NishanSRathaur7ਆਪਣੀ ਜ਼ਿੰਦਗੀ ਦੇ ਅਮੁੱਲ ਖ਼ਜ਼ਾਨੇ ਨੂੰ ਵਿਅਰਥ ਨਾ ਗੁਆਓ। ਇਹ ਜੀਵਨ ਇੱਕ ਵਾਰ ਹੀ ...
(17 ਅਗਸਤ 2025)


ਕਹਿੰਦੇ ਹਨ ਇੱਕ ਵਾਰ ਸੂਫ਼ੀ ਫ਼ਕੀਰ ਫਿਰਦੌਸੀ ਨੂੰ ਬਾਦਸ਼ਾਹ ਨੇ ਆਪਣੇ ਦਰਬਾਰ ਵਿੱਚ ਸੱਦਿਆ
ਇਰਾਨ ਦੇ ਬਾਦਸ਼ਾਹ ਦਾ ਉਹ ਦਰਬਾਰੀ ਅਹਿਲਕਾਰ ਸੀਫਿਰਦੌਸੀ ਪਹੁੰਚ ਗਿਆਦੁਆ-ਸਲਾਮ ਤੋਂ ਬਾਅਦ ਬਾਦਸ਼ਾਹ ਨੇ ਕਿਹਾ, “ਫਿਰਦੌਸੀ, ਮੈਂ ਪੂਰੀ ਦੁਨੀਆ ਦਾ ਇਤਿਹਾਸ ਪੜ੍ਹਨਾ ਚਾਹੁੰਦਾ ਹਾਂ।”

ਫਿਰਦੌਸੀ, “ਜੀ ਹਜ਼ੂਰ, ਹੁਕਮ ਕਰੋ

ਬਾਦਸ਼ਾਹ, “ਮੈਂ ਚਾਹੁੰਨਾ ਕਿ ਇਹ ਇਤਿਹਾਸ ਤੂੰ ਲਿਖੇਂਦੁਨੀਆਂ ਦੇ ਵੱਡੇ-ਵੱਡੇ ਬਾਦਸ਼ਾਹਾਂ, ਰਾਜਿਆਂ-ਮਹਾਰਾਜਿਆਂ, ਫ਼ਕੀਰਾਂ, ਸੰਤਾਂ, ਦਰਵੇਸ਼ਾਂ ਦੇ ਜੀਵਨ ਬਾਰੇ, ਜਿਨ੍ਹਾਂ ਨੇ ਇਸ ਦੁਨੀਆਂ ਨੂੰ ਗਿਆਨ ਦੁਆਰਾ ਮਾਲਾਮਾਲ ਕਰ ਦਿੱਤਾ, ਸੂਰਬੀਰਤਾ ਨਾਲ ਦੁਨੀਆਂ ਦੇ ਨਕਸ਼ੇ ਨੂੰ ਬਦਲ ਕੇ ਰੱਖ ਦਿੱਤਾਜਿਨ੍ਹਾਂ ਲੋਕਾਂ ਦੇ ਪ੍ਰਭਾਵ ਨੂੰ ਦੁਨੀਆਂ ਨੇ ਕਬੂਲ ਕੀਤਾ, ਮੈਂ ਉਨ੍ਹਾਂ ਲੋਕਾਂ ਦਾ ਇਤਿਹਾਸ ਪੜ੍ਹਨਾ ਚਾਹੁੰਨਾ

ਫਿਰਦੌਸੀ ਨੇ ਕਿਹਾ, “ਬਾਦਸ਼ਾਹ ਸਲਾਮਤ, ਮੈਂ ਦੁਨੀਆਂ ਦਾ ਇਤਿਹਾਸ ਲਿਖ ਤਾਂ ਸਕਦਾ ਹਾਂ ਪਰ! ਯਕੀਨ ਜਾਣਿਓ ਤੁਸੀਂ ਪੜ੍ਹ ਨਹੀਂ ਸਕਣਾਤੁਹਾਡੇ ਕੋਲ ਵਕਤ ਕਿੱਥੇ?

ਬਾਦਸ਼ਾਹ ਨੇ ਕਿਹਾ, “ਨਹੀਂ, ਮੈਂ ਲਾਜ਼ਮੀ ਪੜ੍ਹਾਂਗਾ

ਫਿਰਦੌਸੀ ਨੇ ‘ਹਾਂ’ ਕਹਿ ਦਿੱਤੀ।

ਤਕਰੀਬਨ ਇੱਕ ਸਾਲ ਦੀ ਸਖ਼ਤ ਮਿਹਨਤ ਬਾਅਦ ਫਿਰਦੌਸੀ ਨੇ ਦਸ ਪੋਥੀਆਂ ਵਿੱਚ ਦੁਨੀਆਂ ਦਾ ਇਤਿਹਾਸ ਲਿਖਿਆ ਤੇ ਮੁੜ ਪਹੁੰਚ ਗਿਆ ਬਾਦਸ਼ਾਹ ਦੇ ਦਰਬਾਰ ਵਿੱਚਦੁਆ-ਸਲਾਮ ਤੋਂ ਬਾਅਦ ਜਦੋਂ ਫਿਰਦੌਸੀ ਨੇ ਦਸ ਪੋਥੀਆਂ ਬਾਦਸ਼ਾਹ ਦੇ ਸਾਹਮਣੇ ਰੱਖ ਦਿੱਤੀਆਂਬਾਦਸ਼ਾਹ ਨੇ ਦੇਖਿਆ ਤਾਂ ਸਖ਼ਤ ਨਰਾਜ਼ ਹੋ ਗਿਆ

ਕਹਿੰਦਾ, “ਫਿਰਦੌਸੀ, ਇੰਨਾ ਜ਼ਿਆਦਾ ਕੌਣ ਪੜ੍ਹੇਗਾ? ਮੇਰੇ ਕੋਲ ਇੰਨਾ ਵਕਤ ਕਿੱਥੇ? ਇੰਜ ਕਰ, ਥੋੜ੍ਹਾ ਛੋਟਾ ਕਰਕੇ ਲਿਆਇਸ ਵਿੱਚੋਂ ਵਾਧੂ ਸਮੱਗਰੀ ਘਟਾ ਕੇ ਲਿਆ

ਫਿਰਦੌਸੀ ਭਰੇ ਮਨ ਨਾਲ ਵਾਪਸ ਮੁੜ ਆਇਆ

ਫਿਰ ਲਗਭਗ ਛੇ ਮਹੀਨੇ ਦੀ ਮਿਹਨਤ ਬਾਅਦ ਚਾਰ ਪੋਥੀਆਂ ਵਿੱਚ ਦੁਨੀਆਂ ਦਾ ਇਤਿਹਾਸ ਸਮੇਟ ਲਿਆਇਆਹੁਣ ਬਾਦਸ਼ਾਹ ਫਿਰ ਨਰਾਜ਼ ਹੋ ਗਿਆਅਖੇ, “ਤੈਨੂੰ ਇਸ ਗੱਲ ਦਾ ਰਤਾ ਇਲਮ ਨਹੀਂ ਕਿ ਮੇਰੇ ਕੋਲ ਕਿੰਨੇ ਕੰਮ ਹੁੰਦੇ ਹਨ? ਇਸ ਨੂੰ ਹੋਰ ਛੋਟਾ ਕਰਕੇ ਲਿਆ

ਕਹਿੰਦੇ, ਫਿਰਦੌਸੀ ਫਿਰ ਮੁੜ ਆਇਆ

ਹੁਣ ਫਿਰ ਛੇ ਮਹੀਨੇ ਬਾਅਦ ਸਿਰਫ਼ ਇੱਕ ਕਿਤਾਬ ਦੇ ਰੂਪ ਵਿੱਚ ਦੁਨੀਆ ਦਾ ਇਤਿਹਾਸ ਲਿਖ ਲਿਆ ਫਿਰਦੌਸੀ ਸੋਚਣ ਲੱਗਾ, “ਪਹਿਲਾਂ ਮੈਂ ਦਸ ਪੋਥੀਆਂ ਤੋਂ ਚਾਰ ਕਰਨ ਲਈ ਮੈਂ ਹੰਝੂਆਂ ਨਾਲ ਭਿੱਜੀਆਂ ਅੱਖਾਂ ਨਾਲ ਵਿਦਵਾਨਾਂ ਦੇ ਜੀਵਨ ਕੱਟੇਫਿਰ ਚਾਰ ਪੋਥੀਆਂ ਤੋਂ ਇੱਕ ਕਰਨ ਲਈ ਮੈਂ ਖ਼ੂਨ ਨਾਲ ਮਹਾਪੁਰਸ਼ਾਂ ਦੇ ਜੀਵਨ ਨੂੰ ਕੱਟਿਆ

ਫਿਰਦੌਸੀ ਫਿਰ ਇੱਕ ਕਿਤਾਬ ਲੈਕੇ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚ ਗਿਆਬਾਦਸ਼ਾਹ ਸਾਹਮਣੇ ਇੱਕ ਪੋਥੀ ਰੱਖ ਦਿੱਤੀਬਾਦਸ਼ਾਹ ਨੇ ਕਿਹਾ, “ਇਹ ਵੀ ਬਹੁਤ ਜ਼ਿਆਦਾ ਹੈ, ਮੇਰੇ ਕੋਲ ਇੰਨਾ ਵਕਤ ਨਹੀਂਇਸ ਨੂੰ ਹੋਰ ਸੰਖੇਪ ਕਰਕੇ ਲਿਆ

ਫਿਰਦੌਸੀ ਨੇ ਭਰੇ ਮਨ ਨਾਲ ਪੋਥੀ ਚੁੱਕੀ ਅਤੇ ਫਿਰ ਕਦੇ ਬਾਦਸ਼ਾਹ ਦੇ ਦਰਬਾਰ ਵਿੱਚ ਨਹੀਂ ਗਿਆ

ਵਕਤ ਬਤੀਤ ਹੁੰਦਾ ਗਿਆਹੁਣ ਬਾਦਸ਼ਾਹ ਆਖ਼ਰੀ ਸਾਹ ਲੈਂਦਾ ਮੰਜੇ ’ਤੇ ਪਿਆ ਸੀਹਕੀਮਾਂ ਨੇ ਕੁਝ ਕੁ ਪਲ ਦਾ ਮਹਿਮਾਨ ਦੱਸ ਦਿੱਤਾਮਰਨ ਕਿਨਾਰੇ ਪਏ ਬਾਦਸ਼ਾਹ ਨੇ ਫਿਰਦੌਸੀ ਨੂੰ ਯਾਦ ਕੀਤਾ।

ਫਿਰਦੌਸੀ ਨੇ ਬਾਦਸ਼ਾਹ ਦੀ ਆਖ਼ਰੀ ਇੱਛਾ ਦਾ ਸਨਮਾਨ ਕਰਦਿਆਂ ਜਾਣ ਦਾ ਫੈਸਲਾ ਕੀਤਾ ਅਤੇ ਮਹਿਲ ਵਿੱਚ ਪਹੁੰਚ ਗਿਆ

ਬਾਦਸ਼ਾਹ ਨੇ ਫਿਰਦੌਸੀ ਨੂੰ ਦੇਖਦਿਆਂ ਕਿਹਾ, “ਮੈਨੂੰ ਮੁਆਫ ਕਰਨਾ ਫਿਰਦੌਸੀ, ਮੈਂ ਦੁਨੀਆਂ ਦਾ ਇਤਿਹਾਸ ਨਹੀਂ ਪੜ੍ਹ ਸਕਿਆ

ਫਿਰਦੌਸੀ, “ਕੋਈ ਗੱਲ ਨਹੀਂ, ਬਾਦਸ਼ਾਹ

ਬਾਦਸ਼ਾਹ, “ਮੇਰੀ ਇਹ ਇੱਛਾ ਅਧੂਰੀ ਹੀ ਰਹੇਗੀਮੈਂ ਰੋਂਦਾ ਹੋਇਆ ਹੀ ਇਸ ਜਹਾਨ ਤੋਂ ਰੁਖ਼ਸਤ ਹੋਵਾਂਗਾ?” ਬਾਦਸ਼ਾਹ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਫਿਰਦੌਸੀ ਨੇ ਦੇਖ ਲਏ

ਫਿਰਦੌਸੀ, “ਨਹੀਂ ਬਾਦਸ਼ਾਹਮੈਂ ਤੁਹਾਨੂੰ ਦੁਨੀਆਂ ਦਾ ਇਤਿਹਾਸ ਦੱਸ ਦਿੰਦਾ ਹਾਂ

ਬਾਦਸ਼ਾਹ, “ਅੱਛਾ! ’

ਫਿਰਦੌਸੀ, “ਬਾਦਸ਼ਾਹ ਸਲਾਮਤ, ਇਨਸਾਨ ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜਿਊਂਦਾ ਹੈ ਅਤੇ ਰੋਂਦਾ ਹੋਇਆ ਹੀ ਮਰ ਜਾਂਦਾ ਹੈਬੱਸ ਇਹੋ ਦੁਨੀਆਂ ਦਾ ਸੰਖੇਪ ਇਤਿਹਾਸ ਹੈ

ਇਹ ਸੁਣ ਕੇ ਬਾਦਸ਼ਾਹ ਨੇ ਆਖਰੀ ਸਾਹ ਲਏ

***

ਬੱਸ ਇਹੋ ਹਾਲਾਤ ਅੱਜ ਦੇ ਮਨੁੱਖ ਦੇ ਹਨਇਹ ਰੋਂਦਾ ਹੋਇਆ ਹੀ ਜੰਮਦਾ ਹੈ, ਜਿਊਂਦਾ ਹੈ ਅਤੇ ਮਰ ਜਾਂਦਾ ਹੈਮਨੁੱਖ ਦੀਆਂ ਇੱਛਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਤੇ ਮਨੁੱਖ ਕੋਲ ਆਪਣੇ-ਆਪ ਨੂੰ ਸਮਝਣ ਅਤੇ ਸਵਾਰਨ ਦਾ ਵਕਤ ਹੀ ਨਹੀਂ ਹੈਅੱਜ ਦਾ ਮਨੁੱਖ ਅਸੀਮਤ ਇੱਛਾਵਾਂ ਦੇ ਜਾਲ ਵਿੱਚ ਫਸਕੇ ਆਪਣੇ ਅਮੁੱਲੇ ਜੀਵਨ ਨੂੰ ਕੌਡੀਆਂ ਦੇ ਭਾਅ ਗੁਆ ਰਿਹਾ ਹੈਫਿਰ ਬਾਦਸ਼ਾਹ ਵਾਂਗ ਆਖ਼ਰੀ ਸਾਹ ਲੈਂਦਿਆਂ ਆਪਣੀਆਂ ਨਾਸਮਝੀਆਂ ਦਾ ਗਿਆਨ ਹੁੰਦਾ ਹੈ। ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈਫਿਰ ਸਿਵਾਏ ਪਛਤਾਵੇ ਦੇ ਕੁਝ ਹੱਥ ਵਿੱਚ ਨਹੀਂ ਆਉਂਦਾ

ਦੋਸਤੋ, ਆਪਣੀ ਜ਼ਿੰਦਗੀ ਦੇ ਅਮੁੱਲ ਖ਼ਜ਼ਾਨੇ ਨੂੰ ਵਿਅਰਥ ਨਾ ਗੁਆਓਇਹ ਜੀਵਨ ਇੱਕ ਵਾਰ ਹੀ ਮਿਲਿਆ ਹੈ, ਇਸ ਨੂੰ ਵਧੀਆ ਢੰਗ ਨਾਲ ਜੀਓ; ਕਿਉਂਕਿ ਜ਼ਰੂਰਤਾਂ ਤਾਂ ਕਿਸੇ ਦੀਆਂ ਵੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਪਰ ਇੱਛਾਵਾਂ ਤਾਂ ਬਾਦਸ਼ਾਹਾਂ ਦੀਆਂ ਵੀ ਅਧੂਰੀਆਂ ਹੀ ਰਹਿੰਦੀਆਂ ਹਨ

ਅਧੂਰੀਆਂ ਇੱਛਾਵਾਂ ਦੇ ਗ਼ਮ ਵਿੱਚ ਮਰਨ ਨਾਲੋਂ ਚੰਗਾ ਹੈ ਕਿ ਪੂਰੀਆਂ ਹੋਈਆਂ ਜ਼ਰੂਰਤਾਂ ਦੇ ਸ਼ੁਕਰਾਨੇ ਵਿੱਚ ਜਹਾਨ ਤੋਂ ਰੁਖ਼ਸਤ ਹੋਇਆ ਜਾਵੇ

ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ... (ਗੁਰੂ ਗ੍ਰੰਥ ਸਾਹਿਬ ਜੀ, ਪੰਨਾ- 156, 157)

ਜਿਊਂਦੇ-ਵਸਦੇ ਰਹੋ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author