JagroopSingh3ਇੱਕ ਸ਼ਾਦੀ ’ਤੇ ਗਏ ਅਸੀਂ। ਲਾੜਾ-ਲਾੜੀ ਕਨੇਡਾ ਤੋਂ ਆਏ ਸਨ। ਕਾਕਾ ਜੀ ਦੇ ਦੋਸਤ ਅਤੇ ਬੀਬੀ ਜੀ ਦੀਆਂ ਸਹੇਲੀਆਂ ...
(1 ਫਰਵਰੀ 2024)
ਇਸ ਸਮੇਂ ਪਾਠਕ: 330.

 

1Feb2024

(ਪੰਜਾਬੀ ਟ੍ਰਿਬਿਊਨ: 1 ਫਰਵਰੀ 2024) ਪੁਲੀਸ ਨੇ ਦੱਸਿਆ ਕਿ 29 ਸਾਲਾ ਇੰਡੋ-ਕੈਨੇਡੀਅਨ ਡਰਾਈਵਰ ਨੂੰ ਸਰਹੱਦੀ ਅਧਿਕਾਰੀਆਂ ਨੇ ਉਸ ਦੇ ਵਪਾਰਕ ਟਰੱਕ ਦੇ ਅੰਦਰੋਂ ਵੱਡੇ ਸੂਟਕੇਸਾਂ ਵਿੱਚੋਂ 406.2 ਕਿਲੋਗ੍ਰਾਮ ਮੈਥਾਮਫੇਟਾਮਾਈਨ ਮਿਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਵਿਨੀਪੈਗ ਤੋਂ ਕੋਮਲਪ੍ਰੀਤ ਸਿੱਧੂ ਨੂੰ ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ 14 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਅਦਾਲਤ ਵਿੱਚ ਪੇਸ਼ ਕਰਨ ਦੀ ਉਮੀਦ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਦੇ ਕੇਨ ਮੈਕਗ੍ਰੇਗਰ ਨੇ ਕਿਹਾ ਕਿ ਟਰੱਕ, ਜੋ ਵਿਨੀਪੈਗ ਜਾ ਰਿਹਾ ਸੀ, ਦੀ ਤਲਾਸ਼ੀ ਲਈ ਗਈ। ਟਰੱਕ ਵਿੱਚ ਸੂਟਕੇਸਾਂ ਦੇ ਅੰਦਰੋਂ ਨਸ਼ੀਲੇ ਪਦਾਰਥ ਮਿਲੇ। ਜ਼ਬਤ ਕੀਤੇ ਗਏ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਕੀਮਤ 5 ਕਰੋੜ ਕੈਨੇਡੀਅਨ ਡਾਲਰ ਤੋਂ ਵੱਧ ਹੈ। ਇਹ ਟਰੱਕ ਅਮਰੀਕਾ ਤੋਂ ਆਇਆ ਸੀ।

*   *   *

ਬੇਸਮੈਂਟਾਂ ਦੇ ਦੇਸ਼ ਕਨੇਡਾ ਜਾਣ ਦਾ ਪਹਿਲਾ ਸਬੱਬ 2009 ਨਵੰਬਰ ਵਿੱਚ ਬਣਿਆਬੇਟਾ ਕਈ ਵਰ੍ਹੇ ਪਹਿਲਾਂ ਉੱਥੇ ਚਲਾ ਗਿਆ ਸੀਉਸ ਦੇ ਪਰਿਵਾਰ ਨੂੰ ਮਿਲਣ ਦੀ ਖਿੱਚ ਅਤੇ ਪੰਜਾਬੀਆਂ ਦਾ ਪਸੰਦੀਦਾ ਪਰਵਾਸ-ਕੇਂਦਰ ਦੇਖਣ ਦੀ ਚਾਹਤ ਸਾਨੂੰ ਕਨੇਡਾ ਲੈ ਗਈਏਅਰਪੋਰਟ ਤੋਂ ਲੰਡਨ (ਟੋਰੰਟੋ ਤੋਂ ਕੋਈ ਢਾਈ ਸੌ ਕਿਲੋਮੀਟਰ ਦੱਖਣ-ਪੱਛਮ) ਜਾਂਦੇ ਵਕਤ ਸਾਨੂੰ ਪੰਜਾਬੀਆਂ ਦੇ ਗੜ੍ਹ ‘ਬਰੈਂਪਟਨ’ ਦੇ ਦਰਸ਼ਨ ਕਰਵਾਏ ਗਏਬੇਟਾ ਉਸ ਵਕਤ ਕਨੇਡਾ ਦੇ ਲੰਡਨ ਸ਼ਹਿਰ ਵਿੱਚ ਬਾਰ੍ਹਵੀਂ ਮੰਜ਼ਿਲ ’ਤੇ ਇੱਕ ਅਪਾਰਟਮੈਂਟ ਵਿੱਚ ਰਹਿ ਰਿਹਾ ਸੀਉਸ ਸਾਲ ਨਵੰਬਰ ਵਿੱਚ ਹੀ ਬਰਫ ਗਿਰਨੀ ਸ਼ੁਰੂ ਹੋ ਗਈ ਸੀਉੱਤੋਂ ਬੈਠਿਆਂ ਬੜਾ ਦਿਲਕਸ਼ ਨਜ਼ਾਰਾ ਦਿਸਦਾ ਸੀ

ਬੇਟੇ ਦਾ ਮਿੱਤਰ ਉਸ ਦੇ ਨਜ਼ਦੀਕ ਹੀ ਰਹਿੰਦਾ ਸੀ ਉਸ ਦੇ ਵੱਡੇ ਸਾਰੇ ਘਰ ਨੂੰ ਉਹ ਕੌਂਡੋ ਕਹਿੰਦੇ ਸਨ ਇੱਕ ਦਿਨ ਉਸ ਨੇ ਸਾਨੂੰ ਰਾਤਰੀ-ਭੋਜ ’ਤੇ ਬੁਲਾਇਆਭਾਵੇਂ ਸਾਹਮਣੇ ਦਿਸ ਰਿਹਾ ਸੀ ਪਰ ਪੈਦਲ ਨਹੀਂ ਜਾ ਸਕਦੇ ਸਾਂਉਹ ਸਾਨੂੰ ਗੱਡੀ ਵਿੱਚ ਲੈ ਕੇ ਗਏ। ਸਾਹਮਣੇ ਗਰਾਜ ਦਾ ਦਰਵਾਜਾ ਆਪਣੇ-ਆਪ ਖੁੱਲ੍ਹਿਆ ਤਾਂ ਗੱਡੀ ਸਿੱਧੀ ਅੰਦਰ ਚਲੀ ਗਈਪੌੜੀਆਂ ਵੱਲ ਇਸ਼ਾਰਾ ਕਰਕੇ ਸਾਨੂੰ ਨੀਚੇ ਉੱਤਰਨ ਲਈ ਕਿਹਾ ਗਿਆ ਅਤੇ ਅਸੀਂ ਹੁਣ ਬੇਸਮੈਂਟ ਵਿੱਚ ਸਾਂਇੰਝ ਲੱਗਿਆ ਜਿਵੇਂ ਸਵਰਗ ਦਾ ਕੋਈ ਹਿੱਸਾ ਹੋਵੇ, ਇੱਕ ਕੋਨੇ ਵਿੱਚ ਬਣੀ ਮਿਨੀ-ਬਾਰ ਵਿੱਚ ਕਈ ਕਿਸਮ ਦੀ ਸਜੀ ਵਿਸਕੀ ਹਿੰਦੀ ਫਿਲਮਾਂ ਦੇ ਸੀਨ ਯਾਦ ਕਰਵਾ ਰਹੀ ਸੀਹਵਾ-ਪਿਆਜ਼ੀ ਹੁੰਦੇ ਹੀ ਮੈਨੂੰ ਇਹ ਬੇਸਮੈਂਟ ਹਨੇਰੀ-ਗੁਫ਼ਾ (Den) ਜਿਹੀ ਲੱਗਣ ਲੱਗ ਪਈ ਕਿਉਂਕਿ ਪੰਜਾਬੀ ਸੁਭਾ ਤਾਂ ਖੁੱਲ੍ਹੇ ਆਸਮਾਨ ਦਾ ਆਦੀ ਸੀ, ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ, ਘਰ ਦੀ ਸ਼ਰਾਬ …ਬੇਸਮੈਂਟ ਬਾਰੇ ਮੇਰੇ ਜ਼ਿਹਨ ਵਿੱਚ ਤਰ੍ਹਾਂ ਤਰ੍ਹਾਂ ਦੇ ਕਿਆਸ ਲੱਗਣ ਲੱਗੇਬਾਅਦ ਵਿੱਚ ਗਰਮੀ ਵਿੱਚ ਬਰੈਂਪਟਨ ਦੇ ਪੰਜਾਬੀਆਂ ਨੂੰ ਮੰਜਿਆਂ ’ਤੇ ਬੈਠੇ ਪਕੌੜੇ-ਸਮੋਸੇ ਜਲੇਬੀਆਂ ਖਾਂਦੇ ਦੇਖਿਆ ਤਾਂ ਪੰਜਾਬ ਦੇ ਖੁੱਲ੍ਹੇਪਣ ਦਾ ਅਹਿਸਾਸ ਵੀ ਹੋਇਆ

ਸਮੇਂ ਨਾਲ ਹਰ ਕੋਈ ਇਸ ਦੇਸ਼ ਵਿੱਚ ਆਪਣੇ ਸੁਪਨੇ ਸਾਕਾਰ ਕਰਨ ਲਈ ਵਾਹ ਲਾਉਣ ਲੱਗਾਪੰਜਾਬ ਦੀ ਨੌਜਵਾਨੀ ਵਿੱਚ ਕੈਨੇਡਾ ਜਾਣ ਦਾ ਰੁਝਾਨ ਵੀ ਜ਼ੋਰ ਫੜਨ ਲੱਗਾਪਲੱਸ ਟੂ ਅਤੇ ਆਈਲੈਟਸ (IELTS) ਵਿੱਚੋਂ ਅੱਠ ਬੈਂਡ ਆਏ ਨਹੀਂ ਤੇ ਫਿਰ ਪਰਿਵਾਰ ਦਾ ਦਿਮਗ ਅਸਮਾਨੀ ਚੜ੍ਹਿਆ ਨਹੀਂ ... ਬੱਸ ਜੀ ਏਜੰਟ ਨੇ ਹੁਣ ਵੀਜ਼ਾ ਲਗਵਾ ਦੇਣੈ, ਆਹੀ ਕੋਈ ਚੌਵੀ-ਪੱਚੀ ਲੱਖ ਦਾ ਖਰਚਾ ਐ, ਜੁਆਕ ਸੈੱਟ ਹੋ ਜਾਣਾ ਹੈ ਕਨੇਡਾ ... ਕਨੇਡਾ ਨਹੀਂ ਤਾਂ ਆਸਟ੍ਰੇਲੀਆ ਭੇਜ ਦਿਆਂਗੇਇਨ੍ਹਾਂ ਮਾਪਿਆਂ ਨੂੰ ਸ਼ਾਇਦ ਹੀ ਗਿਆਨ ਹੋਵੇ ਕਿ ਇਨ੍ਹਾਂ ਦੇ ਲਾਡਲੇ ਜਾਂਦੇ ਹੀ ਬੇਸਮੈਂਟ ਦੇ ਬਾਸ਼ਿੰਦੇ ਬਣਦੇ ਹਨਏਜੰਟ ਪਤਾ ਨਹੀਂ ਇਨ੍ਹਾਂ ਨੂੰ ਕਿਹੜੇ ਸਬਜ਼ਬਾਗ਼ ਦਿਖਾਉਂਦੇ ਹਨ ਪਰ ਪ੍ਰਵਾਸੀ ਹੋ ਚੁੱਕੇ ਸੱਜਣ ਵੀ ਇੱਥੋਂ ਦੇ ਲੋਕਾਂ ਨੂੰ ਆਪਣੀਆਂ ਫੁਕਰੀਆਂ ਮਾਰ ਕੇ ਉਕਸਾਉਂਦੇ ਰਹਿੰਦੇ ਹਨ ਕਿ ਬਈ ਉੱਥੇ ਤਾਂ ਬੱਸ ਪੁੱਛੋ ਹੀ ਕੁਝ ਨਾ ... ਮੌਜਾਂ ਈ ਮੌਜਾਂ ਨੇ ... ਮੇਮਾਂ ਬੀਚ ’ਤੇ ... ਡਾਲਰ ਲਗਦੇ ਨੇ ਝਾੜੀਆਂ ਨੂੰ ... ਫੁਕਰੀਆਂ ਉਹ ਇਕੱਲੇ ਨਹੀਂ ਮਾਰਦੇ, ਬਲਕਿ ਉਨ੍ਹਾਂ ਦੇ ਇੱਥੇ ਰਹਿੰਦੇ ਰਿਸ਼ਤੇਦਾਰ-ਮਿੱਤਰ ਵੀ ਘੱਟ ਨਹੀਂ ਹਨ। ਮੈਂ ਗਿਆ ਤਾਂ ਮਿਲਣ ਦੇ ਬਹਾਨੇ ਸੀ, ਕਿਰਾਇਆ ਵੀ ਕਮਾ ਲਿਆਇਆ ਤੇ ਸੈਰ ਵੀ ਕਰ ਆਇਆਉਹ ਇਹ ਨਹੀਂ ਦੱਸਦੇ ਕਿ ਕਿਵੇਂ ਉਹ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਦੇ ਹਨਇੱਕ ਸੱਜਣ ਨੇ ਦੱਸਿਆ ਕਿ ਕਿਵੇਂ ਉਹ ਸਵੇਰੇ ਹੀ ਵੱਡੇ ਵੱਡੇ ਫਾਰਮਾਂ ਵਿੱਚ ਬੇਰ ਤੋੜਨ ਜਾਂਦਾ ਸੀ। ਗੱਡੀ ਵਿੱਚ ਅਗਲਿਆਂ ਨੇ ਬੰਦ ਕਰ ਲੈਣਾ ਤੇ ਸ਼ਾਮ ਨੂੰ ਉਵੇਂ ਹੀ ਬੰਦ ਗੱਡੀ ਵਿੱਚ ਛੱਡ ਜਾਣਾਫਾਰਮ ’ਤੇ ਉਸ ਨੇ ਸੁਣੀਆਂ ਗਾਲ੍ਹਾਂ ਦਾ ਜ਼ਿਕਰ ਆਪਣਾ ਦੁੱਖ ਦੱਸਣ ਲਈ ਕਰ ਦਿੱਤਾ ਸੀਮੈਂ ਸੁੰਨ ਜਿਹਾ ਹੋਇਆ ਸੁਣੀ ਜਾ ਰਿਹਾ ਸੀਆਮ ਲੋਕਾਂ ਨੂੰ ਦੱਸਦਿਆਂ ਉਸ ਨੂੰ ਸ਼ਰਮ ਆ ਰਹੀ ਸੀ

ਕੋਈ ਪੱਚੀ ਕੁ ਸਾਲ ਪਹਿਲਾਂ ਦੀ ਗੱਲ ਹੈ, ਮੇਰਾ ਇੱਕ ਮਿੱਤਰ ਕਹਿਣ ਲੱਗਾ ਕਿ ਉਸ ਨੂੰ ਕਨੇਡਾ ਦਿਖਾਉਣ ਵਾਲਾ ਪ੍ਰਵਾਸੀ ਇੰਡੀਆ ਆ ਰਿਹਾ ਹੈ ਅਤੇ ਉਹ ਬੰਬੇ ਹਵਾਈ ਅੱਡੇ ’ਤੇ ਉੱਤਰੇਗਾ। ਮੈਂ ਉਸ ਦਾ ‘ਸਵਾਗਤਉੱਥੇ ਕਰਨਾ ਚਾਹੁੰਦਾ ਹਾਂ ... ਕੁਝ ਕਰ ਸਕਦੇ ਹਾਂ? ਮੈਂ ਉਸ ਵਕਤ ਸੂਰਤ ਤਾਇਨਾਤ ਸੀਮੇਰੇ ਇੱਕ ਜਾਣਕਾਰ ਨੇ ਸਾਨੂੰ ਆਪਣੇ ਗੈਸਟ-ਹਾਊਸ ਵਿੱਚ ਠਹਿਰਾਇਆ, ਪੰਜ-ਤਾਰਾ ਹੋਟਲ ਵਿੱਚ ਸਕਾਚ ਪਿਲਾਈ ਅਤੇ ਰਾਤ ਦਾ ਖਾਣਾ ਖਵਾਇਆਕੈਨੇਡੀਅਨ ਭਾਈ ਸਾਹਿਬ ਨੇ ਕੈਨੇਡਾ ਦੀ ਉਹ ਤਾਰੀਫ਼ ਕੀਤੀ ਕਿ ਅਸੀਂ ਵੀ ਕਾਇਲ ਹੋ ਗਏਨਸ਼ੇ ਦੇ ਲੋਰ ਵਿੱਚ ਉਸਨੇ ਆਪਣੇ ਸੈੱਟ ਹੋਣ ਦੀ ਕਹਾਣੀ ਵੀ ਸੁਣਾ ਦਿੱਤੀ। ਸਵੇਰੇ ਉਹ ਕਹਿਣ ਲੱਗੇ ਕਿ ਪੰਜਾਬ ਜਾਣ ਤੋਂ ਪਹਿਲਾਂ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਜਾਣਾ ਚਾਹੁੰਦੇ ਹਨ। ਅਸੀਂ ਟੈਕਸੀ ਵਾਲੇ ਨੂੰ ਐਡਰੈੱਸ ਦਿੱਤਾ ਅਤੇ ਪਹੁੰਚ ਗਏ ਕੋਲੀਵਾੜਾ (ਉਨ੍ਹੀਂ ਦਿਨੀਂ ਬੰਬੇ ਗਏ ਪੰਜਾਬੀ ਇੱਥੇ ਹੀ ਰਹਿੰਦੇ ਸਨ) ਦੀ ਇੱਕ ‘ਖੋਲੀਜਿਸ ਨੂੰ ਦੇਖਦਿਆਂ ਹੀ ਭਾਈ ਸਾਹਿਬ ਦਾ ਰਾਤ ਨੂੰ ਬੇਸਮੈਂਟ ਦਾ ਕੀਤਾ ਜ਼ਿਕਰ ਇੱਕ ਦਮ ਮੂਹਰੇ ਆ ਖੜੋਤਾਖੋਲੀ’ ਵਿੱਚ ਰਹਿੰਦੇ ਰਿਸ਼ਤੇਦਾਰ ਦੀ ਚਾਹ ’ਤੇ ਹੋਈ ਗੱਲਬਾਤ ਤੋਂ ਪ੍ਰਵਾਸੀ ਵੀਰ ਦੀ ਕਹਾਣੀ ਦਾ ਅੰਦਾਜ਼ਾ ਸਹਿਜੇ ਹੀ ਲੱਗ ਗਿਆ। ਉਹ ਕਾਫੀ ਦੇਰ ਬੇਸਮੈਂਟ ਵਿੱਚ ਰਿਹਾ ਸੀ, ਪਰ ਛੁਰਲੀਆਂ ਇਉਂ ਛੱਡ ਰਿਹਾ ਸੀ ਜਿਵੇਂ ਉਹ ਜਾਂਦੇ ਹੀ ...। ਇਹ ਫੁਕਰਪੁਣਾ ਵੀ ਲੈ ਬੈਠਿਆ ਹੈ ਪੰਜਾਬੀਆਂ ਨੂੰ, ਨਾਲੇ ਉੱਥੇ ਜਾ ਕੇ ਕਿਹੜਾ ਟਿਕਦੇ ਨੇ

ਇਹ ਸੱਚ ਸੀ/ਹੈ ਕਿ ਇੱਥੋਂ ਪਰਵਾਸ ਕਰਨ ਵਾਲੇ ਉੱਥੇ ਜਾ ਕੇ ਪਹਿਲੇ ਕਈ ਕਈ ਸਾਲ ਬੇਸਮੈਂਟ ਦੇ ਬਾਸ਼ਿੰਦੇ ਬਣਦੇ ਹਨਚੰਗਾ ਕਿਰਾਇਆ ਦਿੰਦੇ ਸਨ ਅਤੇ ਹੁਣ ਅਵਾਸ ਦੀ ਮੰਗ ਜ਼ਿਆਦਾ ਹੋਣ ਕਰਕੇ ਕਿਰਾਏ ਬਹੁਤ ਵਧ ਗਏ ਹਨਇਸ ਸਦੀ ਦੇ ਸ਼ੁਰੂ ਵਿੱਚ ਪਰਵਾਸ ਦਾ ਰੁਝਾਨ ਇੰਨਾ ਵਧ ਗਿਆ ਕਿ ਰੁਕਣ ਦਾ ਨਾਂ ਨਹੀਂ ਲੈ ਰਿਹਾਸੋਸ਼ਲ ਮੀਡੀਆ ’ਤੇ ਬਰੈਂਪਟਨ ਤੋਂ ਜੌਹਲ ਸਾਹਿਬ ਦੀਆਂ … …. ‘ਬਾਕੀ ਤੁਸੀਂ ਖੁਦ ਸਮਝਦਾਰ ਹੋ’ ਦੀ ਟਾਂਚ ਨਾਲ ਖਤਮ ਹੁੰਦੀਆਂ ਪੋਸਟਾਂ ਉੱਥੋਂ ਦੇ ਹਾਲਾਤ ਬਾਰੇ ਭਾਵੇਂ ਕਿੰਨਾ ਵੀ ਜ਼ੋਰ ਦੇ ਕੇ ਕਿਉਂ ਨਾ ਕਹਿ ਰਹੀਆਂ ਹੋਣ ਕਿ ਉੱਥੇ ਸਭ ਠੀਕ ਨਹੀਂ ਹੈ, ਬੱਚਿਆਂ ਨੂੰ ਇੱਥੇ ਨਾ ਭੇਜੋ ਪਰ ਕੋਈ ਨਹੀਂ ਸੁਣ ਰਿਹਾਇਸ ਸੰਬੰਧ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਟੀ, ਲੁਧਿਆਣਾ ਵੱਲੋਂ ਕੀਤਾ ਅਧਿਐਨ ਅੱਖਾਂ ਖੋਲ੍ਹਣ ਵਾਲਾ ਹੈ1990 ਤੋਂ 2022 ਤਕ ਕੁੱਲ ਪਰਵਾਸੀਆਂ ਦਾ 74 % ਕੇਵਲ 2016 ਤੋਂ ਬਾਅਦ ਹੀ ਵਿਦੇਸ਼ੀ ਧਰਤੀ ’ਤੇ ਪਹੁੰਚਿਆ ਹੈਇਸ ਪਰਵਾਸ ਲਈ ਪੇਂਡੂ ਪੰਜਾਬ ਨੇ 14 ਹਜ਼ਾਰ 342 ਕਰੋੜ ਦਾ ਕਰਜ਼ਾ ਲਿਆ ਹੈ ਅਤੇ 5639 ਕਰੋੜ ਦੀ ਚੱਲ-ਅਚੱਲ ਜਾਇਦਾਦ ਵੇਚੀ ਹੈਸਰਮਾਏ ਦੇ ਨਾਲ ਸਾਡੇ ਮਨੁੱਖੀ ਸ੍ਰੋਤ ਵੀ ਬਾਹਰਲੇ ਮੁਲਕ ਦਾ ਸਰਮਾਇਆ ਬਣ ਰਹੇ ਹਨਪੰਜਾਬ ਮਾਇਕ ਤੌਰ ’ਤੇ ਕਮਜ਼ੋਰ ਹੋ ਰਿਹਾ ਹੈਇਹ ਵਰਤਾਰਾ ਸਾਡੇ ਸਮਾਜ ਦੇ ਰਸਮਾਂ ਰਿਵਾਜਾਂ ਅਤੇ ਜੀਵਨ-ਸ਼ੈਲੀ ਨੂੰ ਵੀ ਪ੍ਰਵਾਭਿਤ ਕਰ ਰਿਹਾ ਹੈਕਈ ਵਰ੍ਹੇ ਅਖ਼ਬਾਰੀ ਖ਼ਬਰਾਂ ਅਤੇ ਸੋਸ਼ਲ ਮੀਡੀਆ ਦੀਆਂ ਪੋਸਟਾਂ ਪੜ੍ਹ ਕੇ ਬੇਸਮੈਂਟ ਮੈਨੂੰ ਹੁਣ ਡੈੱਨ (Den) ਨਹੀਂ ਬਲਕਿ ਡੈਣ ਲੱਗਣ ਲੱਗ ਪਈ ਸੀਇਹ ਪੰਜਾਬ ਨੂੰ ਨਿਗਲ ਰਹੀ ਸੀ

ਇੱਕ ਹੋਰ ਰੁਝਾਨ ਵੀ ਜ਼ੋਰ ਫੜ ਰਿਹਾ ਹੈ ਕਿ ਮੁੰਡਾ-ਕੁੜੀ ਦੂਸਰੀ ਧਿਰ ਦਾ ਪੈਸਾ ਖਰਚਵਾ ਕੇ ਪਰਵਾਸ ਕਰਦਾ ਹੈ ਅਤੇ ਬਾਅਦ ਵਿੱਚ ਦੂਜੀ ਧਿਰ ਨੂੰ ਉੱਥੇ ਬਲਾਉਣ ਤੋਂ ਮੁਨਕਰ ਹੋ ਜਾਂਦਾ ਹੈਪਿੱਛੇ ਰਿਹਾ ਪਰਿਵਾਰ ਧੋਖਾਧੜੀ ਦੇ ਮੁਕੱਦਮੇ ਭੁਗਤਦਾ ਹੋਰ ਕੰਗਾਲ ਹੋ ਜਾਂਦਾ ਹੈਖੱਜਲ ਖੁਆਰੀ ਦੀ ਮਾਨਸਿਕ ਪੀੜਾ ਤਾਂ ਬਿਆਨ ਕਰਨੀ ਮੁਸ਼ਕਿਲ ਹੈਅਜਿਹੀਆਂ ਖ਼ਬਰਾਂ ਅਖਬਾਰਾਂ ਦੀਆਂ ਆਮ ਸੁਰਖੀਆਂ ਬਣਨ ਲੱਗ ਪਈਆਂ ਹਨ

ਕਨੇਡਾ ਰਹਿੰਦੇ ਇੱਕ ਮਿੱਤਰ ਨੇ ਦੱਸਿਆ ਕਿ ਉਂਝ ਵੀ ਨਵੇਂ ਵਿਆਹੇ ਜੋੜੇ ਜਦੋਂ ਕਨੇਡਾ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਬੇਸਮੈਂਟ ਵਿੱਚ ਹੀ ਰਹਿਣਾ ਪੈਂਦਾ ਹੈਕਿਰਾਏ ਐਨੇ ਹਨ ਕਿ ਇੱਕ ਦੀ ਤਨਖਾਹ ਤਾਂ ਕਿਰਾਏ ਵਿੱਚ ਹੀ ਚਲੀ ਜਾਂਦੀ ਹੈਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਫਿਰ ਉਹ ਓਵਰਟਾਈਮ ਕਰਦੇ ਨੇਹਾਲਤ ਇਹ ਹੁੰਦੀ ਹੈ ਕੇ ਜੇ ਮੁੰਡਾ ਦਿਨੇ ਕੰਮ ’ਤੇ ਜਾਂਦਾ ਹੈ ਤਾਂ ਕੁੜੀ ਦਿਨੇ ਸੌਂਦੀ ਹੈ ਅਤੇ ਫਿਰ ਕੁੜੀ ਰਾਤ ਨੂੰ ਕੰਮ ’ਤੇ ਜਾਂਦੀ ਹੈ ਤੇ ਮੁੰਡਾ ਰਾਤ ਨੂੰ ਸੌਂਦਾ ਹੈਉਨ੍ਹਾਂ ਨੂੰ ਇਕੱਠੇ ਵਕਤ ਗੁਜ਼ਾਰਨ ਲਈ ਪਤਾ ਨਹੀਂ ਕਿੰਨਾ ਕਿੰਨਾ ਚਿਰ ਉਡੀਕ ਕਰਨੀ ਪੈਂਦੀ ਹੈ ਇੱਧਰ ਬੇਬੇ-ਬਾਪੂ ਪੋਤੇ ਦੀ ਉਮੀਦ ਛੇ ਮਹੀਨਿਆਂ ਬਾਅਦ ਹੀ ਕਰਨੀ ਸ਼ੁਰੂ ਕਰ ਦਿੰਦੇ ਹਨ ਸੱਭਿਆਚਾਰ ’ਤੇ ਪੈ ਰਹੇ ਪ੍ਰਭਾਵ ਦੀਆਂ ਗੱਲਾਂ ਕਰਦੇ ਕਰਦੇ ਅਸੀਂ ਉਦਾਸ ਹੋ ਰਹੇ ਸਾਂ ਤੇ ਹੇਠਲੀ ਕਹਾਣੀ ਬਿਆਨ ਕਰਕੇ ਮੈਂ ਉਸ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦਾ ਸੀ ਪਰ ਰਹਿ ਨਾ ਸਕਿਆ

ਇੱਕ ਸ਼ਾਦੀ ’ਤੇ ਗਏ ਅਸੀਂਲਾੜਾ-ਲਾੜੀ ਕਨੇਡਾ ਤੋਂ ਆਏ ਸਨਕਾਕਾ ਜੀ ਦੇ ਦੋਸਤ ਅਤੇ ਬੀਬੀ ਜੀ ਦੀਆਂ ਸਹੇਲੀਆਂ ਉਨ੍ਹਾਂ ਨਾਲ ਕਨੇਡਾ ਤੋਂ ਆਏ ਹੋਏ ਸਨਰਿਬਨ ਕਟਾਈ ’ਤੇ ਨੋਕ-ਝੋਂਕ ਹੋ ਰਹੀ ਸੀਸਾਲੀ ਦੀਆਂ ਸਹੇਲੀਆਂ ਰਿਬਨ ਕਟਾਈ ਵਿਦੇਸ਼ੀ ਮੁਦਰਾ (ਡਾਲਰਾਂ) ਵਿੱਚ ਮੰਗ ਰਹੀਆਂ ਸਨਅਸੀਂ ਵੀ ਨਜ਼ਦੀਕ ਖੜ੍ਹੇ ਤਮਾਸ਼ਾ ਦੇਖ ਰਹੇ ਸੀ ਜਦੋਂ ਸਹੇਲੀ ਬੋਲੀ ‘ਜੀਜਾ ਜੀ, ਇੱਕ ਮਹੀਨੇ ਦਾ ਰੈਂਟ ਤਾਂ ਦਿਓ!’ ਮੇਰੇ ਜ਼ਿਹਨ ਵਿੱਚ ਉਹ ਕੁੜੀ ਨਹੀਂ, ਬਲਕਿ ਸੁਤੇ ਸਿੱਧ ਬੇਸਮੈਂਟ ਬੋਲ ਪਈ ਸੀ

ਕਹਾਣੀ ਸੁਣ ਕੇ ਮਿੱਤਰ ਬੋਲਿਆ, “ਬਾਈ ਜੀ, ਬੇਸਮੈਂਟ ਜੋ ਬੋਲ ਰਹੀ ਐ, ਉਹ ਸੁਣ ਨਹੀਂ ਸਕੇਂਗਾ, ਸਿਆਣੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ” ਕਹਿੰਦੇ ਹੋਏ ਉਹ ਚੁੱਪ ਕਰ ਗਿਆਮੇਰੇ ਕੰਨਾਂ ਵਿੱਚ ਅਜੀਬ ਜਿਹੀ ਗੂੰਜ ਸੁਣਾਈ ਦੇਣ ਲੱਗੀ

“ਵੀਰ ਚੀਕਾਂ ਤਾਂ ਪੰਜਾਬ ਵਿੱਚ ਵੀ ਸੁਣ ਰਹੀਆਂ ਨੇ …” ਕਹਿੰਦੇ ਕਹਿੰਦੇ ਮੇਰੇ ਅੰਦਰੋਂ ਵੀ ਹੂਕ ਜਿਹੀ ਨਿਕਲੀ, “ਹਾਏ, ਕੋਈ ਸੁਣ ਲਵੇ ਬੇਸਮੈਟਾਂ ਦੇ ਬੋਲ, ਬਚਾ ਲਵੇ ਸਾਨੂੰ ਇਸ ਕੂਕਾਂ ਵਾਲੀ ਹੋਣੀ ਤੋਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4690)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author