DarbaraSKahlon7ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਪਣੇ ਦੇਸ਼ਾਂ ਨੂੰ ਖੁੱਲ੍ਹੀਆਂ ਜੇਲ੍ਹਾਂ ਵਿੱਚ ਤਬਦੀਲ ਕਰਕੇ ਬਸ਼ਿੰਦਿਆਂ ’ਤੇ ਅਣਮਨੁੱਖੀ ਜ਼ੁਲਮ ...
(20 ਜੂਨ 2024)
ਇਸ ਸਮੇਂ ਪਾਠਕ: 810.


ਕਿੰਨੀ ਸ਼ਰਮ ਦੀ ਗੱਲ ਹੈ ਕਿ ਆਧੁਨਿਕ ਗਲੋਬਲ ਭਾਈਚਾਰੇ ਵਿੱਚ ਅਫਗਾਨਿਸਤਾਨ
, ਪਾਕਿਸਤਾਨ ਅਤੇ ਈਰਾਨ ਆਦਿ ਦੇਸ਼ ਸਥਾਨਿਕ ਲੋਕਾਂ ਲਈ ਖੁੱਲ੍ਹੀਆਂ ਜੇਲ੍ਹਾਂ ਬਣੇ ਪਏ ਹਨ, ਖਾਸ ਕਰਕੇ ਸਮੁੱਚੇ ਔਰਤ ਵਰਗ ਲਈ ਸ਼ਾਸਕਾਂ ਦਾ ਵਿਰੋਧ ਕਰਨ ਵਾਲੇ ਲੋਕ ਅਤੇ ਨੌਜਵਾਨ ਵਰਗ ਗੋਲੀਆਂ ਨਾਲ ਭੁੰਨ ਦਿੱਤੇ ਜਾਂਦੇ ਹਨ, ਪੈਲੇਟ ਗੰਨਾਂ ਨਾਲ ਸਦੀਵੀ ਤੌਰ ’ਤੇ ਅੰਨ੍ਹੇ ਕਰ ਦਿੱਤੇ ਜਾਂਦੇ ਹਨਜਿਹੜੇ ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋਂ ਪਕੜ ਲਏ ਜਾਂਦੇ ਹਨ, ਉਨ੍ਹਾਂ ਨੂੰ ਖੇਡ ਸਟੇਡੀਅਮਾਂ ਵਿੱਚ ਖੁੱਲ੍ਹੀਆਂ ਜੇਲ੍ਹਾਂ ਵਿੱਚ ਬੰਦ ਰੱਖਣ ਬਾਅਦ ਕਤਲਗਾਹਾਂ ਵਿੱਚ ਤਬਦੀਲ ਕਰਕੇ ਸ਼ਰੇਆਮ ਜਨਤਕ ਤੌਰ ’ਤੇ ਕਤਲ ਕਰ ਦਿੱਤਾ ਜਾਂਦਾ ਹੈਨਾ ਕੋਈ ਕਾਨੂੰਨ, ਨਾ ਅਪੀਲ ਅਤੇ ਨਾ ਹੀ ਦਲੀਲਇਹ ਸਭ ਕੁਝ ਵਿਸ਼ਵ ਭਾਈਚਾਰੇ, ਲੋਕਤੰਤਰੀ ਸਮਾਜਾਂ, ਵਿਸ਼ਵ ਮਹਾਂਸ਼ਕਤੀਆਂ ਅਤੇ ਯ. ਐੱਨ. ਓ. ਜਿਹੀਆਂ ਸੰਸਥਾਵਾਂ ਦੇ ਸਾਹਮਣੇ ਚਿੱਟੇ ਦਿਨ ਵਾਪਰ ਰਿਹਾ ਹੈ

ਅਫਗਾਨਿਸਤਾਨ ਦਾ ਸਮੁੱਚਾ ਇਤਿਹਾਸ ਅਣਮਨੁੱਖੀ ਲਹੂ-ਭਿੱਜੀਆਂ ਦਾਸਤਾਨਾਂ ਨਾਲ ਲਬਰੇਜ਼ ਹੈਇੱਥੋਂ ਦੇ ਧਾੜਵੀਆਂ ਨੇ ਹਿੰਦੁਸਤਾਨ ਅਤੇ ਪੰਜਾਬ ਅੰਦਰ ਅਜਿਹੇ ਬਰਬਰਤਾਪੂਰਨ ਕਿੱਸੇ ਦੁਹਰਾਏ ਅਤੇ ਇੱਥੇ ਵੀ ਅਜਿਹਾ ਸ਼ਾਸਨ ਸਥਾਪਿਤ ਕਰਨ ਲਈ ਯਤਨ ਕੀਤੇ ਜੋ ਗੁਰੂ ਗੋਬਿੰਦ ਸਿੰਘ ਵੱਲੋਂ ਸਾਜੇ ਸੰਨ 1699 ਵਿੱਚ ਖਾਲਸੇ ਨੇ ਸਦੀਵੀ ਤੌਰ ’ਤੇ ਨੇਸਤੇ-ਨਾਬੂਦ ਕਰ ਦਿੱਤੇ

ਦਸੰਬਰ 24, 1979 ਨੂੰ ਸੋਵੀਅਤ ਯੂਨੀਅਨ (ਰੂਸ) ਵੱਲੋਂ ਅਫਗਾਨਿਸਤਾਨ ਵਿੱਚ ਫੌਜੀ ਦਖਲ ਅਤੇ ਉਸਦੀ 15 ਫਰਵਰੀ, 1989 ਤਕ ਕਰੀਬ 10 ਸਾਲਾ ਠਹਿਰ ਦੌਰਾਨ ਇੱਥੇ ਔਰਤਾਂ, ਮਨੁੱਖੀ ਅਧਿਕਾਰਾਂ, ਸਿਵਲ ਪ੍ਰਸ਼ਾਸਨ, ਸਿੱਖਿਆ, ਸਿਹਤ, ਵਿਕਾਸ ਵੱਲ ਸੀਮਤ ਤੌਰ ’ਤੇ ਤਵੱਜੋ ਦਿੱਤੀ ਗਈਇਸ ਸਿਸਟਮ ਨੂੰ ਇੱਕ ਸਫਲ ਡੈਮੋਕ੍ਰੈਟਿਕ ਢਾਂਚੇ ਵਿੱਚ ਤਬਦੀਲ ਕਰਨ ਵਿੱਚ ਅੱਗੋਂ ਸਹਾਈ ਹੋਣ ਦੀ ਥਾਂ ‘ਅਮਰੀਕਾ, ਬ੍ਰਿਟੇਨ, ਪਾਕਿਸਤਾਨ ਅਤੇ ਗੁਆਂਢੀ ਅਰਬ ਦੇਸ਼ਾਂ ਨੇ ਕੱਟੜਵਾਦੀ ਅਫਗਾਨੀ ਅਤੇ ਪਾਕਿਸਤਾਨੀ ਮੁਲਾਣਿਆਂ ਨਾਲ ਮਿਲ ਕੇ ਕੁਰਾਲ ਦੀਆਂ ਪਵਿੱਤਰ ਆਇਤਾਂ ਦੀ ਗਲਤ, ਹਿੰਸਕ, ਬਰਬਰਤਾਭਰੀ ਵਿਆਖਿਆ ਨਾਲ ਨੌਜਵਾਨਾਂ ਨੂੰ ਗੁਮਰਾਹ ਕੀਤਾਉਨ੍ਹਾਂ ਨੂੰ ਮਾਪਿਆਂ ਅਤੇ ਖਾਸ ਕਰਕੇ ਮਾਵਾਂ ਤੋਂ ਜਬਰੀ ਖੋਹ ਕੇ ਫੌਜੀ ਟ੍ਰੇਨਿੰਗ ਕੈਂਪਾਂ ਵਿੱਚ ਮੁਜਾਹਿਦ ਬਣਨ, ਹਥਿਆਰ ਚਲਾਉਣ, ਹਿੰਸਾ ਫੈਲਾਉਣ ਦੀ ਟ੍ਰੇਨਿੰਗ ਦਿੱਤੀਪੂਰੀ ਤਰ੍ਹਾਂ ਬ੍ਰੇਨਵਾਸ਼ ਕਰ ਸੁਟੇਸਭ ਜਾਣਦੇ ਹਨ ਕਿ ਅੱਲ-ਕਾਇਦਾ ਭਿਆਨਕ ਅੱਤਵਾਦੀ ਸੰਸਥਾ ਦਾ ਕਰੂਰ ਸਰਗਣਾ ਓਸਾਮਾ ਬਿਨ ਲਾਦੇਨ ਅਤੇ ਸੰਨ 1999 ਵਿੱਚ ਭਾਰਤ-ਪਾਕਿ ਕਾਰਗਿਲ ਯੁੱਧ ਦਾ ਵਿਲੇਨ ਜਨਰਲ ਪ੍ਰਵੇਜ਼ ਮੁਸ਼ਰਫ, ਜਿਸ ਨੇ ਬਾਅਦ ਵਿੱਚ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਦੀ ਹਕੂਮਤ ਦਾ ਤਖਤਾ ਪਲਟ ਕੇ ਫੌਜੀ ਹਕੂਮਤ ਕਾਇਮ ਕਰ ਲਈ ਸੀ, ਆਦਿ ਇਸੇ ਮੁਜਾਹਿਦ ਟ੍ਰੇਨਿੰਗ ਦੀ ਉੱਪਜ ਸਨਇਸ ਟ੍ਰੇਨਿੰਗ ਨੂੰ ਵਿਚਾਰਕਧਾਰਕ ਤੌਰ ’ਤੇ ਖੂੰਖਾਰ ਰੰਗਤ ਚਾੜ੍ਹਨ ਲਈ ਕੱਟੜਵਾਦੀ ਮੁਲਾਣਿਆਂ ਦੀ ਅਗਵਾਈ ਵਿੱਚ ਬਰੇਨ ਵਾਸ਼ਿੰਗ ਮਦਰਸੇ ਸਥਾਪਿਤ ਕੀਤੇ ਗਏਅਜੋਕੇ ਅਣਮਨੁੱਖੀ ਖੂੰਖਾਰ ਸੋਚ ਦੇ ਧਾਰਨੀ ਅਫਗਾਨ ਸ਼ਾਸਕ ਤਾਲਿਬਾਨ ਇਨ੍ਹਾਂ ਮਦਰੱਸਿਆਂ ਦੀ ਉਪਜ ਹਨ

ਸੰਨ 1989 ਤੋਂ ਬਾਅਦ ਇਨ੍ਹਾਂ ਤਾਲਿਬਾਨਾਂ ਨੇ ਸੱਤਾ ਵੱਲ ਵੱਧਦਿਆਂ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਜਲਦ ਮੁਜਾਹਿਦੀ ਨਵਾਦ ਨੂੰ ਸਮਾਪਿਤ ਕਰਕੇ ਦੇਸ਼ ਅੰਦਰ ਅਮਨ, ਸ਼ਾਂਤੀ ਵਿਕਾਸ ਸਥਾਪਿਤ ਕਰਨਗੇਪਰ ਹੋਇਆ ਕੀ? ਉਨ੍ਹਾਂ ਅਫਗਾਨਿਸਤਾਨ ਨੂੰ ਔਰਤ ਵਰਗ ਲਈ ਖੁੱਲ੍ਹੀ ਜੇਲ੍ਹ ਬਣਾ ਕੇ ਰੱਖ ਦਿੱਤਾਸੋਵੀਅਤ ਦਖਲ ਵੇਲੇ ਦੇ ਸ਼ਾਸਕਾਂ ਬਾਰਬਕ ਕਰਮਾਲ ਅਤੇ ਨਜੀਬਉੱਲਾ ਵੇਲੇ ਦੇ ਔਰਤ ਅਜ਼ਾਦੀਆਂ ਦੇ ਥੋੜ੍ਹ ਚਿਰੇ ਝੌਂਕੇ ਉਨ੍ਹਾਂ ਲਈ ਅਜ਼ਾਬ ਬਣ ਕੇ ਉੱਭਰੇਉਨ੍ਹਾਂ ਦਾ ਘਰੋਂ ਨਿਕਲਣਾ, ਸਿੱਖਿਆ ਪ੍ਰਾਪਤ ਕਰਨਾ, ਦਫਤਰਾਂ ਵਿੱਚ ਕੰਮਕਾਜ ਬੰਦ ਕਰ ਦਿੱਤਾ, ਬੁਰਕਾ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆਘਰੋਂ ਬਾਹਰ ਨਜ਼ਦੀਕੀ ਰਿਸ਼ਤੇਦਾਰ ਦੇ ਸਾਥ ਬਗੈਰ ਜਾਣਾ ਬੰਦ ਕਰ ਦਿੱਤਾਜਿਹੜੇ ਲੋਕ ਤਾਲਿਬਾਨੀ ਸ਼ਾਸਕਾਂ ਦੇ ਹੁਕਮਾਂ ਦੀ ਉਲੰਘਣਾ ਕਰਦੇ, ਉਨ੍ਹਾਂ ਲਈ ਖੇਡ ਸਟੇਡੀਅਮ ਫਾਂਸੀਗਾਹਾਂ ਵਿੱਚ ਤਬਦੀਲ ਕਰ ਦਿੱਤੇ

ਆਧੁਨਿਕ ਹਥਿਆਰ ਖਰੀਦਣ, ਗਲੋਬਲ ਪੱਧਰ ’ਤੇ ਅੱਤਵਾਦ ਪੈਦਾ ਕਰਨ ਲਈ ਟ੍ਰੇਨਿੰਗ ਕੈਂਪ ਚਲਾਉਣ ਲਈ ਵੱਡੇ ਪੱਧਰ ’ਤੇ ਧਨ ਦੀ ਲੋੜ ਸੀਇਸ ਲਈ ਤਾਲਿਬਾਨਾਂ ਨੇ ਅਫਗਾਨਿਸਤਾਨ ਨੂੰ ਅਫੀਮ ਦੀ ਖੇਤੀ ਅਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੀ ਮੰਡੀ ਵਜੋਂ ਸਥਾਪਿਤ ਕਰ ਦਿੱਤਾਸੰਨ 1996 ਤੋਂ 2001 ਤਕ ਦੇ ਦਰਿੰਦਗੀ ਭਰੇ ਸ਼ਾਸਨ ਨੇ ਪੂਰੇ ਵਿਸ਼ਵ ਅੰਦਰ ਤਹਿਲਕਾ ਮਚਾ ਕੇ ਰੱਖ ਦਿੱਤਾ

9/11 ਦੀ ਘਟਨਾ ਬਾਅਦ ਅਮਰੀਕੀ ਅਤੇ ਨਾਟੋ ਇਤਿਹਾਦੀਆਂ ਦੇ ਤਾਬੜ ਤੋੜ ਹਮਲੇ ਵਿੱਚ ਤਾਲਿਬਾਨ ਹਾਰ ਬਾਅਦ ਇੱਕ ਵਾਰ ਫਿਰ ਦੇਸ਼ ਅੰਦਰ ਲੋਕਤੰਤਰ ਸਥਾਪਤੀ, ਪਕਿਆਈ, ਔਰਤਾਂ ਲਈ ਬਰਾਬਰ ਹੱਕ ਅਤੇ ਅਜ਼ਾਦੀਆਂ, ਸਿੱਖਿਆ, ਬਗੈਰ ਬੁਰਕੇ ਅਤੇ ਬੰਦਸ਼ਾਂ ਦੇ ਆਵਾਜਾਈ, ਘਰੇਲੂ ਹਿੰਸਾ ਦੀ ਸਮਾਪਤੀ, ਸਿਹਤ, ਖੇਡ, ਪਬਲਿਕ ਸੇਵਾਵਾਂ ਵਿੱਚ ਸ਼ਮੂਲੀਅਤ ਦਾ ਮਿਲਣਾ ਸ਼ੁਰੂ ਹੋ ਗਏਦੇਸ਼ ਨੂੰ ਲੋਕਤੰਤਰੀ ਅਸੂਲਾਂ ’ਤੇ ਖੜ੍ਹਾ ਕਰਨ, ਅਜ਼ਾਦਾਨਾ ਮੁਨਸਫਾਨਾ ਚੋਣਾਂ, ਕਾਨੂੰਨ ਦਾ ਰਾਜ, ਅਫਗਾਨੀ ਸ਼ਹਿਰੀਆਂ ਦੀ ਸੁਰੱਖਿਆ, ਮਾਨਵ ਅਜ਼ਾਦੀਆਂ, ਵੱਡੇ ਪੱਧਰ ’ਤੇ ਰਾਸ਼ਟਰੀ ਨਿਰਮਾਣ ਅਤੇ ਨਵੀਨੀਕਰਨ, ਲੋਕਤੰਤਰੀ ਸੰਸਥਾਵਾਂ ਦੀ ਸਥਾਨਕ, ਸੂਬਾਈ ਅਤੇ ਰਾਸ਼ਟਰੀ ਪੱਧਰ ’ਤੇ ਮਜ਼ਬੂਤੀ ਲਈ ਸੰਨ 2004 ਵਿੱਚ ਨਵਾਂ ਸੰਵਿਧਾਨ ਲਾਗੂ ਕੀਤਾ ਗਿਆ

ਨਾਟੋ ਇਤਿਹਾਦੀਆਂ ਅਤੇ ਅਮਰੀਕੀ ਫੌਜ਼ਾਂ ਦੀ ਅਫਗਾਨਿਸਤਾਨ ਅੰਦਰ ਠਹਿਰ ਦੌਰਾਨ ਕਦੇ ਵੀ ਅੰਦਰਖਾਤੇ ਤਾਲਿਬਾਨੀਆਂ, ਜਹਾਦੀਆਂ ਅਤੇ ਕੱਟੜਵਾਦੀਆਂ ਨੇ ਹਥਿਆਰ ਨਹੀਂ ਸੁੱਟੇਲਗਾਤਾਰ ਜੰਗੀ, ਹਿੰਸਕ, ਦਹਿਸ਼ਤਵਾਦੀ ਹਮਲਿਆਂ ਰਾਹੀਂ ਦਹਿਸ਼ਤ ਅਤੇ ਡਰ ਭਰਿਆ ਮਾਹੌਲ ਬਣਿਆ ਰਿਹਾਆਏ ਦਿਨ ਰਾਜਧਾਨੀ ਕਾਬਲ, ਸੂਬਾਈ ਰਾਜਧਾਨੀਆਂ ਅਤੇ ਜਨਤਕ ਥਾਵਾਂ ’ਤੇ ਦਹਿਸ਼ਤਵਾਦੀ ਹਮਲੇ, ਅਗਵਾਕਾਰੀ ਅਤੇ ਹਿੰਸਾ ਜਾਰੀ ਰਹੇ

ਇਸੇ ਦੌਰਾਨ ਅਮਰੀਕਾ, ਪੱਛਮੀ ਦੇਸ਼ਾਂ, ਭਾਰਤ ਅਤੇ ਅਰਬ ਦੇਸ਼ਾਂ ਨੇ ਅਫਗਾਨਿਸਤਾਨ ਦੇ ਨਵਨਿਰਮਾਣ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆਸੜਕਾਂ, ਪੁਲਾਂ, ਬਿਜਲੀ, ਛੋਟੇ ਉਤਪਾਦਕਾਂ ਪ੍ਰੋਜੈਕਟਾਂ, ਮਕਾਨ, ਸਕੂਲ, ਕਾਲਜ, ਤਕਨੀਕੀ ਅਦਾਰਿਆਂ ਦੀ ਉਸਾਰੀ ਦੇ ਕਾਰਜ ਅੰਜਾਮ ਦਿੱਤੇਭਾਰਤ ਨੇ ਕਾਬਲ ਅੰਦਰ ਪਾਰਲੀਮੈਂਟ ਹਾਊਸ ਦੀ ਉਸਾਰੀ ਕਰਕੇ ਅਫਗਾਨ ਹਕੂਮਤ ਨੂੰ ਸੌਂਪਿਆ

ਇਸਦੇ ਕੁਝ ਚੰਗੇ ਅਤੇ ਹਾਂ ਪੱਖੀ ਨਤੀਜੇ ਸਾਹਮਣੇ ਆਏਇਨ੍ਹਾਂ ਵਿੱਚੋਂ ਬਿਹਤਰ ਸਿਹਤ ਸਹੂਲਤਾਂ, ਰੋਜ਼ਗਾਰ ਦੇ ਮੌਕਿਆਂ, ਵਧੀਆ ਸਮਾਜਿਕ ਵਾਤਾਵਰਣ ਅਤੇ ਸੁਰੱਖਿਆ ਕਰਕੇ ਆਮ ਆਦਮੀ ਦੀ ਔਸਤ ਉਮਰ ਵਿੱਚ ਵਾਧਾ ਹੋਇਆਔਸਤ ਉਮਰ 55 ਸਾਲ ਤੋਂ ਵਧ ਕੇ 63 ਸਾਲ ਹੋ ਗਈਔਰਤਾਂ ਦੀ ਪ੍ਰਸੂਤਾ ਮੌਤ ਦਰ 50 ਪ੍ਰਤੀਸ਼ਤ ਘਟ ਗਈਲੜਕੇ ਲੜਕੀਆਂ ਵੱਡੀ ਤਾਦਾਦ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਵਿੱਦਿਆ ਪ੍ਰਾਪਤ ਕਰਨ ਲਈ ਦਾਖਲਾ ਲੈਣ ਲੱਗੇਨੌਜਵਾਨ ਵਿੱਚ ਰਾਸ਼ਟਰ ਉਸਾਰੀ ਦਾ ਜਜ਼ਬਾ ਵਧਣਾ ਸ਼ੁਰੂ ਹੋਇਆ

ਲੇਕਿਨ 20 ਸਾਲਾਂ ਵਿੱਚ ਅਫਗਾਨੀ ਲੋਕ, ਸਰਕਾਰਾਂ, ਕੌਮਾਂਤਰੀ ਬਿਰਾਦਰੀ, ਅਮਰੀਕਾ ਅਤੇ ਨਾਟੋ ਫੌਜਾਂ, ਯੂ. ਐੱਨ. ਸੰਬੰਧਿਤ ਸੰਸਥਾਵਾਂ ਇਸ ਦੇਸ਼ ਵਿੱਚ ਸ਼ਾਂਤੀ ਅਤੇ ਕਾਨੂੰਨ ਦਾ ਰਾਜ ਸਥਾਪਿਤ ਕਰਨੋਂ ਲਗਾਤਾਰ ਨਾਕਾਮ ਰਹੀਆਂਸਮਾਂ ਬੀਤਣ ਨਾਲ ਤਾਲਿਬਾਨ ਲੜਾਕੂ ਭਾਰੀ ਪੈਣੇ ਸ਼ੁਰੂ ਹੋ ਗਏਅਮਰੀਕਾ ਨੇ ਇਸ ਲੰਬੇ ਯੁੱਧ ਵਿੱਚ 2448 ਜਦ ਕਿ ਨਾਟੋ ਇਤਿਹਾਦੀਆਂ ਨੇ 1144 ਫੌਜੀ ਖੋਏ, 3914 ਅਮਰੀਕੀ ਕੰਪਨੀਆਂ ਨਾਲ ਸੰਬੰਧਤ ਠੇਕੇਦਾਰ ਮਾਰੇ ਗਏਅਫਗਾਨ ਫੌਜੀ ਅਤੇ ਪੁਲਸੀਏ ਕਰੀਬ 66000 ਮਾਰੇ ਗਏਕਰੀਬ 67000 ਲੋਕ ਇਸ ਜੰਗ ਸੰਬੰਧੀ ਪਾਕਿਸਤਾਨ ਵਿੱਚ ਮਾਰੇ ਗਏ70, 000 ਤੋਂ ਵੱਧ ਸਿਵਲੀਅਨ ਅਫਗਾਨੀ ਇਸ ਜੰਗ ਵਿੱਚ ਮਾਰੇ ਗਏਕਰੀਬ 53000 ਤਾਲਿਬਾਨੀ ਲੜਾਕੂਆਂ ਜਾਨਾਂ ਗਵਾਈਆਂਅਮਰੀਕਾ ਨੂੰ ਇਸ ਜੰਗ ਲਈ 2.3 ਟ੍ਰਿਲੀਅਨ ਡਾਲਰ ਖਰਚਣੇ ਪਏਆਖਰ ਫਰਵਰੀ 29, 2020 ਨੂੰ ਅਮਰੀਕਾ ਨੂੰ ਤਾਲਿਬਾਨ ਲੜਾਕੂਆਂ ਨਾਲ ਸੰਧੀ ਕਰਕੇ ਸ਼ਰਮਨਾਕ ਢੰਗ ਨਾਲ ਫੌਜਾਂ ਵਾਪਸ ਬੁਲਾਉਣੀਆਂ ਪਈਆਂ ਜਿਵੇਂ ਵੀਅਤਨਾਮ ਵਿੱਚੋਂ 30 ਅਪਰੈਲ, 1975 ਵਿੱਚ ਸਾਈ ਗਾਓਂ ’ਤੇ ਕਮਿਊਨਿਸਟ ਫੌਜਾਂ ਦੇ ਕਬਜ਼ੇ ਬਾਅਦ ਅਮਰੀਕੀਆਂ ਨੂੰ ਭੱਜਣਾ ਪਿਆਇਸ ਖੂਨੀ 20 ਸਾਲਾਂ ਜੰਗ ਵਿੱਚ ਅਮਰੀਕਾ ਨੂੰ 58220 ਕਰੀਬ ਫੌਜੀ ਗਵਾਉਣੇ ਪਏ

ਅਫਗਾਨਿਸਤਾਨ ਦੀ ਰਾਜਨੀਤਕ ਲੀਡਰਸ਼ਿੱਪ ਵਿੱਚ ਰਾਜਨੀਤਕ ਇੱਛਾ ਸ਼ਕਤੀ ਦੀ ਲਗਾਤਾਰ ਘਾਟ, ਲੋਕਤੰਤਰੀ ਵਿਵਸਥਾ ਦੀ ਸਥਾਪਤੀ ਲਈ ਕੌਮਾਂਤਰੀ ਭਾਈਚਾਰੇ ਅਤੇ ਅਫਗਾਨ ਸਰਕਾਰਾਂ ਵੱਲੋਂ ਕੋਈ ਮਜ਼ਬੂਤ ਦੀਰਘਕਾਲੀ ਯੋਜਨਾ ਦੀ ਅਣਹੋਂਦ, ਅਫਗਾਨੀ ਇਤਿਹਾਸ, ਸੱਭਿਆਚਾਰ, ਜਿਰਗਾ ਰੀਤੀ ਰਿਵਾਜਾਂ ਦੀ ਸਮਝ ਦੀ ਘਾਟ ਅਤੇ ਸਭ ਤੋਂ ਵੱਧ ਬੇਭਰੋਸਗੀ ਅਤੇ ਭ੍ਰਿਸ਼ਟਾਚਾਰ ਦੇ ਬੋਲਬਾਲੇ ਕਰਕੇ ਸਫਲਤਾ ਹਾਸਿਲ ਨਾ ਹੋ ਸਕੀ

ਅਫਗਾਨਿਸਤਾਨ ਦੇ ਨਵਨਿਰਮਾਣ ਦੇ ਕਰੀਬ ਸਾਰੇ ਪ੍ਰੋਜੈਕਟ ਅਮਰੀਕਨ, ਪੱਛਮੀ ਅਤੇ ਮਿੱਤਰ ਦੇਸ਼ਾਂ ਦੀਆਂ ਕੰਪਨੀਆਂ ਨੂੰ ਹੀ ਦਿੱਤੇ ਗਏਉਨ੍ਹਾਂ ਅੱਗੋਂ ਆਪਣੀ ਸੁਵਿਧਾ ਅਤੇ ਲੁੱਟ ਖਸੁੱਟ ਲਈ ਅਫਗਾਨੀ ਠੇਕੇਦਾਰਾਂ ਨੂੰ ਕੰਮ ਦਿੱਤੇਜੋ ਧਨ ਕਾਰੋਬਾਰਾਂ ਅਤੇ ਕਿਰਤ ਦਾ ਲਾਭ ਅਫਗਾਨੀ ਲੋਕਾਂ ਦੀਆਂ ਜੇਬਾਂ ਵਿੱਚ ਜਾਣਾ ਚਾਹੀਦਾ ਸੀ, ਉਹ ਬਹੁਰਾਸ਼ਟਰੀ ਕੰਪਨੀਆਂ, ਫੌਜੀ ਕਮਾਂਡਰ, ਵੱਡੇ ਰਾਜਨੀਤੀਵਾਨ ਅਤੇ ਅਫਸਰਸ਼ਾਹ ਚੱਟ ਗਏਇਸ ਲਈ ਅਫਗਾਨ ਜਨਤਾ ਕਦੇ ਵੀ ਤਾਲਿਬਾਨਾਂ ਵਿਰੁੱਧ ਸ਼ਿੱਦਤ ਨਾਲ ਜੰਗ ਅਤੇ ਵਿਰੋਧ ਵਿੱਚ ਨਹੀਂ ਕੁੱਦੀ

ਤਾਲਿਬਾਨਾਂ ਨੇ ਧਾਰਮਿਕ ਕੱਟੜਵਾਦ, ਇਸਲਾਮਿਕ ਕਾਨੂੰਨ, ਨਫਰਤੀ ਫਰਮਾਨ, ਔਰਤਾਂ ਵਿਰੁੱਧ ਸਖਤ ਰਵੱਈਆ, ਘੱਟ ਗਿਣਤੀਆਂ ਵਿਰੁੱਧ ਜ਼ਾਲਮਾਨਾ ਰਵੱਈਆ ਜਾਰੀ ਰੱਖਿਆ, ਲਗਾਤਾਰ ਜੰਗ ਜਾਰੀ ਰੱਖੀਅਫਗਾਨੀ ਮਾਨਵ ਅਧਿਕਾਰ ਕਮਿਸ਼ਨ ਨੂੰ ਨਿਸ਼ਾਨੇ ’ਤੇ ਰੱਖਿਆਅੰਦਰਖਾਤੇ ਅਜਿਹੇ ਸਥਾਪਿਤ ਨਿਜ਼ਾਮ ਨੂੰ ਸਦੀਆਂ ਤੋਂ ਮਿਲ ਰਹੀ ਜਨਤਕ ਹਿਮਾਇਤ ਨੇ ਉਨ੍ਹਾਂ ਦਾ ਪਾਸਾ ਭਾਰਾ ਕਰ ਦਿੱਤਾਸ਼ਾਂਤੀ ਸੰਧੀ ਬਾਅਦ ਗੁਆਂਢੀ ਦੇਸ਼ਾਂ ਜਿਵੇਂ ਚੀਨ, ਰੂਸ, ਪਾਕਿਸਤਾਨ, ਈਰਾਨ, ਕਤਰ, ਸਾਊਦੀ ਅਰਬ, ਤੁਰਕੀ, ਯੂਏਈ ਦੀ ਘੁਸਪੈਠ ਵਧ ਗਈਅਮਰੀਕੀ ਪਿੱਠੂ ਸ਼ਾਸਨ ਢਹਿ ਢੇਰੀ ਹੋ ਗਿਆ15 ਅਗਸਤ, 2021 ਨੂੰ ਤਾਲਿਬਾਨਾਂ ਨੇ ਮੁੜ ਕਾਬਲ ’ਤੇ ਕਬਜ਼ਾ ਕਰ ਲਿਆ

ਸੱਤਾ ਸੰਭਾਲਦੇ ਹੀ ਔਰਤਾਂ ਦੀ ਭਲਾਈ ਸੰਬੰਧੀ ਮੰਤਰਾਲੇ, ਮਨੁੱਖੀ ਅਧਿਕਾਰ ਕਮਿਸ਼ਨ, ਮੁਢਲੇ ਅਧਿਕਾਰਾਂ, ਭਲਾਈ ਸਕੀਮਾਂ ਦਾ ਭੋਗ ਪਾ ਦਿੱਤਾਇਸਲਾਮਿਕ ਕੱਟੜਵਾਦੀ ਕਾਨੂੰਨ ਲਾਗੂ ਕਰ ਦਿੱਤੇ ਗਏਔਰਤਾਂ, ਲੜਕੀਆਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾਸਕੂਲ, ਬਾਹਰ ਅਤੇ ਦਫਤਰਾਂ ਜਾਂ ਹੋਰ ਕੰਮਕਾਜ ’ਤੇ ਪਾਬੰਦੀ ਲਗਾ ਦਿੱਤੀਬਾਲ ਵਿਆਹ, ਜਬਰੀ ਸ਼ਾਦੀ ਅਤੇ ਘਰੇਲੂ ਹਿੰਸਾ ਮੁੜ ਬੇਰੋਕ-ਟੋਕ ਚਾਲੂ ਹੈਅਫਗਾਨ ਲੋਕਾਂ ਦੀ ਗੁਰਬਤ, ਬੇਰੋਜ਼ਗਾਰੀ, ਲਾਚਾਰੀ ਤਾਲਿਬਾਨਾਂ ਲਈ ਕੋਈ ਮਾਇਨੇ ਨਹੀਂ ਰੱਖਦੀਕਰੀਬ 17 ਦੇਸ਼ਾਂ ਨਾਲ ਉਨ੍ਹਾਂ ਦੇ ਰਾਜਦੂਤ ਤਕ ਸੰਬੰਧ ਵੀ ਹਨਪਰ ਕੌਮਾਂਤਰੀ ਬਰਾਦਰੀ, ਯੂ. ਐੱਨ ਜਾਂ ਹੋਰ ਕੌਮਾਂਤਰੀ ਭਲਾਈ ਸੰਸਥਾਵਾਂ ਅਫਗਾਨੀ ਸ਼ਹਿਰੀਆਂ ਦੇ ਮੁਢਲੇ ਮਾਨਵ ਅਧਿਕਾਰਾਂ ਪ੍ਰਤੀ ਚੁੱਪ ਹਨ

ਜਦੋਂ ਮਾਨਵ ਅਧਿਕਾਰਾਂ ਦਾ ਤਾਲਿਬਾਨੀ ਘਾਣ ਲੋਕਤੰਤਰੀ ਦੇਸ਼ਾਂ ਵਿੱਚ ਹੁੰਦਾ ਹੈ ਤਾਂ ਦੋਸ਼ੀਆਂ ਵਿਰੁੱਧ ਜਨਤਕ ਦਬਾਅ ਕਰਕੇ ਜਾਂ ਨਿਆਂਪਾਲਕਾ ਦੇ ਦਖਲ ਕਰਕੇ ਨਿਜ਼ਾਮ ਨੂੰ ਕਾਰਵਾਈ ਕਰਨੀ ਪੈਂਦੀ ਹੈਜਿਵੇਂ ਕਿ ਹਰਿਆਣਾ ਪੁਲਿਸ ਖਿਲਾਫ ਕਿਸਾਨਾਂ ’ਤੇ ਗੋਲੀਬਾਰੀ ਅਤੇ ਪੈਲੇਟ ਗੰਨਾਂ ਰਾਹੀਂ ਅੰਨ੍ਹੇ ਕਰਨ ਵਿਰੁੱਧ, ਡਿੱਬਰੂਗੜ (ਆਸਾਮ) ਵਿੱਚ ਐੱਨ ਐੱਸ ਏ ਅਧੀਨ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਵਿਰੁੱਧ ਜਾਸੂਸੀ ਕੈਮਰੇ ਲਗਾਵਾਉਣ ਅਤੇ ਭੈੜੇ ਵਰਤਾਰੇ ਕਰਕੇ ਜੇਲ੍ਹ ਸੁਪਰਡੈਂਟ ਨਿਪਨ ਦਾਸ ਦੀ ਗ੍ਰਿਫਤਾਰੀ ਅਤੇ ਕਤਲ ਕੇਸ ਦਰਜ ਹੋਇਆ ਹੈਪਰ ਜਦੋਂ ਇਸਲਾਮਿਕ ਕੱਟੜਵਾਦੀ ਈਰਾਨ ਅੰਦਰ ਪੈਲੇਟ ਗੰਨਾਂ ਨਾਲ ਵਿਰੋਧੀ ਮੁਜ਼ਾਹਰਾਕਾਰੀ ਅੰਨ੍ਹੇ ਕੀਤੇ ਜਾਂਦੇ ਹਨ ਤਾਂ ਕੋਈ ਅਮਲ ਨਹੀਂ ਹੁੰਦਾਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਪਣੇ ਦੇਸ਼ਾਂ ਨੂੰ ਖੁੱਲ੍ਹੀਆਂ ਜੇਲ੍ਹਾਂ ਵਿੱਚ ਤਬਦੀਲ ਕਰਕੇ ਬਸ਼ਿੰਦਿਆਂ ’ਤੇ ਅਣਮਨੁੱਖੀ ਜ਼ੁਲਮ ਕਰਨ ਵਾਲੇ ਅਫਗਾਨ, ਪਾਕਿਸਤਾਨ, ਈਰਾਨ ਆਦਿ ਸ਼ਾਸਕਾਂ ਵਿਰੁੱਧ ਕੀ ਕੌਮਾਂਤਰੀ ਭਾਈਚਾਰਾ ਚੁੱਪ ਧਾਰਨ ਕਰ ਰੱਖੇਗਾ?

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5069)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author