JagroopSingh3ਮੈਂ ਤੁਹਾਡੇ ਦਫਤਰ, ਫੈਕਟਰੀ ਜਾਂ ਘਰ ਬਿਨਾਂ ਤੁਹਾਡੀ ਆਗਿਆ ਦੇ ਅੰਦਰ ਆ ਸਕਦਾ ਹਾਂਫਰੋਲਾ ਫਰੋਲੀ ਵੀ ਕਰ ...
(5 ਨਵੰਬਰ 2023)


ਮੇਰੇ ਚਾਚਾ ਜੀ ਨੂੰ ਸਾਰੇ ‘ਫੌਜੀ’ ਕਹਿਕੇ ਬੁਲਾਉਂਦੇ ਸਨ
ਮੇਰੇ ਬਾਲ ਮਨ ਨੂੰ ਸਮਝ ਨਾ ਆਉਂਦਾ ਕਿ ਉਸ ਨੂੰ ਉਸ ਦੇ ਨਾਉਂ ਨਾਲ ਕਿਉਂ ਨੀ ਬੁਲਾਇਆ ਜਾਂਦਾਫੇਰ ਇੱਕ ਦਿਨ ਪਿਤਾ ਜੀ ਨੇ ਦੱਸਿਆ, “ਬੇਟਾ! ਤੇਰਾ ਚਾਚਾ ਫੌਜੀ ਐ, ਫੌਜ ਲੜਾਈ ਲੜਦੀ ਐਤੇਰੇ ਜਨਮ ਆਲੇ ਸਾਲ ਹੱਲੇ ਪਏ ਸਨ ਤੇ ਉਹ ਉਸ ਸਾਲ ਭਰਤੀ ਹੋ ਗਿਆ ਸੀਉਦੋਂ ਭਰਤੀ ਦਾ ਮਤਲਬ ਫੌਜ ਵਿੱਚ ਭਰਤੀ ਹੋਣਾ ਹੁੰਦਾ ਸੀ, ਪੁਲਿਸ ਵਿੱਚ ਨਹੀਂਅਸੀਂ ਤੇਰੇ ਜਨਮ ਦੀ ਖਬਰ ਦੀ ਚਿੱਠੀ ਪਾਈ ਸੀ ਜਦੋਂ ਉਹ ਰੰਗਰੂਟੀ ਪਾਸ ਕਰਕੇ ਛੁੱਟੀ ਆਇਆ, ਉਸ ਨੇ ਤੇਰੇ ਜਨਮ ਦੀ ਬਹੁਤ ਖੁਸ਼ੀ ਮਨਾਈ ਸੀ... ”

ਕਈ ਵਰ੍ਹੇ ਮੈਂ ਚਾਚਾ ਜੀ ਨੂੰ ਛੁੱਟੀ ਆਉਣ ਵੇਲੇ ਫੌਜੀ ਵਰਦੀ ਵਿੱਚ ਦੇਖਕੇ ਹੈਰਾਨ ਹੁੰਦਾ ਰਿਹਾ। ਫੌਜ ਕਿਹੋ ਜਿਹੀ ਹੁੰਦੀ ਹੋਵੇਗੀ, ਮੈਂ ਆਪਣੇ ਦਿਮਾਗੀ ਵਿੱਚ ਨਕਸ਼ਾ ਬਣਾਉਂਦਾ ਰਹਿੰਦਾਉਦੋਂ ਮੈਂ ਕੋਈ ਤੇਰ੍ਹਾਂ ਕੁ ਸਾਲ ਦਾ ਹੋਵਾਂਗਾ, ਜਦੋਂ ਚਾਚਾ ਹਮੇਸ਼ਾ ਲਈ ਫੌਜ ਛੱਡ ਕੇ ਘਰ ਆ ਗਿਆਹੁਣ ਉਹ ‘ਰਿਜ਼ਰਵ’ ਫੌਜੀ ਬਣ ਗਿਆ ਸੀਹਰ ਸਾਲ ਇੱਕ ਮਹੀਨਾ ਉਹ ਫੌਜ ਦੀ ਛਾਉਣੀ ‘ਮੇਰਟ’ ਲਾ ਕੇ ਆਉਂਦਾ

ਚਾਚਾ ਜੀ ਮੇਰੇ ਮਾਸੜ ਵੀ ਸਨਉਨ੍ਹਾਂ ਦੇ ਆਪਣਾ ਬੱਚਾ ਨਾ ਹੋਣ ਕਰਕੇ ਉਹ ਮੈਨੂੰ ਬਹੁਤ ਲਾਡ ਪਿਆਰ ਕਰਦੇਅਕਸਰ ਕਹਿੰਦੇ, “ਪੁੱਤ, ਪੜ੍ਹਿਆ ਕਰ ਦੱਬ ਕੇਤੈਨੂੰ ਮੈਂ ਲਫਟੈਣ ਬਣਾਉਣੈ … ਉਸ ਦਾ ਫੌਜੀ ਅਫਸਰੀ ਤੋਂ ਪ੍ਰਭਾਵਤ ਹੋਣਾ ਕੁਦਰਤੀ ਸੀਉਨ੍ਹਾਂ ਦਿਨਾਂ ਦੇ ਸਮਾਜ ਵਿੱਚ ਫੌਜੀ ਦੀ ਚੰਗੀ ਇੱਜ਼ਤ ਸੀਸਰਕਾਰੇ ਦਰਬਾਰੇ ਉਸ ਦੀ ਪੁੱਛ ਸੀਪੰਜਾਬ ਵਿੱਚ ਤਾਂ ਮੁਟਿਆਰਾਂ ਵਿਆਹਾਂ ਵੇਲੇ ਇਹ ਗੀਤ ਗਾਉਂਦੀਆਂ ਸਨ, “ਵਸਣਾ ਫੌਜੀ ਦੇ ਭਾਵੇਂ ਸਣੇ ਬੂਟ ਲੱਤ ਮਾਰੇ ਸਾਡੀ ਫੌਜਣ ਮਾਸੀ ਦਾ ਘਰ-ਗੁਆਂਢ ਵਿੱਚ ਵੱਖਰਾ ਹੀ ਨਖਰਾ ਸੀ

ਘਰ ਵਿੱਚ ਤਾਂ ਪਹਿਲਾਂ ਹੀ ਗਰੀਬੀ ਛਾਉਣੀ ਪਾਈ ਬੈਠੀ ਸੀ, ਚਾਚਾ ਜੀ ਦੇ ਵਾਪਸ ਆਉਣ ਨਾਲ ਸਮੱਸਿਆ ਹੋਰ ਵਧ ਗਈਉਨ੍ਹਾਂ ਸ਼ਹਿਰ ਵਿੱਚ ਸਬਜ਼ੀ ਦੀ ਦੁਕਾਨ ਕਰ ਲਈਕਿਸੇ ਕਾਰਨ ਉਹ ਦੁਕਾਨ ਬੰਦ ਹੋ ਗਈਹੁਣ ਤਕ ਪਰਿਵਾਰ ਮੈਨੂੰ ਕਾਲਜ ਅੰਦਰ ਦਾਖਲ ਕਰਾ ਚੁੱਕਿਆ ਸੀਫੇਰ ਚਾਚਾ ਜੀ ਨੇ ਸਾਇਕਲਾਂ ਦੇ ਪੰਚਰ ਲਾਉਣਾ ਅਤੇ ਫੇਰੀ ਲਾ ਕੇ ਸਬਜ਼ੀ ਵੇਚਣਾ ਸ਼ੁਰੂ ਕਰ ਦਿੱਤਾਗਰਮੀ ਦੀਆਂ ਛੁੱਟੀਆਂ ਵਿੱਚ ਮੈਂ ਉਨ੍ਹਾਂ ਨਾਲ ਹੱਥ ਵਟਾਉਂਦਾਮੇਰੀ ਅਗਲੀ ਕਲਾਸ ਲਈ ਪੈਸੇ ਇਕੱਠੇ ਕਰਦੇਹਰ ਕਲਾਸ ਪਾਸ ਕਰਨ ’ਤੇ ਉਹ ਮਿਲਟਰੀ ਕੰਟੀਨ ਤੋਂ ਰੰਮ ਲਿਆ ਕੇ ਪਾਰਟੀ ਕਰਦੇਖੁਸ਼ ਹੋਇਆ ਉਹ ਕਹਿੰਦਾ, “ਮੇਰਾ ਭਤੀਜਾ ਹਰ ਸਾਲ ਫਸਟ ਆਉਂਦੈ! … ਅਸੀਂ ਇਹਨੂੰ ਲਫਟੈਣ ਬਣਾਵਾਂਗੇ …

ਸਾਲ ਬੀਤਦੇ ਗਏਮੇਰਾ ਫੌਜ ਵਿੱਚ ਜਾਣ ਦਾ ਕੋਈ ਮਨ ਨਾ ਬਣਿਆਮੈਂ ਸਰੀਰ ਦਾ ਅਕਹਿਰਾ ਵੀ ਰਹਿ ਗਿਆ ਸੀਭੁੱਖ ਤੇ ਗਰੀਬੀ ਕਿਹੜੇ ਡੌਲੇ ਬਣਾਉਂਦੀ ਸੀਸਾਰੇ ਪਰਿਵਾਰ ਅਤੇ ਚਾਚੇ ਭਤੀਜੇ ਦੀ ਮਿਹਨਤ ਕਰਕੇ ਮੈਂ ਪ੍ਰੋਫੈਸਰ ਬਣ ਗਿਆ

ਸਤੰਬਰ 1969 ਦੇ ਦਿਨ ਸਨਕੱਚੇ ਕੋਠੇ ਵਿੱਚ ਮੈਨੂੰ ਸਿਰ ਫੜ ਕੇ ਬੈਠੇ ਨੂੰ ਦੇਖ ਕੇ ਚਾਚਾ ਜੀ ਪੁੱਛਣ ਲੱਗੇ, “ਕੀ ਗੱਲ ਪ੍ਰੋਫੈਸਰ ਐਨਾ ਢਿੱਲਾ ਜਿਹਾ ਕਿਵੇਂ ਬੈਠਾ?”

ਮੈ ਕਿਹਾ, “ਚਾਚਾ ਜੀ, ਗਿਆਰ੍ਹਵੀਂ ਜਮਾਤ ਦਾ ਪਰਚਾ ਸੈੱਟ ਕਰਕੇ ਹਟਿਆਂ ਪਰ ਮੈਨੂੰ ਲਗਦਾ ਹੈ ਪਰਚਾ ਔਖਾ ਪਾਇਆ ਗਿਆ ਪੇਂਡੂ ਮੁੰਡਿਆਂ ਨੂੰ ਹੱਲ ਕਰਨਾ ਔਖਾ ਹੋ ਜੂਇਸ ਲਈ ਸੋਚ ਰਿਹਾ ਹਾਂ ਕਿ ਕੁਝ ਬਦਲ ਦਿਆਂ

ਚਾਚਾ ਜੀ ਇੱਕ ਦਮ ਬੋਲ ਪਏ, “ਮੇਰੀ ਗੱਲ ਪੱਲੇ ਬੰਨ੍ਹ ਲੈ, ਜਿੱਥੇ ਕਲਮ ਫਿਰਗੀ ਉਹਨੂੰ ਬਦਲਣਾ ਨੀ, ਕੁਛ ਹੋ ਜਾਏ ਭਾਵੇਂ

ਮੈਂ ਕੁਝ ਪਲ ਸੋਚਿਆ ਤੇ ਚਾਚਾ ਜੀ ਦੀ ਗੱਲ ’ਤੇ ਅਮਲ ਕਰ ਗਿਆਪੇਪਰ ਸੈੱਟ ਕਰਨ ਦੀ ਕਲਾ ਤਾਂ ਸਮੇਂ ਨਾਲ ਹੀ ਆਈ ਪਰ ਚਾਚਾ ਜੀ ਦੀ ਨਸੀਹਤ ਇੱਕ ਵਡਮੁੱਲਾ ਸਬਕ ਜ਼ਰੂਰ ਸਿਖਾ ਗਈ ਸੀਕਲਮ ਚਲਾਉਣ ਤੋਂ ਪਹਿਲਾਂ ਸੋਚ-ਵਿਚਾਰ ਕਰਨਾ ਜ਼ਰੂਰੀ ਹੁੰਦਾ ਹੈਪੇਪਰ ਮੈਨੂੰ ਵਿਦਿਆਰਥੀਆਂ ਦੇ ਵਿਸ਼ੇ ਬਾਰੇ ਗਿਆਨ ਦੇ ਪੱਧਰ ਦੀ ਜਾਣਕਾਰੀ ਦੇ ਗਿਆ ਸੀ

ਮੇਰੀ ਪ੍ਰੋਫੈਸਰੀ ਤੇ ਪਰਿਵਾਰ ਦਾ ਕੋਈ ਜੀਅ ਖੁਸ਼ ਨਹੀਂ ਸੀਉਨ੍ਹਾਂ ਲਈ ਡੀਸੀ ਜਾਂ ਐੱਸਪੀ ਹੀ ਮਾਅਨੇ ਰੱਖਦੇ ਸਨਉਹ ਕਹਿਣ ਡੀਸੀ ਲੱਗ ਕੇ ਦਿਖਾ, ਫੇਰ ਮੰਨਾਂਗੇ ਤੇਰੀ ਪੜ੍ਹਾਈ ਨੂੰਵਿਆਹੇ-ਵਰੇ ਨੂੰ ਫੇਰ ਕਿਤਾਬਾਂ ਚੁੱਕਣੀਆਂ ਪਈਆਂਉਨ੍ਹਾਂ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਨਾ ਮੇਰਾ ਇਖਲਾਕੀ ਫਰਜ਼ ਸੀਉਨ੍ਹਾਂ ਦਾ ਅਸ਼ੀਰਵਾਦ, ਅਰਦਾਸਾਂ ਸਦਕਾ ਮੈਂ ਯੂਪੀਐੱਸਸੀ ਦੇ ਮੁਕਾਬਲੇ ਦੇ ਇਮਿਤਹਾਨ ਰਾਹੀਂ ਚੁਣਿਆ ਗਿਆਮੈਂ ਐੱਸਪੀ ਲੱਗ ਸਕਦਾ ਸੀ ਪਰ ਮੈਂ ਇੰਡੀਅਨ ਰੈਵਿਨਿਉ ਸਰਵਿਸ ਨੂੰ ਤਰਜੀਹ ਦਿੱਤੀਪੁਲਿਸ ਦੀ ਨੌਕਰੀ ਲਈ ਮੇਰਾ ਮਿਜਾਜ਼ ਠੀਕ ਨਹੀਂ ਸੀਇਹ ਮੈਂ ਚਾਚਾ ਜੀ ਅਤੇ ਬਾਪੂ ਜੀ ਤੋਂ ਛੁਪਾ ਗਿਆ ਸੀ

ਅਫਸਰੀ ਦੀ ਟਰੇਨਿੰਗ ’ਤੇ ਜਾਣ ਤੋਂ ਪਹਿਲਾਂ ਚਾਚਾ ਜੀ ਨੇ ਫੇਰ ਨਸੀਹਤ ਕੀਤੀ, “ਹੁਣ ਤੇਰਾ ਵਾਹ ਵੱਡਿਆਂ ਵੱਡਿਆਂ ਨਾਲ ਪੈਣਾ ਹੈ, ਜਿਵੇਂ ਤੇਰੇ ਚਾਚੇ ਨੇ ਸੱਚੀ ਗੱਲ ਕਹਿਣ ਤੋਂ ਪ੍ਰਵਾਹ ਨੀ ਕੀਤੀ, ਤੈਂ ਵੀ ਨੀ ਕਰਨੀਵੱਡਿਆਂ ਵਿੱਚ ਬਹਿ ਕੇ ਇਹ ਨਾ ਸੋਚੀਂ ਕਿ ਤੂੰ ਗਰੀਬ ਦਾ ਪੁੱਤ ਐਂਕਿਸੇ ਸਾਲ਼ੇ ਦਾ ਰੋਹਬ ਨੀ ਝੱਲਣਾਅਫਸਰੀ ਕਰੀਂ ਡਟ ਕੇ, ਇਮਾਨਦਾਰੀ ਨਾਲ

ਜਦੋਂ ਚਾਚਾ ਜੀ ਆਖਰੀ ਲਫਜ਼ ਕਹਿ ਰਹੇ ਸਨ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਵੀ ਸੀ ਅਤੇ ਉਦਾਸੀ ਵੀਫੇਰ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸੱਚ ’ਤੇ ਪਹਿਰੇ ਨੇ ਹੀ ਉਨ੍ਹਾਂ ਨੂੰ ‘ਰਿਜ਼ਰਵ’ ਬਣਾ ਦਿੱਤਾ ਸੀ ਪਰ ਉਨ੍ਹਾਂ ਨੂੰ ਇਸਦਾ ਕੋਈ ਗਿਲਾ ਨਹੀਂ ਸੀ

‘ਖੁਸ਼ਕ ਪ੍ਰਾਂਤ’ ਵਿੱਚ ਸ਼ਰੇਆਮ ‘ਭਿੱਜੀ ਪਾਰਟੀ’ ਕਰਨਾ ਕੋਈ ਖਾਲਾ ਜੀ ਦਾ ਵਾੜਾ ਥੋੜ੍ਹਾ ਹੁੰਦਾ ਹੈ ਪਰ ਵੱਡੇ ਆਦਮੀਆਂ ਲਈ ਇਹ ਕੋਈ ਵੱਡੀ ਗੱਲ ਨਹੀਂ ਹੁੰਦੀਤੀਹ ਕੁ ਸਾਲ ਪਹਿਲਾਂ ‘ਅਮਰੀਕਨ ਹਰੇ ਕਾਰਡ ਵਾਲਾ’ ਵੱਡਾ ਬੰਦਾ ਸਮਝਿਆ ਜਾਂਦਾ ਸੀਇਸ ਵੱਡੇ ਬੰਦੇ ਨੇ ਮਹਿਫ਼ਲ ਸਜਾਈ ਜਿੱਥੇ ਇਸ ਗਰੀਬ ਨੂੰ ਵੀ ਕਿਸੇ ਮਜਬੂਰੀ ਵੱਸ ਬੁਲਾ ਲਿਆ ਹੋਵੇਗਾਅਜਿਹੀਆਂ ਪਾਰਟੀਆਂ ਵਿੱਚ ਸ਼ਹਿਰ ਦੇ ਵੱਡੇ ਬੰਦੇ ਹੀ ਹੁੰਦੇ ਸਨਜਿਸ ਢਾਣੀ ਵਿੱਚ ਇੰਡੀਅਨ ਰੈਵੀਨਿਉ ਸਰਵਿਸ ਦੇ ‘ਵਿਚਾਰੇ ਅਫਸਰ’ ਬੈਠੇ ਸਨ ਉਨ੍ਹਾਂ ਨੂੰ ਵਿਸਕੀ ਦਾ ਹਲਕਾ ਬ੍ਰਾਂਡ ਅਤੇ ਜਿਹੜੀ ਢਾਣੀ ਦਾ ਸਿੰਗਾਰ ਵੱਡੇ ‘ਬੰਦੇ-ਬੰਦੀਆਂ’ ਸਨ, ਉੱਥੇ ਉੱਚਾ ਬ੍ਰਾਂਡ ਸਰਵ ਕਰ ਦਿੱਤਾ ਗਿਆਚਾਚਾ ਜੀ ਦੀ ਵੱਡੇ ਬੰਦਿਆਂ ਵਾਲੀ ਨਸੀਹਤ ਸਾਹਮਣੇ ਆ ਖੜ੍ਹੀ ਹੋਈ ਤੇ ਕਹਿਣ ਲੱਗੀ, “ਜਗਰੂਪ! ਇਹ ਤੇਰੀ ਸਰਵਿਸ ਦੀ ਹੀ ਨਹੀਂ, ਤੇਰੀ ਵੀ ਬੇਇੱਜ਼ਤੀ ਹੈ ਮਹਿਮਾਨ ਨਿਵਾਜ਼ੀ ਦੇ ਧਰਮ ਦੀ ਉਲੰਘਣਾ ਹੈ

ਜਦੋਂ ਸਭ ਨੇ ‘ਚੀਅਰਸ, ਚੱਕੋ ਬਈ ...’ ਤਦ ਮੇਰੀ ਜ਼ਬਾਨ ਤਰ ਹੋਣ ਦੀ ਬਜਾਏ ਖੁਸ਼ਕ ਹੋ ਗਈਮੈਂ ਪੀਣ ਦਾ ਮੂਡ ਨਾ ਹੋਣ ਦਾ ਬਹਾਨਾ ਕਰਕੇ ਪੀਣ ਤੋਂ ਮਨ੍ਹਾਂ ਕਰ ਦਿੱਤਾਇਸੇ ਦੌਰਾਨ ਮੇਜ਼ਬਾਨ ਦਾ ਦੋਸਤ, ਜਿਸਦੇ ਕਹਿਣੇ ’ਤੇ ਮੈਂ ਇਸ ਮਹਿਫ਼ਿਲ ਵਿੱਚ ਹਾਜ਼ਰ ਸੀ, ਭਾਂਪ ਗਿਆ ਸੀ ਕਿ ਅਸਲ ਮਾਜਰਾ ਕੀ ਹੈਉਹ ਮੇਰੇ ਸੁਭਾਅ ਤੋਂ ਵਾਕਿਫ਼ ਸੀਆਪਣੇ ਮਿੱਤਰ ਦੇ ਕੰਨ ਵਿੱਚ ਫੂਕ ਮਾਰ ਕੇ ਬ੍ਰਾਂਡ ਅੱਪਗਰੇਡ ਕਰਵਾ ਦਿੱਤਾ ਗਿਆਮੈਂ ਨਾ ਪੀਣ ਤੇ ਜ਼ਿਦ ਕਰਨ ਲੱਗਾ ਪਰ ਹਾਲਾਤ ਸਾਵੇਂ ਕਰਨ ਲਈ ਜ਼ਿਦ ਛੱਡ ਦਿੱਤੀਦੋ ਕੁ ਪੈਗਾਂ ਬਾਅਦ ‘ਹਰੇ ਕਾਰਡ ਵਾਲਾ’ ਸੱਜਣ ਸਾਡੇ ਕੋਲ ਆ ਕੇ ਬੈਠ ਗਿਆ ਅਤੇ ਕਹਿਣ ਲੱਗਾ, “ਸਿੰਘ ਸਾਹਿਬ, ਪੈਸੇ ਮੇਂ ਬਹੁਤ ਤਾਕਤ ਹੋਤੀ ਹੈ

ਮੈਂ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, “ਹਾਂ ਭਾਈ, ਪੈਸੇ ਮੇਂ ਬੜੀ ਤਾਕਤ ਹੋਤੀ ਹੈ, ਪਰ ਤੀਨ ਸ਼ੇਰੋਂ ਕੀ ਤਾਕਤ ਸੇ ਬੜੀ ਨਹੀਂ ਹੋਤੀ!”

ਉਸ ਦੇ ਅੰਦਰ ਸ਼ਾਇਦ ਇਹ ਸਵਾਲ ਬਾਰ ਬਾਰ ਉੱਠ ਰਿਹਾ ਹੋਵੇਗਾ, ਇਹ ਹੈ ਕੌਣ ਜਿਹੜਾ ਉਸ ਦੇ ਹੁਕਮ ਨੂੰ ਉਲਟਾ ਗਿਆ ਹੈ? ਸਾਡੇ ਬਰਾਬਰ ਦਾ ਬ੍ਰਾਂਡ ਪੀਣ ਦੀ ਜੁਰਅਤ ਦਿਖਾ ਰਿਹਾ ਹੈ? ਮੈਨੂੰ ਵੀ ਹੁਣ ਤਕ ਦੀ ਨੌਕਰੀ ਅਹਿਸਾਸ ਕਰਵਾਉਣ ਲੱਗੀ ਸੀ ਕਿ ਇਹ ‘ਵੱਡੇ ਲੋਕ’ ਹੀ ਨਹੀਂ ਬਲਕਿ ਛੋਟੇ ਮੋਟੇ ਟੈਕਸ ਚੋਰ ਵੀ ਸਾਨੂੰ ‘ਪਾਲਤੂ ਕੁੱਤੇ’ ਹੀ ਸਮਝਦੇ ਸਨ, ਜਿਨ੍ਹਾਂ ਦਾ ਮੂੰਹ ਬੰਦ ਰੱਖਣ ਲਈ ਬੁਰਕੀ ਪਾਉਣੀ ਜ਼ਰੂਰੀ ਹੁੰਦੀ ਹੈਮੇਰੀ ਇਸ ਸੋਚਣੀ ’ਤੇ ਰਿਟਾਇਰਮੈਂਟ ਦੇ ਪੰਦਰਾਂ ਸਾਲ ਬਾਅਦ ਉਸ ਵੇਲੇ ਮੋਹਰ ਲੱਗ ਗਈ ਜਦੋਂ ਸਵੇਰ ਦੀ ਸੈਰ ਵੇਲੇ ਮਿਲਦੇ ਕੁਝ ਵਪਾਰੀ, ਕਾਰਖਾਨੇਦਾਰ ਅਕਸਰ ਇਹ ਕਹਿੰਦੇ ਸੁਣਦਾ, “ਹਰ ਮਹੀਨੇ ਮੂੰਹ ਮੱਥਾ ਡੰਮ੍ਹ ਦੇਈਦੈ, ਕੋਈ ਨੀ ਬੋਲਦਾ …” ਅਜਿਹਾ ਸੁਣ ਕੇ ਮਨ ਉਦਾਸੀ ਦੇ ਆਲਮ ਵਿੱਚ ਜਾਂਦਾ ਜ਼ਰੂਰ ਹੈ ਪਰ ਸਮੇਂ ਦੀ ਚਾਲ ਸਮਝ ਕੇ ਚੁੱਪ ਕਰ ਜਾਈਦਾ ਹੈਕਦੇ ਕਦੇ ਹੌਲੀ ਜਿਹੇ ਕਹੀਦਾ ਹੈ, “ਭਾਈ ਸਾਹਿਬ, ਅਸੀਂ ਆਪਣੇ ਧਾਰਮਿਕ, ਸਮਾਜਿਕ ਅਤੇ ਸਿਆਸੀ ਸੰਸਥਾਵਾਂ ਨੂੰ ਅਨੈਤਿਕਤਾ ਦੀ ਘੁਣ ਲਾਈ ਬੈਠੇ ਹਾਂਅਸੀਂ ਸਾਰੇ ਹੀ ਇੱਕ ਬਰਾਬਰ ਹਾਂਫਿਰ ਇੱਕ ਚੁੱਪ ਛਾ ਜਾਂਦੀ ਹੈ, ਜਿਸ ਨੂੰ ਤੋੜਨਾ ਕਾਫੀ ਔਖਾ ਹੋ ਜਾਂਦਾ ਹੈ

ਭਾਈ ਸਾਹਿਬ ਬੋਲੇ, “ਵੋ ਕੈਸੇ

ਮੈਂ ਚੁੱਪ ਰਹਿ ਕੇ ਟਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕਿਤੇ ਵਿਆਹ ਵਿੱਚ ਬੀ ਦਾ ਲੇਖਾ ਨਾ ਛਿੜ ਜਾਵੇਫੇਰ ਇਨ੍ਹਾਂ ਹੀ ਕਹਿਣਾ ਹੈ, “ਅਫਸਰ ਤਾਂ ਬਣ ਗਿਆ, ਪੀਣੀ ਨੀ ਆਈ

ਉਹ ਫਿਰ ਬੋਲੇ, “ਨਹੀਂ, ਨਹੀਂ ਬਤਾਓ ਤੋਂ ਸਹੀ?”

ਜਦੋਂ ਉਹ ਭਾਈ ਸਾਹਿਬ ਜ਼ਿਦ ਕਰਨ ਲੱਗਾ ਤਾਂ ਹਕੀਕਤ ਰਾਣੀ ਦਾ ਘੁੰਡ ਚੁੱਕਣ ਲਈ ਕੌੜਾ ਘੁੱਟ ਭਰਨਾ ਹੀ ਪਿਆ ਲਓ ਫਿਰ ਸੁਣੋ, “ਭਾਈ ਸਾਹਿਬ, ਅਗਰ ਮੈਂ ਤੁਹਾਨੂੰ ਰਾਤਰੀ ਭੋਜ ਦਾ ਸੱਦਾ ਦਿੰਦਾ ਹਾਂ ਤਦ ਤੁਸੀਂ ਨਾਂਹ ਕਰਨ ਲਈ ਦਸ ਵਾਰ ਸੋਚੋਗੇ, ਪਰ ਤੁਹਾਡੇ ਸੱਦੇ ਲਈ ਮੈਂ ਨਾਂਹ ਵੀ ਕਰ ਸਕਦਾ ਹਾਂ ਅਤੇ ਹਾਂ ਵੀ ਹੋਰ ਸੁਣੋ … ਮੇਰੇ ਦਫਤਰ ਵਿੱਚ ਮੇਰੇ ਚਪੜਾਸੀ ਤੋਂ ਪੁੱਛੇ ਬਿਨਾ ਤੁਸੀਂ ਅੰਦਰ ਨਹੀਂ ਆ ਸਕਦੇ, ਪਰ ਮੈਂ ਤੁਹਾਡੇ ਦਫਤਰ, ਫੈਕਟਰੀ ਜਾਂ ਘਰ ਬਿਨਾਂ ਤੁਹਾਡੀ ਆਗਿਆ ਦੇ ਅੰਦਰ ਆ ਸਕਦਾ ਹਾਂ ਫਰੋਲਾ ਫਰੋਲੀ ਵੀ ਕਰ ਸਕਦਾ ਹਾਂ ਬੋਲੋ ਪੈਸੇ ਵਿੱਚ ਜ਼ਿਆਦਾ ਤਾਕਤ ਹੈ ਜਾਂ ਤਿੰਨ ਸ਼ੇਰਾਂ ਵਿੱਚ?

ਉਹ ਚੁੱਪ ਕਰਕੇ ਉੱਠ ਕੇ ਚਲਾ ਗਿਆਅਜਿਹੇ ਵਿੱਚ ਰੋਟੀ ਦਾ ਜੋ ਸੁਆਦ ਉਸ ਨੂੰ ਆਇਆ ਹੋਵੇਗਾ, ਤੁਸੀਂ ਸਮਝ ਹੀ ਸਕਦੇ ਹੋ ਅਫਸਰੀ ਦੇ ਰਾਹ ਤੁਰਨ ਵੇਲੇ ਕੀਤੀ ਚਾਚੇ ਦੀ ਨਸੀਹਤ ਨੇ ਸਿਰ ਉੱਚਾ ਕਰਕੇ ਜਿਊਣ ਦਾ ਨੈਤਿਕ-ਚੱਜ ਅੱਜ ਪ੍ਰਤੱਖ ਦਿਖਾ ਦਿੱਤਾ ਸੀ

ਕਲਮ ਚਲਾਉਣ ਤੋਂ ਪਹਿਲਾਂ ਸੋਚਣ ਅਤੇ ਇੱਕ ਵਾਰ ਲਿਆ ਫ਼ੈਸਲਾ ਨਾ ਬਦਲਣ ਦੀ ਬਿਰਤੀ ਨੇ ਮੇਰੀ ਉਹ ਪੈਂਠ ਬਣਾਈ ਕਿ ਮੇਰੀਆਂ ਲਿਖੀਆਂ ਰਿਪੋਰਟਾਂ ਨਮੂਨੇ ਦੀਆਂ ਕਹਾਉਣ ਲੱਗੀਆਂਨੌਕਰੀ ਦੇ ਅੱਧ ਵਿਚਕਾਰ ਹੀ ਇੱਕ ਸਟੇਸ਼ਨ ਤੇ ਜੁਆਇੰਨ ਕਰਨ ਦੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਇੱਕ ਉੱਚ-ਜਾਤੀਏ ਬਾਸ ਨੇ ਇਸ ਤਰ੍ਹਾਂ ਦੀ ਗੱਲ ਕਹਿ ਦਿੱਤੀ, “ਜੇਕਰ ਤੁਹਾਡੀਆਂ ਰਿਪੋਰਟਾਂ ਦੀ ਗੁਣਵੱਤਾ ਇਹੋ ਜਿਹੀ ਹੈ ਤਦ ਮੈਨੂੰ ਤੁਹਾਡੀ ਬਦਲੀ ਕਰਵਾਉਣੀ ਪਵੇਗੀ

ਇਹ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਮੇਰੀ ਸਮਾਜਿਕ ਸ਼੍ਰੇਣੀ ਵੱਲ ਉਂਗਲ ਉਠਾ ਰਹੀਆਂ ਜਾਪੀਆਂਮੇਰਾ ਜਵਾਬ ਸੀ, “ਸ਼੍ਰੀ ਮਾਨ ਜੀ! ਮੈਂ ਬਦਲੀ ਤੋਂ ਨਹੀਂ ਡਰਦਾ, ਮੇਰਾ ਅੱਧਾ ਸਮਾਨ ਹਾਲੇ ਵੀ ਬੰਨ੍ਹਿਆ ਹੀ ਪਿਆ ਹੈਮੇਰੀ ਪੜਤ ਇਹ ਰਹੀ ਹੈ ਕਿ ਅਗਰ ਮੇਰੀ ਰਿਪੋਰਟ ਕਮਿਸ਼ਨਰ ਦਫਤਰ ਪਹੁੰਚ ਗਈ ਹੈ ਤਦ ਬਿਨਾਂ ਦੂਸਰਿਆਂ ਦੀ ਰਿਪੋਰਟ ਉਡੀਕੇ ਮੇਰੀ ਰਿਪੋਰਟ ਦੀ ਤਰਜ਼ ’ਤੇ ਰਿਪੋਰਟ ਦਿੱਲੀ ਭੇਜ ਦਿੱਤੀ ਜਾਵੇ, ਤੁਸੀਂ ਕਹਿੰਦੇ ਹੋ ਮੈਨੂੰ ਰਿਪੋਰਟ ਲਿਖਣੀ ਹੀ ਨਹੀਂ ਆਉਂਦੀਮੇਰੀ ਬਦਲੀ ਕਰਵਾ ਦਿਓ, ਮੈਂ ਤੁਹਾਡੇ ਹੇਠ ਕੰਮ ਨਹੀਂ ਕਰਾਂਗਾ

ਚਾਚੇ ਦੀਆਂ ਨਸੀਹਤਾਂ ਅਜਿਹਾ ਰੰਗ ਲਿਆਈਆਂ ਕਿ ਮੈਂ ਇੱਕ ਲੜਨ ਵਾਲੇ ਅਫਸਰ ਦੇ ਤੌਰ ’ਤੇ ਮਸ਼ਹੂਰ ਹੋ ਚੁੱਕਾ ਸੀਚੁਗਲਖੋਰਾਂ ਦੀ ਚਾਲ ਨਿਰਾਲੀਉਨ੍ਹਾਂ ਦਿੱਲੀ ਦਰਬਾਰ ਦੇ ਕੰਨਾਂ ਵਿੱਚ ਫੂਕ ਮਾਰ ਦਿੱਤੀਸਰਕਾਰ ਦਾ ਹੁਕਮ ਹੋਇਆ ਕਿ ਇਸ ਗੁਸਤਾਖ਼ ‘ਲੜਾਕੂ ਅਫਸਰ’ ਨੂੰ ਉਨ੍ਹਾਂ ਲੜਾਕੂਆਂ ਦੇ ਪ੍ਰਾਂਤ ਵਿੱਚ ਬਦਲ ਦਿੱਤਾ ਜਾਵੇ ਜਿੱਥੇ ਕੁਝ ਲੋਕ ਦਿੱਲੀ ਤੋਂ ਨਜਾਤ ਲਈ ਲੜ ਰਹੇ ਹਨਲੜਦਾ ਰਹੂਗਾ ਉਹਨਾਂ ਨਾਲ …ਬਦਲੀ ਕਰਵਾਉਣ ਵਾਲੇ ਗਰੀਬ ਮਾਰ ਕਰ ਕੇ ਇੰਝ ਖੁਸ਼ ਹੁੰਦੇ ਹੋਣਗੇ ਜਿਵੇਂ ਮਹਾਂਭਾਰਤ ਦੇ ‘ਅਵਿਮਨਿਉ ਵਧ’ ਵਾਲੇ ਦ੍ਰਿਸ਼ ਵਿੱਚ ਉਸ ਦੀ ਲਾਸ਼ ਦੁਆਲੇ ਭੀਸ਼ਮ ਪਿਤਾਮਾ ਤੋਂ ਲੈ ਕੇ ਦਰੋਨਾਚਾਰੀਆ ਤਕ ਭੰਗੜਾ ਪਾ ਰਹੇ ਸਨਇੱਕ ਦੋ ਲੋਕਾਂ ਨੇ ਮੇਰੇ ਲਈ ਹਾਅ ਦਾ ਨਾਅਰਾ ਜ਼ਰੂਰ ਮਾਰਿਆ, ਪਰ ਉਨ੍ਹਾਂ ਨੂੰ ਸੁਣਨਾ ਪਿਆ, “ਉਹਨੂੰ ਕਹਿ ਦਿਓ ਚੁੱਪ ਕਰਕੇ ਬੈਠੇ, ਨਹੀਂ ਤਾਂ ਹੋਰ ...

ਜਦੋਂ ਮੇਰੀ ਮਾਸੀ ਨੂੰ ਮੇਰੀ ਇਸ ਹਾਲਤ ਦਾ ਪਤਾ ਲੱਗਿਆ ਤਾਂ ਉਸਨੇ ਚਾਚੇ ਨੂੰ ਝਾੜ ਪਾਈ, “ਸਿਖਾ ਲੈ ਆਪਣੇ ਲਾਡਲੇ ਨੂੰ, ਲਾ’ਤਾ ਨਾ ਮੇਰਾ ਪੁੱਤ ਫਾਹੇਪਹਿਲਾਂ ਆਪ ਆ ਗਿਆ ਰਿਜ਼ਰਵ, ਹੁਣ ਜੁਆਕ ਫਸਾ’ਤਾ, ਕਹਿੰਦਾ ਝਿਪੀਂ ਨਾ ਕਿਸੇ ਮੂਹਰੇ …. ” ਉਹ ਵਕਤ ਵੀ ਦਸਮ ਪਾਤਸ਼ਾਹ ਦੀ ਖਾਲਸੇ ਨੂੰ ਹਰ ਹਾਲਤ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਦੀ ਬਖਸ਼ਿਸ਼ ਦੇ ਆਸਰੇ ਨਿਕਲ ਗਿਆ

ਅਜਿਹੇ ਵੇਲਿਆਂ ਵਿੱਚ ਮੈਨੂੰ ਸਾਡੇ ਏਕਾਕੇਂਦਰਿਤ-ਬਹੁਚੱਕਰ ਲੱਛਣ ਸਮਾਜ (Concentric Plural Society) ਵਿੱਚ ਅੰਤਰਝਾਤ ਪਾਉਣ ਦੇ ਕਾਬਿਲ ਬਣਾਉਣ ਵਾਲੇ ਡਾ. ਬਾਬਾ ਸਾਹਿਬ ਅੰਬੇਡਕਰ ਦਾ ਕਥਨ ਵੀ ਹੌਸਲਾ ਦੇਈ ਰੱਖਦਾਉਹ ਕਹਿੰਦੇ ਸਨ, ‘ਸਵੈਮਾਣ ਗੁਆ ਕੇ ਜਿਊਣਾ ਸ਼ਰਮਨਾਕ ਹੈਜੀਵਨ ਵਿੱਚ ਸਵੈਮਾਣ ਸਭ ਤੋਂ ਜ਼ਿਆਦਾ ਮਹੱਤਵਪੂਰਨ ਕਾਰਕ ਹੈਇਸ ਤੋਂ ਬਗੈਰ ਮਨੁੱਖ ਸਿਫ਼ਰ ਹੁੰਦਾ ਹੈਸਵੈਮਾਣ ਨਾਲ ਸਤਿਕਾਰਿਤ ਜੀਵਨ ਜਿਊਣ ਲਈ ਮਨੁੱਖ ਨੂੰ ਔਕੜਾਂ ਪਾਰ ਕਰਨੀਆਂ ਪੈਂਦੀਆਂ ਹਨਕੇਵਲ ਸਖ਼ਤ ਅਤੇ ਨਿਰੰਤਰ ਸੰਘਰਸ਼ ਵਿੱਚੋਂ ਗੁਜਰਿਆਂ ਹੀ ਵਿਅਕਤੀ ਪਕਿਆਈ, ਵਿਸ਼ਵਾਸ ਅਤੇ ਪਛਾਣ ਹਾਸਲ ਕਰਦਾ ਹੈ

ਨੌਕਰੀ ਦੇ ਸਾਲ ਰਹਿੰਦੇ ਬਰਾਬਰ ਦਾ ਕਮਿਸ਼ਨਰ (ਪ੍ਰਬੰਧਕੀ) ਕਹਿਣ ਲੱਗਾ, “ਜਗਰੂਪ ਸਿੰਘ, ਤੁਸੀਂ ਅਪੀਲ ਦੇ ਹੁਕਮ ਬੜੇ ਸੋਚ ਸਮਝ ਕੇ ਲਿਖਦੇ ਹੋ।”ਇਹ ਸਭ ਪੇਪਰ ਸੈੱਟ ਕਰਨ ਵੇਲੇ ਚਾਚਾ ਜੀ ਵੱਲੋਂ ਦਿੱਤੀ ਗੁੜ੍ਹਤੀ ਦਾ ਨਤੀਜਾ ਹੀ ਤਾਂ ਸੀ

ਅਜੋਕੇ ਚਾਚੇ ਪਤਾ ਨਹੀਂ ਭਤੀਜਿਆਂ ਨੂੰ ਕਿਹੋ ਜਿਹੀ ਨਸੀਹਤ ਕਰੀ ਜਾਂਦੇ ਹਨ ਕਿ ਭਤੀਜੇ ‘ਗੂਗਲ ਬਾਬੇ’ ਦੀ ਤਕਨੀਕੀ ਨਸੀਹਤ ਦਾ ਪੱਲਾ ਫੜ ਕੇ ਨਾ ਕਲਮ ਚਲਾਉਣੀ ਸਿੱਖ ਰਹੇ ਨੇ ਅਤੇ ਨਾ ਹੀ ਸਿਰ ਉੱਚਾ ਕਰਕੇ ਜਿਊਣ ਦਾ ਸ਼ਊਰ ਸਿੱਖ ਰਹੇ ਹਨ ਮੁਹਈਆ ਕਰਵਾਈ ਗਈ ਮਕੈਨੀਕਲ ਜਾਣਕਾਰੀ ਬੱਚਿਆਂ ਨੂੰ ਮਾਇਆਜਾਲ਼ ਦੀਆਂ ਤੰਦਾਂ ਵਿੱਚ ਜਕੜੇ ਜਾਣ ਦਾ ਤਰੀਕਾ ਹੀ ਦੱਸ ਰਹੀ ਹੈਇਸ ਲਈ ਜ਼ਰੂਰੀ ਹੈ ਕਿ ਬੱਚੇ ਜਿਉਂਦੇ ਜਾਗਦੇ ‘ਦਾਦਿਆਂ’ ਦੀ ਨਸੀਹਤ ਵੱਲ ਧਿਆਨ ਦੇਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4450)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author