JatinderPannu7ਇਨ੍ਹਾਂ ਦੋਵਾਂ ਵੱਲੋਂ ਹਟ ਕੇ ਜਦੋਂ ਅਸੀਂ ਪੰਜਾਬ ਦੀ ਹਾਲਤ ਵੇਖਦੇ ਹਾਂ ਤਾਂ ਇੱਥੇ ...
(12 ਜੁਲਾਈ 2021)

 

ਭਾਰਤ ਦੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਇੱਕ ਸ਼ੇਅਰ ਆਮ ਚਰਚਾ ਵਿੱਚ ਆਉਂਦਾ ਰਹਿੰਦਾ ਹੈ ਉਸੇ ਬਹਾਦਰ ਸ਼ਾਹ ਜ਼ਫਰ ਦਾ, ਜਿਹੜਾ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਅੰਗਰੇਜ਼ਾਂ ਵਿਰੁੱਧ ਲੜਿਆ ਅਤੇ ਉਸ ਨੂੰ ਅੰਗਰੇਜ਼ਾਂ ਨੇ ਜਲਾਵਤਨ ਕਰ ਦਿੱਤਾ ਸੀਉਸ ਦੇ ਪਰਿਵਾਰ ਅਤੇ ਪੁੱਤਰਾਂ ਦਾ ਕੀ ਬਣਿਆ, ਇਹ ਸਭ ਵੱਖਰਾ ਵਿਸ਼ਾ ਹੈਗੱਲ ਉਸ ਦੇ ਇਸ ਸ਼ੇਅਰ ਦੀ ਹੈ ਕਿ ‘ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ।’ ਇਸ ਸ਼ੇਅਰ ਦੀ ਕਹਾਣੀ ਵੀ ਪਾਈਏ ਤਾਂ ਗੱਲ ਇੱਥੇ ਪੁੱਜ ਜਾਣੀ ਹੈ ਕਿ ਸ਼ੇਅਰ ਉਸ ਦਾ ਸੀ ਜਾਂ ਉਸ ਦੇ ਨਾਂਅ ਨਾਲ ਜੁੜ ਗਿਆਕਿਹਾ ਜਾਂਦਾ ਹੈ ਕਿ ਬਹਾਦਰ ਸ਼ਾਹ ਜ਼ਫਰ ਨੇ ਸਿਰਫ ਇੰਨਾ ਲਿਖਿਆ ਸੀ:

‘ਲਗਤਾ ਨਹੀਂ ਹੈ ਦਿਲ ਮੇਰਾ, ਉੱਜੜੇ ਦਿਆਰ ਮੇਂ
ਕਿਸ ਕੀ ਬਨੀ ਹੈ ਆਲਮ-ਇ-ਨਾ-ਪਾਏਦਾਰ ਮੇਂ

ਕਿਤਨਾ ਹੈ ਬਦ-ਨਸੀਬ ‘ਜ਼ਫਰ’ ਦਫਨ ਕੇ ਲੀਏ,
ਦੋ ਗਜ਼ ਜ਼ਮੀਂ ਭੀ ਨਾ ਮਿਲੀ ਕੁ-ਇ-ਯਾਰ ਮੇਂ

ਸੀਮਾਬ ਅਕਬਰਾਬਾਦੀ ਵੱਲੋਂ ਲਿਖਿਆ ‘ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ’ ਇਸ ਸ਼ੇਅਰ ਨਾਲ ਇਨ੍ਹਾਂ ’ਤੇ ਬਹਾਦਰ ਸ਼ਾਹ ਜ਼ਫਰ ਦੀ ਜ਼ਿੰਦਗੀ ਨਾਲ ਇੰਨਾ ਮਿਲਦਾ ਸੀ ਕਿ ਕਿਹਾ ਜਾਂਦਾ ਹੈ ਕਿ ਸਿਰਫ ਇਸੇ ਲਈ ਬਹਾਦਰ ਸ਼ਾਹ ਜ਼ਫਰ ਦਾ ਮੰਨਿਆ ਗਿਆਇਹ ਗੱਲ ਕਿੰਨੀ ਠੀਕ ਅਤੇ ਕਿੰਨੀ ਗਲਤ ਹੈ, ਮੈਂ ਨਹੀਂ ਜਾਣ ਸਕਿਆ, ਪਰ ਮੈਂ ਇਸ ਨੂੰ ਅਜੋਕੀਆਂ ਹਕੂਮਤਾਂ ਦੇ ਚੱਲਣ ਨਾਲ ਜੋੜ ਕੇ ਵੇਖਦਾ ਹਾਂ

ਇਸ ਵਕਤ ਭਾਰਤ ਚੋਣਾਂ ਦੇ ਇੱਕ ਹੋਰ ਦੌਰ ਲਈ ਗੇਅਰ ਵਿੱਚ ਪੈ ਚੁੱਕਾ ਹੈਅਜੇ ਦੋ-ਢਾਈ ਮਹੀਨੇ ਪਹਿਲਾਂ ਹੀ ਅਸੀਂ ਭਾਰਤ ਦੀਆਂ ਪੰਜ ਵਿਧਾਨ ਸਭਾਵਾਂ ਦੇ ਲਈ ਚੋਣਾਂ ਦਾ ਇੱਕ ਗੇੜ ਵੇਖਿਆ ਤੇ ਵੇਖਣ ਤੋਂ ਵੱਧ ਭੁਗਤਿਆ ਹੈਨਵਾਂ ਸਾਲ ਚੜ੍ਹਨ ਵਿੱਚ ਮਸਾਂ ਸਾਢੇ ਪੰਜ ਮਹੀਨੇ ਬਾਕੀ ਹਨ ਤੇ ਉਹ ਸਾਲ ਚੜ੍ਹਦੇ ਸਾਰ ਪੰਜ ਹੋਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਦਾ ਦੌਰ ਚੱਲ ਪਵੇਗਾਸਾਡੇ ਪੰਜਾਬ ਦੇ ਨਾਲ ਭਾਰਤ ਦਾ ਸਭ ਤੋਂ ਵੱਡਾ ਰਾਜ ਉੱਤਰ ਪ੍ਰਦੇਸ਼ ਵੀ ਉਸ ਵਕਤ ਚੋਣਾਂ ਕਰਾਵੇਗਾਉਸ ਤੋਂ ਕੱਟ ਕੇ ਬਣਾਇਆ ਉੱਤਰਾ ਖੰਡ ਵੀ, ਉੱਤਰ ਪੂਰਬ ਦਾ ਰਾਜ ਮਨੀਪੁਰ ਵੀ ਤੇ ਸੰਸਾਰ ਪ੍ਰਸਿੱਧ ਟੂਰਿਸਟ ਟਿਕਾਣੇ ਵਾਲੇ ਰਾਜ ਗੋਆ ਵਿੱਚ ਵੀ ਚੋਣਾਂ ਹੋਣਗੀਆਂਮਨੀਪੁਰ ਅਤੇ ਗੋਆ ਵਿੱਚ ਇਸ ਵੇਲੇ ਕਿੱਦਾਂ ਦੀ ਹਾਲਤ ਹੈ, ਇਸ ਬਾਰੇ ਨਾ ਬਹੁਤਾ ਕੁਝ ਅਸੀਂ ਜਾਣਦੇ ਹਾਂ, ਨਾ ਜਾਣਨ ਦੀ ਇੱਛਾ ਹੁੰਦੀ ਹੈ, ਪਰ ਉੱਤਰ ਪ੍ਰਦੇਸ਼ ਅਤੇ ਉੱਤਰਾ ਖੰਡ ਦਾ ਸਾਨੂੰ ਪੰਜਾਬ ਜਿੰਨਾ ਪਤਾ ਭਾਵੇਂ ਨਹੀਂ ਹੋ ਸਕਦਾ, ਫਿਰ ਵੀ ਬਹੁਤ ਕੁਝ ਪਤਾ ਲੱਗਦਾ ਰਹਿੰਦਾ ਹੈਜਦੋਂ ਅਗਲੇ ਸਾਲ ਇਹ ਤਿੰਨੇ ਰਾਜ ਚੋਣਾਂ ਵਿੱਚ ਜਾਣ ਵਾਸਤੇ ਤਿਆਰ ਹਨ, ਇਨ੍ਹਾਂ ਵਿੱਚੋਂ ਕਿਸੇ ਇੱਕ ਦੇ ਹਾਲਾਤ ਵੀ ਇਹੋ ਜਿਹੇ ਨਹੀਂ ਕਹੇ ਜਾ ਸਕਦੇ ਕਿ ਅੱਜ ਦੇ ਰਾਜ-ਕਰਤੇ ਆਪਣੇ ਕੀਤੇ ਕੰਮਾਂ ਦੇ ਨਾਂਅ ਉੱਤੇ ਲੋਕਾਂ ਕੋਲੋਂ ਵੋਟਾਂ ਮੰਗ ਸਕਦੇ ਹੋਣ

ਉੱਤਰ ਪ੍ਰਦੇਸ਼ ਵਿੱਚ ਘਰੋਂ ਸਾਰੀ ਮੋਹ-ਮਾਇਆ ਛੱਡ ਕੇ ਰੱਬ ਦੀ ਭਗਤੀ ਕਰਨ ਦੇ ਰਾਹ ਪਿਆ ਵਿਅਕਤੀ ਰਾਜ-ਸੁਖ ਮਾਨਣ ਵਿੱਚ ਇੰਨਾ ਜ਼ਿਆਦਾ ਗਲਤਾਨ ਹੈ ਕਿ ਸਿਰਫ ਚੋਲਾ ਸਾਧ ਦਾ ਹੈ, ਬਾਕੀ ਸਭ ਕੰਮ ਦੇਸ਼ ਦੇ ਰਾਜਸੀ ਆਗੂਆਂ ਵਾਲੇ ਹਨਲੋਕਾਂ ਲਈ ਕੁਝ ਕੀਤਾ ਨਹੀਂ ਤੇ ਆਪਣੀ ਪਾਰਟੀ ਵਿੱਚ ਸਾਥੀਆਂ ਨਾਲ ਇੱਦਾਂ ਭਿੜਦਾ ਰਿਹਾ ਕਿ ਅਗਲੀ ਵਾਰੀ ਸਾਰੀ ਭਾਜਪਾ ਟੀਮ ਮਿਲ ਕੇ ਨਹੀਂ ਚੱਲ ਸਕਦੀਭਾਜਪਾ ਦੀ ਮਾਂ ਦਾ ਦਰਜਾ ਰੱਖਦੇ ਸੰਘ ਪਰਿਵਾਰ ਦੇ ਆਗੂ ਉੱਥੇ ਆ ਕੇ ਭਾਜਪਾ ਆਗੂਆਂ ਨੂੰ ਮਿਲ ਕੇ ਚੱਲਣ ਦੀਆਂ ਹਦਾਇਤਾਂ ਕਰਦੇ ਹਨ, ਪਰ ਮੰਨਦਾ ਕੋਈ ਨਹੀਂ ਇੰਨਾ ਕੁ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਾਂਗ ਲੋਕਾਂ ਅੱਗੇ ਵਿਖਾਲਾ ਨਹੀਂ ਪਾ ਰਹੇਉੱਤਰਾ ਖੰਡ ਦਾ ਮੁੱਖ ਮੰਤਰੀ ਸਵਾ ਚਾਰ ਸਾਲਾਂ ਵਿੱਚ ਤਿੰਨ ਵਾਰੀ ਬਦਲਿਆ ਜਾਣਾ ਦੱਸਦਾ ਹੈ ਕਿ ਉੱਥੇ ਭਾਜਪਾ ਦੀ ਅੰਦਰੂਨੀ ਹਾਲਤ ਕਿਸ ਤਰ੍ਹਾਂ ਨਿੱਘਰੀ ਹੋਈ ਹੈ ਅਤੇ ਭ੍ਰਿਸ਼ਟਾਚਾਰ ਵੀ ਲੁਕਾਇਆ ਨਹੀਂ ਜਾ ਰਿਹਾਕੇਂਦਰੀ ਲੀਡਰ ਇਸ ਕਾਰਨ ਫਿਕਰਾਂ ਵਿੱਚ ਹਨ

ਇਨ੍ਹਾਂ ਦੋਵਾਂ ਵੱਲੋਂ ਹਟ ਕੇ ਜਦੋਂ ਅਸੀਂ ਪੰਜਾਬ ਦੀ ਹਾਲਤ ਵੇਖਦੇ ਹਾਂ ਤਾਂ ਇੱਥੇ ਚਾਰ ਸਾਲ ਬੀਤ ਜਾਣ ਪਿੱਛੋਂ ਹਾਲਤ ਇੱਦਾਂ ਦੀ ਹੈ ਕਿ ਭਲਕੇ ਸਰਕਾਰ ਦਾ ਮੁਖੀ ਕੌਣ ਹੋਵੇਗਾ, ਇਹੋ ਚਰਚਾ ਚੱਲੀ ਜਾਂਦੀ ਹੈਦਿੱਲੀ ਬੈਠੀ ਪਾਰਟੀ ਹਾਈ ਕਮਾਂਡ ਅਣਹੋਈ ਤੋਂ ਵੀ ਵੱਧ ਬੇਅਸਰ ਹੋ ਚੁੱਕੀ ਹੈਅਸੀਂ ਕਿਸੇ ਇੱਕ ਪੱਖ ਨੂੰ ਠੀਕ ਤੇ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੁੰਦੇ, ਇਹ ਕੰਮ ਉਹ ਸਾਰੇ ਜਣੇ ਖੁਦ ਕਰ ਰਹੇ ਹਨ, ਸਾਡੀ ਦਿਲਚਸਪੀ ਦਾ ਵੱਡਾ ਨੁਕਤਾ ਇਹ ਹੈ ਕਿ ਜਿਹੜੀਆਂ ਗੱਲਾਂ ਇਸ ਸਰਕਾਰ ਦੇ ਵਿਰੋਧੀਆਂ ਨੂੰ ਕਹਿਣੀਆਂ ਚਾਹੀਦੀਆਂ ਹਨ, ਰਾਜ ਕਰਦੀ ਇਸ ਪਾਰਟੀ ਦੇ ਆਪਣੇ ਆਗੂ ਇੱਕ ਦੂਸਰੇ ਬਾਰੇ ਖੁਦ ਹੀ ਕਹੀ ਜਾਂਦੇ ਹਨਕੱਲ੍ਹ ਨੂੰ ਜਦੋਂ ਇਨ੍ਹਾਂ ਦੇ ਵਿਰੋਧੀਆਂ ਨੇ ਆਪਣੇ ਚੋਣ ਪ੍ਰਚਾਰ ਦੇ ਨੁਕਤੇ ਲੱਭਣੇ ਹਨ ਤਾਂ ਉਨ੍ਹਾਂ ਨੂੰ ਖੇਚਲ ਕਰਨ ਦੀ ਲੋੜ ਨਹੀਂ, ਜਿੰਨਾ ਕੁਝ ਇਹ ਲੋਕ ਅੱਜਕੱਲ੍ਹ ਖੁਦ ਕਹਿੰਦੇ ਅਤੇ ਫਿਰ ਮੀਡੀਏ ਵਾਲਿਆਂ ਨੂੰ ਲੱਭ-ਲੱਭ ਕੇ ਪਰੋਸਦੇ ਪਏ ਹਨ, ਉਹ ਇਨ੍ਹਾਂ ਦੇ ਵਿਰੋਧੀਆਂ ਦੇ ਕੰਮ ਆ ਜਾਵੇਗਾਕਾਂਗਰਸ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਉਨ੍ਹਾਂ ਦੇ ਰਾਜ ਦੇ ਚਾਰ ਸਾਲਾਂ ਤੋਂ ਵੱਧ ਦੇ ਸਮੇਂ ਦੀਆਂ ਪ੍ਰਾਪਤੀਆਂ ਬਾਰੇ ਪੁੱਛੋ ਤਾਂ ਉਹ ਇਹ ਕਦੇ ਨਹੀਂ ਕਹੇਗਾ ਕਿ ਉਸ ਨੇ ਖੁਦ ਕੀ ਕੀਤਾ ਹੈ, ਸਗੋਂ ਇਹ ਦੱਸਣ ਲੱਗ ਜਾਵੇਗਾ ਕਿ ਉਸ ਦੇ ਵਿਰੋਧੀ ਧੜੇ ਨੇ ਇਸ ਦੌਰਾਨ ਬੇੜਾ ਗਰਕ ਕਰਨ ਲਈ ਆਹ ਕੁਝ ਕੀਤਾ ਹੈਲੋਕਾਂ ਨੂੰ ਬਿਜਲੀ ਚਾਹੀਦੀ ਹੈ, ਮਿਲਦੀ ਨਹੀਂ ਅਤੇ ਰੁਜ਼ਗਾਰ ਵੀ ਮਿਲਿਆ ਨਹੀਂਨਸ਼ੀਲੇ ਪਦਾਰਥਾਂ ਦਾ ਵਹਿਣ ਬੰਦ ਕਰਨ ਦਾ ਦਾਅਵਾ ਕੀਤਾ ਸੀ, ਉਹ ਕਰ ਨਹੀਂ ਸਕੇ ਤੇ ਸਿੱਖ ਭਾਈਚਾਰੇ ਦੇ ਜਿਹੜੇ ਦੋ ਭਾਵੁਕ ਮੁੱਦਿਆਂ ਉੱਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਵਾਅਦਾ ਕੀਤਾ ਸੀ, ਕੋਟਕਪੂਰਾ ਅਤੇ ਬਹਿਬਲ ਕਲਾਂ ਦੇ ਗੋਲੀ ਕਾਂਡ ਵਾਲਾ ਮੁੱਦਾ ਹੋਵੇ ਜਾਂ ਬਰਗਾੜੀ ਦਾ ਬੇਅਦਬੀ ਕਾਂਡ ਹੋਵੇ, ਕਿਸੇ ਵਿੱਚ ਵੀ ਲੋਕਾਂ ਦੀ ਤਸੱਲੀ ਕਰਵਾ ਸਕਣ ਵਰਗਾ ਕੁਝ ਨਹੀਂ ਕੀਤਾ ਗਿਆਜਿਹੜਾਂ ਸਮਾਂ ਅਤੇ ਸ਼ਕਤੀ ਲੋਕਾਂ ਦੇ ਕੰਮਾਂ ਲਈ ਲਾਉਣੀ ਚਾਹੀਦੀ ਸੀ, ਉਹ ਕਾਂਗਰਸ ਦੇ ਲੀਡਰਾਂ ਦੀ ਆਪਸੀ ਖਹਿਬਾਜ਼ੀ ਵਿੱਚ ਲਗਦੀ ਰਹੀ ਹੈ ਅਤੇ ਜਨਤਕ ਮੁੱਦੇ ਅੱਜ ਤਕ ਉੱਦਾਂ ਹੀ ਠੱਪੇ ਪਏ ਸੁਣੀਂਦੇ ਹਨ

ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਦੇ ਕੋਲ ਜਦੋਂ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਹੈ, ਇਸਦੇ ਅੰਦਰਲਾ ਕਲੇਸ਼ ਅਜੇ ਵੀ ਠੱਲ੍ਹਣ ਦਾ ਨਾਂਅ ਨਹੀਂ ਲੈ ਰਿਹਾ ਤਾਂ ਇਸਦੇ ਇਹੋ ਜਿਹੇ ਪਿਛਲੇ ਤਜਰਬੇ ਤੋਂ ਕੋਈ ਸਬਕ ਲੈਣ ਦੀ ਲੋੜ ਵੀ ਕਿਸੇ ਲੀਡਰ ਨੂੰ ਜਾਪਦੀਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਮਗਰੋਂ ਹਰਚਰਨ ਸਿੰਘ ਬਰਾੜ ਅਤੇ ਰਜਿੰਦਰ ਕੌਰ ਭੱਠਲ ਦਾ ਆਖਰੀ ਸਾਲ ਦਾ ਆਢਾ ਇਸ ਪਾਰਟੀ ਨੂੰ ਲੈ ਬੈਠਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਦੇ ਆਖਰੀ ਸਾਲ ਵਿੱਚ ਵੀ ਕੈਪਟਨ ਅਤੇ ਭੱਠਲ ਧੜਿਆਂ ਦੀ ਖਹਿਬਾਜ਼ੀ ਆਖਰੀ ਦਿਨ ਤਕ ਚੱਲਦੀ ਰਹੀ ਸੀ, ਜਿਸ ਨੇ ਦੋਵਾਂ ਨੂੰ ਲੋਕਾਂ ਕੋਲ ਜਾਣ ਜੋਗੇ ਨਹੀਂ ਸੀ ਛੱਡਿਆਉਹੀ ਕੁਝ ਇਸ ਵਾਰ ਹੋਈ ਜਾਂਦਾ ਹੈਕੋਈ ਵਕਤ ਸੀ ਕਿ ਅਕਾਲੀ ਦਲ ਦੇ ਲੀਡਰ ਇਹ ਰੋਣਾ ਰੋਇਆ ਕਰਦੇ ਸਨ ਕਿ ਸਾਡੇ ਵਿੱਚ ਕਾਂਗਰਸ ਪਾਟਕ ਪਾਉਂਦੀ ਹੈ ਅਤੇ ਸਾਡੇ ਅੱਧੇ ਆਗੂ ਕਾਂਗਰਸ ਦੇ ਇੱਕ ਲੀਡਰ ਅਤੇ ਅੱਧੇ ਦੂਸਰੇ ਦੇ ਹੱਥਾਂ ਵਿੱਚ ਖੇਡਦੇ ਹਨਅੱਜ ਇਹੋ ਜਿਹਾ ਹਾਲ ਕਾਂਗਰਸ ਦਾ ਹੈਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕਾਂਗਰਸ ਦੇ ਆਪਣੇ ਲੀਡਰ ਹੀ ਬਾਦਲ ਪਰਿਵਾਰ ਨਾਲ ਮਿਲਿਆ ਹੋਣ ਦਾ ਦੋਸ਼ ਲਾਈ ਜਾਂਦੇ ਹਨ ਤੇ ਨਵਜੋਤ ਸਿੰਘ ਸਿੱਧੂ ਨੂੰ ਕਦੀ ਇੱਕ ਪਾਰਟੀ ਤੇ ਕਦੀ ਦੂਸਰੀ ਵਿੱਚ ਜਾਣ ਨੂੰ ਤਿਆਰ ਦੱਸਿਆ ਜਾਂਦਾ ਹੈਪੰਜਾਂ ਸਾਲਾਂ ਦਾ ਸਮਾਂ ਇਨ੍ਹਾਂ ਨੇ ਜਿੰਨਾ ਗੁਜ਼ਾਰਨਾ ਸੀ, ਉਸ ਦਾ ਬਹੁਤਾ ਲੰਘ ਗਿਆ ਅਤੇ ਥੋੜ੍ਹਾ ਜਿਹਾ ਬਾਕੀ ਹੈ, ਜਿਸਦੇ ਬਾਅਦ ਇਹ ਆਪਣੀ ਇਸ ਸਰਕਾਰ ਦੌਰਾਨ ਕੀਤੀ ਆਪੋ-ਆਪਣੀ ਕਮਾਈ ਗਿਣਨਗੇ, ਪਰ ਜਿਹੜੇ ਲੋਕਾਂ ਨੇ ਇਨ੍ਹਾਂ ਨੂੰ ਰਾਜ ਦਿੱਤਾ ਸੀ, ਉਨ੍ਹਾਂ ਦੇ ਪੱਲੇ ਕਿੰਨਾ ਪਾਇਆ ਹੈ, ਇਸ ਸਵਾਲ ਦਾ ਜਵਾਬ ਦੇਣਾ ਪਵੇ ਤਾਂ ਖਾਲੀ ਪਰਚਾ ਦੇਣਾ ਪਵੇਗਾਮਿਲੀ ਮਿਆਦ ਦਾ ਅੱਧਾ ਸਮਾਂ ਭ੍ਰਿਸ਼ਟ ਤਰੀਕਿਆਂ ਨਾਲ ਕਮਾਈਆਂ ਕਰਨ ਉੱਤੇ ਲਾ ਦਿੱਤਾ ਤੇ ਅੱਧ ਸਮਾਂ ਆਪਸੀ ਭੇੜ ਕਰਨ ਉੱਤੇ ਲਾਉਣ ਪਿੱਛੋਂ ਲੋਕਾਂ ਕੋਲ ਜਾਣ ਵੇਲੇ ਉਹ ਸ਼ੇਅਰ ਹੀ ਪੱਲੇ ਰਹਿ ਜਾਵੇਗਾ, ਜਿਹੜਾ ਭਾਵੇਂ ਬਹਾਦਰ ਸ਼ਾਹ ਜ਼ਫਰ ਦਾ ਕਹਿ ਲਓ ਤੇ ਭਾਵੇਂ ਅਕਬਰਾਬਾਦੀ ਦਾ, ਇਸ ਪਾਰਟੀ ਦੇ ਇਨ੍ਹਾਂ ਲੀਡਰਾਂ ਉੱਤੇ ਪੂਰੀ ਤਰ੍ਹਾਂ ਫਿੱਟ ਬੈਠ ਸਕਦਾ ਹੈ:

ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ,
ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ

ਜਦੋਂ ਅੱਜ ਦੇ ਪੰਜਾਬ ਦੇ ਰਾਜ-ਕਰਤਿਆਂ ਨੂੰ ਅਗਲੇ ਸਾਲ ਲੋਕਾਂ ਦੇ ਸਾਹਮਣੇ ਜਾਣਾ ਪਿਆ ਤਾਂ ਉਸ ਵਕਤ ਇਸ ਸ਼ੇਅਰ ਵਿੱਚ ਬੱਸ ਜ਼ਰਾ ਜਿੰਨੀ ਤੋੜ-ਭੰਨ ਕਰਨੀ ਪਵੇਗੀ ਕਿ:

ਰਾਜ ਕਰਨ ਨੂੰ ਮਿਲੇ ਸਨ, ਮਸਾਂ ਪੰਜ ਹੀ ਸਾਲ,
ਦੋ ਕਮਾਈ ਵਿੱਚ ਗੁਜ਼ਰ ਗਏ, ਦੋ ਖਾ ਗਈ ਲੜਾਈ

ਸਾਨੂੰ ਕਿਸੇ ਨੂੰ ਇਹੋ ਨਾ, ਰਿਹਾ ਸੀ ਕਦੀ ਯਾਦ,
ਘੜੀ ਵੀ ਲੇਖਾ ਦੇਣ ਦੀ, ਬੱਸ ਆਈ ਆ ਕਿ ਆਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2894)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author