NishanSRathaur7ਜਦੋਂ ਅਸੀਂ ਆਪਣਿਆਂ ਨੂੰ ਵਕਤ ਦੇਣਾ ਸ਼ੁਰੂ ਕਰ ਦੇਵਾਂਗੇ, ਉਹਨਾਂ ਨਾਲ ਗੱਲਬਾਤ ਦਾ ਰਾਬਤਾ ...
(9 ਅਪ੍ਰੈਲ 2023)
ਇਸ ਸਮੇਂ ਪਾਠਕ: 137.


ਅੱਜ ਦੀ ਭੱਜ
-ਦੌੜ ਭਰੀ ਜ਼ਿੰਦਗੀ ਵਿੱਚ ਕਿਸੇ ਕੋਲ ਵੀ ਆਪਣੇ ਲਈ ਸੋਚਣ ਜਾਂ ਇਕੱਲੇ ਬੈਠ ਕੇ ਵਿਚਾਰ ਕਰਨ ਦਾ ਵਕਤ ਨਹੀਂ ਹੈਆਧੁਨਿਕਤਾ ਦੀ ਦੌੜ ਨੇ ਮਨੁੱਖ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈਸਾਂਝੇ ਪਰਿਵਾਰ ਹੁਣ ਬੀਤੇ ਵਕਤ ਦੀਆਂ ਬਾਤਾਂ ਹੋ ਗਏ ਹਨਵੱਡੇ ਸ਼ਹਿਰਾਂ ਨੇ ਪਿੰਡਾਂ ਨੂੰ ਨਿਗਲ ਲਿਆ ਹੈਹਰ ਪਾਸੇ ਮਸ਼ੀਨੀ ਰੌਲ਼ਾ ਸੁਣਾਈ ਦਿੰਦਾ ਹੈਕਿਧਰੇ ਚੁੱਪ ਨਹੀਂ, ਕਿਧਰੇ ਸਕੂਨ ਨਹੀਂਪੈਸੇ, ਸ਼ੋਹਰਤ ਅਤੇ ਤਰੱਕੀ ਨੇ ਮਨੁੱਖ ਨੂੰ ਆਪਣੀਆਂ ਜੜ੍ਹਾਂ ਨਾਲੋਂ ਤੋੜ ਕੇ ਰੱਖ ਦਿੱਤਾ ਹੈਖ਼ਬਰੇ ਇਸੇ ਕਰਕੇ ਅੱਜ ਦਾ ਵਕਤ ਮਾਨਸਿਕ ਪਰੇਸ਼ਾਨੀ ਦਾ ਵਕਤ ਕਿਹਾ ਜਾ ਰਿਹਾ ਹੈ

ਮਾਨਸਿਕ ਪਰੇਸ਼ਾਨੀਆਂ ਅਤੇ ਖੁਦਕੁਸ਼ੀਆਂ ਦਾ ਬੋਲਬਾਲਾ ਵਧਦਾ ਜਾ ਰਿਹਾ ਹੈਅੱਜ ਨਿੱਕੇ-ਨਿੱਕੇ ਬੱਚੇ ਵੀ ਖੁਦਕੁਸ਼ੀਆਂ ਦੇ ਰਾਹ ’ਤੇ ਤੁਰ ਪਏ ਹਨਇਹਨਾਂ ਸਭ ਸਮੱਸਿਆਵਾਂ ਦਾ ਮੂਲ ਕਾਰਨ ਇਹ ਹੈ ਕਿ ਅਸੀਂ ਆਪਣੀਆਂ ਜੜ੍ਹਾਂ, ਆਪਣੇ ਸੱਭਿਆਚਾਰ, ਆਪਣੇ ਇਤਿਹਾਸ ਨਾਲੋਂ ਟੁੱਟ ਗਏ ਹਾਂਮਸ਼ੀਨੀ ਦੌਰ ਨੇ ਸਾਡੇ ਮਨਾਂ ਨੂੰ ਮਸ਼ੀਨਾਂ ਵਿੱਚ ਤਬਦੀਲ ਕਰਕੇ ਰੱਖ ਦਿੱਤਾ ਹੈ

ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਖ਼ਤਮ ਹੁੰਦੀ ਜਾ ਰਹੀ ਹੈਸਾਂਝੇ ਘਰ ਲਗਭਗ ਖ਼ਤਮ ਹੋ ਚੁੱਕੇ ਹਨਅੱਜ ਪਰਿਵਾਰ ਦਾ ਮਤਲਬ ਸਿਰਫ਼ ਪਤਨੀ ਅਤੇ ਬੱਚੇ ਹਨਮਾਂ-ਬਾਪ, ਭੈਣ-ਭਰਾ ਅਤੇ ਰਿਸ਼ਤੇਦਾਰ ਪਰਿਵਾਰ ਵਿੱਚੋਂ ਮਨਫ਼ੀ ਹੋ ਚੁੱਕੇ ਹਨਅੱਜ ਬੱਚੇ ਆਪਣੇ ਮਾਂ-ਬਾਪ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਮਾਂ-ਬਾਪ ਆਪਣੇ ਬੱਚਿਆਂ ਨਾਲ ਰਹਿਣਾ ਨਹੀਂ ਚਾਹੁੰਦੇਇਸੇ ਕਰਕੇ ਇਕਲਾਪੇ ਨੇ ਮਨੁੱਖ ਨਾਲੋਂ ਮਨੁੱਖ ਨੂੰ ਤੋੜ ਕੇ ਰੱਖ ਦਿੱਤਾ ਹੈ

ਦਸਵੀਂ, ਬਾਰ੍ਹਵੀਂ ਦੇ ਬੱਚੇ ਖੁਦਕੁਸ਼ੀਆਂ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਸਹਾਰਾ ਦੇਣ ਵਾਲੇ ਬਜ਼ਰੁਗ ਘਰਾਂ ਵਿੱਚੋਂ ਗ਼ੈਰ-ਹਾਜ਼ਰ ਹਨਬਜ਼ੁਰਗ ਇਕਲਾਪੇ ਦਾ ਸ਼ਿਕਾਰ ਹੋ ਗਏ ਹਨ ਕਿਉਂਕਿ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣਨ ਵਾਲੇ ਬੱਚੇ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨਇਹਨਾਂ ਸਭ ਸਮੱਸਿਆਵਾਂ ਦਾ ਹੱਲ ਹੈ ਕਿ ਅੱਜ ਦੇ ਮਨੁੱਖ ਨੂੰ ਆਪਣੀਆਂ ਲੋੜਾਂ, ਜ਼ਰੂਰਤਾਂ ਦਾ ਅਹਿਸਾਸ ਹੋਣਾ ਚਾਹੀਦਾ ਹੈਸਾਡੀਆਂ ਲੋੜਾਂ ਬਹੁਤ ਥੋੜ੍ਹੀਆਂ ਹਨ ਪਰ ਸਾਡੀਆਂ ਆਸਾਂ-ਉਮੀਦਾਂ ਬਹੁਤ ਵੱਡੀਆਂ ਅਤੇ ਅਸੀਮਤ ਹਨਇਹਨਾਂ ਅਸੀਮਤ ਆਸਾਂ-ਉਮੀਦਾਂ ਦੇ ਬੋਝ ਹੇਠਾਂ ਸਾਡੇ ਰਿਸ਼ਤੇ-ਨਾਤੇ ਦਮ ਤੋੜ ਰਹੇ ਹਨਸਾਡੀਆਂ ਸਾਂਝਾਂ ਖਤਮ ਹੁੰਦੀਆਂ ਜਾ ਰਹੀਆਂ ਹਨਸਾਡੀ ਸਮਾਜਿਕ ਬਣਤਰ ਨੂੰ ਖ਼ਤਰਾ ਉਤਪਨ ਹੋ ਗਿਆ ਹੈਅਸੀਂ ਇਕਲਾਪੇ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ

ਅੱਜ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਮਨੁੱਖ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨਾ ਪਵੇਗਾ ਤਾਂ ਹੀ ਇਸ ਸਥਿਤੀ ਉੱਪਰ ਕਾਬੂ ਪਾਇਆ ਜਾ ਸਕੇਗਾਅੱਜ ਆਪਸੀ ਸਾਂਝ ਦੀ ਬਹੁਤ ਲੋੜ ਹੈਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਂ-ਬਾਪ ਦਾ ਧਿਆਨ ਰੱਖਣ, ਉਹਨਾਂ ਦੀ ਗੱਲ ਸੁਣਨ ਅਤੇ ਉਸ ਉੱਤੇ ਅਮਲ ਕਰਨਮਾਂ-ਬਾਪ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਉੱਪਰ ਵਾਧੂ ਦਾ ਬੋਝ ਨਾ ਪਾਉਣਵਾਧੂ ਦੀਆਂ ਉਮੀਦਾਂ-ਆਸਾਂ ਹੇਠਾਂ ਆਪਣੇ ਬੱਚਿਆਂ ਦਾ ਬਚਪਨ ਨਾ ਖੋਹਣਹਾਂ, ਚੰਗੀ ਸਿੱਖਿਆ, ਨੌਕਰੀ ਲਾਜ਼ਮੀ ਹੈ ਪਰ ਜ਼ਿੰਦਗੀ ਦੇ ਦਾਅ ਉੱਤੇ ਨਹੀਂ, ਕਿਉਂਕਿ ਜ਼ਿੰਦਗੀ ਹੈ ਤਾਂ ਸਭ ਕੁਝ ਹੈਮੌਤ ਮਗਰੋਂ ਤਰੱਕੀ, ਪੈਸਾ, ਸ਼ੋਹਰਤ ਕਿਸੇ ਕੰਮ ਦਾ ਨਹੀਂ

ਇਹਨਾਂ ਕਾਰਜਾਂ ਲਈ ਸਹਿਣਸ਼ੀਲਤਾ ਅਤੇ ਵਕਤ ਬਹੁਤ ਲਾਜ਼ਮੀ ਸ਼ਰਤਾਂ ਹਨਜਦੋਂ ਅਸੀਂ ਆਪਣਿਆਂ ਨੂੰ ਵਕਤ ਦੇਣਾ ਸ਼ੁਰੂ ਕਰ ਦੇਵਾਂਗੇ, ਉਹਨਾਂ ਨਾਲ ਗੱਲਬਾਤ ਦਾ ਰਾਬਤਾ ਕਾਇਮ ਹੋ ਜਾਵੇਗਾ ਤਾਂ ਅੱਧੀਆਂ ਸਮੱਸਿਆਵਾਂ ਆਪਣੇ-ਆਪ ਹੀ ਹੱਲ ਹੋ ਜਾਣਗੀਆਂਕਿਸੇ ਵੱਡੇ-ਵਡੇਰੇ ਵੱਲੋਂ ਕਹੀ ਗੱਲ ਨੂੰ ਧਿਆਨ ਨਾਲ ਸੁਣ ਲਵਾਂਗੇ ਤਾਂ ਭਵਿੱਖ ਵਿੱਚ ਸਾਡੇ ਕੰਮ ਆਵੇਗੀ, ਜਦੋਂ ਨੌਜਵਾਨ ਵਰਗ ਦੀ ਇਹ ਬਿਰਤੀ ਬਣ ਗਈ ਤਾਂ ਬਹੁਤ ਸਾਰੇ ਕਾਰਜ ਸੁਤੇ-ਸਿੱਧ ਹੀ ਰਾਸ ਆ ਜਾਣਗੇ

ਇਸ ਲਈ ਅੱਜ ਆਪਸੀ ਪ੍ਰੇਮ-ਪਿਆਰ ਦੀ ਸਖ਼ਤ ਲੋੜ ਹੈਇਸ ਪ੍ਰੇਮ ਸਦਕੇ ਅਸੀਂ ਬਹੁਤ ਸਾਰੀਆਂ ਮਾਨਸਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3900)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author