ ਕਿ ਇਹ ਤੁਹਾਡਾ ਪੁਰਾਣਾ ਖਰੀਦਿਆ ਹੋਇਆ ਮਾਲ ਹੈਇਸ ਨਾਲ ਤੁਹਾਡੀ ਦਿੱਖ ਚਮਕਦੀ ਨਹੀਂ, ਬਲਕਿ ਗਲਤ ਪ੍ਰਭਾਵ ਛੱਡਦੀ ਹੈਜਿਵੇਂ ਪਿੱਛੇ ਜਿਹੇ ਤੁਸੀਂ ਐੱਨ ਪੀ ਸੀ ਦੇ ਇੱਕ ਲੀਡਰ ਨੂੰ ਇਹ ਕਹਿੰਦਿਆਂ ਨੰਗਾ ਕੀਤਾ ਸੀ ਕਿ ਉਸ ਨੇ ਹਜ਼ਾਰਾਂ ਕਰੋੜਾਂ ਦਾ ਘਪਲਾ ਕੀਤਾ ਹੈ, ਉਹ ਸਭ ਉਸ ਤੋਂ ਵਸੂਲਿਆ ਜਾਵੇਗਾਤੁਹਾਡੇ ਇਹ ਬੋਲ ਅਜੇ ਜਨਤਾ ਦੇ ਕੰਨਾਂ ਵਿੱਚ ਗੂੰਜ ਰਹੇ ਸਨ। ਅਖ਼ਬਾਰਾਂ ਵਿੱਚ ਛਪੀ ਇਸ ਖ਼ਬਰ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਤੁਹਾਡੇ ਲਾਣੇ ਨੇ ਸਵੇਰੇ-ਸਵੇਰੇ ਗਵਰਨਰ ਨੂੰ ਮਿਲ ਕੇ ਸੰਬੰਧਤ ਦੋਸ਼ੀ ਨੂੰ ਸਹੁੰ ਵੀ ਚੁੱਕਾ ਦਿੱਤੀ ਸੀਇਸ ਨਾਲ ਜੋ ਕੁਝ ਤੁਸੀਂ ਦੋਸ਼ੀ ਖਿਲਾਫ਼ ਉਗਲ ਕੇ ਵਾਹ-ਵਾਹ ਖੱਟੀ ਸੀ, ਉਹ ਇੱਕਦਮ ਥੂ-ਥੂ ਵਿੱਚ ਬਦਲ ਗਈ ਸੀ। ਅਸੀਂ ਤੁਹਾਨੂੰ ਜਾਣ ਤੋਂ ਪਹਿਲਾਂ ਬੇਨਤੀ ਕੀਤੀ ਹੈ ਕਿ ਤੁਹਾਡੇ ਕਹਿਣ ਮੁਤਾਬਕ ਇੱਕ ਉਮਰ ਤਕ ਹੀ ਕੋਈ ਪ੍ਰਧਾਨ ਮੰਤਰੀ ਰਹਿ ਸਕਦਾ ਹੈ, ਬਾਅਦ ਵਿੱਚ ਹੋਰ ਦੀ ਵਾਰੀ ਹੋਵੇਗੀਕੀ ਤੁਸੀਂ ਆਪਣੇ ਇਸ ਵਾਅਦੇ ਮੁਤਾਬਿਕ ਸਾਡੇ ਵੱਲੋਂ ਕਹੀਆਂ ਗੱਲਾਂ ਵੱਲ ਧਿਆਨ ਦਿਓਗੇ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾਤਦ ਤਕ ਜੈ ਜਨਤਾ!

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Gurmit S Shugli

Gurmit S Shugli

Jalandhar, Punjab, India.
Phone: (91 - 98721 -  65741)

More articles from this author