DarbaraSKahlon7ਇੰਜ ਲਗਦਾ ਹੈ ਜਿਵੇਂ ਅਜੋਕਾ ਵਿਸ਼ਵ ਪੁਰਾਣੇ ਅਸੂਲਾਂ ਅਤੇ ਸਿਧਾਂਤਾਂ ...
(20 ਜਨਵਰੀ 2025)


ਚੰਗੇ
, ਦਿਆਨਤਦਾਰ ਅਤੇ ਪ੍ਰਬੁੱਧ ਸਲਾਹਕਾਰ ਕਿਸੇ ਮਾੜੇ ਸ਼ਾਸਕ ਨੂੰ ਵੀ ਸਫ਼ਲ ਅਤੇ ਲੋਕਪ੍ਰਿਆ ਬਣਾ ਦਿੰਦੇ ਹਨ ਜਦੋਂ ਕਿ ਬੁਰੇ, ਬਦਚਲਨ ਅਤੇ ਸ਼ਕੁਨੀ ਵਰਗੇ ਸਾਜ਼ਿਸ਼ੀ ਸਲਾਹਕਾਰ ਕਿਸੇ ਚੰਗੇ ਸ਼ਾਸਕ ਨੂੰ ਅਸਫ਼ਲ ਅਤੇ ਜਨਤਕ ਨਜ਼ਰਾਂ ਵਿੱਚ ਖਲਨਾਇਕ ਬਣਾ ਦਿੰਦੇ ਹਨਪਰ ਜੇਕਰ ਕਪਟੀ, ਨਕਾਰਾਤਮਿਕ, ਰੱਤ ਪੀਣੇ ਧੰਨ ਕੁਬੇਰ, ਚਰਿੱਤਰਹੀਣ ਸਲਾਹਕਾਰ ਕਿਸੇ ਕਾਮੀ, ਕਰੋਧੀ, ਏਕਾਧਿਕਾਰਵਾਦੀ, ਹੰਕਾਰੀ ਅਤੇ ਨਾਜ਼ੀਵਾਦੀ ਤਾਨਾਸ਼ਾਹ ਸ਼ਾਸਕ ਦੇ ਗੂੜ੍ਹੇ ਮਿੱਤਰ (Oligarchy ਖਾਸਮਖਾਸ) ਬਣ ਜਾਣ ਤਾਂ ਉਹ ਆਪਣੇ ਦੇਸ਼ ਵਿੱਚ ਹੀ ਨਹੀਂ, ਪੂਰੇ ਵਿਸ਼ਵ ’ਤੇ ਪਰਲੋ ਦੀ ਤਰ੍ਹਾਂ ਬਰਬਾਦੀ ਦਾ ਖ਼ਤਰਾ ਬਣ ਜਾਂਦੇ ਹਨ

ਚੰਦਰਗੁਪਤ ਵਿਕਰਮਾਦਿੱਤ ਦੇ ਨਵਰਤਨ ਸਲਾਹਕਾਰਾਂ ਨੇ ਉਸਦਾ ਸ਼ਾਸਨਕਾਲ ਭਾਰਤ ਅੰਦਰ ‘ਸੁਨਹਿਰੀ ਕਾਲ’, ਅਕਬਰ ਦੇ ਨਵਰਤਨ ਸਲਾਹਕਾਰਾਂ ਨੇ ਉਸ ਨੂੰ ‘ਅਕਬਰ ਮਹਾਨ’, ਮਹਾਰਾਜਾ ਰਣਜੀਤ ਸਿੰਘ ਦੇ ਸਲਾਹਕਾਰਾਂ ਨੇ ਉਸ ਨੂੰ ‘ਮਹਾਂਬਲੀ ਜਨਨਾਇਕ’ ਸਥਾਪਿਤ ਕੀਤਾਦੂਸਰੇ ਵਿਸ਼ਵ ਯੁੱਧ ਵਿੱਚ ਜਰਮਨ ਨਾਜ਼ੀਵਾਦੀ ਹਿਟਲਰ, ਇਟਲੀ ਦੇ ਫਾਸ਼ੀਵਾਦੀ ਮੁਸੋਲਿਨੀ ਨੂੰ ਕਪਟੀ ਅਤੇ ਚਰਿੱਤਰਹੀਣ ਸਲਾਹਕਾਰਾਂ ਨੇ ਵਿਸ਼ਵ ਸ਼ਾਂਤੀ ਲਈ ਪਰਲੋ ਬਣਾ ਦਿੱਤਾ ਅਜਿਹੀਆਂ ਹੋਰ ਅਨੇਕ ਮਿਸਾਲਾਂ ਹਨ

ਅਜੋਕੇ ਵਿਸ਼ਵ ਕਾਲ ਵਿੱਚ ਰੂਸ ਦੇ ਸ਼ਾਸਕ ਵਲਾਦੀ ਮੀਰ ਪੂਤਿਨ, ਇਸਰਾਈਲ ਦੇ ਭ੍ਰਿਸ਼ਟ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂ, ਉੱਤਰੀ ਕੋਰੀਆ ਦੇ ਤਾਨਾਸ਼ਾਹ ਸ਼ਾਸਕ ਕਿਮ ਯੋਂਗ ਉਨ ਆਪਣੇ ਬੁਰੇ ਸਲਾਹਕਾਰਾਂ ਕਰਕੇ ਪਹਿਲਾਂ ਹੀ ਵਿਸ਼ਵ ਸ਼ਾਂਤੀ ਲਈ ਖ਼ਤਰਾ ਬਣੇ ਪਏ ਹਨਅੱਜ (20 ਜਨਵਰੀ, 2025) ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਡੌਨਲਡ ਟਰੰਪ (ਜੋ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ।) ਆਪਣੇ ਕਪਟੀ, ਰੱਤਪੀਣੇ ਧੰਨ ਕੁਬੇਰ ਬਰੋਲੀਗਾਰਕ ਕਰੋਨੀ ਐਲਨ ਮਸਕ ਜਿਹੇ ਪੂਰੇ ਵਿਸ਼ਵ ਨੂੰ ਆਪਣੀ ਮੁੱਠੀ ਵਿੱਚ ਬੰਦ ਕਰਨ ਦੀ ਖਲਨਾਇਕਵਾਦੀ ਚੇਸ਼ਠਾ ਰੱਖਣ ਵਾਲੇ ਸਲਾਹਕਾਰ ਨਾਲ ਮਿਲ ਕੇ ਪੂਰੇ ਵਿਸ਼ਵ ਲਈ ਪਰਲੋ ਭਰੀ ਬਰਬਾਦੀ ਜਿਹਾ ਖ਼ਤਰਾ ਬਣਨ ਜਾ ਰਹੇ ਹਨਵਿਸ਼ਵ ਦੀ ਆਰਥਿਕ ਅਤੇ ਫ਼ੌਜੀ ਮਹਾਂਸ਼ਕਤੀ ਅਮਰੀਕਾ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਆਪਣੇ ਆਰਥਿਕ ਅਤੇ ਖੇਤਰੀ ਪ੍ਰਸਾਰਵਾਦ ਧਮਕੀ ਭਰੇ ਇਰਾਦਿਆਂ ਨੂੰ ਖੁੱਲ੍ਹੇ ਆਮ ਜੱਗ ਜ਼ਾਹਿਰ ਕਰਕੇ ਪੂਰੇ ਵਿਸ਼ਵ ਸਮੇਤ ਕਈ ਰਾਸ਼ਟਰਾਂ ਲਈ ਮੁਸੀਬਤਾਂ ਖੜ੍ਹੀਆਂ ਕਰ ਰਹੇ ਹਨਹੈਰਾਨਗੀ ਦੀ ਗੱਲ ਇਹ ਹੈ ਕਿ ਤਾਨਾਸ਼ਾਹ ਕਿਸਮ ਦਾ ਸ਼ਾਸਕ ਅਤੇ ਅੰਨ੍ਹਾ ਧੰਨ ਕੁਬੇਰ ਬਰੋਲੀਗਾਰਕ ਅਮਰੀਕਾ ਦੇ ਅਤਿ ਨੇੜਲੇ ਸਹਿਯੋਗੀ ਅਤੇ ਮਿੱਤਰ ਰਾਸ਼ਟਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ

ਇਰਾਦੇ: ਦਰਅਸਲ ਐਲਨ ਮਸਕ ਪੂਰੇ ਵਿਸ਼ਵ ਅਤੇ ਮਾਨਵਤਾ ਨੂੰ ਆਪਣੇ ਨਿੱਜੀ ਲਾਭਾਂ, ਸੁਪਨਿਆਂ ਅਤੇ ਇਰਾਦਿਆਂ ਲਈ ਗਲੋਬਲ ਤੌਰ ’ਤੇ ਮੁੜ ਆਕਾਰ ਦੇਣਾ ਚਾਹੁੰਦਾ ਹੈਇਸ ਨਕਾਰਾਤਮਿਕ ਪਰਲੋ ਭਰੇ ਡਿਜ਼ਾਈਨ ਲਈ ਉਸ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਸਾਥ ਹਾਸਲ ਹੋ ਚੁੱਕਾ ਹੈ ਇਸਦੀ ਪੂਰਤੀ ਲਈ ਅਮਰੀਕੀ ਮਹਾਂਸ਼ਕਤੀ ਅਤੇ ਇਸਦੀ ਪ੍ਰਬੰਧਕੀ ਸ਼ਕਤੀ ਉਸਦੀ ਮੁੱਠੀ ਵਿੱਚ ਸਮੇਟ ਚੁੱਕੀ ਹੈ

ਡੌਨਲਡ ਟਰੰਪ ਆਪਣੇ ਪਰੰਪਰਕ ਸਾਥੀਆਂ ਅਤੇ ਸਹਿਯੋਗੀਆਂ ਲਈ ਖ਼ਤਰਾ ਬਣ ਚੁੱਕਾ ਹੈਐਲਨ ਮਸਕ ਅਤੇ ਕੁਝ ਹੋਰ ਅਜਿਹੇ ਸਲਾਹਕਾਰ ਉਸਦੇ ਖੇਤਰੀ ਅਤੇ ਪ੍ਰਸਾਰਵਾਦੀ ਇਰਾਦਿਆਂ ਲਈ ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ, ਜਿਸ ਨੂੰ ਅੰਦਰੂਨੀ ਗੰਢ-ਸੰਢ ਰਾਹੀਂ ਅਗਲੀਆਂ ਬ੍ਰਿਟਿਸ਼ ਪਾਰਲੀਮੈਂਟਰੀ ਚੋਣਾਂ ਤੋਂ ਪਹਿਲਾਂ ਐਲਨ ਮਸਕ ਸੱਤਾ ਤੋਂ ਲਾਂਭੇ ਕਰਨ ਦੇ ਮਨਸੂਬੇ ਘੜ ਰਿਹਾ ਹੈ ਅਤੇ ਅਮਰੀਕਾ ਵਿੱਚ ਬ੍ਰਿਟੇਨ ਦੇ ਨਵੇਂ ਰਾਜਦੂਤ ਪੀਟਰ ਮੈਡਲਸਨ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ ਅਜਿਹੀਆਂ ਚੁਣੌਤੀਆਂ ਉਨ੍ਹਾਂ ਵੱਲੋਂ ਫਰਾਂਸ, ਜਰਮਨੀ, ਆਇਰਲੈਂਡ, ਪੋਲੈਂਡ, ਡੈਨਮਾਰਕ ਅਤੇ ਦੂਸਰੇ ਯੂਰਪੀਨ ਦੇਸ਼ਾਂ ਨੂੰ ਦਰਪੇਸ਼ ਹਨਉਹ ਜਾਣਦੇ ਹਨ ਕਿ ਭਾਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਰੋਗੀ ਅਤੇ ਉਸਦੀ ਲਿਬਰਲ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਆਪਣੇ ਅਸਤੀਫੇ ਦਾ ਕਾਰਨ ਦੱਸਿਆ ਪਰ ਹਕੀਕਤ ਵਿੱਚ ਉਸਦੀ ਪਾਰਟੀ ਨੂੰ ਹਮਲਾਵਰ ਤਾਨਾਸ਼ਾਹ ਟਰੰਪ ਅਤੇ ਕਰੋਨੀ ਐਲਨ ਮਸਕ ਨਾਲ ਨਿਪਟਣ ਲਈ ਉਸਦੀ ਸ਼ਕਤੀ ’ਤੇ ਸੰਦੇਹ ਸੀ

ਪ੍ਰਸਾਰਵਾਦੀ ਐਲਾਨ: ਡੌਨਲਡ ਟਰੰਪ ਨੇ ਗੁਆਂਢੀ ਅਤੇ ਪਰੰਪਰਕ ਸਹਿਯੋਗੀ ਕੈਨੇਡਾ ਨੂੰ ਧਮਕੀ ਦਿੱਤੀ ਕਿ ਉਹ ਆਪਣੀ ਸਰਹੱਦ ਰਾਹੀਂ ਅਮਰੀਕਾ ਅੰਦਰ ਪ੍ਰਵਾਸੀ ਘੁਸਪੈਠ ਰੋਕੇ, ਨਸ਼ੀਲੇ ਪਦਾਰਥਾਂ ਦੀ ਤਸਕਰੀ ’ਤੇ ਲਗਾਮ ਕੱਸੇ, ਨਾਟੋ ਸੰਗਠਨ ਵਿੱਚ 2 ਪ੍ਰਤੀਸ਼ਤ ਜੀ.ਡੀ.ਪੀ. ਯੋਗਦਾਨ ਪਾਵੇ ਨਹੀਂ ਤਾਂ ਅਮਰੀਕਾ ਉਸਦੀ ਅਯਾਤ ’ਤੇ 25 ਪ੍ਰਤੀਸ਼ਤ ਟੈਰਿਫ ਠੋਕ ਦੇਵੇਗਾਜਦੋਂ ਪ੍ਰਧਾਨ ਮੰਤਰੀ ਟਰੂਡੋ ਨੇ ਉਸ ਨੂੰ ਦੱਸਿਆ ਕਿ ਇਸ ਨਾਲ ਕੈਨੇਡਾ ਦੀ ਆਰਥਿਕਤਾ ਢਹਿ-ਢੇਰੀ ਹੋ ਜਾਏਗੀ ਤਾਂ ਟਰੰਪ ਦਾ ਅਸਲ ਇਰਾਦਾ ਸਾਹਮਣੇ ਆ ਗਿਆਉਸਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਲਈ ਕਹਿ ਦਿੱਤਾਉਹ ਬਾਰ-ਬਾਰ ਧਮਕੀ ਦੇ ਰਿਹਾ ਹੈ ਕਿ ਇਸ ਕਾਰਜ ਦੀ ਪੂਰਤੀ ਲਈ ਉਹ ਆਰਥਿਕ ਸ਼ਕਤੀ ਦਾ ਪ੍ਰਯੋਗ ਕਰੇਗਾਟਰੰਪ ਭੁਲੇਖੇ ਦੂਰ ਕਰ ਲਏ, ਕੈਨੇਡਾ ਕਦੇ ਨਹੀਂ ਝੁੱਕੇਗਾ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਹਿ ਦਿੱਤਾ ਹੈ

ਗਰੇਟਾ ਪੀਸਚ ਅਨੁਸਾਰ ਡੌਨਲਡ ਟਰੰਪ ਕੌਮਾਂਤਰੀ ਆਰਥਿਕ ਐਮਰਜੈਂਸੀ ਪਾਵਰ ਐਕਟ ਦੀ ਵਰਤੋਂ ਕਰਕੇ ਕੈਨੇਡਾ ਤੋਂ ਆਉਂਦੀਆਂ ਅਯਾਤ ਵਸਤਾਂ ’ਤੇ 25 ਪ੍ਰਤੀਸ਼ਤ ਟੈਰਿਫ ਠੋਕ ਸਕਦਾ ਹੈਰਾਸ਼ਟਰਪਤੀ ਰਿਚਰਡ ਨਿਕਸਨ ਵੇਲੇ ਇਸ ਐਮਰਜੈਂਸੀ ਐਕਟ ਨੂੰ ਅਮਲ ਵਿੱਚ ਲਿਆ ਕੇ ਅਮਰੀਕਾ ਨੇ ਹਰ ਕਿਸਮ ਦੀ ਅਯਾਤ ’ਤੇ 10 ਪ੍ਰਤੀਸ਼ਤ ਟੈਰਿਫ਼ ਲਗਾ ਦਿੱਤਾ ਸੀ

ਮੈਕਸੀਕੋ ਖਾੜੀ: ਦੂਸਰੇ ਗੁਆਂਢੀ ਦੇਸ਼ ਮੈਕਸੀਕੋ ਸੰਬੰਧਿਤ ਮੈਕਸੀਕੋ ਖਾੜ੍ਹੀ ਦਾ ਨਾਮ ਬਦਲ ਕੇ ‘ਅਮਰੀਕਾ ਖਾੜੀ’ ਰੱਖਣ ਦਾ ਟਰੰਪ ਐਲਾਨ ਕਰ ਰਿਹਾ ਹੈਉਸ ਅਨੁਸਾਰ ਇਹ ਖਾੜੀ ਅਮਰੀਕੀ ਹੈਅਮਰੀਕਾ ਇਸ ਰਾਹੀਂ ਵੱਡੇ ਪੱਧਰ ’ਤੇ ਵਪਾਰ, ਕਾਰੋਬਾਰ ਅਤੇ ਹੋਰ ਕਾਰਜ ਨੂੰ ਅੰਜਾਮ ਦਿੰਦਾ ਹੈਅਮਰੀਕਾ ਅੰਦਰ ਇਸ ਖਾੜੀ ਰਾਹੀਂ ਸਲਾਨਾ ਲੱਖਾਂ ਪ੍ਰਵਾਸੀ ਗੈਰ-ਕਾਨੂੰਨੀ ਤੌਰ ’ਤੇ ਘੁਸਦੇ ਹਨ, ਜਿਨ੍ਹਾਂ ਨੂੰ ਮੈਕਸੀਕੋ ਰੋਕਦਾ ਨਹੀਂ ਹੈ

ਮੈਕਸੀਕੋ ਦੇ ਆਰਥਿਕ ਮਾਮਲਿਆਂ ਬਾਰੇ ਮੰਤਰੀ ਮਾਰਸੇਲੋ ਐਬਰਾਰਡ ਨੇ ਇਸ ਸੁਝਾਅ ਨੂੰ ਨਕਾਰਦੇ ਹੋਏ ਜ਼ੋਰ ਦਿੱਤਾ ਕਿ ਇਹ ਮੈਕਸੀਕੋ ਖਾੜੀ ਹੀ ਰਹੇਗੀਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੇਨਬਾਮ ਨੇ ਤੰਜ ਕਰਦੇ ਕਿਹਾ ਉੱਤਰੀ ਅਮਰੀਕਾ ਦਾ ਨਾਮ ‘ਮੈਕਸੀਕਨ ਅਮਰੀਕਾ’ ਰੱਖ ਦਿੰਦੇ ਹਾਂਸੰਨ 1607 ਤੋਂ ਇਹ ਖਾੜੀ ਮੈਕਸੀਕੋ ਖਾੜੀ ਵਜੋਂ ਜਾਣੀ ਜਾਂਦੀ ਹੈਯੂ.ਐੱਨ.ਓ. ਵੱਲੋਂ ਇਸ ਨੂੰ ਮਾਨਤਾ ਪ੍ਰਾਪਤ ਹੈਸੰਨ 1814 ਦੇ ਸੰਵਿਧਾਨ ਵਿੱਚ ਮੈਕਸੀਕੋ ਨੇ ਇਹ ਨਾਮ ਇਸ ਖਿੱਤੇ ਲਈ ਰੱਖਿਆ ਸੀਭਾਵ ‘ਮੈਕਸੀਕਨ ਅਮਰੀਕਾ’, ਕੀ ਇਹ ਵਧੀਆ ਨਹੀਂ ਲੱਗੇਗਾ? ਰਾਸ਼ਟਰਪਤੀ ਨੇ ਮੁਸਕਾਰਾਉਂਦੇ ਕਿਹਾ

ਗ੍ਰੀਨਲੈਂਡ: ਗ੍ਰੀਨਲੈਂਡ ਯੂਰਪੀਨ ਆਰਕਟਿਕ ਖੇਤਰ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਜਜ਼ੀਰਾ ਹੈ ਇਸਦੀ ਅਬਾਦੀ 60 ਹਜ਼ਾਰ ਦੇ ਕਰੀਬ ਹੈਇਹ ਡੈਨਮਾਰਕ ਦਾ ਸਵੈ-ਸ਼ਾਸਤ ਇਲਾਕਾ ਹੈਇਸ ਕੋਲ ਕੁਦਰਤੀ ਸੋਮਿਆਂ ਦੀ ਬਹੁਤਾਤ ਮੌਜੂਦ ਹੈ ਜਿਵੇਂ ਤੇਲ, ਗੈਸ, ਵਿਸ਼ਵ ਦੇ ਹੋਰ ਅਦਭੁਤ ਤੱਤਆਰਕਟਿਕ ਘੇਰੇ ਵਿੱਚ ਹੋਣ ਕਰਕੇ ਗਲੋਬਲ ਪੱਧਰ ’ਤੇ ਇਸਦੀ ਨਵੇਕਲੀ ਸਥਿਤੀ ਹੈਨਿਸ਼ਚੇ ਹੀ ਇਹ ਇਸ ਖੇਤਰ ਦਾ ਕੁੰਜੀਵਤ ਸਥਾਨ ਹੈਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਇਸ ਖੇਤਰ ਨੂੰ ਗਲੋਬਲ ਯੁੱਧਨੀਤਕ ਕਾਰਨਾਂ ਕਰਕੇ ਆਪਣੇ ਅਧਿਕਾਰ ਖੇਤਰ ਹੇਠ ਲੈਣਾ ਚਾਹੁੰਦਾ ਹੈਇਸ ਜਜ਼ੀਰੇ ਨੂੰ ਆਪਣੇ ਪਹਿਲੇ ਕਾਰਜਕਾਲ ਵੇਲੇ ਸੰਨ 2019 ਵਿੱਚ ਉਸ ਨੇ ਖਰੀਦਣ ਦੀ ਤਜਵੀਜ਼ ਰੱਖੀ ਸੀ, ਜਿਸ ਨੂੰ ਡੈਨਮਾਰਕ ਨੇ ਅਸਵੀਕਾਰ ਕਰ ਦਿੱਤਾ ਸੀ

ਟਰੰਪ ਨੇ ਧਮਕੀ ਦਿੱਤੀ ਹੈ ਕਿ ਉਹ ਇਸ ਨੂੰ ਪ੍ਰਾਪਤ ਕਰਨ ਲਈ ਆਰਕਟਿਕ ਪ੍ਰਤੀਬੰਧਾਂ ਅਤੇ ਫੌਜੀ ਸ਼ਕਤੀ ਦੀ ਵਰਤੋਂ ਕਰੇਗਾ ਸਥਿਤੀ ਦਾ ਜਾਇਜ਼ਾ ਲੈਣ ਲਈ ਆਪਣੇ ਪੁੱਤਰ ਡੌਨਲਡ ਟਰੰਪ ਜੂਨੀਅਰ ਨੂੰ ਉੱਥੇ ਭੇਜਿਆ

ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰੀਕਨ ਨੇ ਸਾਫ਼ ਕਿਹਾ ਕਿ ਅਸੀਂ ਅਮਰੀਕਾ ਦੇ ਨਿੱਘੇ ਮਿੱਤਰ ਅਤੇ ਸਹਿਯੋਗੀ ਹਾਂਅਜਿਹਾ ਨਹੀਂ ਹੋਣਾ ਚਾਹੀਦਾਗ੍ਰੀਨਲੈਂਡ ਵਿਕਾਊ ਨਹੀਂ ਹੈ, ਨਾ ਹੀ ਹੋਵੇਗਾ ਪਰ ਟਰੰਪ ਐਨੇ ਵੱਡੇ ਹੰਕਾਰੇ ਹੋਏ ਤਾਨਾਸ਼ਾਹ ਵਜੋਂ ਪੇਸ਼ ਆ ਰਿਹਾ ਹੈ ਕਿ ਡੈਨਮਾਰਕ ਨੇ ਟੈਲੀਫੋਨ ’ਤੇ ਟਰੰਪ ਨਾਲ ਇਸ ਮੁੱਦੇ ’ਤੇ ਗੱਲ ਕਰਨੀ ਚਾਹੀ ਤਾਂ ਕਿਸੇ ਨੇ ਫ਼ੋਨ ਤਕ ਨਹੀਂ ਉਠਾਇਆਪ੍ਰਧਾਨ ਮੰਤਰੀ ਸਮਝਦੀ ਹੈ ਕਿ ਅਮਰੀਕਾ ਨੂੰ ਨੀਵੇਂ ਪੱਧਰ ’ਤੇ ਨਹੀਂ ਗਿਰਨਾ ਚਾਹੀਦਾ

ਟਰੰਪ ਦੀ ਇਸ ਧਮਕੀ ਦਾ ਯੂਰਪੀਨ ਦੇਸ਼ਾਂ ਨੇ ਵਿਰੋਧ ਕੀਤਾ ਹੈਜਰਮਨ ਚਾਂਸਲਰ ਓਲਫ ਸੋਲਜ਼ ਦਾ ਪ੍ਰਤੀਕਰਮ ਹੈ ਕਿ ਸਰਹੱਦਾਂ ਦੀ ਨਿਰੋਲਤਾ ਕੌਮਾਂਤਰੀ ਕਾਨੂੰਨ ਅਨੁਸਾਰ ਹਰ ਰਾਸ਼ਟਰ ਦਾ ਮੌਲਿਕ ਅਧਿਕਾਰ ਹੈ, ਬਗੈਰ ਕਿਸੇ ਰਾਸ਼ਟਰ ਦੀ ਤਾਕਤ ਅਤੇ ਆਕਾਰ ਦੇਟਰੰਪ ਵੱਲੋਂ ਆਪਣੇ ਯੂਰਪੀਨ ਸਹਿਯੋਗੀਆਂ ਪ੍ਰਤੀ ਅਜਿਹੀ ਬਿਆਨਬਾਜ਼ੀ ਸੂਝ-ਬੂਝ ਦੀ ਘਾਟ ਹੈ

ਨਾਰਵੇ ਦੇ ਪ੍ਰਧਾਨ ਮੰਤਰੀ ਜੋਨਜ਼ ਗਾਹਰ ਸਟੋਰ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਨਾਟੋ ਇੱਕਜੁਟਤਾ ਅਤੇ ਯੂਰਪੀਨ ਸਥਿਰਤਾ ’ਤੇ ਹਮਲਾ ਹੈਮਿੱਤਰ ਦੇਸ਼ ਵਿਰੁੱਧ ਫ਼ੌਜੀ ਸ਼ਕਤੀ ਦੀ ਵਰਤੋਂ ਪ੍ਰਭੂਸੱਤਾ ਸੰਪੰਨ ਦੇਸ਼ ਦੇ ਖ਼ੇਤਰ ’ਤੇ ਕਬਜ਼ੇ ਦੀ ਕਾਰਵਾਈ ਮੰਨੀ ਜਾਵੇਗੀਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨਿਊਲ ਬੈਰਟ ਨੇ ਇਸ ਨੂੰ ਤਕੜੇ ਦੇ ਸੱਤੀਂ ਵੀਹ ਸੌ ਦੀ ਨੀਤੀ ਦਰਸਾਇਆਯੂਰਪ ਨੂੰ ਆਪਣੀ ਤਾਕਤ ਅਤੇ ਇੱਕਜੁਟਤਾ ਦਾ ਮੁਜ਼ਾਹਿਰਾ ਕਰਨਾ ਚਾਹੀਦਾ ਹੈਗ੍ਰੀਨਲੈਂਡ ਯੂਰਪ ਅਤੇ ਯੂਰਪੀਨ ਯੂਨੀਅਨ ਦਾ ਖੇਤਰ ਹੈ

ਅਮਰੀਕਾ ਨੇ ਪੈਸੇਫਿਕ ਖੇਤਰ ਵਿੱਚ ਦੂਸਰੇ ਵਿਸ਼ਵ ਯੁੱਧ ਸਮੇਂ ਤੋਂ ਇੱਥੇ ਫੌਜੀ ਅੱਡਾ ਸਥਾਪਿਤ ਕੀਤਾ ਹੋਇਆ ਹੈਯੂਰਪੀਨ ਯੂਨੀਅਨ ਨੂੰ ਮਿਲ ਕੇ ਟਰੰਪ ਦਾ ਮੁਕਾਬਲਾ ਕਰਨਾ ਪਵੇਗਾ, ਜਿਵੇਂ ਉਸ ਨੇ ਦੂਸਰੇ ਵਿਸ਼ਵ ਯੁੱਧ ਸਮੇਂ ਹਿਟਲਰ, ਮੁਸੋਲਿਨੀ ਅਤੇ ਸਟਾਲਿਨ ਦਾ ਕੀਤਾ ਸੀ

ਪਨਾਮਾ ਨਹਿਰ: ਟਰੰਪ ਨੇ ਪਨਾਮਾ ਨੂੰ ਧਮਕੀ ਦਿੱਤੀ ਹੈ ਕਿ ਜੇ ਉਸਦੇ ਸਮੁੰਦਰੀ ਜਹਾਜ਼ਾਂ ’ਤੇ ਪਨਾਮਾ ਨਹਿਰ ਲਾਂਘੇ ਦਾ ਟੋਲ ਨਾ ਘਟਾਇਆ ਤਾਂ ਉਹ ਇਸ ’ਤੇ ਮੁੜ ਕੰਟਰੋਲ ਕਾਇਮ ਕਰ ਲਵੇਗਾ ਜੋ 31 ਦਸੰਬਰ, 1999 ਨੂੰ ਉਸਨੇ ਟੋਰੀਜੋਸ-ਕਾਰਟਰ ਸੰਧੀ ਤਹਿਤ ਪਨਾਮਾ ਨੂੰ ਸੌਂਪਿਆ ਸੀਪਨਾਮਾ ਰਾਸ਼ਟਰਪਤੀ ਜੋਸ਼ ਰਾਉਲ ਮੁਲੀਨੋ ਨੇ ਸਪਸ਼ਟ ਕਿਹਾ ਕਿ ਪਨਾਮਾ ਨਹਿਰ ਦਾ ਹਰ ਗਜ਼ ਅਤੇ ਆਲਾ-ਦੁਆਲਾ ਉਸਦੀ ਮਲਕੀਅਤ ਹੈਵਿਦੇਸ਼ ਮੰਤਰੀ ਜੇਵੀਅਰ ਮਾਰਟੀਨਜ਼ ਨੇ ਕਿਹਾ ਕਿ ਜਿਨ੍ਹਾਂ ਹੱਥਾਂ ਦਾ ਪਨਾਮਾ ਨਹਿਰ ’ਤੇ ਕੰਟਰੋਲ ਹੈ, ਉਹ ਪਨਾਮੀਅਨ ਹਨ

ਲਾਤੀਨੀ ਅਮਰੀਕੀ ਦੇਸ਼ਾਂ ਨੇ ਪਨਾਮਾ ਦੀ ਪ੍ਰਭੂਸਤਾ ਅਤੇ ਨਹਿਰ ’ਤੇ ਕੰਟਰੋਲ ਦੀ ਡਟ ਕੇ ਹਿਮਾਇਤ ਕੀਤੀ ਹੈਉਨ੍ਹਾਂ ਦੱਸ ਦਿੱਤਾ ਹੈ ਕਿ ਇਹ ਨਹਿਰ ਲਾਤੀਨੀ ਅਮਰੀਕਾ ਦਾ ਮਾਣ ਹੈ, ਖੁਦਮੁਖ਼ਤਾਰੀ ਹੈ

ਸੁਰੱਖਿਆ ਵਿਸ਼ਲੇਸ਼ਕ ਅਲੈਗਜੈਂਡਰ ਖਾਰਾ ਅਨੁਸਾਰ ਟਰੰਪ ਗ੍ਰੀਨਲੈਂਡ ਜਜ਼ੀਰੇ ਤੇ ਉਵੇਂ ਹੀ ਸੁਰੱਖਿਆ ਪੱਖੋਂ ਲੋੜੀਂਦਾ ਕਹਿ ਕੇ ਕਬਜ਼ਾ ਕਰਨਾ ਚਾਹੁੰਦਾ ਹੈ ਜਿਵੇਂ ਰੂਸ ਨੇ ਯੂਕਰੇਨ ਤੋਂ ਕਰੀਮੀਆ ਫੌਜੀ ਤਾਕਤ ਰਾਹੀਂ ਸੰਨ 2014 ਵਿੱਚ ਹਥਿਆ ਲਿਆ ਸੀਅਮਰੀਕਾ ਹਰ ਯੁੱਧਨੀਤਕ ਥਾਂ ਤੋਂ ਚੀਨ ਨੂੰ ਹਟਾਉਣਾ ਚਾਹੁੰਦਾ ਹੈ

ਇੰਜ ਲਗਦਾ ਹੈ ਜਿਵੇਂ ਅਜੋਕਾ ਵਿਸ਼ਵ ਪੁਰਾਣੇ ਅਸੂਲਾਂ ਅਤੇ ਸਿਧਾਂਤਾਂ ਵਿੱਚ ਤਬਦੀਲੀ ਦੇ ਦੌਰ ਵਿੱਚ ਟਕਰਾਅ, ਅਰਾਜਕਤਾ ਅਤੇ ਅਨਿਸਚਿਤਤਾ ਦੀ ਦਿਸ਼ਾ ਵੱਲ ਵਧ ਰਿਹਾ ਹੈਡੌਨਲਡ ਟਰੰਪ ਅਤੇ ਬਰੋਲੀ ਗਾਰਕ ਕਰੋਨੀ ਐਲਨ ਮਸਕ ਇਸ ਦਿਸ਼ਾ ਵੱਲ ਪਹਿਲ ਕਰ ਰਹੇ ਹਨਵਲਾਦੀਮੀਰ ਪੂਤਿਨ ਯੂਕਰੇਨ, ਜਾਰਜੀਆ, ਮਾਲਡੋਵਾ ’ਤੇ, ਟਰੰਪ ਗ੍ਰੀਨਲੈਂਡ, ਪਨਾਮਾ ਨਹਿਰ, ਕੈਨੇਡਾ ਅਤੇ ਮੈਕਸੀਕੋ ’ਤੇ ਕੰਟਰੋਲ ਚਾਹੁੰਦੇ ਹਨਕੀ ਇਨ੍ਹਾਂ ਦੀ ਮਨਮਾਨੀ ਰੁਕੇਗੀ ਜਾਂ ਭੂਗੋਲਿਕ ਤੌਰ ’ਤੇ ਪੂਰੇ ਗਲੋਬ ਨੂੰ ਮੁੜ ਨਵਾਂ ਆਕਾਰ ਦਿੱਤਾ ਜਵੇਗਾ, ਇਹ ਅਤਿ ਚਿੰਤਾ ਦਾ ਵਿਸ਼ਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author