DarbaraSKahlon860 ਪ੍ਰਤੀਸ਼ਤ ਅਮਰੀਕੀ ਇਸ ਜੰਗ ਦੇ ਵਿਰੁੱਧ ਹਨ ਕਿਉਂਕਿ ਇਸ ਨਾਲ ...
(27 ਮਾਰਚ 2026)


ਦੂਸਰੀ ਵਿਸ਼ਵ ਜੰਗ ਤੋਂ ਬਾਅਦ ਅਮਰੀਕਾ ਮਹਾਂ ਸ਼ਕਤੀ ਵਜੋਂ ਉੱਭਰਿਆ
ਉਦੋਂ ਤੋਂ ਲੈ ਕੇ ਹੁਣ ਤਕ ਇਸਦੀ ਪ੍ਰਮੁੱਖ ਫੌਜੀ, ਰਾਜਸੀ, ਆਰਥਿਕ, ਵਿਦੇਸ਼ ਅਤੇ ਯੁੱਧਨੀਤਕ ਨੀਤੀ ਇਹੀ ਰਹੀ ਹੈ ਕਿ ਪੂਰੇ ਵਿਸ਼ਵ ਵਿੱਚ ਕਿਸੇ ਵੀ ਰਾਸ਼ਟਰ ਨੂੰ ਆਪਣੇ ਬਰਾਬਰ ਸ਼ਕਤੀਸ਼ਾਲੀ ਨਾ ਹੋਣ ਦਿੱਤਾ ਜਾਵੇਸੰਨ 1991 ਵਿੱਚ ਸੋਵੀਅਤ ਰੂਸ ਦੀ ਟੁੱਟ ਭੱਜ ਵੀ ਇਸਦੀਆਂ ਲੂੰਬੜ ਚਾਲਾਂ ਦਾ ਨਤੀਜਾ ਸੀਚੀਨ ਦਾ ਆਧੁਨਿਕ ਗਲੋਬਲ ਪੱਧਰ ’ਤੇ ਇੱਕ ਮਹਾਂ ਸ਼ਕਤੀ ਵਜੋਂ ਉੱਭਰਨਾ ਇਸ ਨੂੰ ਲਗਾਤਾਰ ਸੂਲ ਵਾਂਗ ਚੁਭ ਰਿਹਾ ਹੈਭਾਰਤ ਨੂੰ ਅਮਰੀਕਾ ਅਤੇ ਅਜੋਕਾ ਰਾਸ਼ਟਰਪਤੀ ਡੌਨਲਡ ਟਰੰਪ ਇਸੇ ਕਰਕੇ ਦਬਾ ਕੇ ਰੱਖ ਰਿਹਾ ਹੈ ਕਿ ਉਹ ਭਵਿੱਖ ਵਿੱਚ ਚੀਨ ਵਾਂਗ ਤਾਕਤਵਰ ਰਾਸ਼ਟਰ ਬਣ ਕਿ ਉਸ ਲਈ ਚੁਣੌਤੀ ਨਾ ਬਣ ਜਾਵੇ ਠੰਢੀ ਜੰਗ ਦੇ ਦੌਰ ਵਿੱਚ ਅਕਸਰ ਸੋਵੀਅਤ ਯੂਨੀਅਨ ਵੱਖ ਵੱਖ ਰਾਸ਼ਟਰਾਂ ਨੂੰ ਅਮਰੀਕਾ ਦੀ ਦਾਦਾਗਿਰੀ ਤੋਂ ਬਚਾਉਣ ਲਈ ਅੱਗੇ ਆਉਂਦਾ ਰਿਹਾ ਹੈਇਸਦੀਆਂ ਦੋ ਠੋਸ ਮਿਸਾਲਾਂ ਹਨਸਨ 1961 ਵਿੱਚ ਰਾਸ਼ਟਰਪਤੀ ਜਾਹਨ ਐੱਫ ਕੈਨੇਡੀ ਕਾਲ ਵੇਲੇ ਅਮਰੀਕਾ ਨੇ ਕਿਊਬਾ ਵਿੱਚ ਫੀਡਲ ਕਾਸਟਰੋ ਦਾ ਤਖਤਾ ਪਲਟਣ ਲਈ ਮਿਸਾਇਲਾਂ ਬੀੜ ਦਿੱਤੀਆਂ ਸਨਮੁਕਾਬਲੇ ਵਿੱਚ ਸੋਵੀਅਤ ਰੂਸ ਆਗੂ ਖਰੋਸਚੇਵ ਨੇ ਪਰਮਾਣੂ ਮਿਸਾਇਲਾਂ ਬੀੜਨ ਦਾ ਨਿਰਣਾ ਲਿਆਬੜੀ ਮੁਸ਼ਕਿਲ ਨਾਲ ਯੂ ਐੱਨ ਓ ਅਤੇ ਕੌਮਾਂਤਰੀ ਡਿਪਲੋਮੈਟਾਂ ਨੇ ਇਸ ਟਕਰਾਅ ਨੂੰ ਰੋਕ ਲਿਆਇਵੇਂ ਹੀ ਸੰਨ 1971 ਵਿੱਚ ਭਾਰਤ-ਪਾਕਿਸਤਾਨ ਜੰਗ ਵੇਲੇ ਬੰਗਲਾਦੇਸ਼ ਦੀ ਅਜ਼ਾਦੀ ਰੋਕਣ ਲਈ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਅਮਰੀਕੀ ਸੱਤਵਾਂ ਬੇੜਾ ਬੰਗਾਲ ਦੀ ਖਾੜੀ ਵਿੱਚ ਭੇਜਣ ਦਾ ਨਿਰਣਾ ਲਿਆ ਤਾਂ ਇਸ ਨੂੰ ਰੋਕਣ ਲਈ ਸੋਵੀਅਤ ਯੂਨੀਅਨ ਨੇ ਠੋਸ ਭੂਮਿਕਾ ਅਦਾ ਕੀਤੀਲੇਕਿਨ ਅੱਜ ਜਿਵੇਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਜਰਮਨ ਦੇ ਨਾਜ਼ੀਵਾਦੀ ਆਗੂ ਅਡੌਲਫ ਹਿਟਲਰ ਵਾਂਗ ਵਿਸ਼ਵ ਦੀ ਬਰਬਾਦੀ ਵਲ ਤੁਰ ਪਿਆ ਹੈ, ਇਸ ਨੂੰ ਰੋਕਣ ਵਾਲਾ ਕੋਈ ਸੋਵੀਅਤ ਰੂਸ ਵਰਗਾ ਤਾਕਤਵਰ ਰਾਸ਼ਟਰ ਨਹੀਂ ਹੈਕੀ ਇਹ ਦਾਦਾਗਿਰੀ ਅਜੋਕੇ ਸਮੁੱਚੇ ਵਿਸ਼ਵ ਭਾਈਚਾਰੇ ਦੀ ਸਭ ਤੋਂ ਵੱਡੀ ਤਰਾਸਦੀ ਅਤੇ ਬਰਬਾਦੀ ਦੀ ਇਤਿਹਾਸਿਕ ਦਾਸਤਾਂ ਤਾਂ ਨਹੀਂ ਬਣ ਕੇ ਰਹਿ ਜਾਵੇਗੀ?

ਚਿਤਾਵਣੀ:

ਇੰਗਲੈਂਡ ਦੀ ਸ਼ੈਫੀਲਡ ਯੂਨੀਵਰਸਿਟੀ ਦੇ ਨਾਮਵਰ ਪ੍ਰੋਫੈਸਰ ਹੈਂਕ ਡੀਬਰਗ ਨੇ ਕਰੀਬ ਦੋ ਢਾਈ ਸਾਲ ਪਹਿਲਾਂ ਆਪਣੀ ਕਿਤਾਬ “ਟਰੰਪ ਅਤੇ ਹਿਟਲਰ ਦਾ ਤੁਲਨਾਤਮਕ ਲੇਖਾ ਜੋਖਾਵਿੱਚ ਪੂਰੇ ਵਿਸ਼ਵ ਨੂੰ ਚਿਤਾਵਣੀ ਦਿੱਤੀ ਸੀ ਕਿ ਜੇਕਰ ਟਰੰਪ ਮੁੜ ਅਮਰੀਕਾ ਦਾ ਰਾਸ਼ਟਰਪਤੀ ਬਣ ਜਾਂਦਾ ਹੈ ਤਾਂ ਇਹ ਜਰਮਨ ਨਾਜ਼ੀਵਾਦੀ ਤਾਨਾਸ਼ਾਹ ਹਿਟਲਰ ਨਾਲੋਂ ਕਈ ਗੁਣਾ ਜ਼ਿਆਦਾ ਅਜੋਕੇ ਵਿਸ਼ਵ ਨੂੰ ਤਬਾਹ ਅਤੇ ਬਰਬਾਦ ਕਰਨ ਵਾਲਾ ਸਾਬਤ ਹੋਵੇਗਾਲੋਕ ਸ਼ਾਹੀ ਵਿੱਚੋਂ ਹਿਟਲਰ ਵਾਂਗ ਅਮਰੀਕਾ ਦੇ ਤਾਨਾਸ਼ਾਹ ਵਜੋਂ ਉੱਭਰਿਆ ਟਰੰਪ ਉਸ ਵਾਂਗ ਹੀ ਝੂਠਾ, ਅਰਧ ਪਾਗਲ ਅਤੇ ਤਕੱਬਰ ਭਰੇ ਪ੍ਰਾਪੇਗੰਡੇ ਘੜਨ ਵਾਲਾ ਸਨਕੀ ਆਗੂ ਬਣ ਜਾਵੇਗਾ ਉਸਦੀ ਭਵਿੱਖਬਾਣੀ 100 ਫੀਸਦੀ ਸੱਚ ਹੋ ਰਹੀ ਹੈਉਹ ਇਸ ਵਿਸ਼ਵ ’ਤੇ ਆਪਣੀ ਅਤੇ ਅਮਰੀਕਾ ਦੀ ਇੱਕ ਛਤਰ ਸਰਦਾਰੀ ਕਾਇਮ ਕਰਨ ਲਈ ਬਜ਼ਿੱਦ ਹੈਦੂਸਰੀ ਵਾਰ ਅਮਰੀਕਾ ਦਾ 47ਵਾਂ ਰਾਸ਼ਟਰਪਤੀ ਬਣਨ ’ਤੇ ਉਸਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ, ਗਰੀਨ ਲੈਂਡ ਜਜ਼ੀਰੇ ਅਤੇ ਨਹਿਰ ਪਨਾਮਾ ’ਤੇ ਕਬਜ਼ਾ ਕਰਨ ਅਤੇ ਪੂਰੇ ਵਿਸ਼ਵ ਨੂੰ ਟਰੰਪ ਟੈਰਰ ਟੈਰਫ ਨਾਲ ਆਰਥਿਕ ਗੁਲਾਮ ਬਣਾਉਣ ਦੇ ਮਨਸੂਬੇ ਅਮਲ ਵਿੱਚ ਲਿਆਉਣੇ ਸ਼ੁਰੂ ਕੀਤੇ

ਇਸ ਖਿੱਚੋਤਾਣ ਦਾ ਫਾਇਦਾ ਇਸ ਵਿਸ਼ਵ ਦੇ ਅਜੋਕੇ ਅਤੀ ਘਨਾਉਣੇ ਸ਼ੈਤਾਨ ਆਗੂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਨੇ ਉਠਾਉਂਦਿਆਂ ਅਮਰੀਕੀ ਰਾਸ਼ਟਰਪਤੀ ਦੀ ਅਰਧ ਪਾਗਲਾਨਾ ਅਤੇ ਹਿਟਲਰਾਨਾ ਮਨੋ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਉਸ ਨੂੰ ਇਰਾਨ ’ਤੇ ਹਮਲਾ ਕਰਨ ਲਈ ਉਕਸਾਇਆਉਸਨੇ ਉਸਦੇ ਜ਼ਿਹਨ ਵਿੱਚ ਇਹ ਗੱਲ ਪੱਕੀ ਕੀਤੀ ਕਿ ਇਰਾਨ ਬਹੁਤ ਜਲਦ ਪਰਮਾਣੂ ਬੰਬ ਬਣਾਉਣ ਵਾਲਾ ਹੈ ਜਿਸਦੀ ਵਰਤੋਂ ਉਹ ਪਹਿਲਾਂ ਇਜ਼ਰਾਈਲ ਅਤੇ ਫਿਰ ਅਮਰੀਕਾ ਉੱਤੇ ਕਰੇਗਾ

ਹਮਲਾ:

ਹਾਲਾਂਕਿ ਅਮਰੀਕਾ ਅਤੇ ਇਰਾਨ ਦਰਮਿਆਨ ਉਮਾਨ ਦੇ ਵਿਦੇਸ਼ ਮੰਤਰੀ ਅਨੁਸਾਰ ਗੱਲਬਾਤ ਲਗਭਗ ਸਿਰੇ ਚੜ੍ਹ ਚੁੱਕੀ ਸੀ ਕਿ ਸ਼ੈਤਾਨ ਨੇਤਨਯਾਹੂ ਇਸ ਵਿੱਚੋਂ ਧੂਹ ਕੇ ਰਾਸ਼ਟਰਪਤੀ ਟਰੰਪ ਨੂੰ ਜੰਗ ਦੇ ਮੈਦਾਨ ਵਿੱਚ ਖਿੱਚ ਲਿਆਇਆਅਮਰੀਕਾ ਦਾ ਮੁੱਖ ਮਕਸਦ ਇਰਾਨ ਅੰਦਰ ਸੱਤਾ ਪਰਿਵਰਤਨ ਅਤੇ ਉਸਦੇ ਵਿਸ਼ਾਲ ਤੇਲ ਅਤੇ ਗੈਸ ਵਸੀਲਿਆਂ ’ਤੇ ਕਬਜ਼ਾ ਕਰਨਾ ਸੀ28 ਫਰਵਰੀ ਨੂੰ ਪਹਿਲੇ ਹਮਲੇ ਵਿੱਚ ਅਮਰੀਕਾ ਅਤੇ ਇਜ਼ਰਾਇਲ ਨੇ ਇਰਾਨ ਦਾ ਸਰਬਉੱਚ ਆਗੂ ਆਯਾਤੁਲਾ ਅਲੀ ਖਾਮਨੇਈ 40 ਹੋਰ ਉੱਚ ਪੱਧਰੀ ਆਗੂਆਂ ਸਮੇਤ ਮਿਸਾਈਲ ਹਮਲੇ ਨਾਲ ਮਾਰ ਮੁਕਾਏਅਮਰੀਕਾ ਅਤੇ ਇਜ਼ਰਾਈਲ ਸਮਝਦੇ ਸਨ ਕਿ ਸਰਵਉੱਚ ਲੀਡਰਸ਼ਿੱਪ ਦੀ ਮੌਤ ਬਾਅਦ ਲੋਕ ਇਰਾਨ ਅੰਦਰ ਮੌਜੂਦਾ ਸ਼ਾਸਕਾਂ ਦਾ ਤਖਤਾ ਪਲਟ ਦੇਣਗੇ ਲੇਕਿਨ ਅਮਰੀਕੀ ਸੀਆਈ ਏ, ਪੈਂਟਾਗਨ ਅਤੇ ਇਜ਼ਰਾਈਲੀ ਖੂੰਖਾਰ ਖੁਫੀਆ ਏਜੰਸੀ ਮੋਸਾਦ ਆਪਣੀ ਪੇਸ਼ੀਨਗੋਈ ਵਿੱਚ ਬੁਰੀ ਤਰ੍ਹਾਂ ਨਕਾਮ ਰਹੀਆਂ

ਮੂੰਹ ਤੋੜ ਜਵਾਬ:

ਇਰਾਨ ਨੇ ਜੂਨ 2025 ਵਿੱਚ ਅਮਰੀਕਾ ਅਤੇ ਇਜ਼ਰਾਈਲ ਨਾਲ 12 ਰੋਜ਼ਾ ਜੰਗ ਵਿੱਚ ਬੜੇ ਵੱਡੇ ਸਬਕ ਸਿੱਖੇਉਦੋਂ ਅਮਰੀਕਾ ਆਪਣੇ “ਅਪਰੇਸ਼ਨ ਮਿਡਨਾਈਟ ਹੈਮਰਦੇ ਬਾਵਜੂਦ ਇਰਾਨ ਦਾ ਲੱਕ ਨਹੀਂ ਸੀ ਤੋੜ ਸਕਿਆਉਸ ਜੰਗ ਤੋਂ ਇਰਾਨ ਨੇ ਬਹੁਤ ਕੁਝ ਸਿੱਖਿਆ ਸੀਫਰਵਰੀ 28 ਨੂੰ ਸ਼ੁਰੂ ਹੋਈ ਜੰਗ ਵਿੱਚ ਅਮਰੀਕਾ ਵਰਗੀ ਮਹਾਂਸ਼ਕਤੀ ਅਤੇ ਇਜ਼ਰਾਈਲ ਦੀ ਹਵਾਈ ਅਤੇ ਮਿਸਾਇਲ ਸ਼ਕਤੀ ਨੂੰ ਨੱਕੋਂ ਚਣੇ ਚਬਾਉਣ ਲਈ ਇਰਾਨ ਨੇ ਨਵੀਂ ਰਣਨੀਤੀ ਅਨੁਸਾਰ ਮੁਕਾਬਲਾ ਕਰਨਾ ਅਰੰਭ ਕੀਤਾਉਸਨੇ ਇਸ ਵਾਰ ਮਿਸਾਈਲ ਅਤੇ ਡਰੋਨ ਅਤੀ ਆਧੁਨਿਕ ਤਕਨੀਕ ਨਾਲ ਅਮਰੀਕਾ, ਇਜ਼ਰਾਈਲ ਅਤੇ ਸੱਤ ਅਰਬ ਅਮਰੀਕੀ ਪਿੱਠੂ ਦੇਸ਼ਾਂ ਅੰਦਰ ਅਮਰੀਕੀ ਟਿਕਾਣਿਆਂ ਤੇ ਤਾਬੜਤੋੜ ਹਮਲੇ ਰਾਹੀਂ ਵੱਡਾ ਨੁਕਸਾਨ ਕਰਕੇ ਸਾਰੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ

ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਸ਼ੈਤਾਨ ਨੇਤਨਯਾਹੂ ਹੈਰਾਨ ਪਰੇਸ਼ਾਨ ਹੋ ਗਏ ਕਿ ਇਰਾਨ ਨੇ ਇੰਨੀ ਸ਼ਕਤੀ ਅਤੇ ਤਕਨੀਕ ਕਿਵੇਂ ਹਾਸਲ ਕਰ ਲਈ? ਜਿਸ ਜੰਗ ਨੂੰ ਉਹ ਦੋ ਚਾਰ ਦਿਨ ਵਿੱਚ ਕਿਸੇ ਅੰਜਾਮ ਤਕ ਪਹੁੰਚਿਆ ਸੋਚਦੇ ਸਨ ਉਹ ਤਿੰਨ ਹਫਤੇ ਤੋਂ ਵੱਧ ਸਮਾਂ ਵੀ ਚੱਲਣ ਦੇ ਬਾਵਜੂਦ ਕਿਸੇ ਤਣ ਪੱਤਣ ਨਹੀਂ ਲਗਦੀ ਜਾਪਦੀ

ਇਰਾਨ ਨੇ ਫਤਿਹ ਇੱਕ ਅਤੇ ਦੋ ਲੰਬੀ ਦੂਰੀ ਵਾਲੀਆਂ ਬਲਾਸਟਿਕ ਮਿਜ਼ਾਇਲਾਂ ਜੋ ਰਡਾਰ ਦੀ ਜ਼ੱਦ ਵਿੱਚ ਨਹੀਂ ਆਉਂਦੀਆਂ, ਸ਼ਾਹਿਦ 136 ਅਤੇ ਜੈੱਟ ਸ਼ਕਤੀ ਨਾਲ ਲੈਸ ਸ਼ਾਹਿਦ 236 ਡਰੋਨ ਖਾੜੀ ਦੇਸ਼ਾਂ ਵਿੱਚ ਸਟੀਕ ਨਿਸ਼ਾਨਿਆਂ ’ਤੇ ਦਾਗੇਉਸਨੇ ਰੂਸ ਤੋਂ ਜਾਮ ਨਾ ਹੋਣ ਵਾਲੇ ਕੋਮੇਟ ਐੱਮ ਡਰੋਨ ਖਰੀਦ ਰੱਖੇ ਹਨ ਪੂਰੇ ਖਾੜੀ ਦੇਸ਼ਾਂ ਅਤੇ ਇਜ਼ਰਾਈਲ ਅੰਦਰ ਹਵਾ ਵਿੱਚ ਰੋਕੂ ਰਡਾਰ ਸਿਸਟਮ ਇਰਾਨ ਨੇ ਨਕਾਰਾ ਕਰ ਦਿੱਤਾਉਸ ਕੋਲ ਘੱਟ ਉਚਾਈ ’ਤੇ ਉਡਣ ਵਾਲੇ ਪਾਵੇਹ, ਸੋਮਰ, ਯਾ ਅਲੀ, ਕੁਡਜ਼ ਅਤੇ ਰਾਡ ਮਿਸਾਈਲਾਂ ਨੇ ਨੁਕਸਾਨ ਪਹੁੰਚਾਉਣ ਵਿੱਚ ਉਮਦਾ ਰੋਲ ਅਦਾ ਕੀਤਾਸੈਟਲਾਈਟ ਯੁਕਤ ਚੀਨੀ ਬੀਡੋਅ-3 ਸਿਸਟਮ ਨੇ ਇਰਾਨ ਦੇ ਨਿਸ਼ਾਨੇ ਐਨ ਸਟੀਕ ਕਰਨ ਦੀ ਸਮਰੱਥਾ ਵਧਾਈ ਇਰਾਨ ਕੋਲ 28 ਤੋਂ 30 ਸਬਮਰੀਨ, ਸਮੁੰਦਰ ਦੀ ਹੇਠਲੀ ਤਹਿ ’ਤੇ ਚੱਲਣ ਵਾਲੇ ਯੂ ਯੂ ਵੀ ਵਾਹਨ ਹਨ ਤਿੰਨ ਵੱਡੇ ਅਤੇ ਮੱਧ ਦਰਜੇ ਦੇ ਕਈ ਫਤਹ ਸਬਮਰੀਨ ਗਦੀਰ ਸਬਮਰੀਨ, ਜੋ ਮਾਈਨਾ ਨਾਲ ਲੈਸ ਤੋਂ ਇਲਾਵਾ ਤਾਰਪੀਡੋ ਅਤੇ ਐਂਟੀਸ਼ਿੱਪ ਮਿਜ਼ਾਇਲ ਸਿਸਟਮ ਮੌਜੂਦ ਹੈ, ਛੋਟੀਆਂ ਛੋਟੀਆਂ ਕਿਸ਼ਤੀਆਂ, ਮਿਜ਼ਾਇਲਾਂ ਅਤੇ ਮਾਈਨਾਂ ਨਾਲ ਲੈਸ ਹਨ

ਇਰਾਨ ਕੋਲ ਪਰਾਕਸੀ ਜੰਗੀ ਗਰੁੱਪ ਮੌਜੂਦ ਹਨ ਜਿਨ੍ਹਾਂ ਨੂੰ “ਐਕਸਸ ਆਫ ਰਜ਼ਿਸਟੈਂਸਵਜੋਂ ਜਾਣਿਆ ਜਾਂਦਾ ਹੈ ਇਨ੍ਹਾਂ ਵਿੱਚ ਹਿਜ਼ਬੁੱਲਾ, ਹਾਉਥੀ, ਹਮਾਸ, ਫਲਸਤੀਨ ਅਤੇ ਇਰਾਕੀ ਮਿਲੀਟੈਂਟ ਸ਼ਾਮਲ ਹਨਲੈਬਨਾਨ ਵਿੱਚ ਇਜ਼ਰਾਈਲ ਸਰਹੱਦ ’ਤੇ ਇਜ਼ਰਾਇਲੀ ਟੈਂਕ ਘੁਸਣ ਤੋਂ ਰੋਕਣ ਲਈ ਹਿਜ਼ਬੁੱਲਾ ਲੜਾਕੂਆਂ ਨੇ ਰੰਡਵਾ ਬਲ ਤਾਇਨਾਤ ਕੀਤੇ ਹਨਚੱਲ ਰਹੀ ਜੰਗ ਵਿੱਚ ਹਮਾਸ ਲੜਾਕੂ ਮੁੜ ਇਕੱਤਰ ਹੋ ਰਹੇ ਹਨਇਰਾਨੀ ਮਿਸਾਈਲ ਅਤੇ ਡਰੋਨ ਇਜ਼ਰਾਈਲ ਵਿੱਚ 40 ਪ੍ਰਤੀਸ਼ਤ ਅਤੇ ਅਮਰੀਕੀ ਅੱਡਿਆਂ ’ਤੇ 60ਪ੍ਰ ਤੀਸ਼ਤ ਨਿਸ਼ਾਨੇ ਪੂਰੀ ਸਮਰੱਥਾ ਨਾਲ ਲੱਗ ਰਹੇ ਹਨ

ਜੰਗੀ ਮਹਾਜ਼ ਕੇਂਦਰ:

ਇਰਾਨ ਨੇ ਅਮਰੀਕਾ ਇਜ਼ਰਾਈਲ ਅਤੇ ਇਤਹਾਦੀਆਂ ਨੂੰ ਵੱਡਾ ਆਰਥਿਕ ਨੁਕਸਾਨ ਲਈ ਜਲਡਮਰੂ ਹੌਰਮੂਜ਼ ਨੂੰ ਬੰਦ ਕਰਨ ਦਾ ਐਲਾਨ ਕਰਕੇ ਕੀਤਾ ਹੈਇਸ ਵਿੱਚੋਂ ਦੀ ਅਮਰੀਕੀ-ਇਜ਼ਰਾਇਲੀ ਅਤੇ ਅਰਬ ਦੇਸ਼ਾਂ ਦੇ ਤੇਲ ਅਤੇ ਗੈਸ ਲਿਜਾਣ ਵਾਲੇ ਸਮੁੰਦਰੀ ਜਹਾਜ਼ਾਂ ’ਤੇ ਪਾਬੰਦੀ ਲਾ ਦਿੱਤੀ ਹੈ ਅਤੇ ਉਨ੍ਹਾਂ ਉੱਤੇ ਮਿਸਾਈਲ ਅਤੇ ਡਰੋਨ ਹਮਲਿਆਂ ਨਾਲ ਬਰਬਾਦ ਕਰਨ ਦਾ ਐਲਾਨ ਕਰ ਦਿੱਤਾ ਹੈਇਸ ਨਾਲ ਪੂਰੇ ਵਿਸ਼ਵ ਅੰਦਰ ਤੇਲ ਅਤੇ ਗੈਸ ਦੀ ਕਿੱਲਤ ਕਰਕੇ ਕੀਮਤਾਂ ਉੱਪਰ ਚੜ੍ਹ ਰਹੀਆਂ ਹਨਅਮਰੀਕਾ ਨੇ ਹੌਰਮੂਜ਼ ਜਲਡਮਰੂ, ਅਬੂ ਮੂਸਾ, ਲਾਰਕ, ਕਸਮ, ਹੇਗਮ ਜਿਹੇ ਜਜ਼ਿਰਿਆਂ ’ਤੇ ਕੰਟਰੋਲ ਕਰਨ ਲਈ ਅਮਰੀਕੀ ਆਰਮਾਡਾ ਤੋਰ ਦਿੱਤਾ ਹੈਲੇਕਿਨ “ਕਰੋ ਜਾਂ ਮਰੋਨੀਤੀ ਅਪਣਾਉਂਦੇ ਹੋਏ ਇਰਾਨ ਨੇ ਐਲਾਨ ਕੀਤਾ ਹੈ ਕਿ ਜੋ ਵੀ ਆਰਮਾਡਾ ਹੌਰਮੂਜ ਜਲਡਮਰੂ ਵਿੱਚ ਦਾਖਲ ਹੋਣ ਦਾ ਯਤਨ ਕਰੇਗਾ, ਉਸ ਨੂੰ ਇਰਾਨੀ ਡਰੋਨਾ, ਮਿਜ਼ਾਇਲਾਂ, ਯੂ ਯੂ ਵੀ ਅਤੇ ਮਿਸਾਈਲ ਅਤੇ ਮਾਈਨਾਂ ਨਾਲ ਲੈਸ ਤੇਜ਼ ਗਤੀ ਕਿਸ਼ਤੀਆਂ ਨਾਲ ਫੁੰਡ ਦਿੱਤਾ ਜਾਵੇਗਾਜੇ ਉਹਨਾਂ ਦੇ ਤੇਲ ਅਤੇ ਗੈਸ ਭੰਡਾਰ ਅਤੇ ਸਰੋਤ ਬਰਬਾਦ ਕੀਤੇ ਤਾਂ ਉਹ ਪੂਰੇ ਅਰਬ ਖਿੱਤੇ ਵਿੱਚ ਅਜਿਹੇ ਭਾਂਬੜ ਮਚਾ ਦੇਣਗੇ

ਗੁਹਾਰ:

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਨਾਟੋ ਇਤਹਾਦੀਆਂ, ਚੀਨ, ਜਪਾਨ, ਦੱਖਣੀ ਕੋਰੀਆ ਆਦਿ ਨੂੰ ਹੌਰਮੂਜ਼ ਜਲਡਮਰੂ ਆਜ਼ਾਦ ਕਰਾਉਣ ਲਈ ਆਪਣੇ ਸਮੁੰਦਰੀ ਯੁੱਧ ਪੋਤ ਭੇਜਣ ਲਈ ਅਪੀਲ ਕੀਤੀਉਸਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵੀ ਇਰਾਨ ਮਸਲੇ ’ਤੇ ਕਰੀਬ ਇੱਕ ਘੰਟਾ ਗੱਲਬਾਤ ਕੀਤੀਨਾਟੋ ਹਮਜੋਲੀਆਂ, ਜਿਨ੍ਹਾਂ ਵਿੱਚ ਬ੍ਰਿਟੇਨ, ਫਰਾਂਸ, ਜਰਮਨੀ, ਸਪੇਨ, ਇਟਲੀ, ਤੁਰਕੀ, ਸਕੰਡੇਨੇਵੀਅਨ ਦੇਸ਼ ਆਦਿ ਦੇਸ਼ ਸ਼ਾਮਲ ਹਨ, ਨੇ ਆਪਣੇ ਸਮੁੰਦਰੀ ਯੁੱਧ ਪੋਤ ਭੇਜਣ ਤੋਂ ਨਾਂਹ ਕਰ ਦਿੱਤੀਉਹਨਾਂ ਸਪਸ਼ਟ ਕਿਹਾ ਕਿ ਇਹ ਉਨ੍ਹਾਂ ਦੀ ਜੰਗ ਨਹੀਂ ਹੈਲੋਹੇ ਲਾਖੇ ਹੋਏ ਟਰੰਪ ਨੇ ਆਪਣੇ ਟਰੁਥ ਸੋਸ਼ਲ ਅਕਾਊਂਟ ’ਤੇ ਲਿਖਿਆ ਕਿ ਸਾਨੂੰ ਕਿਸੇ ਦੀ ਲੋੜ ਨਹੀਂ ਹੈ ਇਨ੍ਹਾਂ ਦੇਸ਼ਾਂ ਨੂੰ ਵੱਡਾ ਨੁਕਸਾਨ ਪੁੱਜੇਗਾਟਰੰਪ ਨੇ ਕਿਹਾ ਕਿ ਅਮਰੀਕਾ ਨੇ ਹਜ਼ਾਰਾਂ ਬਿਲੀਅਨ ਡਾਲਰ ਇਨ੍ਹਾਂ ਦੇਸ਼ਾਂ ਦੀ ਸੁਰੱਖਿਆ ਲਈ ਖਰਚੇ ਪਰ ਇਨ੍ਹਾਂ ਨੇ ਮੱਧ ਪੂਰਬ ਟਕਰਾ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਭਾਵੇਂ ਇਹ ਸਭ ਇਰਾਨ ਦੇ ਪਰਮਾਣੂ ਪ੍ਰੋਗਰਾਮ ਵਿਰੁੱਧ ਸਾਡੇ ਨਾਲ ਸਨਅਮਰੀਕਾ ਵਿਸ਼ਵ ਦੀ ਸਭ ਤੋਂ ਤਾਕਤਵਰ ਸ਼ਕਤੀ ਹੈ ਅਤੇ ਉਹ ਆਪਣੇ ਦੁਸ਼ਮਣ ਨਾਲ ਖੁਦ ਨਜਿੱਠ ਲਵੇਗਾ

ਇਰਾਨ ਜੰਗ ਨੂੰ ਲੈ ਕੇ ਅਮਰੀਕਾ ਅੰਦਰ ਰਾਸ਼ਟਰਪਤੀ ਟਰੰਪ ਦਾ ਵੱਡਾ ਵਿਰੋਧ ਹੋ ਰਿਹਾ ਹੈ ਡੈਮੋਕਰੈਟ ਹੀ ਨਹੀਂ ਬਲਕਿ ਰਿਬਲਿਕਨ ਸੈਨੇਟਰ ਅਤੇ ਕਾਂਗਰਸਮੈਨ ਉਸਦਾ ਵਿਰੋਧ ਕਰ ਰਹੇ ਹਨਉਪਰਾਸ਼ਟਰਪਤੀ ਜੇਡੀ ਵਾਂਸ ਨਰਾਜ਼ ਨਜ਼ਰ ਆਉਂਦਾ ਹੈਅਮਰੀਕੀ ਪ੍ਰਸ਼ਾਸਨ ਅੰਦਰ ਵੱਡੇ ਸਿਵਿਲ ਅਤੇ ਫੌਜੀ ਅਧਿਕਾਰੀ ਵੀ ਇਸ ਵਿਰੁੱਧ ਹਨਅਮਰੀਕਾ ਦੇ ਕੌਮੀ ਅੱਤਵਾਦ ਵਿਰੋਧੀ ਕੇਂਦਰ ਦੇ ਡਾਇਰੈਕਟਰ ਜੋਅ ਕੈਟ ਨੇ ਆਪਣੇ ਅਹੁਦੇ ਤੋਂ ਇਸ ਲਈ ਅਸਤੀਫਾ ਦੇ ਦਿੱਤਾ ਹੈ ਕਿ ਉਹ ਟਰੰਪ ਪ੍ਰਸ਼ਾਸਨ ਵੱਲੋਂ ਇਰਾਨ ਵਿਰੁੱਧ ਛੇੜੀ ਜੰਗ ਨੂੰ ਆਪਣੇ ਹੋਸ਼ੋ ਹਵਾਸ ਵਿੱਚ ਹੁੰਦੇ ਸਹੀ ਕਰਾਰ ਨਹੀਂ ਦੇ ਸਕਦਾ ਇਰਾਨ ਅਮਰੀਕਾ ਲਈ ਕੋਈ ਖਤਰਾ ਨਹੀਂ ਸੀ ਅਮਰੀਕਾ ਇਸ ਜੰਗ ਵਿੱਚ ਇਜ਼ਰਾਇਲ ਅਤੇ ਇਰਾਨ ਵਿਰੋਧੀ ਲੌਬੀ ਕਰਕੇ ਕੁੱਦਿਆ ਹੈ, ਜੋ ਸਰਾਸਰ ਬੇਇਨਸਾਫੀ ਹੈਅਮਰੀਕਾ ਵਿੱਚ ਤੇਲ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਵਧਣ ਨਾਲ ਲੋਕਾਂ ਵਿੱਚ ਬੇਚੈਨੀ ਪੈਦਾ ਹੋ ਗਈ ਹੈ60 ਪ੍ਰਤੀਸ਼ਤ ਅਮਰੀਕੀ ਇਸ ਜੰਗ ਦੇ ਵਿਰੁੱਧ ਹਨ ਕਿਉਂਕਿ ਇਸ ਨਾਲ ਅਮਰੀਕਾ ਦੀ ਕੌਮਾਂਤਰੀ ਪੱਧਰ ’ਤੇ ਵੱਡੀ ਬਦਨਾਮੀ ਹੋ ਰਹੀ ਹੈਉਹ ਇਸ ਨੂੰ ਬਿਲਕੁਲ ਬੇਲੋੜੀ ਜੰਗ ਸਮਝ ਰਹੇ ਹਨ ਅਤੇ ਨਵੰਬਰ 2026 ਵਿੱਚ ਹੋ ਰਹੀਆਂ ਮੱਧ ਕਾਲੀ ਚੋਣਾਂ ਵਿੱਚ ਸਬਕ ਸਿਖਾਉਣ ਦਾ ਮਨ ਬਣਾ ਚੁੱਕੇ ਲਗਦੇ ਹਨ

ਬਜ਼ਿੱਦ:

ਅਮਰੀਕਾ, ਜਿਸਨੇ ਵਾਰ ਵਾਰ ਮਿਸਰ, ਇਰਾਕ, ਲਿਬੀਆ, ਅਫਗਾਨਿਸਤਾਨ, ਸੀਰੀਆ ਆਦਿ ਮੁਸਲਿਮ ਦੇਸ਼ਾਂ ਨੂੰ ਫਿਰਕੂ ਅਤੇ ਨਸਲਪ੍ਰਸਤ ਨਫਰਤ ਕਰਕੇ ਆਪਣੇ ਹਮਲਿਆਂ ਦਾ ਸ਼ਿਕਾਰ ਬਣਾ ਕੇ ਨਾ ਸਿਰਫ ਉੱਥੇ ਸੱਤਾ ਪਰਿਵਰਤਨ ਲਿਆਂਦਾ ਬਲਕਿ ਆਰਥਿਕ ਤੌਰ ’ਤੇ ਮਲੀਆਮੇਟ ਕਰ ਦਿੱਤਾ, ਹੁਣ ਉਹ ਇਰਾਨ ਨੂੰ ਮਲੀਆਮੇਟ ਕਰਨ ਅਤੇ ਇੱਥੇ ਸੱਤਾ ਪਰਿਵਰਤਨ ਕਰਕੇ ਦੂਸਰੇ ਅਰਬ ਦੇਸ਼ਾਂ ਵਾਂਗ ਇਸ ਨੂੰ ਆਪਣਾ ਗੁਲਾਮ ਬਣਾ ਕੇ, ਉਹਨਾਂ ਵਾਂਗ ਇਸਦੇ ਤੇਲ ਗੈਸ ਅਤੇ ਹੋਰ ਕੁਦਰਤੀ ਵਸੀਲਿਆਂ ’ਤੇ ਕਬਜ਼ਾ ਕਰਨ ਲਈ ਬਜ਼ਿੱਦ ਹੈਜੇਕਰ ਵਿਸ਼ਵ ਭਾਈਚਾਰੇ ਨੇ ਇੱਕਜੁੱਟ ਹੋ ਕੇ ਉਸ ਨੂੰ ਨਾ ਰੋਕਿਆ ਤਾਂ ਨਿਸ਼ਚਿਤ ਤੌਰ ’ਤੇ ਇਰਾਨ ਨੂੰ ਬਰਬਾਦ ਕਰਨ ਅਤੇ ਸੱਤਾ ਤਬਦੀਲੀ ਬਗੈਰ ਪਿੱਛੇ ਨਹੀਂ ਹਟੇਗਾ ਇਰਾਨ ਨਾਲ ਨਿਪਟਣ ਲਈ ਉਸਨੇ ਆਪਣਾ ਚੀਨੀ ਦੌਰਾ ਸਥਗਿਤ ਕਰ ਦਿੱਤਾ ਹੈ

ਅਪੀਲ:

ਇਸੇ ਦੌਰਾਨ ਇਰਾਨ ਨੇ ਪੂਰੇ ਵਿਸ਼ਵ ਅੰਦਰ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਔਖੀ ਘੜੀ ਵੇਲੇ ਅਮਰੀਕਾ ਅਤੇ ਇਜ਼ਰਾਇਲ ਦੇ ਹਮਲੇ ਦੇ ਮੁਕਾਬਲੇ ਲਈ ਉਸ ਨਾਲ ਖੜ੍ਹੇ ਹੋਣਇਸੇ ਦੌਰਾਨ ਇਹ ਵੀ ਪਤਾ ਚੱਲਿਆ ਹੈ ਕਿ ਅਮਰੀਕੀ ਪਿੱਠੂ ਅਰਬ ਖਾੜੀ ਦੇਸ, ਜਿਨ੍ਹਾਂ ਵਿੱਚ ਸਊਦੀ ਅਰਬ, ਕਤਰ, ਉਮਾਨ, ਯੂਏਈ, ਬਹਿਰੀਨ, ਕੁਵੈਤ, ਇਰਾਕ ਆਦਿ ਸ਼ਾਮਲ ਹਨ, ਅੰਦਰਖਾਤੇ ਅਮਰੀਕਾ ’ਤੇ ਜ਼ੋਰ ਪਾ ਰਹੇ ਹਨ ਕਿ ਉਹ ਹੁਣ ਇਰਾਨੀ ਸੱਪ ਦੀ ਸਿਰੀ ਮਿੱਧਣ ਬਗੈਰ ਪਿਛਾਂਹ ਨਾ ਹਟੇਇਸੇ ਦੌਰਾਨ ਫੇਸਬੁੱਕ ’ਤੇ ਇੱਕ ਇਰਾਨੀ ਲੜਕੀ ਨੇ ਰੋ ਰੋ ਕੇ ਸਮੁੱਚੇ ਮੁਸਲਿਮ ਜਗਤ ਨੂੰ ਇਰਾਨ ਦੀ ਪਿੱਠ ’ਤੇ ਖੜ੍ਹੇ ਹੋਣ ਲਈ ਇਲਤਜਾ ਕੀਤੀ ਹੈ

ਯੂਰਪੀਅਨ ਯੂਨੀਅਨ ਦੇ ਵਿਦੇਸ਼ ਮਾਮਲਿਆਂ ਦੀ ਮੁਖੀ ਕਾਜਾ ਕਾਲਸ ਨੇ ਬਹੁਤ ਸੂਝ ਭਰੀ ਗੱਲ ਕੀਤੀ ਹੈ, ਇਹ ਸਭ ਦੇ ਹਿਤ ਵਿੱਚ ਹੈ ਕਿ ਜੰਗ ਬੰਦ ਹੋਵੇ ਸਮੱਸਿਆ ਇਹ ਹੈ ਕਿ ਜੰਗ ਛੇੜਨਾ ਸੌਖਾ ਹੁੰਦਾ ਹੈ ਪਰ ਇਸ ਨੂੰ ਬੰਦ ਕਰਨਾ ਔਖਾ ਹੁੰਦਾ ਹੈ ਅਤੇ ਇਹ ਹਮੇਸ਼ਾ ਸਾਡੇ ਹੱਥਾਂ ਵਿੱਚੋਂ ਫਿਸਲ ਜਾਂਦੀ ਹੈ ਅਸੀਂ ਇਸ ਇਲਾਕੇ ਦੇ ਦੇਸ਼ਾਂ, ਜਿਵੇਂ ਖਾੜੀ ਦੇਸ਼ਾਂ ਜਾਰਡਨ, ਮਿਸਰ ਆਦਿ ਨਾਲ ਗੱਲ ਕਰ ਰਹੇ ਹਾਂ ਕਿ ਲੜਾਈ ਬੰਦੀ ਲਈ ਇਜ਼ਰਾਇਲ ਅਮਰੀਕਾ ਅਤੇ ਇਰਾਨ ਲਈ ਕੋਈ ਪ੍ਰਸਤਾਵ ਲਿਆਈਏ ਤਾਂ ਕਿ ਸਭ ਦੀ ਇੱਜ਼ਤ ਬਣੀ ਰਹੇ ਅਤੇ ਲੜਾਈ ਬੰਦੀ ਹੋ ਜਾਵੇ।” ਇਸਦੇ ਨਾਲ ਹੀ ਲੋਕਤੰਤਰ ਪ੍ਰੇਮੀ ਅਮਰੀਕੀਆਂ ਅਤੇ ਵਿਸ਼ਵ ਭਰ ਦੇ ਲੋਕਤੰਤਰੀ ਦੇਸ਼ਾਂ ਦੇ ਆਗੂਆਂ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਿਟਲਰਾਨਾ ਨਾਜ਼ੀਵਾਦੀ ਹਮਲਾਵਰ ਵਤੀਰੇ ’ਤੇ ਰੋਕ ਲਾਉਣੀ ਅਤੀ ਜ਼ਰੂਰੀ ਹੈਇਰਾਨ ਦੀ ਜੰਗ ਚੱਲ ਰਹੀ ਹੈ ਡੌਨਲਡ ਟਰੰਪ ਨੇ ਉਸਦੇ ਤੇਲ ਅਤੇ ਗੈਸ ਦੇ ਸਰੋਤਾਂ ਅਤੇ ਬਾਕੀ ਮੂਲ ਢਾਂਚੇ ਸਮੇਤ ਹਮਲੇ ਸ਼ੁਰੂ ਕਰ ਦਿੱਤੇ ਹਨ ਅਤੇ ਇਸੇ ਦੌਰਾਨ ਇਹ ਰਟ ਲਾਉਣੀ ਵੀ ਸ਼ੁਰੂ ਕੀਤੀ ਹੈ ਕਿ ਛੇਤੀ ਹੀ ਉਹ ਕਿਊਬਾ ਨੂੰ ਹਰ ਹਾਲਤ ਵਿੱਚ ਆਪਣੇ ਅਧੀਨ ਕਰ ਲਵੇਗਾਜਦੋਂ ਉਸਨੇ ਵੈਨਜ਼ੁਵੇਲਾ ਦੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਉਸਦੇ ਬੈਡਰੂਮ ਵਿੱਚੋਂ ਜਬਰੀ ਉਠਾ ਕੇ ਅਮਰੀਕਾ ਅੰਦਰ ਕੈਦ ਕਰ ਲਿਆ ਤਾਂ ਨਾ ਤਾਂ ਅਮਰੀਕੀ ਕਾਂਗਰਸ ਅਤੇ ਨਾ ਹੀ ਵਿਸ਼ਵ ਦੇ ਦੂਸਰੇ ਰਾਸ਼ਟਰਾਂ ਨੇ ਕੋਈ ਚੂੰ-ਚਾਂ ਕੀਤੀਇਸੇ ਕਰਕੇ ਉਸਦੇ ਪਾਗਲਪਣ ਦੀ ਹੱਦ ਤਕ ਹੌਸਲੇ ਵਧੇ ਹੋਏ ਹਨਜੇਕਰ ਰਾਸ਼ਟਰਪਤੀ ਟਰੰਪ ਅਤੇ ਉਸਦੇ ਅਰਧ ਪਾਗਲਾਨਾ ਕਾਰਨਾਮਿਆਂ ’ਤੇ ਰੋਕ ਨਾ ਲਾਈ ਗਈ ਤਾਂ ਪੂਰੇ ਵਿਸ਼ਵ ਨੂੰ ਇਸਦੇ ਤਬਾਹਕੁਨ ਨਤੀਜੇ ਭੁਗਤਣੇ ਪੈਣਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author