JagroopSingh3ਅਸੀਂ ਦੋ ਬੰਦੇ ਮੋਟਰ ਸਾਇਕਲ ’ਤੇ ਜਾ ਰਹੇ ਸੀ ਕਿ ਇੱਕ ਤੇਜ਼ ਰਫਤਾਰ ਗੱਡੀ ਟੱਕਰ ...
(20 ਮਈ 2025)


ਉਹ ਕਾਫ਼ੀ ਲੰਗੜਾਅ ਕੇ ਤੁਰਦਾ ਸੀ
ਮੇਰੇ ਲਈ ਉਹ ਅਜਨਬੀ ਸੀ ਹਰ ਰੋਜ਼ ਆਉਂਦੇ ਜਾਂਦੇ ਮਿਲਣ ਕਰਕੇ ਉਸ ਨਾਲ ਹਮਦਰਦੀ ਹੋਣ ਲੱਗ ਪਈ ਫਿਰ ਇੱਕ ਦਿਨ ਮੈਂ ਉਸ ਨੂੰ ਉਸ ਦੇ ਲੰਗੜੇਪਨ ਦਾ ਕਾਰਨ ਪੁੱਛ ਹੀ ਲਿਆ ਕੱਪੜੇ ਪਹਿਨੇ ਹੋਣ ਕਰਕੇ ਲੱਤ ’ਤੇ ਲੱਗੀ ਸੱਟ ਨਜ਼ਰ ਨਹੀਂ ਆ ਰਹੀ ਸੀ ਉਸ ਨੇ ਦੱਸਿਆ, “ਮੇਰਾ ਐਕਸੀਡੈਂਟ ਹੋ ਗਿਆ ਸੀ ਅਸੀਂ ਦੋ ਬੰਦੇ ਮੋਟਰ ਸਾਇਕਲ ’ਤੇ ਜਾ ਰਹੇ ਸੀ ਕਿ ਇੱਕ ਤੇਜ਼ ਰਫਤਾਰ ਗੱਡੀ ਟੱਕਰ ਮਾਰ ਗਈ ਮੈਂ ਪਿੱਛੇ ਬੈਠਾ ਸੀ ਹਾਦਸਾ ਬਹੁਤ ਭਿਆਨਕ ਸੀ ਕਿ ਮੇਰੀਆਂ ਦੋਵੇਂ ਲੱਤਾਂ ਟੁੱਟ ਗਈਆਂ ਸੱਜੀ ’ਤੇ ਪਲੱਸਤਰ ਲੱਗਿਆ ਹੋਇਆ ਐ ਇਹਦੇ ਵਿੱਚ ਰਾਡ ਪਈ ਹੋਈ ਐ ਖੱਬੀ ਜਰਾ ਘੱਟ ਨੁਕਸਾਨੀ ਗਈ ਸੀਇਹਦੇ ’ਚ ਪਲੇਟਾਂ ਨਾਲ ਹੀ ਸਰ ਗਿਆ ਸੀ ਹੁਣ ਮੈਂ ਕਾਫ਼ੀ ਠੀਕ ਆਂ

ਮੈਂ ਦੁੱਖ ਜਤਾਇਆ ਅੰਨ੍ਹੇਵਾਹ ਗੱਡੀਆਂ ਚਲਾਉਣ ਵਾਲਿਆਂ ਨੂੰ ਕੋਸਿਆ ਅਤੇ ਉਸਦੇ ਛੇਤੀ ਠੀਕ ਹੋਣ ਦੀ ਦੁਆ ਕੀਤੀ ਫਿਰ ਮੁਲਾਕਾਤ ਤਕਰੀਬਨ ਆਮ ਹੀ ਹੁੰਦੀ ਰਹਿੰਦੀ ਅਤੇ ਉਹ ਆਪਣੇ ਇਲਾਜ ਬਾਰੇ ਦਸਦਾ ਰਹਿੰਦਾ ਕਿ ਕਿਵੇਂ ਪਹਿਲਾਂ ਉਹ ਇੱਕ ਛੋਟੇ ਹਸਪਤਾਲ ਗਏ ਤੇ ਫੇਰ ਉਨ੍ਹਾਂ ਨੂੰ ਚੰਡੀਗੜ੍ਹ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ ਪਰ ਉਨ੍ਹਾਂ ਨੇ ਮੁਹਾਲੀ ਦੇ ਮੈਕਸ ਵਿੱਚ ਇਲਾਜ ਕਰਵਾਇਆ ਇਸ ਦੇ ਕਾਰਨ ਬਾਰੇ ਉਹ ਸਪਸ਼ਟ ਕਰਦਿਆਂ ਦੱਸਣ ਲੱਗਿਆ, “ਮੈਂ ਤੇ ਮੇਰੀ ਪਤਨੀ ਪ੍ਰਿੰਸੀਪਲ ਰਿਟਾਇਰ ਹੋਏ ਹਾਂ ਸਾਨੂੰ ਚੰਗੀ ਪੈਨਸ਼ਨ ਮਿਲਦੀ ਹੈ ਪੈਸੇ ਧੇਲੇ ਦੀ ਕਮੀ ਨਾ ਹੋਣ ਕਰਕੇ ਅਸੀਂ ਸੋਚਿਆ, ਠੀਕ ਹੋਣ ਤੱਕ ਹਸਪਤਾਲ ਦੇ ਨੇੜੇ ਹੀ ਕਿਰਾਏ ’ਤੇ ਰਹਿ ਲੈਨੇ ਆਂ ਮੇਰਾ ਰਿਸ਼ਤੇਦਾਰ ਵੀ ਥੋੜ੍ਹੀ ਦੂਰ ਰਹਿੰਦਾ ਹੈ, ਵੇਲੇ ਕੁਵੇਲੇ ਬੁਲਾ ਲਾਈਦਾ ਹੈ

ਹੁਣ ਤੱਕ ਇਹ ਭੀ ਪਤਾ ਲੱਗ ਚੁੱਕਿਆ ਸੀ ਕਿ ਉਹ ਸਾਡੇ ਵੱਡੇ ਪਰਿਵਾਰ ਦਾ ਰਿਸ਼ਤੇਦਾਰ ਸੀ ਮੈਨੂੰ ਉਹ ਜਾਣਦਾ ਸੀ ਪਰ ਮੈਂ ਉਸ ਨੂੰ ਕਦੇ ਮਿਲਿਆ ਨਹੀਂ ਸੀ ਉਹ ਮੇਰੇ ਹੋਰ ਰਿਸ਼ਤੇਦਾਰਾਂ ਨੂੰ ਵੀ ਜਾਣਦਾ ਸੀ ਸਮਾਂ ਬੀਤਦਾ ਗਿਆ ਉਹ ਹੋਰ ਖੁੱਲ੍ਹਦਾ ਗਿਆ ਫਿਰ ਇੱਕ ਦਿਨ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਹੀ ਮੁੰਡਾ ਹੈ, ਅੰਤਰਜਾਤੀ ਵਿਆਹ ਕਰਵਾ ਕੇ ਵਿਦੇਸ਼ ਚਲਾ ਗਿਆ ਹੈ ਉਹ ਵੀ ਚੰਗਾ ਕਮਾ ਰਹੇ ਹਨ

ਦੂਰ ਦਾ ਰਿਸ਼ਤੇਦਾਰ ਹੋਣ ਕਰਕੇ ਹੁਣ ਮੈਂ ਉਸ ਦੇ ਨਿੱਜੀ ਮਾਮਲਿਆਂ ਬਾਰੇ ਦਿਲਚਸਪੀ ਲੈਣ ਲੱਗ ਪਿਆ ਮੁੰਡੇ ਦੇ ਅੰਤਰਜਾਤੀ ਵਿਆਹ ਬਾਰੇ ਪੁੱਛਣ ’ਤੇ ਉਸ ਨੇ ਦੱਸਿਆ, “ਓ ਜੀ ਅੱਜਕੱਲ ਥੋਨੂੰ ਪਤਾ ਈ ਐ, ਜੁਆਕ ਸੌਹਰੇ ਕਿਹੜੇ ਕਿਸੇ ਦੀ ਸੁਣਦੇ ਨੇ ਮੁੰਡਾ ਜਿਮੀਂਦਾਰਾਂ ਦੀ ਕੁੜੀ ਨਾਲ ਪੇਚਾ ਪਾ ਬੈਠਾ ਕੁੜੀ ਵੀ ਉਸ ਨੂੰ ਚਾਹੁੰਦੀ ਸੀ ਪਰ ਉਸ ਦੇ ਮਾਂ-ਬਾਪ ਸ਼ਾਦੀ ਲਈ ਨਹੀਂ ਮੰਨ ਰਹੇ ਸਨ ਅਖੇ ਤੁਸੀਂ ਨੀਵੀਂ ਜਾਤ ਦੇ ਹੋ,ਅਸੀਂ ਨਹੀਂ ਇਹ ਸ਼ਾਦੀ ਹੋਣ ਦੇਣੀ

ਮੈਂ ਟੋਕ ਕੇ ਕਿਹਾ, “ਪ੍ਰਿੰਸੀਪਲ ਸਾਹਿਬ, ਤੁਸੀਂ ਉਨ੍ਹਾਂ ਨੂੰ ਸਮਝਾਇਆ ਨਹੀਂ ਕਿ ਸਿੱਖਾਂ ਵਿੱਚ ਜਾਤ-ਪਾਤ ਦਾ ਸੰਕਲਪ ਨਹੀਂ ਹੈ ਉਹ ਵੀ ਪੜ੍ਹੇ ਲਿਖੇ ਸਨ ਤੁਸੀਂ ਦਲੀਲ ਨਾਲ ਮਨਾਉਣਾ ਸੀ ਉਨ੍ਹਾਂ ਨੂੰ

ਉਹ ਕਹਿਣ ਲੱਗੇ, “ਬੜਾ ਸਮਝਾਇਆ ਜੀ ਗੁਰੂ ਅਮਰਦਾਸ ਜੀ ਦਾ ਪਤੀ-ਪਤਨੀ ਦੇ ਸਬੰਧ ਬਾਰੇ ਫੁਰਮਾਨ ‘ਧਨ ਪਿਰੁ ਏਹਿ ਨਾ ਆਖੀਅਨਿ ਬਹਨਿ ਇਕਠੇ ਹੋਇ।। ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ।।’ (ਸ਼੍ਰੀ ਗੁ ਗ੍ਰੰ ਸਾਹਿਬ ਅੰਗ 788) ਦਾ ਵਾਸਤਾ ਵੀ ਪਾਇਆ ਬਈ ਦੋਵੇਂ ਇੱਕ ਦੂਜੇ ਨੂੰ ਬਹੁਤ ਤਿਓ ਕਰਦੇ ਨੇ, ਵਿਆਹ ਕਰ ਦਿਓ ਪਰ ਉਨ੍ਹਾਂ ਇੱਕ ਨਾ ਮੰਨੀ ਕਹਿਣ ਸਮਾਜ ਹੋਰ ਐ, ਬਾਣੀ ਦੀ ਗੱਲ ਹੋਰ ਐ ਸਾਰੀ ਗੱਲ ਮੇਰੇ ’ਤੇ ਸਿੱਟ ਕੇ ਚਲੇ ਗਏ ਫੇਰ ਬੱਚਿਆਂ ਨੂੰ ਵੀ ਬਹੁਤ ਸਮਝਾਇਆ ਕਿ ਇਹ ਲੋਕ ਨਹੀਂ ਮੰਨਣਗੇ ਆਪਣੇ ਪੇਂਡੂ ਸਮਾਜ ਵਿਚ ਤਾਂ ਕੀ, ਸ਼ਹਿਰੀ ਪੜ੍ਹੇ ਲਿਖੇ ਸਿੱਖ ਵੀ ਜਾਤ ਦੇਖ ਕੇ ਸ਼ਾਦੀ ਕਰਦੇ ਹਨ ਛੋਟੀਆਂ ਜਾਤਾਂ ਦੇ ਸਿੱਖ ਲੜਕੇ-ਲੜਕੀਆਂ ਭਾਵੇਂ ਉਨ੍ਹਾਂ ਨਾਲੋਂ ਵੱਧ ਪੜ੍ਹੇ ਲਿਖੇ ਹੋਣ ਫੇਰ ਭੀ ਸ਼ਾਦੀ ਲਈ ਨਹੀਂ ਮੰਨਦੇ ਅਖਬਾਰ ਵਿੱਚ ਵਿਆਹ ਸਬੰਧੀ ਕਲਾਸੀਫਾਈਡ ਇਸ਼ਤਿਹਾਰ ਦੇ ਮੁੱਢ ਵਿਚ ਹੀ ਵੱਡੇ ਅੱਖਰਾਂ ਵਿੱਚ ਲਿਖਿਆ ਦੇਖਦਾ ਹਾਂ --- ਬਰਾੜ ਪਰਿਵਾਰ ਨੂੰ ਆਪਣੇ ਸੋਹਣੇ ਜੱਟ ਸਿੱਖ  ... ਲੰਬੇ ਜੱਟ-ਸਿੱਖ ਲਈ ... ਕਾਨਵੇਂਟ ਪੜ੍ਹੇ ਜੱਟ-ਸਿੱਖ ਲਈ ... ਆਸਟ੍ਰੇਲੀਅਨ ਜਾਂ ਕੇਡੀਅਨ ਜਾਂ ਨਿਊਜੀਲੈਂਡਰ ਜੱਟ-ਸਿੱਖ ਲਈ ਜਾਂ ਅੰਮ੍ਰਿਤਧਾਰੀ-ਸਿੱਖ ਪਰਿਵਾਰ ਆਪਣੇ ਲੜਕੇ/ਲੜਕੀ ਲਈ ਯੋਗ ਰਿਸ਼ਤੇ ਦੀ ਤਲਾਸ਼ ਵਿਚ ਹੈ ਖਾਨਦਾਨੀ ਪਰਿਵਾਰ ਹੀ ਸੰਪਰਕ ਕਰਨ ਮੇਰੀ ਸਮਝ ਵਿੱਚ ਨਹੀਂ ਆਉਂਦਾ ਕਿ ‘ਯੋਗ ਰਿਸ਼ਤੇ ਅਤੇ ਖਾਨਦਾਨੀ ਪਰਿਵਾਰ’ ਦੀ ਪ੍ਰੀਭਾਸ਼ਾ ਕੀ ਹੈ? ਲੜਕੇ-ਲੜਕੀ ਦੋਹਾਂ ਨੂੰ ਵੀ ਬਹੁਤ ਸਮਝਾਇਆ ਪਰ ਉਹ ਵੀ ਸ਼ਾਦੀ ਕਰਨ ਦੀ ਜ਼ਿਦ ’ਤੇ ਅੜ ਗਏ ਆਖਿਰ ਉਹ ਘਰੋਂ ਭੱਜ ਗਏ ਅਤੇ ਉਨ੍ਹਾਂ ਨੇ ਕੋਰਟ ਮੈਰਿਜ ਕਰ ਲਈ ਮੈਂ ਤਾਂ ਭਾਈ ਹੁਣ ਆਪਣੇ ਜੁਆਕ ਨਾਲ ਹੀ ਖੜ੍ਹਨਾ ਸੀ। ...” ਆਖ ਉਹ ਚੁੱਪ ਕਰ ਗਿਆ

ਕਾਫ਼ੀ ਦਿਨ ਉਸ ਨਾਲ ਮੁਲਾਕਾਤ ਨਾ ਹੋਈ ਕਿਤੇ ਬਾਹਰ ਚਲੇ ਗਏ ਸਨ ਇਸ ਦੌਰਾਨ ਮੈਂ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨਾਲ ਉਸ ਸੱਜਣ ਬਾਰੇ ਗੱਲ ਛੇੜ ਬੈਠਿਆ ਰਿਸ਼ਤੇਦਾਰ ਨੇ ਪੁੱਛਿਆ ਕਿ ਉਹ ਮੈਨੂੰ ਕਿੱਥੇ ਮਿਲੇ ਸਨ ਤਾਂ ਮੈਂ ਸਾਰੀ ਕਹਾਣੀ ਸੁਣਾ ਦਿੱਤੀ ਰਿਸ਼ਤੇਦਾਰ ਨੇ ਦੱਸਿਆ, “ਤੁਹਾਨੂੰ ਉਸ ਨੇ ਹਾਦਸੇ ਬਾਰੇ ਝੂਠ ਬੋਲਿਆ ਹੈ ਦਰਅਸਲ ਜੱਟ ਤਾਂ ਉਸ ਨੂੰ ਮਰਿਆ ਸਮਝ ਕੇ ਛੱਡ ਗਏ ਸਨ ... ਸ਼ਾਇਦ ਉਹ ਸਮਝਦੇ ਹੋਣਗੇ ਕਿ ਲੱਤਾਂ ਟੁੱਟ ਗਈਆਂ ਹਨ, ਖੂਨ ਵਹਿੰਦਾ ਰਹੇਗਾ ਤੇ ਇੱਥੇ ਪਿਆ ਮਰ ਜਾਵੇਗਾ

ਉਸ ਨੇ ਹੋਰ ਵੀ ਦੱਸਿਆ ਕਿ ਉਨ੍ਹਾਂ ਦੀ ਬਣਾਈ ਕੋਠੀ ਸੁੰਨੀ ਪਈ ਹੈ, ਉਹ ਡਰਦਾ ਮਾਰਾ ਹੀ ਇੱਥੇ ਨਹੀਂ ਆ ਰਿਹਾ ਸਾਨੂੰ ਵੀ ਨਹੀਂ ਪਤਾ ਸੀ ਕਿ ਉਹ ਕਿਤੇ ਕਿਰਾਏ ’ਤੇ ਰਹਿ ਰਿਹਾ ਹੈ

ਜਿਉਂ ਜਿਉਂ ਮੇਰਾ ਰਿਸ਼ਤੇਦਾਰ ਬੋਲ ਰਿਹਾ ਸੀ, ਉਸ ਸ਼ਖਸ ਨਾਲ ਹੋਇਆ ਹਾਦਸਾ ਮੇਰੀ ਸਮਝ ਵਿੱਚ ਆ ਰਿਹਾ ਸੀ ਇਹ ਹਾਦਸਾ ਨਹੀਂ, ਸਮਾਜਿਕ ਤਰਾਸਦੀ ਸੀ ਸਿਧਾਂਤਕ ਤੌਰ ’ਤੇ ਹਰ ਇਨਸਾਨ ਨੂੰ ਬਰਾਬਰ ਦੱਸਣ ਵਾਲੇ ਸਿੱਖ ਧਰਮ ਦੇ ਪੈਰੋਕਾਰ ਵੀ ਜਾਤ-ਪਾਤ ਦੇ ਕੋਹੜ ਤੋਂ ਛੁਟਕਾਰਾ ਨਹੀਂ ਪਾ ਸਕੇ ਸਨ ਗੁਰੂਆਂ ਦੀ ਸਮਾਜ ਨੂੰ ਜੋੜਦੀ ਵਿਚਾਰਧਾਰਾ ਨੂੰ ਨਕਾਰਦਾ ਵਰਤਾਰਾ ਲੱਤਾਂ ਤੋੜਨ ਨਾਲੋਂ ਵੱਧ ਸਮਾਜ ਨੂੰ ਤੋੜ ਰਿਹਾ ਸੀ ਗੁਸੈਲ ਵਾਤਾਵਰਨ ਸਿਰਜ ਰਿਹਾ ਸੀ ਨੈਤਿਕਤਾ ਦੀ ਨਵੀਂ ਪਰਿਭਾਸ਼ਾ ਘੜ ਰਿਹਾ ਸੀ ਗੁਰੂਆਂ ਦੀ ਵਿਰਾਸਤ ਨੂੰ ਪਿੱਠ ਦਿਖਾ ਕੇ ਸਿੱਖ ਸਮਾਜ ਨੂੰ ਮੁੜ ਜਾਤੀ ਪ੍ਰਥਾ ਦੇ ਚੁੰਗਲ ਵਿਚ ਫਸਾ ਰਿਹਾ ਸੀ ਅਜਿਹੇ ਸਖ਼ਸ਼ ਸਿੱਖ ਧਰਮ ਅਤੇ ਵਿਚਾਰਧਾਰਾ ਨੂੰ ਹਾਸੋਹੀਣਾ ਬਣਾ ਰਹੇ ਹਨ

ਹੁਣ ਜਦ ਵੀ ਉਹ ਸੱਜਣ ਮਿਲਦਾ ਹੈ, ਹਕੀਕਤ ਜਾਣਦਾ ਹੋਇਆ ਵੀ ਮੈਂ ਉਸ ਨਾਲ ਇਸ ਮਸਲੇ ’ਤੇ ਗੱਲ ਨਹੀਂ ਕਰਦਾ ਸਿਰਫ ਇਸ ਲਈ ਕਿ ਉਹ ਹਾਦਸੇ ਦੇ ਸਦਮੇ ਤੋਂ ਫੇਰ ਪ੍ਰੇਸ਼ਾਨ ਨਾ ਹੋ ਜਾਵੇ ਉਸ ਨੂੰ ਦੇਖਦਿਆਂ ਹੀ ਮਨ ਪ੍ਰੇਸ਼ਾਨ ਹੋਣ ਲਗਦਾ ਹੈ ਕਿ ਉਸ ਦੀਆਂ ਲੱਤਾਂ ਹਾਦਸੇ ਵਿੱਚ ਨਹੀਂ ਬਲਕਿ ਜਾਤ ਅਭਿਮਾਨੀ ਲੋਕਾਂ ਵੱਲੋਂ ਤੋੜੀਆਂ ਗਈਆਂ ਸਨ ਬੱਚਿਆਂ ਵੱਲੋਂ ਸਮਾਜਿਕ ਮਰਿਆਦਾ ਦਾ ਉਲੰਘਣ ਕਰਨ ਦੀ ਸਜ਼ਾ ਉਸ ਨੂੰ ਦਿੱਤੀ ਗਈ ਸੀ ਹੋਰ ਦੁੱਖ ਉਦੋਂ ਹੁੰਦਾ ਹੈ ਜਦੋਂ ਸਿੱਖ ਸੰਸਥਾਵਾਂ ਅਜਿਹੇ ਹਾਦਸਿਆਂ ਬਾਰੇ ਚੁੱਪ ਰਹਿੰਦੀਆਂ ਹਨ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author