DarbaraSKahlon8ਨਿਰਸੰਦੇਹ ਆਮ ਆਦਮੀ ਪਾਰਟੀ ਦੀ ਦਿੱਲੀ ਹਾਰ ਲਈ ਸੱਤਾ ਵਿਰੋਧੀ ਮਾਹੌਲ ...Kejriwal4
(15 ਫਰਵਰੀ 2025)

 

15 Feb 25

 

ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਨੇ ਆਖ਼ਰ 10 ਸਾਲ ਬਾਅਦ ਆਮ ਆਦਮੀ ਪਾਰਟੀ ਦੇ ਆਪਣੀ ‘ਸਵਰਾਜ’ ਕਿਤਾਬ ਵਿੱਚ ਅੰਕਿਤ ਵਿਚਾਰਾਂ ਉਲਟ ਬਣੇ ਨਿਰੰਕੁਸ਼ ਏਕਾਧਿਕਾਰਵਾਦੀ, ਚੱਪਲ, ਮਫਲਰ, ਸੈਕਿੰਡ ਹੈਂਡ ਵੈਗਨਰ ਤੋਂ 45 ਕਰੋੜੀ ਸ਼ੀਸ਼ ਮਹੱਲ ਵਿੱਚ ਪੁੱਜੇ ਆਗੂ ਸ਼੍ਰੀ ਅਰਵਿੰਦ ਕੇਜਰੀਵਾਲ ਬਾਰੇ ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ ਦੇ 2 ਸਤੰਬਰ, 1858 ਨੂੰ ਕਹੇ ਇਨ੍ਹਾਂ ਇਤਿਹਾਸਕ ਸ਼ਬਦਾਂ ਨੂੰ ਸੱਚ ਕਰ ਵਿਖਾਉਂਦੇ ਹੋਏ ਸੱਤਾ ਵਿੱਚੋਂ ਬਾਹਰ ਵਗਾਹ ਮਾਰਿਆ, “ਤੁਸੀਂ ਸਭ ਲੋਕਾਂ ਨੂੰ ਕੁਝ ਸਮੇਂ ਲਈ ਮੂਰਖ਼ ਬਣਾ ਸਕਦੇ ਹੋ, ਕੁਝ ਲੋਕਾਂ ਨੂੰ ਹਮੇਸ਼ਾ ਮੂਰਖ ਬਣਾ ਸਕਦੇ ਹੋ ਪਰ ਤੁਸੀਂ ਸਭ ਲੋਕਾਂ ਨੂੰ ਹਮੇਸ਼ਾ ਮੂਰਖ ਨਹੀਂ ਬਣਾ ਸਕਦੇ ਹੋ।”

ਕਰੋਨੀ ਭ੍ਰਿਸ਼ਟਾਚਾਰ:

ਸ਼ਰਾਬ ਘੋਟਾਲੇ ਸੰਬੰਧੀ ਕਰੋਨੀ ਭ੍ਰਿਸ਼ਟਾਚਾਰ ਕਰਕੇ ਅਰਵਿੰਦ ਕੇਜਰੀਵਾਲ, ਡਿਪਟੀ ਮੁਨੀਸ਼ ਸਿਸੋਧੀਆ, ਸਤੇਂਦਰ ਜੈਨ, ਸੰਜੈ ਸਿੰਘ ਆਦਿ ਨੂੰ ਜੇਲ੍ਹ ਯਾਤਰਾ ਕਰਨੀ ਪਈਦਿੱਲੀ ਵਾਸੀਆਂ ਦੇ ਆਮ ਆਦਮੀ ਪਾਰਟੀ ਅਤੇ ਲੀਡਰਸ਼ਿੱਪ ਵਿੱਚ ਭਰੋਸੇ ਯੋਗਤਾ ਨੂੰ ਵੱਡੀ ਸੱਟ ਲੱਗੀਨਤੀਜਾ ਸਾਹਮਣੇ ਹੈ ਜਿਸ ਸੰਬੰਧੀ ਹਰੀਬ ਜਾਲਿਬ (ਪਾਕਿਸਤਾਨ) ਕਵੀ ਦੇ ਇਹ ਸ਼ਬਦ ਖ਼ੂਬ ਢੁਕਦੇ ਹਨ:

ਡਾਕੂਆਂ ਦਾ ਜੇ ਸਾਥ ਨਾ ਦਿੰਦਾ, ਪਿੰਡ ਦਾ ਪਹਿਰੇਦਾਰ,
ਅੱਜ ਪੈਰੀਂ ਜ਼ੰਜੀਰ ਨਾ ਹੁੰਦੀ, ਜਿੱਤ ਨਾ ਜਾਂਦੀ ਹਾਰ

ਆਰ.ਐੱਸ.ਐੱਸ. ਦਾ ਰੋਲ:

ਨਿਰਸੰਦੇਹ ਆਮ ਆਦਮੀ ਪਾਰਟੀ ਦੀ ਦਿੱਲੀ ਹਾਰ ਲਈ ਸੱਤਾ ਵਿਰੋਧੀ ਮਾਹੌਲ, ਰਿਓੜੀ ਵੰਡ ਜਿਸ ਕਰਕੇ ਵਿਕਾਸ ਕਾਰਜਾਂ ਦਾ ਰੁਕਣਾ, ਅੰਨਾ ਹਜ਼ਾਰੇ ਅਨੁਸਾਰ ਸ਼ਰਾਬ ਰਾਜਨੀਤੀ, ਬਾਰਾਂ ਅਤੇ ਠੇਕੇ ਖੋਲ੍ਹਣਾ, ਧਨ ਤਲਿੱਸਮ, ਕਾਂਗਰਸ ਨਾਲ ਚੋਣ ਗਠਜੋੜ ਨਾ ਹੋਣਾ, ਕੇਂਦਰੀ ਬੱਜਟ ਵਿੱਚ ਵੱਡੇ ਮੱਧ ਵਰਗ ਅਤੇ ਨੌਕਰੀ ਪੇਸ਼ਾ ਲੋਕਾਂ ਲਈ ਇਨਕਮ ਟੈਕਸ ਦੀ ਹੱਦ 12 ਲੱਖ ਤਕ ਵਧਾਉਣਾ, ਸਿੱਖਿਆ ਇਨਕਲਾਬੀ ਮੁਨੀਸ਼ ਸੋਧੀਆ ਦੇ ਲੜਕੇ ਦਾ ਵਿਦੇਸ਼ ਪੜ੍ਹਨਾ, ਪਾਣੀ, ਪ੍ਰਦੂਸ਼ਿਤ ਹਵਾ, ਕੂੜੇ ਦੇ ਢੇਰ, ਸਿਹਤ, ਸਿੱਖਿਆ, ਬਿਜਲੀ ਸੇਵਾਵਾਂ ਦਾ ਜਨਾਜ਼ਾ, ਔਰਤਾਂ ਨੂੰ 2100 ਰੁਪਏ ਮਾਸਿਕ ਦੇਣ ਦਾ ਵਾਅਦਾ, ਇਸ਼ਤਿਹਾਰ, ਟੀ.ਵੀ. ਸੰਦੇਸ਼ ਉਸ ਪੰਜਾਬ ਦੇ ਮੁੱਖ ਮੰਤਰੀ, ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਤੇ ਆਗੂਆਂ ਦੀ ਫ਼ੌਜ ਵੱਲੋਂ ਦੇਣਾ ਜੋ ਪਿਛਲੇ ਤਿੰਨ ਸਾਲ ਤੋਂ ਚੱਲ ਰਹੀ ਸਰਕਾਰ ਵੱਲੋਂ ਪੰਜਾਬੀ ਔਰਤਾਂ ਨੂੰ ਵਾਅਦੇ ਅਨੁਸਾਰ 1000 ਰੁਪਏ ਨਹੀਂ ਦੇ ਸਕੇ, ਯਮੁਨਾ ਸਾਫ ਨਾ ਕਰ ਸਕਣਾ ਆਦਿ ਕਾਰਨ ਹੋ ਸਕਦੇ ਹਨ

ਦਿੱਲੀ ਵਿੱਚ ਵੱਡੇ ਪੱਧਰ ’ਤੇ ਰਿਓੜੀ-ਵੰਡ ਦੇ ਅੰਬਾਰਾਂ ਦੀਆਂ ਗਰੰਟੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦੇਣ ਦਾ ਕੁਝ ਅਸਰ ਹੋ ਸਕਦਾ ਹੈ ਪਰ ਦਿੱਲੀ ਵਿੱਚ ਭਾਜਾਪਾ ਦੀ ਜਿੱਤ ਦਾ ਸਿਹਰਾ ਉਨ੍ਹਾਂ ਸਿਰ ਨਹੀਂ ਬੱਝ ਸਕਦਾਜੇ ਅਜਿਹਾ ਹੁੰਦਾ ਤਾਂ ਉਹ ਲੋਕ ਸਭਾ ਚੋਣਾਂ 2024 ਵਿੱਚ 400 ਪਾਰ ਅੰਕੜੇ ਦੀ ਥਾਂ 240 ’ਤੇ ਨਾ ਗਿਰਦੇਭਾਵ ਬਹੁਮਤ ਪ੍ਰਾਪਤ ਨਾ ਪ੍ਰਾਪਤ ਕਰ ਸਕੇ ਦਿੱਲੀ ਵਿੱਚ ਹਰਿਆਣਾ ਅਤੇ ਮਹਾਰਾਸ਼ਟਰ ਅੰਦਰ ਭਾਜਪਾ ਦੀਆਂ ਪ੍ਰਤੱਖ ਦਿਸ ਰਹੀਆਂ ਹਾਰਾਂ ਨੂੰ ਜਿੱਤਾਂ ਵਿੱਚ ਤਬਦੀਲ ਕਰਨ ਵਾਲੇ ਆਰ.ਐੱਸ.ਐੱਸ. ਸੰਗਠਨ ਦੇ ਸਮਰਪਿਤ ਵਲੰਟੀਅਰਾਂ ਨੇ ਭਾਜਪਾ ਦੀ ਜਿੱਤ ਲਈ ਨਿਰਣਾਇਕ ਭੂਮਿਕਾ ਅਦਾ ਕੀਤੀਸੰਨ 2020 ਚੋਣਾਂ ਵਿੱਚ 70 ਮੈਂਬਰੀ ਦਿੱਲੀ ਵਿਧਾਨ ਸਭਾ ਵਿੱਚ ਸਿਰਫ਼ 8 ਸੀਟਾਂ ਜਿੱਤਣ ਵਾਲੀ ਭਾਜਪਾ ਜੋ ਰਾਜ ਵਿੱਚ ਸੰਨ 1998 ਤੋਂ ਬਾਹਰ ਸੀ, ਨੂੰ 27 ਸਾਲ ਬਾਅਦ ਜਿਸ ਵਿੱਚ ਸ਼੍ਰੀ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ 11 ਸਾਲ ਵੀ ਸ਼ਾਮਲ ਹਨ, 48 ਸੀਟਾਂ ਦੀ ਵੱਡੀ ਜਿੱਤ ਨਾਲ ਸੱਤਾ ਵਿੱਚ ਲਿਆਂਦਾ, ਆਰ.ਐੱਸ.ਐੱਸ. ਵਲੰਟੀਅਰਾਂ ਨੇ ਹਜ਼ਾਰਾਂ ਡਰਾਇੰਗ ਰੂਮ, ਝੁੱਗੀ ਝੌਂਪੜੀ, ਸਲੱਮ ਖੇਤਰਾਂ, ਪਿੰਡਾਂ, ਮੁਹੱਲਿਆਂ, ਫੈਕਟਰੀਆਂ, ਡਾਕਟਰਾਂ, ਪ੍ਰੋਫੈਸਰਾਂ, ਕਰਮਚਾਰੀਆਂ, ਰਿਕਸ਼ਾ ਚਾਲਕਾਂ, ਦੁਕਾਨਦਾਰਾਂ, ਕਾਰੋਬਾਰੀਆਂ, ਸਭ ਧਰਮਾਂ, ਜਾਤਾਂ, ਵਰਗਾਂ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ, ਪਿੱਠੂ ਜੁੰਡਲੀ, ਕੁਸ਼ਾਸਨ, ਭ੍ਰਿਸ਼ਟਾਚਾਰ, ਕੂੜ ਪ੍ਰਚਾਰ ਬਾਰੇ ਜਾਗ੍ਰਿਤ ਕੀਤਾਪੰਜਾਬ ਪ੍ਰਦੇਸ਼ ਨੂੰ ਪਾਰਟੀ ਪ੍ਰਚਾਰ, ਇਸ਼ਤਿਹਾਰ, ਹਵਾਈ ਉਡਾਣਾਂ, ਵੋਟਰਾਂ ਨੂੰ ਗਿਫ਼ਟ ਅਤੇ ਸ਼ਰਾਬ ਵੰਡਣ ਰਾਹੀਂ ਕਿਵੇਂ ਕੰਗਾਲ ਕੀਤਾ ਜਾ ਰਿਹਾ ਹੈ, ਪੰਜਾਬ ਹਕੂਮਤ ਅਤੇ ਪ੍ਰਸ਼ਾਸਨ ਕਿਵੇਂ ਦਿੱਲੀ ਰਾਹੀਂ ਚਲਾਏ ਜਾ ਰਹੇ ਹਨ, ਬਾਰੇ ਜਾਗ੍ਰਿਤ ਕੀਤਾਦਿੱਲੀ ਵਿੱਚ ਰੋਹੰਗਯਾ, ਬੰਗਲਾਦੇਸ਼ੀ ਅਤੇ ਹੋਰ ਵਿਦੇਸ਼ੀ ਪ੍ਰਵਾਸੀਆਂ ਦੇ ਅਪਰਾਧਿਕ ਵਸੇਬੇ ਬਾਰੇ ਰੋਸ਼ਨੀ ਪਾਈਮਿਸਾਲ ਵਜੋਂ ਸਿਰਫ ਦਵਾਰਕਾ ਖੇਤਰ ਵਿੱਚ 500 ਡਰਾਇੰਗ ਰੂਮ ਮੀਟਿੰਗਾਂ ਕੀਤੀਆਂਨਤੀਜੇ ਵਜੋਂ ਆਪ ਸੰਨ 2020 ਚੋਣਾਂ ਵਿੱਚ 62 ਦੀ ਥਾਂ ਹੁਣ 22 ਸੀਟਾਂ ’ਤੇ ਸਿਮਟ ਗਈ

ਇਨਕਲਾਬ ਦਾ ਪਰਦਾਫਾਸ਼:

ਆਮ ਆਦਮੀ ਪਾਰਟੀ ਅਤੇ ਇਸਦੇ ਇਨਕਲਾਬ ਦਾ ਪਰਦਾਫਾਸ਼ ਹੋ ਚੁੱਕਾ ਹੈ ਆਪ ਵਾਲੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਦੇਣ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਆਦਿ ਦਾ ਇਹ ਸਿਰਫ਼ ਨਾਂਅ ਵਰਤਦੇ ਹਨ ਜਦਕਿ ਪੈਰੋਕਾਰਾਂ ਨੂੰ ਜੇਲ੍ਹੀਂ ਧੱਕਦੇ ਹਨਇਨਕਲਾਬ ਲਿਆਂਦਾ ਸੀ ਲੈਨਿਨ ਨੇ, ਮਾਉਜ਼ੇ ਤੁੰਗ ਨੇ, ਫੀਦਲ ਕਾਸਤਰੋ, ਚੀ ਗਵੇਰਾ ਆਦਿ ਨੇਜਦੋਂ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਆਪਣੀ ਚੀਨ ਯਾਤਰਾ ਫਰਵਰੀ 21-28, ਸੰਨ 1972 ਸਮੇਂ ਚੀਨੀ ਇਨਕਲਾਬ ਦੇ ਨਾਇਕ ਚੇਅਰਮੈਨ ਮਾਉ ਨੂੰ ਉਸਦੀ ਰਿਹਾਇਸ਼ ਦੀ ਛੱਤ ’ਤੇ ਮਿਲਿਆ ਤਾਂ ਪੈਰੀਂ ਟੁੱਟੀ ਜੁੱਤੀ ਅਤੇ ਤਨ ’ਤੇ ਟਾਕੀਆਂ ਲੱਗਾ ਗਰਮ ਸੂਟ ਵੇਖ ਕੇ ਦੰਗ ਰਹਿ ਗਿਆਪੁੱਛਣ ’ਤੇ ਜਵਾਬ ਸੀ ਕਿ ਜਦੋਂ ਮੇਰੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਵਧੀਆ ਕੱਪੜੇ ਨਸੀਬ ਨਹੀਂ ਤਾਂ ਉਹ ਕਿਵੇਂ ਵਧੀਆ ਕੱਪੜੇ ਪਹਿਨ ਸਕਦੇ ਹਨਉਹ ਸੀ ਅਸਲ ਇਨਕਲਾਬੀ

ਚੀਨ ਵਿੱਚ 1949 ਵਿੱਚ ਇਨਕਲਾਬ ਆਇਆਭਾਰਤ 1947 ਵਿੱਚ ਅਜ਼ਾਦ ਹੋਇਆਸੰਨ 2024 ਵਿਸ਼ਵ ਮੁਦਰਾ ਕੋਸ਼ ਡਾਟੇ ਅਨੁਸਾਰ ਚੀਨ ਦੀ ਜੀ.ਡੀ.ਪੀ. 18.53 ਟ੍ਰਿਲੀਅਨ ਡਾਲਰ ਹੈ ਜਦਕਿ ਭਾਰਤ ਦੀ 3.93 ਟ੍ਰਿਲੀਅਨ ਡਾਲਰ

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀਆਂ ਦੇ ਸ਼ੀਸ਼ ਮਹੱਲਾਂ, 4-5 ਰਿਹਾਇਸ਼ੀ ਕੋਠੀਆਂ ਅਲਾਟ ਕਰਾਉਣ, ਉਡਣ ਖਟੋਲਿਆਂ ’ਤੇ ਯਾਤਰਾ ਕਰਨ, 4 ਤੋਂ 10 ਲੱਖ ਰੋਜ਼ਾਨਾ ਕਿਰਾਏ ਵਾਲੇ ਹੋਟਲਾਂ ਵਿੱਚ ਠਹਿਰਨ, ਚੋਣਾਂ ਵੇਲੇ ਮਹੱਲ ਨੁਮਾ ਕੋਠੀਆਂ ਵਿੱਚ ਰਿਹਾਇਸ਼, ਜ਼ੈੱਡ ਅਤੇ ਬਟਾਲੀਅਨ ਸੁਰੱਖਿਆਵਾਂ, ਆਮ ਆਦਮੀ ਨੂੰ ਮਿਲਣ ਤੋਂ ਇਨਕਾਰ, ਹਿਟਲਰ ਦੇ ਲੋਕ ਸੰਪਰਕ ਮੰਤਰੀ ਜੋਸਫ ਗੋਬਲਜ਼ ਵਾਂਗ ਕੂੜ ਪ੍ਰਚਾਰ ’ਤੇ ਕਰੋੜ ਰੁਪਏ ਖਰਚਣ ਆਦਿ ਤੋਂ ਇਨ੍ਹਾਂ ਦੇ ਤਕੱਬਰੀ (ਘੁਮੰਡੀ) ਇਨਕਲਾਬ ਦਾ ਪਰਦਾਫਾਸ਼ ਹੁੰਦਾ ਹੈ

ਪੰਜਾਬ ਦਾ ਕੀ ਬਣੂ?

ਲੱਖ ਟਕੇ ਦਾ ਸਵਾਲ ਹੁਣ ਇਹ ਹੈ ਕਿ ਪੰਜਾਬ ਜੋ ਆਮ ਆਦਮੀ ਪਾਰਟੀ ਅਤੇ ਇਸਦੇ ਸੁਪਰੀਮੋ ਕੇਜਰੀਵਾਲ ਦੀ ਆਰਥਿਕ ਅਤੇ ਰਾਜਨੀਤਕ ਬਸਤੀ ਹੈ, ਇਸਦਾ ਕੀ ਬਣੇਗਾ? ਦਿੱਲੀ ਵਿੱਚ ਕਰਾਰੀ ਹਾਰ ਕਰਕੇ ਸੁਪਰੀਮੋ ਹੁਣ ਨਿਸ਼ਚਿਤ ਤੌਰ ’ਤੇ ਆਪਣੀ ਇਸ ਬਸਤੀ ਨੂੰ ਖੁੱਸ ਜਾਣ ਤੋਂ ਬਚਾਉਣ ਦਾ ਯਤਨ ਕਰੇਗਾਪੰਜਾਬ ਦੇ ਲੋਕ ਅਤੇ ਅਫਸਰਸ਼ਾਹ ਤਾਂ ਪਹਿਲਾਂ ਹੀ ਇੱਥੇ ਸ਼ਾਸਨ-ਪ੍ਰਸ਼ਾਸਨ, ਨੀਤੀਆਂ, ਨਿਯੁਕਤੀਆਂ ਬਦਲੀਆਂ, ਪੰਜਾਬ ਦੇ ਰੈਵੇਨਿਯੂ, ਗੈਰ-ਕਾਨੂੰਨੀ ਰੇਤ-ਬੱਜਰੀ, ਸ਼ਰਾਬ, ਟ੍ਰਾਂਸਪੋਰਟ, ਕੇਬਲ, ਲੈਂਡ, ਪ੍ਰਸ਼ਾਸਨਿਕ-ਰਾਜਨੀਤਕ ਭ੍ਰਿਸ਼ਟਾਚਾਰ ਤੋਂ ਉਪਲਬਧ ਧੰਨ ਦੇ ਦਿੱਲੀ ਵੱਲ ਨਿਕਾਸ ਤੋਂ ਅਵਾਜ਼ਾਰ ਹਨ ਮੁੱਖ ਮੰਤਰੀ ਦਾ ਦਫਤਰ ਪਾਰਟੀ ਸੁਪਰੀਮੋ ਦਾ ਪੀ.ਏ. ਬੈਬਵ ਕੁਮਾਰ ਚਲਾ ਰਿਹਾ ਹੈ, ਜਿਸ ਨੂੰ ਜ਼ੈੱਡ ਸੁਰੱਖਿਆ ਮੁਹਈਆ ਹੈ ਦਫਤਰ ਵਿੱਚੋਂ ਮੁੱਖ ਮੰਤਰੀ ਦੇ ਸਲਾਹਕਾਰ ਬਾਹਰ ਕੱਢ ਦਿੱਤੇ ਗਏਮੁੱਖ ਮੰਤਰੀ ਬਿਮਾਰ ਹੋਇਆ, ਕਿਸੇ ਨੇ ਪੁੱਛ ਪ੍ਰਤੀਤ ਨਾ ਕੀਤੀਦਿੱਲੀ ਚੋਣ ਪ੍ਰਚਾਰ ਵਿੱਚ ਸਮੇਤ ਕੈਬਨਿਟ, ਵਿਧਾਇਕ, ਚੇਅਰਮੈਨ ਅਤੇ ਵਰਕਰਾਂ ਦੇ ਮਹੀਨੇ ਤੋਂ ਵੱਧ ਸਮਾਂ ਬੈਠੇ ਰਹੇਜਿਨ੍ਹਾਂ 26 ਹਲਕਿਆਂ ਵਿੱਚ ਉਨ੍ਹਾਂ ਪ੍ਰਚਾਰ ਕੀਤਾ, 21 ਵਿੱਚ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆਦਿੱਲੀ ਅੰਦਰ ਸਿੱਖ ਅਤੇ ਪੰਜਾਬੀ ਵੋਟਰ ਐਤਕੀਂ ਆਮ ਤੋਂ ਖਿਸਕ ਕੇ ਭਾਜਪਾ ਵੱਲ ਚਲੇ ਗਏਚਲੋ 2013 ਵਿੱਚ 49 ਰੋਜ਼ ਆਪ ਸਰਕਾਰ ਦੀ ਗੱਲ ਛੱਡੋ, ਦੂਸਰੇ 10 ਸਾਲਾਂ ਵਿੱਚ ਦੋ ਕੇਜਰੀਵਾਲ ਅਤੇ ਇੱਕ ਅਤਿਸ਼ੀ ਮਰਲੀਨਾ ਸਰਕਾਰਾਂ ਵਿੱਚ ਇੱਕ ਸਿੱਖ ਨੂੰ ਵੀ ਕੈਬਨਿਟ ਵਿੱਚ ਥਾਂ ਨਹੀਂ ਦਿੱਤੀ, ਜਦਕਿ ਮੋਦੀ ਕੈਬਨਿਟ ਵਿੱਚ ਇਸ ਸਮੇਂ 2 ਸਿੱਖ ਮੰਤਰੀ ਹਨਵਿਡੰਬਨਾ ਇਹ ਹੈ ਕਿ ਪੰਜਾਬ ਦੇ ਧੰਨ, ਸ਼ਰਾਬ, ਇਸ਼ਤਿਹਾਰਾਂ, ਟੀ.ਵੀ. ਚੈਨਲਾਂ ’ਤੇ ਪ੍ਰਚਾਰ ਅਤੇ ਵੱਡੀ ਪੱਧਰ ’ਤੇ ਲੀਡਰਸ਼ਿੱਪ ਦੀ ਹਾਂਜ਼ਰੀ ਦੇ ਬਾਵਜੂਦ ਸਿੱਖ ਅਤੇ ਪੰਜਾਬੀ ਵੋਟਰ ਆਪ ਤੋਂ ਦੂਰ ਰਿਹਾਸਿੱਖ ਰਾਜਨੀਤਕ ਬੰਦੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ’ਤੇ ਕੇਜਰੀਵਾਲ ਜਾਂ ਆਤਿਸ਼ੀ ਵੱਲੋਂ ਦਸਤਖ਼ਤ ਕਰਨ ਤੋਂ ਇਨਕਾਰ ਜਾਂ ਆਨਾਕਾਨੀ ਤੋਂ ਨਰਾਜ਼ ਹਨਪੱਤਰਕਾਰ ਜਰਨੈਲ ਸਿੰਘ ਵਿਧਾਇਕ ਜੋ ਕੋਵਿਡ ਦੌਰਾਨ ਚੱਲ ਵਸੇ, ਉਸਦੀ ਅਤੇ ਉਸ ਦੇ ਪਰਿਵਾਰ ਦੀ ਪੁੱਛ ਪ੍ਰਤੀਤ ਨਾ ਕਰਨ ਤੋਂ ਨਿਰਾਸ਼ ਹਨ

ਨਾਬਰੀ:

ਪੰਜਾਬ ਆਪਣੇ ਨਾਬਰੀ ਭਰੇ ਸੁਭਾਅ ਤੋਂ ਭਲੀ-ਭਾਂਤ ਜਾਣਿਆ ਜਾਂਦਾ ਹੈਪੰਜਾਬ ਜਿਊਂਦਾ ਗੁਰਾਂ ਦੇ ਨਾਂਅ ਤੇ ਅੱਜ ਵੀ ਪੂਰੀ ਤਰ੍ਹਾਂ ਸਰਬਿਕ ਹੈ‘ਜੇ ਜੀਵੈ ਪਤਿ ਲਥੀ ਜਾਇਸਭ ਹਰਾਮ ਜੇਤਾ ਕਿਛੁ ਖਾਇ’ ਇਸਦੇ ਹੱਡਾਂ ਵਿੱਚ ਰਚਿਆ ਹੋਇਆ ਹੈਪਾਰਟੀ ਅਨੁਸਾਸ਼ਨ ਹੋਰ ਅਤੇ ਡਿਕਟੇਟਰਸ਼ਿੱਪ ਹੋਰ ਹੁੰਦੀ ਹੈਅਜੋਕਾ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ, ਪਲਾਨਿੰਗ ਬੋਰਡ ਅਤੇ ਹੋਰ ਸਰਕਾਰੀ ਸੰਗਠਨਾਂ ਦੇ ਫ਼ਤਰਾਂ ਵਿੱਚ ਗੈਰ ਪੰਜਾਬੀ ਦਿੱਲੀ ਤੋਂ ਨਿਯੁਕਤ ਲੋਕ ਸ਼ਾਸਨ ਚਲਾ ਰਹੇ ਹਨਬੈਬਵ ਕੁਮਾਰ ਵਰਗੇ ਅੱਗੇ ਮੁੱਖ ਸਕੱਤਰ, ਪੁਲਿਸ ਮੁਖੀ ਅਤੇ ਮੰਤਰੀਆਂ ਦਫਤਰਾਂ ਵਿੱਚ ਬੈਠੇ ਗੈਰ ਸੰਵਿਧਾਨਿਕ ਵਿਅਕਤੀਆਂ ਅੱਗੇ ਸਕੱਤਰਾਂ, ਡਾਇਰੈਕਟਰਾਂ ਜਾਂ ਹੋਰ ਅਫਸਰ ਸ਼ਾਹਾਂ ਨੂੰ ਜਵਾਬਦੇਹ ਹੋਣਾ ਪੈਂਦਾ ਹੈ

ਡਾ. ਸੰਦੀਪ ਪਾਠਕ, ਰਾਘਵ ਚੱਢਾ ਅਤੇ ਹੋਰਾਂ ਅੱਗੇ ਮੰਤਰੀ, ਵਿਧਾਇਕ, ਚੇਅਰਮੈਨ ਅਤੇ ਹੋਰ ਪਾਰਟੀ ਪਦ ਅਧਿਕਾਰੀ ਜਵਾਬਦੇਹ ਹਨ, ਜਿਨ੍ਹਾਂ ਨਾਲ ਉਹ ਅਕਸਰ ਮੰਦ ਵਰਤਾਉ ਕਰਦੇ ਵੇਖੇ ਜਾਂਦੇ ਹਨਹੁਣ ਮੌਕਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ, ਵਿਧਾਇਕ ਪੰਜਾਬ ਦਾ ਸ਼ਾਸਨ-ਪ੍ਰਸ਼ਾਸਨ ਆਪਣੇ ਹੱਥਾਂ ਵਿੱਚ ਲੈਣਲੋਕਾਂ ਨੂੰ ਜਵਾਬਦੇਹ ਉਹ ਹਨਦਿੱਲੀ ਨਿਯੁਕਤ ਵਿਅਕਤੀਆਂ ਦੀ ਤੁਰੰਤ ਛੁੱਟੀ ਕਰਨਕੀ ਪੰਜਾਬ ਦੇ ਡਾ. ਸਰਦਾਰਾ ਸਿੰਘ ਜੌਹਲ, ਡਾ. ਕ੍ਰਪਾਲ ਸਿੰਘ ਔਲਖ, ਡਾ. ਐੱਸ.ਪੀ. ਸਿੰਘ, ਡਾ. ਪਿਆਰਾ ਲਾਲ ਗਰਗ, ਸ. ਰਮੇਸ਼ਇੰਦਰ ਸਿੰਘ, ਪੰਮੀ ਬਾਈ, ਨਿਰਪੱਖ ਪੱਤਰਕਾਰ, ਬੁੱਧੀਜੀਵੀ ਰਾਜ ਸਭਾ ਵਿੱਚ ਭੇਜੇ ਜਾਣੇ ਚਾਹੀਦੇ ਸਨ ਨਾ ਕਿ ਬਾਹਰਲੇ ਜਾਂ ਧੰਨ ਕੁਬੇਰਜੇ ਕੇਜਰੀਵਾਲ ਨਿਰੰਕੁਸ਼ ਵਤੀਰਾ ਨਹੀਂ ਛੱਡਦਾ ਤਾਂ ‘ਪੰਜਾਬ ਆਮ ਆਦਮੀ ਪਾਰਟੀ’ ਗਠਤ ਕਰਕੇ ਭਗਵੰਤ ਮਾਨ ਆਪਣੀ ਮੁੜ ਕੈਬਨਿਟ ਗਠਤ ਕਰਕੇ ਪੰਜਾਬੀਆਂ ਦੀ ਭਰੋਸੇਯੋਗਤਾ ਜਿੱਤੇ ਅਤੇ ਵਾਅਦਿਆਂ ਦੀ ਪੂਰਤੀ ਕਰੇ, ਨਹੀਂ ਤਾਂ ਸੰਨ 2027 ਦੀਆਂ ਚੋਣਾਂ ਵਿੱਚ ਪੰਜਾਬੀ ਦਿੱਲੀ ਨਾਲੋਂ ਵੀ ਬੁਰੀ ਕਰਨਗੇ

ਮੀਡੀਆ ਤੋਂ ਗੈਰ ਸੰਵਿਧਾਨਿਕ, ਗੈਰ ਲੋਕਤੰਤਰੀ ਪਕੜ ਬੰਦ ਕਰੋ ਨਹੀਂ ਤਾਂ ਭਵਿੱਖ ਵਿੱਚ ਜੱਗੋਂ ਤੇਰ੍ਹਵੀਂ ਲਈ ਤਿਆਰ ਰਹੋਲੋਕ ਸਭਾ ਅਤੇ ਕਾਰਪੋਰੇਸ਼ਨ ਚੋਣਾਂ ਵਿੱਚ ਸੁਆਦ ਚੱਖ ਚੁੱਕੇ ਹੋ

ਕਿਸਾਨੀ:

ਪੰਜਾਬ ਦੀ ਕਿਸਾਨੀ ਅੱਜ ਵੀ ਇਸਦੀ ਆਰਥਿਕਤਾ ਅਤੇ ਰੋਜ਼ਗਾਰ ਦੀ ਰੀੜ੍ਹ ਦੀ ਹੱਡੀ ਹੈ40-45 ਫੱਟੇ ਚੁੱਕ ਕੇ ਇੱਕਜੁੱਟ ਹੋਵੋ ਨਹੀਂ ਤਾਂ ਕਾਰਪੋਰੇਟਰ ਨਿਗਲ ਜਾਣਗੇਸਭ ਰਾਜ ਤੇ ਕੇਂਦਰ ਸਰਕਾਰਾਂ ਇਨ੍ਹਾਂ ਦੀਆਂ ਬਾਂਦੀਆਂ ਹਨਇਨ੍ਹਾਂ ਪਿੱਛੇ ਨਾ ਫਿਰੋਇਕਜੁੱਟ ਹੋਵੋਗੇ ਤਾਂ ਇਹ ਤੁਹਾਡੇ ਪਿੱਛੇ ਫਿਰਨਗੀਆਂ

ਵਿਰੋਧੀ ਧਿਰ:

ਸ਼੍ਰੋਮਣੀ ਅਕਾਲੀ ਦਲ ਇੱਕ ਜ਼ਿੰਮੇਵਰ ਰਾਜਨੀਤਕ ਪਾਰਟੀ ਵਜੋਂ ਠੋਸ ਰਾਜਨੀਤਕ, ਆਰਥਿਕ ਅਤੇ ਸਮਾਜਿਕ ਭਲਾਈ ਪ੍ਰੋਗਰਾਮ ਲੈ ਕੇ ਅੱਗੇ ਆਵੇਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਡਰਾਮੇ ਵਿੱਚੋਂ ਬਾਹਰ ਨਿਕਲੇਵਿਚਾਰੇ ਜਥੇਦਾਰ ਕੋਲ ਨਾ ਕੋਈ ਵਿਜ਼ਨ, ਨਾ ਕੋਈ ਤਾਕਤ ਅਤੇ ਨਾ ਹੀ ਅਧਿਆਤਮਿਕ ਬੁੱਧ ਹੈਸੁਖਬੀਰ ਦੀ ਮੱਤ ਮਾਰੀ ਗਈ ਹੋਈ ਹੈਆਪ ਦੀ ਹਾਰ ਦਾ ਜਸ਼ਨ ਮਨਾ ਰਿਹਾ ਹੈ ਜਦਕਿ ਪਰਮਜੀਤ ਸਰਨੇ ਰਾਹੀਂ ਦਿੱਲੀ ਵਿੱਚ ਆਪ ਦੀ ਮਦਦ ਕੀਤੀਤੁਸੀਂ ਪੰਥ ਨੂੰ ਮੂਰਖ ਸਮਝਦੇ ਹੋ? ਸੋ ਲੋੜ ਹੈ ਸੁਹਿਰਦ ਅਕਾਲੀ ਲੀਡਰਸ਼ਿੱਪ ਦੇ ਅੱਗੇ ਆਉਣ ਦੀਪੰਜਾਬ ਕਾਂਗਰਸ ਦੇ ਦਬਾਅ ਕਰਕੇ ਕਾਂਗਰਸ ਨੇ ਦਿੱਲੀ ਵਿੱਚ ਆਪ ਨਾਲ ਸਮਝੌਤਾ ਨਾ ਕੀਤਾਸੋ ਹੁਣ ਉਸਦੀ ਹਾਰ ਦਾ ਲਾਹਾ ਲੈਂਦੇ ਪ੍ਰਤਾਪ ਸਿੰਘ ਬਾਜਵਾ ਜਾਂ ਨਫੀਸ ਆਗੂ ਪ੍ਰਗਟ ਸਿੰਘ ਦੀ ਅਗਵਾਈ ਵਿੱਚ ਮੁਫ਼ਤਖੋਰੀਆਂ ਥਾਂ ਠੋਸ ਖੇਤੀ, ਸਨਅਤ, ਆਧੁਨਿਕ ਤਕਨੀਕ, ਰੋਜ਼ਗਾਰ ਅਧਾਰਿਤ ਨੀਤੀ ਰਾਹੀਂ ਪੰਜਾਬ ਦੇ ਨਵ ਨਿਰਮਾਣ ਲਈ ਅੱਗੇ ਆਉਣਇਵੇਂ ਹੀ ਅਕਾਲੀ ਅਤੇ ਭਾਜਪਾਲੋੜ ਆਰਥਿਕ, ਰਾਜਨੀਤਕ, ਪ੍ਰਸ਼ਾਸਨਿਕ ਤੌਰ ’ਤੇ ਗਰਕ ਚੁੱਕੇ ਪੰਜਾਬ ਨੂੰ ਬਚਾਉਣ ਦੀ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author