JagroopSingh3ਸਾਡੇ ਵਰਗਿਆਂ ਨੂੰ ‘ਕੈਟਲ ਕਲਾਸ’ ਦਾ ਖਿਤਾਬ ਦੇਣ ਵਾਲੇ ਖੁਦ ਵੀ ਤਾਂ ਵਿਦੇਸ਼ ਵਿਚ ਬੌਣੇ ...
(28 ਅਪਰੈਲ 2022)
ਮਹਿਮਾਨ: 120.

 

ਕੰਪਿਊਟਰ ਹਾਰਡਵੇਅਰ ਇੰਜਨੀਅਰ ਪੁੱਤਰ ਅਤੇ ਮੈਨੇਜਮੈਂਟ ਦੀ ਡਿਗਰੀ ਵਾਲੀ ਨੂੰਹ ਨੂੰ ਜਦ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਉਜਰਤ ਨਹੀਂ ਮਿਲ ਰਹੀ, ਉਹ ਦੁਬਈ ਚਲੇ ਗਏਤਨਖਾਹ ਤਾਂ ਭਾਵੇਂ ਚੋਖੀ ਮਿਲਦੀ ਸੀ, ਪਰ ਉੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਅੰਨ-ਦਾਤਿਆਂ ਵੱਲੋਂ ਉਨ੍ਹਾਂ ਨਾਲ ਰੋਜ਼ ਮਰਾ ਦੇ ਵਿਵਹਾਰ ਵਿਚ ਪੱਖਪਾਤੀ ਰਵਈਆ ਖਟਕਣ ਲੱਗਾਉਨ੍ਹਾਂ ਕੈਨੇਡਾ ਪਰਵਾਸ ਕਰ ਲਿਆਰਿਟਾਇਰਮੈਂਟ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਕੈਨੇਡਾ ਮਿਲਣ ਗਏਪੁੱਤਰ ਨੇ ਦੱਸਿਆ, “ਡੈਡੀ! ਪੈਸੇ ਭਾਵੇਂ ਦੁਬਈ ਨਾਲੋਂ ਘੱਟ ਬਚਦੇ ਹਨ ਪਰ ਵਿਵਹਾਰਕ ਤੌਰ ’ਤੇ ਉੱਥੇ ਨਾਲੋਂ ਕਾਫੀ ਫ਼ਰਕ ਹੈਪਰ ਕਦੇ ਕਦਾਈਂ ਇਹ ਲੋਕ ਵੀਮਹਿਸੂਸ ਕਰਵਾ ਹੀ ਦਿੰਦੇ ਹਨ ਕਿ ਅਸੀਂ ਆਖਰ ਇਮੀਗਰੈਂਟਸ ਹੀ ਹਾਂ” ਐਨਾ ਕਹਿਕੇ ਉਹ ਉਦਾਸ ਜਿਹਾ ਦਿਖਾਈ ਦੇਣ ਲੱਗਾਕਿਉਂਕਿ ਉਹ ਆਪਣੀ ਮਰਜ਼ੀ ਨਾਲ ਆਏ ਸਨ, ਇਸ ਲਈ ਅਸੀਂ ਵੀ ਕੁਝ ਕਹਿਣਾ ਵਾਜਬ ਨਾ ਸਮਝਿਆ

ਵਾਪਸੀ ’ਤੇ ਟੋਰਾਂਟੋ ਹਵਾਈ ਅੱਡੇ ’ਤੇ ਦੁਆਬੇ ਦੀ ਇਕ ਮਹਿਲਾ ਨਾਲ ਮੁਲਾਕਾਤ ਦਾ ਮੌਕਾ-ਮੇਲ ਹੋ ਗਿਆਉਸ ਨੂੰ ਥੋੜ੍ਹੀ ਬਹੁਤ ਮਦਦ ਦੀ ਲੋੜ ਸੀਗੱਲਾਂ ਕਰਦੇ ਕਰਦੇ ਉਸ ਨੇ ਬੜੀ ਖੁਸ਼ੀ ਨਾਲ ਦੱਸਿਆ ਕਿ ਹੁਣ ਉਸਦੇ ਦੋਵੇਂ ਪੁੱਤਰ ਟੋਰਾਂਟੋ ਆ ਗਏ ਹਨਇੱਕ 25 ਸਾਲ ਦਾ ਹੈ ਅਤੇ ਦੂਸਰਾ 22 ਸਾਲ ਦਾ ਹੈਉਨ੍ਹਾਂ ਦੀ ਰਿਹਾਇਸ਼ੀ ਕਲੋਨੀ ਵਿੱਚ ਜ਼ਿਆਦਾਤਰ ਅੰਗਰੇਜ਼ ਸਨ ਅਤੇ ਉਹ ਬੇਸਮੈਂਟ ਵਿੱਚ ਰਹਿੰਦੇ ਸਨਉਹ ਦੱਸਣ ਲੱਗੀ, “ਮੈਂ ਜੂਨ ਵਿੱਚ ਆਈ ਮੇਰਾ ਤਾਂ ਭਾਈ ਦਿਲ ਨਾ ਲੱਗੇਨਾਲੇ ਇਹ ਸੋਚ ਵੱਢ ਵੱਢ ਖਾਈਂ ਜਾਵੇ ਕਿਤੇ ਨਿਆਣੇ ਇਨ੍ਹਾਂ ਬਾਂਦਰੀਆਂ ਵਿੱਚ ਨਾ ਉਲਝ ਕੇ ਰਹਿ ਜਾਣਖੈਰ, ਮੇਰੇ ਕਹਿਣ ’ਤੇ ਬੱਚਿਆਂ ਨੇ ਬੇਸਮੈਂਟ ਬਰੈਂਪਟਨ ਵਿਚ ਲੈ ਲਿਆਏਥੇ ਤਾਂ ਪੰਜਾਬੀਓ ਪੰਜਾਬੀਮੇਰਾ ਤਾਂ ਬੜਾ ਦਿਲ ਲੱਗਣ ਲੱਗ ਪਿਆਗੱਲ ਕਰਨ ਨੂੰ ਗੁਆਂਢਣਾਂ, ਖਾਣ ਨੂੰ ਲੱਡੂ-ਜਲੇਬੀਆਂ, ਸਮੋਸੇ, ਸਭ ਓਹੀ ਪੰਜਾਬ ਆਲਾਮੱਥਾ ਟੇਕਣ ਨੂੰ ਗੁਰੂਦੁਆਰਾ। ਮੇਰਾ ਤਾਂ ਆਉਣ ਨੂੰ ਦਿਲ ਹੀ ਨਾ ਕਰੇ

ਉਹ ਬੋਲਦੀ ਜਾ ਰਹੀ ਸੀ, ਮੈਂ ਟੋਕ ਕੇ ਪੁੱਛਿਆ, “ਹੁਣ ਇਹ ਬੱਚੇ ਤਾਂ ਉਮਰ ਭਰ ਇੱਥੇ ਹੀ ਰਹਿਣਗੇ ਜਾਂ ਪੜ੍ਹ ਪੜ੍ਹਾ ਕੇ ਵਾਪਸ ਪੰਜਾਬ ਆ ਜਾਣਗੇ?

“ਵੀਰ ਜੀ, ਕੀ ਗੱਲਾਂ ਕਰਦੇ ਹੋ? ਕੈਨੇਡਾ ਕੀ ਜਵਾਕ ਪੜ੍ਹਨ ਆਉਂਦੇ ਨੇ? ਇੱਥੇ ਪੱਕੇ ਹੋਣ ਲਈ ਆਉਂਦੇ ਨੇ, ਐਵੇਂ ਨੀ ਬੇਸਮੈਂਟਾਂ ਵਿੱਚ ਸੌਂਦੇ!”

“ਚਲੋ ਠੀਕ ਐ, ਐਥੇ ਈ ਰਹਿਣਗੇ ... ਪਰ ਇਹ ਤਾਂ ਆਪਣਾ ਪੰਜਾਬੀ ਸੱਭਿਆਚਾਰ ਬਿਲਕੁਲ ਭੁੱਲ ਹੀ ਜਾਣਗੇ?” ਮੈਂ ਹੁਣ ਤੱਕ ਜਾਣ ਚੁੱਕਿਆ ਸਾਂ ਕਿ ਉਹ ਇੱਕ ਟੀਚਰ ਸੀ ਅਤੇ ਇਸ ਨਾਤੇ ਹੀ ਉਸ ਨੂੰ ਇਹ ਸਵਾਲ ਕੀਤਾ ਸੀਉਹ ਚੁੱਪ ਹੋ ਗਈ ਅਤੇ ਥੋੜ੍ਹਾ ਰੁਕ ਕੇ ਬੋਲੀ, “ਲੈ ਭਾਈ, ਜੁਆਕਾਂ ਵਾਸਤੇ ਕੀ ਕੀ ਨੀਂ ਕਰਦੇ ਲੋਕ ,ਇਹ ਤਾਂ ਸੁਖੀ ਵਸਣਗੇ

“ਹਾਂ! ਪੈਸੇ ਧੇਲੇ ਤੋਂ ਜਰੂਰ ਸੌਖੇ ਹੋ ਜਾਣਗੇ ਪਰ ਪੰਜਾਬੀ ਜੀਵਨ ਸ਼ੈਲੀ ਤੋਂ ਵਾਂਝੇ ਹੋ ਜਾਣਗੇਆਪਣੀ ਸੱਭਿਅਤਾ ਦਾ ਕੀ ਬਣੇਗਾ?” ਮੈਂ ਫੇਰ ਕਿਹਾ

ਉਹ ਇਧਰ ਉਧਰ ਦੇਖਣ ਲੱਗ ਪਈਕੋਈ ਜਵਾਬ ਨਾ ਦਿੰਦੀ ਦੇਖ ਕੇ ਮੈਂ ਵੀ ਚੁੱਪ ਹੋ ਗਿਆਮੈਂ ਸੋਚੀਂ ਪੈ ਗਿਆ ਕਿ ਅਸੀਂ ਆਪਣੇ ਦੇਸ਼ ਵਿੱਚ ਅਜਿਹੇ ਹਾਲਾਤ ਪੈਦਾ ਕਿਉਂ ਨਹੀਂ ਕਰ ਸਕੇ ਕਿ ਸਾਡੇ ਬੱਚਿਆਂ ਨੂੰ ਢੁਕਵੇਂ ਰੁਜ਼ਗਾਰ ਲਈ ਪਰਵਾਸ ਨਾ ਕਰਨਾ ਪਵੇ ਅਤੇ ਮਾਪਿਆਂ ਨੂੰ ਇਕੱਲ ਵਿੱਚ ਬੁਢਾਪਾ ਨਾ ਕੱਟਣਾ ਪਵੇਸਾਰਾ ਪੰਜਾਬ ਹੀ ਬਾਹਰਲੇ ਮੁਲਕਾਂ ਨੂੰ ਕਿਉਂ ਦੌੜਨਾ ਚਾਹੁੰਦਾ ਹੈ? ਲੋਕ ਦਿਨ ਕਟੀ ਕਰ ਰਹੇ ਮਹਿਸੂਸ ਕਿਉਂ ਕਰਨ ਲੱਗ ਪਏ ਹਨ ਅਤੇ ਮੌਕੇ ਦੀ ਤਾੜ ’ਚ ਰਹਿੰਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਕਦ ਕੈਨੇਡਾ ਭੇਜਣ ਅਤੇ ਬਾਕੀਆਂ ਨੂੰ ਕਹਿ ਸਕਣ, “ਸਾਡੇ ਨਿਆਣੇ ਤਾਂ ਬਾਹਰ ਸੈਟਲਡ ਨੇ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਉਨ੍ਹਾਂ ਕੋਲ ਹੀ ਚਲੇ ਜਾਈਏ ਏਥੇ ਕੀ ਰੱਖਿਐ?” ਫਲਾਈਟ ਦੀ ਅਨਾਊਂਸਮੈਂਟ ਨੇ ਸਾਨੂੰ ਜਹਾਜ਼ ਵੱਲ ਤੋਰ ਦਿੱਤਾ

ਹਵਾਈ ਜਹਾਜ਼ ਵਿੱਚ ਬੈਠਣ ਸਾਰ ਮੇਰੇ ਖਿਆਲਾਂ ਦੀ ਲੜੀ ਫਿਰ ਉੱਥੇ ਹੀ ਜਾ ਜੁੜੀ ਜਦ ਪਤਾ ਲੱਗਿਆ ਕਿ ਜਹਾਜ਼ ਵਿਚ ਵੀ ਵੱਖ ਵੱਖ ਸ਼੍ਰੇਣੀਆਂ ਹਨ ਅਤੇ ਅਸੀਂ ਉਸ ਸ਼੍ਰੇਣੀ ਵਿਚ ਬੈਠਾਂਗੇ ਜਿਸ ਨੂੰ ਅਮੀਰ ਆਦਮੀ ਅੱਜ ਕੱਲ ‘ਕੈਟਲ ਕਲਾਸ’ ਭਾਵ ‘ਡੰਗਰ ਸ਼੍ਰੇਣੀ’ ਕਹਿੰਦੇ ਹਨਇਸ ਸ਼੍ਰੇਣੀ ਵਿਚ ਜ਼ਿਆਦਾਤਰ ਪ੍ਰਵਾਸੀ ਕਾਮੇਂ ਅਤੇ ਉਨ੍ਹਾਂ ਦੇ ਮਾਂ-ਬਾਪ ਹੀ ਹੁੰਦੇ ਹਨਅਮੀਰ ਅਤੇ ਵਪਾਰੀ ਤਬਕਾ ਤਾਂ ‘ਐਗਜੀਕਿਊਟਿਵ ਸ਼੍ਰੇਣੀ’ ਵਿੱਚ ਝੂਟੇ ਲੈਂਦਾ ਹੈ

ਮੇਰੇ ਨਾਲ ਵਾਲੀ ਸੀਟ ’ਤੇ ਬੈਠਾ ਸੱਜਣ ਕਾਫੀ ਪੜ੍ਹਿਆ ਲਿਖਿਆ ਜਾਪਦਾ ਸੀ ,ਵਾਰਤਾਲਾਪ ਦੌਰਾਨ ਕਹਿਣ ਲੱਗਾ, “ਮੈਨੂੰ ਸਾਡੀ ‘ਸਮੂਹਿਕ ਮਾਨਸਿਕਤਾ’ ਵਿਚ ਕੋਈ ਮੌਲਿਕ ਖਾਮੀ ਦਿਖਾਈ ਦਿੰਦੀ ਹੈਆਪਣੇ ਦੇਸ ਵਿਚ ਬੰਦੇ ਦੇ ਹੁਨਰ ਦੀ ਕਦਰ ਨਹੀਂ, ਧਨ-ਮਾਲ ਅਤੇ ਸਮਾਜਿਕ ਰੁਤਬੇ ਦੀ ਸਰਦਾਰੀ ਹੈਸਾਡੇ ਵਰਗਿਆਂ ਨੂੰ ‘ਕੈਟਲ ਕਲਾਸ’ ਦਾ ਖਿਤਾਬ ਦੇਣ ਵਾਲੇ ਖੁਦ ਵੀ ਤਾਂ ਵਿਦੇਸ਼ ਵਿਚ ਬੌਣੇ ਮਨੁੱਖਾਂ ਦੀ ਤਰ੍ਹਾਂ ਹੀ ਵਿਚਰਦੇ ਹਨ। ਦੋਮ ਦੇ ਸ਼ਹਿਰੀ ...” ਉਸ ਨੇ ਆਪਣੇ ਲੰਮੇ ਤਜਰਬੇ ਤੋਂ ਦੱਸਿਆ, “ਪੈਦਲ ਚੱਲਦੇ ਮਨੁੱਖਾਂ ਦਾ ਇਨ੍ਹਾਂ ਨੂੰ ਕੀੜੇ-ਮਕੌੜੇ ਨਜ਼ਰ ਆਉਣਾ ਕੋਈ ਹੈਰਾਨ ਕਰਨ ਵਾਲਾ ਨਹੀਂ ਹੈਹਮ ਨਹੀਂ ਸੁਧਰੇਂਗੇ

ਦਿੱਲੀ ਹਵਾਈ ਅੱਡੇ ’ਤੇ ‘ਕੈਟਲ ਕਲਾਸ’ ਆਪਣੇ ਆਪ ਨੂੰ ਇੱਕ ਦਮ ‘ਵੀ ਆਈ ਪੀ’ ਸਮਝਣ ਲੱਗ ਪਈਅਹਿਸਾਸ ਹੋਇਆ ਕਿ ਬੇਸਮੈਂਟਾਂ ਦੀਆਂ ਰੌਚਕ ਕਹਾਣੀਆਂ ਪੰਜਾਬੀ ਸੱਭਿਆਚਾਰ ਨੂੰ ਇਕ ਨਵਾਂ ਮੋੜ ਦੇਣ ਦੀ ਇਬਾਰਤ ਲਿਖ ਚੁੱਕੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3533)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author