GurmitShugli7ਇਵੇਂ ਹੀ ਜੇਕਰ ਆਰ ਬੀ ਆਈ ਦੀ ਗੱਲ ਕਰੀਏ ਤਾਂ ਉਸ ਦੇ ...ManmohanSinghDr1
(9 ਜਨਵਰੀ 2025)

 

ਆਪਣੇ ਕੱਦ ਤੋਂ ਕਿਤੇ ਵੱਧ ਆਰਥਿਕ ਖਿਆਲਾਂ ਵਿੱਚ ਲੰਮ-ਸਲੰਮਾ, ਚੌੜੇ ਮੱਥੇ ਵਾਲਾ, ਖਾਮੋਸ਼ੀ ਦੇ ਗਹਿਣੇ ਵਾਲਾ ਡਾਕਟਰ ਅਚਾਨਕ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਾ ਹੋਇਆ ਤਾਰਾ ਬਣ ਧਰੂ-ਤਾਰੇ ਕੋਲ ਜਾ ਚਮਕਿਆਇਹ ਸ਼ਾਇਦ ਸਾਡੇ ਪੰਜਾਬ (ਪੂਰਬੀ ਪੰਜਾਬ) ਦੀ ਖੁਸ਼ਕਿਸਮਤੀ ਹੀ ਸੀ ਕਿ ਰੌਲ਼ਿਆਂ ਵਿੱਚ ਜਿਸ ਸਮੇਂ ਭਾਰਤ-ਪਾਕਿ ਵੰਡ ਮਨਜ਼ੂਰ ਕੀਤੀ ਗਈ, ਉਸ ਵਕਤ ਸ. ਮਨਮੋਹਨ ਸਿੰਘ ਦੇ ਪਰਿਵਾਰ ਨੇ ਪਾਕਿਸਤਾਨ ਦੀ ਬਜਾਏ ਪੂਰਬੀ ਪੰਜਾਬ/ਭਾਰਤ ਨੂੰ ਬਿਹਤਰ ਸਮਝਦਿਆਂ ਹੋਇਆਂ ਚੁਣਿਆ, ਜਿੱਥੇ ਪਹੁੰਚ ਕੇ ਆਪਣੀ ਵਿੱਦਿਆ ਪੂਰੀ ਕਰਕੇ ਫਿਰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾਸਾਡੇ ਲਈ ਇਹ ਵੀ ਅਚੰਭੇ ਵਾਲੀ ਗੱਲ ਹੈ ਕਿ ਸਰਦਾਰ ਮਨਮੋਹਨ ਸਿੰਘ ਇਕਨਾਮਿਕਸ ਦੇ ਮਾਹਰ ਸਨਉਹ ਹਰ ਪਾਸਿਉਂ ਇੰਨੇ ਗਿਆਨਵਾਨ ਸਨ ਕਿ ਮੈਨੂੰ ਇੱਕ ਖ਼ਾਲਸਾ ਕਾਲਜ ਦੇ ਪ੍ਰੋਫੈਸਰ ਦੀ ਨਿੱਕੀ ਜਿਹੀ ਗੱਲ ਯਾਦ ਆ ਗਈ, ਜਿਹੜੀ ਮੈਂ ਆਪਣੀ ਉਚੇਰੀ ਪੜ੍ਹਾਈ ਦੌਰਾਨ ਸੁਣੀ ਸੀ ਇੱਕ ਦਿਨ ਸੰਬੰਧਤ ਪ੍ਰੋਫੈਸਰ ਬੁਢਾਪੇ ਦੀ ਉਮਰੇ ਆਪਣੀ ਜੁੱਤੀ ਮੋਚੀ ਪਾਸ ਬੈਠਾ ਗਠਾ ਰਿਹਾ ਸੀਅਚਾਨਕ ਦੋ ਪੜ੍ਹੀਆਂ-ਲਿਖੀਆਂ ਮੁਟਿਆਰਾਂ ਵੀ ਉਸ ਮੋਚੀ ਪਾਸ ਆਪਣੀ ਚੱਪਲਾਂ ਠੀਕ ਕਰਾਉਣ ਪਹੁੰਚ ਗਈਆਂ ਉਨ੍ਹਾਂ ਲੜਕੀਆਂ ਵੱਲੋਂ ਕਾਹਲੀ ਦਿਖਾਉਣ ’ਤੇ ਬਜ਼ੁਰਗ ਪ੍ਰੋਫੈਸਰ ਨੇ ਪਹਿਲਾਂ ਉਨ੍ਹਾਂ ਲੜਕੀਆਂ ਦਾ ਕੰਮ ਕਰਨ ਨੂੰ ਆਖ ਕੇ ਉਨ੍ਹਾਂ ਕੋਲ ਫੜੀ ਅਖ਼ਬਾਰ ਮੰਗ ਲਈ। ਉਨ੍ਹਾਂ ਕੁੜੀਆਂ ਨੇ ਬਜ਼ੁਰਗ ਦਾ ਹੁਲੀਆ ਦੇਖ ਕੇ ਕਿਹਾ, “ਬਾਬਾ, ਇਹ ਅੰਗਰੇਜ਼ੀ ਦੀ ਅਖ਼ਬਾਰ ਹੈ।”

ਇਹ ਸੁਣਦੇ ਸਾਰ ਹੀ ਉਸ ਬਜ਼ੁਰਗ ਪ੍ਰੋਫੈਸਰ ਨੇ ਕਿਹਾ, “ਬੀਬਾ, ਇਹ ਮੇਰੀਆਂ ਜੋ ਐਨਕਾਂ ਹਨ, ਇਹ ਐੱਮ ਏ ਹਨਜਿਹੜੀ ਜੁੱਤੀ ਮੈਂ ਗੱਠਾ ਰਿਹਾ ਹਾਂ ਬੀਬਾ! ਉਹ ਵੀ ਐੱਮ ਏ ਹੈਬੇਟਾ ... ਮੇਰੀ ਆਹ ਖੂੰਡੀ ਵੀ ਤੇ ਆਹ ਮੇਰਾ ਖੱਦਰ ਦਾ ਕੁੜਤਾ ਵੀ ਐੱਮ ਏ ਹੈਅੰਗਰੇਜ਼ੀ ਦੀ ਅਖ਼ਬਾਰ ਪੜ੍ਹਨੀ ਤੁਹਾਡੀ ਤਾਂ ਕੋਈ ਪ੍ਰਾਬਲਮ ਹੋ ਸਕਦੀ ਹੈ, ਪਰ ਮੇਰੀ ਨਹੀਂ

ਇਹ ਸੁਣਦੇ ਸਾਰ ਹੀ ਉਹ ਬੱਚੀਆਂ ਪੈਸੇ ਦੇ ਕੇ ਬਿਨਾਂ ਅਖ਼ਬਾਰ ਵਾਪਸ ਲਏ ਤੁਰ ਗਈਆਂਉਸ ਬਜ਼ੁਰਗ ਦੀ ਤਰਜ਼ ਦੇ ਸਰਦਾਰ ਮਨਮੋਹਨ ਸਿੰਘ ਜੀ ਸਨਆਰਥਿਕ ਸੁਧਾਰਾਂ ਦੇ ਖੇਤਰ ਵਿੱਚ ਤਾਂ ਉਨ੍ਹਾਂ ਨੂੰ ਆਰਥਿਕ ਸੁਧਾਰਾਂ ਦੇ ਪਿਤਾਮਾ ਕਿਹਾ ਜਾਂਦਾ ਸੀ, ਜਿਸ ਕਰਕੇ ਮਨਮੋਹਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਆਰ ਬੀ ਆਈ ਵਿੱਚ ਅਤੇ ਸਮੁੱਚੇ ਦੇਸ਼ ਦੇ ਵਿੱਤ ਮੰਤਰੀ ਬਣ ਕੇ ਆਪਣੇ ਆਰਥਿਕ ਗਿਆਨ ਦਾ ਸਿੱਕਾ ਮੰਨਵਾ ਚੁੱਕੇ ਸਨਇਸ ਤੋਂ ਬਾਅਦ ਵੀਹ ਸੌ ਚਾਰ ਵਿੱਚ ਕਾਂਗਰਸ ਗਠਜੋੜ ਜਿੱਤਣ ਤੋਂ ਬਾਅਦ ਸੋਨੀਆ ਨੂੰ ਰਾਸ਼ਟਰਪਤੀ ਵੱਲੋਂ ਸਰਕਾਰ ਬਣਾਉਣ ਦਾ ਸੱਦਾ ਮਿਲਣ ਤੋਂ ਬਾਅਦ ਤਿਆਗ ਦੀ ਭਾਵਨਾ ਨਾਲ ਉਨ੍ਹਾਂ ਪ੍ਰਧਾਨ ਮੰਤਰੀ ਦੇ ਦਫਤਰ ਦੀ ਚਾਬੀ ਆਪਣੀ ਢਾਣੀ ਨਾਲ ਸਲਾਹ ਕਰਕੇ ਸਰਦਾਰ ਮਨਮੋਹਨ ਸਿੰਘ ਜੀ ਨੂੰ ਫੜਾ ਦਿੱਤੀਇਸ ਅਹੁਦੇ ’ਤੇ ਸ. ਮਨਮੋਹਨ ਸਿੰਘ ਜੀ ਲਗਾਤਾਰ ਦੋ ਵਾਰ ਯਾਨੀ ਦਸ ਸਾਲ ਰਹੇਉਨ੍ਹਾਂ ਆਪਣੇ ਰਾਜ ਦੌਰਾਨ ਕਈ ਅਹਿਮ ਕਾਨੂੰਨ, ਜਿਵੇਂ ਸਿੱਖਿਆ ਦਾ ਅਧਿਕਾਰ, ਸੂਚਨਾ ਦਾ ਅਧਿਕਾਰ, ਖੁਰਾਕ ਸੁਰੱਖਿਆ ਕਾਨੂੰਨ, ਭੂਮੀ ਗ੍ਰਹਿਣ ਅਧਿਕਾਰ, ਗਰੀਬਾਂ ਵਾਸਤੇ ਮਨਰੇਗਾ ਵਰਗੇ ਕਾਨੂੰਨ ਪਾਸ ਕਰਕੇ ਨਾਮਣਾ ਖੱਟਿਆ

ਮਰਹੂਮ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਛੱਬੀ ਸਤੰਬਰ ਉੱਨੀ ਸੌ ਬੱਤੀ (26-9-1932) ਨੂੰ ਲਹਿੰਦੇ ਪੰਜਾਬ ਵਿੱਚ ਪੈਦਾ ਹੋਏ ਅਤੇ ਬੀਤੇ ਦਿਨੀਂ ਛੱਬੀ ਦਸੰਬਰ ਵੀਹ ਸੌ ਚੌਵੀ ਨੂੰ ਆਖ਼ਰੀ ਅਲਵਿਦਾ ਕਹਿ ਕੇ ਮੌਨ ਹੋ ਗਏਸ੍ਰ. ਮਨਮੋਹਨ ਸਿੰਘ ਦੇ ਘਰ ਦੇ ਭਾਵੇਂ ਇਨ੍ਹਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਪਰ ਸ੍ਰ. ਮਨਮੋਹਨ ਸਿੰਘ ਜੀ ਨੇ ਉੱਚ ਵਿੱਦਿਆ ਯੂ ਕੇ ਤੋਂ ਪ੍ਰਾਪਤ ਕਰਕੇ ਵਿੱਦਿਆ ਦੀ ਡਾਕਟਰੀ ਪਾਸ ਕੀਤੀਹੁਸ਼ਿਆਰਪੁਰ, ਚੰਡੀਗੜ੍ਹ ਅਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਯੂਨੀਵਰਸਿਟੀਆਂ ਵਿੱਚ ਪੜਾ ਕੇ ਵਿਦਿਆਰਥੀਆਂ ਦੇ ਦਿਮਾਗ ਰੋਸ਼ਨ ਕੀਤੇ। ਉਨ੍ਹਾਂ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਸ੍ਰੀ ਬਰਾਕ ਉਬਾਮਾ ਆਰਥਿਕ ਖੇਤਰ ਵਿੱਚ ਆਪਣਾ ਗੁਰੂ ਮੰਨਦੇ ਸਨਸਰਦਾਰ ਜੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 1957 ਤੋਂ 1965 ਤਕ, ਦਿੱਲੀ ਸਕੂਲ ਆਫ ਇਕਨੌਮਿਕਸ ਵਿੱਚ 1969 ਤੋਂ 1971 ਤਕ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਨੂੰ 1976 ਵਿੱਚ ਜਵਾਹਰ ਲਾਲ ਨਹਿਰੂ ਵਿਸ਼ਵਵਿਦਿਆਲੇ ਨੇ ਪ੍ਰੋਫੈਸਰ ਦੀ ਡਿਗਰੀ ਦੇ ਕੇ ਸਨਮਾਨਿਤ ਕੀਤਾ

ਇਵੇਂ ਹੀ ਜੇਕਰ ਆਰ ਬੀ ਆਈ ਦੀ ਗੱਲ ਕਰੀਏ ਤਾਂ ਉਸ ਦੇ ਗਵਰਨਰ ਬਣ ਕੇ 1982 ਤੋਂ 1984 ਤਕ ਭਾਰਤੀ ਨੋਟਾਂ ’ਤੇ ਦਸਤਖਤ ਕਰਕੇ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂਇਸੇ ਤਰ੍ਹਾਂ ਉਨ੍ਹਾਂ 1990-1991 ਤਕ ਉਸ ਵੇਲੇ ਦੇ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਬਣ ਕੇ ਆਪਣੀਆਂ ਸੇਵਾਵਾਂ ਦਿੱਤੀਆਂਅਖੀਰ 1991 ਵਾਲੀ ਸਰਕਾਰ ਦੇ ਵਿੱਤ ਮੰਤਰੀ ਬਣ ਕੇ ਸੇਵਾਵਾਂ ਦਿੱਤੀਆਂ

ਉਹ ਕਿੰਨੇ ਪੜ੍ਹੇ-ਲਿਖੇ ਅਤੇ ਇਮਾਨਦਾਰ ਸਨ, ਇਹ ਉਨ੍ਹਾਂ ਨੂੰ ਕਾਂਗਰਸੀਆਂ ਤੋਂ ਬਗੈਰ ਬਾਕੀ ਸਭ ਪਾਰਟੀਆਂ ਅਤੇ ਉਨ੍ਹਾਂ ਦੇ ਮੈਂਬਰਾਂ ਅਤੇ ਵਿਦੇਸ਼ਾਂ ਤੋਂ ਮਿਲ ਰਹੇ ਸੁਨੇਹਿਆਂ ਤੋਂ ਲਾਇਆ ਜਾ ਸਕਦਾ ਹੈ ਉਨ੍ਹਾਂ ਦੀ ਸਾਦਗੀ ਦੀ ਜੇਕਰ ਗੱਲ ਕਰੀਏ ਤਾਂ ਉਹ ਤਕਰੀਬਨ ਸਾਲ ਵਿੱਚ ਇੰਨੇ ਕੁ ਕੱਪੜੇ ਹੰਢਾਉਂਦੇ ਸਨ, ਜਿੰਨੇ ਅੱਜਕੱਲ ਦੇ ਨੇਤਾ ਦਿਹਾੜੀ ਵਿੱਚ ਵਾਰ-ਵਾਰ ਬਦਲ ਲੈਂਦੇ ਹਨ

ਪਾਰਲੀਮੈਂਟ ਮੈਂਬਰ ਬਣਨ ਲਈ ਉਹ ਰਾਜ ਸਭਾ ਦਾ ਮੈਂਬਰ ਬਣਨ ਨੂੰ ਪਹਿਲ ਦਿੰਦੇ ਸਨਜੇ ਛੋਟਾ ਮੂੰਹ ਬੜੀ ਬਾਤ ਕਰਨੀ ਹੋਵੇ ਤਾਂ ਇਹ ਬੜੀ ਅਸਾਨੀ ਨਾਲ ਆਖਿਆ ਜਾ ਸਕਦਾ ਹੈ ਕਿ ਭਾਰਤ ਦੀ ਸਿੱਖ ਘੱਟ ਗਿਣਤੀ ਵਿੱਚੋਂ ਸਰਦਾਰ ਮਨਮੋਹਨ ਸਿੰਘ ਅਤੇ ਮੁਸਲਿਮ ਘੱਟ ਗਿਣਤੀ ਵਿੱਚੋਂ ਸ੍ਰੀ ਅਬਦੁਲ ਕਲਾਮ ਜੀ, ਜੋ ਰਾਸ਼ਟਰਪਤੀ ਬਣੇ ਸਨ, ਦੋਵੇਂ ਸਿਰੇ ਦੇ ਵੱਧ ਪੜ੍ਹੇ-ਲਿਖੇ, ਸਿਰੇ ਦੇ ਇਮਾਨਦਾਰ ਅਤੇ ਸਿਰੇ ਦੇ ਸਾਦੇ ਇਨਸਾਨ ਸਨ, ਜਿਨ੍ਹਾਂ ਵੇਲੇ ਹਿੰਦੂ ਕਦੇ ਵੀ ਖ਼ਤਰੇ ਵਿੱਚ ਨਹੀਂ ਰਿਹਾ ਇਨ੍ਹਾਂ ਵੱਲੋਂ ਪਾਸ ਕੀਤੇ ਕਾਨੂੰਨ ਅਤੇ ਦੇਸ਼ ਨੂੰ ਜਿਵੇਂ ਨਵੀਂ ਆਰਥਿਕਤਾ ਦੀ ਲੀਹੇ ਪਾਇਆ ਹੈ, ਉਸ ਨੂੰ ਜਨਤਾ ਯਾਦ ਰੱਖੇਗੀਪੰਜਾਬ ਦੇ ਨਾਮਵਰ ਪੁੱਤਰ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਭਾਵੇਂ ਪਿਛਲੇ ਦਿਨੀਂ ਆਖਰੀ ਅਲਵਿਦਾ ਕਹਿ ਕੇ ਸਦਾ ਲਈ ਖਾਮੋਸ਼ ਹੋ ਗਏ ਹਨ, ਪਰ ਸਮੁੱਚੇ ਭਾਰਤੀ ਉਨ੍ਹਾਂ ਦੀ ਇਮਾਨਦਾਰੀ, ਉਨ੍ਹਾਂ ਦੀ ਵਿੱਦਿਆ ਅਤੇ ਉਨ੍ਹਾਂ ਦੀ ਸਾਦਗੀ ਨੂੰ ਸਦਾ ਯਾਦ ਰੱਖਣਗੇ ਇਨ੍ਹਾਂ ਸ਼ਬਦਾਂ ਨਾਲ ਅਸੀਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹਾਂ, ਜਿਸ ਵਿੱਚ ਉਨ੍ਹਾਂ ਦੀ ਧਰਮ ਪਤਨੀ ਅਤੇ ਤਿੰਨ ਬਹਾਦਰ ਬੇਟੀਆਂ ਸ਼ਾਮਲ ਹਨ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5601)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Gurmit S Shugli

Gurmit S Shugli

Jalandhar, Punjab, India.
Phone: (91 - 98721 -  65741)

More articles from this author