NishanSRathaur7ਹੱਕਾਂ ਦੀ ਜਾਣਕਾਰੀ ਰੱਖਣਾ ਚੰਗੀ ਗੱਲ ਹੈ ਪਰ ਨਾਲ ਹੀ ਜ਼ਿੰਮੇਵਾਰੀਆਂ ...
(9 ਜੂਨ 2020)

 

ਕਿਸੇ ਵੀ ਸਮਾਜ ਦੀ ਸਿਰਜਣਾ ਵਿੱਚ ਉਸਦੇ ਬਸ਼ਿੰਦਿਆਂ ਦੇ ਸੁਭਾਅ ਦਾ ਅਹਿਮ ਸਥਾਨ ਹੁੰਦਾ ਹੈਜਿਸ ਸਮਾਜ ਦੇ ਬਸ਼ਿੰਦੇ ਆਪਣੇ ਹੱਕਾਂ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਉਂਦੇ ਹਨ, ਉਹ ਸਮਾਜ ਆਦਰਸ਼ ਸਮਾਜ ਕਿਹਾ ਜਾਂਦਾ ਹੈਪਰ ਅਫਸੋਸ ਅੱਜ ਦਾ ਸਮਾਜ ਇਸ ਸ਼੍ਰੇਣੀ ਵਿੱਚੋਂ ਬਾਹਰ ਹੋ ਗਿਆ ਹੈਇਸਦਾ ਕਾਰਣ ਹੈ ਕਿ ਅਜੋਕਾ ਮਨੁੱਖ ਆਪਣੇ ਹੱਕਾਂ ਪ੍ਰਤੀ ਤਾਂ ਬਹੁਤ ਜਾਗਰੂਕ ਹੋ ਗਿਆ ਹੈ ਪਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਰਿਹਾ ਹੈਇਸ ਨਾਲ ਬਹੁਤ ਵਾਰ ਸਮਾਜਿਕ ਬਣਤਰ ਦੀ ਹੋਂਦ ਉੱਪਰ ਵੀ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਹਨ

ਇੱਥੇ ਖ਼ਾਸ ਗੱਲ ਇਹ ਹੈ ਕਿ ਮਨੁੱਖ ਦਾ ਸਮਾਜਿਕ ਹੋਣਾ ਕਿਸੇ ਧਾਰਮਿਕ ਜਾਂ ਅਧਿਆਤਮਿਕ ਪ੍ਰਭਾਵ ਦਾ ਸਿੱਟਾ ਨਹੀਂ ਹੈ ਬਲਕਿ ਇਹ ਮਨੁੱਖੀ ਮਨ ਦੀ ਬਣਤਰ/ ਭੂਗੋਲਿਕ ਬਣਤਰ ਦਾ ਸਿੱਟਾ ਹੈਇਹ ਸਮਾਜਿਕਤਾ ਮਨੁੱਖ ਦੀਆਂ ਜ਼ਰੂਰਤਾਂ ਦੀ ਉਪਜ ਹੈਆਦਿ ਕਾਲ ਤੋਂ ਹੀ ਮਨੁੱਖ ਜੰਗਲਾਂ/ ਕਬੀਲਿਆਂ ਵਿੱਚ ਰਹਿੰਦਾ ਰਿਹਾ ਹੈਉਸ ਸਮੇਂ ਜੰਗਲਾਂ ਵਿੱਚ ਸ਼ਿਕਾਰ ਕਰਨ ਜਾਣ ਲਈ ਝੁੰਡ/ ਕਬੀਲੇ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਮਨੁੱਖ ਨੇ ਕਬੀਲਿਆਂ ਦੇ ਸੰਕਲਪ ਨੂੰ ਅਪਣਾ ਲਿਆਸਹਿਜੇ-ਸਹਿਜੇ ਇਹ ਕਬੀਲੇ ਪਿੰਡਾਂ/ ਸ਼ਹਿਰਾਂ/ ਕਸਬਿਆਂ ਦੇ ਰੂਪ ਵਿੱਚ ਵਿਕਸਤ ਹੋ ਗਏਇਹਨਾਂ ਸ਼ਹਿਰਾਂ/ ਕਸਬਿਆਂ ਦੀ ਵਿਵਸਥਾ ਨੂੰ ਚਲਾਉਣ ਲਈ ਜਿੱਥੇ ਹੱਕਾਂ ਦੀ ਪ੍ਰੋੜ੍ਹਤਾ ਕੀਤੀ ਗਈ ਉੱਥੇ ਹੀ ਜ਼ਿੰਮੇਵਾਰੀਆਂ ਵੀ ਵੰਡੀਆਂ ਗਈਆਂ ਤਾਂ ਕਿ ਸਮਾਜਿਕ ਬਣਤਰ ਨੂੰ ਸਹਿਜਤਾ ਨਾਲ ਚਲਾਇਆ ਜਾ ਸਕੇਪਰ ਅਫ਼ਸੋਸ ਅੱਜ ਦਾ ਦੌਰ ਹੱਕਾਂ ਦੀ ਗੱਲ ਵਧੇਰੇ ਕਰਨ ਵਾਲਾ ਦੌਰ ਹੋ ਗਿਆ ਹੈਹਰ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰਨਾ ਚਾਹੁੰਦਾ ਹੈ, ਭੱਜਣਾ ਚਾਹੁੰਦਾ ਹੈ

ਇਸ ਗੱਲ ਵਿੱਚ ਭੋਰਾ ਭਰ ਵੀ ਸ਼ੰਕਾ ਨਹੀਂ ਕਿ ਜਦੋਂ ਤਕ ਮਨੁੱਖ ਦੀ ਹੋਂਦ ਰਹੇਗੀ ਉਦੋਂ ਤਕ ਹੀ ਸਮਾਜ ਦੀ ਸਿਰਜਣ ਵਿਵਸਥਾ ਕਾਇਮ ਰਹਿ ਸਕਦੀ ਹੈਮਨੁੱਖ ਬਿਨਾਂ ਸਮਾਜ ਦੀ ਗੱਲ ਨਿਰਮੂਲ ਹੈ/ ਵਿਅਰਥ ਹੈਸਮਾਜਿਕ ਬਣਤਰ ਦਾ ਕੇਂਦਰੀ ਧੁਰਾ ਮਨੁੱਖ ਹੈ ਪਰ ਅੱਜ ਇਹ ਮਨੁੱਖ ਹੀ ਇਸ ਬਣਤਰ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਿਆ ਹੈਮਨੁੱਖ ਨੇ ਧਰਤੀ, ਪਾਣੀ, ਹਵਾ, ਮਿੱਟੀ ਅਤੇ ਰੌਸ਼ਨੀ ਨੂੰ ਗੰਧਲਾ ਕਰ ਦਿੱਤਾ ਹੈਇਸ ਗੰਦਲੇਪਣ ਦਾ ਮੂਲ ਕਾਰਣ ਹੈ ਕਿ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਗਿਆ ਹੈ, ਪਾਸਾ ਵੱਟ ਗਿਆ ਹੈ

ਅੱਜ ਦਾ ਦੌਰ ਅਜਿਹਾ ਦੌਰ ਹੈ ਕਿ ਹਰ ਮਨੁੱਖ ਆਪਣੀ ਸਹੂਲਤ ਲਈ ਪੱਕੀ ਸੜਕ ਤਾਂ ਚਾਹੁੰਦਾ ਹੈ ਪਰ ਉਸ ਨੂੰ ਸੜਕ ’ਤੇ ਤੁਰਨਾ ਨਹੀਂ ਆਉਂਦਾ, ਗੱਡੀ ਚਲਾਉਣੀ ਨਹੀਂ ਆਉਂਦੀਨਿਯਮਾਂ ਦੀ ਪਾਲਣਾ ਨੂੰ ਗ਼ੈਰ-ਜ਼ਰੂਰੀ ਸਮਝਿਆ ਜਾਂਦਾ ਹੈਪਿੰਡਾਂ, ਸ਼ਹਿਰਾਂ ਵਿੱਚ ਗਲੀਆਂ, ਨਾਲੀਆਂ ਤਾਂ ਪੱਕੀਆਂ ਚਾਹੀਦੀਆਂ ਹਨ ਪਰ ਉਹਨਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਣਾ ਚਾਹੁੰਦਾਘਰ ਦੀ ਸਾਫ਼-ਸਫ਼ਾਈ ਹਰ ਬੰਦਾ ਕਰਦਾ ਹੈ ਪਰ ਘਰ ਦੇ ਕੂੜੇ ਨੂੰ ਬਾਹਰ ਗਲੀ ਵਿੱਚ ਸੁੱਟ ਦਿੰਦਾ ਹੈ ਕਿਉਂਕਿ ਗਲੀ, ਨਾਲੀ ਦੀ ਸਫ਼ਾਈ ਨੂੰ ਉਹ ਆਪਣੀ ਜ਼ਿੰਮੇਵਾਰੀ ਦਾ ਹਿੱਸਾ ਨਹੀਂ ਸਮਝਦਾਗਲੀਆਂ, ਨਾਲੀਆਂ ਦੀ ਸਫ਼ਾਈ ਦੀ ਜੁਵਾਬਦਾਰੀ ਸਰਕਾਰ ਦੀ ਹੈ/ ਪੰਚਾਇਤ ਦੀ ਹੈ

ਹੈਰਾਨੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਧਾਰਮਿਕ ਸਥਾਨਾਂ ਦੀ ਉਸਾਰੀ ਲਈ ਤਾਂ ਲੱਖਾਂ ਰੁਪਏ ਝੱਟ ਇਕੱਠੇ ਹੋ ਜਾਂਦੇ ਹਨ ਪਰ ਪਿੰਡ ਦੇ ਸਕੂਲ ਜਾਂ ਸਿਹਤ ਕੇਂਦਰ ਲਈ ਕੋਈ ਅੱਗੇ ਨਹੀਂ ਆਉਂਦਾਇਹਨਾਂ ਕੰਮਾਂ ਲਈ ਅਸੀਂ ਸਰਕਾਰਾਂ ਤੋਂ ਆਸ ਰੱਖਦੇ ਹਾਂਉਂਝ ਸਰਕਾਰਾਂ ਦੀਆਂ ਵੀ ਜ਼ਿੰਮੇਵਾਰੀਆਂ ਹਨ ਪਰ ਆਪਣੀਆਂ ਸਹੂਲਤਾਂ ਲਈ ਸਥਾਨਕ ਨਿਵਾਸੀਆਂ ਨੂੰ ਵੀ ਪਹਿਲ ਕਰਨੀ ਚਾਹੀਦੀ ਹੈਜਿੰਨੀ ਸਫ਼ਾਈ ਆਪਣੇ ਘਰ ਦੀ ਲਾਜ਼ਮੀ ਹੈ, ਉੰਨੀ ਹੀ ਗਲੀ, ਮੁਹੱਲੇ ਦੀ ਵੀ ਲਾਜ਼ਮੀ ਹੈ ਕਿਉਂਕਿ ਸਾਫ਼ ਹੋਇਆ ਘਰ ਉਦੋਂ ਹੀ ਸਾਰਥਕ ਅਤੇ ਲਾਹੇਵੰਦ ਹੋਵੇਗਾ ਜਦੋਂ ਸਮੁੱਚੀ ਗਲੀ, ਮੁਹੱਲਾ ਸਾਫ਼ ਹੋਵੇਗਾਗੰਦੇ ਮੁਹੱਲੇ, ਪਿੰਡ ਵਿੱਚ ਸਾਫ਼ ਘਰ ਕੋਈ ਅਹਿਮੀਅਤ ਨਹੀਂ ਰੱਖਦਾ

ਇਹ ਕਾਰਜ ਕੋਈ ਬਹੁਤੀ ਵੱਡੀ ਅਤੇ ਔਖੀ ਗੱਲ ਨਹੀਂ ਹਨ ਪਰ ਇਹਨਾਂ ਕਾਰਜਾਂ ਲਈ ਹੱਲਾਸ਼ੇਰੀ ਅਤੇ ਚੰਗੇ ਆਗੂ ਦੀ ਲੋੜ ਹੈਪਿੰਡਾਂ, ਸ਼ਹਿਰਾਂ ਵਿੱਚ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾਇੱਕ ਪਿੰਡ ਦੀ ਸਫ਼ਾਈ ਦਾ ਕੰਮ ਪੰਜ-ਸੱਤ ਦਿਨਾਂ ਤੋਂ ਵੱਧ ਨਹੀਂ ਹੈਪਰ ਹੈਰਾਨੀ ਹੁੰਦੀ ਹੈ ਕਿ ਲੋਕ ਸਾਲਾਂ ਬੱਧੀ ਸਰਕਾਰਾਂ ਦੀ ਆਸ ਵਿੱਚ ਗੰਦਗੀ ਭਰਿਆ ਜੀਵਨ ਜਿਉਂਦੇ ਰਹਿੰਦੇ ਹਨ, ਖੁਦ ਉੱਦਮ ਨਹੀਂ ਕਰਦੇ, ਅੱਗੇ ਨਹੀਂ ਆਉਂਦੇ

ਇੱਥੇ ਗੱਲ ਕੇਵਲ ਸਾਫ਼-ਸਫ਼ਾਈ ਦੀ ਨਹੀਂ ਬਲਕਿ ਜ਼ਿੰਦਗੀ ਦੇ ਹਰ ਕਦਮ ਤੇ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਹੈਸੜਕ ’ਤੇ ਗੱਡੀ ਚਲਾਉਂਦਿਆਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਕੋਈ ਮੰਦਾ ਕਰਮ ਨਹੀਂ ਹੈ ਬਲਕਿ ਇਹ ਤੁਹਾਡੀ ਜ਼ਿੰਦਗੀ ਦੀ ਹਿਫਾਜਿਤ ਵਾਲਾ ਕੰਮ ਹੈਗੱਡੀ ਦੇ ਕਾਗਜ਼ ਪੂਰੇ ਰੱਖਣੇ ਸਾਡੀ ਜ਼ਿੰਮੇਵਾਰੀ ਹੈਵਾਤਾਵਰਣ ਦੀ ਸਾਂਭ-ਸੰਭਾਲ ਸਾਡੇ ਮੁੱਢਲੇ ਫ਼ਰਜ਼ ਹਨਅੱਜ ਹਰੇਕ ਬੰਦਾ ਸ਼ੁੱਧ ਅਤੇ ਸਾਫ਼ ਹਵਾ ਚਾਹੁੰਦਾ ਹੈ ਪਰ ਰੁੱਖ ਕੋਈ ਨਹੀਂ ਲਗਾਉਣਾ ਚਾਹੁੰਦਾਰੁੱਖ ਲਗਾਉਣ ਲਈ ਸਰਕਾਰਾਂ ਉੱਪਰ ਜ਼ਿੰਮੇਵਾਰੀ ਸੁੱਟ ਦਿੱਤੀ ਜਾਂਦੀ ਹੈਇਹ ਬਹੁਤ ਮੰਦਭਾਗਾ ਰੁਝਾਨ ਹੈਧਰਤੀ ਉੱਤੇ ਰਹਿੰਦਾ ਹਰ ਮਨੁੱਖ ਜੇਕਰ ਇੱਕ ਰੁੱਖ ਵੀ ਲਗਾ ਦੇਵੇ ਤਾਂ ਧਰਤੀ ਹਰੀ-ਭਰੀ ਹੋ ਸਕਦੀ ਹੈਵਾਤਾਵਰਣ ਸ਼ੁੱਧ ਹੋ ਸਕਦਾ ਹੈਪਰ ਬਦਕਿਸਮਤੀ ਅਸੀਂ ਇਹਨਾਂ ਕੰਮਾਂ ਲਈ ਵੀ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ

ਹੱਕਾਂ ਦੀ ਜਾਣਕਾਰੀ ਰੱਖਣਾ ਚੰਗੀ ਗੱਲ ਹੈ ਪਰ ਨਾਲ ਹੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣਾ ਉਸ ਨਾਲੋਂ ਵੀ ਲਾਜ਼ਮੀ ਹੈਇਹ ਵਕਤ ਦੂਜਿਆਂ ਵਿੱਚ ਕਮੀਆਂ ਕੱਢਣ ਦਾ ਨਹੀਂ ਬਲਕਿ ਆਪਣੇ ਵਿੱਚ ਸੁਧਾਰ ਕਰਨ ਦਾ ਹੈਅੱਜ ਦਾ ਮਨੁੱਖ ਜੇਕਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਪ੍ਰਣ ਕਰ ਲਵੇ ਤਾਂ ਸਰਕਾਰਾਂ ਦੇ 99% ਕੰਮ ਆਪ ਮੁਹਾਰੇ ਹੀ ਨੇਪਰੇ ਚੜ੍ਹ ਸਕਦੇ ਹਨਜਿਸ ਥਾਂ ਉੱਪਰ ਅਸੀਂ ਸਦੀਆਂ ਤੋਂ ਰਹਿ ਰਹੇ ਹਾਂ, ਉਸਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਸਾਡੀ ਆਪਣੀ ਜ਼ਿੰਮੇਵਾਰੀ ਹੈਸੜਕਾਂ ਉੱਪਰ ਸੜਕੀ-ਨਿਯਮਾਂ ਦੀ ਪਾਲਣਾ ਸਾਡੀ ਆਪਣੀ ਸੁਰੱਖਿਆ ਲਈ ਹੈਸਵੇਰੇ ਉੱਠ ਕੇ ਸੈਰ ਕਰਨਾ ਸਾਡੀ ਸਿਹਤ ਲਈ ਲਾਭਦਾਇਕ ਹੈ

ਮਨੁੱਖ ਨੂੰ ਸੁਚੇਤ ਹੋਣ ਦੀ ਲੋੜ ਹੈਧਰਤੀ, ਰੁੱਖ, ਵਾਤਾਵਰਣ, ਪਾਣੀ, ਹਵਾ ਅਤੇ ਰੌਸ਼ਨੀ ਦੀ ਸਾਂਭ-ਸੰਭਾਲ ਸਾਡੀਆਂ ਲੋੜਾਂ ਹਨ ਕਿਉਂਕਿ ਇਹਨਾਂ ਤੋਂ ਬਿਨਾਂ ਮਨੁੱਖੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀਇਹਨਾਂ ਨੂੰ ਪਹਿਲ ਦੇ ਆਧਾਰ ’ਤੇ ਵੇਖਣਾ ਚਾਹੀਦਾ ਹੈਪਰ ਇਹ ਹੁੰਦਾ ਕਦੋਂ ਹੈ ਇਹ ਤਾਂ ਸਮਾਂ ਹੀ ਦੱਸੇਗਾ।

*****

 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2186) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author