NishanSRathaur7ਅੱਜ ਦਾ ਮਨੁੱਖ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਚੁੱਕਿਆ ਹੈ ਅਤੇ ਤਰੱਕੀ ...
(8 ਜੁਲਾਈ 2026)


ਅਜੋਕੇ ਸਮਾਜ ਵਿੱਚ ਰਹਿੰਦੇ ਮਨੁੱਖ ਦਾ ਜੀਵਨ ਤਕਲੀਫ਼ਾਂ ਭਰਿਆ ਮਹਿਸੂਸ ਕੀਤਾ ਜਾ ਸਕਦਾ ਹੈ
ਮਾਨਸਿਕ ਬਿਮਾਰੀਆਂ ਦਾ ਘੇਰਾ ਦਿਨੋਂ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈਅੱਜ ਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗਾਂ ਤਕ, ਸਭ ਮਾਨਸਿਕ ਰੋਗਾਂ ਦੀ ਲਪੇਟ ਵਿੱਚ ਆ ਰਹੇ ਹਨ ਇਨ੍ਹਾਂ ਮਾਨਸਿਕ ਰੋਗਾਂ ਦਾ ਮੂਲ ਕਾਰਨ ਹੈ- ‘ਭੱਜ-ਦੌੜ ਭਰਿਆ ਮਸ਼ੀਨੀ ਜੀਵਨ’ ਜਿਸ ਵਿੱਚ ਮਨੁੱਖ ਕੋਲ ਵਕਤ ਦੀ ਘਾਟ ਹੈਤਰੱਕੀ ਦੀ ਦੌੜ ਨੇ ਮਨੁੱਖ ਕੋਲੋਂ ਸੁਖ, ਚੈਨ ਅਤੇ ਸਕੂਨ ਭਰਿਆ ਜੀਵਨ ਖੋਹ ਲਿਆ ਜਾਪਦਾ ਹੈਇਸੇ ਕਰਕੇ ਮਾਨਸਿਕ ਰੋਗਾਂ ਨਾਲ ਗ੍ਰਸਤ ਲੋਕਾਂ ਦੀ ਗਿਣਤੀ ਨਿਰੰਤਰ ਵਧਦੀ ਜਾ ਰਹੀ ਹੈ

ਬੱਚਿਆਂ ਉੱਪਰ ਪੜ੍ਹਾਈ ਦਾ ਬੋਝ ਦਿਨੋਂ-ਦਿਨ ਵਧਦਾ ਜਾ ਰਿਹਾ ਹੈਦੋ-ਢਾਈ ਸਾਲ ਦੇ ਮਾਸੂਮ ਬੱਚਿਆਂ ਨੂੰ ਪੜ੍ਹਨ ਲਈ ਸਕੂਲਾਂ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈਇਹ ਬੋਝ ਤਾਉਮਰ ਬੱਚੇ ’ਤੇ ਮਨ ’ਤੇ ਪਿਆ ਰਹਿੰਦਾ ਹੈ ਫਿਰ ਸਹਿਜੇ-ਸਹਿਜੇ ਇਹੀ ਬੱਚੇ ਮਾਨਸਿਕ ਰੋਗਾਂ ਦੀ ਲਪੇਟ ਵਿੱਚ ਆ ਜਾਂਦੇ ਹਨਮਾਂ-ਬਾਪ ਕੋਲ ਇੰਨਾ ਵਕਤ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਦੇ ਮਨਾਂ ਦੇ ਭਾਵਾਂ ਨੂੰ ਸਮਝ ਸਕਣ ਅਤੇ ਉਸ ਨਾਲ ਗੱਲ ਕਰ ਸਕਣਇਸ ਸਥਿਤੀ ਵਿੱਚ ਬੱਚੇ ਬਿਮਾਰ ਹੋ ਜਾਂਦੇ ਹਨਬਿਲਕੁਲ ਇੰਝ ਦੇ ਹਾਲਾਤ ਬਜ਼ੁਰਗਾਂ ਦੇ ਵੀ ਬਣੇ ਹੋਏ ਹਨਅੱਜ ਘਰਾਂ ਵਿੱਚ ਬਜ਼ੁਰਗਾਂ ਨਾਲ ਗੱਲ ਕਰਨ ਵਾਲਾ ਕੋਈ ਮੈਂਬਰ ਹੀ ਨਹੀਂ ਹੁੰਦਾ

ਅੱਜ ਬਹੁਤੇ ਬਜ਼ੁਰਗ ਆਪਣੇ ਘਰਾਂ ਅੰਦਰ ਇਕਲਾਪੇ ਦਾ ਸੰਤਾਪ ਹੰਢਾ ਰਹੇ ਹਨਨੌਜਵਾਨ ਪੀੜ੍ਹੀ ਨੂੰ ਆਪਣੇ ਜੀਵਨ ਵਿੱਚ ਕਾਮਯਾਬੀ ਦੀ ਚਿੰਤਾ ਹੈਉਹ ਹਰ ਹੀਲਾ ਵਰਤ ਕੇ ਪੈਸਾ ਕਮਾਉਣਾ ਚਾਹੁੰਦੇ ਹਨ, ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦੇ ਹਨ, ਅੱਗੇ ਵਧਣਾ ਚਾਹੁੰਦੇ ਹਨ ਇਸਦੀ ਇਵਜ਼ ਵਿੱਚ ਉਹ ਆਪਣੀ ਹਰ ਖੁਸ਼ੀ, ਹਰ ਇੱਛਾ ਨੂੰ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਹਨਪਿੰਡਾਂ ਵਿੱਚ ਅਜੇ ਸਥਿਤੀ ਇੰਨੀ ਭਿਆਨਕ ਨਹੀਂ ਹੋਈ ਜਿੰਨੀ ਵੱਡੇ ਸ਼ਹਿਰਾਂ ਵਿੱਚ ਹੋ ਚੁੱਕੀ ਹੈ

ਪਿਛਲੇ ਦਿਨੀਂ ਅਖਬਾਰ ਵਿੱਚ ਛਪੀ ਇੱਕ ਖਬਰ ਨੇ ਮਨੁੱਖਤਾ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਘਰ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈਉਹ ਆਪਣੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀਉਸਦੇ ਬੱਚੇ ਬਾਹਰ (ਵਿਦੇਸ਼) ਵਿੱਚ ਰਹਿੰਦੇ ਸਨਘਰ ਵਿੱਚ ਰਹਿੰਦੇ ਇਕੱਲੇ ਬਜ਼ੁਰਗ ਦੀ ਮੌਤ ਹੋ ਗਈਕਿਸੇ ਨੂੰ ਕੋਈ ਖਬਰ ਤਕ ਨਹੀਂ ਲੱਗੀ ਫਿਰ ਜਦੋਂ ਕੁਝ ਦਿਨਾਂ ਬਾਅਦ ਲਾਸ਼ ਵਿੱਚੋਂ ਮੁਸ਼ਕ ਆਉਣ ਲੱਗੀ ਤਾਂ ਆਂਢ-ਗੁਆਂਡ ਦੇ ਲੋਕਾਂ ਨੇ ਪੁਲਿਸ ਨੂੰ ਸੁਚਿਤ ਕੀਤਾਪੁਲਿਸ ਨੇ ਜਦੋਂ ਬੂਹਾ ਤੋੜਿਆ ਤਾਂ ਬਜ਼ੁਰਗ ਦੀ ਲਾਸ਼ ਨੂੰ ਕੀੜੇ ਖਾ ਚੁੱਕੇ ਸਨਲਾਸ਼ ਦੀ ਥਾਂ ’ਤੇ ਕੁਝ ਹੱਡੀਆਂ ਹੀ ਬਚੀਆਂ ਸਨਇਹ ਵਰਤਾਰਾ ਅਜੋਕੇ ਸਮਾਜ ਦੀ ਡਰਾਉਣੀ ਤਸਵੀਰ ਨੂੰ ਪੇਸ਼ ਕਰਦਾ ਹੈਪਰ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ, ਨਾ ਸਰਕਾਰਾਂ ਦਾ ਅਤੇ ਨਾ ਹੀ ਸਮਾਜ ਦੇ ਬੁੱਧੀਜੀਵੀ ਵਰਗ ਦਾਇਹ ਵਰਤਾਰਾ ਕਿੱਥੇ ਜਾ ਕੇ ਰੁਕੇਗਾ, ਕੁਝ ਕਿਹਾ ਨਹੀਂ ਜਾ ਸਕਦਾ

ਅੱਜ ਸਥਿਤੀ ਇਹ ਹੈ ਕਿ ਸਕੂਲਾਂ, ਕਾਲਜਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਕੋਈ ਹੌਸਲਾ ਦੇਣ ਵਾਲਾ ਨਹੀਂ ਹੈਪੇਪਰਾਂ ਵਿੱਚ ਨਾਕਾਮਯਾਬੀ ਦੇ ਡਰ ਤੋਂ ਕੋਟਾ (ਰਾਜਸਥਾਨ) ਵਿਖੇ ਕੋਚਿੰਗ ਕਰਦੇ ਕਈ ਵਿਦਿਆਰਥੀ ਮੌਤ ਨੂੰ ਗਲੇ ਲਾ ਚੁੱਕੇ ਹਨਅੱਜ ਹਰ ਬੰਦਾ ਇਕਲਾਪੇ ਦਾ ਸੰਤਾਪ ਹੰਢਾ ਰਿਹਾ ਹੈਇਸਦਾ ਮੂਲ ਕਾਰਨ ਇਹ ਹੈ ਕਿ ਅੱਜ ਦਾ ਮਨੁੱਖ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਚੁੱਕਿਆ ਹੈ ਅਤੇ ਤਰੱਕੀ ਅਤੇ ਕਾਮਯਾਬੀ ਦੀ ਹਨੇਰੀ ਵਿੱਚ ਗੁਆਚ ਗਿਆ ਜਾਪਦਾ ਹੈਆਪਸੀ ਮੋਹ-ਮੁਹੱਬਤ ਬੀਤੇ ਵੇਲੇ ਦੀਆਂ ਬਾਤਾਂ ਹੋ ਕੇ ਰਹਿ ਗਈਆਂ ਹਨਮਨੁੱਖ ਮਸ਼ੀਨ ਵਿੱਚ ਤਬਦੀਲ ਹੋ ਚੁੱਕਿਆ ਹੈ

ਜੇਕਰ ਮਨੁੱਖ ਨੂੰ ਆਪਣੇ ਜੀਵਨ ਵਿੱਚ ਖੁਸ਼ੀ, ਸਕੂਨ ਅਤੇ ਸ਼ਾਂਤੀ ਚਾਹੀਦੀ ਹੈ ਤਾਂ ਪਹਿਲਾਂ ਆਪਣੇ ਪੁਰਾਤਨ ਵਿਰਸੇ ਅਤੇ ਸੰਸਕ੍ਰਿਤੀ ਵਾਲੇ ਪਾਸੇ ਮੁੜਨਾ ਪਵੇਗਾਆਪਸੀ ਪ੍ਰੇਮ-ਪਿਆਰ ਦੀ ਭਾਵਨਾ ਨੂੰ ਜਾਗ੍ਰਤ ਕਰਨਾ ਪਵੇਗਾ ਇੱਕ-ਦੂਜੇ ਦੇ ਸੁਖ-ਦੁੱਖ ਨੂੰ ਸੁਣਨਾ, ਜਾਣਨਾ ਅਤੇ ਮਹਿਸੂਸ ਕਰਨਾ ਪਵੇਗਾਆਧੁਨਿਕਤਾ ਦੀ ਦੌੜ ਨੂੰ ਕੁਝ ਵਕਤ ਲਈ ਲਾਂਭੇ ਰੱਖ ਕੇ ਆਪਣਿਆਂ-ਪਿਆਰਿਆਂ ਨਾਲ ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਮਾਣਨਾ ਪਵੇਗਾ ਤਾਂ ਹੀ ਮਨੁੱਖ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਅ ਸਕਦਾ ਹੈ ਮਨੁੱਖ ਇੱਕ-ਦੂਜੇ ਦੇ ਸੁਖ-ਦੁੱਖ ਵਿੱਚ ਸ਼ਰੀਕ ਹੋ ਸਕਦਾ ਹੈ, ਸਮਝ ਸਕਦਾ ਹੈ ਅਤੇ ਇਸਦਾ ਹੱਲ ਕੱਢ ਸਕਦਾ ਹੈਇਹੋ ਖੁਸ਼ਹਾਲ ਜੀਵਨ ਦਾ ਅਸਲ ਮੰਤਰ ਹੈ

ਅਜੋਕੇ ਮਨੁੱਖ ਨੂੰ ਉਲਾਂਭੇ ਦੇਣ ਦੀ ਥਾਂ ’ਤੇ ਸ਼ੁਕਰਾਨੇ ਵਿੱਚ ਜਿਊਣ ਦੀ ਜਾਚ ਸਿੱਖਣੀ ਪਵੇਗੀ ਕਿਉਂਕਿ ਜ਼ਰੂਰਤਾਂ ਤਾਂ ਗ਼ਰੀਬ ਤੋਂ ਗ਼ਰੀਬ ਬੰਦੇ ਦੀਆਂ ਵੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਪਰ ਇੱਛਾਵਾਂ ਤਾਂ ਰਾਜਿਆਂ-ਮਹਾਰਾਜਿਆਂ ਦੀਆਂ ਵੀ ਅਧੂਰੀਆਂ ਹੀ ਰਹਿੰਦੀਆਂ ਹਨਸੋ ਦੋਸਤੋ, ਜ਼ਰੂਰਤਾਂ ਦੇ ਮੁਤਾਬਿਕ ਜੀਓ, ਇੱਛਾਵਾਂ ਦੇ ਮੁਤਾਬਿਕ ਨਹੀਂਪਰ ਇਨ੍ਹਾਂ ਗੱਲਾਂ ਵੱਲ ਕਦੋਂ ਧਿਆਨ ਦਿੱਤਾ ਜਾਂਦਾ ਹੈ, ਇਹ ਅਜੇ ਭਵਿੱਖ ਦੀ ਕੁੱਖ ਵਿੱਚ ਹੈਪਰ ਇਹ ਗੱਲ 100 ਫ਼ੀਸਦੀ ਯਕੀਨੀ ਅਤੇ ਦਰੁਸਤ ਹੈ ਕਿ ਜਦੋਂ ਮਨੁੱਖ ਇਸ ਪਾਸੇ ਵੱਲ ਤੁਰ ਪਿਆ ਤਾਂ ਉਸਦੇ ਜੀਵਨ ਦੀਆਂ ਅੱਧੀਆ ਸਮੱਸਿਆਵਾਂ ਤਾਂ ਆਪੇ ਹੀ ਹੱਲ ਹੋ ਜਾਣੀਆਂ ਹਨ

ਜਿਊਂਦੇ-ਵਸਦੇ ਰਹੋ ਸਾਰੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author