GurmitShugli7ਜੇਕਰ ਮੌਜੂਦਾ ਚੋਣਾਂ ਵਿੱਚ ਟਰੰਪ ਦੀ ਜਿੱਤ ਦੇ ਕਾਰਨ ਜਾਣਨੇ ਹੋਣ ਤਾਂ ਸਾਨੂੰ ਚੋਣ ਪ੍ਰਚਾਰਾਂ ਦਾ ਅਧਿਐਨ ...
(12 ਨਵੰਬਰ 2024)

 

ਅਮਰੀਕਾ ਦੀ ਪ੍ਰਧਾਨਗੀ ਚੋਣ ਦੇ ਨਤੀਜੇ ਨੇ ਸਭ ਨੂੰ ਇਕਦਮ ਹੈਰਾਨ ਕਰ ਦਿੱਤਾਕਾਰਨ, ਚੋਣ ਨਤੀਜੇ ਤੋਂ ਪਹਿਲਾਂ ਸਭ ਅਜਿਹਾ ਨਹੀਂ ਸੋਚਦੇ ਸਨਕਮਲਾ ਹੈਰਿਸ ਦਾ ਪਿਛੋਕੜ ਭਾਰਤ ਨਾਲ ਜੁੜਨ ਕਰਕੇ ਭਾਰਤੀ ਜ਼ਿਆਦਾ ਉਸ ਦੇ ਨੇੜੇ ਸਨ, ਜਿਸ ਕਰਕੇ ਨਤੀਜੇ ਨੇ ਸਭ ਨੂੰ ਮੂੰਹ ਵਿੱਚ ਉਂਗਲਾਂ ਪਾਉਣ ਲਈ ਮਜਬੂਰ ਕਰ ਦਿੱਤਾਸੰਸਾਰ ਭਰ ਵਿੱਚੋਂ ਵਧਾਈਆਂ ਦੀ ਝੜੀ ਲੱਗ ਗਈਕੋਈ ਹਾਰ ਕੇ ਜਿੱਤਣ ਵਾਲਾ ਬਾਜ਼ੀਗਰ ਪੁਕਾਰ ਰਿਹਾ, ਕੋਈ ਜੋ ਜੀਤਾ ਵੋਹੀ ਸਿਕੰਦਰ ਅਤੇ ਕੋਈ ਸ਼ੇਰ ਕਹਿ ਕੇ ਪੁਕਾਰ ਰਿਹਾ, ਪਰ ਇਨ੍ਹਾਂ ਲੋਕਾਂ ਦੀਆਂ ਗੱਲਾਂ ਵਿੱਚ ਸੱਚ ਛੁਪਿਆ ਹੋਇਆ ਹੈਸੱਚ ਮੁਤਾਬਕ ਟਰੰਪ ਇੱਕ ਵਾਰ ਜਿੱਤ ਕੇ ਬੁਰੀ ਤਰ੍ਹਾਂ ਹਾਰਿਆ ਸੀਆਪਣੇ ਜ਼ਿੱਦੀ ਸੁਭਾਅ ਮੁਤਾਬਕ ਉਹ ਆਪਣੀ ਅਗਲੀ ਜਿੱਤ ਤਕ ਲਗਾਤਾਰ ਸਰਗਰਮ ਰਿਹਾ ਅਤੇ ਪ੍ਰਧਾਨਗੀ ਦੀ ਜਿੱਤ ਆਪਣੀ ਝੋਲੀ ਪਾਈ, ਜਿਸ ਕਰਕੇ ਟਰੰਪ ਸਾਹਿਬ ਅਮਰੀਕਾ ਦੇ 47ਵੇਂ (ਸੰਤਾਲੀ) ਰਾਸ਼ਟਰਪਤੀ ਬਣ ਜਾਣਗੇ

ਅਮਰੀਕਾ ਵਿੱਚ ਬਾਕੀ ਪ੍ਰਵਾਸੀਆਂ ਵਾਂਗ ਟਰੰਪ ਦਾ ਪਰਿਵਾਰਕ ਪਿਛੋਕੜ ਵੀ ਹੋਰ ਮੁਲਕ ਦਾ ਹੈਬਾਹਰੀ ਹੋਣ ਦੇ ਬਾਵਜੂਦ ਟਰੰਪ ਨੇ 2016 ਦੀਆਂ ਪ੍ਰਾਇਮਰੀ ਚੋਣਾਂ ਦੌਰਾਨ ਰਿਪਬਲਿਕਨ ਪਾਰਟੀ ਉਮੀਦਵਾਰਾਂ ਨੂੰ ਹਰਾ ਕੇ ਰਿਪਬਲਿਕਨ ਪਾਰਟੀ ਦੇ ਪ੍ਰਧਾਨਗੀ ਪਦ ਵਾਸਤੇ ਉਮੀਦਵਾਰ ਬਣ ਗਿਆਇਹ ਉਸ ਦੀ ਮਿਹਨਤ ਸਦਕਾ ਸੀਟਰੰਪ ਦਾ ਚੋਣਾਂ ਵਿੱਚ ਮੁਕਾਬਲਾ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨਾਲ ਸੀ, ਜੋ ਰਾਸ਼ਟਰਪਤੀ ਬਿੱਲ ਕਲਿੰਨ ਦੀ ਪਤਨੀ ਸੀ, ਪਰ ਅਜਿਹਾ ਕਦੇ ਹੋਇਆ ਨਹੀਂਟਰੰਪ ਇੱਕ ਵੱਖਰੀ ਕਿਸਮ ਦਾ ਪਾਲੀਟੀਸ਼ਨ ਹੈਉਹ ਅਕਸਰ ਉਹ ਮੁੱਦੇ ਚੁੱਕਦਾ ਹੈ, ਜਿਨ੍ਹਾਂ ਬਾਬਤ ਆਮ ਕਰਕੇ ਸਿਆਸੀ ਬੰਦੇ ਚੁੱਪ ਵੱਟ ਲੈਂਦੇ ਹਨਅਸਲ ਵਿੱਚ ਉਸ ਦਾ ਦਿਮਾਗ਼ ਵਪਾਰ, ਇਮਾਰਤ ਉਸਾਰੀ, ਕਾਰਪੈਂਟਰੀ ਅਤੇ ਇੰਜਨੀਅਰਿੰਗ ਕਿਸਮ ਦਾ ਹੈ, ਜੋ ਬਾਪ ਨਾਲ ਕੰਮ ਕਰਦਿਆਂ ਬਣਿਆ ਹੈਉਂਜ ਵੀ ਟਰੰਪ ਸਾਹਿਬ ਉਸ ਵਲ਼ ਕੱਟਣ ਵਾਲ਼ੇ ਪੇਸ਼ੇ ਨਾਲ ਸੰਬੰਧ ਰੱਖਦੇ ਹਨ, ਜੋ ਆਮ ਕਰਕੇ ਮਿਹਨਤੀ ਅਤੇ ਹੁਸ਼ਿਆਰ ਮੰਨੇ ਜਾਂਦੇ ਹਨਅਮਰੀਕਾ ਵਿੱਚ ਬਹੁ-ਗਿਣਤੀ ਚਿੱਟੇ ਲੋਕਾਂ ਦੀ ਹੈਕੁਝ ਅਮਰੀਕਣਾਂ ਦੇ ਮਨਾਂ ਵਿੱਚ ਟਰੰਪ ਇੱਕ ਨੇਤਾ ਬਣ ਕੇ ਉੱਭਰਿਆ ਹੈ, ਜੋ ਉਸ ਦੇ ਪੱਕੇ ਹਿਮਾਇਤੀ ਵੋਟਰ ਹਨ

ਡੌਨਾਲਡ ਟਰੰਪ ਦਾ ਗੋਤ ਪਹਿਲਾਂ ਟਰੰਪ ਨਹੀਂ ਸੀਜਾਣੋ: ਟਰੰਪ ਦਾ ਬਾਬਾ ਜਰਮਨੀ ਤੋਂ ਇਮੀਗਰੈਂਟ ਬਣ ਕੇ ਆਇਆ ਸੀਉਸ ਦੇ ਪਰਿਵਾਰ ਦਾ ਜੱਦੀ ਨਾਂਅ ਫਰੰਪ ਸੀ, ਜੋ ਅਮਰੀਕਾ ਵਿੱਚ ਰਹਿਣ ਕਰਕੇ ਫਰੰਪ ਤੋਂ ਟਰੰਪ ਹੋ ਗਿਆਟਰੰਪ ਆਪਣੇ ਪਰਿਵਾਰ ਵਿੱਚ ਪੰਜ ਭੈਣ-ਭਰਾ ਸਨਅਗਾਂਹ ਟਰੰਪ ਪਰਿਵਾਰ ਵਿੱਚ ਵੀ ਪੰਜ ਬੱਚੇ ਹਨਟਰੰਪ ਅਤੇ ਇਸਦੇ ਬੱਚੇ ਨਿਊ ਯਾਰਕ ਦੇ ਜੰਮਪਲ ਹਨਟਰੰਪ ਨੇ ਆਪਣੇ ਜੀਵਨ ਵਿੱਚ ਇਮਾਰਤਾਂ ਵੇਚ ਵੱਟ, ਕਸੀਨੋ, ਗੋਲਫ ਕੋਰਸ ਅਤੇ ਟੀ ਵੀ ਸ਼ੋਆਂ ਰਾਹੀਂ ਬੇਸ਼ੁਮਾਰ ਧਨ ਕਮਾਇਆ, ਜਿਸ ਰਾਹੀਂ ਇਹ ਬਿਨਾਂ ਕਿਸੇ ਰੋਕ-ਟੋਕ ਦੇ ਸਿਆਸੀ ਪੌੜੀਆਂ ਚੜ੍ਹਦਾ ਰਿਹਾ, ਜੋ 78 ਸਾਲ ਦਾ ਹੋਣ ਕਰਕੇ ਵੀ ਫੁਰਤੀਲਾ ਦਿਸ ਰਿਹਾ ਹੈਇਹ ਪਹਿਲਾਂ 45ਵਾਂ ਅਤੇ ਹੁਣ 47ਵਾਂ ਰਾਸ਼ਟਰਪਤੀ ਬਣਿਆ ਹੈ, ਜੋ ਅਗਲੇ ਸਾਲ ਵੀਹ ਜਨਵਰੀ ਨੂੰ ਸਹੁੰ ਚੁੱਕੇਗਾ

ਭਾਰਤੀ ਲੋਕ, ਜੋ ਇਸ ਵਕਤ 52 ਲੱਖ ਤੋਂ ਵੱਧ ਗਿਣਤੀ ਵਿੱਚ ਅਮਰੀਕਾ ਰਹਿ ਰਹੇ ਹਨ, ਬਹੁਤਿਆਂ ਵਿੱਚ ਮੋਦੀ ਕਰਕੇ ਇਸ ਜਿੱਤ ਵਿੱਚ ਅਤੇ ਜਿੱਤ ਦੀ ਖੁਸ਼ੀ ਵਿੱਚ ਸ਼ਾਮਲ ਹੋਏ ਹਨਇਹ ਆਪਣੇ ਚੰਗੇ ਭਵਿੱਖ ਦੀ ਆਸ ਰੱਖਦੇ ਹਨਉਂਜ ਜਦੋਂ ਪਹਿਲੀ ਵਾਰ ਟਰੰਪ ਪ੍ਰਧਾਨ ਬਣਿਆ ਤਾਂ ਉਸ ਨੇ ਭਾਰਤ ਦਾ ਦੌਰਾ ਕੀਤਾ ਸੀ, ਜਿਸ ਦੌਰੇ ਦੌਰਾਨ ਮੋਦੀ ਨੇ ਦੌਰਾਨ ਟਰੰਪ ਨੂੰ ਬੜੌਦਾ ਵਿੱਚ ਕਰੋੜਾਂ ਖਰਚ ਕੇ ਜੀ ਆਇਆਂ ਆਖਿਆ ਸੀਜਵਾਬ ਵਿੱਚ ਮੋਦੀ ਵੀ ਅਮਰੀਕਾ ਵਿੱਚ ਟਰੰਪ ਨੂੰ ਅਗਲੀ ਚੋਣ ਵਿੱਚ ਜਿਤਾਉਣ ਗਿਆ ਸੀਖੂਬ ਮੋਦੀ-ਮੋਦੀ ਹੋਈ ਸੀ, ਪਰ ਇਸਦਾ ਚੋਣਾਂ ਵਿੱਚ ਬੂਰ ਨਹੀਂ ਪਿਆ ਸੀਟਰੰਪ ਚੋਣ ਹਾਰ ਗਿਆ ਸੀ

ਜੇਕਰ ਮੌਜੂਦਾ ਚੋਣਾਂ ਵਿੱਚ ਟਰੰਪ ਦੀ ਜਿੱਤ ਦੇ ਕਾਰਨ ਜਾਣਨੇ ਹੋਣ ਤਾਂ ਸਾਨੂੰ ਚੋਣ ਪ੍ਰਚਾਰਾਂ ਦਾ ਅਧਿਐਨ ਕਰਨਾ ਹੋਵੇਗਾ ਇਨ੍ਹਾਂ ਚੋਣਾਂ ਵਿੱਚ ਟਰੰਪ ਨੇ ਕਮਲਾ ਹੈਰਿਸ ਨੂੰ ਪਛਾੜਦੇ ਹੋਏ ਇੰਨੇ ਚੋਣ ਵਾਅਦਿਆਂ ਦੀ ਝੜੀ ਲਾਈ ਕਿ ਵੋਟਰਾਂ ਦੇ ਇੱਕ ਵੱਡੇ ਹਿੱਸੇ ਨੇ ਯਕੀਨ ਕਰਕੇ ਵੋਟਾਂ ਪਾਈਆਂਚੋਣ ਵਾਅਦਿਆਂ ਦੌਰਾਨ ਟਰੰਪ ਨੇ ਆਖਿਆ ਕਿ ਹਮ ਨਾ ਲੜੇਂਗੇ, ਨਾ ਲੜਨੇ ਦੇਂਗੇਗੇ, ਹਮ ਤੀਸਰੇ ਹੋਣ ਤੋਂ ਰੋਕਾਂਗੇ

ਟਰੰਪ ਨੇ ਕਿਹਾ ਸੀ, “ਅਮਰੀਕਾ ਦੇ ਮੌਜੂਦਾ ਪ੍ਰਧਾਨ ਜੋ ਬਾਈਡਨ, ਜਿਨ੍ਹਾਂ ਅਮਰੀਕਾ ਦਾ ਸਰਮਾਇਆ ਰੂਸ-ਯੂਕਰੇਨ-ਫਲਸਤੀਨ-ਇਜ਼ਰਾਈਲ ਆਦਿ ਜੰਗਾਂ ਵਿੱਚ ਲਾ ਕੇ ਮਹਿੰਗਾਈ ਵਧਾਈ ਹੈ, ਮੈਂ ਚੁਣੇ ਜਾਣ ’ਤੇ ਇਹ ਜੰਗਾਂ ਖ਼ਤਮ ਕਰਾਵਾਂਗਾਅਮਰੀਕਾ ਦੀਆਂ ਉਹ ਸਰਹੱਦਾਂ ਸਖ਼ਤੀ ਨਾਲ ਸੀਲ ਕੀਤੀਆਂ ਜਾਣਗੀਆਂ, ਜਿਨ੍ਹਾਂ ਰਾਹੀਂ ਲੱਖਾਂ ਪ੍ਰਵਾਸੀ ਵੱਖ-ਵੱਖ ਦੇਸਾਂ ਤੋਂ ਵੱਖ-ਵੱਖ ਸਮੇਂ ਅਮਰੀਕਾ ਪਹੁੰਚ ਕੇ ਸਾਡੀ ਆਰਥਿਕਤਾ ਨੂੰ ਵਿਗਾੜ ਰਹੇ ਹਨਨਜਾਇਜ਼ ਪ੍ਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ  ਦੇਸ਼ਾਂ ਵਿੱਚ ਭੇਜਿਆ ਜਾਵੇਗਾਵੀਜ਼ੇ ਨੀਤੀ ’ਤੇ ਦੁਬਾਰਾ ਵਿਚਾਰ ਕੀਤੀ ਜਾਵੇਗੀਮਿੱਤਰ ਦੇਸ਼ਾਂ ਨਾਲ ਸਾਂਝ ਵਧਾਈ ਜਾਵੇਗੀਅਮਰੀਕਾ ਦੀ ਆਰਥਿਕਤਾ ਮਜ਼ਬੂਤ ਹੋਵੇ, ਇਸ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣਗੇ, ਪਰ ਪਿਆਰੇ ਵੋਟਰੋ, ਸ਼ਰਤ ਇਹ ਹੈ ਕਿ ਸਭ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ” ਇਨ੍ਹਾਂ ਚੋਣਾਂ ਵਿੱਚ ਟਰੰਪ ਦੇ ਇੱਕ ਅਰਬਾਂਪਤੀ ਦੋਸਤ ਨੇ ਵੀ ਖਰਚੇ ਦੇ ਰੂਪ ਵਿੱਚ ਖੁੱਲ੍ਹ ਕੇ ਮਦਦ ਕੀਤੀ, ਜਿਸਦੇ ਸਿੱਟੇ ਵਜੋਂ ਟਰੰਪ ਉਸ ਨੂੰ ਵਾਈਟ ਹਾਊਸ ਪਹੁੰਚਾਏਗਾ, ਜਿੱਥੋਂ ਕਦੀ ਉਹ ਕੱਢਿਆ ਗਿਆ ਸੀ

ਉਂਜ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਤੁਸੀਂ ਜਾਣੋਗੇ ਕਿ ਟਰੰਪ ਦੇ ਪਿਛਲੇ ਰਾਜ ਕਾਲ ਦੌਰਾਨ ਦੋ ਵਾਰ ਮਹਾ-ਅਭਿਯੋਗ ਦਾ ਮੁਕੱਦਮਾ ਚੱਲਿਆਅਜਿਹੇ ਵਿੱਚ ਟਰੰਪ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ, ਦੂਜੇ ਪਾਸੇ ਕਮਲਾ ਹੈਰਿਸ ਦੇ ਵਾਅਦਿਆਂ ’ਤੇ ਜਨਤਾ ਨੂੰ ਯਕੀਨ ਨਾ ਹੋਇਆ ਜਾਂ ਕੀਤਾ ਨਹੀਂ, ਕਿਉਂਕਿ ਉਸ ਦੀ ਪਾਰਟੀ ਯਾਨੀ ਜੋਅ ਬਾਈਡਨ ਦੀ ਸਰਕਾਰ ਦੇਸ਼ ਚਲਾ ਰਹੀ ਸੀ, ਜਿਸਦੀ ਕਮਲਾ ਹੈਰਿਸ ਬਤੌਰ ਵਾਈਸ ਪ੍ਰੈਜ਼ੀਡੈਂਟ ਗੁਜ਼ਰ ਰਹੀ ਸੀਲੋਕ ਜਾਣ ਚੁੱਕੇ ਸਨ ਜੇਕਰ ਕਮਲਾ ਹੈਰਿਸ ਨੇ ਕੁਝ ਕਰਨਾ ਹੁੰਦਾ ਤਾਂ ਉਹ ਮੌਜੂਦਾ ਰਾਸ਼ਟਰਪਤੀ ਕੋਲੋਂ ਕਰਵਾਉਂਦੀਇਹ ਅਲੱਗ ਗੱਲ ਹੈ ਕਿ ਚੋਣਾਂ ਦੇ ਆਖਰੀ ਦਿਨ ਤਕ ਕਮਲਾ ਹੈਰਿਸ ਨੇ ਟਰੰਪ ਦੀ ਪੂਛ ਚੁਕਾਈ ਹੋਈ ਸੀ, ਜਿਸ ਕਰਕੇ ਟਰੰਪ ਘਬਰਾਹਟ ਵਿੱਚ ਵੀ ਰਿਹਾ ਅਤੇ ਆਪਣੇ ਚੋਣ ਪ੍ਰਚਾਰ ’ਤੇ ਪੈਸਾ ਪਾਣੀ ਵਾਂਗ ਵਹਾਇਆਨਤੀਜੇ ਤੋਂ ਬਾਅਦ ਕਮਲਾ ਹੈਰਿਸ ਨੇ ਆਪਣੀ ਹਾਰ ਕਬੂਲਦਿਆਂ ਟਰੰਪ ਨੂੰ ਵਧਾਈਆਂ ਦਿੱਤੀਆਂ, ਜਿਸ ਜਿੱਤ ਨਾਲ ਸੈਂਸੈਕਸ 901 ਅੰਕ ਚੜ੍ਹ ਝੂਮਿਆ, ਪਰ ਉੱਥੇ ਹੀ ਟਰੰਪ ਦੀ ਜਿੱਤ ਸਦਕਾ ਸੋਨਾ 2000 ਅਤੇ ਚਾਂਦੀ 4500 ਰੁਪਏ ਥੱਲੇ ਵੀ ਆਈ

ਟਰੰਪ ਦੇ ਜਿੱਤਣ ਨਾਲ ਭਾਰਤ ਵਿੱਚ ਸਭ ਅੱਛਾ ਨਹੀਂ ਹੋਵੇਗਾਕਾਰਨ, ਸਾਢੇ ਦਸ ਸਾਲਾਂ ਬਾਅਦ ਤਕਰੀਬਨ ਚੀਨ ਨਾਲ ਸਰਹੱਦੀ ਮਸਲੇ ਨੇੜੇ ਹੋਏ ਹਨ, ਜਿਸ ਸਦਕਾ ਵਾਰੋ-ਵਾਰੀ ਜਾਂ ਆਪੋ ਆਪਣੇ ਇਲਾਕੇ ਵਿੱਚ ਗਸ਼ਤ ਸ਼ੁਰੂ ਹੋਈ ਹੈਅਗਲੀ ਨੋਟ ਕਰਨ ਵਾਲੀ ਗੱਲ ਇਹ ਹੋਈ ਹੈ ਕਿ ਦਿਨ ਵਿਹਾਰ ’ਤੇ ਆਪੋ ਵਿੱਚ ਮਠਿਆਈਆਂ ਦਾ ਅਦਾਨ-ਪ੍ਰਦਾਨ ਹੋਇਆ ਹੈਟਰੰਪ ਰੱਜ ਕੇ ਚੀਨ ਵਿਰੋਧੀ ਹੈਭਾਰਤ ਨੂੰ ਫੂਕ-ਫੂਕ ਕੇ ਆਪਣੇ ਕਦਮ ਵਧਾਉਣੇ ਪੈਣਗੇਠੀਕ ਇਸੇ ਤਰ੍ਹਾਂ ਅੱਜ ਦੇ ਦਿਨ ਮਿਸਟਰ ਪੁਤਿਨ ਮੋਦੀ ਦੇ ਵਧੀਆ ਦੋਸਤਾਂ ਵਿੱਚੋਂ ਇੱਕ ਹੈ, ਜਦੋਂ ਕਿ ਟਰੰਪ ਪੁਤਿਨ ਦਾ ਨਾਂਅ ਲੈਣਾ ਪਸੰਦ ਨਹੀਂ ਕਰਦਾਯੂਕਰੇਨ ਨੇ ਵੀ ਜੰਗ ਦੌਰਾਨ ਸਾਡੇ ਡਾਕਟਰੀ ਦੇ ਪੜ੍ਹਾਕੂ ਸਹੀ ਸਲਾਮਤ ਸਾਡੇ ਹਵਾਲੇ ਕੀਤੇ ਸਨ, ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾਇਵੇਂ ਹੀ ਪਾਕਿਸਤਾਨ ਦੀ ਕੁਝ ਪ੍ਰਮੁੱਖ ਲੀਡਰਸ਼ਿੱਪ ਨੇ ਵੀ ਮੁੜ ਸੰਬੰਧ ਸਥਾਪਤ ਕਰਨ ਦੇ ਇਸ਼ਾਰੇ ਕੀਤੇ ਹਨਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾਅਜਿਹੇ ਵਿੱਚ ਬਹੁਤ ਸਮਝ ਕੇ ਚੱਲਣ ਦੀ ਲੋੜ ਹੈ, ਨਾ ਕਿ ਟਰੰਪ ਵਾਂਗ ਨਸ਼ੇ ਵਿੱਚ ਧੁੱਤ ਹੋਣ ਦੀ ਜ਼ਰੂਰਤ ਹੈਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਾਡੀ ਵਿਦੇਸ਼ ਨੀਤੀ ਵਿੱਚ ਕੀ ਅਤੇ ਕਿਹੜਾ ਸਹੀ ਮੋੜ ਆਉਂਦਾ ਹੈ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5437)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author