NishanSRathaur7ਜਿਹੜੇ ਮਨੁੱਖ ਖ਼ੁਦ ਫੈਸਲਾ ਕਰਕੇ ਬਦਲਾਓ ਨੂੰ ਅਪਣਾਉਂਦੇ ਹਨ, ਉਹ ਕਾਮਯਾਬ ਹੋ ਜਾਂਦੇ ਹਨ ਕਿਉਂਕਿ ਉਹਨਾਂ ...
(5 ਨਵੰਬਰ 2024)

 

ਰਾਹਵਾਂ ਦਾ ਕੰਮ ਮਨੁੱਖ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਾਉਣਾ ਹੁੰਦਾ ਹੈਇਸ ਲਈ ਆਸਾਨ ਰਾਹਵਾਂ ਨੇ ਸਦਾ ਹੀ ਮਨੁੱਖ ਨੂੰ ਆਪਣੇ ਵੱਲ ਖਿੱਚਿਆ ਹੈ, ਆਕ੍ਰਸ਼ਿਤ ਕੀਤਾ ਹੈਮਨੁੱਖ ਅਤੇ ਰਾਹ ਨੂੰ ਵੱਖ ਨਹੀਂ ਕੀਤਾ ਜਾ ਸਕਦਾਖ਼ੇਤਰ ਕੋਈ ਵੀ ਹੋਵੇ, ਰਾਹ ਅਤੇ ਰਾਹ-ਦਸੇਰੇ ਦੀ ਜ਼ਰੂਰਤ ਹਮੇਸ਼ਾ ਹੁੰਦੀ ਹੈਇਸੇ ਲਈ ਰਾਹਵਾਂ ਦੀ ਮਹੱਤਤਾ ਨੂੰ ਅੱਖੋਂ-ਪਰੋਖ਼ੇ ਨਹੀਂ ਕੀਤਾ ਜਾ ਸਕਦਾ

ਸਿਆਣਿਆਂ ਦਾ ਕਥਨ ਹੈ ਕਿ ‘ਨਵੀਂਆਂ ਰਾਹਵਾਂ ਦੇ ਮੁਸਾਫ਼ਰ’ ਲੋਕ ਆਪਣੀ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨਦੇਅਜਿਹੇ ਲੋਕ ਤਾ-ਉਮਰ ਨਵੇਂ ਵਿਚਾਰਾਂ, ਨਵੀਆਂ ਕਾਢਾਂ ਨੂੰ ਗ੍ਰਹਿਣ ਕਰਦੇ ਰਹਿੰਦੇ ਹਨ, ਉਨ੍ਹਾਂ ਤੋਂ ਸਿੱਖਦੇ ਰਹਿੰਦੇ ਹਨਇਹਨਾਂ ਲੋਕਾਂ ਵਿੱਚ ਨਵ-ਉਰਜਾ ਦਾ ਸੰਚਾਰ ਹੁੰਦਾ ਹੈ ਅਤੇ ਅਜਿਹੇ ਰਾਹਾਂ ਦੇ ਮੁਸਾਫ਼ਰ ਲੋਕ ਹੀ ਸਮਾਜ ਵਿੱਚ ਰਹਿੰਦੇ ਆਮ ਲੋਕਾਂ ਲਈ ਰਾਹ-ਦਸੇਰੇ ਬਣਦੇ ਹਨ, ਲੋਕਾਂ ਲਈ ਉਮੀਦ ਦੀ ਕਿਰਨ ਹੁੰਦੇ ਹਨ

ਅੱਜ ਦੇ ਮਨੁੱਖ ਕੋਲ ਜਿੱਥੇ ਪੈਸਾ, ਸ਼ੋਹਰਤ ਅਤੇ ਸਹੂਲਤਾਂ ਹਨ, ਉੱਥੇ ਹੀ ਮਾਨਸਿਕ ਸਕੂਨ ਦੀ ਘਾਟ ਹੈਮਨੁੱਖ ਅਤੇ ਮਸ਼ੀਨ ਵਿੱਚ ਬਹੁਤਾ ਫ਼ਰਕ ਨਹੀਂ ਰਿਹਾਇੱਕੋ ਥਾਵੇਂ ਸਾਲਾਂਬੱਧੀ ਕੰਮ ਕਰਨ ਕਰਕੇ ਮਨੁੱਖ ਆਪਣੇ ਜੀਵਨ ਵਿੱਚ ਖੜੋਤ ਦਾ ਸ਼ਿਕਾਰ ਹੋ ਗਿਆ ਹੈਅੱਜ ਹਾਲਾਤ ਅਜਿਹੇ ਹਨ ਕਿ ਸਮਾਜ ਵਿੱਚ ਰਹਿੰਦੇ 90 ਫੀਸਦੀ ਲੋਕ ਆਪਣੇ ਨਿੱਤ ਦੇ ਕਾਰ-ਵਿਹਾਰ ਨੂੰ ਬਦਲਣਾ ਚਾਹੁੰਦੇ ਹਨਹਰ ਵਕਤ ਇੱਕੋ ਕੰਮ, ਇੱਕੋ ਰਾਹ ਅਤੇ ਇੱਕੋ ਜਿਹਾ ਕਾਰ-ਵਿਹਾਰ - ਜੀਵਨ ਰੁੱਖਾ ਹੋ ਗਿਆ ਜਾਪਦਾ ਹੈਖ਼ਬਰੇ! ਇਸੇ ਕਰਕੇ ਅੱਜ ਦਾ ਮਨੁੱਖ ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਵੱਧ ਹੋ ਰਿਹਾ ਹੈ

ਗੁਰਮਤਿ ਵਿਚਾਰਧਾਰਾ ਦਾ ਅਧਿਐਨ ਕਰਦਿਆਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਗੁਰੂ ਸਾਹਿਬ ਵੀ ਮਨੁੱਖ ਨੂੰ ਵਕਤ ਦੇ ਨਾਲ ਤੁਰਨ ਦੀ ਤਾਕੀਦ ਕਰਦੇ ਹਨਉਹ ਮਨੁੱਖ ਜਿਸਨੇ ਸਮੇਂ ਦੇ ਅਨੁਸਾਰ ਤੁਰਨਾ ਸਿੱਖ ਲਿਆ, ਆਪਣੀ ਜ਼ਿੰਦਗੀ ਵਿੱਚ ਕਦੇ ਮਾਰ ਨਹੀਂ ਖਾ ਸਕਦਾਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਕਿਹਾ ਗਿਆ ਹੈ,

ਵਖਤੁ ਵੀਚਾਰੇ ਸੁ ਬੰਦਾ ਹੋਇ॥’ (ਸ੍ਰੀ ਗ੍ਰੰਥ ਸਾਹਿਬ ਜੀ, ਅੰਗ-83, 84)

ਜਿਹੜੇ ਮਨੁੱਖ ਆਪਣੇ ਜੀਵਨ ਵਿੱਚ ਖੜੋਤ ਦਾ ਸ਼ਿਕਾਰ ਹੋ ਜਾਂਦੇ ਹਨ, ਉਹ ਮਨੁੱਖ ਆਪਣੇ ਜੀਵਨ ਵਿੱਚ ਕਦੇ ਅੱਗੇ ਨਹੀਂ ਵਧਦੇਜ਼ਿੰਦਗੀ ਵਿੱਚ ਅੱਗੇ ਵਧਣ ਜਾਂ ਫਿਰ ਤਰੱਕੀ ਕਰਨ ਲਈ ਤੁਰਨਾ ਪੈਂਦਾ ਹੈ, ਅੱਗੇ ਵਧਣਾ ਪੈਂਦਾ ਹੈ, ਫ਼ੈਸਲੇ ਲੈਣੇ ਪੈਂਦੇ ਹਨ ਅਤੇ ਜਿਹੜਾ ਮਨੁੱਖ ਇਹਨਾਂ ਸੁਗਾਤਾਂ ਤੋਂ ਵਾਂਝਾ ਹੈ, ਉਹ ਖੜੋਤ ਦਾ ਸ਼ਿਕਾਰ ਹੋ ਜਾਂਦਾ ਹੈਮਾਨਸਿਕ ਵਿਕਾਰਾਂ ਦੇ ਘੇਰੇ ਵਿੱਚ ਆਪਣੇ ਜੀਵਨ ਨੂੰ ਬਰਬਾਦ ਕਰ ਬੈਠਦਾ ਹੈ

ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸ੍ਰੀ ਭਗਵਤ ਗੀਤਾ ਵਿੱਚ ਵੀ ਕਿਹਾ ਗਿਆ ਹੈ,

ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ

ਭਾਵ ਬਦਲਾਓ ਵਿੱਚ ਹੀ ਸੰਸਾਰ ਚੱਲਦਾ ਹੈਜੋ ਕੁਝ ਅੱਜ ਸਾਡੇ ਕੋਲ ਹੈ, ਉਹ ਬੀਤੇ ਕੱਲ੍ਹ ਕਿਸੇ ਹੋਰ ਕੋਲ ਸੀ ਅਤੇ ਆਉਂਦੇ ਕੱਲ੍ਹ ਕਿਸੇ ਹੋਰ ਕੋਲ ਹੋਵੇਗਾਇਹੀ ਸੰਸਾਰ ਦਾ ਨਿਯਮ ਹੈ, ਕੁਦਰਤ ਦਾ ਨਿਯਮ ਹੈ ਅਤੇ ਜਿਸ ਮਨੁੱਖ ਨੇ ਇਸ ਨਿਯਮ ਨੂੰ ਸਮਝ ਲਿਆ, ਆਪਣੇ ਜੀਵਨ ਵਿੱਚ ਢਾਲ ਲਿਆ, ਉਹ ਕਾਮਯਾਬੀ ਦੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰ ਲੈਂਦਾ ਹੈਇੱਕੋ ਥਾਵੇਂ ਖੜ੍ਹੇ ਮਨੁੱਖ ਖ਼ਤਮ ਹੋ ਜਾਂਦੇ ਹਨ, ਬਰਬਾਦ ਹੋ ਜਾਂਦੇ ਹਨ

ਪੰਜਾਬੀ ਸਾਹਿਤ ਦਾ ਅਧਿਐਨ ਕਰਦਿਆਂ ਇੱਕ ਸ਼ੇਅਰ ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਮਹਿਸੂਸ ਹੁੰਦਾ ਹੈ,

ਤੁਰਦਿਆਂ ਦੇ ਨਾਲ ਤੁਰਦੇ, ਕਿਤੇ ਤਾਂ ਪਹੁੰਚਦੇ,
ਬਿਨ ਤੁਰੇ ਜੋ ਪਹੁੰਚਣਾ ਚਾਹੁੰਦੇ ਸੀ ਸੜਕਾਂ ਹੋ ਗਏ
...  (ਰਬਿੰਦਰ ਮਸਰੂਰ, ਤੁਰਨਾ ਮਹਾਨ ਹੈ)

ਰਬਿੰਦਰ ਮਸਰੂਰ ਹੁਰਾਂ ਦੇ ਇਸ ਸ਼ੇਅਰ ਵਿੱਚ ਅੱਜ ਦੇ ਮਨੁੱਖ ਦੇ ਜੀਵਨ ਦੇ ਅਸਲ ਸੱਚ ਨੂੰ ਬਹੁਤ ਸਹਿਜ ਸ਼ਬਦਾਂ ਵਿੱਚ ਬਿਆਨ ਕੀਤਾ ਹੈਸ਼ਾਇਰ ਕਹਿੰਦਾ ਹੈ ਕਿ ਜੇਕਰ ਉਹ ਸੰਸਾਰ ਦੇ ਲੋਕਾਂ ਦੇ ਨਾਲ ਤੁਰਦਾ ਭਾਵ ਆਪਣੇ ਜੀਵਨ ਵਿੱਚ ਤਬਦੀਲੀ ਲਿਆਉਂਦਾ, ਉੱਦਮ ਕਰਦਾ ਤਾਂ ਖ਼ਬਰੇ ਉਹ ਆਪਣੇ ਟੀਚੇ, ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾਪਰ ਦੂਜੇ ਪਾਸੇ ਜਿਹੜੇ ਲੋਕ ਬਿਨਾਂ ਕਿਸੇ ਉੱਦਮ ਤੋਂ ਆਪਣੇ ਜੀਵਨ ਵਿੱਚ ਕਾਮਯਾਬੀ ਚਾਹੁੰਦੇ ਸਨ, ਉਹ ਸੜਕਾਂ ਵਾਂਗ ਇੱਕੋ ਥਾਂ ’ਤੇ ਖੜ੍ਹੇ ਰਹੇ, ਭਾਵ ਉਹ ਲੋਕ ਕਿਤੇ ਨਹੀਂ ਪਹੁੰਚ ਸਕੇਇਹ ਨਾਕਾਮਯਾਬੀ ਦਾ ਪ੍ਰਤੀਕ ਹੈ

ਇੱਥੇ ਖ਼ਾਸ ਗੱਲ ਇਹ ਹੈ ਕਿ ਆਪ-ਮੁਹਾਰੇ ਹੋਇਆ ਬਦਲਾਓ ਹਮੇਸ਼ਾ ਦੁੱਖ ਦਾ ਕਾਰਨ ਬਣਦਾ ਹੈ ਅਤੇ ਉੱਦਮ ਸਦਕਾ ਹੋਇਆ ਬਦਲਾਓ ਅਕਸਰ ਸੁਖ ਦਾ ਕਾਰਨ ਬਣਦਾ ਹੈਭਾਵ ਜਿਹੜੇ ਮਨੁੱਖ ਖ਼ੁਦ ਫੈਸਲਾ ਕਰਕੇ ਬਦਲਾਓ ਨੂੰ ਅਪਣਾਉਂਦੇ ਹਨ, ਉਹ ਕਾਮਯਾਬ ਹੋ ਜਾਂਦੇ ਹਨ ਕਿਉਂਕਿ ਉਹਨਾਂ ਆਪਣੀ ‘ਵਿਉਂਤ’ ਸਦਕਾ ਬਦਲਾਓ ਸਵੀਕਾਰ ਕੀਤਾ ਹੁੰਦਾ ਹੈ ਪਰ! ਦੂਜੇ ਪਾਸੇ ਆਪ ਮੂਹਾਰੇ ਕਿਸੇ ਬਦਲਾਓ ਦੇ ਗੇੜ ਵਿੱਚ ਆਏ ਮਨੁੱਖ ਨੇ ਕੋਈ ਤਿਆਰੀ, ਵਿਉਂਤਬੰਦੀ ਨਹੀਂ ਕੀਤੀ ਹੁੰਦੀਇਸ ਲਈ ਇਹ ਬਦਲਾਓ ਉਸ ਲਈ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ

ਇਸ ਤਰ੍ਹਾਂ ਆਖ਼ਰ ਵਿੱਚ ਕਿਹਾ ਜਾ ਸਕਦਾ ਹੈ ਕਿ ਨਵੇਂ ਰਾਹਾਂ ਦੇ ਮੁਸਾਫ਼ਰ ਲੋਕ ਕਦੇ ਹਾਰ ਨਹੀਂ ਮੰਨਦੇ,  ਢੇਰੀ ਨਹੀਂ ਢਾਹੁੰਦੇ ਬਲਕਿ ਆਪਣੇ ਉੱਦਮ ਸਕਦਾ ਆਮ ਲੋਕਾਂ ਲਈ ਪ੍ਰੇਰਣਾਸਰੋਤ ਬਣਦੇ ਹਨ, ਆਮ ਲੋਕਾਂ ਨੂੰ ਨਵੀਂਆਂ ਰਾਹਵਾਂ ਦੇ ਮੁਸਾਫ਼ਰ ਬਣਨ ਲਈ ਪ੍ਰੇਰਿਤ ਕਰਦੇ ਹਨ ਕਿਉਂਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਅੱਗੇ ਵਧਦਾ ਰਹਿਣਾ ਚਾਹੀਦਾ ਹੈ ਅਤੇ ਸਾਰਥਕ ਬਦਲਾਓ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਖਲਾਅ, ਖੜੋਤ ਤੋਂ ਰਹਿਤ ਜੀਵਨ ਬਤੀਤ ਕੀਤਾ ਜਾ ਸਕੇ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5420)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author