ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਅਜਿਹੀਆਂ ਘਿਨਾਉਣੀਆਂ ਆਦਤਾਂ ਫੈਲੀਆਂ ਹੋਈਆਂ ਹਨਉਨ੍ਹਾਂ ਨੂੰ ਨੱਥ ...
(17 ਸਤੰਬਰ 2024)

 

ਜਦੋਂ ਤੋਂ ਇਸ ਧਰਤੀ ’ਤੇ ਕਬੀਲਿਆਂ ਦੇ ਰੂਪ ਵਿੱਚ ਮਨੁੱਖ ਨੇ ਜਨਮ ਲਿਆ, ਉਦੋਂ ਜ਼ਿਆਦਾ ਉਨ੍ਹਾਂ ਵਿੱਚ ਜਿਣਸੀ ਭੁੱਖ ਹੁੰਦੀ ਸੀ, ਜਿਸ ਨੂੰ ਹੌਲੀ-ਹੌਲੀ ਕਬੀਲਿਆ ਦੇ ਮੁਖੀਆਂ ਨੇ ਆਪਣੀ ਸਮਰੱਥਾ ਮੁਤਾਬਕ ਨੇਮਬੱਧ ਕਰਨ ਲਈ ਸਮੇਂ-ਸਮੇਂ ਸੰਘਰਸ਼ ਕੀਤਾ ਹੋਵੇਗਾ, ਪਰ ਅੱਜ ਤਕ ਸੰਪੂਰਨ ਸਮਾਜ ਅਜਿਹੀਆਂ ਨਮੋਸ਼ੀਯੋਗ ਘਟਨਾਵਾਂ ਤੋਂ ਪਾਕਿ ਨਹੀਂ ਹੋ ਸਕਿਆਅੱਜ ਵੀ ਦੁਨੀਆ ਭਰ ਦੇ ਸਮੁੱਚੇ ਦੇਸਾਂ ਵਿੱਚੋਂ ਕੋਈ ਦੇਸ਼ ਸੰਪੂਰਨ ਛੁਟਕਾਰਾ ਨਹੀਂ ਪਾ ਸਕਿਆ

ਅੱਜ ਦੁਨੀਆ ਦੇ ਦੇਸ਼ ਇਸ ਸ਼ਰਮਨਾਕ ਘਟਨਾਵਾਂ ਨਾਲ ਆਪੋ-ਆਪਣੇ ਤਰੀਕੇ ਨਾਲ ਲੜ ਰਹੇ ਹਨ, ਪਰ ਇਸ ’ਤੇ ਪੂਰਨ ਕਾਬੂ ਨਹੀਂ ਪਾ ਸਕੇਅਜਿਹੇ ਭੱਦੇ ਦੋਸ਼ ਘਰ ਦੀਆਂ ਗਰੀਬ ਨੌਕਰਾਣੀ ਤੋਂ ਲੈ ਕੇ ਦੇਸ਼ਾਂ ਦੇ ਮੁਖੀਆਂ ਤਕ ਲਗਦੇ ਰਹੇ ਹਨਇਸ ਦੋਸ਼ ਨਾਲ ਹਰ ਦੇਸ਼ ਦਾ ਉਹ ਸਮਾਂ ਵੀ ਬਚ ਨਹੀਂ ਸਕਿਆ, ਜਦੋਂ ਵਿੱਦਿਆ ਦੀ ਘਾਟ ਕਰਕੇ ਸਾਧੂ, ਸੰਤਾਂ, ਕਰਾਮਾਤੀਆ, ਜਾਦੂ-ਟੂਣਿਆ ਦਾ ਯੁਗ ਸੀਅੱਜ ਕੱਲ੍ਹ ਦੇ ਉਨ੍ਹਾਂ ਸਾਧੂਆਂ, ਸੰਤਾਂ, ਗੁਰੂਆਂ ’ਤੇ ਜੇ ਤੁਸੀਂ ਪੂਰੀ ਨੀਝ ਨਾਲ ਝਾਤੀ ਮਾਰ ਕੇ ਸਮਝਣਾ ਚਾਹੋਗੇ ਤਾਂ ਤੁਹਾਨੂੰ ਸਭ ਜੇਲ੍ਹਾਂ ਵਿੱਚ ਬਿਰਾਜਮਾਨ ਹੋਏ ਮਿਲਣਗੇ। ਗੁਰੂ ਦਾ ਅਹੁਦਾ ਮਾਤਾ-ਪਿਤਾ ਤੋਂ ਵੀ ਉੱਪਰ ਹੁੰਦਾ ਹੈ, ਉਹ ਵੀ ਗੁਰੂ ਦਾ ਰੋਲ ਨਿਭਾਉਂਦੇ-ਨਿਭਾਉਂਦੇ ਆਖਰ ਭੇੜੀਏ ਬਣੇ ਦੇਖੋਗੇ

ਸਮਾਜ ਵਿੱਚ ਅਜਿਹੀਆਂ ਘਟਨਾਵਾਂ ਨੂੰ ਜਨਮ ਦੇਣ ਦਾ ਜੋ ਮੁੱਖ ਕਾਰਨ ਬਣਦਾ ਹੈ, ਉਹ ਹੈ ਸਮਾਜ ਵਿੱਚ ਵਿੱਦਿਆ ਦੀ ਘਾਟਅਸੀਂ ਆਪਣੇ ਬੱਚਿਆਂ ਨੂੰ ਬਣਦੇ ਮੌਕਿਆਂ ’ਤੇ ਅਜਿਹੀ ਸਿੱਖਿਆ ਨਹੀਂ ਦਿੰਦੇਪੰਜਾਬੀ ਵਾਰਤਕ ਦੇ ਪਿਤਾਮਾ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਆਖਿਆ ਕਰਦੇ ਸਨ ਅਤੇ ਲਿਖਦੇ ਵੀ ਸਨ ਕਿ ਜਦੋਂ ਤੁਸੀਂ ਆਪਣੇ ਡੰਗਰ ਗਊ-ਮੱਝ ਆਦਿ ਨੂੰ ਤੁਸੀਂ ਸਾਨ੍ਹਾਂ ਅਤੇ ਝੋਟਿਆਂ ਪਾਸ ਲਿਜਾਂਦੇ ਹੋ ਤਾਂ ਉਸ ਸਮੇਂ ਨਾਲ ਗਏ ਬੱਚਿਆਂ ਨੂੰ ਸਮਝਾਇਆ ਜਾਵੇ ਕਿ ਅਜਿਹਾ ਕਰਨਾ ਸਾਡੇ ਲਈ ਕਿਉਂ ਜ਼ਰੂਰੀ ਹੈ? ਅਗਰ ਉਸ ਸਮੇਂ ਬੱਚਿਆਂ ਨੂੰ ਡੀਟੇਲ ਵਿੱਚ ਸਮਝਾਅ ਦਿਉਗੇ ਤਾਂ ਬੱਚਾ ਸਮਝ ਜਾਵੇਗਾਜੇਰ ਬੱਚਿਆਂ ਨੂੰ ਅਜਿਹੇ ਵਕਤ ਦੱਸਿਆ ਜਾਵੇਗਾ ਕਿ ਇਸ ਤੋਂ ਬਾਅਦ ਇਹ ਜਾਨਵਰ ਬੱਚਾ ਦੇਵੇਗਾ, ਸਾਨੂੰ ਦੁੱਧ ਦੇਵੇਗਾ, ਜਿਸ ਨੂੰ ਪੀ ਕੇ ਅਸੀਂ ਤਕੜੇ ਹੋਵਾਂਗੇਇਸ ਸੰਬੰਧ ਵਿੱਚ ਸਭ ਮਾਵਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਪਿਆਰੀ ਧੀ ਨੂੰ ਆਪਣਾ ਫ਼ਰਜ਼ ਸਮਝ ਕੇ ਸਮੇਂ-ਸਮੇਂ ਸਮਝਾਉਣ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?

ਜਿਣਸੀ ਸ਼ੋਸ਼ਣ ਦਾ ਰੋਗ ਫੌਜ ਦੇ ਤਿੰਨਾਂ ਅੰਗਾਂ, ਜੁਡੀਸ਼ਰੀ, ਵਿੱਦਿਅਕ ਖੇਤਰ, ਸਭ ਸਰਕਾਰੀ ਅਦਾਰਿਆਂ ਵਿੱਚ ਵਧ-ਘੱਟ ਅਨੁਪਾਤ ਨਾਲ ਫੈਲਿਆ ਹੋਇਆ ਹੈਅੱਜ ਦੇ ਦਿਨ ਵੀ ਕਹਿੰਦੇ-ਕਹਾਉਂਦੇ ਧਾਰਮਕ ਡੇਰੇ ਵੀ ਇਸ ਤੋਂ ਬਿਲਕੁਲ ਮੁਕਤ ਨਹੀਂ ਹਨਉਨ੍ਹਾਂ ਡੇਰਿਆਂ ਦੀ ਮਾੜੀ ਗੱਲ ਬਾਹਰ ਇਸ ਕਰਕੇ ਨਹੀਂ ਆਉਂਦੀ, ਕਿਉਂਕਿ ਉਨ੍ਹਾਂ ਨੂੰ ਸਿਆਸੀ ਪਨਾਹ ਮਿਲੀ ਹੋਈ ਹੁੰਦੀ ਹੈਬਹੁਤੇ ਧਾਰਮਕ ਡੇਰਿਆਂ ਦੀਆਂ ਸਮੇਂ-ਸਮੇਂ ਸਿਰ ਅਜਿਹੀਆਂ ਤਸਵੀਰਾਂ ਆਮ ਛਪਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਸਮੇਂ-ਸਮੇਂ ਰਾਜ ਕਰ ਚੁੱਕੇ ਸਿਆਸੀ ਆਗੂਆਂ ਨੂੰ ਉਨ੍ਹਾਂ ਦੇ ਡੇਰਿਆਂ ਵਿੱਚ ਪਾਖੰਡੀ ਗੁਰੂਆਂ ਦੇ ਚਰਨਾਂ ਵਿੱਚ ਬੈਠਿਆਂ ਜਾਂ ਝੁਕ ਕੇ ਅਸ਼ੀਰਵਾਦ ਲੈਂਦਿਆਂ ਆਮ ਦੇਖਿਆ ਜਾ ਸਕਦਾ ਹੈ ਜਦੋਂ ਕਿਸੇ ਵੀ ਅਖੌਤੀ ਡੇਰੇ ਨੂੰ ਸਿਆਸੀ ਪਨਾਹ ਮਿਲ ਜਾਂਦੀ ਹੈ, ਫਿਰ ਅਜਿਹੇ ਡੇਰਿਆਂ ਵਿੱਚ ਧਰਮ ਦੇ ਉਹਲੇ ਕੁਕਰਮ ਸ਼ੁਰੂ ਹੋ ਜਾਂਦਾ ਹੈਆਮ ਦੇਖਿਆ ਗਿਆ ਹੈ ਕਿ ਅਜਿਹੇ ਡੇਰਿਆਂ ਦੇ ਮੁਖੀ ਜਦੋਂ ਸੀਖਾਂ ਪਿੱਛੇ ਵੀ ਹੁੰਦੇ ਹਨ, ਤਦ ਵੀ ਉਨ੍ਹਾਂ ਦੇ ਚੇਲੇ ਮੰਨਣ ਤੋਂ ਇਨਕਾਰੀ ਹੋਣ ਦੀ ਬਜਾਏ ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨਾਲ ਜੋੜਦੇ ਹਨ ਕਿ ਉਹ ਵੀ ਜੇਲ੍ਹ ਵਿੱਚ ਰਹੇ ਸਨਇਸ ਸਭ ਵਿੱਦਿਆ ਅਤੇ ਤਰਕਸ਼ੀਲਤਾ ਦੀ ਘਾਟ ਕਰਕੇ ਹੈਬੱਚਿਆਂ ਨੂੰ ਬਣਦੀ ਉਮਰ ਸਮੇਂ ਸਹੀ ਜਾਣਕਾਰੀ ਹਾਸਲ ਕਰਾਉਣੀ ਚਾਹੀਦੀ ਹੈ ਜਿਣਸੀ ਸ਼ੋਸ਼ਣ ਦੀ ਦੌੜ ਵਿੱਚ ਸਭ ਸ਼ਾਮਲ ਹਨਇਸ ਦੌੜ ਵਿੱਚ ਇੱਕ ਬਾਪ (ਮਤਰੇਆ ਪਿਓ) ਤੋਂ ਲੈ ਕੇ ਗੁਰੂ ਤਕ ਸ਼ਾਮਲ ਹਨ, ਜਿਸ ਨੂੰ ਪੜ੍ਹ ਕੇ ਆਮ ਮਨੁੱਖ ਪੂਰੇ ਦਾ ਪੂਰਾ ਹਿੱਲ ਜਾਂਦਾ ਹੈਅਜਿਹੀਆਂ ਖ਼ਬਰਾਂ ਪੜ੍ਹ ਕੇ ਮਨੁੱਖ ਸੋਚਦਾ ਹੈ ਕਿ ਮਨੁੱਖ ਯਕੀਨ ਕਰੇ ਤਾਂ ਕਿਸ ’ਤੇ ਕਰੇ? ਅਜਿਹੀਆਂ ਹਰਕਤਾਂ ਬਾਰੇ ਜਾਣਨ ਲਈ ਜਦੋਂ ਲੇਖਕ ਨੇ ਪਸ਼ੂਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਲੇਖਕ ਊਠਾਂ-ਊਠਣੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੜ੍ਹ ਰਿਹਾ ਸੀ ਤਾਂ ਪਤਾ ਲੱਗਾ ਕਿ ਇੱਕ ਵਾਰ ਜਦੋਂ ਊਠਣੀ ਸਾਹੇ ਤੋਂ ਬਾਅਦ ਊਠ ਪਾਸ ਲਿਆਂਦੀ ਗਈਊਠ ਨੂੰ ਊਠਣੀ ਨਾਲ ਸੰਬੰਧ ਬਣਾਉਣ ਤੋਂ ਪਹਿਲਾਂ ਊਠ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਦਿੱਤੀ ਗਈ ਜਦੋਂ ਬਾਅਦ ਵਿੱਚ ਊਠ ਦੀਆਂ ਅੱਖਾਂ ’ਤੇ ਪੱਟੀ ਖੋਲ੍ਹੀ ਗਈ ਤਾਂ ਊਠ ਨੇ ਦੇਖਿਆ ਕਿ ਸੰਬੰਧਤ ਊਠਣੀ ਰਿਸ਼ਤੇ ਤੋਂ ਉਸ ਦੀ ਮਾਂ ਲਗਦੀ ਸੀਫਿਰ ਕੀ ਸੀ, ਉਹ ਬਹੁਤ ਦਹਾੜਿਆ, ਖਾਣਾ-ਪੀਣਾ ਪ੍ਰਾਣ ਤਿਆਗਣ ਤਕ ਉਸ ਨੇ ਤਿਆਗਿਆ, ਇਹ ਹੈ ਕਿ ਇੱਕ ਜਾਨਵਰ ਦਾ ਵਧੀਆ ਰਵੱਈਆ ਆਪਣੇ ਪਰਿਵਾਰ ਬਾਰੇ, ਪਰ ਮਨੁੱਖ ਅੱਜ ਵੀਹਵੀਂ ਸਦੀ ਵਿੱਚ ਸਭ ਹੱਦਾਂ ਟੱਪ ਜਾਂਦਾ ਹੈ ਜਾਂ ਟੱਪਣ ਨੂੰ ਤਿਆਰ ਰਹਿੰਦਾ ਹੈ

ਜਦੋਂ ਅਸੀਂ ਜਿਣਸੀ ਸ਼ੋਸ਼ਣ ਬਾਰੇ ਲਿਖ ਰਹੇ ਹਾਂ ਤਾਂ ਇੱਕ ਬਹੁਤ ਵੱਡੀ ਖ਼ਬਰ ਆ ਰਹੀ ਹੈ ਕਿ ਭਾਰਤ ਦੇ ਇੰਦੌਰ ਸ਼ਹਿਰ ਵਿੱਚ ਦੋ ਫੌਜੀ ਅਤੇ ਉਨ੍ਹਾਂ ਦੀਆਂ ਦੋ ਮਹਿਲਾ ਮਿੱਤਰ ਆਪਣੇ ਤੌਰ ’ਤੇ ਪਿਕਨਿਕ ਮਨਾ ਰਹੇ ਸਨਉਨ੍ਹਾਂ ਨੂੰ ਛੇ ਬਦਮਾਸ਼ਾਂ ਰੋਕ ਕੇ ਲੁੱਟ ਲਿਆ ਅਤੇ ਇੱਕ ਮਹਿਲਾ ਨਾਲ ਸਮੂਹਿਕ ਬਲਾਤਕਾਰ ਕੀਤਾਦੋ ਬਲਾਤਕਾਰੀ ਫੜੇ ਗਏਜੇ ਇਹ ਹਾਲ ਇੰਦੌਰ ਦਾ ਹੈ, ਫਿਰ ਅਸੀਂ ਸੁਰੱਖਿਅਤ ਕਿੱਥੇ ਹਾਂ? ਜਿੰਨਾ ਅਸੀਂ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਕਰਨ ਲਈ ਯਤਨਸ਼ੀਲ ਹਾਂ, ਓਨਾ ਅਸੀਂ ਕਈ ਮਾਮਲਿਆਂ ਵਿੱਚ ਨਿਵਾਣਾ ਛੂਹ ਰਹੇ ਹਾਂਖ਼ਬਰਾਂ ਮੁਤਾਬਕ ਛੱਤੀਸਗੜ੍ਹ ਸੂਬੇ ਦੇ ਸਕੂਲਾਂ ਵਿੱਚ ਵਿਦਿਆਰਥੀ ਅਤੇ ਵਿਦਿਆਰਥਣਾਂ ਬੀਅਰ ਅਤੇ ਸ਼ਰਾਬ ਪੀਣ ਤਕ ਪਹੁੰਚ ਗਏ ਹਨਅਜਿਹੇ ਹਾਲਤਾਂ ਵਿੱਚ ਤੁਸੀਂ ਆਉਣ ਵਾਲੀ ਪੀੜ੍ਹੀ ਤੋਂ ਕੀ ਆਸ ਰੱਖ ਸਕਦੇ ਹੋ

ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਅਜਿਹੀਆਂ ਘਿਨਾਉਣੀਆਂ ਆਦਤਾਂ ਫੈਲੀਆਂ ਹੋਈਆਂ ਹਨ, ਉਨ੍ਹਾਂ ਨੂੰ ਨੱਥ ਪਾਉਣ ਲਈ ਸਭ ਵੱਲੋਂ ਸਾਂਝੇ ਯਤਨ ਸ਼ੁਰੂ ਕਰਨੇ ਪੈਣਗੇਅੰਧ-ਵਿਸ਼ਵਾਸਾਂ ਖ਼ਿਲਾਫ਼ ਸਾਂਝੇ ਤੌਰ ’ਤੇ ਯਤਨ ਕਰਨੇ ਹੋਣਗੇਉਂਝ ਵੀ ਭਾਰਤੀ ਸੰਵਿਧਾਨ ਦੇ ਅਨੁਛੇਦ ‘51-ਏ’ ਮੁਤਾਬਕ ਸਭ ਦੇਸ਼ ਵਾਸੀਆਂ ਨੂੰ ਅੰਧ-ਵਿਸ਼ਵਾਸ ਅਤੇ ਪਾਖੰਡ ਦੇ ਖ਼ਿਲਾਫ਼ ਲਿਖਣ ਅਤੇ ਬੋਲਣੇ ਦਾ ਸੰਪੂਰਨ ਹੱਕ ਹੈਸਾਨੂੰ ਸਭ ਨੂੰ ਸਮਾਜ ਨੂੰ ਜਾਗ੍ਰਿਤ ਕਰਨ ਲਈ ਇਸ ਅਧਿਕਾਰ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਵੀ ਆਪਣੇ ਵਿੱਤ ਮੁਤਾਬਕ ਹਿੱਸਾ ਪੈਂਦਾ ਰਹੇ ਲੰਮੀ ਲੜਾਈ ਬਹੁਤ ਲੜਨ ਦੀ ਲੋੜ ਹੈਅਗਰ ਬਹੁਤਿਆਂ ਵੱਲੋਂ ਰਲ ਕੇ ਹੰਭਲਾ ਮਾਰਿਆ ਜਾਵੇ ਤਾਂ ਇਸ ਨਾ-ਮੁਰਾਦ ਬਿਮਾਰੀ ਨੂੰ ਘਟਾਉਣ ਵਿੱਚ ਅਸੀਂ ਆਪਣਾ ਹਿੱਸਾ ਪਾ ਕੇ ਮਾਣ ਮਹਿਸੂਸ ਕਰਾਂਗੇ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5298)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author