ਮੈਂ ਉਨ੍ਹਾਂ ਦੀ ਸ਼ਖਸੀਅਤ ਨੂੰ ਖੜੂਸ ਤਾਂ ਨਹੀਂ ਕਹਿੰਦਾ ਪਰ ਉਹ ਢੀਠ ਅਤੇ ਜ਼ਿੱਦੀ ਕਿਸਮ ਦੇ ਇਨਸਾਨ ਸਨ। ਦੂਸਰਿਆਂ ਦਾ ਹੱਕ ...
(10 ਮਈ 2024)

 

ਪੂਰੇ ਪੰਜਾਹ ਸਾਲ ਬਾਅਦ ਪਤਾ ਨਹੀਂ ਇਹ ਕਹਾਣੀ ਕਿਉਂ ਯਾਦ ਆ ਗਈਟਰੇਨਿੰਗ ਤੋਂ ਆ ਕੇ ਜਦੋਂ ਮੈਂ ਸੰਸਥਾ ਦੇ ਮੁਖੀ ਨੂੰ ਵਰਦੀ ਵਿੱਚ ਸਲੂਟ ਮਾਰਿਆ ਤਾਂ ਘੁਸਮੁਸੀ ਜਿਹੀ ਹਾਸੀ ਹੱਸ ਕੇ ਕਹਿਣ ਲੱਗੇ, “ਦੇਖਿਆ! ਬਣਾ ’ਤਾ ਨਾ ਤੁਹਾਨੂੰ ਲ …. ਫ …. ਟੈ … .ਣ।” ਮੈਂ ਉੱਤੋਂ ਉੱਤੋਂ ਸ਼ੁਕਰੀਆ ਅਦਾ ਕਰ ਰਿਹਾ ਸੀ ਅਤੇ ਅੰਦਰੋਂ ਮਜਬੂਰੀ ਵੱਸ ਬਣਾਏ ਲਫਟੈਣ ਲਈ ਸਬਾਸ਼ੀ ਲੈਂਦੇ ਪ੍ਰਿੰਸੀਪਲ ’ਤੇ ਹੱਸ ਰਿਹਾ ਸੀਉਨ੍ਹਾਂ ਖੇਡ ਤਾਂ ਖੇਡੀ ਪਰ ਗੋਲ ਨਾ ਕਰ ਸਕੇ

ਮੈਂ ਉਨ੍ਹਾਂ ਦੀ ਸ਼ਖਸੀਅਤ ਨੂੰ ਖੜੂਸ ਤਾਂ ਨਹੀਂ ਕਹਿੰਦਾ ਪਰ ਉਹ ਢੀਠ ਅਤੇ ਜ਼ਿੱਦੀ ਕਿਸਮ ਦੇ ਇਨਸਾਨ ਸਨਦੂਸਰਿਆਂ ਦਾ ਹੱਕ ਮਾਰਨਾ ਉਨ੍ਹਾਂ ਦੀ ਉੱਘੜਵੀਂ ਬਿਰਤੀ ਸੀਉਹ ਪ੍ਰਿੰਸੀਪਲ ਦੀ ਕੁਰਸੀ ਦੇ ਯੋਗ ਨਾ ਹੁੰਦੇ ਹੋਏ ਵੀ ਯੋਗ ਹੋ ਗਏ ਸਨਵਿਸ਼ੇ ਦਾ ਗਿਆਨ ਭਾਵੇਂ ਆਮ-ਪੱਧਰ ਦਾ ਹੁੰਦਾ ਪਰ ਕੌਮੀ ਸੈਮੀਨਾਰ ਵੀ ਉਹ ਆਪ ਅਟੈਂਡ ਕਰਦੇ ਜਦੋਂ ਕਿ ਵਿਸ਼ੇ ਦੇ ਮਾਹਰ ਸੰਸਥਾ ਵਿੱਚ ਅਧਿਆਪਨ ਕਰ ਰਹੇ ਹੁੰਦੇਭਾਸ਼ਣ ਉਹ ਲਾਇਬ੍ਰੇਰੀਅਨ ਚਮਚੇ ਕੋਲੋਂ ਲਿਖਵਾ ਲੈਂਦੇਬਹਿਸ ਕਿਵੇਂ ਕਰਦੇ, ਰੱਬ ਹੀ ਜਾਣਦਾ ਹੈ

ਉਹ ਆਪਣੇ ਇੱਕ ਚਹੇਤੇ ਦੇ ਮੋਢੇ ’ਤੇ ਸਟਾਰ ਲਗਵਾਉਣ ਲਈ ਉਤਾਵਲੇ ਸਨਸੰਸਥਾ ਵਿੱਚ ਐੱਨ ਸੀ ਸੀ ਯੂਨਿਟ ਸ਼ੁਰੂ ਕਰਵਾ ਚੁੱਕੇ ਸਨਇਹ ਜਾਣਦੇ ਹੋਏ ਕਿ ਐੱਨ ਸੀ ਸੀ ਡਾਇਰੈਕਟੋਰੇਟ ਦੇ ਅਗਾਊਂ ਭੇਜੇ ਪੱਤਰ ਮੁਤਾਬਿਕ ਉਹ ਚਹੇਤਾ ਸ਼ਰਤਾਂ ਪੂਰੀਆਂ ਨਹੀਂ ਕਰਦਾ ਫਿਰ ਵੀ ਆਰਜ਼ੀ ਅਫਸਰ ਵਜੋਂ ਉਸ ਦੀ ਨਿਯੁਕਤੀ ਵੀ ਕਰਵਾ ਚੁੱਕੇ ਸਨਅੱਗੇ ਕੋਈ ਤਿਕੜਮ ਬਾਰੇ ਸੋਚ ਰੱਖਿਆ ਹੋਵੇਗਾਡਾਇਰੈਕਟੋਰੇਟ ਨੇ ਐੱਨ ਸੀ ਸੀ ਅਫਸਰ ਦੀ ਚੋਣ ਲਈ ਘੱਟੋ ਘੱਟ ਦੋ ਨਾਂਵਾਂ ਦੀ ਸਿਫਾਰਸ਼ ਕਰਨ ਲਈ ਕਿਹਾਸਾਹਿਬ ਨੇ ਆਪਣੇ ਚਹੇਤੇ ਦੇ ਨਾਂ ਨਾਲ ਇੱਕ ਅਜਿਹੇ ਸ਼ਖਸ ਦਾ ਨਾਂ ਭੇਜਿਆ, ਜਿਹੜਾ ਛੇਵੀਂ ਪਾਸ ਸੀ ਅਤੇ ਛਿਆਲੀ ਨੂੰ ਢੁਕ ਚੁੱਕਿਆ ਸੀਉਹ ਫੌਜ ਦਾ ਸਿਪਾਹੀ ਵੀ ਭਰਤੀ ਨਹੀਂ ਹੋ ਸਕਦਾ ਸੀਉਨ੍ਹਾਂ ਦੇ ਚਹੇਤੇ ਕੋਲ ਭਾਵੇਂ ਗ੍ਰੈਜੂਏਸ਼ਨ ਦੀ ਡਿਗਰੀ ਸੀ ਪਰ ਉਹ ਫਿਜ਼ੀਕਲ ਇੰਸਟਰੱਕਟਰ ਹੋਣ ਕਰਕੇ ਐੱਨ ਸੀ ਸੀ ਅਫਸਰ ਨਹੀਂ ਬਣ ਸਕਦਾ ਸੀਚੋਣ ਕਰਨ ਵਾਲੇ ਫੌਜ ਦੇ ਬੋਰਡ ਨੇ ਦੋਵੇਂ ਨਾਂ ਰੱਦ ਕਰਕੇ ਹੋਰ ਨਵੇਂ ਨਾਂ ਭੇਜਣ ਲਈ ਕਿਹਾਸਾਹਿਬ ਨੇ ਉਲਟਾ ਚਿੱਠੀ ਲਿਖ ਦਿੱਤੀ ਕਿ ਪਹਿਲਾਂ ਵਾਲੇ ਉਮੀਦਵਾਰਾਂ ਨੂੰ ਹੀ ਵਿਚਾਰਿਆ ਜਾਵੇਦਾਲ ਵਿੱਚ ਕੁਝ ਕਾਲ਼ਾ ਹੈ ਤਾਂ ਉਹ ਸਮਝ ਹੀ ਗਏ ਹੋਣੇ ਨੇਉਨ੍ਹਾਂ ਨੇ ਪ੍ਰਿੰਸੀਪਲ ਨੂੰ ਅਜਿਹੀ ਦੁਰਗੰਧ ਭਰੀ ਚਿੱਠੀ ਲਿਖੀ ਕਿ ਗੰਧ ਸੰਸਥਾ ਦੇ ਕੋਨੇ ਕੋਨੇ ਤਕ ਫੈਲ ਗਈਪਹਿਲਾਂ ਵਾਲੀ ਕਾਰਵਾਈ ਦੀ ਜਿਸ ਨੂੰ ਭਿਣਕ ਵੀ ਨਹੀਂ ਸੀ, ਉਸ ਨੂੰ ਵੀ ਨਿੱਛਾਂ ਆਉਣ ਲੱਗੀਆਂਸਭ ਹੱਸ ਰਹੇ ਸਨਉਮੀਦਵਾਰ ਮੂੰਹ ਲੁਕਾਉਂਦੇ ਫਿਰ ਰਹੇ ਸਨਸਾਹਿਬ ਹੁਣ ਕੀ ਕਰਨ?

ਤੱਥ ਇਹ ਸੀ ਕਿ ਸੰਸਥਾ ਵਿੱਚ ਦੋ ਲੈਕਚਰਾਰ ਅਜਿਹੇ ਸਨ ਜਿਹੜੇ ਐੱਮ ਐੱਸ ਸੀ ਦੀ ਯੋਗਤਾ ਰੱਖਦੇ ਸਨਮੇਰੇ ਕੋਲ ਤਾਂ ਐੱਨ ਸੀ ਸੀ ਦਾ ਬੀ-ਸਰਟੀਫਿਕੇਟ ਵੀ ਸੀਸਾਡੀ ਦੋਵਾਂ ਦੀ ਅਯੋਗਤਾ ਇਹ ਸੀ ਕਿ ਅਸੀਂ ਦੋਵੇਂ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਸਾਂਉਨ੍ਹਾਂ ਦੀ ਬਿਰਤੀ ਤੋਂ ਵੱਡੇ ਪੱਧਰ ’ਤੇ ਹੋ ਰਹੇ ਨੁਕਸਾਨ ਅਤੇ ਸੰਸਥਾ ਵਿੱਚ ਫੈਲ ਰਹੀ ਬੇਚੈਨੀ ਬਾਰੇ ਅਕਸਰ ਟਿੱਪਣੀ ਕਰਦੇ ਰਹਿੰਦੇ ਸੀਪ੍ਰਿੰਸੀਪਲ ਸਾਹਿਬ ਸਾਡੇ ਮੋਢਿਆਂ ’ਤੇ ਸਟਾਰ ਕਿਉਂ ਲਗਵਾਉਂਦੇ?

ਮੇਰੇ ਬੜਬੋਲੇ ਸੁਭਾਅ ਨੇ ਉਨ੍ਹਾਂ ਨੂੰ ਮੇਰੇ ਨਾਲ ਕਾਫੀ ਨਰਾਜ਼ ਕਰ ਛੱਡਿਆ ਸੀਉਨ੍ਹਾਂ ਮੇਰੇ ਦੂਸਰੇ ਸਾਥੀ ਨੂੰ ਬੁਲਾਇਆਉਸ ਦੀ ਡਿਊਟੀ ਲਗਾਈ ਗਈ ਕਿ ਉਹ ਮੈਨੂੰ ਇਸ ਗੱਲ ’ਤੇ ਰਜ਼ਾਮੰਦ ਕਰੇ ਕਿ ਮੈਂ ਆਪਣਾ ਨਾਂ ਭੇਜਣ ਦੀ ਸਹਿਮਤੀ ਦੇ ਦੇਵਾਂਇਹ ਰਾਜ਼ ਉਸ ਨੇ ਮੇਰੇ ਨਾਲ ਸਾਂਝਾ ਕਰ ਲਿਆ ਸੀ ਅਤੇ ਇਹ ਵੀ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਮੈਂ ਛੇਤੀ ਕਰਕੇ ਹਾਮੀ ਨਾ ਭਰਾਂਮੇਰੇ ਸਾਥੀ ਦੀ ਅਜਿਹੀ ਅਫਸਰੀ ਵਿੱਚ ਕੋਈ ਦਿਲਚਸਪੀ ਨਹੀਂ ਸੀਉਂਝ ਵਰਦੀ ਵਾਲੀ ਕੋਈ ਵੀ ਨੌਕਰੀ ਕਰਨ ਦਾ ਮੇਰਾ ਇਰਾਦਾ ਵੀ ਬਿਲਕੁਲ ਨਹੀਂ ਸੀ

ਉਨ੍ਹਾਂ ਦਿਨਾਂ ਵਿੱਚ ਫੌਜ ਦੇ ਅਫਸਰਾਂ ਦੀ ਬੜੀ ਕਦਰ ਹੋਣ ਕਰਕੇ ਫਿਰ ਵੀ ਮੈਂ ਮਨ ਹੀ ਮਨ ਸੋਚਣ ਲੱਗਾ ਕਿ ਕੋਈ ਮਾੜਾ ਨਹੀਂ ਜੇਕਰ ਐੱਨ ਸੀ ਸੀ ਅਫਸਰ ਬਣਿਆ ਜਾ ਸਕੇਪੰਝੱਤਰ ਰੁਪਏ ਮਹੀਨਾ ਤਨਖਾਹ ਮਿਲੇਗੀ, ਜਿਹੜੀ ਉਸ ਵੇਲੇ ਚੰਗੀ ਰਕਮ ਮੰਨੀ ਜਾਂਦੀ ਸੀ ਕੈਂਪ ਤੇ ਫੌਜ ਦੇ ਨਿਯਮ ਮੁਤਾਬਿਕ ਲਫਟੈਣ ਦੀ ਤਨਖਾਹ ਮਿਲੇਗੀਫੌਜ ਦੀ ਕੰਟੀਨ ਤੋਂ ਸਸਤੀਆਂ ਵਸਤਾਂ ਖਰੀਦ ਸਕਾਂਗੇ ਆਦਿਦਰਅਸਲ ਇਨ੍ਹਾਂ ‘ਸਸਤੀਆਂ ਚੀਜ਼ਾਂ’ ਕਰਕੇ ਹੀ ਤਾਂ ਸਭ ਪੁਆੜਾ ਸੀਫੌਜੀ ‘ਰੰਮ ਅਤੇ ਵਿਸਕੀ’ ਵੀ ਸਸਤੇ ਰੇਟ ’ਤੇ ਖਰੀਦ ਸਕਦੇ ਸਨ

ਹੌਲੀ ਹੌਲੀ ਮੇਰੀ ਨਬਜ਼ ਟੋਹੀ ਜਾਣ ਲੱਗੀਸਭ ਇਹ ਗੱਲ ਸਮਝ ਚੁੱਕੇ ਸਨ ਕਿ ਪ੍ਰਿੰਸੀਪਲ ਸਾਹਿਬ ਕਸੂਤੇ ਫਸੇ ਹੋਏ ਨੇ ਅਤੇ ਮੈਂ ਹੀ ਇਸ ਵੇਲੇ ਉਨ੍ਹਾਂ ਲਈ ਮਦਦਗਾਰ ਸਾਬਤ ਹੋ ਸਕਦਾ ਹਾਂਆਖਰਕਾਰ ਮੈਂ ਐੱਨ ਸੀ ਸੀ ਅਫਸਰ ਦੀ ਟ੍ਰੇਨਿੰਗ ਲਈ ਦਿੱਲੀ ਤੋਂ ਨਾਗਪੁਰ ਜਾਂਦੀ ਜੀ ਟੀ ਐਕਸਪ੍ਰੈੱਸ ਵਿੱਚ ਬੈਠ ਹੀ ਗਿਆ

ਟਰੇਨਿੰਗ ਪੂਰੀ ਕਰਨ ਉਪਰੰਤ ਬੱਸ ਇਹੋ ਇੱਕ ਦਿਨ ਸੀ ਜਦੋਂ ਮੈਂ ਉਨ੍ਹਾਂ ਨੂੰ ਸੈਲੂਟ ਕਰ ਸਕਿਆ ਸਾਂਬਾਅਦ ਵਿੱਚ ਦੇਖਿਆ ਕਿ ਸਾਹਿਬ ਨੂੰ ਐੱਨ ਸੀ ਸੀ ਦੀਆਂ ਗਤੀਵਿਧੀਆਂ ਨਾਲ ਭੋਰਾ ਵੀ ਸਰੋਕਾਰ ਨਹੀਂ ਸੀ

ਹਰ ਦੂਸਰੇ ਮੌਕੇ ਜਦੋਂ ਵੀ ਸੈਲੂਟ ਲਈ ਹੱਥ ਉੱਪਰ ਉੱਠਦਾ ਤਾਂ ਉਨ੍ਹਾਂ ਦੀ ਬਿਰਤੀ ਇਸ ਨੂੰ ਫੜ ਕੇ ਸਾਵਧਾਨ ਪੁਜ਼ੀਸ਼ਨ ’ਤੇ ਲੈ ਆਉਂਦੀ ਸੀਅੱਜ ਸਾਹਿਬ ਜਿਹੀ ਮਾਨਸਿਕਤਾ ਸਮਾਜ ਵਿੱਚ ਇੰਨੀ ਪਣਪ ਰਹੀ ਹੈ ਕਿ ਯੋਗ ਅਤੇ ਸ਼ਰੀਫ ਇਨਸਾਨ ਨੂੰ ਰੁਜ਼ਗਾਰ ਹਾਸਲ ਕਰਨਾ ਮੁਸ਼ਕਿਲ ਹੋ ਗਿਆ ਹੈਸ਼ਾਇਦ ਇਸ ਹਾਲਤ ਨੇ ਹੀ ਪੰਜਾਹ ਸਾਲ ਪਹਿਲਾਂ ਦੀ ਇਹ ਘਟਨਾ ਯਾਦ ਕਰਵਾ ਦਿੱਤੀ ਸੀ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5287)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author