DarbaraSKahlon7ਜੇ ਭਗਵੰਤ ਮਾਨ ਸਰਕਾਰ ਸੁਹਿਰਦ ਹੁੰਦੀ ਤਾਂ ਤੁਰੰਤ ...
(16 ਜਨਵਰੀ 2025)

 

ਪੰਜਾਬ, ਪੰਜਾਬੀਅਤ ਅਤੇ ਸਮੂਹ ਪੰਜਾਬੀ ਭਾਈਚਾਰੇ ਨੂੰ ਪਲੋਸਣ ਲਈ ਅਕਸਰ ਭਾਰਤ ਅੰਦਰ ਕੇਂਦਰੀ ਸਰਕਾਰਾਂ ਦੇ ਪ੍ਰਤੀਨਿਧ ਇਨ੍ਹਾਂ ਨੂੰ ਦੇਸ਼ ਦੀ ਖੜਗ ਭੁਜਾ ਅਤੇ ਅੰਨ-ਭੰਡਾਰ ਦੇ ਦਾਤੇ ਪੁਕਾਰਦੇ ਹਨਪੰਜਾਬ ਭਾਰਤ ਦਾ ਅਤਿ ਸੰਵੇਦਨਸ਼ੀਲ ਸਰਹੱਦੀ ਸੂਬਾ ਹੈ ਜਿਸਦੀ ਕਰੀਬ 553 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲਗਦੀ ਹੈਇਸ ਰਾਜ ਦੀ ਵਿਲੱਖਣਤਾ ਇਹ ਵੀ ਹੈ ਕਿ ਇੱਥੇ ਸਿੱਖ ਭਾਈਚਾਰਾ ਬਹੁਗਿਣਤੀ ਵਿੱਚ ਵਸਦਾ ਹੈ, ਜਿਵੇਂ ਜੰਮੂ ਕਸ਼ਮੀਰ ਵਿੱਚ ਮੁਸਲਿਮ, ਮਿਜ਼ੋਰਮ, ਨਾਗਾਲੈਂਡ, ਮੇਘਾਲਿਆ ਅਤੇ ਅਰੁਨਲਚਲ ਪ੍ਰਦੇਸ਼ ਪੂਰਬੀ ਚਾਰ ਰਾਜਾਂ ਵਿੱਚ ਈਸਾਈ ਭਾਈਚਾਰਾ ਬਹੁਗਿਣਤੀ ਵਿੱਚ ਹੈ

ਮੁੱਖ ਸਕੱਤਰ: ਜਨਵਰੀ, 2025 ਦੀ ਕੇਂਦਰ ਸਰਕਾਰ ਦੀ ਗਜ਼ਟ ਨੋਟੀਫਿਕੇਸ਼ਨ ਰਾਹੀਂ ਪੰਜਾਬ ਦੀ ਛਾਤੀ ਵਿੱਚ ਇੱਕ ਰਾਜਨੀਤਕ ਅਤੇ ਪ੍ਰਸ਼ਾਸਨਿਕ ਛੁਰਾ ਘੌਂਪਿਆ ਗਿਆ ਹੈਕੇਂਦਰ ਸਰਕਾਰ ਨੇ ਪੰਜਾਬ ਦੇ ਰਾਜਪਾਲ, ਜੋ ਚੰਡੀਗੜ੍ਹ, ਕੇਂਦਰੀ ਸ਼ਾਸਤ ਇਲਾਕੇ ਦਾ ਪ੍ਰਸ਼ਾਸਕ ਵੀ ਹੁੰਦਾ ਹੈ, ਚੰਡੀਗੜ੍ਹ ਪ੍ਰਸ਼ਾਸਕ ਵਜੋਂ ਉਨ੍ਹਾਂ ਦੇ ਸਲਾਹਕਾਰ ਵਜੋਂ ਨਿਯੁਕਤ ਅਹੁਦੇ ਨੂੰ ਮੁੱਖ ਸਕੱਤਰ ਦੇ ਰੁਤਬੇ ਵਿੱਚ ਤਬਦੀਲ ਕਰ ਦਿੱਤਾ ਹੈਇਹ ਕਦਮ ਚੰਡੀਗੜ੍ਹ ਨੂੰ ਇੱਕ ਪ੍ਰਦੇਸ਼ ਵਿੱਚ ਬਦਲ ਕੇ ਇੱਥੇ ਉਪ ਰਾਜਪਾਲ ਨਿਯੁਕਤ ਕਰਨ ਦਾ ਦਰਵਾਜ਼ਾ ਖੋਲ੍ਹਦਾ ਹੈ

ਸਮਾਂ: ਕੇਂਦਰ ਅੰਦਰ ਭਾਜਪਾ ਦੀ ਅਗਵਾਈ ਵਾਲੀ ਨਰੇਂਦਰ ਮੋਦੀ ਸਰਕਾਰ ਨੇ ਅਜਿਹਾ ਹਮਲਾ ਪੰਜਾਬ ’ਤੇ ਕਰਨ ਲਈ ਬਹੁਤ ਹੀ ਮਾਕੂਲ ਸਮਾਂ ਚੁਣਿਆ ਹੈਇੱਕ, ਦਿੱਲੀ ਅੰਦਰ 5 ਫਰਵਰੀ 2025 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਪੂਰੀ ਦੀ ਪੂਰੀ ਭਗਵੰਤ ਮਾਨ ਸਰਕਾਰ, 94 ਵਿਧਾਇਕ, ਚੇਅਰਮੈਨ, ਪੂਰਾ ਪਾਰਟੀ ਕਾਡਰ ਦਿੱਲੀ ਢੁੱਕਾ ਹੋਇਆ ਹੈਅਫਸਰਸ਼ਾਹ ਪਿੱਛੋਂ ਬੁੱਲੇ ਲੁੱਟ ਰਹੇ ਹਨਪੰਜਾਬ ਵਿੱਚੋਂ ਸਰਕਾਰ ਗੁੰਮ ਹੈਸਕਤਰੇਤ ਵਿੱਚ ਉੱਲੂ ਬੋਲ ਰਹੇ ਹਨਦੂਸਰਾ, ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਆਗੂ, ਵਿਧਾਇਕ ਅਤੇ ਪਾਰਟੀ ਕਾਡਰ ਦਿੱਲੀ ਚੋਣਾਂ ਵਿੱਚ ਹਾਈ ਕਮਾਨ ਦੇ ਨਿਰਦੇਸ਼ਾਂ ਕਰਕੇ ਢੁੱਕਾ ਹੋਇਆ ਹੈਤੀਸਰਾ, ਪੰਜਾਬ ਦੇ ਹੱਕਾਂ ਅਤੇ ਹਿਤਾਂ ਲਈ ਲੜਨ ਵਾਲਾ ਸ਼੍ਰੋਮਣੀ ਅਕਾਲੀ ਦਲ, ਪਾਰਟੀ ਅੰਦਰ ਸਰਦਾਰੀ ਲਈ ਅਤਿ ਸ਼ਰਮਨਾਕ, ਸਿਧਾਂਤਹੀਨ ਅਤੇ ਇੱਕ-ਦੂਜੇ ਦੀ ਅਤਿ ਨਿਵਾਣਾਂ ਭਰੀ ਖਾਨਾਜੰਗੀ ਵਿੱਚ ਹਾਲੋਂ-ਬੇਹਾਲ ਹੈਚੌਥਾ, ਭਾਜਪਾ ਅਤੇ ਬਸਪਾ ਅਜਿਹੀ ਸਥਿਤੀ ਵਿੱਚ ਕੱਛਾਂ ਵਜਾਉਂਦੇ ਤਮਾਸ਼ਾ ਤਕ ਰਹੇ ਹਨਪੰਜਵਾਂ, ਪੰਜਾਬ ਦੀ ਤਾਕਤਵਰ ਧਿਰ ਕਿਸਾਨੀ ਆਪਣੀਆਂ ਮੰਗਾਂ ਨੂੰ ਲੈ ਕੇ ਮਸਰੂਫ਼ ਹੈਕਿਸਾਨੀ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਸਮੁੱਚੀ ਕਿਸਾਨ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈਸੋ ਅਜਿਹੀ ਰਾਜਨੀਤਕ ਮਾਰਧਾੜ, ਪਾਟੋਧਾੜ, ਟਕਰਾਅ ਭਰੀ ਸਥਿਤੀ ਵਿੱਚ ਪੰਜਾਬ ਦੀ ਕਿਸੇ ਨੂੰ ਕੋਈ ਫਿਕਰ ਨਹੀਂਅਜਿਹੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੇ ਚੰਡੀਗੜ੍ਹ ’ਤੇ ਦਾਅਵੇ ਨੂੰ ਲਗਭਗ ਖ਼ਤਮ ਕਰਨ ਲਈ ਅਸਹਿ ਸੱਟ ਮਾਰੀ ਹੈ

ਨੀਤੀ: 15 ਅਗਸਤ, 1947 ਵਿੱਚ ਦੇਸ਼ ਅਜ਼ਾਦੀ ਬਾਅਦ ਭਾਰਤ ਦੇ ਕਾਲੇ ਸ਼ਾਸਕਾਂ ਨੇ ਬਿਲਕੁਲ ਆਪਣੇ ਪੂਰਵਧਿਕਾਰੀ ਬ੍ਰਿਟਿਸ਼ ਗੋਰੇ ਸ਼ਾਸਕਾਂ ਦੀ ਪੰਜਾਬ ਪ੍ਰਤੀ ਨੀਤੀ ਨੂੰ ਅਪਣਾਇਆ2 ਅਪਰੈਲ, 1849 ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੱਲੋਂ ਪੰਜਾਬ ਅੰਦਰ ਸਿੱਖ ਰਾਜ ਦਾ ਭੋਗ ਪਾ ਕੇ ਆਪਣੇ ਅਧੀਨ ਕਰ ਲਿਆਉਨ੍ਹਾਂ ਨੂੰ ਪਤਾ ਸੀ ਕਿ ਸਿੱਖ ਇੱਕ ਜੰਗਜੂ ਕੌਮ ਹੈ, ਉਹ ਮੁੜ ਵਿਦਰੋਹ ਕਰ ਸਕਦੀ ਹੈ, ਇਸ ਲਈ ਉਸ ਨੂੰ ਖੇਤੀ ਧੰਦੇ ਵੱਲ ਰੁਚਿਤ ਕਰਨ ਲਈ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਾ ਕੇ ਦੱਖਣੀ-ਪੱਛਮੀ ਪੰਜਾਬ ਵਿੱਚ ਬਾਰ ਅਬਾਦ ਕਰਨ ਲਈ ਵੱਡੇ ਪੱਧਰਤੇ ਜ਼ਮੀਨਾਂ ਦੀ ਅਲਾਟਮੈਂਟ ਕੀਤੀਸੰਨ 1907 ਵਿੱਚ ਤਿੰਨ ਖੇਤੀ ਸੰਬੰਧੀ ਕਾਲੇ ਕਾਨੂੰਨ ਵੀ ਜੋ ਵੱਡੀ ਹਿੰਸਕਪੱਗੜੀ ਸੰਭਾਲ ਜੱਟਾਲਹਿਰ ਕਰਕੇ ਅੰਗਰੇਜ਼ ਨੂੰ ਵਾਪਸ ਲੈਣੇ ਪਏਸਿੱਖਾਂ ਨੂੰ ਧਾਰਮਿਕ ਤੌਰਤੇ ਉਲਝਾਈ ਰੱਖਣ ਲਈ ਸੰਤਾਂ-ਮਹੰਤਾਂ ਅਤੇ ਡੇਰੇਦਾਰਾਂ ਨੂੰ ਰਾਜਕੀ ਹਿਮਾਇਤ ਜਾਰੀ ਰੱਖੀਸਿੱਖਾਂ ਨੂੰ ਗੁਰਦੁਵਾਰਾ ਸੁਧਾਰ ਲਹਿਰ ਰਾਹੀਂ ਵੱਡੀ ਕੁਰਬਾਨੀਆਂ ਭਰੀ ਜੱਦੋਜਹਿਦ ਕਰਨੀ ਪਈ15 ਨਵੰਬਰ, 1920 ਨੂੰ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਅਤੇ 14 ਦਸੰਬਰ, 1920 ਨੂੰ ਸ਼੍ਰੋਮਣੀ ਅਕਾਲੀ ਦਲ ਇਸੇ ਦੀ ਉਪਜ ਹਨ

ਦੇਸ਼ ਦੀ ਅਜ਼ਾਦੀ ਤੋਂ ਬਾਅਦ ਭਾਰਤੀ ਗ੍ਰਹਿ ਮੰਤਰਾਲੇ ਨੇ ਇੱਕ ਨਿਰਦੇਸ਼ ਰਾਹੀਂ ਸਿੱਖ ਭਾਈਚਾਰੇ ਨੂੰ ਅਪਮਾਨਜਨਕ ਭਾਸ਼ਾ ਪ੍ਰਯੋਗ ਕਰਦੇ ਅਪਰਾਧੀ ਕਿਸਮ ਦੇ ਲੋਕ ਦੱਸ ਕੇ ਇਨ੍ਹਾਂ ’ਤੇ ਕੜੀ ਨਜ਼ਰ ਰੱਖਣ ਲਈ ਕਿਹਾ

ਪੰਥਕ ਸ਼ਕਤੀਆਂ ਦੀ ਪ੍ਰਤੀਨਿੱਧਤਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਕ ਤੌਰਤੇ ਉਲਝਾਈ ਰੱਖਣ ਲਈ ਸੰਨ 1953 ਵਿੱਚ ਗਠਤ ਭਾਸ਼ਾ ਅਤੇ ਸੱਭਿਆਚਾਰ ਦੇ ਅਧਾਰ ਤੇ ਰਾਜਾਂ ਦੇ ਪੁਨਰਗਠਨ ਲਈ ਫਜ਼ਲ ਅਲੀ ਕਮਿਸ਼ਨ ਗਠਤ ਕੀਤਾ ਗਿਆਸੰਨ 1956 ਵਿੱਚ ਇਸਦੀਆਂ ਸ਼ਿਫਾਰਿਸ਼ਾਂ ’ਤੇ ਜੋ ਰਾਜ ਵੰਡੇ, ਪੇਰੈਂਟ ਰਾਜਾਂ ਨੂੰ ਪਹਿਲੀਆਂ ਰਾਜਧਾਨੀਆਂ ਸੌਂਪੀਆਂਨਵੇਂ ਰਾਜਾਂ ਨੇ ਆਪਣੀਆਂ ਨਵੀਂਆਂ ਰਾਜਧਾਨੀਆਂ ਬਣਾਈਆਂਪੰਜਾਬ ਦੀ ਵੰਡ ਨਾ ਕੀਤੀ ਤਾਂ ਕਿ ਅਕਾਲੀ ਅਤੇ ਪੰਜਾਬੀ ਇਸ ਲਈ ਰੁੱਝੇ ਰਹਿਣ

ਕਾਣੀ ਵੰਡ: ਪਹਿਲੀ ਨਵੰਬਰ, 1966 ਨੂੰ ਪੰਜਾਬ ਪੁਨਰਗਠਨ ਐਕਟ ਅਧੀਨ ਪੰਜਾਬ ਅਤੇ ਹਰਿਆਣਾ ਸੂਬੇ ਗਠਤ ਕੀਤੇਚੰਡੀਗੜ੍ਹ 5 ਸਾਲ ਤਕ ਕੇਂਦਰੀ ਸ਼ਾਸਤ ਇਲਾਕਾ ਰੱਖ ਕੇ ਬਾਅਦ ਵਿੱਚ ਪੰਜਾਬ ਨੂੰ ਰਾਜਧਾਨੀ ਵਜੋਂ ਦਿੱਤਾ ਜਾਵੇਗਾ ਜਦੋਂ ਹਰਿਆਣਾ ਆਪਣੀ ਵੱਖਰੀ ਰਾਜਧਾਨੀ ਬਣਾ ਲਵੇਗਾਪੰਜਾਬ ਦੇ ਦਰਿਆਵਾਂ ਦੇ ਹੈੱਡ ਵਰਕਸਾਂ ’ਤੇ ਕੇਂਦਰ ਨੇ ਕੰਟਰੋਲ ਕਰ ਲਿਆਪਾਣੀਆਂ ਦੀ ਵੰਡ ਵਿੱਚੇ ਲਟਕਦੀ ਰਹਿਣ ਦਿੱਤੀਇਹ ਵੀ ਅੰਗਰੇਜ਼ ਨੀਤੀ ਦੇ ਅਧਾਰ ’ਤੇ ਪੰਜਬੀਆਂ ਨੂੰ ਲਗਾਤਾਰ ਇਨ੍ਹਾਂ ਮੁੱਦਿਆਂ ’ਤੇ ਉਲਝਾਈ ਰੱਖਣ ਲਈ ਇਹ ਮੁੱਦੇ ਜਾਣ ਬੁੱਝ ਕੇ ਭਾਰਤੀ ਸੰਵਿਧਾਨ ਉਲਟ ਪੁਨਰਗਠਨ ਧਾਰਾ 78, 79, 80 ਅਧੀਨ ਪੈਦਾ ਕੀਤੇ

ਦੇਸ਼ ਅੰਦਰ ਐਮਰਜੈਂਸੀ ਦੇ ਕਾਲੇ ਦੌਰ ਵਿੱਚ ਪੰਜਾਬ ਪਾਣੀਆਂ ਸੰਬੰਧੀ ਇੰਦਰਾ ਐਵਾਰਡ’, ਸਤਲੁਜ ਯਮੁਨਾ ਨਹਿਰ ਸੰਬੰਧੀ ਨਹਿਰ ਰੋਕੋਕਪੂਰੀ ਮੋਰਚਾ 24 ਅਗਸਤ, 1982 ਪੰਜਾਬ ਵਿੱਚ ਰਾਜਕੀ ਅਤੇ ਗੈਰਰਾਜਕੀ ਲਹੂ ਵੀਟਵੇਂ ਅੱਤਵਾਦ, ਨੀਲਾ ਤਾਰਾ ਅਪ੍ਰੇਸ਼ਨ ਤਹਿਤ ਭਾਰਤੀ ਰਾਜ ਵੱਲੋਂ ਦਰਬਾਰ ਸਾਹਿਬ, ਅੰਮ੍ਰਿਤਸਰ ਸਮੇਤ 37 ਗੁਰਦਵਾਰਿਆਂ ਤੇ ਫ਼ੌਜੀ ਹਮਲੇ ਅਤੇ ਸਿੱਖ ਨੌਜਵਾਨਾਂ ਦੇ ਨਸਲਘਾਤ ਦਾ ਕਾਰਨ ਬਣਿਆ

ਸਾਜ਼ਿਸ਼ਾਂ: ਚੰਡੀਗੜ੍ਹ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਰੱਖ ਕੇ ਇਸਦੇ ਪ੍ਰਬੰਧ ਲਈ ਇੱਕ ਮੁੱਖ ਕਮਿਸ਼ਨਰ ਨਿਯੁਕਤ ਕੀਤਾਪਹਿਲਾ ਮੁੱਖ ਕਮਿਸ਼ਨਰ ਸੰਨ 1966 ਵਿੱਚ ਮਹਿੰਦਰ ਸਿੰਘ ਰੰਧਾਵਾ ਨਿਯੁਕਤ ਕੀਤਾਇਸ ਪ੍ਰਬੰਧ ਅਧੀਨ ਡਿਪਟੀ ਕਮਿਸ਼ਨਰ ਹਰਿਆਣਾ ਅਤੇ ਐੱਸ.ਐੱਸ.ਪੀ. ਪੰਜਾਬ ਦਾ ਲਗਦਾ ਰਿਹਾਰਾਜਧਾਨੀ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਹੀਚੰਡੀਗੜ੍ਹ ਪ੍ਰਬੰਧ ਲਈ 60 ਪ੍ਰਤੀਸ਼ਤ ਪੰਜਾਬ ਅਤੇ 40 ਪ੍ਰਤੀਸ਼ਤ ਹਰਿਆਣਾ ਦੇ ਮੁਲਾਜ਼ਮ ਤਾਇਨਾਤ ਰਹਿਣਗੇਹੁਣ ਤਾਂ ਪੰਜਾਬ ਦੇ ਮਸਾਂ 2 ਪ੍ਰਤੀਸ਼ਤ ਹਨਕਿਆ ਤਮਾਸ਼ਾ!

ਅਪਰੇਸ਼ਨ ਨੀਲਾ ਤਾਰਾ ਦੇ ਅਮਲ ਵੇਲੇ ਪੰਜਾਬ ਦੇ ਰਾਜਪਾਲ ਬੀ.ਡੀ. ਪਾਂਡੇ ਨੂੰ ਚੰਡੀਗੜ੍ਹ ਦਾ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ, ਜੋ ਅੱਜ ਵੀ ਵਿਵਸਥਾ ਕਾਇਮ ਹੈਚੀਫ ਕਮਿਸ਼ਨਰ ਦੀ ਥਾਂ ਉਨ੍ਹਾਂ ਨਾਲ ਇੱਕ ਸਲਾਹਕਾਰ ਪਦ ਵਜੋਂ ਨਿਯੁਕਤੀ ਕੀਤੀ ਜੋ ਚੰਡੀਗੜ੍ਹ ਦੇ ਪ੍ਰਬੰਧ ਵਿੱਚ ਉਨ੍ਹਾਂ ਦੀ ਮਦਦ ਕਰੇਗਾਇਹ ਵਿਵਸਥਾ 1 ਮਈ, 1984 ਵਿੱਚ ਅਮਲ ਵਿੱਚ ਆਈ3 ਮਈ, 1984 ਨੂੰ ਪਹਿਲਾ ਸਲਾਹਕਾਰ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨਿਯੁਕਤ ਕੀਤਾਸੁਰੱਖਿਆ ਵੀ ਇਸ ਅਧੀਨ ਸੀਦਰਅਸਲ ਪੰਜਾਬ ਅਤੇ ਚੰਡੀਗੜ੍ਹ ਪੂਰਨ ਰੂਪ ਵਿੱਚ ਮਿਲਟਰੀ ਸ਼ਾਸਨ ਅਧੀਨ ਕਰ ਦਿੱਤਾ ਗਿਆਇਸੇ ਦਿਨ ਤੀਸਰਾ ਘੱਲੂਘਾਰਾ ਨੀਲਾ ਤਾਰਾ ਅਪਰੇਸ਼ਨ ਚਲਾਇਆ ਗਿਆ

ਫਰੈਂਚ ਆਰਕੀਟੈਕਟ ਲੀ ਕਾਰਬੂਜ਼ੇ ਦੁਆਰਾ ਯੋਜਨਾ ਬੰਦੀ ਤਹਿਤ 114 ਵਰਗ ਕਿਲੋਮੀਟਰ ਵਿੱਚ ਵਸਾਇਆ ਅਤਿ ਆਧੁਨਿਕ ਸ਼ਹਿਰ ਚੰਡੀਗੜ੍ਹ 7 ਅਕਤੂਬਰ, 1953 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਬਣਿਆਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਦੀ ਸ਼ਾਨਾਮੱਤੀ ਰਾਜਧਾਨੀ ਲਾਹੌਰ ਸੀਚੰਡੀਗੜ੍ਹ 27 ਪੰਜਾਬੀ ਭਾਸ਼ਾਈ ਪਿੰਡ ਉਜਾੜ ਕੇ ਉਸਾਰਿਆ ਸੀ, ਜਿਸ ਨੂੰ ਪਤਾ ਨਹੀਂ ਕਿਸ ਦੀ ਕੈਰੀ ਨਜ਼ਰ ਲੱਗੀ ਨਾ ਇਹ ਪਹਿਲੀ ਨਵੰਬਰ, 1966 ਬਾਅਦ ਪੰਜਾਬ ਦੀ ਰਾਜਧਾਨੀ ਬਣ ਸਕਿਆ, ਨਾ ਹੀ ਪੰਜਾਬੀ ਭਾਸ਼ਾ ਇੱਥੇ ਕੇਂਦਰੀ ਸ਼ਾਸਤ ਇਲਾਕੇ ਦੀ ਰਹੀ

ਰਾਜੀਵ ਲੌਂਗੋਵਾਲ ਸਮਝੌਤਾ 24 ਜੁਲਾਈ, 1984 ਕੇਂਦਰ ਸਰਕਾਰ ਦਾ ਪੰਜਾਬ ਨਾਲ ਬਦਮਾਸ਼ੀ ਭਰਿਆ ਇਤਿਹਾਸਕ ਛੱਲ ਸੀ। ਇਸ ਅਨੁਸਾਰ, 26 ਜਨਵਰੀ, 1986 ਨੂੰ ਚੰਡੀਗੜ੍ਹ ਪੰਜਾਬ ਨੂੰ ਸੌਂਪਣਾ ਸੀ, ਬੋਰਡ ਲੱਗ ਗਏ, ਰੈਵੀਨਿਯੂ ਰਿਕਾਰਡ ਬਦਲ ਦਿੱਤਾ ਪਰ ਐਨ ਮੌਕੇ ’ਤੇ ਪੰਜਾਬ ਵਿਰੋਧੀ, ਸਿੱਖ ਭਾਈਚਾਰੇ ਦਾ ਨਸਲਘਾਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਮੁੱਕਰ ਗਿਆ, ਅਖੇ ਕੁਝ ਸੂਬਿਆਂ ਵਿੱਚ ਚੋਣਾਂ ਹੋਣ ਕਰਕੇ ਤਿੰਨ ਮਹੀਨੇ ਬਾਅਦ ਦੇ ਦੇਵਾਂਗੇਕਮਜ਼ੋਰ ਅਤੇ ਸੱਤਾ ਦਾ ਭੁੱਖਾ ਤੱਤਕਾਲੀ ਮੁੱਖ ਮੰਤਰੀ ਪੰਜਾਬ, ਸੁਰਜੀਤ ਸਿੰਘ ਬਰਨਾਲਾ ਖਾਮੋਸ਼ ਰਿਹਾਲੇਖਕ ਨੇ ਰੋਪੜ ਗੈੱਸਟ ਹਾਊਸ ਵਿੱਚ ਉਨ੍ਹਾਂ ਨੂੰ ਜਦੋਂ ਕਿਹਾ ਕਿ ਜੇ ਉਸ ਦਿਨ ਉਹ ਪ੍ਰੋਟੈਸਟ ਵਜੋਂ ਆਪਣਾ ਅਸਤੀਫਾ ਰਾਜੀਵ ਗਾਂਧੀ ਦੇ ਮੂੰਹ ’ਤੇ ਮਾਰ ਦਿੰਦੇ ਤਾਂ ਉਨ੍ਹਾਂ ਦਾ ਨਾਮ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੀ ਅੱਖ਼ਰਾਂ ਵਿੱਚ ਲਿਖਿਆ ਜਾਂਦਾ। ਉਨ੍ਹਾਂ ਨੇ ਲੇਖਕ ਨਾਲ ਇਹ ਇਤਿਹਾਸਕ ਗਲਤੀ ਮੰਨੀਅਬ ਪਛਤਾਏ ਕਿਆ ਹੋਤ ...।

24 ਮਈ, 1994 ਨੂੰ ਚੰਡੀਗੜ੍ਹ ਦੇ ਲੋਕਤੰਤਰੀ ਪ੍ਰਬੰਧ ਲਈ ਮਿਊਂਸਪਲ ਕਾਰਪੋਰੇਸ਼ਨ ਦਾ ਗਠਨ ਕੀਤਾ ਗਿਆਇਸ ਅੰਦਰ ਪੰਚਾਇਤੀ ਸਿਸਟਮ ਦਾ ਭੋਗ ਪੈ ਗਿਆ

ਹਰਿਆਣਾ ਨੇ ਪੰਚਕੂਲਾ, ਪੰਜਾਬ ਨੇ ਮੋਹਾਲੀ ਵਿਖੇ ਵੱਡੇ ਪੱਧਰ ’ਤੇ ਸਰਕਾਰੀ ਦਫਤਰ ਤਬਦੀਲ ਕਰ ਰੱਖੇ ਹਨਸ਼ਾਇਦ ਇਨ੍ਹਾਂ ਨੇ ਮੰਨ ਲਿਆ ਹੈ ਕਿ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਬਣ ਰਿਹਾ ਹੈਦੋਹਾਂ ਰਾਜਾਂ ਦੇ ਹਰ ਪਾਰਟੀ ਦੇ ਆਗੂਆਂ ਨੇ ਲੋਕਾਂ ਅਤੇ ਰਾਜਾਂ ਨੂੰ ਲੁੱਟ-ਲੁੱਟ ਚੰਡੀਗੜ੍ਹ, ਮੁਹਾਲੀ, ਪੰਚਕੂਲੇ, ਨਵੇਂ ਚੰਡੀਗੜ੍ਹ ਜ਼ਮੀਨਾਂ, ਜਾਇਦਾਦਾਂ, ਦੋਹਰੀਆਂ ਦੋਹਰੀਆਂ ਕੋਠੀਆਂ ਦੇ ਅੰਬਾਰ ਲਾਏ ਹੋਏ ਹਨਇਹੀ ਹਾਲ ਅਫਸਰਸ਼ਾਹੀ, ਗੈਂਗਸਟਰਾਂ, ਵੱਡੇ-ਵੱਡੇ ਕਾਲੇ ਕਾਰੋਬਾਰੀਆਂ ਦਾ ਹੈ

ਕੇਂਦਰ ਅੰਦਰ ਸ਼੍ਰੀ ਮੋਦੀ ਸਰਕਾਰ ਨੇ ਲਗਾਤਾਰ ਪੰਜਾਬ ਨੂੰ ਬੁਰੀ ਤਰ੍ਹਾਂ ਉਲਝਾਇਆ ਹੋਇਆ ਹੈਅਕਤੂਬਰ 11, 2021 ਤੋਂ 15 ਦੀ ਥਾਂ 50 ਕਿਲੋਮੀਟਰ ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐੱਫ ਸੁਰੱਖਿਆ ਅਧੀਨ ਕਰਨਾ, ਹਰਿਆਣਾ ਨੂੰ ਚੰਡੀਗੜ੍ਹ ਵਿੱਚ ਵਿਧਾਨ ਸਭਾ ਉਸਾਰੀ ਲਈ 10 ਏਕੜ ਜ਼ਮੀਨ ਦੇਣਾ, ਪੰਚਕੂਲੇ ਵਿੱਚ 12 ਏਕੜ ਬਦਲੇ (ਫਿਰ ਪੰਚਕੂਲੇ ਵਿੱਚ ਵਿਧਾਨ ਸਭਾ ਦੀ ਓਸਾਰੀ ਕਿਉਂ ਨਹੀਂ, ਬੱਸ ਟਿੰਡ ਵਿੱਚ ਕਾਨਾ) ਸਾਬਕਾ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੀਆਂ ਕੇਂਦਰ ਦੀ ਸ਼ਹਿ ’ਤੇ ਆਏ ਦਿਨ ਪੰਜਾਬ ਸਰਕਾਰ ਅਤੇ ਪੰਜਾਬੀਆਂ ਚੂੰਢੀਆਂ

ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦੌਰਾਨ ਚੰਡੀਗੜ੍ਹ ਪੁਲਿਸ ਮੁਖੀ ਦਾ ਰੁਤਬਾ ਪਹਿਲਾਂ ਪੂਰੇ ਰਾਜ ਦੇ ਰੁਤਬੇ ਡੀ.ਜੀ.ਪੀ. ਤਕ ਵਧਾ ਦਿੱਤਾ ਸੀਹੁਣ ਮੁੱਖ ਸਕੱਤਰ ਨਿਯੁਕਤ ਕਰਨਾ ਭਾਵ ਅਗਲਾ ਕਦਮ ਪੂਰਾ ਰਾਜਕਾਂਗਰਸ ਦੇ ਸਾਂਸਦ ਮੁਨੀਸ਼ ਤਿਵਾੜੀ ਨੇ ਚੋਣ ਲੜਨ ਸਮੇਂ ਚੰਡੀਗੜ੍ਹੀਆਂ ਨਾਲ ਪੂਰੇ ਰਾਜ ਅਤੇ ਵੱਖਰੀ ਵਿਧਾਨ ਸਭਾ ਦੇ ਗਠਨ ਦਾ ਵਾਅਦਾ ਕੀਤਾ ਸੀਹੁਣ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਿਹੜੇ ਮੂੰਹ ਨਾਲ ਵਿਰੋਧ ਕਰ ਰਹੇ ਹਨ? ਆਮ ਆਦਮੀ ਪਾਰਟੀ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈਇਹੀ ਹਾਲ ਅਕਾਲੀ ਆਗੂ ਸੁਖਬੀਰ ਬਾਦਲ ਦਾ ਹੈਸੰਨ 2007 ਤੋਂ 2017 ਵਿੱਚ ਅਕਾਲੀ-ਭਾਜਪਾ ਸਰਕਾਰ ਵੇਲੇ ਕਿਸੇ ਨੇ ਚੂੰ-ਚਾਂ ਨਹੀਂ ਕੀਤੀਜੇ ਭਗਵੰਤ ਮਾਨ ਸਰਕਾਰ ਸੁਹਿਰਦ ਹੁੰਦੀ ਤਾਂ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾਉਂਦੀ, ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦ ਕੇ ਮੁੱਖ ਸਕੱਤਰ ਨਿਯੁਕਤੀ ਰੱਦ ਕਰਨ ਸੰਬੰਧੀ ਮਤਾ ਪਾਸ ਕਰਕੇ ਮੋਦੀ ਸਰਕਾਰ ’ਤੇ ਦਬਾਅ ਪਾਉਂਦੀਸਰਬ ਪਾਰਟੀ ਕਮੇਟੀ ਉਦੋਂ ਤਕ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਦੀ, ਜਦੋਂ ਤਕ ਕੇਂਦਰ ਇਹ ਹੁਕਮ ਵਾਪਸ ਨਾ ਲੈਂਦਾਵੇਖੋ! ਊਠ ਕਿਸ ਕਰਵਟ ਬੈਠਦਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5623)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author