NishanSRathaur7ਇਸ ਬਦਲੇ ਹੋਏ ਮਾਹੌਲ ਦਾ ਤੁਹਾਡੇ ਘਰ ਦੇ ਮੈਂਬਰਾਂ ਉੱਪਰ ਸਾਰਥਕ ਅਤੇ ਲਾਹੇਵੰਦ ...
(4 ਮਈ 2020)

 

ਅੱਜ ਦਾ ਦੌਰ ਸਮੁੱਚੀ ਮਨੁੱਖਤਾ ਲਈ ਮੁਸ਼ਕਿਲਾਂ ਭਰਿਆ ਦੌਰ ਹੈਜਿੱਥੇ ਕੋਰੋਨਾ ਵਾਇਰਸ ਨੇ ਸਮੁੱਚੇ ਸੰਸਾਰ ਦੇ ਸਮਾਜਿਕ ਜੀਵਨ ਨੂੰ ਬਦਲ ਕੇ ਦਿੱਤਾ ਹੈ ਉੱਥੇ ਹੀ ਆਰਥਿਕ, ਰਾਜਨੀਤਿਕ, ਵਪਾਰਕ, ਸਿੱਖਿਅਕ ਖੇਤਰ ਵਿੱਚ ਵੀ ਵੱਡੇ ਬਦਲਾਓ ਮਹਿਸੂਸ ਕੀਤੇ ਜਾ ਰਹੇ ਹਨਉਂਝ ਇਹ ਲਾਜ਼ਮੀ ਵੀ ਹੈ ਕਿਉਂਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਅਜਿਹੇ ਕਦਮ ਲਾਹੇਵੰਦ ਅਤੇ ਕਾਰਗਰ ਸਾਬਿਤ ਹੋ ਸਕਦੇ ਹਨ

ਕੋਰੋਨਾ ਵਾਇਰਸ ਨੇ ਮਨੁੱਖ ਲਈ ਜਿੱਥੇ ਸਰੀਰਕ ਪ੍ਰੇਸ਼ਾਨੀ ਪੈਦਾ ਕੀਤੀ ਹੀ ਹੈ ਉੱਥੇ ਹੀ ਮਾਨਸਿਕ ਪ੍ਰੇਸ਼ਾਨੀਆਂ ਵੱਧ ਪੈਦਾ ਹੋ ਰਹੀਆਂ ਹਨਮਨੁੱਖ ਇਕੱਲਾ ਨਹੀਂ ਰਹਿ ਸਕਦਾਇਹ ਕੋਈ ਧਾਰਮਿਕ ਜਾਂ ਭਾਵਾਤਮਕ ਮੁੱਦਾ ਨਹੀਂ ਹੈ ਬਲਕਿ ਇਹ ਭੂਗੋਲਿਕ ਵਿਸ਼ਾ ਹੈਇਹ ਵਿਸ਼ਾ ਮਨੁੱਖਤਾ ਦੇ ਸੰਪੂਰਨ ਇਤਿਹਾਸ ਜਿੰਨਾ ਹੀ ਪੁਰਾਣਾ ਅਤੇ ਮਹੱਤਵਪੂਰਨ ਹੈਅਸਲ ਵਿੱਚ ਮਨੁੱਖ ਸਦੀਆਂ ਤੋਂ ਸਮਾਜਿਕ ਜੀਵਨ ਜਿਊਣ ਦਾ ਪ੍ਰਭਾਵ ਕਬੂਲਦਾ ਰਿਹਾ ਹੈਇਹ ਪ੍ਰਭਾਵ ਮਨੁੱਖਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈਆਦਿ ਕਾਲ ਤੋਂ ਹੀ ਜਦੋਂ ਮਨੁੱਖਤਾ ਅਜੇ ਆਪਣੇ ਵਿਕਾਸ ਦੇ ਸ਼ੁਰੂਆਤੀ ਦੌਰ ਵਿੱਚ ਸੀ ਤਾਂ ਸ਼ਿਕਾਰ ਆਦਿ ਖੇਡਣ ਜਾਣ ਲਈ ਝੁੰਡ, ਕਬੀਲੇ ਆਦਿ ਇਕੱਠੇ ਹੀ ਜੰਗਲਾਂ ਦਾ ਰੁਖ਼ ਕਰਦੇ ਸਨਜੰਗਾਂ-ਯੁੱਧਾਂ ਵਿੱਚ ਵੀ ਝੁੰਡ ਜਾਂ ਕਬੀਲੇ ਦੀ ਅਹਿਮੀਅਤ ਕਿਸੇ ਗੱਲੋਂ ਅਣਛੋਹਿਆ ਵਿਸ਼ਾ ਨਹੀਂ ਹੈਬਸਤੀਆਂ, ਸ਼ਹਿਰ ਅਤੇ ਪਿੰਡ ਇਸੇ ਬਿਰਤੀ (ਸਮਾਜਿਕਤਾ) ਦਾ ਸਿੱਟਾ ਹਨਇਹ ਸਾਡੇ ਭੂਗੋਲਿਕ ਇਤਿਹਾਸ ਨਾਲ ਸੰਬੰਧਿਤ ਖੋਜ ਦਾ ਹਿੱਸਾ ਰਿਹਾ ਹੈਭੂਗੋਲ ਦੇ ਵਿਦਿਆਰਥੀ ਇਸ ਗੱਲ ਨੂੰ ਸਹਿਜੇ ਹੀ ਸਮਝ ਸਕਦੇ ਹਨ

ਮਨੁੱਖ ਦੀ ਇਹ ਫਿਤਰਤ ਹੈ ਕਿ ਉਹ ਆਪਣੇ ਸਮਾਜ ਨਾਲੋਂ, ਆਪਣੇ ਲੋਕਾਂ ਨਾਲੋਂ ਵੱਖ ਨਹੀਂ ਹੋ ਸਕਦਾਅੱਜ ਨਿਆਂਪਾਲਿਕਾ ਦੇ ਅਧੀਨ ਜਦੋਂ ਕੈਦੀਆਂ (ਮੁਜ਼ਰਮਾਂ) ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਉਹਨਾਂ ਨੂੰ ਸਰੀਰਿਕ ਦੁੱਖ ਨਹੀਂ ਦਿੱਤੇ ਜਾਂਦੇ (ਜਾਂ ਨਾਮਾਤਰ ਦਿੱਤੇ ਵੀ ਜਾਂਦੇ ਹੋਣ) ਬਲਕਿ ਉਹਨਾਂ ਨੂੰ ਆਪਣੇ ਸਮਾਜ ਨਾਲੋਂ ਵੱਖ ਕਰਕੇ ਇਕਾਂਤ ਵਿੱਚ ਡੱਕ ਦਿੱਤਾ ਜਾਂਦਾ ਹੈ। ਇਹੀ ਇਕਾਂਤ (ਇਕੱਲਾਪਣ) ਉਹਨਾਂ ਲਈ ਸਜ਼ਾ ਸਮਝੀ ਜਾਂਦੀ ਹੈਅੱਜ ਦਾ ਮਨੁੱਖ ਇਸੇ ਇਕੱਲੇਪਣ (ਇਕਾਂਤ) ਕਰਕੇ ਮਾਨਸਿਕ ਰੋਗੀ ਹੁੰਦਾ ਜਾ ਰਿਹਾ ਹੈ ਕਿਉਂਕਿ ਇਹ (ਇਕੱਲਾਪਣ) ਇਕਾਂਤ ਸਾਡੀ ਫਿਤਰਤ ਦੇ ਬਿਲਕੁਲ ਉਲਟ ਹੈਅਸੀਂ ਇਕਾਂਤ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਮੰਨਦੇਅਧਿਆਤਮਕ ਖ਼ੇਤਰ ਵਿੱਚ ਵੀ ਇਕਾਂਤ ਉਹਨਾਂ ਲੋਕਾਂ ਲਈ ਸਮਝਿਆ ਜਾਂਦਾ ਸੀ ਜਿਹੜੇ ਮਨੁੱਖ ਸੰਸਾਰ ਨਾਲੋਂ ਟੁੱਟ ਕੇ ਰੱਬ ਦੀ ਪ੍ਰਾਪਤੀ ਨੂੰ ਆਪਣਾ ਮੁੱਖ ਕਰਮ ਸਮਝਦੇ ਹਨਉਹਨਾਂ ਵਿੱਚ ਸੰਨਿਆਸੀ ਸਾਧੂ, ਜੋਗੀ, ਨਾਥ ਅਤੇ ਸੰਸਾਰ ਤੋਂ ਉਪਰਾਮ ਵਿਅਕਤੀ ਹੀ ਪ੍ਰਮੁੱਖ ਸਨਅਜਿਹੇ ਸਾਧੂ, ਨਾਥ ਅਤੇ ਜੋਗੀ ਬਿਰਤੀ ਦੇ ਮਨੁੱਖ ਪਹਾੜਾਂ ਆਦਿ ਉੱਪਰ ਜਾ ਕੇ ਸਮਾਜਿਕ ਜੀਵਨ ਤੋਂ ਦੂਰ ਹੁੰਦੇ ਸਨਰੱਬ ਨੂੰ ਪਾਉਣ ਦਾ ਯਤਨ ਕਰਦੇ ਸਨਖ਼ੈਰ! ਇਹ ਵਿਸ਼ਾ ਅਧਿਆਤਮਕ ਜਗਤ ਨਾਲ ਸੰਬੰਧਤ ਹੈ

ਕੋਰੋਨਾ ਵਾਇਰਸ ਦੇ ਚੱਲਦਿਆਂ ਨਿੱਕੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਉੱਪਰ ਇਸਦਾ ਡੂੰਘਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈਇਹ ਲੋਕ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਰਹੇ ਹਨਸੰਨ 2016 ਵਿੱਚ ਕੀਤੇ ਗਏ ਇੱਕ ਸਰਵੇਖਣ ਅਨੁਸਾਰ ਭਾਰਤ ਵਿੱਚ 14% ਫੀਸਦੀ ਲੋਕਾਂ ਨੂੰ ਅਮੂਮਨ ਮਾਨਸਿਕ ਇਲਾਜ ਦੀ ਜ਼ਰਰੂਤ ਹੁੰਦੀ ਹੈਇਹਨਾਂ ਵਿੱਚੋਂ ਵੀ 2% ਫੀਸਦੀ ਲੋਕ ਤਾਂ ਗੰਭੀਰ ਮਾਨਸਿਕ ਰੋਗਾਂ ਨਾਲ ਪੀੜਿਤ ਹੁੰਦੇ ਹਨਇਹਨਾਂ ਰੋਗੀਆਂ ਵਿੱਚੋਂ ਹਰ ਵਰ੍ਹੇ ਤਕਰੀਬਨ 2 ਲੱਖ ਲੋਕ ਆਤਮ-ਹੱਤਿਆ ਵਰਗੇ ਕਦਮ ਵੀ ਚੁੱਕ ਲੈਂਦੇ ਹਨਇਸ ਸਰਵੇਖਣ ਅਨੁਸਾਰ ਸ਼ਹਿਰੀ ਖੇਤਰਾਂ ਵਿੱਚ ਪੇਂਡੂ ਖੇਤਰਾਂ ਨਾਲੋਂ ਵੱਧ ਮਾਨਸਿਕ ਰੋਗਾਂ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈਇੱਥੇ ਖ਼ਾਸ ਗੱਲ ਇਹ ਹੈ ਕਿ ਭਾਰਤ ਵਿੱਚ 65% ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈਇਹ ਲੋਕ ਅੱਜ ਕੱਲ੍ਹ ਵੱਡੀ ਗਿਣਤੀ ਵਿੱਚ ਮਾਨਸਿਕ ਰੋਗਾਂ ਦੀ ਲਪੇਟ ਵਿੱਚ ਆ ਰਹੇ ਹਨ

ਇਹਨਾਂ ਮਾਨਸਿਕ ਰੋਗਾਂ ਤੋਂ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ? ਪਹਿਲੀ ਗੱਲ, ਦਿਨ-ਰਾਤ ਘਰਾਂ ਵਿੱਚ ਮਾਂ-ਬਾਪ ਦੁਆਰਾ ਕੋਰੋਨਾ ਵਾਇਰਸ ਸੰਬੰਧੀ ਕੀਤੀ ਗੱਲਬਾਤ ਨੂੰ ਸੁਣ-ਸੁਣ ਕੇ ਨਿੱਕੇ ਬੱਚੇ ਡਰ ਦੇ ਪ੍ਰਭਾਵ ਹੇਠਾਂ ਆ ਰਹੇ ਹਨ, ਪ੍ਰੇਸ਼ਾਨੀ ਦੇ ਪ੍ਰਭਾਵ ਹੇਠਾਂ ਆ ਰਹੇ ਹਨਇੱਥੇ ਮਾਂ-ਬਾਪ ਲਈ ਵਿਸ਼ੇਸ਼ ਹਿਦਾਇਤ ਅਤੇ ਸੁਝਾਅ ਹੈ ਕਿ ਨਿੱਤ-ਦਿਹਾੜੀ ਇੱਕੋ ਵਿਸ਼ੇ (ਕੋਰੋਨਾ ਵਾਇਰਸ) ਉੱਪਰ ਗੱਲਬਾਤ ਨਾ ਕੀਤੀ ਜਾਵੇ ਬਲਕਿ ਕਈ ਵਾਰ ਇਸ ਵਿਸ਼ੇ ਨਾਲੋਂ ਹਟ ਕੇ ਸਾਰਥਕ ਵਿਚਾਰ-ਚਰਚਾ ਵੀ ਕੀਤੀ ਜਾਵੇ ਜਿਸ ਨਾਲ ਬੱਚਿਆਂ ਨੂੰ ਹੌਸਲਾ ਮਿਲੇਇਹ ਗੱਲਬਾਤ ਕਿਸੇ ਵੀ ਸਾਰਥਕ ਵਿਸ਼ੇ ਨਾਲ ਸੰਬੰਧਤ ਹੋ ਸਕਦੀ ਹੈਜਿਵੇਂ ਇਤਿਹਾਸ, ਭੂਗੋਲ ਜਾਂ ਫਿਰ ਧਾਰਮਿਕ ਵਿਸ਼ੇ ਚੁਣੇ ਜਾ ਸਕਦੇ ਹਨ

ਦੂਜੀ ਗੱਲ, ਬੱਚੇ ਕਿਉਂਕਿ ਲੰਮੇ ਸਮੇਂ ਤੋਂ ਆਪਣੇ ਸਕੂਲਾਂ ਤੋਂ ਦੂਰ ਹਨਸਕੂਲ ਜਾਣਾ ਤਾਂ ਮਹਤੱਵਪੂਰਨ ਕਾਰਜ ਹੁੰਦਾ ਹੀ ਹੈ ਬਲਕਿ ਸਕੂਲ ਜਾਣ ਤੋਂ ਪਹਿਲਾਂ ਸਕੂਲ ਦੀ ਤਿਆਰੀ ਦਾ ਸਮਾਂ ਹੋਰ ਜ਼ਿਆਦਾ ਮਹੱਤਵਪੂਰਨ ਹੁੰਦਾ ਹੈਬੱਚੇ ਨੂੰ ਆਪਣੀ ਵਰਦੀ, ਬੂਟ, ਹੋਮ-ਵਰਕ ਅਤੇ ਦੋਸਤਾਂ, ਅਧਿਆਪਕਾਂ ਨੂੰ ਮਿਲਣ ਦਾ ਚਾਅ ਹੁੰਦਾ ਹੈ; ਜਿਹੜਾ ਅੱਜ ਕੱਲ੍ਹ ਕਿਤੇ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਸਕੂਲ ਬਿਲਕੁਲ ਬੰਦ ਹਨਦੂਜੇ ਪਾਸੇ, ਹਰ ਵਕਤ ਘਰ ਵਿੱਚ ਕੋਰੋਨਾ ਵਾਇਰਸ ਦੀ ਗੱਲਬਾਤ ਅਤੇ ਮਾਂ-ਬਾਪ ਦੀਆਂ ਝਿੜਕਾਂ ਬੱਚਿਆਂ ਨੂੰ ਮਾਨਸਿਕ ਰੋਗੀ ਬਣਾ ਰਹੀਆਂ ਹਨਇੱਥੇ ਵਿਸ਼ੇਸ਼ ਨੁਕਤਾ ਇਹ ਹੈ ਕਿ ਬੱਚਿਆਂ ਨੂੰ ਆਪਣੇ ਸਕੂਲ ਦੇ ਦੋਸਤਾਂ-ਮਿੱਤਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ; ਉਹ ਚਾਹੇ ਮੋਬਾਇਲ ਫੋਨ ਰਾਹੀਂ ਹੋਵੇ ਅਤੇ ਚਾਹੇ ਕਿਸੇ ਹੋਰ ਮਾਧਿਅਮ ਰਾਹੀਂਬੱਚੇ ਜਦੋਂ ਆਪਣੇ ਦੋਸਤਾਂ ਨਾਲ ਗੱਲਬਾਤ ਕਰਨਗੇ ਤਾਂ ਉਹ ਬਿਹਤਰ ਮਹਿਸੂਸ ਕਰਨਗੇ ਅਤੇ ਖੁਸ਼ ਵੀ ਹੋਣਗੇ

ਤੀਜੀ ਗੱਲ, ਮਾਂ-ਬਾਪ ਨੂੰ ਚਾਹੀਦਾ ਹੈ ਕਿ ਸ਼ਾਮ ਵੇਲੇ ਜਾਂ ਫਿਰ ਜਦੋਂ ਵੀ ਪੂਰਾ ਪਰਿਵਾਰ ਇਕੱਠਾ ਬੈਠ ਸਕੇ ਤਾਂ ਸਾਰਥਕ ਗੱਲਬਾਤ ਬੱਚਿਆਂ ਦੇ ਸਾਹਮਣੇ ਪੇਸ਼ ਕੀਤੀ ਜਾਣੀ ਚਾਹੀਦੀ ਹੈਜ਼ਿੰਦਗੀ ਦੀਆਂ ਗੱਲਾਂ ਬੱਚਿਆਂ ਦੇ ਮਨਾਂ ਉੱਪਰ ਡੂੰਘਾ ਅਸਰ ਕਰ ਸਕਦੀਆਂ ਹਨਘਰ ਵਿੱਚ ਜੇਕਰ ਬਜ਼ੁਰਗ ਹੋਣ ਤਾਂ ਉਹਨਾਂ ਕੋਲੋਂ ਬੀਤੇ ਵੇਲੇ ਦੀਆਂ ਯਾਦਾਂ ਸੁਣੀਆਂ ਜਾ ਸਕਦੀਆਂ ਹਨਇਸ ਸਮੇਂ ਕਿਸੇ ਬਿਮਾਰੀ ਦੀ ਗੱਲਬਾਤ ਅਤੇ ਉਸ ਬਿਮਾਰੀ ਤੋਂ ਬਾਅਦ ਦੀ ਮਨੁੱਖੀ ਜ਼ਿੰਦਗੀ ਦੀ ਗੱਲਬਾਤ ਵੀ ਕੀਤੀ/ ਸੁਣੀ ਜਾ ਸਕਦੀ ਹੈਬਜ਼ੁਰਗ ਵੀ ਇਹੀ ਸਾਰਥਕ ਗੱਲਬਾਤ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੁਣਾਉਣ ਤਾਂ ਕਿ ਉਹਨਾਂ ਨੂੰ ਇੰਝ ਮਹਿਸੂਸ ਹੋਵੇ ਕਿ ਇਹ ਬਿਮਾਰੀ ਮਗ਼ਰੋਂ ਵੀ ਸੰਸਾਰ ਮੁੜ ਪਹਿਲਾਂ ਵਾਂਗ ਚੱਲਦਾ ਰਹੇਗਾਇਹ ਬਿਮਾਰੀਆਂ ਮਨੁੱਖੀ ਜੀਵਨ ਦਾ ਹਿੱਸਾ ਹਨਇਹਨਾਂ ਦੇ ਆਉਣ ਨਾਲ ਮਨੁੱਖ ਨੂੰ ਸੇਧ ਮਿਲਦੀ ਹੈ, ਸਮਝ ਆਉਂਦੀ ਹੈਇਹ ਬਿਮਾਰੀ ਸਾਡੀ ਜਿੰਦਗੀ ਦਾ ਅੰਤ ਨਹੀਂ ਹੈਇਸ ਤੋਂ ਬਾਅਦ ਦਾ ਜੀਵਨ ਹੋਰ ਜ਼ਿਆਦਾ ਖੁਸ਼ਹਾਲ ਅਤੇ ਸਕੂਨ ਭਰਿਆ ਹੋਵੇਗਾ

ਚੌਥੀ ਗੱਲ, ਟੀ.ਵੀ. ਉੱਤੇ ਉਹ ਚੈਨਲ ਚਲਾਓ ਜਿਹਨਾਂ ਵਿੱਚ ਬੱਚਿਆਂ ਨੂੰ ਸੇਧ ਦਿੱਤੀ ਗਈ ਹੋਵੇ। ਮਸਲਨ ਨਿੱਕੇ ਬੱਚੇ ਕਾਰਟੂਨ ਵੇਖਣਾ ਜ਼ਿਆਦਾ ਪਸੰਦ ਕਰਦੇ ਹਨ ਤਾਂ ਉਹਨਾਂ ਨੂੰ ਕੁਝ ਸਮਾਂ ਕਾਰਟੂਨ ਵੇਖਣ ਲਈ ਦਿੱਤਾ ਜਾਣਾ ਚਾਹੀਦਾ ਹੈਬਜ਼ੁਰਗ ਲੋਕਾਂ ਵੱਲੋਂ ਧਾਰਮਿਕ ਪ੍ਰੋਗਰਾਮ ਵੇਖੇ ਜਾ ਸਕਦੇ ਹਨਪਰਿਵਾਰ ਵਿੱਚ ਬੈਠ ਕੇ ਵੇਖੀ ਜਾ ਸਕਣ ਵਾਲੀ ਫਿਲਮ ਵੀ ਵੇਖੀ ਜਾ ਸਕਦੀ ਹੈਹਰ ਵਕਤ ਨਕਾਰਤਮਕ ਖ਼ਬਰਾਂ ਵੇਖਣ ਨਾਲ ਸਾਡੇ ਮਨਾਂ ਉੱਪਰ ਨਕਾਰਤਮਕ ਪ੍ਰਭਾਵ ਪੈਣਾ ਲਾਜ਼ਮੀ ਹੈਹਾਂ, ਜਾਣਕਾਰੀ ਲਈ ਖ਼ਬਰਾਂ ਵੇਖਣਾ ਜ਼ਰੂਰੀ ਹੈ ਪਰ ਹਰ ਵਕਤ ਖ਼ਬਰਾਂ ਵੇਖਣਾ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ

ਪੰਜਵੀਂ ਗੱਲ, ਮਨੁੱਖਤਾ ਦਾ ਇਤਿਹਾਸ ਅਜਿਹੀਆਂ ਮੁਸ਼ਕਿਲਾਂ ਨਾਲ ਭਰਿਆ ਪਿਆ ਹੈ ਜਦੋਂ ਮਨੁੱਖਤਾ ਦੀ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਗਿਆ ਸੀਉਹਨਾਂ ਸਥਿਤੀਆਂ ਅਤੇ ਉਹਨਾਂ ਤੋਂ ਪਾਰ ਪਾਉਣ ਵਾਲੇ ਸੂਰਬੀਰ ਯੋਧਿਆਂ (ਡਾਕਟਰਾਂ, ਸੈਨਿਕਾਂ) ਦੀਆਂ ਸਾਖੀਆਂ, ਕਹਾਣੀਆਂ ਆਪਣੇ ਬੱਚਿਆਂ ਨੂੰ ਸੁਣਾਉਣੀਆਂ ਚਾਹੀਦੀਆਂ ਹਨ ਤਾਂ ਕਿ ਬੱਚਿਆਂ ਦੇ ਮਨਾਂ ਵਿੱਚ ਇੱਕੋ ਬਿਰਤੀ (ਕੋਰੋਨਾ ਵਾਇਰਸ) ਨੂੰ ਕੁਝ ਸਮੇਂ ਲਈ ਕੱਢਿਆ ਜਾ ਸਕੇਬੱਚੇ ਇਹ ਮਹਿਸੂਸ ਕਰ ਸਕਣ ਕਿ ਇਸ ਬਿਮਾਰੀ ਨਾਲ ਸੰਸਾਰ ਦੀ ਹੋਂਦ ਨੂੰ ਖ਼ਤਰਾ ਨਹੀਂ ਹੈਇਸ ਬਿਮਾਰੀ ਤੋਂ ਇਲਾਵਾ ਵੀ ਸੰਸਾਰ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਜਿਹੜਾ ਪਹਿਲਾਂ ਵੀ ਚੱਲਦਾ ਸੀ ਅਤੇ ਭਵਿੱਖ ਵਿੱਚ ਵੀ ਚੱਲਦਾ ਰਹੇਗਾ

ਛੇਵੀਂ ਗੱਲ, ਸੋਸ਼ਲ-ਮੀਡੀਆਂ ਉੱਪਰ ਅਜਿਹੀਆਂ ਵੀਡੀਓ ਵੇਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਹਨਾਂ ਵਿੱਚ ਨਕਾਰਤਮਕਤਾ ਝਲਕਾਰੇ ਮਾਰਦੀ ਹੋਵੇਸੋਸ਼ਲ-ਮੀਡੀਆ ਉੱਪਰ ਅੱਜ ਕੱਲ੍ਹ ਬਹੁਤ ਸਾਰੀਆਂ ਫਿਲਮਾਂ ਦੇ ਸੀਨ ਚਲਾਏ ਜਾ ਰਹੇ ਹਨ ਅਤੇ ਇਹ ਝੂਠ ਫੈਲਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਬੰਦੇ ਦੀ ਮੌਤ ਇੰਝ ਹੁੰਦੀ ਹੈਅਜਿਹੀਆਂ ਭਿਆਨਕ ਵੀਡੀਓ ਵੇਖ ਕੇ ਮਨਾਂ ਅੰਦਰ ਡਰ ਬੈਠ ਜਾਂਦਾ ਹੈਉਂਝ ਸੋਸ਼ਲ-ਮੀਡੀਆ ਉੱਪਰ 80 % ਫ਼ੀਸਦੀ ਭੰਡੀ ਪ੍ਰਚਾਰ ਹੀ ਹੁੰਦਾ ਹੈਇਸ ਲਈ ਸੋਸ਼ਲ-ਮੀਡੀਆ ਉੱਪਰ ਅਜਿਹੀਆਂ ਗ਼ੈਰ-ਜ਼ਰੂਰੀ ਵੀਡੀਓ ਵੇਖਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ

ਸੱਤਵੀਂ ਗੱਲ, ਘਰਾਂ ਵਿੱਚ ਰਹਿ ਕੇ ਅਜਿਹੇ ਬਹੁਤ ਸਾਰੇ ਕੰਮਾਂ ਲਈ ਪਹਿਲ ਕੀਤੀ ਜਾ ਸਕਦੀ ਹੈ ਜਿਹੜੇ ਸਾਡੇ ਭਵਿੱਖ ਲਈ ਲਾਹੇਵੰਦ ਸਾਬਿਤ ਹੋ ਸਕਦੇ ਹਨ। ਮਸਲਨ ਸਭ ਨੂੰ ਪੇਟਿੰਗ ਸਿਖਾਈ ਜਾ ਸਕਦੀ ਹੈ; ਲਿਖਾਈ ਸੁਧਾਰੀ ਜਾ ਸਕਦੀ ਹੈਸੰਗੀਤ ਦੀ ਸਿੱਖਿਆ ਦਿੱਤੀ ਜਾ ਸਕਦੀ ਹੈਸਾਰੇ ਮੈਂਬਰਾਂ ਨੂੰ ਘਰ ਦੀ ਸਫ਼ਾਈ ਲਈ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈਉਹਨਾਂ ਨੂੰ (ਖ਼ਾਸ ਕਰਕੇ ਬੱਚਿਆਂ ਨੂੰ) ਆਪਣੇ ਕੱਪੜੇ, ਵਰਦੀਆਂ, ਬੂਟ ਅਤੇ ਕਿਤਾਬਾਂ ਦੀ ਸਾਂਭ-ਸੰਭਾਲ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈਮਾਤ-ਭਾਸ਼ਾ ਸਿਖਾਈ ਜਾ ਸਕਦੀ ਹੈ ਜਾਂ ਮੁੱਢਲੀ ਜਾਣਕਾਰੀ ਦਿੱਤੀ ਜਾ ਸਕਦੀ ਹੈਅਜਿਹੀਆਂ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾ ਸਕਦੀਆਂ ਹਨ ਜਿਹੜੀਆਂ ਸਕੂਲਾਂ ਵਿੱਚ ਬੱਚਿਆਂ ਨੂੰ ਨਹੀਂ ਸਿਖਾਈਆਂ ਜਾਂਦੀਆਂ

ਅੱਠਵੀਂ ਗੱਲ, ਬਜ਼ੁਰਗਾਂ ਅਤੇ ਔਰਤਾਂ ਲਈ ਕਿ ਉਹ ਵਿਹਲੇ ਸਮੇਂ ਮਿਆਰੀ ਪੁਸਤਕਾਂ ਨਾਲ ਜੁੜ ਸਕਦੇ ਹਨਬੀਤੇ ਸਮੇਂ ਦੀ ਕਿਸੇ ਅਧੂਰੀ ਖਵਾਹਿਸ਼ ਨੂੰ ਪੂਰਾ ਕਰ ਸਕਦੇ ਹਨਕੁਝ ਨਵਾਂ ਸਿੱਖ ਸਕਦੇ ਹਨਰਸੋਈ ਵਿੱਚ ਨਵੇਂ ਪਕਵਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨਧਿਆਨ, ਯੋਗ ਕਰ ਸਕਦੇ ਹਨਘਰ ਵਿੱਚ ਲੱਗੇ ਰੁੱਖ, ਬੂਟਿਆਂ ਦੀ ਸਾਂਭ-ਸੰਭਾਲ ਕਰ ਸਕਦੇ ਹਨਮਨਪਸੰਦ ਸੰਗੀਤ ਸੁਣ ਸਕਦੇ ਹਨਘਰ ਦੀਆਂ ਅਲਮਾਰੀਆਂ, ਕਿਤਾਬਾਂ ਦੇ ਰੈਕ ਆਦਿਕ ਦੀ ਸਫ਼ਾਈ ਕਰ ਸਕਦੇ ਹਨਪੁਰਾਣੇ ਕੱਪੜਿਆਂ ਦੀ ਸਾਂਭ-ਸੰਭਾਲ ਕਰ ਸਕਦੇ ਹਨ

ਪ੍ਰੇਸ਼ਾਨੀ ਅਤੇ ਨਕਾਰਤਮਕਤਾ ਭਰਪੂਰ ਮਾਹੌਲ ਨੂੰ ਬਦਲਣਾ ਤੁਹਾਡੇ ਹੱਥ ਵਿੱਚ ਹੈ ਅਤੇ ਇਸ ਬਦਲੇ ਹੋਏ ਮਾਹੌਲ ਦਾ ਤੁਹਾਡੇ ਘਰ ਦੇ ਮੈਂਬਰਾਂ ਉੱਪਰ ਸਾਰਥਕ ਅਤੇ ਲਾਹੇਵੰਦ ਪ੍ਰਭਾਵ ਪੈਣਾ ਵੀ ਲਾਜ਼ਮੀ ਗੱਲ ਹੈਮੈਂਬਰਾਂ ਨੂੰ ਜਿੱਥੇ ਕੋਰੋਨਾ ਵਾਇਰਸ ਤੋਂ ਬਚਣ ਲਈ ਪ੍ਰੇਰਿਤ ਕਰਨਾ ਹੈ, ਉੱਥੇ ਹੀ ਹੱਲਾਸ਼ੇਰੀ ਵੀ ਦੇਣੀ ਹੈ ਕਿ ਇਹ ਸਮੱਸਿਆ ਸਥਾਈ ਨਹੀਂ ਹੈ, ਇਸਦਾ ਅੰਤ ਵੀ ਹੋ ਜਾਣਾ ਹੈਕੁਝ ਸਮੇਂ ਮਗ਼ਰੋਂ ਜਿੰਦਗੀ ਮੁੜ ਆਪਣੀ ਲੀਹਾਂ ਉੱਪਰ ਤੁਰਨ ਲੱਗਣੀ ਹੈਇਸ ਲਈ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਬਲਕਿ ਸਾਵਧਾਨੀ ਦੀ ਜ਼ਰੂਰਤ ਹੈ ਤਾਂ ਕਿ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2105)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author