GurmitShugli7ਉਹ ਭਾਜਪਾ ਨੂੰ ਜਿਤਾਉਣ ਲਈ ਤਰ੍ਹਾਂ-ਤਰ੍ਹਾਂ ਦੇ ਫਿਰਕੂ ਨਾਅਰਿਆਂ ਨੂੰ ਜਨਮ ਦਿੰਦੇ ਹਨਜਿਨ੍ਹਾਂ ਨਾਲ ...
(22 ਅਪਰੈਲ 2025)

 

ਉਪਰੋਕਤ ਲੋਕ ਕਹਾਵਤ ਦੇਸ਼ ਦੇ ਸਧਾਰਨ ਬੰਦੇ ਤੋਂ ਲੈ ਕੇ ਸਿਖਰਲੇ ਲੀਡਰ ’ਤੇ ਢੁਕਦੀ ਹੈ, ਜਿਸ ਨੂੰ ਤੁਸੀਂ ਇਵੇਂ ਵੀ ਕਹਿ ਸਕਦੇ ਹੋ, ਜਿਸ ਨੇ ਕਦੇ ਖਾਸ ਕਿਸਮ ਦਾ ਦੁੱਖ ਨਾ ਝੱਲਿਆ ਹੋਵੇ, ਉਹ ਅਕਸਰ ਦੂਜਿਆਂ ਦੇ ਦੁੱਖ ਘੱਟ-ਵੱਧ ਹੀ ਜਾਣਦਾ ਹੈ ਮੇਰੇ ਦੇਸ਼ ਦੀ ਅਬਾਦੀ ਆਉਣ ਵਾਲੇ ਕੁਝ ਸਾਲਾਂ ਤਕ ਡੇਢ ਅਰਬ ਦੇ ਕਰੀਬ ਢੁੱਕਣ ਵਾਲੀ ਹੈਅਜੋਕੀ ਅਬਾਦੀ ਨੂੰ ਸਰਕਾਰ ਵੱਲੋਂ ਇੱਕ ਸੌ ਚਾਲੀ ਕਰੋੜ ਦੱਸਿਆ ਜਾ ਰਿਹਾ ਹੈ। ਇਹ ਜਨਤਾ ਬਿਨਾਂ ਦੁੱਖ-ਤਕਲੀਫ਼ਾ ਤੋਂ ਆਪਣੀ ਜ਼ਿੰਦਗੀ ਬਤੀਤ ਨਹੀਂ ਕਰ ਰਹੀਜੇ ਸਰਕਾਰੀ ਅੰਕੜਿਆਂ ’ਤੇ ਹੀ ਝਾਤ ਮਾਰੀ ਜਾਵੇ ਤਾਂ ਪ੍ਰਧਾਨ ਮੰਤਰੀ ਮੂਡ ਵਿੱਚ ਆਉਣ ’ਤੇ ਇੱਕ ਸ਼ੇਖੀ ਵਾਲੇ ਲਹਿਜੇ ਵਿੱਚ ਆਮ ਪੁਕਾਰਦੇ ਹਨ, “ਦੇਸ਼ ਵਾਸੀਓ, ਮੈਂ 85 ਕਰੋੜ ਗਰੀਬ ਲੋਗੋਂ ਕੋ ਮੁਫ਼ਤ ਮੇਂ ਅਨਾਜ ਮੁਹਈਆ ਕਰਵਾ ਰਹਾ ਹੂੰ। 25 ਕਰੋੜ ਲੋਗੋਂ ਕੋ ਮੈਂ ਗਰੀਬੀ ਰੇਖਾ ਸੇ ਨਿਕਾਲ ਚੁੱਕਾ ਹੂੰ” ਜਿਸਦਾ ਮਤਲਬ ਇਹ ਹੋਇਆ ਕਿ ਵਿਸ਼ਵ ਗੁਰੂ ਦੇ 11 ਸਾਲ ਦੇ ਸਮੇਂ ਵਿੱਚ ਵੀ 110 ਕਰੋੜ ਜਨਤਾ ਗਰੀਬ ਹੈਜ਼ਰੂਰੀ ਨਹੀਂ ਇਹ ਗਰੀਬ ਜਨਤਾ ਭੁੱਖ ਲੱਗਣ ’ਤੇ ਦਿਨ ਵਿੱਚ ਤਿੰਨ ਜਾਂ ਦੋ ਵੇਲੇ ਰੋਟੀ ਰੱਜ ਕੇ ਖਾਂਦੀ ਹੋਏਅਜਿਹਾ ਸਭ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ, ਦੇਸ਼ ਵਿਰੋਧੀ ਨੀਤੀਆਂ ਕਰਕੇ ਹੋ ਰਿਹਾ ਹੈ। ਤੁਸੀਂ ਇਸ ਨੂੰ ਕਾਣੀਵੰਡ ਕਰਕੇ ਵੀ ਕਹਿ ਸਕਦੇ ਹੋ

ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜੋ ਮਰਜ਼ੀ ਗੱਪਾਂ ਛੱਡੀ ਜਾਵੇ ਦਰਅਸਲ ਇਸਦਾ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਮਹਿੰਗਾਈ ’ਤੇ ਕੋਈ ਕੰਟਰੋਲ ਨਹੀਂਗਰੀਬ ਜਨਤਾ ਇਸ ਤੋਂ ਸੰਤੁਸ਼ਟ ਨਹੀਂਦੇਸ਼ ਦੇ ਅੰਨਦਾਤਾ ਕਿਸਾਨਾਂ ਨਾਲ ਸਮੇਂ-ਸਮੇਂ ਸਿਰ ਵਾਅਦੇ ਕਰਕੇ ਮੁਕਰਨ ਦਾ ਰਿਕਾਰਡ ਇਸ ਸਰਕਾਰ ਪਾਸ ਹੈਜਿਹੜੇ ਗਰੀਬਾਂ ਨੂੰ ਲੱਕੜ ਦੇ ਬਾਲਣ ਤੋਂ ਹਟਾ ਕੇ ਰਸੋਈ ਗੈਸ ਦੇ ਲੜ ਲਾਇਆ ਸੀ, ਉਹੀ ਗੈਸ ਸਿਲੰਡਰ 400 ਤੋਂ ਵਧਦਾ ਵਧਦਾ 900 ਰੁਪਏ ਤਲ ਪਹੁੰਚ ਗਿਆ ਹੈ

ਚਾਰ-ਪੰਜ ਜੀਆਂ ਦੇ ਪਰਿਵਾਰ ਵਿੱਚ ਅਜਿਹਾ ਗੈਸ ਸਿਲੰਡਰ ਇੱਕ ਮਹੀਨਾ ਵੀ ਟਿਕਦਾ ਨਹੀਂ। ਦੂਜੇ ਪਾਸੇ ਗੋਦੀ ਮੀਡੀਆ ਦੇ ਮਾਲਕਾਂ ਦਾ 5-5 ਸੌ  ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈਵੱਡੇ-ਵੱਡੇ ਕਾਰੋਬਾਰੀਆਂ ’ਤੇ ਮੁਕੱਦਮਾ ਚਲਾਉਣ ਦੀ ਥਾਂ ਉਨ੍ਹਾਂ ਦੇ ਕਰਜ਼ਿਆਂ ’ਤੇ ਲਕੀਰਾਂ ਮਾਰ ਦਿੱਤੀਆਂ ਜਾਂਦੀਆਂ ਹਨਬੈਂਕਾਂ ਦਾ ਪੈਸਾ ਲੈ ਕੇ ਦੌੜੇ ਭਗੌੜੇ, ਜਿਨ੍ਹਾਂ ਵਿੱਚ ਖਾਸ ਕਰ ਮੋਦੀ ਦੇ ਯਾਰ ਹਨ, ਨੂੰ ਵਾਪਸ ਭਾਰਤ ਲਿਆਉਣ ਦਾ ਕੋਈ ਚਾਰਾ ਨਹੀਂ ਹੋ ਰਿਹਾ

1853 ਵਿੱਚ ਸ਼ੁਰੂ ਹੋਈ ਰੇਲ ਗੱਡੀ ਦੇ ਕਈ ਹਿੱਸੇ ਪ੍ਰਾਈਵੇਟ ਹੱਥਾਂ ਵਿੱਚ ਵੇਚੇ ਗਏ ਹਨ ਜਾਂ ਵੇਚੇ ਜਾ ਰਹੇ ਹਨਹਰ ਮੁਨਾਫ਼ੇ ਵਿੱਚ ਚੱਲ ਰਹੇ ਮਹਿਕਮੇ ਨੂੰ ਸਮੇਂ-ਸਮੇਂ ਇਹ ਨੇਤਾ ਆਪਣੇ ਲੰਗੋਟੀਏ ਯਾਰਾਂ ਨੂੰ ਵੇਚ ਰਹੇ ਹਨਭਾਵੇਂ ਕਾਂਗਰਸ ਸਰਕਾਰ ਦੀਆਂ ਆਪਣੀਆਂ ਕਮੀਆਂ ਵੀ ਰਹੀਆਂ, ਪਰ ਇਹ ਯਾਦ ਰੱਖਣ ਯੋਗ ਗੱਲ ਹੈ ਕਿ ਕਾਂਗਰਸ ਰਾਜ ਵਿੱਚ ਕਾਂਗਰਸ ਨੇ ਪਬਲਿਕ ਸੈਕਟਰ ਨੂੰ ਮਜ਼ਬੂਤ ਕੀਤਾ ਸੀ, ਕਿਉਂਕਿ ਪਬਲਿਕ ਸੈਕਟਰ ਦੀ ਮਾਲਕ ਹਮੇਸ਼ਾ ਹੀ ਸਮੇਂ ਦੀ ਸਰਕਾਰ ਹੁੰਦੀ ਹੈ। ਜਿਸ ਆਰ ਐੱਸ ਐੱਸ ਨੂੰ ਸਰਦਾਰ ਪਟੇਲ ਨੇ ਦੇਸ਼ ਦਾ ਗ੍ਰਹਿ ਮੰਤਰੀ ਹੁੰਦਿਆਂ ਖੂੰਜੇ ਲਿਆ ਸੀ ਜਾਂ ਬੈਨ ਕਰਨ ਦਾ ਉਪਰਾਲਾ ਕੀਤਾ ਸੀ, ਅੱਜ ਦੀ ਅਜੋਕੀ ਸਰਕਾਰ ਉਨ੍ਹਾਂ ਨਾਗਪੁਰੀਆਂ ਦਾ ਗੁਣਗਾਨ ਕਰ ਰਹੀ ਹੈ, ਉਨ੍ਹਾਂ ਨੂੰ ਦੇਸ਼ ਭਗਤ ਗਰਦਾਨ ਰਹੀ ਹੈ ਅਗਰ ਉਨ੍ਹਾਂ ਵਿੱਚ ਇੰਨੀ ਹੀ ਦੇਸ਼ ਭਗਤੀ ਹੈ ਤਾਂ ਕਿਉਂ ਨਹੀਂ ਅਜਿਹੇ ਵਿਹਲੜ ਲੋਕਾਂ ਨੂੰ ਦੇਸ਼ ਦੀ ਲੱਖਾਂ ਮੀਲ ਸਰਹੱਦ ’ਤੇ ਤਾਇਨਾਤ ਕੀਤਾ ਜਾਂਦਾ। ਉਹ ਦੇਸ਼ ਵਿੱਚ ਰਹਿ ਕੇ, ਦੇਸ਼ ਦਾ ਖਾ ਕੇ, ਸਿਰਫ਼ ਭਾਜਪਾ ਦਾ ਹੀ ਗੁਣਗਾਨ ਕਰ ਰਹੇ ਹਨਉਹ ਭਾਜਪਾ ਨੂੰ ਜਿਤਾਉਣ ਲਈ ਤਰ੍ਹਾਂ-ਤਰ੍ਹਾਂ ਦੇ ਫਿਰਕੂ ਨਾਅਰਿਆਂ ਨੂੰ ਜਨਮ ਦਿੰਦੇ ਹਨ, ਜਿਨ੍ਹਾਂ ਨਾਲ ਦੇਸ਼ ਵਿੱਚ ਫਿਰਕੂ ਤਣਾਅ ਪੈਦਾ ਕਰਕੇ ਭਾਜਪਾ ਆਪਣੇ ਲਈ ਵੋਟ ਬੈਂਕ ਤਿਆਰ ਕਰਦੀ ਹੈਆਪਸੀ ਭਾਈਚਾਰੇ ਨੂੰ ਡਰਾਉਣ ਖਾਤਰ ਕਦੇ ਆਖਦੀ ਹੈ- ਬਟੋਂਗੇ ਤੋ ਕਟੋਗੇ, ਜਦ ਕਿ ਸਭ ਸ਼ੁਰੂ ਤੋਂ ਹੀ ਜਾਣਦੇ ਹਨ ਕਿ ਭਾਰਤ ਇੱਕ ਬਹੁਕੌਮੀ, ਬਹੁਭਾਸ਼ੀ, ਬਹੁਧਰਮੀ ਗੁਲਦਸਤਾ ਹੈਜਿਹੜੇ ਮੁਸਲਮਾਨਾਂ ਨੇ 1947 ਦੀ ਵੰਡ ਸਮੇਂ ਪਾਕਿਸਤਾਨ ਜਾਣ ਤੋਂ ਇਨਕਾਰ ਕਰਕੇ ਇਸੇ ਭਾਰਤਵਰਸ਼ ਨੂੰ ਹੀ ਪਹਿਲ ਦਿੱਤੀ, ਜਿਨ੍ਹਾਂ ਵਿੱਚੋਂ ਬਹੁਤੇ ਲੋਕ ਪਰਲੋਕ ਸਿਧਾਰ ਚੁੱਕੇ ਹਨ, ਬਾਕੀ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਬਤੌਰ ਮੁਸਲਮਾਨ ਆਪਣੇ ਪਰਿਵਾਰ ਵਿੱਚ ਜਨਮ ਲਿਆ ਅਤੇ ਭਾਰਤੀ ਮੁਸਲਮਾਨ ਕਹਿਲਾਏ, ਅੱਜ ਅਜਿਹੀਆਂ ਫਿਰਕੂ ਤਾਕਤਾਂ ਹਿੰਦੂ-ਮੁਸਲਮਾਨ ਵਿੱਚ ਨਫ਼ਰਤ ਫੈਲਾ ਕੇ ਮੁਸਲਮਾਨ ਫਿਰਕੇ ਨੂੰ ਡਰਾ-ਧਮਕਾ ਰਹੀਆਂ ਹਨ, ਜਿਵੇਂ ਮੁਸਲਮਾਨ ਵਾਕਿਆ ਹੀ ਪਾਕਿਸਤਾਨ ਤੋਂ ਆ ਕੇ ਇੱਥੇ ਵਸੇ ਹੋਣ ਤੁਸੀਂ ਇਹ ਸਭ ਕੁਝ ਹੁੰਦਾ ਗੋਦੀ ਮੀਡੀਆ ’ਤੇ ਦੇਖ ਸਕਦੇ ਹੋਕਈ ਵਾਰ ਨਮਾਜ਼ ਪੜ੍ਹਨ ’ਤੇ ਰੋਕਾਂ ਲਾਈਆਂ ਜਾਂਦੀਆਂ ਹਨ, ਕਦੇ ਮਸਜਿਦਾਂ ਨੂੰ ਢਕਿਆ ਜਾਂਦਾ ਹੈ। ਸਾਡੇ ਲਈ ਨਮੋਸ਼ੀ ਵਾਲੀ ਗੱਲ ਉਦੋਂ ਬਣਦੀ ਹੈ, ਜਦੋਂ ਅਜ਼ਾਦੀ ਦੇ 75 ਸਾਲ ਬਾਅਦ ਵੀ ਅਜਿਹਾ ਹੋ ਰਿਹਾ ਹੈਇੱਕ ਜੁਮਲੇ ਮੁਤਾਬਕ ਭਾਰਤ ਨੂੰ ਸੰਸਾਰ ਦੀ ਤੀਜੀ ਸ਼ਕਤੀ ਬਣਨ ਦੇ ਲਲਕਾਰੇ ਮਾਰੇ ਜਾ ਰਹੇ ਹਾਨਅੱਜ ਦੇ ਦਿਨ ਵਿਸ਼ਵ ਗੁਰੂ ਤੇ ਵਿਸ਼ਵ ਚੌਧਰੀ ਬਣਨ ਦੀਆਂ ਗੱਪਾਂ ਵੱਡੇ ਪੱਧਰ ’ਤੇ ਛੱਡੀਆ ਜਾ ਰਹੀਆਂ ਹਨ

ਉੱਪਰੋਂ ਭਾਵੇਂ ਮੌਜੂਦਾ ਸਰਕਾਰ ਕੁਝ ਕਹੇ ਪਰ ਅੰਦਰੋਂ ਜਿਸ ਸੰਵਿਧਾਨ ਦੀ ਸਹੁੰ ਖਾਂਦੇ ਹਨ, ਉਸ ਤੋਂ ਡਾਢੇ ਔਖੇ ਲਗਦੇ ਹਨ। ਸੁਪਰੀਮ ਕੋਰਟ ਨੇ ਫਰਮਾਨ ਜਾਰੀ ਕੀਤਾ ਹੈ ਕਿ ਗਵਰਨਰ ਤੇ ਦੇਸ਼ ਦਾ ਰਾਸ਼ਟਰਪਤੀ ਸਮੇਂ ਸਿਰ ਪਾਸ ਕੀਤੇ ਬਿੱਲਾਂ ਨੂੰ ਕਲੀਅਰ ਕਰਨ। ਇਸ ਸੰਦੇਸ਼ ਤੋਂ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸਾਹਿਬ ਡਾਢੇ ਪ੍ਰੇਸ਼ਾਨ ਲਗਦੇ ਹਨਉਨ੍ਹਾਂ ਮੁਤਾਬਕ ਸੁਪਰੀਮ ਕੋਰਟ ਅਜਿਹੇ ਹੁਕਮ ਰਾਸ਼ਟਰਪਤੀ ਨੂੰ ਨਹੀਂ ਕਰ ਸਕਦੀਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਵਿੱਚ ਮੌਜੂਦਾ ਸਰਕਾਰ ਸੁਪਰੀਮ ਕੋਰਟ ਨੂੰ ਹੀ ਖ਼ਤਮ ਕਰਨ ਦੀਆਂ ਵਿਉਂਤਾਂ ਬੁਣਦੀ ਦਿਸੇਗੀਸੁਪਰੀਮ ਕੋਰਟ ਦੇ ਅਜੋਕੇ ਹੁਕਮਾਂ ਨੇ ਉਪ ਰਾਸ਼ਟਰਪਤੀ ਨੂੰ ਅਜਿਹਾ ਬੇਅਰਾਮ ਕੀਤਾ, ਜਿਵੇਂ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਉਨ੍ਹਾਂ ਦੇ ਕੋਈ ਕੰਡਾ ਚੁੱਭ ਗਿਆ ਹੋਏ ਜਾਂ ਪੈਰ ਦੀ ਅਚਾਨਕ ਬਿਆਈ ਫਟ ਗਈ ਹੋਵੇ

ਸਮੁੱਚੇ ਸੰਸਾਰ ਦੇ ਦੇਸ਼ਾਂ ਵਿੱਚ ਪਾਰਲੀਮੈਂਟ ਦੁਆਰਾ ਪਾਸ ਕੀਤੇ ਬਿੱਲਾਂ ਨੂੰ ਉੱਥੋਂ ਦੇ ਰਾਸ਼ਟਰਪਤੀ, ਪ੍ਰਧਾਨ, ਗਵਰਨਰ ਜਾਂ ਜਿਸਦਾ ਵੀ ਹੱਕ ਬਣਦਾ ਹੋਵੇ, ਉੱਤੇ ਆਪਣੇ ਦਸਤਖਤ ਕਰਕੇ ਕਾਨੂੰਨ ਦੀ ਸ਼ਕਲ ਦਿੰਦਾ ਹੈਇਸ ਕਰਕੇ ਸਮੁੱਚੇ ਦੇਸ਼ ਵਾਸੀਆਂ ਦਾ ਹੱਕ ਬਣਦਾ ਹੈ ਕਿ ਜਿੰਨਾ ਚਿਰ ਅਸੀਂ ਇਸ ਦੇਸ਼ ਵਿੱਚ ਸਾਹ ਲੈਂਦੇ ਹਾਂ, ਤੁਰਦੇ-ਫਿਰਦੇ ਹਾਂ, ਸਾਨੂੰ ਅੱਖਾਂ ਦੁਆਰਾ, ਕੰਨਾਂ ਦੁਆਰਾ ਚੰਗਾ-ਮਾੜਾ ਹੁੰਦਾ ਦੇਖਣਾ ਜਾ ਸੁਣਨਾ ਚਾਹੀਦਾ ਹੈਬੁਰਾਈ ਖ਼ਿਲਾਫ਼ ਡਟਣਾ ਚਾਹੀਦਾ ਹੈਸਦਾ ਹੀ ਦੇਸ਼ ਨੂੰ ਸਹੀ ਦਿਸ਼ਾ ਵੱਲ ਤੋਰੀ ਰੱਖਣਾ ਸਾਡਾ ਮੁਢਲਾ ਫਰਜ਼ ਬਣਦਾ ਹੈ। ਸਾਨੂੰ ਇਸ ਜੰਗ ਵਿੱਚ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਹੈਦੇਸ਼ ਹੈ ਤਾਂ ਅਸੀਂ ਸਭ ਹਾਂਜੈ ਜਨਤਾ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

Gurmit S Shugli

Gurmit S Shugli

Jalandhar, Punjab, India.
Phone: (91 - 98721 -  65741)
Email: (gurmitsinghshugli@gmail.com)

More articles from this author