GurmitShugli7ਭਾਰਤੀ ਸੰਵਿਧਾਨ ਮੁੱਖ ਰੂਪ ਵਿੱਚ ਕਿਸੇ ਧਰਮ ਦੀ ਬਾਤ ਨਹੀਂ ਪਾਉਂਦਾਸਗੋਂ ਧਰਮ ਨਿਰਪੱਖ ...
(17 ਅਪਰੈਲ 2025)

 

ਕੁਸ਼ਤੀ ਦੇ ਅਸਲ ਮੈਦਾਨ ਵਿੱਚ ਕਦੇ-ਕਦੇ ਅਜਿਹਾ ਵਾਪਰਦਾ ਹੈ, ਜਿੱਥੇ ਬਿਨਾਂ ਕੁਸ਼ਤੀ ਕੀਤਿਆਂ ਪਟਕਾ ਕਿਸੇ ਦੇ ਹੱਥ ਲੱਗ ਜਾਵੇਤਕਰੀਬਨ ਬਾਈ ਲੱਖ ਦੀ ਮੈਂਬਰਸ਼ਿੱਪ ਅਧਾਰਤ ਬੀਤੇ ਸਨਿੱਚਰਵਾਰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿੱਚ ਅਜੋਕੇ ਅਕਾਲੀ ਦਲ ਦਾ ਡੈਲੀਗੇਟ ਅਧਾਰਤ ਇੱਕ ਅਜਲਾਸ ਹੋਇਆ, ਜਿਸ ਵਿੱਚ ਉਪਰੋਕਤ ਕ੍ਰਿਸ਼ਮਾ ਹੋਇਆਆਮ ਕਰਕੇ ਮੁੱਢ-ਕਦੀਮੀ ਵਿਰੋਧੀਆਂ ਨੇ ਮੈਂਬਰਸ਼ਿੱਪ ਭਰਤੀ ਨੂੰ ਅਜਲਾਸ ਤੋਂ ਪਹਿਲਾਂ ਹੀ ਬੋਗਸ ਗਰਦਾਨਣਾ ਸ਼ੁਰੂ ਕਰ ਦਿੱਤਾ ਸੀਉਨ੍ਹਾਂ ਵੱਲੋਂ ਤਕਰੀਬਨ ਹਿੱਸਾ ਵੀ ਨਹੀਂ ਲਿਆ ਗਿਆਅਸਲ ਵਿੱਚ ਸਮੁੱਚੇ ਪੰਜਾਬ ਦੇ ਅਕਾਲੀਆਂ ਦੇ ਇੱਕ ਹਿੱਸੇ ਨੇ ਇਸ ਚੋਣ ਨਾਟਕ ਨੂੰ ਅਕਾਲ ਤਖਤ ਵਿਰੋਧੀ ਬਿਆਨ ਕੇ ਵਿਰੋਧਤਾ ਕੀਤੀ ਜਦੋਂ ਕਿ ਇੱਕ ਹਿੱਸੇ ਨੇ ਆਪਣੇ ਆਪ ਨੂੰ ਠੀਕ ਠਹਿਰਾਉਂਦਿਆਂ ਚੋਣ ਨਾਟਕ ਸਿਰੇ ਚਾੜ੍ਹਿਆਦਰਅਸਲ ਅਸੀਂ ਉਸ ਸੋਚ ਦੇ ਧਾਰਨੀ ਹਾਂ, ਜੋ ਚਾਹੁੰਦੇ ਅਤੇ ਸਮਝਦੇ ਹਨ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਿਆਸੀ ਗਤੀਵਿਧੀਆਂ ਤੋਂ ਸਦਾ ਹੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈਧਰਮ ਅਤੇ ਸਿਆਸਤ ਰਲ਼ਗਡ ਕਰਨ ਨਾਲ ਹਮੇਸ਼ਾ ਹੀ ਇਤਿਹਾਸ ਗਵਾਹ ਹੈ ਕਿ ਧਰਮ ਦੀ ਬਜਾਏ ਸਿਆਸਤ ਘੋੜ ਸਵਾਰੀ ਕਰਦੀ ਹੈ ਅਤੇ ਕਰਦੀ ਰਹੇਗੀ। ਕਦੋਂ ਤਕ? ਉਦੋਂ ਤਕ ਜਦੋਂ ਤਕ ਧਰਮ ਅਤੇ ਸਿਆਸਤ ਅਲੱਗ-ਅਲੱਗ ਕਰਕੇ ਵਿਚਾਰੇ ਨਹੀਂ ਜਾਣਗੇ ਅਤੇ ਸਭ ਹਿਤੈਸ਼ੀਆਂ ਵੱਲੋਂ ਇਸ ’ਤੇ ਪਹਿਰਾ ਨਹੀਂ ਦਿੱਤਾ ਜਾਵੇਗਾ

ਦਰਅਸਲ ਸੰਬੰਧਤ ਡੈਲੀਗੇਟ ਸੈਸ਼ਨ ਇੱਕ ਨਵੀਂ ਕਤਾਰਬੰਦੀ ਵਿੱਚੋਂ ਪੈਦਾ ਹੋਇਆ ਇੱਕ ਵੱਡਾ ਇਕੱਠ ਹੋ ਨਿੱਬੜਿਆ, ਜਿਸਦੀ ਪਹਿਲਾਂ ਤੋਂ ਹੀ ਵਿਊਂਤਬੰਦੀ ਕੀਤੀ ਹੋਈ ਸੀਇਹ ਵੀ ਇੱਕ ਸੁਖਾਵੀਂ ਖ਼ਬਰ ਹੈ ਕਿ ਸਮੁੱਚੀ ਕਮੇਟੀ ਵੀ ਦਿੱਤੇ ਅਧਿਕਾਰਾਂ ਅਨੁਸਾਰ ਸਿਰੇ ਚੜ੍ਹੀ ਇਕੱਤਰਤਾ ਵੱਡਾ ਇਕੱਠ ਅਕਾਲੀ ਦਲ ਦੀ ਮੁੜ ਸੁਰਜੀਤੀ ਵੱਲ ਇਸ਼ਾਰਾ ਕਰ ਰਿਹਾ ਹੈਭਾਵੇਂ ਇਸ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਬਜਾਏ ਬਾਦਲ ਅਕਾਲੀ ਦਲ ਨਾਲ ਪੁਕਾਰਿਆ ਜਾਵੇਦਰਅਸਲ ਬਾਹਰ ਬੈਠ ਕੇ ਝਾਕਣ ਵਾਲਿਆਂ ਨੂੰ ਨਾਲ ਬੈਠ ਕੇ ਆਪਣੇ ਵੱਲੋਂ ਬਣਦੇ ਸੁਝਾਅ ਪੇਸ਼ ਕਰਨੇ ਚਾਹੀਦੇ ਸਨਇਹ ਵੀ ਇੱਕ ਵਧੀਆ ਸਬੱਬ ਬਣਿਆ ਹੈ ਕਿ ਖਾਲਸਾ ਆਪਣੇ ਜਨਮ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਮੁੜ ਸਿਆਸੀ ਪਾਰਟੀ ਵਿੱਚ ਪ੍ਰੋਇਆ ਗਿਆ ਹੈ

ਅਸੀਂ ਕੋਈ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਡਰਾਉਣ ਦੀ ਭਾਵਨਾ ਨਾਲ ਨਹੀਂ, ਬਲਕਿ ਕਿਰਦਾਰ ਵਾਸਤੇ ਕਹਿ ਰਹੇ ਹਾਂ ਕਿ ਪਿਛਲੀਆਂ ਜ਼ਿਮਨੀ ਚੋਣਾਂ ਵਿੱਚ ਤੁਹਾਡਾ ਕਿਰਦਾਰ, ਜੋ ਤੁਹਾਡੀ ਨਿਰਾਸ਼ਾ ਦੀ ਕਹਾਣੀ ਸੁਣਾਉਂਦਾ ਸੀ, ਹੁਣ ਤੁਹਾਡੇ ਸਾਹਮਣੇ ਲੁਧਿਆਣੇ ਵੈੱਸਟ ਦੀ ਜ਼ਿਮਨੀ ਚੋਣ ਤਿਆਰ ਖੜ੍ਹੀ ਹੈ, ਜਿਸ ਉਤਸ਼ਾਹ ਨਾਲ ਤੁਸੀਂ ਮੁੜ ਇਕੱਠੇ ਹੋਏ ਹੋਏ ਹੋ, ਤੁਹਾਨੂੰ ਚਾਹੁਣ ਵਾਲੇ ਜ਼ਿਮਨੀ ਚੋਣ ਵਿੱਚ ਤੁਹਾਡਾ ਕਿਰਦਾਰ ਮੁੜ ਨਾਪਣਗੇ, ਖਾਸ ਕਰ ਭਾਰਤੀ ਜਨਤਾ ਪਾਰਟੀ ਬਰਾਬਰਤੁਸੀਂ ਸਿਰਫ਼ ਇਸ ਚੋਣ ਵਿੱਚ ਆਪਣੀ ਹੋਂਦ ਦਿਖਾਉਣੀ ਹੈਜਨਤਾ ਨੇ ਦੇਖਣਾ ਹੈ ਕਿ ਬਿਨਾਂ ਕੁਸ਼ਤੀ ਕੀਤਿਆਂ ਪਟਕਾ ਲਿਜਾਣ ਵਾਲੇ ਲੁਧਿਆਣਾ ਵੈੱਸਟ ਦੀ ਕੁਸ਼ਤੀ ਵਿੱਚ ਕੀ ਰੰਗ ਦਿਖਾਉਂਦੇ ਹਨ। ਅਸੀਂ ਨਾ ਅਕਾਲੀ ਹਾਂ, ਨਾ ਹੀ ਅਕਾਲੀ ਸੋਚ ਦੇ ਧਾਰਨੀ ਹਾਂ, ਪਰ ਇੱਕ ਪੰਜਾਬੀ ਹੋਣ ਕਰਕੇ ਪੰਜਾਬ ਦੇ ਭਲੇ ਲਈ ਸੋਚਣ ਵਾਲਿਆਂ ਵਿੱਚੋਂ ਇੱਕ ਹਾਂਸਾਡੀ ਰਾਏ ਮੁਤਾਬਕ ਜਿੱਤ ਕੇ ਸਭ ਭਾਰਤੀ ਸੰਵਿਧਾਨ ਦੀ ਸਹੁੰ ਚੁੱਕਦੇ ਹਨਭਾਰਤੀ ਸੰਵਿਧਾਨ ਮੁੱਖ ਰੂਪ ਵਿੱਚ ਕਿਸੇ ਧਰਮ ਦੀ ਬਾਤ ਨਹੀਂ ਪਾਉਂਦਾ, ਸਗੋਂ ਧਰਮ ਨਿਰਪੱਖ ਹੈ ਅਤੇ ਨਿਰਪੱਖ ਅਖਵਾਉਂਦਾ ਹੈਇਸੇ ਕਰਕੇ ਸਾਡੀ ਰਾਏ ਹੈ ਕਿ ਸਮੁੱਚੇ ਅਕਾਲੀ ਦਲ ਨੂੰ ਜਿੰਨਾ ਹੋ ਸਕੇ ਧਰਮ ਤੋਂ ਦੂਰ ਰੱਖੋਧਰਮ ਸਭ ਦਾ ਨਿੱਜੀ ਮਾਮਲਾ ਹੈਅੱਜ ਤਕ ਪੰਜਾਬ ਵਿੱਚ ਅਕਾਲੀ ਦਲ ਬਹੁਤ ਨੁਕਸਾਨ ਹੋਇਆ, ਸਮੁੱਚੇ ਪੰਜਾਬ ਦੀ ਜਵਾਨੀ ਦੇਖਦਿਆਂ-ਦੇਖਦਿਆਂ ਹੀ ਅਲੋਪ ਹੋ ਗਈ ਇੱਕ ਗੱਲ ਅਸੀਂ ਅਕਾਲੀ ਲੀਡਰਸ਼ਿੱਪ ਨਾਲ ਹੋਰ ਸਾਂਝੀ ਕਰਨੀ ਚਾਹਾਂਗੇ ਕਿ ਪ੍ਰਧਾਨਗੀਆਂ ਅਤੇ ਜਥੇਦਾਰੀਆਂ ਲਿਫਾਫਿਆਂ ਵਿੱਚੋਂ ਕੱਢਣੀਆਂ ਬੰਦ ਕਰਕੇ ਸਰਬਸੰਮਤੀ ਵਾਲਾ ਤਰੀਕਾ ਜਾਂ ਜਮਹੂਰੀ ਤਰੀਕੇ ਨਾਲ ਚੋਣ ਕਰਨੀ ਸ਼ੁਰੂ ਕਰੋ

ਇਸ ਹਥਲੇ ਲੇਖ ਵਿੱਚ ਅਸੀਂ ਆਪਣੇ ਗਿਆਨ ਮੁਤਾਬਕ ਆਪਣੇ ਬਣਦੇ ਸੁਝਾਅ ਪਾਠਕਾਂ ਨਾਲ ਸਾਂਝੇ ਕੀਤੇ ਹਨ, ਜਿਸ ਨਾਲ ਪਾਠਕ ਸਹਿਮਤ ਵੀ ਹੋ ਸਕਦੇ ਹਨ ਅਤੇ ਅਸਹਿਮਤ ਵੀ ਹੋ ਸਕਦੇ ਹਨ, ਪਰ ਬਾਵਜੂਦ ਇਨ੍ਹਾਂ ਸੁਝਾਵਾਂ ਦੇ ਲੇਖਕ ਇੱਕ ਗੱਲ ਆਪਣੇ ਪਾਠਕਾਂ ਤੋਂ ਵੀ ਪਿਆਰ ਨਾਲ ਜਾਣਨੀ ਚਾਹੇਗਾ, ਤਾਂ ਕਿ ਉਹ ਆਪਣੇ ਗਿਆਨ ਵਿੱਚ ਵਾਧਾ ਕਰ ਸਕੇਲੇਖਕ ਮੁਤਾਬਕ ਪੌਣੇ ਸੈਂਕੜੇ ਤੋਂ ਵੱਧ ਵੱਖ-ਵੱਖ ਸਮੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣਦੇ ਆਏ ਹਨਕਈਆਂ ਘੱਟ ਸਮਾਂ ਇਸ ਅਹੁਦੇ ’ਤੇ ਕੰਮ ਕੀਤਾ, ਕਈਆਂ ਲੰਮਾ ਸਮਾਂ ਆਪਣੀ ਬਣਦੀ ਡਿਊਟੀ ਨਿਭਾਈ, ਪਰ ਇੱਕ ਗੱਲ ਆਮ ਦੇਖਣ ਵਿੱਚ ਆਈ ਕਿ ਜਿਹੜੇ ਜਥੇਦਾਰਾਂ ਦੀ ਚੋਣ ਸਰਬੱਤ ਖਾਲਸੇ ਨੇ ਕੀਤੀ, ਉਨ੍ਹਾਂ ਨਿਰਭੈ ਹੋ ਕੇ ਫੈਸਲੇ ਕੀਤੇ ਅਤੇ ਆਪਣੀ ਜਥੇਦਾਰੀ ਦਾ ਰੁਤਬਾ ਉੱਚਾ ਕੀਤਾਜਿਨ੍ਹਾਂ ਜਥੇਦਾਰਾਂ ਨੂੰ ਕਿਸੇ ਅਥਾਰਟੀ ਨੇ ਨਿਯੁਕਤ ਕੀਤਾ, ਉਨ੍ਹਾਂ ਦੇ ਕੰਮ ਕਰਨ ਦਾ ਆਪਣਾ ਹੀ ਅੰਦਾਜ਼ ਹੁੰਦਾ ਸੀਆਖਰੀ ਸਵਾਲ ਜਿਸਦਾ ਉੱਤਰ ਲੇਖਕ ਵਿਦਵਾਨਾਂ ਜਾਂ ਉਨ੍ਹਾਂ ਜਾਣਕਾਰਾਂ ਤੋਂ ਸਮਝਣਾ ਚਾਹੇਗਾ, ਜਿਨ੍ਹਾਂ ਪੂਰਨ ਸਟਡੀ ਕੀਤੀ ਹੋਵੇਅਕਾਲ ਤਖਤ ਛੇਵੇਂ ਪਾਤਸ਼ਾਹ ਜੀ ਨੇ ਆਪ ਆਪਣੀ ਹਾਜ਼ਰੀ ਵਿੱਚ ਬਣਾਇਆ ਸੀਸੰਗਤ ਦਾ ਇਕੱਠ ਵਧਣ ਕਰਕੇ ਅਕਾਲ ਤਖਤੋਂ ਸਭ ਹੁਕਮਨਾਮੇ ਪੜ੍ਹ ਕੇ ਸੁਣਾਏ ਜਾਂਦੇ ਸਨਅਜਿਹਾ ਸਿਰਫ਼ ਉਦੋਂ ਹੁੰਦਾ ਸੀ, ਜਦੋਂ ਛੇਵੇਂ ਪਾਤਸ਼ਾਹ ਹਾਜ਼ਰ ਹੁੰਦੇ ਸਨਲੇਖਕ ਮੁਤਾਬਕ ਜਦੋਂ ਛੇਵੇਂ ਪਾਤਸ਼ਾਹ ਹਾਜ਼ਰ ਨਹੀਂ ਹੁੰਦੇ ਸਨ ਤਾਂ ਉਹ ਉਦੋਂ ਹੁਕਮਨਾਮਾ ਉੱਥੋਂ ਹੀ ਜਾਰੀ ਕਰਦੇ ਸਨ, ਜਿੱਥੇ ਮਹਾਰਾਜ ਜੀ ਹਾਜ਼ਰ ਹੁੰਦੇ ਸਨਅਗਰ ਅਜਿਹਾ ਠੀਕ ਨਹੀਂ ਤਾਂ ਇਹ ਦੱਸਣ ਦੀ ਖੇਚਲ ਕੀਤੀ ਜਾਵੇ ਕਿ ਅਜਿਹੀ ਸਥਿਤੀ ਵਿੱਚ ਕੌਣ ਕਿੱਥੋਂ ਹੁਕਮਨਾਮੇ ਜਾਰੀ ਕਰਦਾ ਸੀ ਛੇਵੇਂ ਪਾਤਸ਼ਾਹ ਜੀ ਨੇ ਆਪਣੀ ਜਗ੍ਹਾ ਕਿਸ ਨੂੰ ਜਾਂ ਆਪਣੇ ਤੋਂ ਬਾਅਦ ਇਹ ਅਹੁਦਾ ਕਿਸਦੇ ਹਵਾਲੇ ਕੀਤਾ ਸੀ? ਇਹ ਵੀ ਧਿਆਨ ਵਿੱਚ ਲਿਆਂਦਾ ਜਾਵੇ ਕਿ ਪ੍ਰਥਾ ਦਸਵੇਂ ਪਾਤਸ਼ਾਹ ਤਕ ਕਿਵੇਂ ਚਲਦੀ ਰਹੀ? ਦਸਵੇਂ ਪਾਤਸ਼ਾਹ ਦੇ ਹੁੰਦਿਆਂ ਕੌਣ ਅਕਾਲ ਤਖਤ ਤੋਂ ਹੁਕਮਨਾਮੇ ਜਾਰੀ ਕਰਦਾ ਰਿਹਾਅਜਿਹੇ ਸ਼ੰਕੇ ਨਿਵਾਰਨ ਵਾਲੇ ਦਾ ਲੇਖਕ ਤਹਿ ਦਿਲੋਂ ਧੰਨਵਾਦੀ ਹੋਵੇਗਾ। ਕੋਈ ਚੁੱਭਵਾਂ ਸਵਾਲ ਹੋਵੇ ਤਾਂ ਖਿਮਾ ਦਾ ਜਾਚਕ ਹਾਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

Gurmit S Shugli

Gurmit S Shugli

Jalandhar, Punjab, India.
Phone: (91 - 98721 -  65741)
Email: (gurmitsinghshugli@gmail.com)

More articles from this author