JagroopSingh3ਹਕੀਕਤ ਇਹ ਹੈ ਕਿ ਤਕਰੀਬਨ ਪੰਜ ਹਜ਼ਾਰ ਸਾਲ ਬੀਤਣ ਦੇ ਬਾਅਦ ਵੀ ਅਜਿਹੀਆਂ ਮਨੁੱਖੀ ਬਿਰਤੀਆਂ ਵਿੱਚ ਸੁਧਾਰ ...
(8 ਜੁਲਾਈ 2024)
ਇਸ ਸਮੇਂ ਪਾਠਕ: 265.


ਅੱਜ ਦਾ ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਪੜ੍ਹਨ ਲਈ ਉਠਾਇਆ ਤਾਂ ਇੱਕ ਸੁਰਖੀ ’ਤੇ ਨਜ਼ਰ ਪਈ
, ‘ਮਹਾਭਾਰਤ ਦੇ ਛਟੇ ਬਦਮਾਸ਼ ਦਾ ਮੰਦਰ, ਬਕਾਇਦਾ ਟੈਕਸ ਭਰਨ ਵਾਲਾ’ ਹੈਂ! ਟੈਕਸ ਭਰਨ ਵਾਲਾ ਬਦਮਾਸ਼! ਉਹ ਵੀ ਛਟਿਆ ਹੋਇਆ! ਤੀਹ ਸਾਲ ਦੀ ਟੈਕਸ ਵਿਭਾਗ ਦੀ ਨੌਕਰੀ ਦੌਰਾਨ ਤਾਂ ਇਹੋ ਤਜਰਬਾ ਹੋਇਆ ਕਿ ਗਲੀ ਦਾ ਮਾੜਾ ਮੋਟਾ ਸ਼ੇਰ ਵੀ ਸਾਡੇ ਕਾਰਕੁਨਾਂ ਨੂੰ ਗਾਲੀ ਗਲੋਚ ਤੋਂ ਬਿਨਾਂ ਗੱਲ ਨਹੀਂ ਕਰਦਾ ਸੀਪੂਰੀ ਖ਼ਬਰ ਇਉਂ ਸੀ,

ਮੰਦਰਾਂ ਦੀ ਉਸ ਧਰਤੀ ’ਤੇ ਜਿੱਥੇ ਐਨੇ ਮੰਦਰ ਹਨ ਕਿ ਸਭ ਤੋਂ ਉੱਤਮ ਧਾਰਮਿਕ (Pious) ਮਨੁੱਖ ਵੀ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ, ਉੱਥੇ ਭਾਰਤ ਦੀ ਮਹਾਨ ਕਥਾ ਦੇ ਛਟੇ ਹੋਏ ਬਦਮਾਸ਼ ਦਾ ਮੰਦਰ ਬੜਾ ਅਜੀਬ ਲਗਦਾ ਹੈਕੇਰਲ ਦੇ ਕੋਲਮ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਵਿੱਚ ਦੁਰਯੋਧਨ ਦੇ ਇਸ ਮੰਦਰ ਨੂੰ ਦੋ ਚੀਜ਼ਾਂ ਵੱਖਰੀ ਦਿੱਖ ਪ੍ਰਦਾਨ ਕਰਦੀਆਂ ਹਨਇਹ ਮਿਥਿਹਾਸ ਦਾ ਝੰਡਾ ਬਰਦਾਰ ਨਾ ਹੋ ਕੇ ਆਧੁਨਿਕਤਾ ਦਾ ਪ੍ਰਤੀਕ ਜ਼ਿਆਦਾ ਹੈਸਰਕਾਰੀ ਰਿਕਾਰਡ ਦੇ ਮੁਤਾਬਿਕ ਸਭ ਤੋਂ ਵੱਡਾ ਕੌਰਵ ਸ਼ਹਿਜ਼ਾਦਾ ਟੈਕਸ ਅਦਾ ਕਰਦਾ ਹੈ ਅਤੇ ਉਸ ਨੂੰ ਨਸ਼ਿਆਂ ਦੀ ਚੋਖੀ ਮਾਤਰਾ ਭੇਟ ਕੀਤੀ ਜਾਂਦੀ ਹੈ

ਦੱਸਿਆ ਗਿਆ ਹੈ ਕਿ ਦੰਤ-ਕਥਾ ਮੁਤਾਬਿਕ ਆਪਣੀ ਇੱਕ ਯਾਤਰਾ ਦੇ ਦੌਰਾਨ ਥੱਕਿਆ ਟੁੱਟਿਆ ਪਿਆਸਾ ਸ਼ਹਿਜ਼ਾਦਾ ਇੱਥੇ ਆ ਪਹੁੰਚਿਆ ਸੀਪੀਣ ਵਾਲੇ ਪਾਣੀ ਦੀ ਕਮੀ ਹੋਣ ਕਰਕੇ ਇੱਕ ਸਥਾਨਕ ਔਰਤ ਨੇ ਸ਼ਹਿਜ਼ਾਦੇ ਨੂੰ ‘ਟੋਡੀ ਸ਼ਰਬਤ’ (ਇੱਕ ਦਰਖ਼ਤ ਦੇ ਰਸ ਤੋਂ ਬਣੀ ਸ਼ਰਾਬ) ਭੇਟ ਕੀਤਾਸ਼ੁਕਰਾਨੇ ਵਜੋਂ ਦੁਰਯੋਧਨ ਨੇ ਉਸ ਔਰਤ, ਉਸ ਦੇ ਪਰਿਵਾਰ ਅਤੇ ਪਿੰਡ ਨੂੰ ਅਸ਼ੀਰਵਾਦ ਦਿੱਤਾ

ਪਿਰੁਵਿਰੁਥੀ ਮਲੰਦਾ (Peruviruthy Malanada) ਮੰਦਰ ਵਿੱਚ ਦੁਰਯੋਧਨ ਦੀ ਮੂਰਤੀ ਨਹੀਂ ਬਲਕਿ ਜੰਗ ਵਿੱਚ ਵਰਤਿਆ ਉਸ ਦਾ ਪਸੰਦੀਦਾ ਹਥਿਆਰ ‘ਗਦਾ’ ਨੂੰ ਚਮਕਾ ਕੇ ਖੜ੍ਹਾ ਕੀਤਾ ਹੋਇਆ ਹੈਮਹਾਭਾਰਤ ਕਥਾ ਵਿੱਚ ਇਹ ਉਹ ਮਨੁੱਖ ਹੈ ਜਿਹੜਾ ਦ੍ਰੋਪਦੀ ਨੂੰ ਨਗਨ ਕਰਨ ਦਾ ਹੁਕਮ ਦੇਕੇ ਅਨੰਦਿਤ ਅਵਸਥਾ ਵਿੱਚ ਚੀਕਦਾ ਹੈਇਹ ਉਹ ਸ਼ਹਿਜ਼ਾਦਾ ਹੈ ਜਿਹੜਾ ਨੇਕ ਪਾਂਡਵਾਂ ਦੇ ਹੱਕੀ ਸਾਮਰਾਜ ਨੂੰ ਹਥਿਆਉਣ ਲਈ ਸਾਜ਼ਿਸ਼ ਰਚਦਾ ਹੈ, ਪਰ ਇਸ ਪਿੰਡ ਵਿੱਚ ਉਹ ਦਿਆਨਤਦਾਰ ਰਖਵਾਲਾ ਹੈ, ਦੇਵਤਾ ਹੈਪਿੰਡ ਦੇ ਲੋਕ ਉਸ ਨੂੰ ‘ ਅੱਪੂਪਾ’ (Appoopa) ਅਰਥਾਤ ਦਾਦਾ ਕਹਿੰਦੇ ਹਨ

ਮਹਾਭਾਰਤ ਵਿੱਚ ਦੁਰਯੋਧਨ ਦੇ ਬਿਰਤਾਂਤ ਤੋਂ ਵੱਖਰਾ ਤਿੱਖਾ ਵਿਚਾਰ ਪ੍ਰਵਾਹ, ਕੋਈ ਮੂਰਤੀ ਨਾ ਹੋਣ ਦਾ ਤੱਥ ਅਤੇ ਇੱਛਾ ਪੂਰਤੀ ਲਈ ਸੁੱਖਣਾ ਸੰਬੰਧੀ ਟੋਡੀ ਦੀ ਭੇਟ, ਦੱਖਣ ਦੇ ਹੋਰ ਮੰਦਰਾਂ ਵਾਂਗ ਗੈਰ-ਵੈਦਿਕ ਹਨਪਿੰਡ ਵਾਲੇ ਭੇਟ ਬਾਰੇ ਹੋਰ ਦਿਲਚਸਪ ਚੁਸਕੀ ਭਰਦੇ ਕਹਿੰਦੇ ਨੇ --- ‘ਦੇਵਤਾ ਘੁੱਟ ਘੁੱਟ ਪੀ ਕੇ ਹਵਾ-ਪਿਆਜ਼ੀ ਖੁਸ਼ਮਿਜਾਜ਼ ਰਹਿੰਦਾ ਹੈ’

ਵਿਦਵਾਨ ਇਤਿਹਾਸਕਾਰਾਂ ਨੇ 634 AD ਦੀ ਐਹੋਲ (Aihol) ਸ਼ਿਲਾਲੇਖ ਅਨੁਸਾਰ ਮਹਾਭਾਰਤ ਯੁੱਧ ਦਾ ਸਮਾਂ 3137 ਬੀ ਸੀ ਮਿਥਿਆ ਹੈ ਅਰਥਾਤ ਅੱਜ ਤੋਂ ਤਕਰੀਬਨ 5200 ਸਾਲ ਪਹਿਲਾਂਖੋਜੀ ਸਾਹਿਤਕਾਰ ਦੇਵਦੱਤ ਪਟਨਾਇਕ ਮੁਤਾਬਿਕ ‘ਇਸਦੇ ਪਹਿਲੇ ਸੰਸਕਰਣ ਨੂੰ ਜਯਾ (Jaya) ਕਿਹਾ ਗਿਆ ਜਿਸ ਨੂੰ ਕ੍ਰਿਸ਼ਨਾ ਦਵੈਪਾਯਾਨਾ (ਵੇਦ ਵਿਆਸ ਕਰਕੇ ਜਾਣਿਆ ਜਾਂਦਾ ਹੈ) ਨੇ ਉਚਾਰਿਆ ਅਤੇ ਗਣੇਸ਼ ਨੇ ਲਿਖਿਆ ਸੀਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗਣੇਸ਼ ਜੀ ਨੇ ਸ਼ਰਤ ਰੱਖੀ ਕਿ ਉਹ ਬਿਨਾਂ ਰੁਕੇ ਬੋਲਣ ਤਾਂ ਕਿ ਮਨੁੱਖੀ ਪੱਖਪਾਤ ਨਾਲ ਉਚਾਰਨ ਦਾ ਦੂਸ਼ਿਤ ਨਾ ਹੋਣਾ ਯਕੀਨੀ ਬਣ ਸਕੇਵੇਦ ਵਿਆਸ ਜੀ ਨੇ ਕਿਹਾ, ‘ਜ਼ਰੂਰ ਮੈਂ ਨਿਰੰਤਰ ਬੋਲ ਕੇ ਲਿਖਾਵਾਂਗਾ ਬਸ਼ਰਤੇ ਕਿ ਤੁਸੀਂ ਉਹੀ ਲਿਖੋਗੇ ਜੋ ਤੁਹਾਡੀ ਵਿਵੇਕ ਬੁੱਧ ਦੀ ਸਮਝ ਵਿੱਚ ਆਵੇਗਾ’ ਇਸ ਨਾਲ ਇਹ ਯਕੀਨੀ ਹੋ ਗਿਆ ਕਿ ਜੋ ਵੀ ਲਿਖਿਆ ਗਿਆ ਉਸ ਨੂੰ ਰੂਹਾਨੀ ਪ੍ਰਵਾਨਗੀ ਸੀ

ਕਥਾ ਵਿਚਲੇ ਪਾਤਰ ਉਹ ਆਮ ਲੋਕ ਸਨ ਜਿਨ੍ਹਾਂ ਨੂੰ ਵੇਦ ਵਿਆਸ ਜਾਣਦੇ ਸਨਦਰਅਸਲ ਕੌਰਵ ਉਸ ਦੇ ਆਪਣੇ ਪੋਤਰੇ ਸਨਮੌਲਿਕ ਗਾਥਾ ਦੇ 60 ਹਿੱਸੇ ਸਨਇਨ੍ਹਾਂ ਵਿੱਚੋਂ ਸਿਰਫ ਇੱਕ ਹੀ ਵੇਦ ਵਿਆਸ ਦੇ ਵਿਦਿਆਰਥੀ ਵੈਸੰਪਯਾਨਾ ਰਾਹੀਂ ਮਨੁੱਖ ਜਾਤੀ ਕੋਲ ਪਹੁੰਚਿਆਇਸ ਲਈ ਕੋਈ ਨਹੀਂ ਜਾਣਦਾ ਕਿ ਅਸਲ ਵਿੱਚ ਵੇਦ ਵਿਆਸ ਨੇ ਪੂਰਾ ਕੀ ਉਚਾਰਿਆ ਅਤੇ ਗਣੇਸ਼ ਨੇ ਕੀ ਲਿਖਿਆ

ਬਚਪਨ ਵਿੱਚ ਰਮਾਇਣ ਦੇਖਿਆ ਕਰਦੇ ਸੀ ਅਤੇ ਲੋਕ ਘਰਾਂ ਵਿੱਚ ਇਸਦਾ ਪਾਠ ਵੀ ਕਰਵਾਇਆ ਕਰਦੇ ਸਨਪਰ ਘਰਾਂ ਵਿੱਚ ਮਹਾਭਾਰਤ ਗ੍ਰੰਥ ਰੱਖਣ ਨੂੰ ਅਸ਼ੁਭ ਮੰਨਿਆ ਜਾਂਦਾ ਸੀਲੋਕ ਸਮਝਦੇ ਸਨ ਕਿ ਇਸ ਨੂੰ ਘਰ ਵਿੱਚ ਪੜ੍ਹਨ ਨਾਲ ਘਰੇ ਕਲਾਹ-ਕਲੇਸ਼ ਵਧੇਗਾ ਸ਼ਾਇਦ ਇਸੇ ਕਰਕੇ ਮਹਾਭਾਰਤ ਬਾਰੇ ਕੋਈ ਪਤਾ ਹੀ ਨਹੀਂ ਹੁੰਦਾ ਸੀਐਨਾ ਕੁ ਜ਼ਰੂਰ ਸੁਣਿਆ ਕਰਦੇ ਸੀ ਕਿ ਫਲਾਂ ਫਲਾਂ ਦੁਰਯੋਧਨ ਵਰਗਾ ਘੁੰਮਡੀ ਐਦੁਰਯੋਧਨ ਕੌਣ ਸੀ, ਇਸ ਬਾਰੇ ਵੀ ਕੁਝ ਪਤਾ ਨਹੀਂ ਸੀ

ਜਦੋਂ ਮੈਂ ਚਾਲੀ ਕੁ ਦਾ ਹੋਇਆ ਤਦ ਬੀ ਆਰ ਚੋਪੜਾ ਦੇ ਸੀਰੀਅਲ ਦੇਖਣ ਨਾਲ ਹੀ ਦੁਰਯੋਧਨ ਬਾਰੇ ਕੁਝ ਗਿਆਨ ਹੋਇਆਫਿਲਮੀਕਰਨ ਦੇਖਣ ਤੋਂ ਉਸ ਵਕਤ ਦੇ ਸਮਾਜ ਦਾ ਦਿਮਾਗ ਵਿੱਚ ਚਿੱਤਰ ਕਬਾਇਲੀ ਸੋਚ ਅਧਾਰਤ ਸੰਗਠਿਤ ਸਮਾਜ ਹੀ ਉੱਭਰਦਾ ਹੈ - ਕਬੀਲੇ ਦੀ ਇੱਜ਼ਤ ਸਰਬਉੱਚ ਸੀ, ਜਿਹੜੀ ਅੱਜ ‘ਪਰਿਵਾਰ ਦੀ ਇੱਜ਼ਤ’ ਵਿੱਚ ਪ੍ਰਤੀਬਿੰਬਤ ਹੈਸਾਡੇ ਸਮਾਜ ਦੇ ਬਹੁਤ ਵੱਡੇ ਤਬਕੇ ਦੀ ਮਾਨਸਿਕਤਾ ਅੱਜ ਵੀ ਕਬਾਇਲੀ ਹੈ ਅਤੇ ਹੌਲੀ ਹੌਲੀ ਵਿਗਿਆਨਕ ਜੰਤਰਾਂ ਦੇ ਪ੍ਰਭਾਵ ਹੇਠ ਬਦਲ ਜ਼ਰੂਰ ਰਹੀ ਹੈਦ੍ਰਿਸ਼ ਦੇਖਦੇ ਹੀ ਪਿੰਡ ਦੇ ਘਮੰਡੀ ਕਹੇ ਜਾਣ ਵਾਲੇ ਸ਼ਖਸ ਅੱਖਾਂ ਅੱਗੇ ਆ ਜਾਂਦੇ ਅਤੇ ਇਨ੍ਹਾਂ ਦੇ ਦੁਰਯੋਧਨੀ ਕਿਰਦਾਰਾਂ ਬਾਰੇ ਲਿਖਣ ਦੀ ਉਕਸਾਹਟ ਅੱਜ ਦੀ ਅਖ਼ਬਾਰੀ ਖ਼ਬਰ ਨੇ ਪ੍ਰਦਾਨ ਕਰ ਦਿੱਤੀ

ਇਹ ਫਲਾਂ ਫਲਾਂ ਘਮੰਡੀ ਅਕਸਰ ਪਿੰਡ ਦੇ ਮੋਹਤਬਰ ਪਰਿਵਾਰਾਂ (ਕਬੀਲੇ ਜਾਂ ਗੋਤਰ) ਦੇ ਮੁਖੀ ਹੀ ਹੁੰਦੇ ਸਨਕੁਝ ਕੁ ਯੁਧਿਸ਼ਟਰ ਵਰਗੇ ਵੀ ਸਨਸਾਡੇ ਹਿੰਦੂ ਧਰਮ ਵਿੱਚ ਮਾਨਤਾ ਹੈ ਕਿ ਆਤਮਾ ਬਾਰ ਬਾਰ ਜਨਮ ਲੈਂਦੀ ਹੈਲੋਕ ਅਕਸਰ ਕਹਿੰਦੇ ਸੁਣੇ ਜਾਂਦੇ ਹਨ, ‘ਪਤਾ ਨੀ ਕਿਹੜੇ ਜਨਮ ਦਾ ਲੈਣ-ਦੇਣ ਸੀ ਭਾਈ --- ਮੈਨੂੰ ਵੀ ਕਹਿ ਦਿੰਦੇ ਹਨ ਕਿ ਮੈਂ ਤਾਂ ਪਿਛਲੇ ਜਨਮਾਂ ਦੇ ਪੁੰਨਾਂ ਕਰਕੇ ਪ੍ਰੋਫੈਸਰ/ਅਫਸਰ ਬਣਿਆ ਹਾਂ ...(? ਬੜਾ ਹੀ ਪੇਚੀਦਾ ਹੈ) ਉਹਦਾ ਪਿਛਲੇ ਜਨਮ ਦਾ ਦੇਣਾ ਹੋਣਾ ਐ-- ਆਦਿਇਹ ਵੀ ਸੁਣਿਆ ਹੈ ਕਿ ਕਿਸੇ ਕਿਸੇ ਨੂੰ ਤਾਂ ਪਹਿਲੇ ਜਨਮ ਦੇ ਦ੍ਰਿਸਟਾਂਤ ਵੀ ਯਾਦ ਆ ਜਾਂਦੇ ਹਨਅਜਿਹੀ ਧਾਰਨਾ ’ਤੇ ਕਈ ਫਿਲਮਾਂ ਵੀ ਬਣ ਚੁੱਕੀਆਂ ਹਨਮੈਡੀਕਲ ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਸਾਡੇ ਜੀਨ ਵੱਖ ਵੱਖ ਹੁੰਦੇ ਹਨ ਅਤੇ ਇਹ ਹੀ ਇੰਟੈਲੀਜੈਂਸ (ਕੁਦਰਤੀ ਇਸ਼ਾਰੇ) ਨੂੰ ਅੱਗੇ ਲਿਜਾਣ ਵਾਲੇ ਹੁੰਦੇ ਹਨਕਹਿੰਦੇ ਹਨ ਸੰਤਾਨ ਵਿੱਚ ਮਾਤਾ ਪਿਤਾ ਦੇ ਗੁਣ-ਅਉਗਣ ਆਪਣੇ ਆਪ ਆ ਜਾਂਦੇ ਹਨਇਸ ਲਈ ਜੀਨ ਹੀ ਜ਼ਿੰਮੇਵਾਰ ਠਹਿਰਾਏ ਗਏ ਹਨਇਸ ਲਈ ਮੰਨ ਸਕਦੇ ਹਾਂ ਕਿ ਪੰਜ ਹਜ਼ਾਰ ਸਾਲਾਂ ਤੋਂ ਹੁਣ ਤਕ ਦੁਰਯੋਧਨ ਦੇ ਜੀਨ ਵਾਲੇ ਕਈ ਕਰੋੜ ਲੋਕ ਸਾਡੇ ਸੰਸਾਰ ਵਿੱਚ ਵਿਚਰ ਰਹੇ ਹੋਣਗੇ

ਦੁਰਯੋਧਨ ਜ਼ਿੱਦੀ ਸ਼ਹਿਜ਼ਾਦਾ ਸੀ ਅਤੇ ਉਹ ਹਰ ਗੱਲ ਆਪਣੇ ਪਿਤਾ ਧਰਿਤਰਾਸ਼ਟਰ ਤੋਂ ਮਨਵਾ ਲੈਂਦਾ ਸੀਉਸ ਇਨਸਾਨ ਅੰਦਰ ਧੱਕੜ ਅਤੇ ਲਾਲਚੀ ਕਿਸਮ ਦੀ ਬਿਰਤੀ ਪ੍ਰਚੰਡ ਸੀਜ਼ਿਦ ਵੀ ਇੱਕ ਕਿਸਮ ਦਾ ਧੱਕਾ ਹੁੰਦੀ ਹੈ, ਜਿਹੜੀ ਮਾਨਸਿਕ ਪੱਧਰ ’ਤੇ ਕਿਰਿਆਸ਼ੀਲ ਹੁੰਦੀ ਹੋਈ ਨਿੱਜੀ ਅਤੇ ਸਮਾਜਿਕ ਜੀਵਨ ਦੀ ਚਾਲ ਨੂੰ ਆਪਣੀ ਮਰਜ਼ੀ ਮੁਤਾਬਿਕ ਮੋੜਾ ਦਿੰਦੀ ਰਹਿੰਦੀ ਹੈਕਿਸੇ ਮੋੜ ’ਤੇ ਆ ਕੇ ਜ਼ਿੰਦਗੀ ਦੂਸਰੀ ਧਿਰ ਦੀ ਵਿਚਾਰਧਾਰਕ ਜ਼ਿਦ ਨਾਲ ਟਕਰਾਅ ਜਾਂਦੀ ਹੈ ਤੇ ਫਿਰ ਜੀਵਨ ਵਿੱਚ ਮਹਾਭਾਰਤ ਸ਼ੁਰੂ ਹੋ ਜਾਂਦਾ ਹੈਦੁਰਯੋਧਨ ਦੇ ਜੀਨ ਵਾਲੇ ਕੁਝ ਸਾਡੇ ਪਿੰਡ ਦੇ ਹਿੱਸੇ ਵੀ ਆਏ ਹੋਣਗੇ

ਪਿੰਡ ਦੇ ਇੱਕ ਸ਼ਖਸ ਕੋਲ ਚੰਗਾ ਖਤਾਨਾ ਸੀ ਅਤੇ ਉਸ ਨਾਲ ਪੰਜ ਸੱਤ ਸੀਰੀ ਸਾਂਝੀ ਖੇਤੀ-ਬਾੜੀ ਕਰਿਆ ਕਰਦੇ ਸਨਉਹ ਐਨਾ ਘਮੰਡੀ ਸੀ ਕਿ ਕਿਸੇ ਦੀ ਨਹੀਂ ਸੁਣਦਾ ਸੀ ਅਤੇ ਅਕਸਰ ਇਨ੍ਹਾਂ ਗਰੀਬਾਂ ਦਾ ਹੱਕ ਮਾਰਦਾ ਸੀਸਾਲ ਦੇ ਅੰਤ ’ਤੇ ਉਹ ਇਨ੍ਹਾਂ ਨੂੰ ਗਾਲੀ-ਗਲੋਚ ਕਰਕੇ ਇਨ੍ਹਾਂ ਦੇ ਹਿੱਸੇ ਦੀ ਫਸਲ ਵੀ ਪੂਰੀ ਨਾ ਦਿੰਦਾਅੰਤ ਨੂੰ ਇੱਕ ਦਿਨ ਉਸ ਦਾ ਟਕਰਾਅ ਅਜਿਹੀ ਜੁੰਡਲੀ ਨਾਲ ਹੋਇਆ ਜਿਸ ਨੇ ਮਹਾਭਾਰਤ ਦੇ ਦੁਰਯੋਧਨ ਵਾਂਗ ਉਸ ਦੀਆਂ ਟੰਗਾਂ ਤੋੜ ਦਿੱਤੀਆਂਭਾਵੇਂ ਇਸ ਜੁੰਡਲੀ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਅਤੇ ਚੀਰ ਹਰਨ ਕਰਵਾਉਣੇ ਪਏ ਪਰ ਪਿੰਡ ਵਿੱਚ ਦੁਰਯੋਧਨ ਬਿਰਤੀ ਨੂੰ ਠੱਲ੍ਹ ਜ਼ਰੂਰ ਪੈ ਗਈ ਸੀ

ਉਸ ਵੇਲੇ ਸਾਨੂੰ ਸ਼ਹਿਰਾਂ ਅਤੇ ਮਹਾਂਨਗਰਾਂ ਵਿੱਚ ਲਾਲਚੀ ਅਤੇ ਘਮੰਡੀ ਕਾਰਖਾਨੇਦਾਰਾਂ ਵੱਲੋਂ ਮਜ਼ਦੂਰ ਜਮਾਤ ਦੇ ਸ਼ੋਸ਼ਣ ਦਾ ਕੋਈ ਖਿਆਲ ਨਹੀਂ ਸੀਹੋਰ ਕਈ ਵਾਕਿਆ ਯਾਦ ਕਰਵਾਉਣ ਲੱਗੇ ਨੇ ਕਿ ਦੁਰਯੋਧਨ ਬਿਰਤੀ ਦੇ ਅੰਸ਼ ਘੱਟ-ਵੱਧ ਮਾਤਰਾ ਵਿੱਚ ਹਰ ਮਨੁੱਖ ਵਿੱਚ ਹਨ-- ਮੇਰੇ ਵਰਗੇ ਆਮ ਬੰਦਿਆਂ ਵਿੱਚ ਵੀ

ਅਸੀਂ ਨਾਗਪੁਰ ਵਿਖੇ ਟਰੇਨਿੰਗ ਕਰ ਰਹੇ ਸੀਅਮਿਤਾਭ-ਰੇਖਾ ਦੀ ਫਿਲਮ ‘ ਮੁਕੱਦਰ ਕਾ ਸਿਕੰਦਰ’ ਲੱਗੀ ਹੋਈ ਸੀਚਾਰ ਪੰਜ ਦੋਸਤ ਮਿਲ ਕੇ ਰਾਤ ਨੌਂ ਵਜੇ ਦਾ ਸ਼ੋਅ ਦੇਖਣ ਚਲੇ ਗਏਫਿਲਮ ਰਾਤ ਦੇ ਤਕਰੀਬਨ ਸਾਢੇ ਬਾਰਾਂ ਖਤਮ ਹੋਈਹੋਸਟਲ ਜਾਣ ਲਈ ਆਟੋ ਰਿਕਸ਼ਾ ਕਰਨ ਲੱਗੇ ਤਾਂ ਰਿਕਸ਼ੇ ਵਾਲਾ ਭਾਈ ਤਕਰੀਬਨ ਤਿੰਨ ਗੁਣਾ ਭਾੜਾ ਲੈਣ ’ਤੇ ਬਜ਼ਿੱਦ ਸੀਉਹ ਸਾਡੇ ਨਾਲ ਦੁਰਯੋਧਨੀ ਧੱਕਾ ਹੀ ਤਾਂ ਕਰਨਾ ਚਾਹ ਰਿਹਾ ਸੀ ਅਸੀਂ ਬੈਠ ਗਏ ਅਤੇ ਆਟੋ ਨੂੰ ਹੋਸਟਲ ਤੋਂ ਥੋੜ੍ਹੀ ਵਿੱਥ ’ਤੇ ਹੀ ਰੁਕਵਾ ਲਿਆਉਸ ਨੂੰ ਧੱਕੜ ਲਹਿਜ਼ੇ ਨਾਲ ਪੁੱਛਿਆ, “ਹੁਣ ਦੱਸ ਕੀ ਦੇਈਏ?” ਉਹ ਸਮਝ ਗਿਆ ਸੀ ਕਿ ਉਸ ਤੋਂ ਵੱਡੇ ਧੱਕੇ ਵਾਲੇ ਟੱਕਰ ਗਏ ਹਨ ਤੇ ਉਹ ਬਣਦਾ ਆਮ ਕਿਰਾਇਆ ਲੈ ਕੇ ਤੁਰ ਗਿਆਧੱਕੇ ਨੂੰ ਧੱਕੇ ਨਾਲ ਹੀ ਨਜਿੱਠਿਆ ਜਾ ਸਕਦਾ ਹੈਸ਼ਾਇਦ ਸਾਡੇ ਇੱਕ ਵੀਰ ਅੰਦਰਲਾ ਦੁਰਯੋਧਨ ਵੀ ਜਾਗ ਪਿਆ ਸੀ

ਕੁਝ ਸਾਲ ਪਹਿਲਾਂ ਦੀ ਗੱਲ ਹੈ ਮੈਂ ਸਾਇਕਲ ’ਤੇ ਕਿਧਰੇ ਜਾ ਰਿਹਾ ਸੀਸਾਇਕਲ ਪੰਚਰ ਹੋ ਗਿਆਸੜਕ ਕਿਨਾਰੇ ਬੈਠੇ ਸਾਇਕਲ ਪੰਚਰ ਲਾਉਣ ਵਾਲੇ ਤੋਂ ਪੰਚਰ ਲਗਵਾ ਕੇ ਪੰਚਰ ਲਾਉਣ ਦੀ ਕੀਮਤ ਪੁੱਛੀਕਹਿਣ ਲੱਗਾ ਜੀ ਪੰਜ ਰੁਪਏ। ਮੇਰੇ ਕੋਲ ਦਸ ਦਾ ਨੋਟ ਸੀ, ਜਿਸ ਨੂੰ ਮੈਂ ਉਸਦੇ ਵੱਲ ਵਧਾ ਦਿੱਤਾਉਸ ਨੇ ਆਪਣੀ ਪੇਟੀ ਵਿੱਚ ਸੁੱਟ ਕੇ ਮੂੰਹ ਦੂਸਰੀ ਤਰਫ਼ ਕਰ ਲਿਆਮੈਂ ਕਿਹਾ, ਭਾਈ ਪੰਜ ਰੁਪਏ ਵਾਪਸ ਕਰ, ਦਸ ਦਿੱਤੇ ਨੇਉਹ ਕਹਿਣ ਲੱਗਾ, ਖੁੱਲ੍ਹੇ ਦਿਓ ਨਹੀਂ ਤਾਂ ਦਸ ਹੀ ਲੱਗਣਗੇਉਹ ਸਰਾਸਰ ਧੱਕਾ ਕਰ ਰਿਹਾ ਸੀਮਨੁੱਖੀ ਫਿਤਰਤ ਦਾ ਉਹ ਚਿਹਰਾ ਨੰਗਾ ਹੋ ਰਿਹਾ ਸੀ ਕਿ ਮਨੁੱਖ ਕਿਸੇ ਖਾਸ ਹਾਲਤ ਵਿੱਚ ਨਿੱਜੀ ਹਿਤ ਅੱਗੇ ਕਰ ਲੈਂਦਾ ਹੈ, ਹਾਲਾਤ ਵਿੱਚ ਮਜਬੂਰੀ ਦਾ ਫਾਇਦਾ ਉਠਾਉਂਦਾ ਹੈਜੀ ਤਾਂ ਕਰਦਾ ਸੀ ਕਿ ਇਸ ਨੂੰ ਕੁਝ ਕਹਾਂ, ਪਰ ਸੋਚਿਆ ਇਸ ਨਾਲ ਕੀ ਬੋਲਾਂਗਾ ...ਉਸ ਵੇਲੇ ਉਹ ਦੁਰਯੋਧਨ ਦਾ ਲਾਲਚੀ ਭਰਾ ਬਣ ਗਿਆ ਸੀ।।

ਕੁਝ ਦਿਨ ਹੋਏ ਗੁਰੂ ਦੀ ਨਗਰੀ ਮੱਥਾ ਟੇਕਣ ਗਏਆਉਂਦੇ ਵਕਤ ਸਾਨੂੰ Uber ਟੈਕਸੀ ਕਰਨੀ ਪਈਡਰਾਈਵਰ ਹਾਈਵੇ ’ਤੇ ਚੜ੍ਹ ਕੇ ਕਹਿਣ ਲੱਗਾ ਕਿ ਆਉਣ-ਜਾਣ ਦਾ 700 ਰੁਪਏ ਟੋਲ ਤੁਹਾਨੂੰ ਦੇਣਾ ਪਵੇਗਾਦੋਵੇਂ ਪਾਸਿਆਂ ਦਾ ਟੋਲ ਦੇਣ ਦਾ ਹੁਕਮ ਇਵੇਂ ਲੱਗਿਆ ਜਿਵੇਂ ਟੈਕਸੀ ਮਾਲਕ ਦਾ ‘ਮਾਲਕੀ-ਘੁਮੰਡ’ ਬੋਲ ਰਿਹਾ ਹੋਵੇਉਹ ਲੁਧਿਆਣੇ ਜਾਣ ਤੋਂ ਹੀ ਨਾਂਹ ਕਰਨ ਲੱਗਿਆਉਸ ਨੂੰ ਨਿਯਮ ਮੁਤਾਬਿਕ ਚੱਲਣ ਲਈ ਕਿਹਾ ਪਰ ਬੋਲਿਆ, ‘ਧੱਕੇ ਨਾਲ ਲਿਜਾਓਗੇ?’ ਮੈਂ ਕਿਹਾ, “ਜੇਕਰ ਧੱਕਾ ਕਰਨਾ ਪਿਆ ਤਾਂ ਉਹ ਵੀ ਕਰਾਂਗੇ, ਪਰ ਤੂੰ ਇਉਂ ਨਹੀਂ ਕਰ ਸਕਦਾ ਕਿ ਮੇਰੇ ਪਰਿਵਾਰ ਨੂੰ ਹਾਈਵੇ ’ਤੇ ਛੱਡ ਦੇਵੇਂ ਮਾਲਕ ਦੇ ਕਹਿਣ ’ਤੇ ਉਹ ਇੱਕ ਪਾਸੇ ਦਾ ਟੋਲ ਲੈਣ ਲਈ ਸਹਿਮਤ ਹੋ ਗਿਆ

ਥੋੜ੍ਹੀ ਦੂਰ ਜਾ ਕੇ ਉਹ CNG ਲੈਣ ਲਈ ਇੱਕ ਸੀ ਐੱਨ ਜੀ ਸਟੇਸ਼ਨ ’ਤੇ ਰੁਕਿਆਸੀ ਐੱਨ ਜੀ ਭਰਨ ਵਾਲੇ ਕਰਿੰਦੇ ਨੇ ਹੁਕਮ ਸੁਣਾ ਦਿੱਤਾ, “ਸਾਰੇ ਥੱਲੇ ਉੱਤਰੋ” ਉਸ ਦੀ ਆਵਾਜ਼ ਦਾ ਲਹਿਜ਼ਾ ਥਾਣੇਦਾਰੀ ਸੀਇਸਦਾ ਕਰਨ ਪੁੱਛਿਆ ਤਾਂ ਬੋਲਿਆ, “ਕੰਪਨੀ ਦਾ ਆਡਰ ਐ, ਮੈਨੂੰ ਨੀ ਪਤਾ, ਐਵੇਂ ਔਖੇ ਨਾ ਹੋਵੋ, ਥੱਲੇ ਉੱਤਰੋ” ਰੌਲਾ ਰੱਪਾ ਸੁਣ ਕੇ ਮੈਨੇਜਰ ਸਾਹਿਬ ਆ ਗਏ ਪਰ ਥੱਲੇ ਉਤਾਰਨ ਦਾ ਕਾਰਨ ਉਹ ਵੀ ਨਾ ਦੱਸਣਕਹਿਣ ਲੱਗਾ, “ਤੁਸੀਂ ਲਿਖ ਕੇ ਦਿਓ ਕਿ ਜੇਕਰ ਵਿੱਚ ਬੈਠੇ ਕੋਈ ਨੁਕਸਾਨ ਹੋ ਗਿਆ ਤਾਂ ਉਸ ਦੇ ਤੁਸੀਂ ਜ਼ਿੰਮੇਵਾਰ ਹੋਵੋਗੇ” ਖੁਦ ਹੀ ਸ਼ਿਕਾਇਤ ਰਜਿਸਟਰ ਮੋਹਰੇ ਕਰਕੇ ਪੁੱਛਣ ਲੱਗੇ, ਕੀ ਸ਼ਿਕਾਇਤ ਕਰੋਗੇ? ਮੈਂ ਉਸ ਤੋਂ ਸ਼ਿਕਾਇਤ ਰਜਿਸਟਰ ਮੰਗਿਆ ਹੀ ਨਹੀਂ ਸੀ

ਮੈਂ ਕਿਹਾ, “ਮੈਂ ਤਾਂ ਕੰਪਨੀ ਦਾ ਹੁਕਮ ਦੇਖਣਾ ਚਾਹੁੰਦਾ ਹਾਂ, ਜਿਸ ਰਾਹੀਂ ਤੁਸੀਂ ਸਵਾਰੀਆਂ ਨੂੰ ਸੀ ਐੱਨ ਜੀ ਭਰਨ ਵੇਲੇ ਹੇਠਾਂ ਉੱਤਰਨ ਦੇ ਹਕਮ ਦੀ ਤਮੀਲ ਕਰਵਾਉਣਾ ਚਾਹੁੰਦੇ ਹੋ

ਇਸ ਦੌਰਾਨ ਕਰਿੰਦਾ ਦੁਰਯੋਧਨ ਦਾ ਰੂਪ ਧਾਰ ਰਿਹਾ ਸੀ ਅਤੇ ਭੀੜ ਇਕੱਠੀ ਹੋਣ ਲੱਗੀਉਹ ਸਭ ਮਿਲ ਕੇ ਮੇਰੇ ਨਾਲ ਮਾਨਸਿਕ ਧੱਕਾ ਕਰ ਰਹੇ ਸਨ ਅਤੇ ਮੈਂ ਡਰ ਰਿਹਾ ਸੀ ਕਿਤੇ ਧੱਕੇ-ਮੁੱਕੀ ’ਤੇ ਨਾ ਆ ਜਾਣਪੈਟਰੋਲ ਪੰਪ ਦੇ ਮਾਲਿਕ ਨੇ ਜ਼ਰੂਰ ਕਿਹਾ ਹੋਊ, ਜਿਹੜਾ ਅੜਿਆ ਝਾੜ ਦਿਓ, ਬਾਕੀ ਮੈਂ ਦੇਖ ਲਵਾਂਗਾਸਾਨੂੰ ਹੇਠਾਂ ਉੱਤਰਨਾ ਹੀ ਪਿਆਉਨ੍ਹਾਂ ਅੰਦਰਲੇ ਦੁਰਯੋਧਨ ਤੋਂ ਡਰਨਾ ਹੀ ਚੰਗਾ ਸੀ ਕਿਉਂਕਿ ਅੱਗੇ ਸ਼ਿਕਾਇਤ ਸੁਣਨ ਵਾਲੇ ਵੱਡੇ ਦੁਰਯੋਧਨ ਹੋ ਸਕਦੇ ਸਨ

ਦੁਰਯੋਧਨ ਜਦੋਂ ਭਰੇ ਦਰਬਾਰ ਵਿੱਚ ਦ੍ਰੋਪਦੀ ਦੇ ਚੀਰ-ਹਰਨ ਦਾ ਹੁਕਮ ਦੇ ਕੇ ਖੁਸ਼ ਹੋ ਰਿਹਾ ਸੀ ਤਾਂ ਦਰਬਾਰੀ ਭੀਸ਼ਮ ਪਿਤਾਮਾ, ਗੁਰੂ ਦਰੋਣਾਚਾਰੀਆ, ਕਿਰਪਚਰੀਆ, ... ਸਮੇਤ ਪਿਤਾ ਸ਼੍ਰੀ ਧ੍ਰਿਤਰਾਸ਼ਟਰ ਡਰ ਨਾਲ ਕੰਬਦੇ ਦਿਖਾਈ ਦੇ ਰਹੇ ਸਨਸ਼ਾਇਦ ਆਮ ਕਹਾਵਤ ਕਿ ਡਰ ਮੋਹਰੇ ਭੂਤ ਨੱਚਦੇ ਹਨ, ਉਦੋਂ ਤੋਂ ਹੀ ਬਣੀ ਹੋਵੇਇਹ ਪ੍ਰਾਚੀਨ ਕਾਲ ਸੀ, ਜਦੋਂ ਮਨੁੱਖੀ ਸੱਭਿਅਤਾਵਾਂ ਵਿਗਸ ਰਹੀਆਂ ਸਨ ਅਤੇ ਅਜਿਹੀਆਂ ਬਿਰਤੀਆਂ ਦਾ ਭਾਰੂ ਹੋਣਾ ਸਮਝਿਆ ਜਾ ਸਕਦਾ ਹੈਅਸੀਂ ਸਮਝ ਸਕਦੇ ਹਾਂ ਕਿ ‘ਡਰ ‘ਬਹੁਤ ਵੱਡੀ ਤਾਕਤ ਹੈ

ਹਕੀਕਤ ਇਹ ਹੈ ਕਿ ਤਕਰੀਬਨ ਪੰਜ ਹਜ਼ਾਰ ਸਾਲ ਬੀਤਣ ਦੇ ਬਾਅਦ ਵੀ ਅਜਿਹੀਆਂ ਮਨੁੱਖੀ ਬਿਰਤੀਆਂ ਵਿੱਚ ਸੁਧਾਰ ਨਹੀਂ ਹੋਇਆਦੁਰਯੋਧਨ ਸਭ ਅੰਦਰ ਛੋਟਾ-ਵੱਡਾ ਰੂਪ ਵਟਾਉਂਦਾ ਰਹਿੰਦਾ ਹੈਸਿਆਸਤ ਵਿੱਚ ਦੁਰਯੋਧਨ ਦੇ ਰੂਪ ਦਾ ਪ੍ਰਗਟਾਵਾ ਸਰਕਾਰੀ ਸੰਸਥਾਵਾਂ ਦੇ ਵਰਤਾਰੇ ਰਾਹੀਂ ਪ੍ਰਤੱਖ ਦਿਖਾਈ ਦੇ ਰਿਹਾ ਹੈਜਾਤ-ਪਾਤ ਦੇ ਮਾਮਲੇ ਵਿੱਚ ਭਾਵੇਂ ਦੁਰਯੋਧਨ ਖੁੱਲ੍ਹ-ਦਿਲਾ ਸੀ ਪਰ ਉਸ ਦੀ ਇਹ ਖੁੱਲ੍ਹ-ਦਿਲੀ ਕਿਸੇ ਨੂੰ ਵੀ ਪਸੰਦ ਨਹੀਂ ਸੀਇਹ ਨਾ-ਪਸੰਦਗੀ ਅੱਜ ਵੀ ਸਮਾਜਿਕ ਖੇਤਰ ਵਿੱਚ ਬਰਕਰਾਰ ਹੈਦੁਰਯੋਧਨ ਬਿਰਤੀ ਉਦੋਂ ਤਕ ਜਿੰਦਾ ਰਹੇਗੀ ਜਦੋਂ ਤਕ ਮਨੁੱਖ ਜਿੰਦਾ ਹੈਦੁਰਯੋਧਨ ਦਾ ਮੰਦਰ ਵੀ ਸ਼ਕਤੀ ਪੂਜਾ ਲਈ ਹੀ ਹੈਸ਼ਕਤੀ ਦੁਰਯੋਧਨ ਵਿੱਚ ਘੁਮੰਡ ਦਾ ਰੂਪ ਧਾਰਨ ਕਰ ਗਈ ਸੀ ਅਤੇ ਅਜਿਹਾ ਘੁਮੰਡ ਅਸੀਂ ਅੱਜ ਵੀ ਵਿਆਪਕ ਪੱਧਰ ’ਤੇ ਦੇਖ ਰਹੇ ਹਾਂਤ੍ਰਾਸਦੀ ਇਹ ਹੈ ਕਿ ਅਸੀਂ ਆਮ ਮਨੁੱਖਾਂ ਅੰਦਰਲਾ ਦੁਰਯੋਧਨ ਨਹੀਂ ਦੇਖਦੇ ਸਿਰਫ ਸਿਆਸੀ, ਧਾਰਮਿਕ ਅਤੇ ਸਮਾਜਿਕ ਰਹਿਨੁਮਾਵਾਂ ਦੇ ਦੁਰਯੋਧਨ ਨੂੰ ਹੀ ਕੋਸਦੇ ਰਹਿੰਦੇ ਹਾਂ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5116)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author