NishanSRathaur7ਮੈਂ ਸੋਚਿਆ, ਜਿੰਨਾ ਚਿਰ ਕੋਈ ਮੂੰਹ ’ਤੇ ਗੱਲ ਨਹੀਂ ਕਰਦਾ, ਮੈਂ ਉੰਨਾ ਚਿਰ ਚੁੱਪ ਰਹਿਣਾ ਬਿਹਤਰ ਹੈ। ਸਮਾਂ ...
(18 ਦਸੰਬਰ 2024)

 

ਗੱਲ 2006 ਦੀ ਹੈ ਮੈਨੂੰ ਨਵੇਂ ਸਕੂਲ ਵਿੱਚ ਆਏ ਨੂੰ ਅਜੇ ਮਸਾਂ ਹਫ਼ਤਾ ਹੀ ਹੋਇਆ ਸੀਇੱਥੇ ਪੰਜਾਬੀ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀ ਬਹੁਤ ਘੱਟ ਗਿਣਤੀ ਵਿੱਚ ਸਨਅਸਲ ਵਿੱਚ ਇਹ ਸਕੂਲ ਹਰਿਆਣੇ ਦੇ ਇੱਕ ਪਛੜੇ ਇਲਾਕੇ ਵਿੱਚ ਸੀਇੱਥੇ ਪੰਜਾਬੀ ਹਿੰਦੂ, ਸਿੱਖ ਘੱਟ ਸਨਇਸ ਲਈ ਇੱਥੇ ਪੰਜਾਬੀ ਵਿਸ਼ਾ ਅਣਗਹਿਲੀ ਦਾ ਸ਼ਿਕਾਰ ਹੋਇਆ ਜਾਪਦਾ ਸੀ

ਪੰਜਾਬੀ ਵਿਸ਼ੇ ਦੇ ਵਿਦਿਆਰਥੀ ਵਧਾਉਣ ਦੇ ਉਦੇਸ਼ ਨਾਲ ਮੈਂ ਪੰਜਾਬੀ ਦੀਆਂ ਦੋ ਅਖ਼ਬਾਰਾਂ ਅਤੇ ਚਾਰ-ਪੰਜ ਪੰਜਾਬੀ ਸਾਹਿਤਕ ਰਸਾਲਿਆਂ ਦੇ ਚੰਦੇ ਆਪਣੇ ਕੋਲੋਂ ਹੀ ਭਰ ਦਿੱਤੇਪੰਜਾਬੀ ਅਖ਼ਬਾਰਾਂ ਦੂਜੇ ਦਿਨ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਇਸ ਗੱਲ ਦਾ ਦੂਜੇ ਅਧਿਆਪਕਾਂ ਅਤੇ ਪ੍ਰਿੰਸੀਪਲ ਸਾਹਬ ਨੇ ਬੁਰਾ ਮਨਾਇਆਉਹਨਾਂ ਮੈਨੂੰ ਕਿਹਾ ਤਾਂ ਕੁਝ ਨਾ ਪਰ ਮੈਨੂੰ ਇੱਕ-ਦੋਂਹ ਸਾਥੀਆਂ ਤੋਂ ਪਤਾ ਲੱਗਿਆ ਕਿ ਉਹ ਆਖਦੇ ਹਨ, “ਯੇ ਮਾਸਟਰ ਯਹਾਂ ਪੰਜਾਬੀ ਬੋਨਾ (ਬੀਜਨਾ) ਚਾਹਤਾ ਹੈ

ਮੈਂ ਸੋਚਿਆ, ਜਿੰਨਾ ਚਿਰ ਕੋਈ ਮੂੰਹ ’ਤੇ ਗੱਲ ਨਹੀਂ ਕਰਦਾ, ਮੈਂ ਉੰਨਾ ਚਿਰ ਚੁੱਪ ਰਹਿਣਾ ਬਿਹਤਰ ਹੈਸਮਾਂ ਬੀਤਦਾ ਗਿਆਬੱਚਿਆਂ ਦੀ ਦਿਲਚਪਸੀ ਪੰਜਾਬੀ ਵਿੱਚ ਵਧਣ ਲੱਗ ਪਈਤਿੰਨ ਮਹੀਨਿਆਂ ਵਿੱਚ ਹੀ ਪੰਜਾਬੀ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀ ਪੰਜਾਬੀ ਕਲਾਸ ਵਿੱਚ ਆਉਣ ਲੱਗ ਪਏ ਪ੍ਰਿੰਸੀਪਲ ਸਾਹਬ ਅਤੇ ਦੂਜੇ ਅਧਿਆਪਕ ਸਾਹਿਬਾਨ ਮੇਰੇ ਕੋਲੋਂ ਪ੍ਰੇਸ਼ਾਨੀ ਮਹਿਸੂਸ ਕਰਨ ਲੱਗੇ ਪਰ ਉਹ ਕੋਈ ਐਕਸ਼ਨ ਨਹੀਂ ਸਨ ਲੈ ਪਾ ਰਹੇਇੱਕ ਦਿਨ ਪ੍ਰਿੰਸੀਪਲ ਸਾਹਬ ਨੇ ਸੁਨੇਹਾ ਭੇਜਿਆ ਕਿ ਪੰਜਾਬੀ ਵਾਲੇ ਸਰ ਨੂੰ ਬੁਲਾ ਕੇ ਲਿਆਓ ਮੈਂ ਕਲਾਸ ਵਿੱਚ ਬੱਚਿਆਂ ਨੂੰ ਪੜ੍ਹਾ ਰਿਹਾ ਸਾਂਮੈਂ ਕਿਹਾ, “ਪ੍ਰਿੰਸੀਪਲ ਸਰ ਨੂੰ ਕਹਿਣਾ, ਕਲਾਸ ਤੋਂ ਬਾਅਦ ਆਉਂਦਾ ਹਾਂ” ਉਸਨੇ ਜਾ ਕੇ ਆਖ ਦਿੱਤਾ

ਪ੍ਰਿੰਸੀਪਲ ਨੂੰ ਜਿਵੇਂ ਬਹਾਨਾ ਲੱਭ ਗਿਆਮੈਂ ਜਦੋਂ ਪ੍ਰਿੰਸੀਪਲ ਸਾਹਬ ਦੇ ਔਫਿਸ ਪਹੁੰਚਿਆ ਤਾਂ ਉਹਨਾਂ ਕਿਹਾ, “ਸਰ, ਮੈਨੇ ਆਪਕੋ ਬੁਲਾਇਆ ਥਾ, ਆਪ ਕਿਉਂ ਨਹੀਂ ਆਏ?

ਮੈਂ ਕਿਹਾ, “ਸਰ, ਮੇਰੀ ਕਲਾਸ ਚੱਲ ਰਹੀ ਸੀਇਸ ਲਈ। “

ਪੰਜਾਬੀ ਕੋਈ ਇਤਨਾ ਮਹੱਤਵਪੂਰਨ ਵਿਸ਼ਾ ਨਹੀਂ, ਆਪ ਕਲਾਸ ਛੋਡ ਭੀ ਸਕਤੇ ਥੇ” ਪ੍ਰਿੰਸੀਪਲ ਰਤਾ ਗੁੱਸੇ ਨਾਲ ਬੋਲਿਆ

ਤੁਹਾਨੂੰ ਕਿਸਨੇ ਕਿਹਾ ਕਿ ਪੰਜਾਬੀ ਮਹੱਤਵਪੂਰਨ ਵਿਸ਼ਾ ਨਹੀਂ ਹੈ?” ਮੈਂ ਵੀ ਉਸੇ ਲਹਿਜੇ ਵਿੱਚ ਜਵਾਬ ਦੇ ਦਿੱਤਾ।

ਪੰਜਾਬੀ ਖ਼ੇਤਰੀ ਭਾਸ਼ਾ ਹੈਹਿੰਦੀ ਔਰ ਇੰਗਲਿਸ਼ ਮੇਂ ਰੋਜ਼ਗਾਰ ਕੇ ਅਧਿਕ ਅਵਸਰ ਹੈਂਯੇ (ਹਿੰਦੀ) ਰਾਸ਼ਟਰੀ ਭਾਸ਼ਾ ਹੈ” ਉਹ ਹੜਬੜਾ ਕੇ ਬੋਲਿਆ

ਮੈਂ ਕਿਹਾ, “ਕੋਈ ਭਾਸ਼ਾ ਘੱਟ ਨਹੀਂ ਹੁੰਦੀਹਰ ਜ਼ੁਬਾਨ ਦਾ ਆਪਣਾ ਵੱਖਰਾ ਰੁਤਬਾ ਹੁੰਦਾ ਹੈਹਰ ਵਿਸ਼ੇ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਮਿਲਦੇ ਹਨਇਹ ਤੁਹਾਡੀ ਗਲਤਫ਼ਹਿਮੀ ਹੈ ਕਿ ਹਿੰਦੀ ਜਾਂ ਅੰਗਰੇਜ਼ੀ ਵਾਲਿਆਂ ਨੂੰ ਵੱਧ ਰੁਜ਼ਗਾਰ ਮਿਲਦੇ ਹਨ

ਉਹ ਚੁੱਪ ਕਰ ਗਏ ਮੈਨੂੰ ਅਜੇ ਗੁੱਸਾ ਸੀਮੈਂ ਫਿਰ ਬੋਲਿਆ, “ਸਰ, ਹਰ ਭਾਸ਼ਾ ਦਾ ਆਪਣਾ ਸਤਿਕਾਰ ਹੁੰਦਾ ਹੈਪੰਜਾਬੀ ਕਿਸੇ ਪਾਸੇ ਤੋਂ ਵੀ ਅੰਗਰੇਜ਼ੀ, ਹਿੰਦੀ ਨਾਲੋਂ ਘੱਟ ਨਹੀਂ ਹੈਇਹਨਾਂ ਦੀ ਆਪਸ ਵਿੱਚ ਤੁਲਨਾ ਕਰਨਾ ਵੀ ਜਾਇਜ਼ ਨਹੀਂਪੰਜਾਬੀ ਵਿੱਚ ਵੱਖਰੇ ਮੌਕੇ ਹਨ ਅਤੇ ਹਿੰਦੀ, ਅੰਗਰੇਜ਼ੀ ਵਿੱਚ ਵੱਖਰੇ

ਆਪ ਸਹੀ ਕਹਿ ਰਹੇ ਹੈਂ, ਪਰ ਆਪਕੋ ਤੁਰੰਤ ਆਨਾ ਚਾਹੀਏ ਥਾ” ਆਖ ਕੇ ਉਹ ਆਪਣੀ ਗਲਤੀ ਮੰਨ ਗਏ ਪਰ ਪ੍ਰਿੰਸੀਪਲ ਵਾਲੀ ਜ਼ਿਦ ਨਹੀਂ ਛੱਡੀ

ਉਸ ਦਿਨ ਤੋਂ ਬਾਅਦ ਸਕੂਲ ਵਿੱਚ ਕਿਸੇ ਨੇ ਇਹ ਨਹੀਂ ਕਿਹਾ ਕਿ ਪੰਜਾਬੀ ਦੀ ਕਲਾਸ ਜ਼ਰੂਰੀ ਨਹੀਂ ਹੁੰਦੀ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5539)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author