NishanSRathaur7ਮੋਬਾਇਲ ਫੋਨ ਨੇ ਲੋਕ ਗੱਲਾਂ ਤੋਂ ਸੱਖਣੇ ਕਰਕੇ ਰੱਖ ਦਿੱਤੇ ਹਨ। ਅੱਜ ਹਰ ਸ਼ਖਸ ਕੋਲ ਮੋਬਾਇਲ ਤਾਂ ਜ਼ਰੂਰ ਹੈ ਪਰ ...
(27 ਜਨਵਰੀ 2024)
ਇਸ ਸਮੇਂ ਪਾਠਕ: 670.


ਸਿਆਣਿਆਂ ਦਾ ਕਹਿਣਾ ਹੈ ਕਿ ਵਕਤ ਦੇ ਨਾਲ ਬਦਲ ਜਾਣਾ ਸਿਆਣੇ ਮਨੁੱਖਾਂ ਦਾ ਕੰਮ ਹੁੰਦਾ ਹੈ
ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹਨ ਉਹਨਾਂ ਨੂੰ ਸਮੇਂ ਅਤੇ ਥਾਂ ਦੇ ਹਿਸਾਬ ਨਾਲ ਨਜਿੱਠ ਲੈਣਾ ਸਿਆਣਪ ਹੈ ਪਰ ਆਪਣੀਆਂ ਹਠ-ਕਰਮੀਆਂ ਅਤੇ ਅੜੀ ਕਰਕੇ ਅੜੇ ਰਹਿਣਾ ਮੂਰਖ਼ਤਾ ਕਹੀ ਜਾਂਦੀ ਹੈਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ,ਵਖਤੁ ਵੀਚਾਰੇ ਸੁ ਬੰਦਾ ਹੋਇ॥’ (ਗੁਰੂ ਗ੍ਰੰਥ ਸਾਹਿਬ ਜੀ, ਅੰਗ-83, 84)

ਜਿਹੜਾ ਮਨੁੱਖ ਸਮੇਂ ਅਤੇ ਥਾਂ ਦੇ ਬਦਲਣ ਨਾਲ ਆਪਣੇ-ਆਪ ਨੂੰ ਬਦਲ ਲੈਂਦਾ ਹੈ, ਉਹ ਬੰਦਾ ਸੁਖੀ ਰਹਿੰਦਾ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਂਦਾ ਹੈਦੂਜੇ ਪਾਸੇ ਕੁਝ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਉਮਰ ਦੇ ਵਧਣ ਦੇ ਨਾਲ-ਨਾਲ ਆਪਣੀਆਂ ਆਦਤਾਂ ਨੂੰ ਬਦਲ ਨਹੀਂ ਸਕਦੇਉਹ ਜਿਸ ਤਰ੍ਹਾਂ ਜਵਾਨੀ ਵਿੱਚ ਕੰਮ ਕਰਦੇ ਸਨ, ਉਸੇ ਤਰ੍ਹਾਂ ਬੁਢਾਪੇ ਵਿੱਚ ਵੀ ਕੰਮ ਕਰਨ ਦੇ ਚਾਹਵਾਨ ਹੁੰਦੇ ਹਨ। ਪਰ ਉਸ ਸਮੇਂ ਉਹਨਾਂ ਦੀ ਸਿਹਤ ਅਤੇ ਸਰੀਰ ਸਾਥ ਨਹੀਂ ਦਿੰਦਾਇਸ ਨਾਲ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨਇਸ ਲਈ ਮਨੁੱਖ ਨੂੰ ਆਪਣੀ ਸਿਹਤ, ਸਰੀਰ ਅਤੇ ਮਾਨਸਿਕ ਸਥਿਤੀ ਦੇ ਅਨੁਸਾਰ ਆਪਣੀਆਂ ਆਦਤਾਂ ਨੂੰ ਬਦਲ ਲੈਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਸਮਾਂ ਰਹਿੰਦੇ ਬਚਿਆ ਜਾ ਸਕੇ

ਅੱਜ ਇੰਟਰਨੈੱਟ ਦਾ ਜ਼ਮਾਨਾ ਹੈਲੋਕ ਮਿੰਟਾਂ-ਸਕਿੰਟਾਂ ਵਿੱਚ ਸਮੁੱਚੇ ਸੰਸਾਰ ਦੀਆਂ ਖ਼ਬਰਾਂ ਪ੍ਰਾਪਤ ਕਰ ਸਕਦੇ ਹਨਇੱਕ ਥਾਂ ’ਤੇ ਵਾਪਰੀ ਘਟਨਾ ਕੁਝ ਸਕਿੰਟਾਂ ਵਿੱਚ ਪੂਰੀ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈਇਹ ਸਭ ਕੁਝ ਤਕਨੀਕ ਦੇ ਵਿਕਾਸ ਕਰਕੇ ਸੰਭਵ ਹੋਇਆ ਹੈਅੱਜ ਲੋਕ ਵੀਡੀਓ ਕਾਲ ਜਾਂ ਆਡੀਉ ਕਾਲ ਦੇ ਯੁਗ ਵਿੱਚ ਜੀਅ ਰਹੇ ਹਨਹੁਣ ਚਿੱਠੀਆਂ ਪਾਉਣੀਆਂ, ਨਵੇਂ ਵਰ੍ਹੇ ਦੇ ਕਾਰਡ ਪਾਉਣੇ, ਵਿਆਹਾਂ-ਸ਼ਾਦੀਆਂ ਦੇ ਕਾਰਡ ਭੇਜਣੇ ਅਤੇ ਪੋਸਟ-ਕਾਰਡ ਲਿਖਣੇ ਅਤੇ ਤਾਰ ਪਾਉਣੀ ਬੀਤੇ ਵਕਤ ਦੀਆਂ ਗੱਲਾਂ ਹੋ ਕੇ ਰਹਿ ਗਈਆਂ ਹਨ

ਅੱਜ ਦੇ ਯੁਗ ਵਿੱਚ ਕਿਸੇ ਕੋਲ ਵੀ ਚਿੱਠੀ ਲਿਖਣ-ਪੜ੍ਹਨ ਦਾ ਵਕਤ ਨਹੀਂ ਹੈਉਹ ਵਕਤ ਲੰਘ ਗਿਆ ਹੈ, ਜਦੋਂ ਚਿੱਠੀਆਂ ਲਿਖਣ-ਪੜ੍ਹਨ ਦਾ ਚਾਅ ਹੁੰਦਾ ਸੀ, ਚਿੱਠੀ ਦੇ ਆਉਣ ਦੀ ਉਡੀਕ ਰਹਿੰਦੀ ਸੀਅੱਜ ਤਾਂ ਚੰਦ ਸਕਿੰਟ ਵਿੱਚ ਸੰਦੇਸ਼ ਇੱਕ-ਦੂਜੇ ਕੋਲ ਪਹੁੰਚ ਜਾਂਦੇ ਹਨਅੱਜ ਜਿੱਥੇ ਸੰਚਾਰ ਦੇ ਮਾਧਿਅਮ ਵਧ ਗਏ ਹਨ, ਉੱਥੇ ਹੀ ਮੋਹ-ਮੁਹੱਬਤ ਵੀ ਘਟ ਗਏ ਹਨ ਮੋਬਾਇਲ ਫੋਨ ਨੇ ਲੋਕ ਗੱਲਾਂ ਤੋਂ ਸੱਖਣੇ ਕਰਕੇ ਰੱਖ ਦਿੱਤੇ ਹਨਅੱਜ ਹਰ ਸ਼ਖਸ ਕੋਲ ਮੋਬਾਇਲ ਤਾਂ ਜ਼ਰੂਰ ਹੈ ਪਰ ਗੱਲ ਕਰਨ ਲਈ ਸਮਾਂ ਨਹੀਂ ਹੈਬੀਤਿਆਂ ਵਰ੍ਹਿਆਂ ਵਿੱਚ ਪਿੰਡ ਵਿੱਚ ਡਾਕੀਆ ‘ਡਾਕ’ ਲੈ ਕੇ ਆਉਂਦਾ ਹੁੰਦਾ ਸੀ ਤਾਂ ਸਾਰੇ ਪਿੰਡ ਨੂੰ ਚਾਅ ਚੜ੍ਹ ਜਾਂਦਾ ਸੀ ਕਿ ਹੁਣ ਆਪਣਿਆਂ-ਪਿਆਰਿਆਂ ਦੀਆਂ ਚਿੱਠੀਆਂ, ਸੰਦੇਸ਼ ਆਏ ਹੋਣਗੇਲੋਕ ਇਹਨਾਂ ਸੰਦੇਸ਼ਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਸਨਫਿਰ ਉਹਨਾਂ ਚਿੱਠੀਆਂ ਦੇ ਜਵਾਬ ਲਿਖੇ ਜਾਂਦੇ ਸਨ ਅਤੇ ਫਿਰ ਅਗਲੀ ਚਿੱਠੀ ਦਾ ਇੰਤਜ਼ਾਰ ਸ਼ੁਰੂ ਹੋ ਜਾਂਦਾ ਸੀ

ਚਿੱਠੀਆਂ ਲਿਖਣ-ਪੜ੍ਹਨ ਦਾ ਇਹ ਦੌਰ ਸਾਲ 1995 ਦੇ ਆਸ-ਪਾਸ ਤੋਂ ਸਹਿਜੇ-ਸਹਿਜੇ ਖ਼ਤਮ ਹੋਣਾ ਸ਼ੁਰੂ ਹੋ ਗਿਆ ਅਤੇ 2024 ਚੜ੍ਹ ਜਾਣ ਤਕ ਲਗਭਗ ਅਲੋਪ ਹੋਣ ਕੰਢੇ ਹੈਹੁਣ ‘ਡਾਕ’ ਦਾ ਕੰਮ ਕੇਵਲ ਸਰਕਾਰੀ ਪੱਤਰ ਜਾਂ ਫਿਰ ਹੋਰ ਸਰਕਾਰੀ ਅਦਾਰਿਆਂ ਦੇ ਕੰਮਕਾਜ ਲਈ ਹੋ ਕੇ ਰਹਿ ਗਿਆ ਹੈਅੱਜ ਦੇ 99% ਜੁਆਕਾਂ ਨੂੰ ਚਿੱਠੀਆਂ ਦੇ ਮਹੱਤਵ ਬਾਰੇ ਨਹੀਂ ਪਤਾ; ਕਿਉਂਕਿ ਇਹਨਾਂ ਜੁਆਕਾਂ ਨੇ ਇੰਟਰਨੈੱਟ ਦੇ ਯੁਗ ਵਿੱਚ ਅੱਖਾਂ ਖੋਲ੍ਹੀਆਂ ਹਨਇਹ ਜੁਆਕ ਆਪਣੇ ਸੁਨੇਹਿਆਂ ਲਈ ਹਫਤਿਆਂ, ਮਹੀਨਿਆਂ ਬੱਧੀ ਉਡੀਕ ਨਹੀਂ ਕਰ ਸਕਦੇ, ਇਹ ਤਾਂ ਆਪਣੇ ਸੰਦੇਸ਼ ਚੰਦ ਸਕਿੰਟਾਂ ਵਿੱਚ ਪਹੁੰਚਾਉਣ ਦੇ ਯੁਗ ਵਿੱਚ ਜੰਮੇ ਹਨ

ਚਿੱਠੀ ਜਿੱਥੇ ਮੋਹ ਦਾ ਪ੍ਰਤੀਕ ਮੰਨੀ ਜਾਂਦੀ ਰਹੀ ਹੈ, ਉੱਥੇ ਹੀ ਆਪਸੀ ਪਿਆਰ ਲਈਮਾਧਿਅਮ’ ਬਣਨ ਦਾ ਕਾਰਜ ਵੀ ਕਰਦੀ ਰਹੀ ਹੈਪਿੰਡਾਂ ਵਿੱਚ ਅਨਪੜ੍ਹ ਲੋਕ ਆਪਣੀਆਂ ਚਿੱਠੀਆਂ ਪਿੰਡ ਦੇ ‘ਬਾਣੀਏ’ ਜਾਂ ਕਿਸੇ ‘ਪੜ੍ਹਾਕੂ ਮੁੰਡੇ’ ਕੋਲੋਂ ਪੜ੍ਹਵਾਉਣ ਜਾਂਦੇ ਹੁੰਦੇ ਸਨਉਸ ਵਕਤ ਦੇ ਲੋਕ ਭਾਵੇਂ ਅਨਪੜ੍ਹ ਸਨ ਪਰ ਉਹਨਾਂ ਕੋਲ ਸਹਿਣ ਸ਼ਕਤੀ ਸੀ, ਉਡੀਕ ਕਰਨ ਲਈ ਸਬਰ ਸੀਘਰਾਂ ਵਿੱਚ ਲੜਾਈ-ਝਗੜੇ ਨਾਮਾਤਰ ਸਨਤਲਾਕ ਬਾਰੇ ਕੋਈ ਸੋਚਦਾ ਵੀ ਨਹੀਂ ਸੀਹਾਂ, ਨਿੱਕ-ਮੋਟੇ ਝਗੜੇ ਪਿੰਡ ਦੇ ਲੋਕਾਂ ਵੱਲੋਂ ਸੁਲਝਾ ਲਏ ਜਾਂਦੇ ਸਨ

ਚਿੱਠੀ ਦਾ ਸਰੂਪ ਕਈ ਤਰ੍ਹਾਂ ਦਾ ਹੁੰਦਾ ਸੀ‘ਸਾਹੇ ਚਿੱਠੀ’ ਨੂੰ ਵਿਆਹ ਦੇ ਸੱਦੇ ਦੀ ਚਿੱਠੀ ਕਿਹਾ ਜਾਂਦਾ ਸੀਕੁੜੀ ਵਾਲੇ ਆਪਣੀ ਕੁੜੀ ਦੀ ਬਾਰਾਤ ਲਈ ਮੁੰਡੇ ਵਾਲਿਆਂ ਦੇ ਘਰ ਵਿਆਹ ਤੋਂ ਪਹਿਲਾਂ ਚਿੱਠੀ ਭੇਜਦੇ ਸਨ ਅਤੇ ਵਿਆਹ ਦੇ ਦਿਨ, ਬਾਰਾਤ ਵਿੱਚ ਬੰਦਿਆਂ ਦੀ ਗਿਣਤੀ ਆਦਿਕ ਬਾਰੇ ਲਿਖਦੇ ਸਨਸਰਕਾਰੀ ਚਿੱਠੀਆਂ ਵਿੱਚ ਸਰਕਾਰੀ ਕੰਮਕਾਰ ਬਾਰੇ ਜ਼ਿਕਰ ਹੁੰਦਾ ਸੀ‘ਤਾਰ’ ਆਉਣ ਨੂੰ ਅਮੂਮਨ ਮਾੜਾ ਹੀ ਸਮਝਿਆ ਜਾਂਦਾ ਸੀ ਕਿਉਂਕਿ ‘ਤਾਰ’ ਵਿੱਚ ਕਿਸੇ ਰਿਸ਼ਤੇਦਾਰ ਦੀ ਮੌਤ ਦਾ ਸੁਨੇਹਾ ਆਉਂਦਾ ਸੀ‘ਤਾਰ’ ਰੂਪੀ ਸੰਦੇਸ਼ ਬਹੁਤ ਤੇਜ਼ੀ ਨਾਲ ਆਉਂਦਾ ਸੀ, ਇਸ ਲਈ ਇਸ ਕਾਹਲੀ ਨੂੰ ਕਿਸੇ ਭੈੜੀ ਖ਼ਬਰ ਨਾਲ ਜੋੜ ਕੇ ਦੇਖਿਆ ਜਾਂਦਾ ਸੀ

ਹੁਣ ਭਾਵੇਂ ਤਕਨੀਕ ਦਾ ਯੁਗ ਹੈ ਪਰ ਪੁਰਾਤਨ ਵੇਲੇ ਦੀਆਂ ਯਾਦਾਂ ‘ਚਿੱਠੀਆਂ’ ਦੇ ਰੂਪ ਵਿੱਚ ਦੇਖੀਆਂ ਜਾ ਸਕਦੀਆਂ ਹਨਉਹ ਭਾਵੇਂ ਸਰਕਾਰੀ ਕੰਮਕਾਜ ਲਈ ਸਰਕਾਰੀ ਤੌਰ ’ਤੇ ਕਾਰਜਸ਼ੀਲ ਹੋਣ ਪਰ ਅਜੇ ਤਕ ਜ਼ਿੰਦਾ ਹਨਅੱਜ ਦੀ ਪੀੜ੍ਹੀ ਨੂੰ ਇਹਨਾਂ ਚਿੱਠੀਆਂ ਵਿਚਲੇ ਮੋਹ ਅਤੇ ਸਬਰ ਨੂੰ ਸਮਝਣਾ ਚਾਹੀਦਾ ਹੈ ਅਤੇ ਇਹਨਾਂ (ਚਿੱਠੀਆਂ) ਨਾਲ ਜੁੜਨ ਦਾ ਯਤਨ ਕਰਨਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4674)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author