GurmitShugli7ਆਪਣੇ ਪਰਿਵਾਰ ਵਿੱਚੋਂ ਜਿਸ ਨਾਲ ਤੁਹਾਨੂੰ ਸਭ ਤੋਂ ਵੱਧ ਸਨੇਹ-ਪਿਆਰ ਹੈਉਹ ਹੈ ਯੂਪੀ ਸੂਬਾ, ਜਿਸ ਸੂਬੇ ਦਾ ਮੁਖੀ ...
(18 ਮਾਰਚ 2024)
ਇਸ ਸਮੇਂ ਪਾਠਕ: 150.


ਅਠਾਰ੍ਹਵੀਂ ਲੋਕ ਸਭਾ ਦੀਆਂ ਚੋਣਾਂ
19 ਅਪ੍ਰੈਲ ਨੂੰ ਸ਼ੁਰੂ ਹੋ ਰਹੀਆਂ ਹਨ, ਜਿਨ੍ਹਾਂ ਉੱਤੇ ਸਮੁੱਚੇ ਭਾਰਤ ਵਿੱਚ ਸਮੇਤ ਗਰੀਬ, ਬੇਰੁਜ਼ਗਾਰ ਅਤੇ ਮਹਿੰਗਾਈ ਤੋਂ ਸਤਾਈ ਹੋਈ ਜਨਤਾ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨਉਪਰੋਕਤ ਸਭ ਲੋੜਵੰਦ ਜਨਤਾ ਆਪਣੀਆਂ ਤਮਾਮ ਤੰਗੀਆਂ-ਤੁਰਸ਼ੀਆਂ ਤੋਂ ਛੁਟਕਾਰਾ ਪਾਉਣ ਲਈ ਸਿਆਸੀ ਪਾਰਟੀਆਂ ਦੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਲ ਕਰਨ, ਸੁਣਨ ਅਤੇ ਪੜ੍ਹਨ ਦੀ ਤਿਆਰੀ ਦਾ ਇਸ ਕਰਕੇ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਉਹ ਜਾਣ ਸਕੇ ਕਿ ਸਾਡੀ ਬਿਮਾਰੀ ਦਾ ਵੱਧ ਇਲਾਜ ਕਿਸ ਸਿਆਸੀ ਪਾਰਟੀ ਪਾਸ ਹੈ। ਪਰ ਅਜੋਕੇ ਸਮੇਂ ਵਿੱਚ ਸਭ ਤੋਂ ਉੱਚੇ ਅਹੁਦਿਆਂ ’ਤੇ ਬੈਠੇ ਵੱਡੇ-ਵੱਡੇ ਨੇਤਾ ਅਜਿਹਾ ਨਾ ਕਰਕੇ, ਛੋਟੀਆਂ-ਛੋਟੀਆਂ ਗੱਲਾਂ ’ਤੇ ਮਿਹਣੋ-ਮਿਹਣੀ ਹੋ ਰਹੇ ਹਨ, ਜਿਸ ਨਾਲ ਅਜੋਕੀ ਸਿਆਸਤ ਦਿਨੋ-ਦਿਨ ਧੁੰਦਲੀ ਹੁੰਦੀ ਜਾ ਰਹੀ ਹੈ

ਮਹਾਂ-ਗਠਜੋੜ ਦੇ ਇੱਕ ਭਾਈਵਾਲ ਨੇ ਆਪਣੇ ਲਹਿਜ਼ੇ ਵਿੱਚ ਇੱਕ ਅਜਿਹੇ ਸੱਚ ਦਾ ਵਰਣਨ ਕੀਤਾ, ਜਿਸ ਨੇ ਪ੍ਰਧਾਨ ਮੰਤਰੀ ਨੂੰ ਸਭ ਕੁਝ ਭੁਲਾ ਦਿੱਤਾਉਹ ਸ਼ਬਦ ਜੋ ਪਰਿਵਾਰ ਬਾਬਤ ਸੀ, ਉਹ ਤਾਂ ਸੰਬੰਧਤ ਵਿਅਕਤੀ ਨੇ ਇੱਕ-ਦੋ ਵਾਰ ਹੀ ਮੂੰਹੋਂ ਕੱਢਿਆ, ਪਰ ਮੋਦੀ ਜੀ ਵੱਲੋਂ ਉਸ ਗੱਲ ਨੂੰ ਫੜ ਕੇ ਹੁਣ ਤਕ ਸੈਂਕੜੇ ਵਾਰ ਆਖਿਆ ਜਾ ਚੁੱਕਾ ਹੈ ਕਿ “ਮੇਰਾ ਭਾਰਤ, ਮੇਰਾ ਪਰਵਾਰ।” ਭਾਜਪਾ ਵੱਲੋਂ ਵੀ ਅਸਲੀ ਮੁੱਦਿਆਂ ਤੋਂ ਹਟ ਕੇ ਹਰ ਨੇਤਾ ਆਪਣੀ ਹਾਜ਼ਰੀ ਲਗਾਉਣ ਖਾਤਰ ਇਹੋ ਹੀ ਆਖਣ ਤੁਰ ਪਿਆ- “ਮੈਂ ਵੀ ਮੋਦੀ ਪਰਿਵਾਰ ਕੇ ਸਾਥ ਹੂੰ।” ਮੈਂ ਮੋਦੀ ਪਰਿਵਾਰ ਦਾ ਮੈਂਬਰ ਹੂੰ” ਆਦਿ ਆਦਿਪਰ ਸੱਚ ਇਹ ਹੈ ਕਿ ਇੰਜ ਆਖਣ ਨਾਲ ਕੋਈ ਪਰਿਵਾਰ ਦਾ ਮੈਂਬਰ ਨਹੀਂ ਬਣਦਾ ਪਰਿਵਾਰ ਦੀ ਵਧੀਆ ਮਿਸਾਲ ਵੀ ਮੋਦੀ ਜੀ ਪਾਸ ਹੈ ਜਦੋਂ ਉਹਨਾਂ ਦੀ ਮਾਤਾ ਜੀ ਜੀਵਤ ਸਨ ਤਾਂ ਮੋਦੀ ਜੀ ਅਕਸਰ ਉਹਨਾਂ ਨੂੰ ਮਿਲਣ ਪਹੁੰਚ ਜਾਇਆ ਕਰਦੇ ਸਨਉਹ ਵੀ ਅੱਗੋਂ ਆਪਣੇ ਪੁੱਤ ਨੂੰ ਗਲੇ ਲਾਇਆ ਕਰਦੀ ਸੀਜਿਹਨਾਂ ਨੋਟਬੰਦੀ ਸਮੇਂ ਮਾਂ ਨੂੰ ਲਾਈਨ ਵਿੱਚ ਖੜ੍ਹੇ ਦੇਖ ਕੇ ਮੋਦੀ ਜੀ ਦੀ ਆਲੋਚਨਾ ਕੀਤੀ, ਮਾਂ ਪਰਿਵਾਰ ਸੀ ਤਾਂ ਹੀ ਅਜਿਹਾ ਵਾਪਰਿਆਆਮ ਜਨਤਾ ਨੂੰ ਮੋਦੀ ਜੀ ਦੀ ਸੁਪਤਨੀ ਬਾਰੇ ਗਿਲਾ ਹੈ ਕਿ ਉਹ ਵਿਚਾਰੀ ਨਾਲ ਖਵਰੇ ਇਨਸਾਫ ਨਹੀਂ ਹੋਇਆ? ਅਗਰ ਸਭ ਪੌਜ਼ੇਟਿਵ ਹੈ ਤਾਂ ਜਨਤਕ ਹੋਣਾ ਚਾਹੀਦਾ ਸੀਸਿਰਫ ਬਿਹਾਰੀ ਲਾਲੂ ਨੇ ਹੀ ਆਪਣੇ ਪਰਿਵਾਰ ਲਈ ਬਹੁਤ ਕੁਝ ਨਹੀਂ ਕੀਤਾ, ਸਗੋਂ ਜੋ ਭੀੜ ਤੁਹਾਡੇ ਆਲੇ-ਦੁਆਲੇ ਜੁੜੀ ਹੈ, ਉਹ ਸਭ ਪਰਿਵਾਰ ਕਮਜ਼ੋਰੀ ਦੇ ਮਰੀਜ਼ ਹਨ

ਇਹ ਠੀਕ ਹੈ ਕਿ ਮੋਦੀ ਸਾਹਿਬ ਜੋ ਅੱਜ ਦੇ ਰੁਤਬੇ ’ਤੇ ਹਨ, ਉਹ ਸਭ ਆਪਣੇ ਮੌਜੂਦਾ ਪਰਿਵਾਰ ਦੀ ਕਿਰਪਾ ਕਰਕੇ ਹਨਉਸ ਪਰਿਵਾਰ ਨੂੰ ਜਾਨਣ ਲਈ ਸਾਨੂੰ ਬੀਤੇ ਸਮੇਂ ’ਤੇ ਨੀਝ ਨਾਲ ਝਾਤੀ ਮਾਰਨੀ ਪਵੇਗੀਪਿਛੋਕੜ ਨੂੰ ਫਰੋਲਦਿਆਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਪਿਛਲੀ ਵਾਰ 80-85 ਕਰੋੜ ਵੋਟਰਾਂ ਵਿੱਚੋਂ ਸਿਰਫ ਮੋਦੀ ਸਾਹਿਬ ਅਠੱਤੀ ਪ੍ਰਸੈਂਟ ਦੇ ਨੇੜੇ-ਤੇੜੇ ਵੋਟ ਹਾਸਲ ਕਰ ਸਕੇ ਸਨ, ਜਿਸਦਾ ਸਾਫ ਮਤਲਬ ਹੈ ਕਿ ਬਾਹਟ ਪ੍ਰਤੀਸ਼ਤ ਵੋਟ ਪਰਿਵਾਰ ਨੇ ਆਪ ਜੀ ਦੇ ਖਿਲਾਫ ਦਿੱਤੀ ਸੀਇਸ ਕਰਕੇ ਸਾਰਾ ਭਾਰਤ ਮੋਦੀ ਜੀ ਦਾ ਪਰਿਵਾਰ ਨਾ ਕਦੇ ਬਣਿਆ ਸੀ, ਨਾ ਹੀ ਕਦੇ ਬਣੇਗਾਨਾਅਰੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਖਾਤਰ ਵਾਰ-ਵਾਰ ਗੋਦੀ ਮੀਡੀਆ ਤੋਂ ਲੁਆਏ ਜਾ ਰਹੇ ਹਨ

ਅਗਲੀ ਗੱਲ, ਮੋਦੀ ਜੀ ਅੱਜਕੱਲ੍ਹ ਆਪਣੇ ਪਾਰਲੀਮੈਂਟ ਉਮੀਦਵਾਰਾਂ ਦਾ ਐਲਾਨ ਮੁਕੰਮਲ ਕਰ ਲੈਣਗੇ, ਜਿਸ ਨੂੰ ਪੜ੍ਹ ਕੇ ਪਾਠਕ ਖੁਦ ਅੰਦਾਜ਼ਾ ਲਾ ਲੈਣਗੇ ਕਿ ਸਮੁੱਚੇ ਭਾਰਤ ਵਿੱਚ ਮੁਸਲਮਾਨ ਭਰਾਵਾਂ ਦੀ ਕਿੰਨੇ ਪ੍ਰਤੀਸ਼ਤ ਆਬਾਦੀ ਹੈ ਅਤੇ ਟਿਕਟ ਵੰਡ ਸਮੇਂ “ਸਭ ਕਾ ਸਾਥ, ਸਭ ਕਾ ਵਿਕਾਸ” ਆਖਣ ਵਾਲਿਆਂ ਨੇ ਕਿੰਨਾ ਖਿਆਲ ਰੱਖਿਆ ਹੈਅਗਰ ਉਹ ਵੀ ਪਰਿਵਾਰ ਦੇ ਮੈਂਬਰ ਹਨ ਤਾਂ ਫਿਰ ਟਿਕਟ ਵੰਡ ਸਮੇਂ ਵਿਤਕਰਾ ਕਿਉਂ? ਫਿਰ “ਮੇਰਾ ਭਾਰਤ, ਮੇਰਾ ਪਰਵਾਰ” ਕਿਵੇਂ ਹੋਇਆ? ਅੱਜ ਦੇ ਦਿਨ ਤਕ ਨਾ ਵਿਰੋਧੀ ਪਾਰਟੀਆਂ, ਨਾ ਹੀ ਉਹ ਲੋਕ ਜੋ ਤੁਹਾਡੀ ਹਾਂ ਵਿੱਚ ਹਾਂ ਨਾ ਭਰਨ ਵਾਲੇ ਹਨ, ਤੁਹਾਡੇ ਗੋਦੀ ਮੀਡੀਆ ਨੂੰ ਕੋਈ ਨੱਥ ਪਾ ਸਕੇ ਹਨ ਅਤੇ ਨਾ ਹੀ ਉਹ ਨੇੜ-ਭਵਿੱਖ ਵਿੱਚ ਅਜਿਹਾ ਕਰ ਸਕਣਗੇਇਸੇ ਕਰਕੇ ਸਭ ਗੋਦੀ ਮੀਡੀਆ ਵਾਲੇ ਚੈਨਲ ਦਿਨ-ਰਾਤ ਅਹਿਮ ਮੁੱਦਿਆਂ ਨੂੰ ਪਿੱਛੇ ਹਟਾ ਕੇ “ਮੋਦੀ-ਮੋਦੀ, ਅੱਬ ਕੀ ਵਾਰ ਚਾਰ ਸੌ ਪਾਰ - ਅੱਬ ਕੀ ਬਾਰ ਚਾਰ ਸੌ ਪਾਰ” ਦਾ ਨਾਅਰਾ ਸੰਘ ਪਾੜ ਆਵਾਜ਼ ਵਿੱਚ ਆਖ ਰਹੇ ਹਨ

ਜਿਸ ਵਿਅਕਤੀ ਦਾ ਪਰਿਵਾਰ ਜਿੰਨਾ ਵੱਡਾ ਹੋਵੇਗਾ, ਉਸ ਦੀਆਂ ਜ਼ਿੰਮੇਵਾਰੀਆਂ ਵੀ ਓਨੀਆਂ ਵੱਡੀਆਂ ਹੋ ਜਾਂਦੀਆਂ ਹਨਹੁਣ ਸਮਝਣ ਲਈ ਕੁਝ ਸਮੇਂ ਤਕ ਮੰਨ ਲੈਂਦੇ ਹਾਂ ਕਿ ਸਮੁੱਚਾ ਭਾਰਤ ਤੁਹਾਡਾ ਪਰਿਵਾਰ ਹੈਇਸੇ ਕਰਕੇ ਹੀ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਇਸ ਪਰਿਵਾਰ ਦੀਆਂ ਪਹਿਲਵਾਨ ਬੱਚੀਆਂ ਨਾਲ ਅਸ਼ਲੀਲ ਅਤੇ ਅਣ-ਮਨੁੱਖੀ ਵਿਵਹਾਰ ਤੁਹਾਡੇ ਹੀ ਪਰਿਵਾਰ ਵੱਲੋਂ ਕੀਤਾ ਜਾਂਦਾ ਸੀ, ਜਿਸ ਕਾਰਨ ਤੁਹਾਡੀਆਂ ਬੱਚੀਆਂ ਨੂੰ ਦਿੱਲੀ ਦੇ ਚੌਂਕਾਂ ਵਿੱਚ ਹਫਤਿਆਂ ਬੱਧੀ ਭੁੱਖੇ ਬੈਠਣਾ ਪਿਆ ਤਾਂ ਕਿ ਇਨਸਾਫ ਦੀ ਕਿਰਨ ਦੇਖ ਸਕਣ, ਉਸ ਵਕਤ ਤੋਂ ਅੱਜ ਤਕ ਤੁਸੀਂ ਮੂਰਛਤ ਕਿਉਂ ਰਹੇ? ਸੱਚ ਇਹ ਹੈ ਕਿ ਤੁਹਾਨੂੰ ਇਸ ਕੇਸ ਵਿੱਚ ਧੀਆਂ ਨਾਲੋਂ ਵੱਧ ਪਾਰਲੀਮੈਂਟ ਮੈਂਬਰ ਵੱਧ ਪਿਆਰੇ ਜਾਪ ਰਹੇ ਸਨ

ਪਹਿਲਵਾਨ ਕੁੜੀਆਂ ਦੀ ਇਹ ਇਕੇਲੀ- ਇਕਹਿਰੀ ਕਹਾਣੀ ਨਹੀਂ, ਤੁਹਾਡੇ ਪਰਿਵਾਰ ਅਤੇ ਦੇਸ਼-ਮੁਖੀ ਹੋਣ ਸਮੇਂ ਹੀ ਮਨੀਪੁਰ ਦਾ ਦੁਖਾਂਤ ਵਾਪਰਿਆ, ਜਿਸ ਵਿੱਚ ਖੂਨ-ਖਰਾਬੇ ਤੋਂ ਇਲਾਵਾ ਕਤਲੋਗਾਰਤ ਵੀ ਹੋਈਤੁਹਾਡੇ ਪਰਿਵਾਰ ਦੀਆਂ ਬੱਚੀਆਂ ਨੂੰ ਨੰਗੇ ਕਰਕੇ ਘੁਮਾਇਆ ਗਿਆਅਖੀਰ ਗੱਲ ਸਮੂਹਿਕ ਬਲਾਤਕਾਰ ਤਕ ਪਹੁੰਚੀ, ਪਰ ਤੁਸੀਂ ਆਪਣੀ ਅੱਖ ਪੁੱਟ ਕੇ ਦੇਖਣ ਦੀ ਖੇਚਲ ਤਕ ਨਹੀਂ ਕੀਤੀਜਿੱਥੋਂ ਤਕ ਉੱਥੇ ਜਾਣ ਦੀ ਗੱਲ ਹੈ, ਉਹ ਵੀ ਤੁਸੀਂ ਅੱਜ ਤਕ ਪੂਰੀ ਨਹੀਂ ਕਰ ਸਕੇ, ਜਿਵੇਂ ਸੱਚ-ਮੁੱਚ ਤੁਹਾਡੀ ਗੱਡੀ ਸਮੇਤ ਹਵਾਈ ਜਹਾਜ਼ ਦਾ ਤੇਲ ਮੁੱਕ ਗਿਆ ਹੋਵੇ? ਪਰ ਮਨੀਪੁਰ ਦਾ ਪਰਿਵਾਰ ਅੱਜ ਤਕ ਤੁਹਾਡੀ ਉਡੀਕ ਵਿੱਚ ਹੈ। ਇਹ ਅਲੱਗ ਗੱਲ ਹੈ ਕਿ ਮਨੀਪੁਰ ਨੂੰ ਅੱਜ ਤਕ ਤੁਸੀਂ ਨਾ ਆਪਣਾ ਪਰਿਵਾਰ ਮੰਨਿਆ ਹੈ, ਨਾ ਹੀ ਮੰਨਣਾ ਹੈਤੁਹਾਡੀ ਇਹ ਮਨੀਪੁਰ ਦੀ ਬੇਰੁਖੀ ਆਉਣ ਵਾਲੇ ਸਮੇਂ ਵਿੱਚ ਆਪਣਾ ਰੰਗ ਦਿਖਾਏਗੀ

ਆਪਣੇ ਪਰਿਵਾਰ ਵਿੱਚੋਂ ਜਿਸ ਨਾਲ ਤੁਹਾਨੂੰ ਸਭ ਤੋਂ ਵੱਧ ਸਨੇਹ-ਪਿਆਰ ਹੈ, ਉਹ ਹੈ ਯੂਪੀ ਸੂਬਾ, ਜਿਸ ਸੂਬੇ ਦਾ ਮੁਖੀ ਤੁਹਾਡਾ ਖਾਸ ਇਸ ਕਰਕੇ ਵੀ ਹੈ ਕਿ ਉਸ ਦੇ ਤੁਹਾਡੇ ਵਾਂਗ ਨਾਨਕੇ ਨਾਗਪੁਰ ਹੀ ਹਨਪਰ ਦੋ ਕੁ ਹਫਤਿਆਂ ਦੀ ਗੱਲ ਹੈ, ਜੋ ਤੁਸੀਂ ਪੜ੍ਹੀ, ਸੁਣੀ ਅਤੇ ਜਾਣੀ ਵੀ ਹੋਵੇਗੀ ਕਿ ਉੱਥੇ ਵੀ ਤੁਹਾਡੇ ਪਰਿਵਾਰ ਦੀਆਂ ਦੋ ਸਕੀਆਂ ਭੈਣਾਂ ਜੋ ਜਬਰ-ਜਨਾਹ ਦਾ ਸ਼ਿਕਾਰ ਹੋਣ ਪਿੱਛੋਂ ਅਤਿ ਦੀ ਪੀੜਾ ਵਿੱਚੋਂ ਗੁਜ਼ਰਦੀਆਂ ਹੋਈਆਂ ਨੇ ਫਾਹਾ ਲੈ ਕੇ ਤੁਹਾਡੇ ਪਰਿਵਾਰ ਤੋਂ ਅਲਵਿਦਾ ਲੈ ਕੇ ਮੁਕਤੀ ਪ੍ਰਾਪਤ ਕੀਤੀ। ਪਰ ਇਹ ਗੱਲ ਇੱਥੇ ਖਤਮ ਨਹੀਂ ਹੋਈ, ਇਸ ਬਦਨਸੀਬ ਘਟਨਾ ਦਾ ਅਗਲਾ ਸੀਨ ਦੇਖੋ, ਇਸ ਤੋਂ ਬਾਅਦ ਇਹਨਾਂ ਬਦਨਸੀਬ ਬੱਚੀਆਂ ਦਾ ਪਿਤਾ ਫਰਿਆਦੀ ਬਣ ਕੇ ਹਰ ਉਸ ਘਰ ਤਕ ਗਿਆ, ਜਿੱਥੋਂ ਉਹ ਆਪਣੀਆਂ ਬੱਚੀਆਂ ਲਈ ਇਨਸਾਫ ਲੈਣਾ ਚਾਹੁੰਦਾ ਸੀਉਡੀਕਵਾਨ ਪਿਤਾ ਨੇ ਜਦੋਂ ਆਪਣੀ ਫਰਿਆਦ ਨੂੰ ਬੂਰ ਪੈਂਦਾ ਨਾ ਦੇਖਿਆ ਤਾਂ ਉਹ ਵੀ ਉਸੇ ਦਰਖ਼ਤ ਨਾਲ ਫਾਹਾ ਲੈ ਕੇ ਧੀਆਂ ਨੂੰ ਮਿਲਣ ਉਹਨਾਂ ਪਾਸ ਪਹੁੰਚ ਗਿਆਮੋਦੀ ਜੀ ਇਹ ਹੁੰਦਾ ਹੈ ਪਰਿਵਾਰ ਦਾ ਦੁੱਖ, ਇੰਜ ਇਨਸਾਫ ਦੀ ਖਾਤਰ, ਧੀਆਂ ਖਾਤਰ ਅਜਿਹਾ ਖਤਰਨਾਕ ਰਸਤਾ ਚੁਣਿਆ ਜਾਂਦਾ ਹੈਕਹਿਣ ਨਾਲ ਨਾ ਪਰਿਵਾਰ ਵੱਡਾ, ਨਾ ਛੋਟਾ, ਨਾ ਆਪਣਾ ਬਣਦਾ ਹੈ, ਪਰਿਵਾਰ ਲਈ ਬਹੁਤ ਕੁਝ ਕਰਨਾ ਪੈਂਦਾ ਹੈਇਸ ਲਈ ਇਹ ਅਤਿਕਥਨੀ ਨਹੀਂ ਹੋਵੇਗੀ, ਜੇ ਆਖਿਆ ਜਾਵੇ ਕਿ ਪਰਿਵਾਰਕ ਮਾਮਲਿਆਂ ਵਿੱਚ ਜਨਾਬ ਨੇ ਅਜੇ ਤਕ “ਪੂਣੀ ਨਹੀਂ ਕੱਤੀ।”

ਚੋਣਾਂ ਜਿੱਥੇ ਜਿੱਤ-ਹਾਰ ਦਾ ਹਿਸਾਬ ਲਾਉਂਦੀਆਂ ਹਨ, ਉੱਥੇ ਹੀ ਕਿਸੇ ਦੇ ਪੱਲੇ ਕੀ ਹੈ, ਕੀ ਨਹੀਂ ਹੈ, ਇਸਦਾ ਵੀ ਬਾਖੂਬੀ ਹਿਸਾਬ ਲਾਉਂਦੀਆਂ ਹਨਤੁਹਾਡਾ ਅਸਲ ਪਰਿਵਾਰ ਕਿੱਡਾ ਵੱਡਾ ਹੈ, ਚੋਣ-ਨਤੀਜਿਆਂ ਨੇ ਸਭ ਸਾਫ ਕਰ ਦੇਣਾ ਹੈ ਬੱਸ, 4 ਜੂਨ ਤਕ ਇੰਤਜ਼ਾਰ ਕਰੋਇਸ ਲਈ ਇੰਡੀਆ ਗਠਜੋੜ ਨੂੰ ਵੀ ਆਪਣੀਆਂ ਸੇਵਾਵਾਂ ਚੋਣਾਂ ਵਿੱਚ ਗਠਜੋੜ ਨੂੰ ਹੋਰ ਮਜ਼ਬੂਤ ਤੇ ਪਕੇਰਾ ਕਰਨ ਲਈ ਦਿਨ-ਰਾਤ ਇੱਕ ਕਰ ਦੇਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ “ਜੇ” ਕਹਿਣ ਦੀ ਜ਼ਰੂਰਤ ਨਾ ਪਵੇ

* * * * *

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4815)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

Gurmit S Shugli

Gurmit S Shugli

Jalandhar, Punjab, India.
Phone: (91 - 98721 -  65741)

More articles from this author