GurmitShugli7ਸਕਿਉਰਟੀ ਬਾਰੇ ਵੀ ਹੁਣ ਇਹ ਭੇਤ ਖੁੱਲ੍ਹਿਆ ਹੈ ਕਿ ਇਸਦੀ ਘਾਟ ਇਸ ਕਰਕੇ ਸੀ ਕਿਉਂਕਿ ...
(3 ਮਈ 2025)


ਸਮੁੱਚੇ ਦੇਸ਼ ਦਾ ਇਤਿਹਾਸ ਪੜ੍ਹਨ ਤੋਂ ਬਾਅਦ ਲਗਭਗ ਇੱਕ ਗੱਲ ਪੱਲੇ ਪੈਂਦੀ ਹੈ ਕਿ ਸੰਸਾਰ ਵਿੱਚ ਮਨੁੱਖ ਦੀ ਹੋਂਦ ਤੋਂ ਬਾਅਦ ਪਹਿਲਾ ਸੱਚ ਨੇ ਜਨਮ ਲਿਆ ਹੋਵੇਗਾ, ਬਾਅਦ ਵਿੱਚ ਝੂਠ ਉਤਪੰਨ ਹੋਇਆ ਹੋਵੇਗਾਜੇ ਕਿਸੇ ਬੱਚੇ ਜਾਂ ਬੱਚੀ ਦੇ ਜਨਮ ਤੋਂ ਗੱਲ ਸ਼ੁਰੂ ਕਰੀਏ ਤਾਂ ਪਹਿਲੇ ਸ਼ਬਦ ਸੱਚ ਨਾਲ ਹੀ ਸੰਬੰਧਤ ਹੁੰਦੇ ਹਨਇਹ ਬੱਚਾ ਜਾਂ ਬੱਚੀ ਮੇਰੀ ਹੈ, ਇਸਦਾ ਨਾਂਅ ਇਹ ਹੈ, ਇਸ ਨੇ ਇਸ ਤਰੀਕ ਨੂੰ ਜਨਮ ਲਿਆ, ਇਸਦੇ ਪਿਤਾ ਦਾ ਫਲਾਣਾ ਨਾਂਅ ਹੈ, ਮਾਤਾ ਦਾ ਨਾਂਅ ਇਹ ਹੈ, ਇਤਿਆਦ। ਅਜਿਹੀਆਂ ਸਭ ਗੱਲਾਂ ਸੱਚ ਨਾਲ ਸੰਬੰਧ ਰੱਖਦੀਆਂ ਹਨ, ਹਾਂ ਇਹ ਮੇਰਾ ਪੁੱਤ ਹੋਣ ਕਰਕੇ ਮੇਰਾ ਹੀ ਦੁੱਧ ਚੁੰਘਦਾ ਹੈ ਜਾਂ ਮੈਂ ਇਸ ਨੂੰ ਓਪਰਾ ਦੁੱਧ ਪਿਲਾਉਂਦੀ ਹਾਂ। ਅਜਿਹਾ ਸਭ ਉਦੋਂ ਤਕ ਹੁੰਦਾ ਰਿਹਾ ਹੋਵੇਗਾ, ਜਦੋਂ ਤਕ ਬੱਚੇ ਨੇ ਪੂਰਾ-ਪੂਰਾ ਬੋਲਣਾ ਨਹੀਂ ਸਿੱਖਿਆ, ਉਦੋਂ ਤਕ ਬੱਚੇ ਨੇ ਸਿਰਫ਼ ਆਪਣੀ ਮਾਂ ਨੂੰ ਹੀ ਮਾਂ ਆਖਿਆ, ਮਾਂ ਦੀ ਕਿਸੇ ਹੋਰ ਹਮ-ਉਮਰ ਔਰਤ ਨੂੰ ਮਾਂ ਨਹੀਂ ਆਖਿਆ, ਇਹ ਅਜਿਹਾ ਸਭ ਸੱਚ ਵਿੱਚ ਆਉਂਦਾ ਹੈ

ਹੁਣ ਅਗਲਾ ਦੌਰ ਸ਼ੁਰੂ ਹੁੰਦਾ ਹੈ, ਜਦੋਂ ਬੱਚਾ ਬੋਲਣਾ ਸ਼ੁਰੂ ਕਰਦਾ ਹੈ, ਜਿਹੜਾ ਮਾਂ ਤੋਂ ਇਲਾਵਾ ਆਪਣੇ ਬਾਪ ਨੂੰ ਡੈਡੀ ਆਖਦਾ ਹੈ, ਬਾਪ ਦੇ ਛੋਟੇ ਭਰਾ ਨੂੰ ਚਾਚਾ ਆਖਦਾ ਹੈ ਤੇ ਵੱਡੇ ਭਰਾ ਨੂੰ ਤਾਇਆ ਆਖਣਾ ਸ਼ੁਰੂ ਕਰਦਾ ਹੈ ਅਤੇ ਆਪਣੇ ਬਾਪ ਦੀ ਮਾਂ ਨੂੰ ਦਾਦੀ ਕਹਿਣਾ ਸ਼ੁਰੂ ਕਰਦਾ-ਕਰਦਾ ਪਰਿਵਾਰ ਦੇ ਸਭ ਰਿਸ਼ਤਿਆਂ ਤੋਂ ਜਾਣੂ ਹੋ ਜਾਂਦਾ ਹੈਫਿਰ ਜਦੋਂ ਕਿਸੇ ਬੁਰੀ ਆਦਤ ਤੋਂ ਬੱਚੇ ਨੂੰ ਝਿੜਕਾਂ ਪੈਂਦੀਆਂ ਹਨ, ਉਹ ਝਿੜਕਾਂ ਤੋਂ ਬਚਣ ਲਈ ਉਹ ਝੂਠ ਦਾ ਸਹਾਰਾ ਲੈਂਦਾ ਹੈਸਕੂਲੇ ਜਾਣ ਸਮੇਂ, ਸਕੂਲ ਦਾ ਕੰਮ ਨਾ ਕਰਨ ਕਰਕੇ, ਉਹ ਆਲੇ-ਦੁਆਲੇ ਤੋਂ ਜੋ ਸਿੱਖਦਾ ਹੈ, ਸੱਚ ਨੂੰ ਲੁਕਾਉਣ ਲਈ ਜੋ ਕੁਝ ਆਖਦਾ ਹੈ, ਉਸ ਨੂੰ ਅਸਲ ਵਿੱਚ ਝੂਠ ਕਿਹਾ ਜਾਂਦਾ ਹੈ। ਅਜਿਹੀਆਂ ਗੱਲਾਂ ਤੋਂ ਸਾਡਾ ਭਾਵ ਹੈ ਕਿ ਇਸ ਸੰਸਾਰ ਜਾਂ ਸਮਾਜ ਵਿੱਚ ਸੱਚ ਨੇ ਪਹਿਲਾਂ ਜਨਮ ਲਿਆ ਤੇ ਝੂਠ ਨੇ ਬਾਅਦ ਵਿੱਚਉਂਝ ਅਗਰ ਪੂਰੀ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਸੱਚਮੁੱਚ ਹੀ ਇੱਕ ਮਨੁੱਖ ਪੂਰਾ-ਪੂਰਾ ਸੱਚ ਬੋਲ ਕੇ ਜ਼ਿੰਦਗੀ ਕੱਟ ਸਕਦਾ ਸੀ। ਸਕੂਲ ਵਿੱਚ ਬੱਚਾ ਅਕਸਰ ਸਕੂਲ ਦਾ ਕੰਮ ਨਾ ਕਰਨ ਕਰਕੇ ਕਾਪੀ ਘਰ ਰਹਿ ਗਈ ਹੈ, ਆਦਿ ਦਾ ਝੂਠਾ ਬਹਾਨਾ ਬਣਾ ਕੇ ਆਪਣੇ ਅਧਿਆਪਕ ਦੀ ਮਾਰ ਤੋਂ ਬਚਣ ਲਈ ਅਜਿਹਾ ਕਰਦਾ ਹੈ। ਜਿਨ੍ਹਾਂ ਬੱਚਿਆਂ ਨੂੰ ਅਜਿਹੇ ਕੰਮਾਂ ਵਿੱਚ ਸ਼ਹਿ ਮਿਲ ਜਾਵੇ, ਉਹ ਹੌਲੀ-ਹੌਲੀ ਆਪਣੀ ਜ਼ਿੰਦਗੀ ਵਿੱਚ ਝੂਠ ਦਾ ਸਹਾਰਾ ਵਧਾਉਂਦੇ ਰਹਿੰਦੇ ਹਨ ਅਤੇ ਆਪਣੇ ਦਿਨ-ਰਾਤ ਦੇ ਵਿਵਹਾਰ ਵਿੱਚ ਸੱਚ ਦੀ ਕਟੌਤੀ ਕਰਦੇ ਰਹਿੰਦੇ ਹਨਇਸ ਸੰਸਾਰ ਵਿੱਚ ਜਿਸ ਨੇ ਸੱਚ ਦਾ ਪੱਲਾ ਫੜਿਆ, ਉਹ ਤਰ ਵੀ ਗਏ ਜਾਂ ਇਸ ਦੁਨੀਆ ਵਿੱਚ ਸੱਚ ਸਦਕਾ ਫਾਹੇ ਤਕ ਵੀ ਲੱਗ ਗਏ, ਪਰ ਉਨ੍ਹਾਂ ਨੇ ਕਿਸੇ ਹਾਲਤ ਵਿੱਚ ਝੂਠ ਦਾ ਸਹਾਰਾ ਨਹੀਂ ਲਿਆ।

ਝੂਠ ਦੀ ਜਿੱਤ ਭਾਵੇਂ ਜ਼ਿਆਦਾ ਵਾਰ ਹੁੰਦੀ ਹੈ, ਪਰ ਉਹ ਸਦੀਵੀ ਕਦੇ ਵੀ ਨਹੀਂ ਹੋ ਸਕਦੀ। ਅੱਜ ਦੇ ਦਿਨ ਅਗਰ ਤੁਸੀਂ ਸੰਸਾਰ ਦੇ ਵੱਖ-ਵੱਖ ਚੋਟੀ ਦੇ ਆਗੂਆਂ ਵੱਲ ਧਿਆਨ ਦਿਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਝੂਠ ਦਾ ਸਹਾਰਾ ਤਕਰੀਬਨ ਸਾਰੇ ਨੇਤਾ ਆਪਣੀ ਰਾਜਨੀਤੀ ਚਮਕਾਉਣ ਲਈ ਕਰ ਰਹੇ ਹਨਸਭ ਨੇਤਾ ਆਪਣੀ ਜਨਤਾ ਅੱਗੇ ਸਮੇਂ-ਸਮੇਂ ਸਿਰ ਆਪਣੀ ਸਰਕਾਰ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦਾ ਝੂਠ ਜਨਤਾ ਅੱਗੇ ਵੱਖ-ਵੱਖ ਰੂਪਾਂ ਵਿੱਚ ਪਰੋਸਦੇ ਰਹਿੰਦੇ ਹਨਜੇਕਰ ਨੀਝ ਲਾ ਕੇ ਅਜੋਕੀ ਭਾਰਤ ਦੀ ਸਿਆਸਤ ਵੱਲ ਨਿਗਾਹ ਮਾਰੀ ਜਾਏ, ਤੁਹਾਨੂੰ ਸਾਫ਼ ਦਿਸੇਗਾ ਕਿ ਬਹੁਤਾ ਕੁਝ ਉਹ ਹੋ ਰਿਹਾ ਹੈ, ਜੋ ਬਹੁਤਾ ਕਰਕੇ ਜਨਤਾ ਨੂੰ ਦੱਸਿਆ ਨਹੀਂ ਜਾ ਰਿਹਾ। ਜੋ ਨਹੀਂ ਹੋ ਰਿਹਾ ਅਤੇ ਨਾ ਹੀ ਨੇੜ-ਭਵਿੱਖ ਵਿੱਚ ਹੋਣਾ ਹੈ, ਉਸ ਨੂੰ ਬੜੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰਿਆ ਜਾ ਰਿਹਾ ਹੈਜਿਵੇਂ ਤੁਸੀਂ ਜਾਣਦੇ ਹੋ ਕਿ ਭਾਰਤ ਨੂੰ ਕਦੇ ਵਿਸ਼ਵ ਗੁਰੂ ਗਰਦਾਨਿਆ ਜਾ ਰਿਹਾ ਹੈ, ਕਦੇ ਸੰਸਾਰ ਦੀ ਤੀਜੀ ਸ਼ਕਤੀ ਆਉਣ ਵਾਲੇ ਸਮੇਂ ਵਿੱਚ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ, ਕਦੇ ਸੰਸਾਰ ਦੇ ਹਰਮਨ ਪਿਆਰੇ ਲੀਡਰਾਂ ਵਿੱਚ ਆਪਣਾ ਨਾਂਅ ਚਮਕਾਇਆ ਜਾ ਰਿਹਾ ਹੈ, ਜਦੋਂ ਕਿ ਅਜਿਹੇ ਸਭ ਵਾਅਦੇ ਅਸਲੀਅਤ ਤੋਂ ਕਿਤੇ ਦੂਰ ਹਨ। ਜਿਵੇਂ 85 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਅਤੇ 30 ਕਰੋੜ ਲੋਕ ਗਰੀਬੀ ਤੋਂ ਇਸ ਸਾਲ ਉੱਪਰ ਉੱਠੇ ਹਨ, ਸਭ ਦਰਸਾਉਂਦੇ ਹਨ ਕਿ ਅਸੀਂ ਕਿੰਨੇ ਕੁ ਪਾਣੀ ਵਿੱਚ ਹਾਂਦਿਨ-ਰਾਤ ਜਿੰਨਾ ਰੌਲ਼ਾ ਤੁਸੀਂ ਜਾਤ-ਪਾਤ ਅਤੇ ਵੱਖ-ਵੱਖ ਧਰਮਾਂ ਬਾਬਤ ਸੁਣ ਰਹੇ ਹੋ, ਉਸ ਤੋਂ ਚੌਥੇ ਹਿੱਸੇ ਦਾ ਰੌਲਾ ਕਦੇ ਜਨਤਾ ਦਾ ਪੱਧਰ ਉੱਪਰ ਚੁੱਕਣ ਬਾਬਤ ਨਹੀਂ ਸੁਣਿਆ ਹੋਵੇਗਾਅਜਿਹਾ ਰੌਲਾ ਕਦੇ ਵਿੱਦਿਆ ਬਾਬਤ ਨਹੀਂ ਸੁਣਿਆ ਹੋਵੇਗਾ, ਨਾ ਹੀ ਅਜਿਹਾ ਰੌਲਾ ਕਦੇ ਕਾਲਜ, ਯੂਨੀਵਰਸਿਟੀਆਂ ਬਣਾਉਣ ਖਾਤਰ ਜਾਂ ਉਨ੍ਹਾਂ ਵਿੱਚ ਕੰਮ ਕਰਦੇ ਲੋਕਾਂ ਦੀਆਂ ਤਨਖਾਹਾਂ ਬਾਬਤ ਸੁਣਿਆ ਹੋਵੇਗਾਨਾ ਹੀ ਸਮੁੱਚੀ ਜਨਤਾ ਨੂੰ ਉੱਚਾ ਚੁੱਕਣ ਬਾਰੇ ਵਿਉਂਤਾਂ ਅਸਲੀ ਰੂਪ ਵਿੱਚ ਦੇਖੀਆਂ ਹੋਣਗੀਆਂ

ਪਿਛਲੇ ਹਫ਼ਤੇ ਹੋਏ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਨੇ ਕਈ ਕੁਝ ਨਵਾਂ ਸਮੁੱਚੀ ਜਨਤਾ ਅੱਗੇ ਪਰੋਸਿਆ ਹੈ। ਅਸੀਂ ਉਸ ਪਹਿਲਗਾਮ ਦੀ ਗੱਲ ਕਰ ਰਹੇ ਹਾਂ, ਜਿੱਥੇ ਸਾਡੇ 3 ਲੱਖ ਯਾਤਰੀਆਂ ਦੇ ਪਹੁੰਚਣ ਦਾ ਟੀਚਾ ਪੂਰਾ ਹੋਣ ਵਾਲਾ ਸੀ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਥਾਂਵਾਂ ਤੋਂ ਆਏ ਸੈਲਾਨੀਆਂ, ਸਮੇਤ ਉੱਥੋਂ ਦੇ ਲੋਕਲ ਬਾਸ਼ਿੰਦਿਆਂ ਦੇ ਮੌਜੂਦ ਹੋਣ ਦੇ ਬਾਵਜੂਦ ਅੱਧੀ ਦਰਜਨ ਦੇ ਲਗਭਗ ਅੱਤਵਾਦੀ ਸਭ ਨੂੰ ਝਕਾਨੀ ਦੇ ਕੇ ਦੋ ਦਰਜਨ ਤੋਂ ਵੱਧ ਸੈਲਾਨੀਆਂ ਨੂੰ ਸਦਾ ਦੀ ਨੀਂਦ ਸੁਲਾ ਗਏ ਹਨ ਅਤੇ ਕਈਆਂ ਨੂੰ ਆਪਣੇ ਅੱਤਵਾਦੀ ਕਾਰਨਾਮਿਆਂ ਨਾਲ ਨਕਾਰਾ ਕਰ ਗਏ ਹਨਇਹ ਭਾਣਾ ਉਦੋਂ ਵਾਪਰਿਆ, ਜਦੋਂ ਉਸ ਜਗਾਹ, ਜਿੱਥੇ ਲਗਭਗ 3 ਮਹੀਨੇ ਪਹਿਲਾਂ ਪੁਲਿਸ ਚੌਂਕੀ ਨੂੰ ਹਟਾ ਦਿੱਤਾ ਗਿਆ ਸੀ, ਕੋਈ ਪੁਲਿਸ ਅਧਿਕਾਰੀ ਨਾ ਹੋਣ ਕਰਕੇ ਸੈਲਾਨੀਆਂ ਦੀ ਅੱਤ ਦੀ ਖੱਜਲ-ਖਰਾਬੀ ਹੋਈਸਕਿਉਰਟੀ ਬਾਰੇ ਵੀ ਹੁਣ ਇਹ ਭੇਤ ਖੁੱਲ੍ਹਿਆ ਹੈ ਕਿ ਇਸਦੀ ਘਾਟ ਇਸ ਕਰਕੇ ਸੀ ਕਿਉਂਕਿ ਮੌਜੂਦਾ ਸਰਕਾਰ ਨੇ ਪਿਛਲੇ ਸਮੇਂ ਵਿੱਚ ਬਣਦੀ ਲਗਭਗ ਪੌਣੇ 2 ਲੱਖ ਫੌਜੀਆਂ ਦੀ ਭਰਤੀ ਨਾ ਕਰਕੇ ਪੈਸਾ ਬਚਾਇਆਇਸ ਕੋਤਾਹੀ ਕਰਕੇ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏਜਨਤਾ ਨੂੰ ਕੁਝ ਦੱਸਿਆ ਜਾ ਰਿਹਾ ਹੈ, ਅਸਲੀਅਤ ਕੁਝ ਹੋਰ ਨਿਕਲੀ ਹੈਇਹ ਠੀਕ ਹੈ ਕਿ ਮਰਨ ਵਾਲਿਆਂ ਵਿੱਚ ਜ਼ਿਆਦਾ ਹਿੰਦੂ ਸਨ, ਜਿਨ੍ਹਾਂ ਦਾ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ, ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਮਰਨ ਵਾਲਿਆਂ ਵਿੱਚ ਮੁਸਲਮਾਨ ਵੀ ਸ਼ਾਮਲ ਸਨਅੰਦਰ ਵੜ ਕੇ ਮਾਰਨ ਦਾ ਜੋ ਪ੍ਰਚਾਰ ਗੋਦੀ ਮੀਡੀਆ ਰਾਹੀਂ ਦਿਨ-ਰਾਤ ਬਿਨਾਂ ਬਰੇਕ ਕੀਤਾ ਜਾ ਰਿਹਾ ਹੈ, ਉਹ ਦੋਹਾਂ ਦੇਸ਼ਾਂ ਦੇ ਹਿਤ ਵਿੱਚ ਨਹੀਂ ਹੈ, ਸਾਨੂੰ ਜੰਗ ਤੋਂ ਬਗੈਰ ਬਾਕੀ ਵਿਕਲਪਾਂ ਉੱਤੇ ਵੀ ਗੰਭੀਰ ਸੋਚ-ਵਿਚਾਰ ਕਰਨੀ ਚਾਹੀਦੀ ਹੈ। ਅਸੀਂ ਅਮਰੀਕਾ ਵਾਂਗ ਲਾਦੇਨ ਦੀ ਤਰ੍ਹਾਂ ਕੁਝ ਕਰਨ ਦੇ ਸਮਰੱਥ ਨਹੀਂ ਹਾਂ, ਸਾਨੂੰ ਜਾਤ-ਪਾਤ, ਧਰਮ ਅਤੇ ਧਰਮਾਂ ਦਾ ਰੌਲਾ ਪਤਾ ਨਹੀਂ ਅਖੀਰ ਕਿੱਥੇ ਲੈ ਜਾਵੇਗਾ। ਅਜਿਹੀ ਲੱਗੀ ਅੱਗ ਸਹਿਜੇ ਬੁਝਣ ਵਾਲੀ ਨਹੀਂ ਹੋਵੇਗੀ, ਕਾਰਨ ਦੋਹਾਂ ਦੇਸ਼ ਦਾ ਡੀ ਐੱਨ ਏ ਲਗਭਗ ਇੱਕੋ ਜਿਹਾ ਹੈ। ਧਰਮ ਦੇ ਅਧਾਰ ’ਤੇ ਦੋ ਦੇਸ਼ ਬਣਨ ਤੋਂ ਪਹਿਲਾਂ ਅਸੀਂ ਇੱਕ ਹੀ ਸਾਂ, ਦੇਸ਼ਾਂ ਦੀ ਤਬਾਹੀ ਕੋਈ ਚੰਗੇ ਨਤੀਜੇ ਨਹੀਂ ਕੱਢੇਗੀ। ਭਾਰਤ ਦੀ ਮੌਜੂਦਾ ਸਰਕਾਰ ਨੂੰ ਅਸੀਂ ਅਪੀਲ ਕਰਾਂਗੇ ਕਿ ਸੰਸਾਰ ਪ੍ਰਸਿੱਧ ਕਈ ਦੇਸ਼ਾਂ ਦੇ ਲੀਡਰ ਤੁਹਾਡੇ ਨਾਲ ਹਨ, ਸਿੱਧੀ ਜੰਗ ਤੋਂ ਬਗੈਰ ਹੋਰ ਵਿਕਲਪਾਂ ਉੱਤੇ ਵਿਚਾਰ ਕਰਕੇ ਦੇਖਣਾ ਚਾਹੀਦਾ ਹੈਅਖੀਰ ਵਿੱਚ ਅਸੀਂ ਗੋਦੀ ਮੀਡੀਆ ਨੂੰ ਵੀ ਅਪੀਲ ਕਰਾਂਗੇ ਕਿ ਉਹ ਭੜਕਾਊ ਭਾਸ਼ਣਾਂ ਨੂੰ ਬੇਲੋੜੀ ਹਵਾ ਦੇਣ ਤੋਂ ਸੰਕੋਚ ਕਰੇ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Gurmit S Shugli

Gurmit S Shugli

Jalandhar, Punjab, India.
Phone: (91 - 98721 -  65741)
Email: (gurmitsinghshugli@gmail.com)

More articles from this author