JagroopSingh3ਅਖੌਤੀ ਤਰੱਕੀ ਨੇ ਸਾਡਾ ਸੱਭਿਆਚਾਰ ਬਦਲ ਦਿੱਤਾ ਹੈਜਿਨ੍ਹਾਂ ਨੇ ਵਿਰਸਾ ਸੰਭਾਲਣਾ ...
(13 ਸਤੰਬਰ 2026)

 

ਜਦੋਂ ਕਦੇ ਰਵਾਇਤੀ ਤਿਉਹਾਰ ਦਾ ਦਿਨ ਆਉਂਦਾ ਹੈ, ਅਸੀਂ ਆਪਣੇ ਵਿਰਸੇ ਨੂੰ ਸੰਭਾਲਣ ਦੀ ਗੱਲ ਕਰਨ ਲਗਦੇ ਹਾਂਆਮ ਸਧਾਰਨ ਮਨੁੱਖ ਸ਼ਾਇਦ ਵਿਰਸੇ ਲਫਜ਼ ਦਾ ਪੂਰਾ ਅਤੇ ਸਹੀ ਅਰਥ ਵੀ ਨਾ ਜਾਣਦਾ ਹੋਵੇ ਫਿਰ ਵੀ ਉਹ ਰਵਾਇਤ ਦੀ ਪਾਲਣਾ ਕਰਦਾ ਹੋਇਆ ਜਾਣੇ-ਅਣਜਾਣੇ ਆਪਣੇ ਸਮਾਜਿਕ ਵਿਰਸੇ ਨੂੰ ਜ਼ਿੰਦਾ ਰੱਖਦਾ ਹੈਸਮਾਜਿਕ ਵਿਰਸਾ ਸਾਰੇ ਸਮਾਜ ਦਾ ਸਾਂਝਾ ਹੁੰਦਾ ਹੈ ਇਸਦਾ ਕਿਸੇ ਦੀ ਅਮੀਰੀ ਗਰੀਬੀ, ਸਮਾਜਿਕ ਰੁਤਬੇ ਆਦਿ ਨਾਲ ਕੋਈ ਸੰਬੰਧ ਨਹੀਂ ਹੁੰਦਾ ਫਿਰ ਵੀ ਇਸ ’ਤੇ ਹੱਕ ਜਿਤਾਉਣ ਵੇਲੇ ਜਮਾਤੀ ਸੋਚ ਦਾ ਰੰਗ ਚੜ੍ਹ ਹੀ ਜਾਂਦਾ ਹੈਅਸੀਂ ਆਪਣੇ ਵਿਰਸੇ ਦੀ ਵੀ ਸ਼੍ਰੇਣੀ ਵੰਡ ਕਰ ਲੈਂਦੇ ਹਾਂ ... ਅਜਿਹਾ ਹੁੰਦਾ ਹੀ ਸਮਾਜਿਕ ਸ਼੍ਰੇਣੀ ਵੰਡ ਕਰਕੇ ਹੈ

ਦੂਸਰਾ, ਨਿੱਜੀ ਵਿਰਾਸਤ ਹੁੰਦੀ ਹੈ, ਜਿਸਦਾ ਸੰਬੰਧ ਨਿੱਜ ਨਾਲ ਹੁੰਦਾ ਹੈਇਸ ਬਾਰੇ ਸਿਰਫ ਇੰਨਾ ਕਹਿਣਾ ਹੀ ਕਾਫੀ ਹੈ ਕਿ ਅਮੀਰ ਮਨੁੱਖ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਨ ਦੌਲਤ ਦੇ ਨਾਲ ਨਾਲ ਕੁਝ ਪਰਿਵਾਰਕ ਪਰੰਪਰਾਵਾਂ ਵੀ ਛੱਡ ਜਾਂਦਾ ਹੈ; ਗਰੀਬ ਆਦਮੀ ਆਪਣੇ ਪਿੱਛੇ ਭੁੱਖਮਰੀ, ਕਰਜ਼ਾ, ਗੁਲਾਮ ਮਾਨਸਿਕਤਾ, ਬਿਮਾਰੀ ਆਦਿ ਆਪਣੇ ਬੱਚਿਆਂ ਲਈ ਵਿਰਾਸਤ ਦੇ ਰੂਪ ਵਿੱਚ ਛੱਡ ਜਾਂਦਾ ਹੈਇਸ ਵਿਰਾਸਤ ਦਾ ਘੇਰਾ ਪਰਿਵਾਰ ਤਕ ਸੀਮਿਤ ਰਹਿੰਦਾ ਹੈ

ਤੀਆਂ ਦਾ ਤਿਉਹਾਰ ਚੱਲ ਰਿਹਾ ਹੈਇਹ ਪ੍ਰਤੱਖ ਦਿਖਾਈ ਦੇ ਰਹੀ ਸਾਡੀ ਸਾਂਝੀ ਸਮਾਜਿਕ ਵਿਰਾਸਤ ਹੈਅਖਬਾਰ ਦੀਆਂ ਖਬਰਾਂ ਮੈਨੂੰ ਮੇਰੇ ਪਿੰਡ ਦਾ ਬਚਪਨ ਯਾਦ ਕਰਵਾਉਂਦੀਆਂ ਹਨ, ਜਿਸ ਨੂੰ ਰੋਜ਼ੀ ਰੋਟੀ ਦੀਆਂ ਮਜਬੂਰੀਆਂ ਨੇ ਪਿੰਡੋਂ ਦੂਰ ਮਹਾਨਗਰਾਂ ਵਿੱਚ ਰਹਿਣ ਕਰਕੇ ਭੁਲਾ ਹੀ ਦਿੱਤਾ ਸੀਤੀਆਂ ਦੇ ਦ੍ਰਿਸ਼ ਮੇਰੇ ਮਨ ਦੇ ਚਿੱਤਰਪਟ ਤੇ ਉੱਭਰਨ ਲਗਦੇ ਹਨ

ਸਾਵਣ ਮਹੀਨੇ ਲੰਬੀ ਝੜੀ ਲਗਦੀ ਸੀਕਦੇ ਕਦੇ ਤਾਂ ਸਾਵਣ ਦਾ ਪੂਰਾ ਮਹੀਨਾ ਮੀਂਹ ਪੈਂਦਾ ਰਹਿੰਦਾ, ਕੱਚੇ ਘਰ ਚੋਣ ਲਗਦੇਪੂਰਾ ਮਹੀਨਾ ਤੀਆਂ ਦਾ ਤਿਉਹਾਰ ਮਨਾਇਆ ਜਾਂਦਾਗਿੱਲੇ ਬਾਲਣ ਨਾਲ ਧੁਖਦੀਆਂ ਅੱਗਾਂ ਅਤੇ ਸੰਧਾਰੇ ਲਈ ਗੁਲਗਲੇ, ਮੱਠੀਆਂ, ਮਾਲ੍ਹ ਪੂੜੇ ਤਲੇ ਜਾਂਦੇ, ਖੀਰ ਬਣਦੀਅੱਜ ਕੱਲ੍ਹ ਵਾਂਗ ਬਿਸਕੁਟ ਨਹੀਂ ਬਣਦੇ ਸਨਖੇਤਾਂ ਵਿੱਚ ਲਹਿਲਹਾਉਂਦੀਆਂ ਮੱਕੀ, ਬਾਜਰਾ, ਜਵਾਰ, ਮੂੰਗੀ ਦੀਆਂ ਫਸਲਾਂ, ਟਿੱਬਿਆਂ ’ਤੇ ਮੂੰਗਫਲੀ, ਪੀਲੇ, ਚਿੱਟੇ, ਹਲਕੇ ਗੁਲਾਬੀ ਕਪਾਹ ਦੇ ਫੁੱਲ ਮੌਸਮ ਅਤੇ ਵਾਤਾਵਰਣ ਨੂੰ ਮਹਿਕਾ ਦਿੰਦੇ ਸਨਨਿੱਕੀ ਨਿੱਕੀ ਕਣੀ ਦਾ ਮੀਂਹ ਤੀਆਂ ਦੇ ਤਿਉਹਾਰ ਉੱਤੇ ਅਜਿਹਾ ਰੰਗ ਬੰਨ੍ਹਦਾ ਕਿ ਸਹੇਲੀਆਂ ਦੀ ਮਿਲਣ-ਤਾਂਘ ਵਧਾ ਦਿੰਦਾਹਰ ਵਿਆਹੀ ਕੁੜੀ ਪਿੰਡ ਆਉਣ ਲਈ ਉਤਾਵਲੀ ਰਹਿੰਦੀਪ੍ਰਾਹੁਣੇ ਤੁਰ੍ਹਲੇ ਵਾਲੀਆਂ ਪੱਗਾਂ ਬੰਨ੍ਹ, ਗਲ ਸੋਨੇ ਦੇ ਕੈਂਠੇ ਪਾ, ਤੇੜ ਚਾਦਰਾ ਸਜਾ ਅਤੇ ਪੈਰੀਂ ਤਿੱਲੇ ਦੀ ਜੁੱਤੀ ਪਾ ਕੇ ਸਹੁਰੀਂ ਆਉਂਦੇਪਿੰਡ ਵਿੱਚ ਗੱਲਾਂ ਹੁੰਦੀਆਂ ... ਬਈ ਪ੍ਰੌਹਣਾ ਤਾਂ ਫਲਾਣੇ ਲਾਣੇ ਦੈਘਰਾਂ ਦੀ ਛੱਤਾਂ ’ਤੇ ਮੰਜੇ ਜੋੜ ਕੇ ਉਨ੍ਹਾਂ ’ਤੇ ਲਾਉਡ ਸਪੀਕਰ ਬੰਨ੍ਹੇ ਹੁੰਦੇ ਜਿਸ ’ਤੇ ਵੱਜਦੇ ਤਵੇ (ਰਿਕਾਰਡ) ਦੀ ਅਵਾਜ਼ ... ਕੈਂਠੇ ਵਾਲਾ ਆ ਗਿਆ ਪ੍ਰੌਹਣਾ, ਮਾਏ ਨੀਂ ਤੇਰੇ ਕੰਮ ਨਾ ਮੁੱਕੇ’ ਕੰਨੀ ਗੂੰਜਣ ਲਗਦੇਦਿਨ ਢਲਦੇ ਹੀ ਪਿੰਡ ਦੀ ਸ਼ਾਮ ਰੰਗੀਨ ਹੋਣੀ ਸ਼ੁਰੂ ਹੋ ਜਾਂਦੀ ... ਮੈਂ ਕਿਸੇ ਉਮਾਦ ਵਿੱਚ ਅਨੰਦਿਤ ਹੋ ਉੱਠਦਾ

ਸਾਡੇ ਪਿੰਡ ਦੇ ਚਾਰ ਪੰਜ ਦਰਵਾਜ਼ੇ ਹੁੰਦੇ ਸਨ ਅਤੇ ਹਰ ਦਰਵਾਜ਼ੇ ਤੋਂ ਕੁਝ ਵਿਥ ’ਤੇ ਟੋਭਾ ਜ਼ਰੂਰ ਹੁੰਦਾ ਸੀਪਿੰਡ ਦੇ ਟੋਭਿਆਂ ’ਤੇ ਦ੍ਰਖਤਾਂ ਦੇ ਝੁੰਡ ਹੁੰਦੇ ਸਨਤੀਆਂ ਦੀਆਂ ਰੌਣਕਾਂ ਇਨ੍ਹਾਂ ਟੋਭਿਆਂ ’ਤੇ ਹੀ ਲਗਦੀਆਂ ਸਨਸਾਡੇ ਵਾਲੇ ਪਾਸੇ ਟੋਭੇ ’ਤੇ ਬੜਾ ਵੱਡਾ ਪਿੱਪਲ ਹੁੰਦਾ ਸੀ ਉਸਦੇ ਮੋਟੇ ਤਣਿਆਂ ’ਤੇ ਰੱਸੇ ਬੰਨ੍ਹ ਕੇ ਪੀਂਘ ਬਣਾ ਲਈ ਜਾਂਦੀ ਸੀਵਿਆਹੀਆਂ-ਕੁਆਰੀਆਂ ਪੀਂਘਾਂ ਝੂਟਦੀਆਂ, ਗਿੱਧੇ ਪਾਉਂਦੀਆਂ, ਧਮਾਲ ਪਾਉਂਦੀਆਂ, ਗੀਤ ਗਾਉਂਦੀਆਂ ... ਆ ਜਾ ਨਣਦੇ ਝੂਟ ਲੈ, ਪੀਂਘ ਹੁਲਾਰੇ ਲੈਂਦੀਦੋਂਹ ਕੁੜੀਆਂ ਦੀ ਜੋੜੀ ਅਜਿਹਾ ਸੰਤੁਲਨ ਬਣਾਉਂਦੀ ਕਿ ਪੀਂਘ ਅਸਮਾਨ ਨਾਲ ਛੂਹਣ ਲਗਦੀਦੇਖਣ ਵਾਲਿਆਂ ਨੂੰ ਡਰ ਲੱਗਿਆ ਰਹਿੰਦਾ ਕਿ ਕਿਤੇ ਰੱਸਾ ਨਾ ਟੁੱਟ ਜਾਵੇ ਜਾਂ ਸੰਤੁਲਨ ਨਾ ਵਿਗੜ ਜਾਵੇ, ਮਤੇ ਕੋਈ ਹਾਦਸਾ ਵਾਪਰ ਜਾਵੇਕਈ ਵਾਰੀ ਦ੍ਰਖਤ ਦਾ ਤਣਾ ਜਾਂ ਰੱਸਾ ਟੁੱਟ ਵੀ ਜਾਂਦਾਪਿੰਡ ਦੇ ਪ੍ਰਾਹੁਣੇ ਨੂੰ ਮਸਤੀ ਕਰਨ ਦੀ ਪੂਰੀ ਖੁੱਲ੍ਹ ਹੁੰਦੀ ਸੀਪਿੰਡ ਦੇ ਮੁੰਡੇ ਤੀਆਂ ਦੇ ਮੇਲੇ ’ਤੇ ਦੂਰੋਂ ਨਿਗ੍ਹਾ ਰੱਖਦੇ ਸਨਮਿੱਠੀ ਯਾਦ ਦੇ ਨਾਲ ਕੌੜੀ ਯਾਦ ਦਾ ਉੱਭਰ ਪੈਣਾ ਕੋਈ ਅਣਹੋਣੀ ਨਹੀਂ ਹੁੰਦਾਦੁਖਦਾਈ ਪੱਖ ਇਹ ਸੀ ਕਿ ਜੱਟ ਭਾਈਚਾਰੇ ਦੇ ਵਿਗੜੇ ਪ੍ਰਾਹੁਣੇ ਕਦੇ ਕਦੇ ਅਖੌਤੀ ਛੋਟੀ ਜਾਤ ਦੀਆਂ ਕੁੜੀਆਂ ਨਾਲ ਬਦਤਮੀਜ਼ੀ ਕਰ ਜਾਂਦੇ, ਜਿਸਦਾ ਭਾਈਚਾਰਾ ਵਿਰੋਧ ਕਰਦਾ ਪਰ ਜਿਮੀਂਦਾਰ ਭਰਾ ਚੁੱਪ ਕਰ ਜਾਂਦੇਅਖੌਤੀ ਛੋਟੀ ਜਾਤ ਦਾ ਪ੍ਰਾਹੁਣਾ ਕਦੇ ਕਦਾਈਂ ਜੇਕਰ ਅਖੌਤੀ ਉੱਚੀ ਜਾਤਾਂ ਵਾਲੇ ਪਾਸੇ ਚਲਿਆ ਵੀ ਜਾਂਦਾ ਤਾਂ ਉਸਦੀ ਝਾੜਝੰਬ ਕਰਕੇ ਮੋੜ ਦਿੱਤਾ ਜਾਂਦਾਤੀਆਂ ਸਭ ਮਨਾਉਂਦੇ ਸਨ, ਪਰ ਕੜਵਾ ਸੱਚ ਇਹੋ ਸੀਤੀਆਂ ਦੀ ਵਿਰਾਸਤ ’ਤੇ ਇਹ ਰਿਸਦਾ ਜ਼ਖਮ ਹੌਲੀ ਹੌਲੀ ਭਰ ਜ਼ਰੂਰ ਰਿਹਾ ਹੈ

ਇਸ ਸਚਾਈ ਦੇ ਮੱਦੇਨਜ਼ਰ ਤਾਂ ਵਿਰਸੇ ਦੀ ਮਾਲਕੀ ਵੀ ਉੱਚ ਜਾਤੀ ਦੇ ਲੋਕ ਹਥਿਆ ਲੈਂਦੇ ਹਨ ਅਤੇ ਆਪਣੀ ਮਨਮਰਜ਼ੀ ਦੀ ਤਸਵੀਰ ਪੇਸ਼ ਕਰਦੇ ਹਨਕੀ ਭੇਦ ਭਾਵ ਦਾ ਪ੍ਰਚਲਨ ਸਾਡੀ ਅਮੀਰ ਵਿਰਾਸਤ ਦਾ ਹਿੱਸਾ ਨਹੀਂ? ਜਾਂ ਫਿਰ ਕੀ ਅਸੀਂ ਇਸ ਅਮੀਰ ਸੱਭਿਆਚਾਰਕ ਵਿਰਸੇ ਦਾ ਅਰਧ-ਸੱਚ ਹੀ ਜਾਣਦੇ ਹਾਂ ਅਤੇ ਉਸ ਨੂੰ ਹੀ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ? ਇਸ ਲਈ ਕਮਜ਼ੋਰ ਵਰਗਾਂ ਦਾ ਵਿਰਸਾ ਅਲੱਗ ਭਾਅ ਮਾਰਨ ਲਗਦਾ ਹੈਅਸੀਂ ਉਸ ਵੱਲ ਧਿਆਨ ਦੇਣਾ ਵੀ ਉਚਿਤ ਨਹੀਂ ਸਮਝਦੇ

ਕੀ ਅਸੀਂ ਆਪਣੀ ਇਹ ਵਿਰਾਸਤ, ਜਿਹੋ ਜਿਹੀ ਵੀ ਹੈ, ਸੰਭਾਲ ਵੀ ਸਕਦੇ ਹਾਂ? ਵਿਰਾਸਤੀ ਵਸਤੂਆਂ ਤਾਂ ਅਜਾਇਬ ਘਰਾਂ ਵਿੱਚ ਸੰਭਾਲ ਸਕਦੇ ਹਾਂ, ਇਮਾਰਤਾਂ ਮੁਰੰਮਤ ਕਰ ਸਕਦੇ ਹਾਂ ਪਰ ਤੀਆਂ ਜਿਹੇ ਤਿਉਹਾਰ ਨੂੰ ਕਿਵੇਂ ਸੰਭਾਲਾਂਗੇ? ਪੰਜਾਬ ਦੀ ਫਸਲੀ ਵੰਨ-ਸੁਵੰਨਤਾ ਸਾਡਾ ਕੁਦਰਤੀ ਵਿਰਸਾ ਸਨ; ਕਣਕ, ਛੋਲੇ, ਜੌਂ, ਕਪਾਹ, ਮੱਕੀ, ਬਾਜਰਾ, ਤਿਲ, ਸਰ੍ਹੋਂ, ਤਾਰਾਮੀਰਾ, ਗੰਨਾ ... ਕੀ ਨਹੀਂ ਹੁੰਦਾ ਸੀ ਸਾਡੀ ਧਰਤੀ ’ਤੇਇਹੋ ਵੰਨ-ਸੁਵੰਨਤਾ ਅਤੇ ਕੁਦਰਤੀ ਵਾਤਾਵਰਣ ਮਿਲਕੇ ਤੀਆਂ ਵਰਗੇ ਤਿਉਹਾਰਾਂ ਦੇ ਜਨਮ ਦਾਤੇ ਸਨਅਸੀਂ ਤਰੱਕੀ ਕਰਨ ਲਈ ਇਹ ਸਭ ਫਸਲਾਂ ਗੁਆ ਲਈਆਂਸਿਰਫ ਕਣਕ ਅਤੇ ਝੋਨਾ ਰਹਿ ਗਿਆਜਿਉਂ ਸਾਡੀ ਫਸਲਾਂ ਦੀ ਵੰਨ-ਸੁਵੰਨਤਾ ਖਤਮ ਹੋਈ, ਉਵੇਂ ਹੀ ਸਾਡੇ ਤਿੱਥ-ਤਿਉਹਾਰ ਬਦਲ ਗਏ ਅਤੇ ਖਤਮ ਹੋਣ ਦੀ ਕਗਾਰ ’ਤੇ ਆ ਗਏਤਕਰੀਬਨ 15 ਸਾਲ ਪਹਿਲਾਂ ਮੈਂ ਇੱਕ ਕਵਿਤਾ ਲਿਖੀ ਸੀ (ਕਦੇ ਕਦਾਈਂ ਯਾਦ ਆਵੇ ਜਦੋਂ ਬਚਪਨ), ਉਸਦੇ ਆਖਰੀ ਬੰਦ ਇਹ ਹਨ;

ਫਿਰ ਇੱਕ ਉੱਠੀ ਲਹਿਰ ਫਿਜ਼ਾਈਂ

ਕਹਿੰਦੇ ਸੀ ਜਿਸ ਹਰਾ ਇਨਕਲਾਬ

ਪੁੱਟ ਕੇ ਸੁੱਟ ਗਈ ਰਹੀੜੇ ਤੇ ਫਰਵਾਹ

ਸਾਰੇ ਥਾਵੇਂ ਝੋਨਾ ਲਾ ਗਈ

ਰੋੜ੍ਹ ਕੇ ਲੈ ਗਈ

ਮੱਕੀ, ਬਾਜਰਾ ਅਤੇ ਕਪਾਹ

ਨਾਉਂ ਨਿਸ਼ਾਨ ਨਾ ਛੱਡਿਆ ਓਹਨੇ

ਮੱਝਾਂ, ਗਊਆਂ, ਬਲਦਾਂ ਦਾ

ਟੱਲੀਆਂ ਦੀ ਅਵਾਜ਼ ਗੁੰਮ ਗਈ

ਭੋਗ ਪੈ ਗਿਆ ਹੇਕਾਂ ਦਾ

ਰਿਸ਼ਤੇ ਸਾਰੇ ਖੋਹੇ ਉਸਨੇ

ਜਿਨ੍ਹਾਂ ਤਾਬ ਨਾ ਝੱਲਿਆ ਸੇਕਾਂ ਦਾ

ਤਰੱਕੀ ਦੀ ਹਨੇਰੀ ਨੇ ਕਰਿਆ ਖਾਤਮਾ

ਇੱਕ ਸੱਭਿਅਤਾ ਦੇ ਭੇਤਾਂ ਦਾ

ਦਰਅਸਲ, ਅਖੌਤੀ ਤਰੱਕੀ ਨੇ ਸਾਡਾ ਸੱਭਿਆਚਾਰ ਬਦਲ ਦਿੱਤਾ ਹੈਜਿਨ੍ਹਾਂ ਨੇ ਵਿਰਸਾ ਸੰਭਾਲਣਾ ਸੀ, ਉਨ੍ਹਾਂ ਨੂੰ ਅਸੀਂ ਪ੍ਰਦੇਸ ਧੱਕ ਦਿੱਤਾ; ਉਹ ਵੀ ਤਰੱਕੀ ਦੇ ਨਾਂ ’ਤੇਸਾਡੇ ਕੁਦਰਤੀ ਵਿਰਸੇ ਦਾ ਕੋਈ ਵੀ ਪੱਖ ਪੁਨਰ ਸੁਰਜੀਤ ਨਹੀਂ ਹੋ ਸਕਦਾਕਿਹੜੇ ਖੇਤਾਂ ਵਿੱਚ ਖਿੜਾਵਾਂਗੇ ਕਪਾਹ ਦੇ ਫੁੱਲ? ਕਿਵੇਂ ਪਵੇਗਾ ਉਨ੍ਹਾਂ ’ਤੇ ਨਿੱਕੀ ਨਿੱਕੀ ਕਣੀ ਦਾ ਮੀਂਹ? ਕਿੱਥੋਂ ਆਵੇਗੀ ਉਹ ਮਿਲਣ ਤਾਂਘ ਜਿਹੜੀ ਖੇਤਾਂ ਵਿੱਚ ਇਕੱਠੇ ਕੰਮ ਕਰਦਿਆਂ ਪੈਦਾ ਹੁੰਦੀ ਸੀ? ਕਿਵੇਂ ਕੋਈ ਧੀ ਆਪਣੇ ਪਿਓ ਨੂੰ ਕਪਾਹ ਦੇ ਫੁੱਲਾਂ ਵਾਲੀ ਰੁੱਤ ਮੁੱਲ ਲੈਣ ਲਈ ਕਹੇਗੀ? ਕਿੱਥੋਂ ਲਿਆਵਾਂਗੇ ਉਹ ਸ਼ਿਵ ਕੁਮਾਰ ਬਟਾਲਵੀ ਜਿਹੜਾ ਲਿਖ ਸਕਦਾ ਸੀ; ਸਾਨੂੰ ਉਹ ਰੁੱਤ ਲੈ ਦੇ ਮੁੱਲ ਵੇ ਧਰਮੀ ਬਾਬਲਾ, ਜਦੋਂ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ ...?ਕੈਂਠਾ, ਤੁਰ੍ਹਲੇ ਵਾਲੀ ਪੱਗ, ਚਾਦਰੇ ਨਾਲ ਤਿੱਲੇ ਵਾਲੀ ਨੋਕਦਾਰ ਜੁੱਤੀ ਪਾਉਂਦਾ ਜੁੱਸੇ ਵਾਲਾ ਲਾਸਾਨੀ ਪੰਜਾਬੀ ਜਵਾਨ ਕਿੱਥੋਂ ਲਿਆਵੋਂਗੇ?ਵਿਸ਼ਵ ਸੁੰਦਰੀਆਂ ਨੂੰ ਮਾਤ ਪਾਉਂਦੀਆਂ ਸਿਰ ਤੇ ਸੱਗੀ-ਫੁੱਲ, ਗਲੀਂ ਜ਼ੰਜੀਰੀਆਂ, ਚੂੜੀਆਂ ਨਾਲ ਭਰੇ ਗੁੱਟ ਵਾਲੀਆਂ ਮੁਟਿਆਰਾਂ ਕਿੱਥੋਂ ਲਿਆਵਾਂਗੇ? ਇਸੇ ਲਈ ਤਾਂ ਤਸਵੀਰ ਵਿੱਚ ਕਿਤੇ ਕੋਈ ਦ੍ਰਖਤ, ਕੋਈ ਟੋਭਾ, ਕੋਈ ਗਿੱਧਾ ਪਾਉਂਦੀਆਂ ਕੁੜੀਆਂ ਦੀ ਢਾਣੀ ਜਾਂ ਪੀਂਘਾਂ ਝੂਟਦੀਆਂ ਮੁਟਿਆਰਾਂਨਜ਼ਰ ਨਹੀਂ ਆ ਰਹੀਆਂ ਸਨ; ਨਾ ਹੀ ਕਿਸੇ ਦੇ ਸੱਗੀ-ਫੁੱਲ ਅਤੇ ਮੀਢੀਆਂ ਗੁੰਦੀਆਂ ਦਿਸ ਰਹੀਆਂ ਹਨ

ਸਾਡੇ ਵਿਦਵਾਨ ਸਿਆਸੀ ਆਗੂਆਂ ਨੇ ਅਜਿਹੀ ਹਰੀ-ਕ੍ਰਾਂਤੀ ਲਿਆਂਦੀ ਕਿ ਸਾਡਾ ਵਿਰਸਾ ਹੀ ਖਾ ਗਈਅਸੀਂ ਇਹ ਦੀਵਾਰ ’ਤੇ ਲਿਖਿਆ ਸੱਚ ਕਿਉਂ ਨਹੀਂ ਦੇਖ ਸਕਦੇ ਕਿ ਤਰੱਕੀ ਦੇਵੀ ਦੀ ਪੂਜਾ ਕਰਦੇ ਕਰਦੇ ਅਸੀਂ ਆਪਣਾ ਵਿਰਸਾ ਗੁਆ ਰਹੇ ਹਾਂ? ਅੱਜ ਵਿਦਵਾਨ ਸਿਆਸਤਦਾਨ ਅਤੇ ਉਨ੍ਹਾਂ ਦੇ ਪਰਿਵਾਰ ਤੀਆਂ ਦਾ ਵਿਰਸਾ ਸੰਭਾਲਣ ਦੀ ਗੱਲ ਕਰ ਰਹੇ ਹਨਸਾਡਾ ਮਨੋਵਿਗਿਆਨ ਵੀ ਕਮਾਲ ਦਾ ਹੈਅਸੀਂ ਦੂਰਦਸ਼ਤਾ ਤੋਂ ਕੰਮ ਨਹੀਂ ਲਿਆਕੀ ਇਹ ਵੀ ਤੱਥ ਵਿਚਾਰਨਯੋਗ ਨਹੀਂ ਹੈ ਕਿ ਦੂਰਦਰਸ਼ਤਾ ਸਾਡਾ ਵਿਰਸਾ ਹੀ ਨਹੀਂ ਬਣ ਸਕੀ?

ਅਸੀਂ ਵਿਰਸਾ ਬਚਾਉਣ ਅਤੇ ਇਸਦੀਆਂ ਬਣਾਉਟੀ ਝਲਕਾਂ ਦਿਖਾ ਕੇ ਖੁਸ਼ ਹੋ ਰਹੇ ਹਾਂਹਾਲ ਕਮਰੇ ਵਿੱਚ ਕਿੰਨੀ ਕੁ ਉੱਚੀ ਪੀਂਘ ਚੜ੍ਹ ਸਕਦੀ ਹੈ, ਅਸੀਂ ਸਾਰੇ ਕਿਆਸ ਕਰ ਸਕਦੇ ਹਾਂਵਿਰਸਾ ਸੰਭਾਲਣ ਦੀ ਕੋਸ਼ਿਸ਼ ਨਕਲ ਉਤਾਰ ਕੇ ਨਹੀਂ ਹੋ ਸਕਦੀ, ਉਸਦਾ ਸੱਚ ਜੀਅ ਕੇ ਹੋ ਸਕਦੀ ਹੈਉਹ ਵਾਤਾਵਰਣ, ਜਿਸ ਵਿੱਚ ਉਹ ਵਿਰਸਾ ਵਿਕਸਿਤ ਹੋਇਆ, ਹੁਣ ਵਾਪਸ ਖੜ੍ਹਾ ਨਹੀਂ ਹੋ ਸਕਦਾਹਰ ਪਿੰਡ ਵਿੱਚ ਇੱਕ ਵੱਡਾ ‘ਤੀਆਂ ਘਰ’ ਉਸਾਰ ਕੇ ਬੁੱਤਾ ਸਾਰ ਲੈਣਾ ਚਾਹੀਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author