DarbaraSKahlon8ਮਮਤਾ ਬੈਨਰਜੀ ਨੂੰ ਭਾਰਤੀ ਲੋਕਤੰਤਰ ਅਤੇ ਫੈਡਰਲ ਢਾਂਚੇ ਦੀ ਰਾਖੀ ਲਈ ਕੇਂਦਰੀ ਭਾਜਪਾ ...
(17 ਜਨਵਰੀ 2026)


ਨੌਂ ਜਨਵਰੀ
2025 ਨੂੰ ਚਿੱਟੀ ਸੂਤੀ ਸਾੜ੍ਹੀ, ਛਾਲ ਅਤੇ ਚੱਪਲਾਂ ਪਾਈ ਪਛਮੀ ਬੰਗਾਲ ਦੀ ਦਲੇਰ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਰਾਜਧਾਨੀ ਕੋਲਕੱਤਾ ਅੰਦਰ 8 ਬੱਸ ਸਟੈਂਡ ਜਾਦਵਪੁਰ ਰੋਡ ਤੋਂ ਹਜਰਾ ਮੋੜ ਤਕ ਹਜ਼ਾਰਾਂ ਤ੍ਰਿਣਾਮੂਲ ਕਾਂਗਰਸ ਪਾਰਟੀ ਦੇ ਵਰਕਰਾਂ ਸਮੇਤ 10 ਕਿਲੋਮੀਟਰ ਲੰਬੀ ਪੈਦਲ ਯਾਤਰਾ ਕਰਦੀ ਹੈ; ਸੜਕ ਦੇ ਦੋਵੇਂ ਪਾਸੀਂ ਖੜ੍ਹੇ ਹਜ਼ਾਰਾਂ ਸਮਰਥਕਾਂ ਨੂੰ ਹੱਥ ਹਿਲਾ ਹਿਲਾ ਕੇ ਰੁਕ ਰੁਕ ਕੇ ਆਪਣੇ ਰਾਜ ਅਤੇ ਲੋਕਤੰਤਰ ਦੀ ਰਾਖੀ ਲਈ ਉਤਸ਼ਾਹਿਤ ਕਰਦੀ ਵਿਖਾਈ ਦਿੰਦੀ ਹੈਇਸ ਮਾਰਚ ਵਿੱਚ ਟੀਐੱਮਸੀ ਦੇ ਰਾਜ ਵਿੱਚ ਮਮਤਾ ਬੈਨਰਜੀ ਸਰਕਾਰ ਦੇ ਸੀਨੀਅਰ ਮੰਤਰੀ, ਸੰਸਦ ਅਤੇ ਵਿਧਾਨ ਸਭਾ ਮੈਂਬਰ ਅਤੇ ਆਗੂ ਵੀ ਸ਼ਾਮਲ ਸਨਫਿਲਮੀ ਐਕਟਰ ਸਾਂਸਦ ਦੇਵ ਅਤੇ ਸੋਹਮ ਚੱਕਰਵਰਤੀ ਅਤੇ ਹੋਰ ਅਨੇਕ ਸਿਨਮਾ ਅਤੇ ਟੀਵੀ ਕਲਾਕਾਰ ਪਾਰਟੀ ਮਾਰਚ ਵਿੱਚ ਸ਼ਾਮਲ ਹੋਣ ਕਰਕੇ ਆਮ ਲੋਕਾਂ ਦੀ ਖਿੱਚ ਬਣੇ ਵੇਖੇ ਗਏਜਨਤਾ ਦਾ ਬਹੁਤ ਵੱਡਾ ਸੈਲਾਬ ਪੱਛਮੀ ਬੰਗਾਲ ਵਿੱਚ ਟੀਐੱਮਸੀ ਪਾਰਟੀ ਅਤੇ ਇਸਦੀ ਸੁਪਰੀਮੋ ਦੀ ਉਸ ਵੇਲੇ ਹਰਮਨ ਪਿਆਰਤਾ ਅਤੇ ਰਾਜਨੀਤਿਕ ਸ਼ਕਤੀ ਦਾ ਪ੍ਰਮਾਣ ਵਿਖਾਈ ਦੇ ਰਿਹਾ ਸੀ ਜਦੋਂ ਇਸ ਰਾਜ ਵਿੱਚ ਇਸੇ ਸਾਲ ਤਾਮਲਨਾਡੂ ਕੇਰਲ ਅਤੇ ਅਸਾਮ ਰਾਜਾਂ ਵਾਂਗ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ

ਸੋ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਹੁਣ ਅਜਿਹੇ ਰਾਜਨੀਤਿਕ ਪ੍ਰਦਰਸ਼ਨ ਅਤੇ ਮਾਰਚਾਂ ਦੀ ਝੜੀ ਪੂਰੇ ਰਾਜ ਵਿੱਚ ਸ਼ੁਰੂ ਹੋ ਜਾਵੇਗੀਚੋਣ ਮੈਦਾਨ ਖੂਬ ਭਖੇਗਾਮਮਤਾ ਬੈਨਰਜੀ ਨੇ ਇੱਕ ਜ਼ਖਮੀ ਸ਼ੇਰਨੀ ਦੀ ਤਰ੍ਹਾਂ ਦਹਾੜ ਲਾਉਂਦੇ ਐਲਾਨ ਕੀਤਾ ਹੈ ਕਿ ਉਹ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਕਲਾਸ ਰੂਮਾਂ ਤੋਂ ਲੈ ਕੇ ਰਾਜ ਦੀਆਂ ਗਲੀਆਂ, ਬਾਜ਼ਾਰਾਂ, ਖੇਤਾਂ ਖਲਿਆਣਾ, ਕਾਰੋਬਾਰੀ ਸਥਾਨਾਂ, ਕਿਰਤੀਆਂ ਦੇ ਵਿਹੜਿਆਂ ਅਤੇ ਸੜਕਾਂ ਅਤੇ ਕੇਂਦਰ ਅੰਦਰ ਭਾਜਪਾ ਸਬੰਧਤ ਹਾਕਮਾਂ ਦੇ ਜਬਰ ਅਤੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰੇਗੀਉਸਦਾ ਅਗਲਾ ਨਿਸ਼ਾਨਾ ਭਾਰਤੀ ਚੋਣ ਕਮਿਸ਼ਨ ਹੋਵੇਗਾ ਜਿਸਨੇ ਵਿਸ਼ੇਸ਼ ਤੀਬਰ ਸੰਸ਼ੋਧਨ (ਐੱਸ ਆਈ ਆਰ) ਰਾਹੀਂ ਰਾਜ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਦੁਖੀ ਕੀਤਾ ਹੈ

ਮਾਜਰਾ:

8 ਜਨਵਰੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਅਤੇ ਸੀ ਆਰ ਪੀ ਐੱਫ ਦੀਆਂ ਟੀਮਾਂ ਤ੍ਰਿਣਾ ਮੂਲ ਕਾਂਗਰਸ ਪਾਰਟੀ ਦੀ ਚੋਣ ਸਲਾਹਕਾਰ ਆਈ ਪੈਕ ਕੰਪਨੀ ਦੇ ਮੁਖੀ ਪ੍ਰਤੀਕ ਜੈਨ ਦੀ ਲਾਡਨ ਸਟਰੀਟ ਅਪਾਰਟਮੈਂਟ ਰਿਹਾਇਸ਼ ਅਤੇ ਸਾਲਟ ਲੇਕ ਸੈਕਟਰ 5 ਦਫਤਰ ਵਿਖੇ ਸਵੇਰ ਸਾਰ 6:15 ਵਜੇ ਪੂਰੀ ਘੇਰਾਬੰਦੀ ਕਰਕੇ ਛਾਪਾਮਾਰੀ ਸ਼ੁਰੂ ਕਰ ਦਿੰਦੀ ਹੈਜਦੋਂ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰਾਜ ਪੁਲਿਸ ਨੂੰ ਪਤਾ ਚਲਦਾ ਹੈ, ਇਸ ਸਬੰਧੀ ਇੱਕ ਐੱਫ ਆਈ ਆਰ ਸ਼ੈਕਸਪੀਅਰ ਸਾਰਨੀ ਪੁਲਿਸ ਸਟੇਸ਼ਨ ਕੋਲਕਤਾ ਅਤੇ ਦੂਸਰੀ ਇਲੈਕਟ੍ਰੌਨਿਕ ਕੰਪਲੈਕਸ ਪੁਲਿਸ ਸਟੇਸ਼ਨ ਬਿੱਧਾਨਨਗਰ ਵਿੱਚ ਚੋਰੀ ਅਤੇ ਅਪਰਾਧਕ ਉਲੰਘਣਾ ਅਤੇ ਆਈਟੀ ਸਬੰਧੀ ਅਪਰਾਧਿਕ ਧਾਰਾਵਾਂ ਹੇਠ ਦਰਜ ਕਰਕੇ ਅਤੀ ਦਲੇਰਾਨਾ ਢੰਗ ਨਾਲ ਬੇਖੌਫ ਇਨ੍ਹਾਂ ਦੋਵਾਂ ਥਾਂਵਾਂ ’ਤੇ ਪਹੁੰਚਦੀ ਹੈਦੋਵਾਂ ਥਾਂਵਾਂ ਨੂੰ ਪੁਲਿਸ ਘੇਰ ਲੈਂਦੀ ਹੈਇੱਥੇ ਚੰਗਾ ਇਹ ਹੋਇਆ ਕਿ ਰਾਜ ਪੁਲਿਸ ਅਤੇ ਸੀ ਆਰ ਪੀ ਐੱਫ ਆਪਸ ਵਿੱਚ ਉਲਝੀਆਂ ਨਹੀਂ ਹਨਮੁੱਖ ਮੰਤਰੀ ਈਡੀ ਅਧਿਕਾਰੀਆਂ ਵੱਲੋਂ ਜ਼ਬਤ ਜ਼ਰੂਰੀ ਫਾਈਲਾਂ ਲੈ ਕੇ ਚਲਦੀ ਬਣਦੀ ਹੈਅਜੇ ਤਕ ਕਦੇ ਕਿਸੇ ਮੁੱਖ ਮੰਤਰੀ ਨੇ ਅਜਿਹੀ ਜੁਰਅਤ ਨਹੀਂ ਦਿਖਾਈ

ਦਰਅਸਲ ਇਸ ਸਾਲ ਮਾਰਚ-ਅਪਰੈਲ ਵਿੱਚ ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਹੋਣ ਜਾ ਰਹੀਆਂ ਹਨਇਨ੍ਹਾਂ ਵਿੱਚੋਂ ਤਿੰਨ ਰਾਜਾਂ ਵਿੱਚ, ਕੇਂਦਰ ਵਿੱਚ ਨਰਿੰਦਰ ਮੋਦੀ ਦੀ ਐਨਡੀਏ ਸਰਕਾਰ ਦੀ ਅਗਵਾਈ ਕਰ ਰਹੀ ਭਾਜਪਾ ਵਿਰੋਧੀ ਰਾਜਨੀਤਿਕ ਪਾਰਟੀਆਂ ਸੱਤਾ ਵਿੱਚ ਹਨ ਜਿਵੇਂ ਪੱਛਮੀ ਬੰਗਾਲ ਵਿੱਚ ਟੀਐੱਮਸੀ, ਤਾਮਿਲਨਾਡੂ ਵਿੱਚ ਡੀਐੱਮਕੇ ਅਤੇ ਕੇਰਲਾ ਵਿੱਚ ਸੀਪੀਐੱਮ ਦੀ ਅਗਵਾਈ ਵਾਲਾ ਖੱਬੇ ਪੱਖੀ ਮੋਰਚਾਅਸਾਮ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ

ਭਾਜਪਾ ਸਬੰਧਿਤ ਕੇਂਦਰ ਸਰਕਾਰ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਗੈਰ ਭਾਜਪਾਈ ਸਰਕਾਰਾਂ ਨੂੰ ਇਨ੍ਹਾਂ ਤਿੰਨਾਂ ਰਾਜਾਂ ਵਿੱਚੋਂ ਲਾਂਭੇ ਕਰਕੇ ਡਬਲ ਇੰਜਨ ਸਰਕਾਰਾਂ ਦੇ ਇਰਾਦੇ ਨਾਲ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਭਾਜਪਾ ਸਰਕਾਰਾਂ ਗਠਤ ਕਰਨਾ ਚਾਹੁੰਦੇ ਹਨਰਾਜ ਸਰਕਾਰਾਂ ਨੂੰ ਬਦਨਾਮ ਕਰਨ ਮੁੱਖ ਮੰਤਰੀਆਂ ਅਤੇ ਮੰਤਰੀਆਂ ਅਤੇ ਆਗੂਆਂ ਨੂੰ ਕੇਂਦਰੀ ਛਾਣਬੀਨ ਏਜੰਸੀਆਂ ਦੀ ਕੁਵਰਤੋਂ ਰਾਹੀਂ ਝੂਠੇ ਕੇਸਾਂ ਰਾਹੀਂ ਜੇਲ੍ਹੀਂ ਸੁੱਟਣ ਦੀ ਗੈਰ ਜਮਹੂਰੀ ਪਰੰਪਰਾ ਜ਼ੋਰਦਾਰ ਢੰਗ ਨਾਲ ਸ਼ੁਰੂ ਕੀਤੀ ਹੈਇਸੇ ਕਰਕੇ ਸਭ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐੱਮਸੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ

ਆਈ ਪੈਕ ਕੰਪਨੀ:

ਆਈ ਪੈਕ ਆਈਟੀ ਚੋਣ ਸਲਾਹਕਾਰ ਕੰਪਨੀ ਉਸੇ ਪ੍ਰਸ਼ਾਂਤ ਕਿਸ਼ੋਰ ਨੇ ਗਠਤ ਕੀਤੀ ਸੀ ਜਿਸਦੀ ਮਦਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਨ 2024 ਦੀਆਂ ਲੋਕ ਸਭਾ ਚੋਣਾਂ ਸਮੇਂ ਲਈ ਸੀਇਸਦੀ ਮਦਦ ਚੋਣਾਂ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਹੋਰ ਅਨੇਕ ਆਗੂ ਅਤੇ ਰਾਜਨੀਤਿਕ ਪਾਰਟੀਆਂ ਲੈ ਚੁੱਕੀਆਂ ਹਨਪਿਛਲੇ ਸਾਲ ਬਿਹਾਰ ਵਿੱਚ ਸਵਰਾਜ ਪਾਰਟੀ ਗਠਤ ਕਰਕੇ ਜਦੋਂ ਪ੍ਰਸ਼ਾਂਤ ਕਿਸ਼ੋਰ ਨੇ ਚੋਣਾਂ ਲੜਨ ਦਾ ਨਿਰਣਾ ਲਿਆ ਸੀ ਤਾਂ ਇਸਦੀ ਵਾਗਡੋਰ ਪ੍ਰਤੀਕ ਜੈਨ ਨੂੰ ਸੌਂਪ ਦਿੱਤੀ ਸੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਸ ਨੂੰ ਪਾਰਟੀ ਆਈ ਟੀ ਸੈੱਲ ਦਾ ਮੁਖੀ ਬਣਾ ਦਿੱਤਾਉਹ ਅਤੇ ਉਸਦੀ ਕੰਪਨੀ ਟੀਐੱਮਸੀ ਚੋਣ ਰਾਜਨੀਤੀ ਰਣਨੀਤੀ, ਚੋਣ ਪ੍ਰਚਾਰ ਨੀਤੀ, ਉਮੀਦਵਾਰਾਂ ਦਾ ਰਿਕਾਰਡ ਅਤੇ ਚੋਣ ਡਾਟਾ ਤਿਆਰ ਕਰ ਰਹੀ ਸੀਮਮਤਾ ਬੈਨਰਜੀ ਦਾ ਦੋਸ਼ ਹੈ ਕਿ ਭਾਜਪਾ ਈਡੀ ਰਾਹੀਂ ਇਹ ਸਾਰਾ ਰਿਕਾਰਡ ਅਤੇ ਡਾਟਾ ਚੁਰਾ ਕੇ ਉਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਹਰਾਉਣ ਲਈ ਵਰਤਣਾ ਚਾਹੁੰਦੀ ਸੀ

ਪੱਛਮੀ ਬੰਗਾਲ ਵਾਟਰ ਗੇਟ:

17 ਜੂਨ 1972 ਨੂੰ ਤਤਕਾਲੀ ਰਾਸ਼ਟਰਪਤੀ ਰਿਚਰਡ ਨਿਕਸਨ ਵੱਲੋਂ ਦੇਸ਼ ਦੇ ਦੂਸਰੀ ਵਾਰ ਰਾਸ਼ਟਰਪਤੀ ਬਣਨ ਦੀ ਚੇਸ਼ਟਾ ਲਈ ਵਾਸ਼ਿੰਗਟਨ ਡੀਸੀ ਦੇ ਵਾਟਰ ਗੇਟ ਹੋਟਲ ਕੰਪਲੈਕਸ ਜੋ ਡੈਮੋਕਰੈਟਿਕ ਪਾਰਟੀ ਕਨਵੈਂਸ਼ਨ ਦਾ ਹੈੱਡਕੁਆਰਟਰ ਸੀ, ਵਿੱਚ ਡਾਟਾ ਚੋਰੀ ਦੀ ਘਟਨਾ ਅੰਜਾਮ ਦਿੱਤੀ ਗਈ ਸੀ ਜੋ ਇਤਿਹਾਸ ਵਿੱਚ ਇੱਕ ਸ਼ਰਮਨਾਕ ਜਾਸੂਸੀ ਕਾਂਡ ਵਜੋਂ ਦਰਜ ਹੈ ਅਤੇ ਜਿਸਦੇ ਸਿੱਟੇ ਵਜੋਂ ਅਮਰੀਕੀ ਕਾਂਗਰਸ ਵੱਲੋਂ ਉਸ ਵਿਰੁੱਧ ਚਲਾਏ ਮਹਾਂ ਅਭਯੋਗ ਤੋਂ ਬਚਣ ਲਈ ਉਸ ਨੂੰ 9 ਅਗਸਤ 1974 ਨੂੰ ਬੇਆਬਰੂ ਢੰਗ ਨਾਲ ਰਾਸ਼ਟਰਪਤੀ ਪਦ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਸੀ

ਆਈ ਪੈਕ ਕੰਪਨੀ ਦੇ ਈਡੀ ਦੇ ਛਾਪੇ ਨੂੰ ਵੀ ਟੀਐੱਮਸੀ ਅਤੇ ਰਾਜਸੀ ਪੰਡਿਤ ਅਮਰੀਕੀ ਵਾਟਰ ਗੇਟ ਸਕੈਂਡਲ ਨਾਲ ਜੋੜ ਕੇ ਦੇਖ ਰਹੇ ਹਨ, ਜਿਸ ਰਾਹੀਂ ਟੀਐੱਮਸੀ ਦੀ ਚੋਣ ਰਾਜਨੀਤੀ, ਚੋਣ ਪ੍ਰਚਾਰ ਮੁਹਿੰਮ ਨੀਤੀ, ਉਮੀਦਵਾਰਾਂ ਦੀ ਲਿਸਟ ਚੁਰਾ ਕੇ ਭਾਜਪਾ ਉਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਸ਼ਿਕਸਤ ਦੇਣਾ ਚਾਹੁੰਦੀ ਸੀ

ਤੱਥ:

ਭਾਜਪਾ ਸਮਝਦੀ ਹੈ ਕਿ ਉਹ ਈਡੀ ਰਾਹੀਂ ਆਪਣਾ ਕਾਰਜ ਸਿੱਧ ਕਰ ਲਵੇਗੀਸਨ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਟੀਐੱਮਸੀ ਨੇ ਭਾਜਪਾ ਨੂੰ ਕੁੱਲ 58 ਲੱਖ 84 ਹਜਾਰ 710 ਵੋਟਾਂ ਨਾਲ ਹਾਰ ਦਿੱਤੀ ਸੀ ਕੁੱਲ 294 ਸੀਟਾਂ ਵਿੱਚੋਂ 176 ਸੀਟਾਂ ਉਸਨੇ 10 ਹਜ਼ਾਰ ਤੋਂ 1 ਲੱਖ ਦੇ ਫਰਕ ਨਾਲ ਅਤੇ 69 ਵਿੱਚੋਂ 37 ਸੀਟਾਂ 10 ਹਜ਼ਾਰ ਤੋਂ ਘੱਟ ਫਰਕ ਨਾਲ ਜਿੱਤੀਆਂ ਸਨ

ਲੋਕ ਸਭਾ ਚੋਣਾਂ 2024 ਵਿੱਚ ਟੀਐੱਮਸੀ ਨੇ ਭਾਜਪਾ ਨੂੰ 42 ਲੱਖ 43 ਹਜ਼ਾਰ 52 ਵੋਟਾਂ ’ਤੇ ਫਰਕ ਨਾਲ ਹਰਾਇਆ ਸੀਐੱਸ ਆਈ ਆਰ ਜ਼ਰੀਏ ਚੋਣ ਕਮਿਸ਼ਨ ਨੇ 58 ਲੱਖ ਵੋਟਰਾਂ ਦੇ ਨਾਮ ਕੱਟ ਦਿੱਤੇ ਹਨਇਸ ਤੋਂ ਇਲਾਵਾ 98 ਲੱਖ ਹੋਰ ਕੱਟੇ ਜਾਣ ਦਾ ਖਦਸ਼ਾ ਹੈਪਰ ਕੀ ਇਹ ਸਾਰੇ ਟੀਐੱਮਸੀ ਹਿਮਾਇਤੀ ਹੋਣਗੇ, ਜਿਨਾਂ ਦੇ ਨਾਮ ਕੱਟੇ ਗਏ ਹਨ, ਜਿਸ ’ਤੇ ਭਾਜਪਾ ਕੱਛਾਂ ਵਜਾਉਂਦੀ ਹੈ?

ਵਿਰੋਧੀ ਧਿਰ ਦੋਸ਼ ਲਾਉਂਦੀ ਹੈ ਕਿ ਭਾਜਪਾ ਨੇ ਚੋਣ ਕਮਿਸ਼ਨ ਨਾਲ ਮਿਲ ਕੇ ਹਰਿਆਣਾ, ਮਹਾਰਾਸ਼ਟਰ ਅਤੇ ਬਿਹਾਰ ਵਿੱਚ ਵਿਰੋਧੀ ਧਿਰਾਂ ਨੂੰ ਮਾਤ ਦਿੱਤੀਈਡੀ ਰਾਹੀਂ 31 ਜਨਵਰੀ 2024 ਨੂੰ ਝਾਰਖੰਡ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਗ੍ਰਿਫਤਾਰ ਕੀਤਾਪਰ ਇਸਦਾ ਸਿੱਟਾ ਉਲਟ ਮਾਰੂ ਨਿਕਲਿਆਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ

ਦੂਸਰੇ ਪਾਸੇ ਦਿੱਲੀ ਦੇ ਮੰਤਰੀ ਸਤਿੰਦਰ ਜੈਨ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਤੋਂ ਬਾਅਦ 21 ਮਾਰਚ 2024 ਵਿੱਚ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿੱਚ ਸੁੱਟਿਆਉਹ ਭਾਰਤ ਦਾ ਪਹਿਲਾ ਆਗੂ ਹੈ ਜੋ ਮੁੱਖ ਮੰਤਰੀ ਹੁੰਦੇ ਜੇਲ੍ਹ ਗਿਆਭਾਵੇਂ 13 ਸਤੰਬਰ 2024 ਨੂੰ ਉਸ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਪਰ 5 ਫਰਵਰੀ 2025 ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਸਨੂੰ ਅਤੇ ਆਮ ਆਦਮੀ ਪਾਰਟੀ ਨੂੰ ਭਾਜਪਾ ਨੇ ਹਰਾ ਦਿੱਤਾ

ਈ ਡੀ ਪੱਖ:

ਈਡੀ ਅਨੁਸਾਰ ਉਹ ਆਈ ਪੈਕ ਕੰਪਨੀ ਨਾਲ ਮਿਲ ਕੇ ਅਨੂਪ ਮਾਝੀ ਨਸ਼ਾ ਤਸਕਰ ਵੱਲੋਂ ਕੀਤੇ ਹਵਾਲਾ ਕਾਂਡ ਦੀ ਜਾਂਚ ਲਈ ਆਈ ਸੀਉਸਨੇ ਛੇ ਪੱਛਮੀ ਬੰਗਾਲ ਅਤੇ ਚਾਰ ਦਿੱਲੀ ਵਿਖੇ ਮਾਝੀ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੇਸ 10 ਸਾਲ ਪੁਰਾਣਾ ਹੈ ਜਿਸ ਨੂੰ ਭਾਜਪਾ ਮਮਤਾ ਬੈਨਰਜੀ ਦੀ ਟੀ ਐੱਮ ਸੀ ਸਰਕਾਰ ਨੂੰ ਘੇਰਨ ਲਈ ਵਰਤ ਰਹੀ ਹੈ

ਭਾਜਪਾ ਆਗੂ ਸਵਪਨ ਦਾਸ ਅਨੁਸਾਰ ਮੁੱਖ ਮੰਤਰੀ ਨੇ ਦਖਲ ਰਾਹੀਂ ਆਈ ਪੈਕ ਕੰਪਨੀ ਦੇ ਦਫਤਰ ਵਿੱਚੋਂ ਅਪਰਾਧਿਕ ਦਸਤਾਵੇਜ਼ ਹਟਾਏ ਹਨ ਜਿੱਥੇ ਈਡੀ ਜਾਂਚ ਕਰ ਰਹੀ ਸੀ

ਕਾਂਗਰਸ ਆਗੂ ਅਭੀਸ਼ੇਕ ਸਿੰਘਵੀ ਦੋਸ਼ ਲਾਉਂਦੇ ਹਨ ਕਿ ਜਦੋਂ ਭਾਜਪਾ ਲਈ ਰਾਜਨੀਤੀ ਅਣਸੁਖਾਵੀ ਬਣ ਜਾਏ ਤਾਂ ਉਹ ਕੇਂਦਰੀ ਏਜੰਸੀਆਂ ਦਾ ਕੁਹਾੜਾ ਚਲਾਉਂਦੀ ਹੈਸਮਾਜਵਾਦੀ ਪਾਰਟੀ ਸੁਪਰੀਮੋ ਅਖਲੇਸ਼ ਯਾਦਵ ਇਸ ਨੂੰ ਚੋਣਾਂ ਤੋਂ ਪਹਿਲਾਂ ਕੀਤੀ ਬਦਲਾਖੋਰੀ ਦੀ ਕਾਰਵਾਈ ਦੱਸਦੇ ਹਨ

ਸਾਬਕਾ ਕਾਨੂੰਨ ਮੰਤਰੀ ਅਤੇ ਸੁਪਰੀਮ ਕੋਰਟ ਦੇ ਨਾਮਵਰ ਵਕੀਲ ਕਪਲ ਸਿਬਲ ਦਾ ਕਹਿਣਾ ਹੈ ਕਿ ਜਦੋਂ ਈ ਡੀ ਏਜੰਸੀ ਗਠਤ ਕੀਤੀ ਸੀ ਤਾਂ ਕੋਈ ਨਹੀਂ ਸੀ ਜਾਣਦਾ ਕਿ ਇਹ ਸਰਬ ਵਿਆਪਕ ਮੁਕੱਦਮੇ ਚਲਾਉਣ ਵਾਲੀ ਏਜੰਸੀ ਬਣ ਜਾਵੇਗੀਸਨ 2004 ਤੋਂ 2014 ਤਕ ਯੂਪੀਏ ਡਾਕਟਰ ਮਨਮੋਹਨ ਸਿੰਘ ਸਰਕਾਰ ਨੇ ਇਸ ਨੂੰ ਅਜਿਹੀ ਖੁੱਲ੍ਹ ਨਹੀਂ ਸੀ ਦਿੱਤੀਅੱਜ ਜਿਸ ਰਾਜ ਵਿੱਚ ਚੋਣਾਂ ਹੋਣ ਉੱਥੇ ਇਹ ਸਰਬ ਵਿਆਪਕ ਰੱਬ ਦੀ ਤਰ੍ਹਾਂ ਹਾਜ਼ਰ ਹੋ ਜਾਂਦੀ ਹੈ ਵਿਰੋਧੀ ਆਗੂਆਂ ਅਤੇ ਪਾਰਟੀਆਂ ਵਿਰੁੱਧਸੀਬੀਆਈ ਨੂੰ ਵੀ ਇਹੀ ਰੁਤਬਾ ਹਾਸਲ ਹੈਇਹ ਏਜੰਸੀਆਂ ਦੇਸ਼ ਦੇ ਲੋਕਤੰਤਰ ਅਤੇ ਫੈਡਰਲ ਢਾਂਚੇ ਲਈ ਘਾਤਕ ਸਿੱਧ ਹੋ ਰਹੀਆਂ ਹਨ

ਸੁਪਰੀਮ ਕੋਰਟ:

ਦੋਵੇਂ ਧਿਰਾਂ ਈਡੀ ਅਤੇ ਪੱਛਮੀ ਬੰਗਾਲ ਸਰਕਾਰ, ਇਸ ਮਸਲੇ ’ਤੇ ਸੁਪਰੀਮ ਕੋਰਟ ਵਿੱਚ ਇਨਸਾਫ ਲਈ ਚਲੀਆਂ ਗਈਆਂ ਹਨ ਲੇਕਿਨ ਇਹ ਦਖਲ ਭਾਰਤੀ ਲੋਕਤੰਤਰ ਫੈਡਰਲ ਢਾਂਚੇ ਅਤੇ ਪੱਛਮੀ ਬੰਗਾਲ ਸਰਕਾਰ ਵਿਰੁੱਧ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ

ਮਮਤਾ ਡਟੀ:

ਮਮਤਾ ਬੈਨਰਜੀ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਕੇਂਦਰ ਅੰਦਰ ਭਾਜਪਾ ਸ਼ਾਸਕਾਂ ਅੱਗੇ ਨਹੀਂ ਝੁਕੇਗੀਉਸਨੇ ਪ੍ਰਧਾਨ ਮੰਤਰੀ ਨੂੰ ਸਾਫ ਕਹਿ ਦਿੱਤਾ ਕਿ ਉਹ ਆਪਣੇ ਗ੍ਰਹਿ ਮੰਤਰੀ ਨੂੰ ਕੰਟਰੋਲ ਕਰਨਉਸਨੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇ ਤੁਸੀਂ ਸਾਨੂੰ ਪੀੜਿਤ ਕਰੋਗੇ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ, ਚੌਥੀ ਵਾਰ ਬੰਗਾਲ ਜਿੱਤਣ ਬਾਅਦ ਦਿੱਲੀ ਜਿੱਤਾਂਗੇ ਭਾਜਪਾ ਦੇ ਭਾਰਤ ਤੇ ਸ਼ਾਸਨ ਦਾ ਖਾਤਮਾ ਕਰ ਦਿਆਂਗੇ। ਜ਼ਖਮੀ ਸ਼ੇਰਨੀ ਕਿੰਨੀ ਹਮਲਾਵਰ ਹੁੰਦੀ ਹੈ, ਹੁਣ ਪਤਾ ਲੱਗ ਜਾਵੇਗਾ

ਮਮਤਾ ਬੈਨਰਜੀ ਨੂੰ ਭਾਰਤੀ ਲੋਕਤੰਤਰ ਅਤੇ ਫੈਡਰਲ ਢਾਂਚੇ ਦੀ ਰਾਖੀ ਲਈ ਕੇਂਦਰੀ ਭਾਜਪਾ ਸ਼ਾਸਕਾਂ, ਭਗਵਾ ਬ੍ਰਿਗੇਡ ਅਤੇ ਆਰਐਸਐੱਸ ਦੇ ਮੁਕਾਬਲੇ ਲਈ ਦੂਸਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਬਰੇਨ ਸਟਾਰਮਿੰਗ ਵਿਚਾਰ ਵਟਾਂਦਰੇ ਰਾਹੀਂ ਠੋਸ, ਸਥਾਈ ਅਤੇ ਮਜ਼ਬੂਤ ਰਣਨੀਤੀ ਉਲੀਕਣੀ ਚਾਹੀਦੀ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author