DarbaraSKahlon8ਭਾਰਤ ਲਈ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਨੂੰ ਪਾਕਿਸਤਾਨ ਅਤੇ ਚੀਨ ਨਾਲ ਜੰਗਾਂ ਤੋਂ ਦੂਰ ...
(22 ਮਈ 2025)


ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸਿਰੇ ਦਾ ਝੂਠਾ ਆਗੂ ਹੈ
, ਜਿਹੜਾ ਔਸਤਨ ਰੋਜ਼ਾਨਾ 20 ਝੂਠ ਬੋਲਦਾ ਹੈਕਿਸੇ ਨੂੰ ਕੋਈ ਨਹੀਂ ਪਤਾ ਉਸ ਨੇ ਕਿਹੜੇ ਵੇਲੇ ਅਤੇ ਕਿੱਥੇ ਕੀ ਕਹਿ ਦੇਣਾ ਹੈ ਭਾਰਤ ਅਤੇ ਪਾਕਿਸਤਾਨ ਦੀ 6 ਮਈ ਤੋਂ 10 ਮਈ, 2025 ਨੂੰ ਫੌਜੀ ਜੰਗ ਨੂੰ ਵਪਾਰ ਦੇ ਮੁੱਦੇ ਨੂੰ ਲੈ ਕੇ ਦੋਹਾਂ ਦੇਸ਼ਾਂ ਦੀਆਂ ਬਾਹਾਂ ਮਰੋੜ ਕੇ ਜੰਗਬੰਦੀ ਕਰਾਉਣਾ ਉਸ ਦਾ ਬਹੁਤ ਵੱਡਾ ਫੱਕੜਬਾਜ਼ ਝੂਠ ਹੈਵਪਾਰ ਅਤੇ ਜੰਗਬੰਦੀ ਦਾ ਕੀ ਮੇਲ? ਉਹ ਭਾਰਤ ਅਤੇ ਪਾਕਿਸਤਾਨ ਦੋਹਾਂ ਨੂੰ ਮਹਾਨ ਦੇਸ਼ ਕਹਿ ਰਿਹਾ ਸੀਮੂਰਖਤਾ ਦਾ ਤਕਾਜ਼ਾ ਦੇਖੋ! ਭਾਰਤ ਅਤੇ ਅਮਰੀਕਾ ਦਰਮਿਆਨ 130 ਬਿਲੀਅਨ ਡਾਲਰ ਦਾ ਸਲਾਨਾ ਵਪਾਰ ਹੁੰਦਾ ਜਦਕਿ ਪਾਕਿਸਤਾਨ ਅਤੇ ਅਮਰੀਕਾ ਦਰਮਿਆਨ ਸਿਰਫ 10 ਬਿਲੀਅਨ ਡਾਲਰ ਦਾਫਿਰ ਮਹਾਨ ਕੌਣ ਹੈ?

ਕੌਮਾਂਤਰੀ ਸਾਜ਼ਿਸ਼: 22 ਅਪਰੈਲ, 2025 ਨੂੰ ਪਹਿਲਗਾਮ (ਕਸ਼ਮੀਰ) ਵਿਖੇ 5 ਅੱਤਵਾਦੀਆਂ ਦੁਆਰਾ 26 ਭਾਰਤੀਆਂ ਦਾ ਧਾਰਮਿਕ ਪਛਾਣ ਰਾਹੀਂ ਕਤਲ ਕੌਮਾਂਤਰੀ ਅੱਤਵਾਦੀ ਸਾਜ਼ਿਸ਼ ਸੀ, ਜਿਸ ਨੂੰ ਉਕਸਾਉਣ ਅਤੇ ਅਮਲ ਕਰਨ ਪਿੱਛੇ ਕੌਮਾਂਤਰੀ ਅੱਤਵਾਦੀ, ਅੱਤਵਾਦ ਹਿਮਾਇਤੀ ਅਤੇ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਸੰਗਠਨਾਂ ਅਤੇ ਦੇਸ਼ਾਂ ਦਾ ਹੱਥ ਸੀਅਮਰੀਕੀ ਉਪਰਾਸ਼ਟਰਪਤੀ ਜੇ. ਡੀ. ਵਾਂਸ ਭਾਰਤ ਦੌਰੇਤੇ ਸੀ ਪਾਕਿਸਤਾਨ ਫੌਜ ਮੁਖੀ ਜਨਰਲ ਆਸਿਮ ਮੁਨੀਰ ਦੇ 16 ਅਪਰੈਲ, 2025 ਨੂੰ ਓਵਰਸੀਜ਼ ਪਾਕਿਸਤਾਨੀ ਕਾਨਫਰੰਸ ਵਿਖੇ ਬਿਆਨ ਵਿੱਚ ਦੋ ਕੌਮਾਂ ਦੇ ਸਿਧਾਂਤ ਅਨੁਸਾਰ ਹਿੰਦੂ ਅਤੇ ਮੁਸਲਮਾਨਾਂ ਦੇ ਵਖਰੇਵੇਂ, ਕਸ਼ਮੀਰ ਪਾਕਿਸਤਾਨ ਦਾ ਅਟੁੱਟ ਅੰਗ ਵਰਗੇ ਮੁੱਦੇ ਚੁੱਕਣ, ਚੀਨ, ਅਜ਼ਰਬਾਈਜਾਨ, ਤੁਰਕੀ ਅਤੇ ਪਾਕਿਸਤਾਨ ਦਾ ਅੰਦਰਖਾਤੇ ਫੌਜੀ ਗਠਜੋੜ, ਟਰੇਡ ਅਤੇ ਫੌਜੀ ਅੱਡਿਆਂ ਨੂੰ ਲੈ ਕੇ ਅਮਰੀਕਾ ਦਾ ਇਸ ਵਿੱਚ ਸ਼ਾਮਲ ਹੋਣ ਦੇ ਤਾਣੇ-ਬਾਣੇ ਬਾਅਦ ਲਸ਼ਕਰ--ਤੋਇਬਾ ਦੇ ਬਦਲਰਜ਼ਿਸਟੈਂਟ ਫਰੰਟਦੇ ਅੱਤਵਾਦੀਆਂ ਨੇ ਪਹਿਲਗਾਮ ਘਟਨਾ ਨੂੰ ਅੰਜਾਮ ਦਿੱਤਾ

ਭਾਰਤ ਵੱਲੋਂ ਕੂਟਨੀਤਕ ਕਦਮ ਚੁੱਕਣ, ਪਾਬੰਦੀਆਂ ਲਾਉਣ ਦੇ ਪ੍ਰਤੀਕਰਮ ਵਜੋਂ ਅੱਤਵਾਦ ਦੇ ਖਾਤਮੇ ਦੇ ਸਹਿਯੋਗ ਉਲਟ ਪਾਕਿਸਤਾਨ ਨੇ ਜੰਗਬਾਜ਼ ਨੀਤੀ ਅਧੀਨ ਉਲਟ ਕੂਟਨੀਤਕ ਅਤੇ ਪਾਬੰਦੀਆਂ ਭਰੇ ਕਦਮ ਚੁੱਕੇਇਹ ਮੌਕਾ ਸੀ ਕਿ ਵਿਸ਼ਵ ਬਰਾਦਰੀ ਅਤੇ ਅਮਰੀਕਾ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਲਈ ਅੱਗੇ ਆਉਂਦਾਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਛਿੜਨ ’ਤੇ ਉਪ ਰਾਸ਼ਟਰਪਤੀ ਜੇ. ਡੀ. ਵਾਂਸ, ਜਿਸਦੀ ਭਾਰਤ ਯਾਤਰਾ ਸਮੇਂ ਇਹ ਘਿਨਾਉਣੀ ਘਟਨਾ ਵਾਪਰੀ, ਨੇ ਇਸ ਤੋਂ ਪੱਲਾ ਝਾੜਦਿਆਂ ਇਸ ਨੂੰ ਦੋਹਾਂ ਦਾ ਮਸਲਾ ਕਰਾਰ ਦਿੱਤਾਇਹੀ ਰਾਸ਼ਟਰਪਤੀ ਟਰੰਪ ਨੇ ਕਿਹਾ

ਇਤਿਹਾਸਕ ਜੰਗ: ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲੀ 4 ਰੋਜ਼ਾ ਜੰਗ ਸੀ ਜਿਸ ਵਿੱਚ ਅਤਿ ਆਧੁਨਿਕ ਤਕਨੀਕ, ਕਰੀਬ 125 ਲੜਾਕੂ ਹਵਾਈ ਜਹਾਜ਼ਾਂ, ਗਾਈਡਡ ਮਿਸਾਈਲਾਂ, ਡਰੋਨਾਂ ਆਦਿ ਨੇ ਭਾਗ ਲਿਆਅੱਤਵਾਦ ਦੇ ਪਿਤਾਮਾ ਪਾਕਿਸਤਾਨ ਨਾਲ ਤੁਰਕੀ, ਅਜ਼ਰਬਾਈਜਾਨ, ਚੀਨ ਖੜ੍ਹੇਬਾਅਦ ਵਿੱਚ ਅਮਰੀਕਾ ਆ ਰਲਿਆਜਿੱਥੇ ਚੀਨ ਦੇ ਜੇ-10 ਸੀ ਹਵਾਈ ਜਹਾਜ਼ ਵਿੱਚ ਫਿੱਟ ਚੀਨੀ ਪੀ ਐੱਲ 15 ਹੀ ਮਿਸਾਈਲ ਨੇ ਭਾਰਤੀ ਫਰਾਂਸੀਸੀ ਰਾਫੇਲ ਲੜਾਕੂ ਜਹਾਜ਼ ਦੀ ਲਛਮਣ ਰੇਖਾ ਦਾ ਚੀਰ ਹਰਨ ਕਰਨ ਵਿੱਚ ਸਫਲਤਾ ਹਾਸਲ ਕੀਤੀ ਉੱਥੇ ਭਾਰਤ ਨੇ 9 ਅੱਤਵਾਦੀ ਟਿਕਾਣਿਆਂ, ਕਈ ਫੌਜੀ ਟਿਕਾਣਿਆਂ ਅਤੇ ਹਵਾਈ ਅੱਡਿਆਂ ਨੂੰ ਨੇਸਤੋ ਨਾਬੂਦ ਕਰ ਦਿੱਤਾਪਾਕਿਸਤਾਨ ਅਮਰੀਕਾ ਅੱਗੇ ਜੰਗਬੰਦੀ ਲਈ ਉਦੋਂ ਗਿੜਗੜਾਇਆ, ਜਦੋਂ ਇਸਲਾਮਾਬਾਦ ਨੇੜੇ ਪ੍ਰਮਾਣੂ ਬੰਬ ਰੱਖ ਰਖਾਅ ਸਥਾਨ ਨੇੜੇ ਨੂਰਖਾਨ ਹਵਾਈ ਅੱਡੇ ਨੂੰ ਭਾਰਤੀ ਮਿਸਾਈਲਾਂ ਨੇ ਬਰਬਾਦੀ ਭਰੇ ਨਿਸ਼ਾਨੇਤੇ ਲਿਆ ਉਪ ਰਾਸ਼ਟਰਪਤੀ ਜੇ. ਡੀ. ਵਾਂਸ ਨੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ’ਤੇ ਜੰਗਬੰਦੀ ਲਈ ਜ਼ੋਰ ਦਿੱਤਾਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਅਤਿ ਸੰਕਟ ਸਮੇਂ ਨੈਸ਼ਨਲ ਕਮਾਂਡ ਅਥਾਰਟੀ ਦੀ ਮੀਟਿੰਗ ਸੱਦਣੀ ਪਈਅਮਰੀਕੀ ਵਿਦੇਸ਼ ਮੰਤਰੀ ਅਤੇ ਰਾਸ਼ਟਰੀ ਸਲਾਹਕਾਰ ਮਾਰਕੋ ਰੂਬੀਉ ਹਰਕਤ ਵਿੱਚ ਆਏਜੰਗਬੰਦੀ ਦੀ ਪਹਿਲ ਡੀ.ਜੀ.ਐੱਮ.. ਪਾਕਿਸਤਾਨ ਵੱਲੋਂ ਪਹਿਲਾਂ 12:30 ਅਤੇ ਫਿਰ 3.35 ਵਜੇ ਬਾਅਦ ਦੁਪਹਿਰ ਆਈ10 ਮਈ, ਸ਼ਾਮ 6 ਵਜੇ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਜੰਗਬੰਦੀ ਦਾ ਖੁਲਾਸਾ ਕੀਤਾਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਾਢੇ 5 ਵਜੇ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਤੈਅ ਹੋ ਚੁੱਕੀ ਸੀ, ਇਸਦਾ ਪੂਰਾ ਲਾਹਾ ਆਪਣੇ ਨਾਮ ਕਰਨ ਲਈ ਆਪਣੇ ਟਵਿਟਰ ਤੇ ਖੁਲਾਸਾ ਕਰ ਦਿੱਤਾਇਸ ਨੂੰ ਕਹਿੰਦੇ ਨੇਰਾਈ ਦਾ ਪਹਾੜਬਣਾਉਣਾ

ਇਸ ਜੰਗ ਵਿੱਚ ਇੱਕ ਵੀ ਰਾਸ਼ਟਰ ਭਾਰਤ ਦੀ ਪਿੱਠ ਨਹੀਂ ਆਇਆਇਹ ਜੰਗਅੱਤਵਾਦਵਿਰੁੱਧ ਸੀ ਨਾ ਕਿ ਪਾਕਿਸਤਾਨ ਵਿਰੁੱਧ ਇਸ ਜੰਗ ਦੌਰਾਨ ਅਮਰੀਕਾ ਅਤੇ ਚੀਨ ਦਰਮਿਆਨ ਜਨੇਵਾ ਵਿਖੇਵਪਾਰ ਜੰਗ’ ’ਤੇ ਵਿਰਾਮ ਲੱਗਾਟਰੰਪ ਨੇ 90 ਦਿਨਾਂ ਲਈ ਟੈਰਿਫ ਸਥਗਿਤ ਕਰ ਦਿੱਤਾ145 ਪ੍ਰਤੀਸ਼ਤ ਤੋਂ ਗੋਡਿਆਂ ਭਰਨੇ ਹੁੰਦੇ ਨੇ 30 ਪ੍ਰਤੀਸ਼ਤ ਐਲਾਨਿਆ ਜਦਕਿ ਚੀਨ ਨੇ 10 ਪ੍ਰਤੀਸ਼ਤ

ਭਾਰਤ ਲਈ ਸਬਕ: ਸੰਨ 1980ਵੇਂ ਦਹਾਕੇ ਦੇ ਸ਼ੁਰੂ ਵਿੱਚ ਚੀਨ ਦੇ 10 ਵਿੱਚੋਂ 9 ਲੋਕ ਅਤਿ ਗੁਰਬਤ ਦੇ ਸ਼ਿਕਾਰ ਸਨਰਾਸ਼ਟਰਪਤੀ ਡੇਂਗ ਸ਼ਿਆਉਪਿੰਗ ਨੇ ਦੇਸ਼ ਨੂੰ ਤਕਨੀਕੀ ਸਿਖਰਾਂ ਵੱਲ ਲਿਜਾਣ ਦਾ ਰੋਡ ਮੈਪ ਬਣਾਇਆਸੰਨ 1994 ਵਿੱਚ ਰਾਸ਼ਟਰਪਤੀ ਜੀਆਂਗ ਜੇਮਿਨ ਨੇ ਐਟਮ ਬੰਬ ਨਾਲੋਂ ਵੀ ਜ਼ਿਆਦਾ ਕਾਰਗਰ ਲੜਾਕੂ ਜੈੱਟ ਹਵਾਈ ਜਹਾਜ਼ ਘਰੇਲੂ ਤਕਨੀਕ ਰਾਹੀਂ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾਅਗਲੇ 21 ਸਾਲਾਂ ਵਿੱਚ ਅਜੋਕਾ ਜੇ-10 ਲੜਾਕੂ ਜਹਾਜ਼ ਬਣਾ ਲਿਆ, ਜਿਸ ਨੇ ਭਾਰਤ ਅਤੇ ਪਾਕਿ ਜੰਗ ਵਿੱਚ ਰਾਫੇਲ ਜਹਾਜ਼ ਨੂੰ ਸੁੱਟਣ ਦਾ ਨਾਮਣਾ ਖੱਟਿਆਚੀਨ ਪਾਸ ਇਸ ਸਮੇਂ ਜੇ-20 ਲੜਾਕੂ ਵਿਮਾਨ ਵੀ ਤਿਆਰ ਹੈਉਸ ਨਾਲ ਪੀ. ਐੱਲ 17 ਅਦ੍ਰਿਸ਼ ਮਿਜ਼ਾਈਲ ਫਿੱਟ ਕਰਨ ਲਈ ਤਿਆਰ ਹੈ, ਜੋ 400 ਕਿਲੋਮੀਟਰ ਤਕ ਮਾਰ ਕਰੇਗੀਜੋ ਜੇ-10 ਨਾਲ ਪੀ. ਐੱਲ 15 ਹੀ ਫਿੱਟ ਹੈ ਉਸਦੀ ਮਾਰ 145 ਕਿਲੋਮੀਟਰ ਹੈਇਹ ਲੜਾਕੂ ਜਹਾਜ਼ ਅਮਰੀਕੀ ਐੱਫ 16 ’ਤੇ ਵੀ ਭਾਰੂ ਹਨ, ਜਿਸ ਕਰਕੇ ਅਮਰੀਕਾ ਅੰਦਰ ਕਾਂਬਾ ਛਿੜਿਆ ਹੈ ਭਾਰਤ ਨੂੰ ਪੱਛਮੀ, ਅਮਰੀਕੀ ਜਾਂ ਰੂਸੀ ਹਥਿਆਰਾਂ, ਆਧੁਨਿਕ ਲੜਾਕੂ ਜਹਾਜ਼ਾਂ ਅਤੇ ਮਿਜ਼ਾਇਲਾਂਤੇ ਨਿਰਭਰ ਰਹਿਣ ਦੀ ਥਾਂ ਚੀਨ ਵਾਂਗ ਘਰੋਗੀ ਤਕਨੀਕੀ ਵਿਗਿਆਨ ਵਿਕਸਿਤ ਕਰਕੇ ਆਪਣੇ ਆਧੁਨਿਕ ਹਥਿਆਰਾਂ ਦਾ ਉਤਪਾਦਨ ਕਰਨਾ ਚਾਹੀਦਾ ਹੈ

ਚੀਨ ਨੇ ਸੰਨ 1979 ਵਿੱਚ ਵੀਅਤਨਾਮ ਨਾਲ ਜੰਗ ਬਾਅਦ ਸਿੱਧੀਆਂ ਜੰਗਾਂ ਤੋਂ ਤੋਬਾ ਕੀਤੀਰੂਸੀ ਸਰਹੱਦਾਂਤੇ ਸ਼ਾਂਤੀ ਪੈਦਾ ਕੀਤੀਭਾਰਤ ਨਾਲ ਵੀ ਸਿੱਧੇ ਟਕਰਾਅ ਤੋਂ ਟਾਲ਼ਾ ਵੱਟੀ ਰੱਖਿਆਤਾਈਵਾਨ ਵਿੱਚ ਵੀ ਪੱਛਮ ਨਾਲ ਸਿੱਧੇ ਟਕਰਾਅ ਤੋਂ ਬਚਣ ਦੇ ਯਤਨ ਜਾਰੀ ਰੱਖ ਰਿਹਾ ਹੈਉਹ ਸਿੱਧਾ ਆਪਣੀ ਤਰੱਕੀ, ਖੋਜ, ਵਿਕਾਸ, ਸਵੈ ਨਿਰਭਰਤਾ ਪ੍ਰਤੀ ਕੇਂਦਰਿਤ ਹੈਅਮਰੀਕਾ ਉਸ ਨੂੰ ਰੂਸ ਨੂੰ ਯੂਕ੍ਰੇਨ ਨਾਲ ਜੰਗ ਵਿੱਚ ਫਸਾਉਣ ਵਾਂਗ ਕਿਸੇ ਜੰਗ ਵਿੱਚ ਫਸਾਉਣ ਤੋਂ ਨਾਕਾਮ ਰਿਹਾ

ਅਮਰੀਕਾ ਨੂੰ ਮਾਤ: ਚੀਨ ਇੱਕ ਤਾਕਤਵਰ ਮੁਕਾਬਲੇਬਾਜ਼, ਏਕਾਧਿਕਾਰਵਾਦੀ ਅਤੇ ਪ੍ਰਸਾਰਵਾਦੀ ਮਹਾਂਸ਼ਕਤੀ ਵਜੋਂ ਉੱਭਰਦਾ ਇੱਕ ਨਵੀਂ ਵਿਸ਼ਵ ਵਿਵਸਥਾ ਨੂੰ ਆਕਾਰ ਦੇਣ ਦਾ ਯਤਨ ਕਰ ਰਿਹਾ ਹੈਅਮਰੀਕਾ ਇਸ ਸਮੇਂ ਆਪਣੀ ਆਰਥਿਕ, ਉਤਪਾਦਕ ਅਤੇ ਵਪਾਰਕ ਖੜੋਤ ਨੂੰ ਛੁਪਾਉਣ ਲਈ ਟੈਰਿਫ ਵਿਵਸਥਾ ਦੇ ਢੋਲ ਵਜਾ ਰਿਹਾ ਹੈਅਮਰੀਕਾ ਆਪਣੀ ਫੌਜੀ ਸ਼ਕਤੀ ਬਲਬੂਤੇ ਵਿਸ਼ਵ ਦੇ ਹਰ ਖਿੱਤੇ ਵਿੱਚ ਗਲੋਬਲ ਸਰਦਾਰੀ ਕਾਇਮ ਰੱਖਣ ਲਈ ਦਖਲ ਅੰਦਾਜ਼ੀ ਕਰਦਾ ਹੈ

ਚੀਨ ਤਰੱਕੀ ਅਤੇ ਵਿਕਾਸ ਵੱਲ ਤੁਰਿਆ ਸੰਨ 2013 ਤੋਂ ਬੈਲਟ ਐਂਡ ਰੋਡ ਪ੍ਰੋਜੈਕਟ ਰਾਹੀਂ ਏਸ਼ੀਆ, ਅਫਰੀਕਾ ਅਤੇ ਯੂਰਪ ਵਿੱਚ ਇੱਕ ਟ੍ਰਿਲੀਅਨ ਡਾਲਰ ਨਿਵੇਸ਼ ਕਰਨ ਵਿੱਚ ਰੁੱਝਾ ਹੋਇਆ ਹੈਦੇਸ਼ ਵਿੱਚ ਉਸ ਨੇ ਪੂਰੇ ਵਿਸ਼ਵ ਵੱਲੋਂ ਕੁੱਲ ਵਿਛਾਈ ਰੇਲ ਨਾਲੋਂ ਵੱਧ ਤੇਜ਼ ਗਤੀ 25 ਹਜ਼ਾਰ ਮੀਲ ਰੇਲ ਪਟੜੀ ਵਿਛਾਈ ਹੈਅਮਰੀਕਾ ਨੇ ਆਪਣੇ ਜ਼ਰਜ਼ਰ ਮੁਢਲੇ ਢਾਂਚੇ ਦੀ ਉਸਾਰੀ ਲਈ ਰੱਖੇ 1.2 ਟ੍ਰਿਲੀਅਨ ਡਾਲਰਾਂ ਵਿੱਚੋਂ ਅੱਜ ਤੰਦ ਵੀ ਨਹੀਂ ਕੱਤੀਉਸਦੇ 43 ਹਜ਼ਾਰ ਪੁਲ ਬੁਰੇ ਹਾਲੀਂ ਹਨਔਰਤਾਂ ਦੀ ਸਿਹਤ, ਜਣੇਪੇ ਦੌਰਾਨ ਵਿਕਸਿਤ ਦੇਸ਼ਾਂ ਨਾਲੋਂ ਔਸਤਨ ਵਧ ਔਰਤਾਂ ਮਰ ਰਹੀਆਂ ਹਨਲੰਬੀ ਉਮਰ ਦਰ ਘਟ ਰਹੀ ਹੈਦੂਸਰੇ ਪਾਸੇ ਚੀਨ ਵਿੱਚ ਲੋਕਾਂ ਦੀ ਉਮਰ ਦਰ ਵਿੱਚ ਵਾਧਾ ਹੋ ਰਿਹਾ ਹੈ

ਸੰਨ 2003 ਵਿੱਚ ਇਰਾਕ ਉੱਤੇ ਮਾਰੂ ਅਤੇ ਕੈਮੀਕਲ ਹਥਿਆਰਾਂ ਦੇ ਜ਼ਖੀਰੇ ਹੋਣ ਦੇ ਝੂਠੇ ਦੋਸ਼ ਘੜ ਕੇ ਸਾਦਾਮ ਹੁਸੈਨ ਸ਼ਾਸਨ ਤੇ ਹੱਲਾ ਬੋਲਿਆ2 ਟ੍ਰਿਲੀਅਨ ਡਾਲਰ ਖਰਚ ਕਰਕੇ ਸਿਵਾਏ ਉਸ ਦੇਸ਼ ਦੇ ਲੋਕਾਂ ਦੀ ਮੌਤ, ਆਰਥਿਕ ਬਰਬਾਦੀ, ਬਿਮਾਰੀ ਬਗੈਰ ਕੁਝ ਨਾ ਖੱਟਿਆਸੰਨ 2001 ਵਿੱਚ 9/11 ਘਟਨਾ ਬਾਅਦ ਅਫਗਾਨਿਸਤਾਨ ਵਿੱਚ ਨਾਟੋ ਦੇਸ਼ਾਂ ਸਮੇਤ 130 ਹਜ਼ਾਰ ਫੌਜੀ ਉਤਾਰਨ ਅਤੇ 2.3 ਟ੍ਰਿਲੀਅਨ ਖਰਚਣ ਦੇ ਬਾਵਜੂਦ ਬੁਰੀ ਤਰ੍ਹਾਂ ਅਸਫਲ ਹੋ ਕੇ ਭੱਜਾ

ਸੰਨ 2022 ਵਿੱਚ ਅਮਰੀਕੀ ਮਿਲਟਰੀ ਖਰਚਾ 877 ਬਿਲੀਅਨ ਸੀ, ਜੋ ਲਾਗਲੇ 10 ਦੇਸ਼ਾਂ ਦੇ ਕੁੱਲ ਫੌਜੀ ਖਰਚੇ ਤੋਂ ਵੱਧ ਸੀਚੀਨ ਗਲੋਬਲ ਪੱਧਰ ਦਾ ਦੂਸਰਾ ਦੇਸ਼ ਹੈ, ਜੋ ਫੌਜੀ ਬਜਟ ਲਈ 292 ਬਿਲੀਅਨ ਰੱਖਦਾ ਹੈਭਾਵੇਂ ਅਮਰੀਕਾ ਸਭ ਤੋਂ ਵੱਧ ਹਥਿਆਰ ਬਣਾਉਂਦਾ ਹੈ, 318.7 ਬਿਲੀਅਨ ਡਾਲਰ ਦੇ ਨਿਰਯਾਤ ਕਰਦਾ ਹੈ ਪਰ ਉਸਦਾ ਸਿਹਤ, ਰੇਲ ਅਤੇ ਸਿੱਖਿਆ ਸਿਸਟਮ ਵਿਸ਼ਵ ਦੇ ਪਹਿਲੇ 10 ਦੇਸ਼ਾਂ ਵਿੱਚ ਸ਼ੁਮਾਰ ਨਹੀਂ ਹੁੰਦਾ

ਚੀਨ ਸਿੱਖਿਆ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈਸੰਨ 2000 ਤੋਂ 2020 ਤਕ ਚਾਰ ਗੁਣਾਂ ਸਿੱਖਿਆ, ਖੋਜ ਅਤੇ ਵਿਕਾਸ ਵਿੱਚ ਤਰੱਕੀ ਕੀਤੀ ਹੈਚੀਨ ਦੇ ਵਿਦਿਆਰਥੀ ਅਮਰੀਕੀ ਵਿਦਿਆਰਥੀਆਂ ਨੂੰ ਮੈਥ ਅਤੇ ਸਾਇੰਸ ਵਿੱਚ ਪਿੱਛੇ ਛੱਡ ਰਹੇ ਹਨਚੀਨ ਕਿਸੇ ਵੀ ਦੇਸ਼ ਨਾਲੋਂ ਵੱਧ ਇੰਜਨੀਅਰ, ਕੰਪਿਊਟਰ ਸਾਇੰਸਦਾਨ ਅਤੇ ਤਕਨੀਸ਼ੀਅਨ ਪੈਦਾ ਕਰ ਰਿਹਾ ਹੈ

ਚੀਨ ਏ ਆਈ ਅਤੇ ਬਾਇਓਟੈੱਕ ਵਿੱਚ ਵੀ ਅਮਰੀਕਾ ਤੋਂ ਪਿੱਛੇ ਨਹੀਂ

ਭਾਰਤ ਲਈ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਨੂੰ ਪਾਕਿਸਤਾਨ ਅਤੇ ਚੀਨ ਨਾਲ ਜੰਗਾਂ ਤੋਂ ਦੂਰ ਰਹਿਣਾ ਚਾਹੀਦਾ ਹੈਅਮਰੀਕਾ ਵਿਸ਼ਵ ਸਰਦਾਰੀ, ਸਰਵਉੱਚਤਾ, ਦੂਸਰੇ ਰਾਸ਼ਟਰਾਂ ਵਿੱਚ ਦਖਲ (ਜਿਵੇਂ ਹੁਣ ਭਾਰਤ ਅਤੇ ਕਸ਼ਮੀਰ ਮਸਲੇ ’ਤੇ) ਤੋੜ-ਫੋੜ, ਜਾਸੂਸੀ, ਤਖਤਾ ਪਲਟਣ (ਬਾਈਡਨ ਕਾਲ ਵਿੱਚ ਬੰਗਲਾ ਦੇਸ਼ ਵਿੱਚ ਸ਼ੇਖ ਹਸੀਨਾ ਸਰਕਾਰ ਦਾ) ਘਟਨਾਵਾਂ ਵਿੱਚ ਸ਼ਾਮਲ ਰਹਿਣ ਕਰਕੇ ਆਪਣੇ ਸਕੂਲ, ਕਾਲਜ, ਯੂਨੀਵਰਸਿਟੀਆਂ, ਹਸਪਤਾਲ, ਸੜਕਾਂ, ਪੁਲ, ਟੂਰਿਜ਼ਮ ਬਰਬਾਦ ਕਰਨ ਵੱਲ ਵਧ ਰਿਹਾ ਹੈਦੂਸਰੇ ਪਾਸੇ ਚੀਨ ਦੇਸ਼ ਉਸਾਰੀ ਪ੍ਰਤੀ ਵਿਚਾਰਧਾਰਕ ਅਤੇ ਪ੍ਰੈਕਟੀਕਲ ਤੌਰਤੇ ਉਸਾਰੀ ਵੱਲ ਵਧ ਕੇ ਅਮਰੀਕਾ ਨੂੰ ਮਾਤ ਦੇਣ ਵੱਲ ਤੇਜ਼ੀ ਨਾਲ ਵਧ ਰਿਹਾ ਹੈਅਮਰੀਕੀ ਕੁੱਲ ਨਿਰਯਾਤ 4.83 ਮੁਕਾਬਲੇ ਚੀਨ 3.58 ਟ੍ਰਿਲੀਅਨ ਡਾਲਰ ਤਕ ਪੁੱਜ ਚੁੱਕਾ ਹੈਅਮਰੀਕੀ ਕੁੱਲ ਜੀ.ਡੀ.ਪੀ. 27 ਟ੍ਰਿਲੀਅਨ ਮੁਕਾਬਲੇ ਚੀਨ 20 ਟ੍ਰਿਲੀਅਨ ਡਾਲਰ ਤਕ ਪੁੱਜ ਚੁੱਕਾ ਹੈਭਾਰਤ ਦੂਰ ਕਰੀਬ 4 ਟ੍ਰਿਲੀਅਨ ਡਾਲਰਤੇ ਖੜ੍ਹਾ ਹੈ

ਕੱਟੜਵਾਦੀ ਨਫਰਤ: ਭਾਰਤ ਇੱਕ ਵੱਖ-ਵੱਖ ਧਰਮਾਂ, ਜਾਤਾਂ, ਮਜ਼ਹਬਾਂ, ਭਾਸ਼ਾਵਾਂ, ਖੇਤਰਾਂ, ਵਿਚਾਰਧਾਰਾਵਾਂ ਵਾਲਾ ਦੇਸ਼ ਹੈ ਇਸਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਕੱਟੜਵਾਦੀ ਧਾਰਮਿਕ, ਜਾਤੀਵਾਦੀ ਅਤੇ ਖੇਤਰੀ ਨਫਰਤ ਦੀ ਕੋਈ ਥਾਂ ਨਹੀਂਧਾਰਮਿਕ ਸਹਿਣਸ਼ੀਲਤਾ, ਸਰਬ ਸਾਂਝੀਵਾਲਤਾ ਅਤੇ ਰਾਸ਼ਟਰੀ ਏਕੇ ਰਾਹੀਂ ਜੰਗਾਂ ਅਤੇ ਜੰਗਬਾਜ਼ਾਂ ਤੋਂ ਦੂਰ ਰਹਿ ਕੇ ਸਿੱਖਿਆ, ਤਕਨੀਕੀ, ਵਿਗਿਆਨਿਕ, ਮਾਨਵਸੰਸਾਧਨ ਵਿਕਾਸ ਰਾਹੀਂ ਹਕੀਕੀ ਵਿਸ਼ਵ ਗੁਰੂ ਦਾ ਲਕਬ ਪ੍ਰਾਪਤ ਕਰਨਾ ਚਾਹੀਦਾ ਹੈ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author