JagroopSingh3ਸ਼ਰਮਿੰਦਾ ਹੋਇਆ ਉਹ ਕਹਿਣ ਲੱਗਾ“ਸਰ, ਤੁਸੀਂ ਪਹਿਲਾਂ ਦੱਸਣਾ ਸੀ? ...”
(7 ਜੂਨ 2025)


ਮੈਂ ਅੰਗਰੇਜ਼ੀ ਦਾ ਅਖਬਾਰ ਇੰਡੀਅਨ ਐਕਸਪ੍ਰੈੱਸ (
25 ਮਈ 2025) ਪੜ੍ਹ ਰਿਹਾ ਸੀਪਹਿਲੇ ਸਫੇ ’ਤੇ 38 ਕੁ ਸਾਲ ਦੇ ਰੇਲ-ਮੁਸਾਫ਼ਿਰ ਦੇ ਬਿਰਤਾਂਤ ਨੇ ਮੇਰਾ ਧਿਆਨ ਖਿੱਚਿਆਪਹਿਲਾ ਫਿਕਰਾ ਪੜ੍ਹਦੇ ਹੀ ਮੈਂ ਅਖਬਾਰ ਪਾਸੇ ਕਰਕੇ ਰੱਖ ਦਿੱਤਾ ਕਿ ਅੱਗੇ ਤਾਂ ਨਵੀਂ ਚੱਲੀ ਗੱਡੀ ਦੀਆਂ ਸਿਫ਼ਤਾਂ ਹੀ ਹੋਣਗੀਆਂਬਾਅਦ ਵਿੱਚ ਫੁਰਸਤ ਵੇਲੇ ਬਾਕੀ ਰਹਿੰਦਾ ਆਰਟੀਕਲ ਵੀ ਮੈਂ ਪੜ੍ਹ ਲਿਆ, ਜਿਸ ਵਿੱਚ ਇਹ ਅਠੱਤੀ ਸਾਲਾ ਮੁਸਾਫ਼ਿਰ ਰੇਲ ਸਫ਼ਰ ਬਾਰੇ ਹੋਰ ਵੀ ਕੁਝ ਕਹਿੰਦਾ ਹੈਪਹਿਲਾ ਫ਼ਿਕਰਾ ਅੰਗਰੇਜ਼ੀ ਵਿੱਚ ਇੰਝ ਸੀ, “Agar aap dabdaba nahi dikhayega toh baithane ko bhi nahi milega … ਅਗਰ ਆਪ ਦਬਦਬਾ ਨਹੀਂ ਦਿਖਾਓਗੇ ਤਾਂ ਬੈਠਣ ਨੂੰ ਵੀ ਨਹੀਂ ਮਿਲੇਗਾ।”

ਇਹ ਫਿਕਰਾ ਪੜ੍ਹ ਕੇ ਮੈਨੂੰ ਇਉਂ ਲੱਗਿਆ ਜਿਵੇਂ ਇਹ ਆਮ ਡੱਬੇ ਦਾ ਯਾਤਰੀ ਕਹਿ ਰਿਹਾ ਹੋਵੇ, “ਦਾਬਾ ਮਾਰੇ ਬਗੈਰ ਤੁਸੀਂ ਆਪਣਾ ਹੱਕ ਵੀ ਨਹੀਂ ਲੈਅ ਸਕਦੇ, ਧੱਕਾ ਕਰਨਾ ਹੀ ਪੈਂਦਾ ਹੈ” ਅਜਿਹਾ ਕਿਉਂ ਹੈ ਕਿ ਅਸੀਂ ਧੱਕੇ-ਮੁੱਕੀ ਬਗੈਰ ਆਪਣਾ ਬਣਦਾ ਹੱਕ ਵੀ ਨਹੀਂ ਲੈਅ ਸਕਦੇ? ਮੇਰੀ ਸੋਚ ਦੀ ਤਾਰ ਮੈਨੂੰ ਚਾਲੀ ਸਾਲ ਪਹਿਲਾਂ ਦੇ ਸਮੇਂ ਵਿੱਚ ਲੈ ਗਈ ਜਦੋਂ ਅਸੀਂ ਬੰਬਈ ਸੈਂਟਰਲ ਸਟੇਸ਼ਨ ਤੋਂ ਪੰਜਾਬ ਆਉਣ ਲਈ ਗੱਡੀ ਫੜਿਆ ਕਰਦੇ ਸੀ ਅਤੇ ਆਮ ਡੱਬੇ ਦੇ ਯਾਤਰੀਆਂ ਦੇ ਉਸ ਡੱਬੇ ਅੰਦਰ ਘੁਸਣ ਦੇ ਚਸ਼ਮਦੀਦ ਗਵਾਹ ਹੋਇਆ ਕਰਦੇ ਸੀਬਹੁਤਿਆਂ ਨੇ ਤਾਂ ਬੈਠਣ ਦੀ ਥਾਂ ਲੈਣ ਲਈ ਚੋਖੀ ਰਕਮ ਦਲਾਲਾਂ ਨੂੰ ਦੇ ਕੇ ਪਹਿਲਾਂ ਹੀ ਇੱਕ ਥਾਂ ’ਤੇ ਬੰਦਾ ਬਿਠਾਇਆ ਹੁੰਦਾ ਸੀ ਅਤੇ ਉਹ ਬੰਦਾ ਤਦ ਤਕ ਥੱਲੇ ਨਹੀਂ ਉੱਤਰਦਾ ਸੀ ਜਦੋਂ ਤਕ ‘ਸੀਟ ਦਾ ਹੱਕਦਾਰ’ ਉੱਥੇ ਆ ਕੇ ਬੈਠ ਨਹੀਂ ਸੀ ਜਾਂਦਾ, ਹਾਲਾਂਕਿ ਉਸ ਸੀਟ ’ਤੇ ਕੋਈ ਵੀ ਬੈਠ ਸਕਦਾ ਸੀਇੱਕ ਹਿਸਾਬ ਨਾਲ ਆਮ ਸੀਟ ’ਤੇ ਬੰਦਾ ਬਿਠਾਉਣ ਵਾਲਾ ਧੱਕਾ ਹੀ ਕਰ ਰਿਹਾ ਹੁੰਦਾ ਸੀਉਹ ਪੈਸਿਆਂ ਦੇ ਜ਼ੋਰ ’ਤੇ ਧੱਕਾ ਕਰ ਰਿਹਾ ਹੁੰਦਾ ਸੀ ਜਦੋਂ ਕਿ ਦੂਸਰੇ ਗਰੀਬ ਜ਼ੋਰ-ਅਜਮਾਇਸ਼ੀ ਨਾਲ ਧੱਕਾ ਕਰਨ ਦੀ ਕੋਸ਼ਿਸ਼ ਹੀ ਕਰ ਰਹੇ ਹੁੰਦੇ ਸਨਬੰਬਈ ਰੇਲਵੇ ਸਟੇਸ਼ਨ ਦੀ ਯਾਦ ਨੇ ਇੱਕ ਸਫ਼ਰ ਯਾਦ ਕਰਵਾ ਦਿੱਤਾ ਸੀਇਸ ਵਿੱਚ ਧੱਕੇ ਦੀ ਵੰਨਗੀ ਹੋਰ ਸੀ

ਉਨ੍ਹੀਂ ਦਿਨੀਂ ਰੇਲਵੇ ਦੀ ਸੀਟ ਰਿਜ਼ਰਵ ਕਰਵਾਉਣ ਲਈ ਸਟੇਸ਼ਨ ’ਤੇ ਜਾ ਕੇ ਲਾਈਨ ਵਿੱਚ ਲੱਗਣਾ ਪੈਂਦਾ ਸੀਆਨ-ਲਾਈਨ ਵਰਗਾ ਕੁਝ ਨਹੀਂ ਸੀਹਾਂ, ਦੱਲੇ ਜ਼ਰੂਰ ਸਨ ਜਿਹੜੇ ਸੀਟ-ਰਿਜ਼ਰਵੇਸ਼ਨ ਦੇ ਧੰਦੇ ਤੋਂ ਚੋਖੀ ਕਮਾਈ ਕਰਦੇ ਸਨ ਬਜ਼ੁਰਗ ਮਾਤਾ ਨਾਲ ਸਫ਼ਰ ਕਰਨਾ ਸੀ ਪਰ ਠੰਢੇ ਡੱਬੇ ਵਿੱਚ ਸਾਨੂੰ ਸੀਟ ਰਾਖਵੀਂ ਨਾ ਮਿਲ ਸਕੀਮੈਂ ਦੱਲਿਆਂ ਨੂੰ ਪੈਸੇ ਦੇਣ ਲਈ ਸਿਧਾਂਤਕ ਤੌਰ ’ਤੇ ਬੰਨ੍ਹਿਆ ਜਿਹਾ ਹੋਇਆ ਸੀ, ਇਸ ਲਈ ਆਮ ਦੂਸਰੇ ਦਰਜੇ ਦੇ ਡੱਬੇ ਵਿੱਚ ਦੋ ਸੀਟਾਂ - ਸਲੀਪਰ ਰਾਖਵੇਂ ਕਰਵਾ ਲਏਅਸੀਂ ਲੁਧਿਆਣੇ ਆਉਣਾ ਸੀ ਮੈਨੂੰ ਦੱਸਿਆ ਗਿਆ ਕਿ ਦਿੱਲੀ ਜਾ ਕੇ ਸਾਨੂੰ ਦੂਸਰੀ ਗੱਡੀ ਫੜਨੀ ਪਏਗੀਦਿੱਲੀ ਤਕ ਕੋਈ ਤਕਲੀਫ ਨਾ ਹੋਈਦਿੱਲੀ ਸਟੇਸ਼ਨ ’ਤੇ ਇਨਕੁਆਰੀ ’ਤੇ ਦੱਸਿਆ ਗਿਆ ਕਿ ਫਲਾਂ ਫਲਾਂ ਗੱਡੀ ਵਿੱਚ ਫਲਾਂ ਫਲਾਂ ਡੱਬੇ ਵਿੱਚ ਫਲਾਂ ਫਲਾਂ ਸੀਟਤੁਹਾਡੇ ਲਈ ਰਿਜ਼ਰਵ ਹੈਇਹ ਰਿਜ਼ਰਵ ਡੱਬਾ ਸੀ, ਦੂਸਰੇ ਦਰਜੇ ਦਾ ਅਸੀਂ ਦੱਸੇ ਡੱਬੇ ਵਿੱਚ ਸੀਟ ’ਤੇ ਬੈਠ ਗਏਗੱਡੀ ਚੱਲਣ ਵਿੱਚ ਅਜੇ ਕੁਝ ਵਕਤ ਸੀਗੱਡੀ ਚੱਲਣ ਦੀ ਹਰੀ ਝੰਡੀ ਅਤੇ ਸੀਟੀ ਵੱਜਣ ਤਕ ਡੱਬਾ ਖਚਾਖਚ ਭਰ ਗਿਆ ਸੀਮੈਂ ਕੰਡਕਟਰ ਸਾਹਿਬ ਦੇ ਆਉਣ ਦੀ ਉਡੀਕ ਕਰਨ ਲੱਗਾਉਸ ਨੇ ਟਿਕਟਾਂ ਦੇਖਦਿਆਂ ਹੀ ਕਹਿ ਦਿੱਤਾ, “ਥੋਡੀ ਕੋਈ ਰਿਜ਼ਰਵੇਸ਼ਨ ਰੁਜ਼ਰਵੇਸਨ ਨਹੀਂ ਇਸ ਡੱਬੇ ਵਿੱਚ, ਅਗਲੇ ਸਟੇਸ਼ਨ ’ਤੇ ਉੱਤਰ ਜਾਣਾ, ਨਹੀਂ ਤੋਂ ਮੈਂ ਆਪ ਕੋ ਜ਼ਬਰਦਸਤੀ ਉਤਾਰ ਦੂੰਗਾ, ਮੈਂ ਆਪ ਕੀ ਬੇਇੱਜ਼ਤੀ ਕਰੂੰਗਾਮੈਂ ਸੁਣਦਾ ਰਿਹਾ, ਜਵਾਬ ਦੇਣੋ ਵੀ ਨਾ ਰਹਿ ਸਕਿਆ ਮੈਂ ਕਿਹਾ, “ਆਪ ਮੁਝੇ ਨਹੀਂ ਉਤਾਰ ਸਕਤੇ, ਸਾਡੇ ਕੋਲ ਰਿਜ਼ਰਵ ਸੀਟ ਵਾਲਾ ਟਿਕਟ ਹੈ, ਸਾਨੂੰ ਅਜਿਹਾ ਦੱਸਿਆ ਗਿਆ ਸੀ, ਆਪ ਮੇਰੀ ਬੇਇੱਜ਼ਤੀ ਵੀ ਨਹੀਂ ਕਰ ਸਕਦੇਸਾਨੂੰ ਸਾਡੀਆਂ ਬਰਥਾਂ ਦਿਓ।”

ਅਸਲ ਵਿੱਚ ਉਹ ਸ਼ਰੇਆਮ ਪੈਸੇ ਲੈ ਕੇ ਬਰਥ ਦੇ ਰਿਹਾ ਸੀਮਾਤਾ ਜੀ ਕਹਿਣ, “ਕਾਕਾ, ਤੁਸੀਂ ਮੈਨੂੰ ਪੈਸੇ ਫੜਾਓ, ਉਹ ਥੋਡੇ ਕੋਲੋਂ ਪੈਸੇ ਨਹੀਂ ਲਵੇਗਾ

ਕੰਡਕਟਰ ਨੇ ਸਾਨੂੰ ਸੀਟ ਵੀ ਨਾ ਦਿੱਤੀ ਤੇ ਉਤਾਰ ਵੀ ਨਾ ਸਕਿਆਗੱਡੀ ਅੰਬਾਲਾ ਜੰਕਸ਼ਨ ’ਤੇ ਆ ਕੇ ਰੁਕੀਉਸ ਨੇ ਫਿਰ ਉੱਤਰਨ ਲਈ ਕਿਹਾਮੈਂ ਹੁਣ ਥੋੜ੍ਹੇ ਰਹਿੰਦੇ ਸਫ਼ਰ ਅਤੇ ਮਾਤਾ ਦੀ ਵਡੇਰੀ ਉਮਰ ਦਾ ਵਾਸਤਾ ਪਾਇਆਉਸ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਸੀਉਹ ਚੁੱਪ ਹੋ ਗਿਆ ਤੇ ਗੱਡੀ ਸਾਹਨੇਵਾਲ ਸਟੇਸ਼ਨ ਤੋਂ ਹੌਲੀ ਹੌਲੀ ਖਿਸਕ ਰਹੀ ਸੀ ਥੋੜ੍ਹੇ ਸਮੇਂ ਵਿੱਚ ਹੀ ਅਸੀਂ ਲੁਧਿਆਣੇ ਪਹੁੰਚਣ ਵਾਲੇ ਸੀਕੋਈ ਤਿੰਨ ਕੁ ਵੱਜ ਰਹੇ ਸਨ ਸਵੇਰ ਦੇਸੀਟਾਂ ਦੇ ਹੱਕੀ’ ਘੂਕ ਸੌਂ ਰਹੇ ਸਨਲੁਧਿਆਣੇ ਉੱਤਰਨ ਵਾਲੀਆਂ ਸਵਾਰੀਆਂ ਸਮਾਨ ਬੰਨ੍ਹ ਰਹੀਆਂ ਸਨਮੈਂ ਕੰਡਕਟਰ ਸਾਹਿਬ ਕੋਲ ਗਿਆ ਤੇ ਆਪਣਾ ਕਾਰਡ ਉਸ ਨੂੰ ਦੇ ਕੇ ਕਿਹਾ, “ਜਦੋਂ ਵੀ ਬੰਬਈ ਆਵੋ, ਤੁਸੀਂ ਮੇਰੇ ਮਹਿਮਾਨ ਹੋਵੋਗੇ

ਕੰਡਕਟਰ  ਬੋਲਿਆ, “ਤੁਹਾਡੇ ਨਾਲ ਐਨਾ ਕੁਝ ਕਰਨ ਦੇ ਬਾਵਜੂਦ ਵੀ ਤੁਸੀਂ?”

ਮੈਂ ਕਿਹਾ, “ਹਾਂ, ਇਹੋ ਫਰਕ ਹੈ ਸਾਡੇ ਅਤੇ ਤੁਹਾਡੇ ਵਿੱਚ

ਸ਼ਰਮਿੰਦਾ ਹੋਇਆ ਉਹ ਕਹਿਣ ਲੱਗਾ, “ਸਰ, ਤੁਸੀਂ ਪਹਿਲਾਂ ਦੱਸਣਾ ਸੀ?”

“ਭਾਈ ਤੂੰ ਮੇਰੀ ਸੁਣਦਾ ਹੀ ਨਹੀਂ ਸੀ ਦੱਸਦਾ ਕਿਹੜੇ ਵੇਲੇ? ਤੁਸੀਂ ਆਪਣੀ ਇਖਤਿਆਰੀ ਸ਼ਕਤੀ ਦਾ ਇਸਤੇਮਾਲ ਕਰਕੇ ਧੱਕਾ ਕਰ ਰਹੇ ਸੀਧੱਕਾ ਹੀ ਨਹੀਂ ਬਲਕਿ ਉਗਰਾਹੀ ਵੀ ਕਰ ਰਹੇ ਸੀ ...” ਮੈਂ ਬੋਲਦਾ ਗਿਆ ਤੇ ਉਸਦਾ ਸਿਰ ਝੁਕਦਾ ਗਿਆ

ਨੈਲਸਨ ਮੰਡੇਲਾ ਦਾ ਕਥਨ ਹੈ, “ਹੱਕ ਖੋਹਣੇ ਮਨੁੱਖਤਾ ਨਾਲ ਵਧੀਕੀ ਹੈ” ਸਾਡੀ ਸੱਭਿਅਤਾ ਦੀ ਉਪਜ ਕੰਡਕਟਰ ਜੀ ਸਾਡੇ ਨਾਲ ਨਹੀਂ, ਮਨੁੱਖਤਾ ਨਾਲ ਵਧੀਕੀ ਕਰਨ ਦੇ ਪ੍ਰਤੀਕ ਸਨ

ਸੰਸਾਰ ਭਰ ਦੀਆਂ ਜਥੇਬੰਦੀਆਂ ਨਾਅਰੇ ’ਤੇ ਨਾਅਰਾ ਲਾਈ ਜਾ ਰਹੀਆਂ ਹਨ, “ਸਾਡੇ ਹੱਕ ਇੱਥੇ ਰੱਖ, ... ਆਪਣੇ ਹੱਕ ਲੈ ਕੇ ਰਹਾਂਗੇ, ਹੱਕ-ਸੱਚ ਦੀ ਲੜਾਈ ਲੜਦੇ ਰਹਾਂਗੇ ...” ਇਹ ਸਰਬ ਵਿਆਪਕ ਵਰਤਾਰਾ ਰਿਹਾ ਹੈਪਿੰਡਾਂ ਵਿੱਚ ਜ਼ਮੀਨ ਨੂੰ ਨਹਿਰੀ ਪਾਣੀ ਦੇ ਹੱਕ ਪਿੱਛੇ ਜਿਮੀਂਦਾਰਾਂ ਦੀਆਂ ਲੜਾਈਆਂ ਆਮ ਹੁੰਦੀਆਂ ਸਨਵਿਹੜਿਆਂ ਵਿੱਚ ਰਹਿੰਦੇ ਖੇਤ ਮਜ਼ਦੂਰਾਂ, ਦਰਜੀਆਂ, ਘੁਮਿਆਰਾਂ, ਸਫਾਈ ਮਜ਼ਦੂਰਾਂ ਨਾਲ ਹਰ ਰੋਜ਼ ਵਧੀਕੀਆਂ ਕਰਕੇ ਉਨ੍ਹਾਂਦੇ ਹੱਕਾਂ ’ਤੇ ਡਾਕਾ ਮਾਰਨਾ ਜਿਮੀਂਦਾਰ ਆਪਣਾ ਹੱਕ ਸਮਝਦੇ ਸਨਬਚਪਨ ਵਿੱਚ ਮੈਂ ਇਸ ਵਰਤਾਰੇ ਦਾ ਮੂਕ ਚਸ਼ਮਦੀਦ ਗਵਾਹ ਰਿਹਾ ਹਾਂਵਧਦੀ ਉਮਰ ਨਾਲਇਤਿਹਾਸ-ਮਿਥਿਹਾਸ ਪੜ੍ਹ ਕੇ ਸਮਝ ਵਿੱਚ ਆਇਆ ਕਿ ਸਾਡੇ ਦੇਸ਼ ਵਿੱਚ ਤਾਂ ਇਹ ਪਰੰਪਰਾ ਪ੍ਰਾਚੀਨ ਕਾਲ ਵਿੱਚ ਜਾਤੀਵਾਦ ਦਾ ਸੰਸਥਾਗਤ ਰੂਪ ਧਾਰਨ ਕਰ ਕੇ ਪੱਕੇ ਪੈਰੀਂਸਥਾਪਤ ਹੋ ਚੁੱਕੀ ਸੀਅਖੌਤੀ ਉੱਚ ਜਾਤੀਆਂ ਆਪਣੇ ਤੋਂ ਅਖੌਤੀ ਨੀਵੀਂਆਂ ਜਾਤਾਂ ਨਾਲ ਧੱਕਾ ਹੀ ਕਰਦੀਆਂ ਆਈਆਂ ਹਨਅੱਜ ਅਸੀਂ ਅਜਿਹੀਆਂ ਪਰੰਪਰਾਵਾਂ ’ਤੇ ਫਖਰ ਕਰਕੇ ਮਹਾਨ ਸਭਿਅਤਾ ਨੂੰ ਪੁਨਰਜੀਵਤ ਕਰਨ ਦੇ ਯਤਨ ਹੁੰਦੇ ਦੇਖ ਰਹੇ ਹਾਂਮਨ-ਮਸਤਕ ਵਿੱਚ ਇੱਕ ਸਵਾਲ ਸਿਰ ਚੁੱਕਦਾ ਹੈ ਕਿ ਕੀ ‘ਵਿਸ਼ਵ-ਗੁਰੂ’ ਦੀ ਉਪਾਧੀ ਹਾਸਲ ਕਰਨ ਲਈ ਮਨੂੰਵਾਦ ਨੂੰ ਸੁਰਜੀਤ ਕਰਨਾ ਜ਼ਰੂਰੀ ਹੈ?

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author