ਇਹ ਸਾਡੇ ਇਖ਼ਲਾਕੀ ਫ਼ਰਜ਼ ਹੁੰਦੇ ਹਨ ਕਿ ਜਦੋਂ ਅਸੀਂ ਕਿਸੇ ਦੂਜੇ ਸੂਬੇ ਹਾਂ, ਮੁਲਕ ਦੇ ਕਿਸੇ ਹਿੱਸੇ ਵਿੱਚ ...
(11 ਸਤੰਬਰ 2024)

 

ਜੂਨ 2008 ਦੀ ਗੱਲ ਹੈਮੈਂ ਕਿਸੇ ਸਰਕਾਰੀ ਕੰਮ ਲਈ ਟਰੇਨ ਰਾਹੀਂ ਜੱਬਲਪੁਰ (ਮੱਧਪ੍ਰਦੇਸ਼) ਜਾ ਰਿਹਾ ਸਾਂਟਰੇਨ ਨਿਜਾਮੂਦੀਨ (ਪੁਰਾਣੀ ਦਿੱਲੀ) ਰੇਲਵੇ-ਸਟੇਸ਼ਨ ਤੋਂ ਚਲਦੀ ਸੀ ਅਤੇ ਮੈਂ ਇੱਥੋਂ ਹੀ ਬੈਠਣਾ ਸੀ ਕਿਉਂਕਿ ਟਰੇਨ ਦੇ ਸੈਕਿੰਡ ਕਲਾਸ ਹਿੱਸੇ ਵਿੱਚ ਮੇਰੀ ਸੀਟ ਬੁੱਕ ਸੀਨੌਕਰੀ ਦੌਰਾਨ ਮੈਨੂੰ ਅਕਸਰ ਹੀ ਇਸ ਤਰ੍ਹਾਂ ਦੀਆਂ ਯਾਤਰਾਵਾਂ ’ਤੇ ਜਾਣਾ ਪੈਂਦਾ ਹੈਇਸ ਲਈ ਮੈਂ ਆਪਣੀ ਰੋਟੀ ਘਰ ਤੋਂ ਹੀ ਬਣਵਾ ਕੇ ਲੈ ਜਾਂਦਾ ਹਾਂ ਕਿਉਂਕਿ ਰੇਲਵੇ-ਸਟੇਸ਼ਨਾਂ ’ਤੇ ਇੰਨਾ ਵਧੀਆ ਅਤੇ ਸਾਫ਼-ਸੁਥਰਾ ਖਾਣਾ ਨਹੀਂ ਮਿਲਦਾਦੂਜੀ ਗੱਲ, ਬਾਹਰ ਦਾ ਖਾਣਾ ਸਿਹਤ ਲਈ ਵੀ ਨੁਕਸਾਨਦੇਹ ਹੁੰਦਾ ਹੈਇਸ ਲਈ ਮੇਰੀ ਪਤਨੀ ਮੈਨੂੰ ਘਰ ਤੋਂ ਹੀ ਖਾਣਾ ਤਿਆਰ ਕਰਕੇ ਦਿੰਦੀ ਹੈ

ਟਰੇਨ ਦੇ ਤੈਅ ਵਕਤ ਉੱਪਰ ਮੈਂ ਨਿਜਾਮੂਦੀਨ ਰੇਲਵੇ ਸਟੇਸ਼ਨ ’ਤੇ ਅੱਪੜ ਗਿਆਟਰੇਨ ਵੀ ਸਹੀ ਵਕਤ ’ਤੇ ਸਟੇਸ਼ਨ ’ਤੇ ਲੱਗ ਗਈ ਕਿਉਂਕਿ ਇਹ ਟਰੇਨ ਇੱਥੋਂ ਹੀ ਸਫਰ ਸ਼ੁਰੂ ਕਰਦੀ ਹੈ, ਇਸ ਲਈ ਟਰੇਨ ਵਿੱਚ ਬੈਠਣ ਲਈ ਕੋਈ ਬਹੁਤੀ ਮਾਰਾ-ਮਾਰੀ ਜਾਂ ਭੀੜ ਨਹੀਂ ਹੁੰਦੀਇਹ ਟਰੇਨ ਇੱਥੇ ਅੱਧੇ ਘੰਟੇ ਤੋਂ ਵੀ ਵੱਧ ਸਮੇਂ ਲਈ ਖੜ੍ਹੀ ਰਹਿੰਦੀ ਹੈਮੈਂ ਆਪਣੀ ਸੀਟ ਉੱਪਰ ਜਾ ਕੇ ਬੈਠ ਗਿਆ

ਕੁਝ ਸਮੇਂ ਬਾਅਦ ਮੇਰੇ ਸਾਹਮਣੇ ਵਾਲੀ ਸੀਟ ’ਤੇ ਇੱਕ ਲਾਲਾ ਜੀ ਆਪਣੇ ਪਰਿਵਾਰ ਸਮੇਤ ਆ ਕੇ ਬੈਠ ਗਏਮੈਂ ਕਿਤਾਬ ਪੜ੍ਹਨ ਵਿੱਚ ਮਸਰੂਫ਼ ਸਾਂਨਾ ਉਹਨਾਂ ਮੇਰੇ ਨਾਲ ਕੋਈ ਗੱਲ ਕੀਤੀ ਅਤੇ ਨਾ ਹੀ ਮੈਂ ਕੁਝ ਬੋਲਣ ਦਾ ਯਤਨ ਕੀਤਾਲਾਲਾ ਜੀ ਨਾਲ ਉਹਨਾਂ ਦੀ ਪਤਨੀ ਅਤੇ ਬੇਟੀ ਸਨਉਹ ਆਪਸ ਵਿੱਚ ਗੱਲਾਂ-ਬਾਤਾਂ ਵਿੱਚ ਰੁੱਝੇ ਹੋਏ ਸਨਗੱਲਾਂ ਤੋਂ ਮਹਿਸੂਸ ਹੁੰਦਾ ਸੀ ਕਿ ਉਹ ਵੀ ਜੱਬਲਪੁਰ ਹੀ ਜਾ ਰਹੇ ਸਨ

ਮੈਂ ਹੇਠਲੀ ਸੀਟ ’ਤੇ ਲੇਟਿਆ ਹੋਇਆ ਸਾਂਅੱਧੇ ਕੁ ਘੰਟੇ ਦੇ ਸਫ਼ਰ ਮਗਰੋਂ ਲਾਲਾ ਜੀ ਨੇ ਖਾਣਾ ਖਾਣ ਲਈ ਆਪਣਾ ਰੋਟੀ ਵਾਲਾ ਡੱਬਾ ਖੋਲ੍ਹ ਲਿਆਉਹ ਤਿੰਨੇ ਮੇਰੇ ਸਾਹਮਣੇ ਵਾਲੀ ਇੱਕੋ ਸੀਟ ’ਤੇ ਬਹਿ ਕੇ ਰੋਟੀ ਖਾਣ ਲੱਗੇਮੈਂ ਚੁੱਪਚਾਪ ਲੇਟਿਆ ਰਿਹਾਦਸ-ਪੰਦਰਾਂ ਮਿੰਟਾਂ ਬਾਅਦ ਉਹਨਾਂ ਖਾਣਾ ਖਾ ਕੇ ਹੱਥ-ਮੂੰਹ ਧੋ ਲਿਆ ਅਤੇ ਆਪਸ ਵਿੱਚ ਫਿਰ ਗੱਲਾਂ ਵਿੱਚ ਮਸਰੂਫ਼ ਹੋ ਗਏ

ਕੋਈ ਡੇਢ-ਦੋ ਘੰਟੇ ਬਾਅਦ ਮੈਨੂੰ ਵੀ ਭੁੱਖ ਲੱਗ ਗਈ ਮੈਂ ਆਪਣੀ ਸੀਟ ਤੋਂ ਉੱਠਿਆ ਅਤੇ ਘਰੋਂ ਬਣਵਾਈ ਰੋਟੀ ਵਾਲਾ ਡੱਬਾ ਕੱਢ ਕੇ ਆਪਣੀ ਸੀਟ ’ਤੇ ਬਹਿ ਗਿਆਰੋਟੀਆਂ ਵਾਲਾ ਡੱਬਾ ਖੋਲ੍ਹ ਕੇ ਮੈਂ ਲਾਲਾ ਜੀ ਦੀ ਬੇਟੀ ਨੂੰ (ਜਿਹੜੀ ਮੇਰੀ ਸਾਹਮਣੇ ਵਾਲੀ ਸੀਟ ’ਤੇ ਬੈਠੀ ਫੋਨ ਚਲਾ ਰਹੀ ਸੀ) ਪੁੱਛਿਆ, “ਬੇਟਾ, ਖਾਣਾ ਖਾਓਗੇ?

ਉਹ ਕਹਿੰਦੀ, “ਨਹੀਂ ਅੰਕਲ, ਹਮਨੇ ਖਾਣਾ ਖਾ ਲੀਆ ਹੈ

ਮੈਂ ਕਿਹਾ, “ਕੋਈ ਨਾ ਬੇਟਾ, ਹੋਰ ਖਾ ਲਓ

ਉਹ ਬੋਲੀ, “ਨਹੀਂ ਅੰਕਲ, ਥੈਂਕਸ

ਇੰਨਾ ਸੁਣ ਲਾਲਾ ਜੀ ਵੀ ਆਪਣੀ ਸੀਟ ਤੋਂ ਉੱਠ ਪਏਮੈਂ ਲਾਲਾ ਜੀ ਨੂੰ ਵੀ ਮੁਖਾਤਿਬ ਹੁੰਦਿਆਂ ਕਿਹਾ, “ਲਾਲਾ ਜੀ, ਆਪ ਭੋਜਨ ਗ੍ਰਹਿਣ ਕਰੇਂਗੇ?

ਉਹ ਕਹਿੰਦੇ, “ਨਹੀਂ ਸਰਦਾਰ ਸਾਹਿਬ, ਹਮਨੇ ਅਭੀ ਖਾਇਆ ਹੈ

ਮੈਂ ਕਿਹਾ, “ਠੀਕ ਹੈ ਜੀ

ਉਹ ਬੋਲੇ, “ਸਰਦਾਰ ਜੀ, ਹਮੇ ਮਾਫ਼ ਕਰਨਾ, ਜਬ ਹਮ ਖਾਣਾ ਖਾ ਰਹੇ ਥੇ ਤੋਂ ਹਮਨੇ ਆਪ ਕੋ ਪੂਛਾ ਤਕ ਨਹੀਂਯੇ ਹਮਾਰੀ ਗਲਤੀ ਹੈ

ਮੈਂ ਕਿਹਾ, “ਲਾਲਾ ਜੀ, ਕੋਈ ਗੱਲ ਨਹੀਂਇਹ ਕੋਈ ਗਲਤੀ ਨਹੀਂ ਬਲਕਿ ਬਿਰਤੀ ਹੁੰਦੀ ਹੈ

ਉਹ ਕਹਿੰਦਾ, “ਬਿਲਕੁਲ ਸਹੀ ਕਹਾ ਆਪਨੇ, ਸਰਦਾਰੋਂ ਕੋ ਬਚਪਨ ਸੇ ਹੀ ਮਿਲ-ਬਾਂਟ ਕਰ ਖਾਣੇ ਕਾ ਪਾਠ ਪੜ੍ਹਾਇਆ ਜਾਤਾ ਹੈ

ਮੈਂ ਹਾਂ ਵਿੱਚ ਸਿਰ ਹਿਲਾਇਆਉਹ ਕਹਿੰਦਾ, “ਯੇ ਬਹੁਤ ਅੱਛੀ ਸੀਖ (ਸਿੱਖਿਆ) ਹੈਹਮੇ ਆਪਸ ਮੈਂ ਮਿਲ-ਬਾਂਟ ਕਰ ਭੋਜਨ ਗ੍ਰਹਿਣ ਕਰਨਾ ਚਾਹੀਏਜਬ ਹਮ ਕਭੀ ਗੁਰਦੁਆਰੇ ਮੇਂ ਜਾਤੇ ਹੈਂ ਤੋਂ ਵਹਾਂ ਪਰ ਸਭ ਲੋਗੋਂ ਕੋ ਏਕ ਹੀ ਪੰਗਤੀ ਮੈਂ ਬਿਠਾ ਕਰ ਖਾਣਾ ਪਰੋਸਾ ਜਾਤਾ ਹੈ

ਮੈਂ ਕਿਹਾ, “ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਬਰਾਬਰਤਾ ਦਾ ਸੰਦੇਸ਼ ਦੇਣ ਹਿਤ ‘ਇੱਕ ਪੰਗਤ’ ਦਾ ਸਿਧਾਂਤ ਦਿੱਤਾ ਹੈਇਸੇ ਲਈ ਗੁਰੂ ਘਰਾਂ ਵਿੱਚ ਪ੍ਰਸ਼ਾਦੇ ਲਈ ਇੱਕੋ ਹੀ ਪੰਗਤ ਲਗਾਈ ਜਾਂਦੀ ਹੈਉੱਥੇ ਕੋਈ ਉੱਚਾ-ਨੀਵਾਂ ਨਹੀਂ ਹੁੰਦਾ ਬਲਕਿ ਸਭ ਬਰਾਬਰ ਹੁੰਦੇ ਹਨ

ਲਾਲਾ ਜੀ ਮੇਰੇ ਸਿਰਫ਼ ‘ਖਾਣਾ ਪੁੱਛਣ’ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਪੂਰੇ ਸਫ਼ਰ ਦੌਰਾਨ ਸ਼ਰਮ ਜਿਹੀ ਮਹਿਸੂਸ ਕਰਦੇ ਰਹੇਹਾਲਾਂਕਿ ਮੈਂ ਉਹਨਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਅਤੇ ਇਹ ਗੱਲ ਭੁੱਲਣ ਲਈ ਬੇਨਤੀ ਵੀ ਕੀਤੀ

ਜੱਬਲਪੁਰ ਪਹੁੰਚ ਕੇ ਉਹਨਾਂ ਮੇਰਾ ਸੰਪਰਕ ਨੰਬਰ ਲਿਆ ਅਤੇ ਮੈਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾਪਰ ਸਮੇਂ ਦੀ ਘਾਟ ਕਾਰਨ ਮੈਂ ਬਹੁਤ ਅਦਬ ਸਹਿਤ ਉਹਨਾਂ ਤੋਂ ਖ਼ਿਮਾ ਮੰਗ ਲਈ ਅਤੇ ਕਿਹਾ, “ਕਦੇ ਫਿਰ ਸੱਬਬ ਬਣਿਆ ਤਾਂ ਲਾਜ਼ਮੀ ਆਵਾਂਗਾ, ਲਾਲਾ ਜੀ

ਦੋਸਤੋ! ਨਾ ਉਹਨਾਂ ਨੇ ਮੇਰੇ ਕੋਲੋਂ ਕੁਝ ਲਿਆ ਅਤੇ ਨਾ ਹੀ ਮੈਂ ਉਹਨਾਂ ਨੂੰ ਕੁਝ ਦਿੱਤਾ, ਸਿਰਫ਼ ਪਿਆਰ ਨਾਲ ਬੋਲਣ ਕਰਕੇ ਅਤੇ ਇੱਜ਼ਤ ਕਰਕੇ ਉਹਨਾਂ ਸਮੁੱਚੀ ਕੌਮ ਨੂੰ ਮਾਣ ਦਿੱਤਾਇਹ ਸਾਡੇ ਇਖ਼ਲਾਕੀ ਫ਼ਰਜ਼ ਹੁੰਦੇ ਹਨ ਕਿ ਜਦੋਂ ਅਸੀਂ ਕਿਸੇ ਦੂਜੇ ਸੂਬੇ ਹਾਂ, ਮੁਲਕ ਦੇ ਕਿਸੇ ਹਿੱਸੇ ਵਿੱਚ ਸਫ਼ਰ ਕਰਦੇ ਹਾਂ, ਜਾਂਦੇ ਹਾਂ ਤਾਂ ਅਸੀਂ ਆਪਣੇ ਪਹਿਰਾਵੇ, ਬੋਲੀ ਅਤੇ ਕਿਰਦਾਰ ਕਰਕੇ ਆਪਣੀ ਕੌਮ ਦੇ ਰਾਜਦੂਤ ਹੁੰਦੇ ਹਾਂ ਸਾਡੇ ਕਿਰਦਾਰ, ਕਾਰ-ਵਿਹਾਰ ਜਾਂ ਗੱਲਬਾਤ ਤੋਂ ਉੱਥੋਂ ਦੇ ਲੋਕ ਸਾਡੇ ਸੂਬੇ, ਧਰਮ, ਇਤਿਹਾਸ ਅਤੇ ਸੱਭਿਆਚਾਰ ਬਾਰੇ ਅੰਦਾਜ਼ਾ ਜਾਣੂੰ ਹੁੰਦੇ ਹਨਇਸ ਲਈ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਸਮਝਦਿਆਂ ਆਪਣੇ ਕਿਰਦਾਰ ਨੂੰ ਉੱਚਾ, ਸੁੱਚਾ ਰੱਖਣਾ ਚਾਹੀਦਾ ਹੈਇਹ ਗੱਲ ਸਿਰਫ਼ ਦੂਜੇ ਥਾਂ ’ਤੇ ਜਾ ਕੇ ਹੀ ਚੇਤੇ ਨਹੀਂ ਰੱਖਣੀ ਚਾਹੀਦੀ ਬਲਕਿ ਇਹ ਸਾਡੀ ਆਦਤ ਵਿੱਚ ਸ਼ਾਮਿਲ ਹੋਣੀ ਚਾਹੀਦੀ ਹੈ ਅਤੇ ਆਪਣੇ ਘਰ, ਗਲੀ ਜਾਂ ਪਿੰਡ ਵਿੱਚ ਵੀ ਸਲੀਕੇ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈਹਾ, ਦੂਜੇ ਥਾਂ ’ਤੇ ਜਾ ਕੇ ਇਹ ਜ਼ਿੰਮੇਵਾਰ ਹੋਰ ਵਧ ਜਾਂਦੀ ਹੈ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5288)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author