NishanSRathaur7ਜਿਵੇਂ-ਜਿਵੇਂ ਬੱਸ ਅੱਗੇ ਵਧ ਰਹੀ ਸੀ, ਬੱਸ ਵਿੱਚ ਸਵਾਰੀਆਂ ਦੀ ਭੀੜ ਵੀ ਵਧਦੀ ਜਾ ਰਹੀ ਸੀ। ਇੱਕ ਪਿੰਡ ਦੇ ...
(6 ਜੁਲਾਈ 2024)
ਇਸ ਸਮੇਂ ਪਾਠਕ: 275.


ਪੱਛਮੀ ਬੰਗਾਲ ਦੇ ਬਿੰਨਾਗੁੜ੍ਹੀ ਕਸਬੇ ਤੋਂ ਮੇਰੀ ਬਦਲੀ ਪੰਜਾਬ ਦੇ ਫ਼ਾਜ਼ਿਲਕਾ ਸ਼ਹਿਰ ਵਿਖੇ ਹੋਈ ਤਾਂ ਮੈਂ ਆਪਣੀ ਮੋਟਰਸਾਇਕਲ ਟਰੇਨ ਵਿੱਚ ਬੁੱਕ ਕਰਵਾਉਣ ਲਈ ਧੂਪਗੁੜ੍ਹੀ ਰੇਲਵੇ ਸਟੇਸ਼ਨ ’ਤੇ ਗਿਆ
ਧੂਪਗੁੜ੍ਹੀ ਰੇਲਵੇ ਸਟੇਸ਼ਨ ’ਤੇ ਸਾਮਾਨ ਦੀ ਬੁਕਿੰਗ ਹੁੰਦੀ ਸੀ ਕਿਉਂਕਿ ਬਿੰਨਾਗੁੜ੍ਹੀ ਰੇਲਵੇ ਸਟੇਸ਼ਨ ਬਹੁਤ ਛੋਟਾ ਸੀਇੱਥੇ ਬਹੁਤੀਆਂ ਗੱਡੀਆਂ ਦੀ ਆਵਾ-ਜਾਈ ਨਹੀਂ ਸੀਖ਼ਾਸ ਕਰਕੇ ਮਾਲਗੱਡੀਆਂ ਇੱਥੇ ਨਹੀਂ ਸਨ ਰੁਕਦੀਆਂ

ਬਿੰਨਾਗੁੜ੍ਹੀ (ਪੱਛਮੀ ਬੰਗਾਲ) ਦਾ ਇੱਕ ਨਿੱਕਾ ਜਿਹਾ ਕਸਬਾ ਹੈ ਜਿਹੜਾ ਕਿ ਸਿਲੀਗੁੜ੍ਹੀ ਜਿਲ਼੍ਹੇ ਦੇ ਅਧੀਨ ਆਉਂਦਾ ਹੈਇਸਦੇ ਆਸੇ-ਪਾਸੇ ਕਾਫ਼ੀ ਪਿੰਡ ਹਨ, ਜਿੱਥੇ ਚਾਹ ਦੇ ਬਾਗ ਹਨ ਅਤੇ ਇਹਨਾਂ ਪਿੰਡਾਂ ਦੇ ਲੋਕ ਚਾਹ ਦੇ ਬਾਗਾਂ ਵਿੱਚ ਕੰਮ ਕਰਦੇ ਆਮ ਦੇਖੇ ਜਾ ਸਕਦੇ ਹਨ

ਬਿੰਨਾਗੁੜ੍ਹੀ ਵਿਖੇ ਤਕਰੀਬਨ ਦੋ ਸਾਲ ਨੌਕਰੀ ਕਰਨ ਤੋਂ ਬਾਅਦ ਮੈਂ ਫ਼ਾਜ਼ਿਲਕਾ (ਪੰਜਾਬ) ਆਉਣਾ ਸੀਧੂਪਗੁੜ੍ਹੀ ਰੇਲਵੇ ਸਟੇਸ਼ਨ ਜਾਂਦਿਆਂ ਤਾਂ ਅਸੀਂ ਮੇਰੀ ਮੋਟਰਸਾਇਕਲ ’ਤੇ ਚਲੇ ਗਏ ਅਤੇ ਉੱਥੇ ਮੋਟਰਸਾਇਕਲ ਬੁੱਕ ਕਰਵਾਉਣ ਮਗਰੋਂ ਵਾਪਸੀ ’ਤੇ ਲਈ ਬੰਗਾਲ ਰੋਡਵੇਜ਼ ਦੀ ਬੱਸ ਵਿੱਚ ਚੜ੍ਹ ਗਏਇਹ ਬੱਸ ਸਿੱਲੀਗੁੜ੍ਹੀ ਸ਼ਹਿਰ ਤੋਂ ਚਲਦੀ ਸੀ, ਇਸ ਲਈ ਇਸ ਬੱਸ ਵਿੱਚ ਬਹੁਤੀਆਂ ਸਵਾਰੀਆਂ ਨਹੀਂ ਸਨਅਸੀਂ ਦੋਵਾਂ (ਸਰਦਾਰਾਂ) ਨੇ ਪੱਗਾਂ ਬੰਨ੍ਹੀਆਂ ਹੋਈਆਂ ਸਨਬੱਸ ਵਿੱਚ ਬੈਠ ਗਏਬੱਸ ਬਿੰਨਾਗੁੜ੍ਹੀ ਵੱਲ ਨੂੰ ਤੁਰ ਪਈਬੱਚੇ ਅਤੇ ਬੀਬੀਆਂ ਸਾਡੇ ਵੱਲ ਗ਼ੌਰ ਨਾਲ ਦੇਖਦੇਅਸਲ ਵਿੱਚ ਇਸ ਇਲਾਕੇ ਵਿੱਚ ਕੋਈ ਵਿਰਲਾ-ਟਾਵਾਂ ਦਸਤਾਰਧਾਰੀ ਸਿੱਖ ਦੇਖਣ ਨੂੰ ਮਿਲਦਾ ਹੈਇਸ ਲਈ ਅਸੀਂ ਬੱਸ ਵਿੱਚ ਸਵਾਰੀਆਂ ਦੀ ਖਿੱਚ ਦਾ ਕਾਰਨ ਬਣੇ ਹੋਏ ਸਾਂਲੋਕ ਸਾਡੀਆਂ ਪੱਗਾਂ ਨੂੰ ਗੌਰ ਨਾਲ ਦੇਖ ਰਹੇ ਸਨ

ਜਿਵੇਂ-ਜਿਵੇਂ ਬੱਸ ਅੱਗੇ ਵਧ ਰਹੀ ਸੀ, ਬੱਸ ਵਿੱਚ ਸਵਾਰੀਆਂ ਦੀ ਭੀੜ ਵੀ ਵਧਦੀ ਜਾ ਰਹੀ ਸੀਇੱਕ ਪਿੰਡ ਦੇ ਬੱਸ ਅੱਡੇ ਤੋਂ ਦੋ ਬੀਬੀਆਂ ਬੱਸ ਵਿੱਚ ਚੜ੍ਹੀਆਂਉਹਨਾਂ ਦੋਹਾਂ ਨੇ ਆਪਣੇ ਕੁੱਛੜ ਨਿੱਕੇ ਬੱਚੇ ਚੁੱਕੇ ਹੋਏ ਸਨਬੱਸ ਵਿੱਚ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਉਹ ਇੱਕ ਪਾਸੇ ਹੋ ਕੇ ਖਲੋ ਗਈਆਂਬੱਸ ਵਿੱਚ ਸੀਟਾਂ ਉੱਪਰ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਬੈਠੇ ਹੋਏ ਸਨ ਪਰ ਕੋਈ ਵੀ ਆਪਣੀ ਸੀਟ ਤੋਂ ਨਾ ਉੱਠਿਆਅਸੀਂ ਦੋ-ਤਿੰਨ ਮਿੰਟ ਉਡੀਕ ਕੀਤੀ ਕਿ ਖ਼ਬਰੇ ਕੋਈ ਬੰਗਾਲੀ ਮੁੰਡਾ-ਕੁੜੀ ਇਹਨਾਂ ਬੀਬੀਆਂ ਲਈ ਆਪਣੀ ਸੀਟ ਛੱਡ ਦੇਵੇਗਾਪਰ ਸਾਡਾ ਅੰਦਾਜ਼ਾ ਗਲਤ ਸਾਬਤ ਹੋਇਆਕੋਈ ਵੀ ਸਵਾਰੀ ਆਪਣੀ ਸੀਟ ਤੋਂ ਨਾ ਉੱਠੀਉਹਨਾਂ ਬੀਬੀਆਂ ਨੇ ਵੀ ਕਿਸੇ ਅੱਗੇ ਬੇਨਤੀ ਨਹੀਂ ਕੀਤੀ ਕਿ ਉਹਨਾਂ ਨੂੰ ਬੈਠਣ ਲਈ ਸੀਟ ਦਿੱਤੀ ਜਾਵੇ

ਮੈਂ ਅਤੇ ਮੇਰਾ ਮਿੱਤਰ ਆਪਣੀ ਸੀਟ ਤੋਂ ਉੱਠੇ ਅਤੇ ਉਹਨਾਂ ਬੀਬੀਆਂ ਨੂੰ ਸੀਟ ’ਤੇ ਬੈਠਣ ਲਈ ਇਸ਼ਾਰਾ ਕੀਤਾਉਹ ਬਹੁਤ ਹੈਰਾਨ ਹੋਈਆਂ ਅਤੇ ਨਾਲ ਦੀਆਂ ਸੀਟਾਂ ’ਤੇ ਬੈਠੇ ਮੁੰਡੇ-ਕੁੜੀਆਂ, ਬੀਬੀਆਂ, ਬੱਚੇ ਸਾਡੇ ਵੱਲ ਗ਼ੌਰ ਨਾਲ ਦੇਖਣ ਲੱਗੇਜਿਵੇਂ ਅਸੀਂ ਕੋਈ ਅਚੰਭੇ ਵਾਲਾ ਕੰਮ ਕਰ ਦਿੱਤਾ ਹੋਵੇ ਉਹ ਦੋਵੇਂ ਬੀਬੀਆਂ ਸਾਡੀਆਂ ਸੀਟਾਂ ’ਤੇ ਆ ਕੇ ਬਹਿ ਗਈਆਂ, ਅਸੀਂ ਦੋਵੇਂ ਉਹਨਾਂ ਦੇ ਨੇੜੇ ਹੀ ਖਲੋ ਗਏ

ਗੱਲਾਂ-ਗੱਲਾਂ ਵਿੱਚ ਉਹਨਾਂ ਕਿਹਾ, “ਸਾਡੇ ਇੱਧਰ ਬੱਸ, ਗੱਡੀ ਵਿੱਚ ਆਪਣੀ ਸੀਟ ਛੱਡਣ ਦਾ ਰਿਵਾਜ਼ ਨਹੀਂ ਹੈਇਹ ਪਹਿਲੀ ਵਾਰ ਹੈ ਕਿ ਕਿਸੇ ਸਵਾਰੀ ਨੇ ਆਪਣੀ ਸੀਟ ਛੱਡ ਕੇ ਦੂਜੀ ਸਵਾਰੀ ਨੂੰ ਬੈਠਣ ਲਈ ਕਿਹਾ ਹੈ

ਅਸੀਂ ਕਿਹਾ, “ਇਹ ਕੋਈ ਵੱਡੀ ਗੱਲ ਨਹੀਂਸਾਡੇ ਪੰਜਾਬ, ਹਰਿਆਣੇ ਵਿੱਚ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਲਈ ਨੌਜਵਾਨ ਮੁੰਡੇ-ਕੁੜੀਆਂ ਅਕਸਰ ਹੀ ਆਪਣੀ ਸੀਟ ਛੱਡ ਦਿੰਦੇ ਹਨ” ਇਹ ਸੁਣ ਕੇ ਉਹ ਬਹੁਤ ਖੁਸ਼ ਹੋਈਆਂ

ਉਹਨਾਂ ਕਿਹਾ, “ਅਸੀਂ ਸਰਦਾਰਾਂ ਬਾਰੇ ਸੁਣਿਆ ਕਾਫ਼ੀ ਹੋਇਆ ਸੀ ਕਿ ਇਹ ਬਹੁਤ ਦਿਲਦਾਰ ਕੌਮ ਹੁੰਦੀ ਹੈ, ਅੱਜ ਦੇਖ ਵੀ ਲਿਆ

ਦੋਸਤੋ, ਗੱਲ ਕੁਝ ਵੀ ਨਹੀਂ ਸੀਪੰਦਰਾਂ-ਵੀਹ ਕਿਲੋਮੀਟਰ ਦਾ ਸਫ਼ਰ ਅੱਧੇ ਘੰਟੇ ਵਿੱਚ ਮੁੱਕ ਜਾਣਾ ਸੀ ਪਰ ਉਹਨਾਂ ਬੀਬੀਆਂ ਅਤੇ ਬੱਸ ਵਿੱਚ ਬੈਠੀਆਂ ਹੋਰ ਸਵਾਰੀਆਂ ਦੇ ਜ਼ਿਹਨ ਵਿੱਚ ‘ਪੱਗ ਦਾ ਮਾਣ’ ਸਦਾ ਲਈ ਘਰ ਕਰ ਗਿਆ

ਪਰ ਅਫ਼ਸੋਸ, ਅੱਜਕਲ੍ਹ ਬੰਗਾਲ ਵਾਂਗ ਹਰਿਆਣੇ, ਪੰਜਾਬ ਵਿੱਚ ਵੀ ਇੰਝ ਦਾ ਵਰਤਾਰਾ ਆਮ ਹੋ ਗਿਆ ਹੈਹੁਣ ਕਦੇ ਬੱਸ ਵਿੱਚ ਸਫ਼ਰ ਕਰਦੇ ਹਾਂ ਤਾਂ ਨੌਜਵਾਨ ਮੁੰਡੇ-ਕੁੜੀਆਂ ਸੀਟਾਂ ਉੱਪਰ ਬੈਠੇ ਹੁੰਦੇ ਹਨ ਅਤੇ ਬਜ਼ੁਰਗ ਅਤੇ ਬੀਬੀਆਂ ਖੜ੍ਹੇ ਹੁੰਦੇ ਹਨਇਹ ਕੋਈ ਬਹੁਤੀ ਵੱਡੀ ਜਾਂ ਜੱਗੋਂ ਤੇਰ੍ਹਵੀਂ ਗੱਲ ਨਹੀਂ ਹੈ ਕਿ ਅਸੀਂ ਇੰਝ ਨਹੀਂ ਕਰ ਸਕਦੇ ਜਾਂ ਇਸ ਤਰ੍ਹਾਂ ਕਰਨ ਨਾਲ ਸਾਡਾ ਨੁਕਸਾਨ ਹੋ ਜਾਣਾ ਹੈ. ਬਲਕਿ ਇਹ ਇਖ਼ਲਾਕੀ ਕਦਰਾਂ-ਕੀਮਤਾਂ ਵਾਲਾ ਵਰਤਾਉ ਹੁੰਦਾ ਹੈ

ਸਾਨੂੰ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈਬੱਸ, ਰੇਲ ਜਾਂ ਹੋਰ ਕਿਸੇ ਜਨਤਕ ਗੱਡੀ ਵਿੱਚ ਆਪਣੇ ਤੋਂ ਉਮਰ ਵਿੱਚ ਵੱਡੀ ਸਵਾਰੀ ਲਈ ਸੀਟ ਛੱਡ ਦੇਣਾ ਚੰਗੇ ਗੁਣਾਂ ਦੀ ਨਿਸ਼ਾਨੀ ਹੈਨੌਜਵਾਨ ਪੀੜ੍ਹੀ ਨੂੰ ਇਹ ਗੱਲ ਸਮਝਣ ਅਤੇ ਅਮਲ ਕਰਨ ਦੀ ਲੋੜ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5113)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author