JagroopSingh3ਨੈਤਿਕ ਗਿਰਾਵਟ ਵੱਲ ਵਧ ਰਹੀ ਅਫਸਰਸ਼ਾਹੀ ਨਿੱਜੀ ਤੌਰ ’ਤੇ ਗੁਲਾਮ ਜਹਿਨੀਅਤ ...”
(14 ਅਗਸਤ 2026)


ਨੈਤਿਕਤਾ ਦਾ ਪਾਠ ਸਾਨੂੰ ਸਕੂਲ
, ਮੰਦਰ, ਗੁਰਦੁਆਰੇ ਅਤੇ ਹੋਰ ਪ੍ਰਵਚਨਾਂ ਰਾਹੀਂ ਬਚਪਨ ਤੋਂ ਪੜ੍ਹਾਇਆ ਜਾਂਦਾ ਹੈ ਪਰ ਜਦੋਂ ਅਮਲੀ ਜੀਵਨ ਸ਼ੁਰੂ ਹੁੰਦਾ ਹੈ ਤਾਂ ਸਿੱਖਿਆ ਅਤੇ ਪ੍ਰਵਚਨ ਧਰੇ ਧਰਾਏ ਰਹਿ ਜਾਂਦੇ ਹਨ ਜ਼ਿੰਦਗੀ ਵਿੱਚ ਸਭ ਨੂੰ ਕਦੇ ਨਾ ਕਦੇ ਅਜਿਹੀ ਪ੍ਰਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਜਾਨ ਬਚਾਉਣ ਲਈ ਡਾਢਿਆਂ ਦੇ ਭੇੜ ਵਿੱਚੋਂ ਗੁਜ਼ਰਨ ਦਾ ਚੈਲਿੰਜ ਹੁੰਦਾ ਹੈਸਵੈਮਾਣ ਅਤੇ ਅਭਿਮਾਨ ਆਹਮੋ-ਸਾਹਮਣੇ ਹੋ ਜਾਂਦੇ ਹਨਡਾਢਿਆਂ ਨਾਲ ਟੱਕਰ ਲੈਣਾ ਸੌਖਾ ਨਹੀਂ ਹੁੰਦਾ, ਖਾਸ ਕਰਕੇ ਸਾਡੇ ਸਮਾਜ ਵਿੱਚ ਜਿੱਥੇ ਗਰੀਬ ਨੂੰ ਦੁਰਕਾਰਿਆ-ਫਿਟਕਾਰਿਆ ਜਾਂਦਾ ਹੈ, ਭਾਵੇਂ ਉਹ ਲੱਖ ਪੜ੍ਹਿਆ ਲਿਖਿਆ ਹੋਵੇ ਅਤੇ ਉੱਚ ਅਹੁਦੇ ’ਤੇ ਵੀ ਕਿਉਂ ਨਾ ਬੈਠਾ ਹੋਵੇਸਾਡੇ ਇਸ ਅਜੀਬ ਵਰਤਾਰੇ ਨੂੰ ਸਦੀਆਂ ਤੋਂ ਸਮਾਜਿਕ ਪ੍ਰਮਾਣਿਕਤਾ ਹਾਸਲ ਹੈ

1995 ਦਾ ਵਾਕਿਆ ਹੈਮੇਰੀ ਤਾਇਨਾਤੀ ਗੁਜਰਾਤ ਦੇ ਸ਼ਹਿਰ ਬੜੋਦਾ ਵਿਖੇ ਸੀ ਅਤੇ ਬਾਸ ਅਹਿਮਦਾਬਾਦ ਬੈਠਦਾ ਸੀਉਹ ਸਾਰੇ ਗੁਜਰਾਤ ਦਾ ਬਾਸ ਨਹੀਂ ਸੀ ਅਰਥਾਤ ਪੂਰੇ ਗੁਜਰਾਤ ’ਤੇ ਇੱਕ ਹੋਰ ਸਾਹਿਬ ਦਾ ਹੁਕਮ ਚਲਦਾ ਸੀਦੋਵੇਂ ਆਪਣੇ ਆਪ ਨੂੰ ਡਾਢੇ ਸਮਝਦੇ ਸਨਹੋਇਆ ਇੰਝ ਕਿ ਸੂਰਤ ਵਿਖੇ ਸਾਡੇ ਦਫਤਰ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਹੋਣਾ ਸੀਵੱਡਾ ਸਾਬ੍ਹ ਆਖੇ ਮੈਂ ਰਿਬਨ ਕੱਟਾਂਗਾ ਤੇ ਮੇਰਾ ਸਾਬ੍ਹ ਆਖੇ ਮੈਂ ਕੱਟਾਂਗਾਹੱਕ ਮੇਰੇ ਬਾਸ ਦਾ ਬਣਦਾ ਸੀ ਕਿਉਂਕਿ ਇਹ ਸ਼ਹਿਰ ਉਸਦਾ ਇਲਾਕਾ ਸੀਜਿਸ ਹੱਥ ਤਾਕਤ ਹੋਵੇ, ਉਹ ਆਪਣੀ ਪੁਗਾਉਣ ਲਈ ਸਭ ਨਿਯਮ ਛਿੱਕੇ ਟੰਗਦਾ ਆਇਆ ਹੈ

ਮੈਂ ਵਡੋਦਰਾ ਕਲੱਬ ਦਾ ਸਥਾਪਤੀ ਮੈਂਬਰ ਹੋਣ ਦੇ ਨਾਲ ਨਾਲ ਜੀਵਨ-ਕਾਲ ਮੈਂਬਰ ਵੀ ਬਣ ਗਿਆ ਸੀਸ਼ਾਮ ਨੂੰ ਥੋੜ੍ਹਾ ਬੈਡਮਿੰਟਨ ਖੇਡਣ ਦਾ ਸ਼ੌਕ ਪੂਰਾ ਹੋ ਜਾਂਦਾ ਸੀਮੇਰੇ ਜਾਣ ਪਿੱਛੋਂ ਵੱਡੇ ਸਾਹਿਬ ਦੇ ਪੀ ਏ ਦਾ ਫੋਨ ਆਇਆਮੇਰੇ ਅੰਦਰ ਵੜਦਿਆਂ ਹੀ ਸੁਨੇਹਾ ਲੱਗ ਗਿਆ ਕਿ ਅਤਿ ਜ਼ਰੂਰੀ ਕਾਲ ਕਰਕੇ ਗੱਲ ਕਰੋਫੋਨ ਲਾਇਆਅੱਗਿਓਂ ਬਿਨਾਂ ਕੁਝ ਦੱਸੇ ਪੁੱਛੇ ਹੁਕਮ ਹੋਇਆ, “ਤੁਸੀਂ ਹੁਣੇ ਹੀ ਸੂਰਤ ਲਈ ਰਵਾਨਾ ਹੋ ਜਾਓ“”

ਮੈਂ ਹੈਰਾਨ ਹੋਇਆ ਕਿ ਸੂਰਤ ਪੂਰਾ ਮਹਿਕਮਾ ਬੈਠਾ ਹੈ, ਮੈਨੂੰ ਅਜਿਹਾ ਹੁਕਮ ਕਿਉਂ ਦਿੱਤਾ ਜਾ ਰਿਹਾ ਹੈ, ਅਤੇ ਉਹ ਵੀ ਇੱਕ ਜੂਨੀਅਰ ਅਫਸਰ ਵੱਲੋਂਇੱਕ ਦਮ ਸੁੰਨ ਜਿਹੇ ਹੋਏ ਨੇ ਮੈਂ ਪੁੱਛਿਆ ਕਿ ਐਨਾ ਕਿਹੜਾ ਜ਼ਰੂਰੀ ਕੰਮ ਹੈ ਕਿ ਮੈਂ ਹੁਣੇ ਜਾਵਾਂ, ਕੱਲ੍ਹ ਨਹੀਂ ਜਾ ਸਕਦਾ?

ਅੱਗਿਉਂ ਕੜਕਵੀਂ ਜਿਹੀ ਅਵਾਜ਼ ਆਈ, “ਨਹੀਂ, ਵੱਡੇ ਸਾਹਿਬ ਦਾ ਹੁਕਮ ਹੈਉੱਥੇ ਜਾ ਕੇ ਫੋਨ ਕਰੋ, ਫਿਰ ਦੱਸਾਂਗੇ ਕੀ ਕੰਮ ਹੈ

ਫੋਨ ’ਤੇ ਜੂਨੀਅਰ ਅਫਸਰ ਦੇ ਹੈਂਕੜ ਨਾਲ ਗੱਲ ਕਰਨ ਅਤੇ ਉਹ ਵੀ ਗੈਰ-ਵਾਜਬ ਹੁਕਮ ਦੀ ਤਾਮੀਲ ਕਰਵਾਉਣ ਨੇ ਮੇਰੇ ਅੰਦਰ ਦੀ ਨੈਤਿਕਤਾ ਅਤੇ ਅਫਸਰ, ਦੋਵੇਂ ਜਗਾ ਦਿੱਤੇ ਸਨਮੈਂ ਕਿਹਾ, “ਸੁਣ ਬਈ, ਅਸੀਂ ਆਪਣੇ ਚਪੜਾਸੀ ਨੂੰ ਵੀ ਕਿਤੇ ਭੇਜਣ ਵੇਲੇ ਕੰਮ ਦੱਸਦੇ ਹਾਂ, ਮੈਨੂੰ ਤਾਂ ਕਿਸੇ ਵੱਡੀ ਮੁਹਿੰਮ ’ਤੇ ਭੇਜਦੇ ਲਗਦੇ ਹੋਇਸ ਲਈ ਮੈਨੂੰ ਭਰੋਸੇ ਵਿੱਚ ਲਵੋ ਤਾਂ ਕਿ ਜਿਹੜਾ ਕੰਮ ਵੀ ਕਰਨਾ ਹੈ, ਚੰਗੀ ਤਰ੍ਹਾਂ ਕਰ ਸਕੀਏ

ਹੁਣ ਤਕ ਮੈਂ ਅੰਦਰੋਂ ਤਕੜਾ ਹੋ ਚੁੱਕਿਆ ਸੀ ਉਸਨੇ ਫਿਰ ਕਿਹਾ, “ਦੇਖ ਲਓ, ਤੁਸੀਂ ਹੁਕਮ ਅਦੂਲੀ ਕਰ ਰਹੇ ਹੋ

ਮੈਂ ਕਿਹਾ, “ਨਹੀਂ, ਮੈਂ ਅਜਿਹੇ ਹੁਕਮ ਮੰਨਣ ਲਈ ਤਿਆਰ ਨਹੀਂ ਹਾਂ ਕਿਉਂਕਿ ਮੈਂ ਇੱਕ ਗਰੁੱਪ ਏ ਅਫਸਰ ਹਾਂ ਅਤੇ ਇਹ ਮੇਰਾ ਹੱਕ ਅਤੇ ਫਰਜ਼ ਦੋਵੇਂ ਹਨ ਕਿ ਕੁਝ ਕਰਨ ਤੋਂ ਪਹਿਲਾਂ ਸਮੱਸਿਆ ਬਾਰੇ ਪੂਰੀ ਜਾਣਕਾਰੀ ਲਵਾਂ

“ਅੱਛਾ ਫਿਰ ਤੁਸੀਂ ਨਹੀਂ ਜਾਓਗੇ, ਦੱਸ ਦਿਆਂ ਸਾਹਿਬ ਨੂੰ? ਅੱਗਿਓਂ ਅਵਾਜ਼ ਆਈਮੈਂ ਕਿਹਾ, “ਜ਼ਰੂਰ ਦੱਸ ਦਿਓ ਅਤੇ ਪੁੱਛ ਕੇ ਦੱਸੋ ਕਿ ਮੇਰੇ ਲਈ ਕੀ ਹੁਕਮ ਕਰਦੇ ਹਨ

ਫੋਨ ਦੀ ਘੰਟੀ ਵੱਜਣ ਤਕ ਮੇਰੇ ਸਾਹ ਸੁੱਕੇ ਰਹੇ, ਪਤਾ ਨਹੀਂ ਕੀ ਹੁਕਮ ਚ੍ਹੜੇਗਾਥੋੜ੍ਹੀ ਦੇਰ ਬਾਅਦ ਹੌਲੇ ਜਿਹੇ ਦੂਜੇ ਪਾਸਿਓਂ ਅਵਾਜ਼ ਆਈ, ਜਿਵੇਂ ਫੂਕ ਨਿਕਲ ਗਈ ਹੋਵੇ, “ਚੰਗਾ ਫਿਰ... ਤੁਸੀਂ ਰਹਿਣ ਦਿਓ

ਬਾਅਦ ਵਿੱਚ ਮੇਰੇ ਨਾਲ ਜੋ ਹੋਇਆ, ਉਸਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ

ਬਚਪਨ ਵੇਲੇ ਦੇ ਮੇਰੇ ਅਧਿਆਪਕਾਂ ਨੇ ਮੇਰੇ ਜ਼ਿਹਨ ਵਿੱਚ ਵਸਾ ਦਿੱਤਾ ਸੀ ਕਿ ਗੁਲਾਮੀ ਦੀ ਜਹਾਲਤ ਵਿੱਚੋਂ ਬੰਦੇ ਨੂੰ ਸਿਰਫ ਨੈਤਿਕਤਾ ਹੀ ਕੱਢ ਸਕਦੀ ਹੈਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਅਜਿਹੇ ਭੇੜਾਂ ਵਿੱਚੋਂ ਗੁਜ਼ਰਦਾ ਹੋਇਆ ਮੈਂ ਪਰਪੱਕ ਅਫਸਰ ਬਣਨ ਵੱਲ ਵਧ ਰਿਹਾ ਸੀਨੈਤਿਕ ਗਿਰਾਵਟ ਵੱਲ ਵਧ ਰਹੀ ਅਫਸਰਸ਼ਾਹੀ ਨਿੱਜੀ ਤੌਰ ’ਤੇ ਗੁਲਾਮ ਜਹਿਨੀਅਤ ਦਾ ਸ਼ਿਕਾਰ ਤਾਂ ਹੋ ਹੀ ਰਹੀ ਸੀ, ਸਮਾਜ ਅਤੇ ਪਰਿਵਾਰ ਨੂੰ ਵੀ ਅਗਿਆਨਤਾ ਅਤੇ ਨਿਰਾਸ਼ਾ ਦੇ ਅੰਧਕਾਰ ਵੱਲ ਧੱਕ ਰਹੀ ਸੀ ਅਜ਼ਾਦੀ ਦੇ 80 ਸਾਲ ਬੀਤਣ ਨੂੰ ਆਏ ਹਨ ਪਰ ਸਾਡੀ ਗੁਲਾਮ ਮਾਨਸਿਕਤਾ ਸਾਡਾ ਖਹਿੜਾ ਹੀ ਨਹੀਂ ਛੱਡ ਰਹੀ, ਹੁਕਮ ਅਦੂਲੀਆਂ ਲਈ ਮਜਬੂਰ ਕਰ ਰਹੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author