NishanSRathaur7ਪਖੰਡ ਦੀਆਂ ਜੜ੍ਹਾਂ ਬਹੁਤੀਆਂ ਮਜ਼ਬੂਤ ਨਹੀਂ ਹੁੰਦੀਆਂ। ਇੱਕੋ ਤਰਕ ਅਤੇ ਸਵਾਲ ਹੀ ...RamRahim2
(21 ਮਾਰਚ 2025)

 

RamRahim3

 

ਸਾਢੇ ਕੁ ਛੇਆਂ ਵਰ੍ਹਿਆਂ ਦਾ ਸਾਡਾ ਬੇਟਾ ਪਵਨੂਰ ਪੜ੍ਹਨ ਤੋਂ ਕੰਨੀ ਕਤਰਾਉਂਦਾ ਹੈਉਸਦੀ ਮਾਂ ਸਮਝਾਉਂਦੀ ਹੈ ਤਾਂ ਅੱਗਿਓਂ ਟਾਲ-ਮਟੋਲ ਕਰ ਛੱਡਦਾ ਹੈ ਫਿਰ ਜਦੋਂ ਪੇਪਰ ਆਉਂਦੇ ਹਨ ਤਾਂ ਸਾਰੇ ਗੁਰੂ-ਪੀਰ ਧਿਆਉਣ ਲੱਗਦਾ ਹੈ

ਇਸ ਵਾਰ ਪੇਪਰ ਵਾਲੇ ਦਿਨ ਆਪਣੀ ਮਾਂ ਨੂੰ ਕਹਿੰਦਾ, “ਮੰਮਾ, ਮੈਨੂੰ ਦਹੀਂ ਵਿੱਚ ਖੰਡ ਪਾ ਕੇ ਖੁਆਓ ਤਾਂ ਕਿ ਮੇਰਾ ਪੇਪਰ ਵਧੀਆ ਹੋ ਸਕੇ।”

ਪੁੱਤ, ਦਹੀਂ-ਖੰਡ ਨਾਲ ਪੇਪਰ ਵਧੀਆ ਨਹੀਂ ਹੁੰਦੇ ਬਲਕਿ ਮਿਹਨਤ ਨਾਲ ਹੁੰਦੇ ਹਨ” ਪਵਨੂਰ ਨੂੰ ਉਸਦੀ ਮਾਂ ਨੇ ਸਮਝਾਉਂਦਿਆਂ ਕਿਹਾ

ਸ਼ਾਮ ਨੂੰ ਮੈਂ ਪਵਨੂਰ ਨੂੰ ਪੁੱਛਿਆ, “ਪੁੱਤ, ਤੈਨੂੰ ਇਹ ਗੱਲ ਕਿਸਨੇ ਦੱਸੀ ਹੈ ਕਿ ਦਹੀਂ-ਖੰਡ ਖਾਣ ਨਾਲ ਪੇਪਰ ਵਧੀਆ ਹੁੰਦੇ ਹਨ?

ਯੂ-ਟਿਯੂਬ ਤੇ ਦੇਖਿਆ ਸੀ।” ਪਵਨੂਰ ਨੇ ਉੱਤਰ ਦਿੱਤਾ।

ਮੈਂ ਬਾਲ ਮਨ ’ਤੇ ਪਏ ਇਸ ਪ੍ਰਭਾਵ ਨੂੰ ਸਮਝ ਗਿਆ ਫਿਰ ਪਵਨੂਰ ਨੂੰ ਸਮਝਾਇਆ ਅਤੇ ਗੱਲ ਉਸਦੇ ਪੱਲੇ ਪੈ ਗਈ ਮੇਰੇ ਦਿਮਾਗ ਵਿੱਚ ਇਹ ਗੱਲ ਵਾਰ-ਵਾਰ ਘੁੰਮਣ ਲੱਗੀ ਕਿ ਅਜੋਕੇ ਸਮੇਂ ਸੋਸ਼ਲ-ਮੀਡੀਆ ਬੱਚਿਆਂ ਦੇ ਮਨਾਂ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾ ਰਿਹਾ ਹੈ। ਮੈਨੂੰ 35 ਕੁ ਸਾਲ ਪਹਿਲਾਂ ਆਪਣੇ ਦਾਦਾ ਜੀ ਦੀ ਇੱਕ ਗੱਲ ਚੇਤੇ ਆ ਗਈਮੈਂ ਉਦੋਂ 10 ਕੁ ਵਰ੍ਹਿਆਂ ਦਾ ਸੀਸਾਡੇ ਗੁਆਂਢੀ ਨਵੀਂ ਮੱਝ ਖਰੀਦ ਕੇ ਲਿਆਏ ਸਨਆਥਣੇ ਧਾਰ ਕੱਢਣ ਲੱਗੇ ਤਾਂ ਮੱਝ ਨੇੜੇ ਨਾ ਲੱਗਣ ਦੇਵੇਸਾਰਾ ਪਰਿਵਾਰ ਪਰੇਸ਼ਾਨਗਵਾਂਢੀ ਕਹਿਣ, ਮੱਝ ਵੀ ਮਹਿੰਗੀ ਲੈ ਲਈ ਤੇ ਧਾਰ ਵੀ ਨਹੀਂ ਕੱਢਣ ਦਿੰਦੀਮੇਰੇ ਬਾਪੂ ਜੀ ਧਾਰਮਿਕ ਵਿਚਾਰਾਂ ਦੇ ਧਾਰਨੀ ਸਨਅਕਸਰ ਪਾਠ ਕਰਦੇ ਸਨਗਵਾਂਢੀ ਆਟੇ ਦਾ ਪੇੜਾ ਬਣਾ ਕੇ ਬਾਪੂ ਜੀ ਕੋਲ ਆ ਗਏਕਹਿੰਦੇ, “ਬਾਪੂ ਜੀ, ਮੱਝ ਨਹੀਂ ਮਿਲਦੀ, ਪੇੜਾ ਬਣਾ ਦਿਓ।”

ਬਾਪੂ ਜੀ ਨੇ ਆਟੇ ਦਾ ਪੇੜਾ ਹੱਥ ਵਿੱਚ ਲੈ ਕੇ ਕੋਈ ‘ਮੰਤਰ’ ਪੜ੍ਹਿਆ ਤੇ ਉਨ੍ਹਾਂ ਨੂੰ ਫੜਾ ਕੇ ਕਹਿੰਦੇ, “ਭਾਈ, ਪਹਿਲਾਂ ਮੱਝ ਨੂੰ ਬਰਸੀਨ ਪਾਉਣਾ ਤੇ ਪਾਣੀ ਪਿਆਉਣਾ। ਫਿਰ ਸ਼ਾਮੀਂ ਧਾਰ ਕੱਢਣਾ

ਉਹੀ ਹੋਇਆਮੱਝ ਮਿਲ ਪਈ ਗਵਾਂਢੀ ਬਾਲਟੀ ਭਰ ਕੇ ਦੁੱਧ ਸਾਡੇ ਘਰ ਦੇ ਗਏਮੈਂ ਬਾਪੂ ਜੀ ਨੂੰ ਪੁੱਛਿਆ ਕਿ ਤੁਸੀਂ ਕਿਹੜਾ ਮੰਤਰ ਪੜ੍ਹਿਆ ਸੀ ਕਿ ਮੱਝ ਨੇ ਦੁੱਧ ਦੇ ਦਿੱਤਾਬਾਪੂ ਜੀ ਹੱਸ ਕੇ ਕਹਿਣ ਲੱਗੇ, “ਮੈਂ ਤਾਂ ਕੋਈ ਮੰਤਰ ਨਹੀਂ ਪੜ੍ਹਿਆਇਹ ਝੱਲੇ ਭੁੱਖੀ ਮੱਝ ਤੋਂ ਦੁੱਧ ਦੀ ਆਸ ਕਰ ਰਹੇ ਸਨਦੂਜੀ ਗੱਲ, ਮੱਝ ਨਵੇਂ ਥਾਂ ’ਤੇ ਓਪਰਾ ਕਰ ਰਹੀ ਸੀਆਥਣੇ ਮੱਝ ਨੂੰ ਪਾਣੀ, ਬਰਸੀਮ ਤੇ ਸਮਾਂ ਮਿਲ ਗਿਆ, ਇਸ ਲਈ ਉਹ ਮਿਲ ਪਈ

ਮੈਨੂੰ ਗੱਲ ਸਮਝ ਆ ਗਈਮੈਂ ਕਿਹਾ, “ਮੈਂ ਕਦੇ ਵਹਿਮਾਂ ਵਿੱਚ ਨਹੀਂ ਪਵਾਂਗਾ” ਉਹਨਾਂ ਮੈਨੂੰ ਆਪਣੇ ਕਲਾਵੇ ਵਿੱਚ ਲੈ ਕੇ ਕਿਹਾ, “ਇਹਨਾਂ ਵਹਿਮਾਂ ਦੇ ਸ਼ੁਰੂ ਹੋਣ ਦੀ ਵੀ ਇੱਕ ਕਹਾਣੀ ਸੁਣ ਲੈ, ਤੇਰੇ ਕੰਮ ਆਵੇਗੀ।”

ਮੈਂ ਕਿਹਾ, “ਸੁਣਾਓ।”

ਬਾਪੂ ਜੀ ਸੁਣਾਉਣ ਲੱਗੇ, “ਕਿਸੇ ਘਰ ਵਿੱਚ ਇੱਕ ਬਜ਼ੁਰਗ ਦੇ ਰੋਟੀ ਖਾਣ ਤੋਂ ਬਾਅਦ ਰੋਟੀ ਦੰਦਾਂ ਵਿੱਚ ਫਸ ਜਾਇਆ ਕਰੇਉਹ ਰੋਟੀ ਖਾਣ ਤੀਲੇ (ਡੱਕੇ) ਦੀ ਮੰਗ ਕਰਿਆ ਕਰੇਪੰਜ-ਸੱਤ ਦਿਨ ਤਾਂ ਨੂੰਹ ਬਾਪੂ ਜੀ ਨੂੰ ਡੱਕਾ ਦਿੰਦੀ ਰਹੀ ਫਿਰ ਰੋਟੀ ਦੇ ਨਾਲ ਥਾਲੀ ਵਿੱਚ ਡੱਕਾ ਰੱਖਣ ਲੱਗ ਪਈ ਕੁਝ ਸਮੇਂ ਬਾਅਦ ਬਜ਼ੁਰਗ ਦੀ ਮੌਤ ਹੋ ਗਈਫਿਰ ਨੂੰਹ ਨੇ ਡੱਕਾ ਆਪਣੇ ਪਤੀ ਦੀ ਥਾਲੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾਪਤੀ ਨੇ ਇਸ ਬਾਰੇ ਪੁੱਛਿਆ ਤਾਂ ਕਹਿੰਦੀ, “ਇੰਨੇ ਸਾਲਾਂ ਤੋਂ ਥਾਲੀ ਵਿੱਚ ਡੱਕਾ ਰੱਖਣ ਦੀ ਆਦਤ ਪੈ ਗਈ ਹੈਨਾਲੇ ਪਿਆ ਰਹਿਣ ਦਿਓਇਸ ਨਾਲ ਬਾਪੂ ਜੀ ਦਾ ਯਾਦ ਆਉਂਦੀ ਰਹੂਗੀ” ਪਤੀ ਚੁੱਪ ਕਰ ਗਿਆ

“ਫਿਰ ਉਹਨਾਂ ਦਾ ਮੁੰਡਾ ਵਿਆਹਿਆ ਗਿਆਨਵੀਂ ਆਈ ਨੂੰਹ ਪੜ੍ਹੀ-ਲਿਖੀ ਸੀ ਉਸ ਨੂੰ ਵੀ ਦੱਸਿਆ ਗਿਆ ਕਿ ਥਾਲੀ ਵਿੱਚ ਡੱਕਾ ਰੱਖਣ ਦਾ ਆਪਣੇ ਘਰ ਵਿੱਚ ਰਿਵਾਜ਼ ਹੈ ਉਹ ਵੀ ਉਂਝ ਹੀ ਕਰਨ ਲੱਗੀਹੁਣ ਨਵੀਂ ਵਿਆਹੀ ਨੂੰਹ ਦੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਆਪਾਂ ਬਾਪੂ ਜੀ ਦੀ ਯਾਦ ਵਿੱਚ ਇੱਕ ਵੱਡਾ ਸਾਰਾ ਕਿੱਲਾ (ਤੀਲਾ ਰੂਪ) ਵਿਹੜੇ ਵਿੱਚ ਗੱਡ ਦੇਈਏਇਸ ਨਾਲ ਬਾਪੂ ਜੀ ਦੀ ਯਾਦ ਵੀ ਆਉਂਦੀ ਰਹੇਗੀ ਤੇ ਰੋਜ਼ ਰੋਜ਼ ਦੇ ਡੱਕਿਆਂ ਦੀ ਵੀ ਬੱਚਤ ਹੋ ਜਾਵੇਗੀਸੋਚ ਵਿਚਾਰ ਤੋਂ ਬਾਅਦ ਪਰਿਵਾਰ ਨੇ ਵੱਡਾ ਸਾਰਾ ਤੀਲਾ (ਕਿੱਲਾ) ਵਿਹੜੇ ਵਿੱਚ ਗੱਡ ਦਿੱਤਾਕੁਝ ਸ਼ਰਧਾਵਾਨ ਬੀਬੀਆਂ ਨੇ ਮੁੱਥਾ ਵੀ ਟੇਕਿਆ ਕੁਝ ਦਿਨਾਂ ਬਾਅਦ ਕੋਈ ਸ਼ਰਧਾਲੂ ਉਸ ਤੀਲੇ (ਕਿੱਲੇ) ਨੂੰ ਲਾਲ ਕੱਪੜਾ ਬੰਨ੍ਹ ਗਿਆ, ਫਿਰ ਕਿਸੇ ਨੇ ਮੌਲੀ ਬੰਨ੍ਹ ਦਿੱਤੀ। ਕਿਸੇ ਨੇ ਦੀਵਾ ਜਗਾਉਣਾ ਸ਼ੁਰੂ ਕਰ ਦਿੱਤਾ

ਮੈਂ ਉਤਸੁਕਤਾ ਨਾਲ ਪੁੱਛਿਆ, “ਫੇਰ ਕੀ ਹੋਇਆ, ਬਾਪੂ ਜੀ?

ਅੱਜਕਲ੍ਹ ਉੱਥੇ ਮੇਲਾ ਲਗਦਾ ਹੈ ਤੇ ਲੋਕਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ” ਆਖ ਕੇ ਉਹ ਉੱਚੀ ਹੱਸ ਪਏਕਹਿੰਦੇ, “ਪਾਖੰਡ ਦੀ ਸ਼ੁਰੂਆਤ ਇੰਝ ਹੀ ਹੁੰਦੀ ਹੈ।”

ਦਾਦਾ ਜੀ ਦੀ ਗੱਲ 100 ਫੀਸਦੀ ਸੱਚ ਹੈ ਪਖੰਡ ਦੀਆਂ ਜੜ੍ਹਾਂ ਬਹੁਤੀਆਂ ਮਜ਼ਬੂਤ ਨਹੀਂ ਹੁੰਦੀਆਂਇੱਕੋ ਤਰਕ ਅਤੇ ਸਵਾਲ ਹੀ ਵੱਡੇ ਤੋਂ ਵੱਡੇ ਪਖੰਡ ਨੂੰ ਸਕਿੰਟਾਂ ਵਿੱਚ ਢਹਿ-ਢੇਰੀ ਕਰ ਦਿੰਦਾ ਹੈਪਰ ਇਹ ਸਵਾਲ ਕਰੇਗਾ ਕੌਣ? ਕਿਉਂਕਿ ਟੀ ਵੀ ਅਤੇ ਸੋਸ਼ਲ-ਮੀਡੀਆ ਨੇ ਲੋਕਾਂ ਨੂੰ ਪਖੰਡ ਵਿੱਚ ਜਕੜ ਕੇ ਰੱਖ ਦਿੱਤਾ ਹੈ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author