DarshanSRiar7ਸਮਾਜ ਦੀ ਬਿਹਤਰੀ ਲਈਅਨਪੜ੍ਹਤਾਬੇਰੋਜ਼ਗਾਰੀਨਸ਼ੇਖੁਦਕੁਸ਼ੀਆਂਭ੍ਰਿਸ਼ਟਾਚਾਰ ਤੋਂ ਵੀ ਨਿਜਾਤ ਪਾਉਣਾ ...
(12 ਫਰਵਰੀ 2022)
ਇਸ ਸਮੇਂ ਮਹਿਮਾਨ: 341.


ਗੈਰਤਮੰਦ ਪੰਜਾਬੀਓ! ਜਾਗਣ ਦਾ ਵੇਲਾ ਆ ਗਿਆ ਹੈਪੰਜਾਬ ਜਿਊਂਦਾ ਗੁਰਾਂ ਦੇ ਨਾਮ ’ਤੇ, ਕਿਉਂਕਿ ਇਸ ਪੰਜ ਦਰਿਆਵਾਂ ਦੇ ਨਾਮ ’ਤੇ ਜਾਣੀ ਜਾਣ ਵਾਲੀ ਧਰਤੀ ਨੂੰ ਹੀ ਪੰਜਾਬ ਦਾ ਨਾਮ ਦਿੱਤਾ ਗਿਆ ਹੈਇਸ ਧਰਤੀ ਨੂੰ ਸਾਡੇ ਗੁਰੂਆਂ ਨੇ ਨਿਵਾਜਿਆ ਹੈ, ਆਪਣੀ ਜਨਮ ਭੋਂ ਦੇ ਨਾਲ ਨਾਲ ਇਸ ਨੂੰ ਕਰਮ ਭੂਮੀ ਵੀ ਬਣਾਇਆ ਹੈਸਾਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਉਪਦੇਸ਼ ਦੇ ਨਾਲ ਨਾਲ ਸ਼ਾਂਤੀ ਅਤੇ ਅਹਿੰਸਾ ਦਾ ਪਾਠ ਪੜ੍ਹਾਉਂਦੇ ਹੋਏ ਜ਼ੁਲਮ ਨਾ ਕਰਨ ਅਤੇ ਨਾ ਹੀ ਸਹਿਣ ਦੀ ਹਦਾਇਤ ਵੀ ਕੀਤੀ ਹੈਸਾਨੂੰ ਉਹਨਾਂ ਨੇ ਭਲੀਭਾਂਤ ਇਹ ਵੀ ਸਮਝਾਇਆ ਹੈ ਕਿ ਭਾਵੇਂ ਇਹ ਮਨੁੱਖ ਬ੍ਰਹਿਮੰਡ ਦਾ ਸਰਵੋਤਮ ਜੀਵ ਹੈ ਪਰ ਇਸਦੇ ਅੰਦਰ ਪੰਜ ਵੱਡੇ ਦੁਸ਼ਮਣ ਵੀ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਰੂਪ ਵਿੱਚ ਬੈਠੇ ਹਰ ਵੇਲੇ ਇਸ ਤਾਕ ਵਿੱਚ ਰਹਿੰਦੇ ਹਨ ਕਿ ਕਦੋਂ ਇਹ ਮਨੁੱਖ ਭਾਵਨਾਵਾਂ ਦੇ ਵਹਿਣ ਵਿੱਚ ਗਲਤਾਨ ਹੋਵੇ ਅਤੇ ਕਦੋਂ ਅਸੀਂ ਇਸਦੀ ਮੱਤ ਮਾਰ ਕੇ ਇਸ ਨੂੰ ਆਪਣੇ ਚੁੰਗਲ ਵਿੱਚ ਫਸਾਈਏਮਨੁੱਖ ਪੰਜ ਤੱਤਾਂ ਦਾ ਪੁਤਲਾ ਹੈ। ਪੰਜ ਤੱਤ ਵੀ ਬੜੇ ਮਹੱਤਵਪੂਰਨ ਹਨ- ਪ੍ਰਿਥਵੀ, ਜਲ, ਅਗਨ, ਹਵਾ ਅਤੇ ਅਕਾਸ਼ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਪੰਜ ਸ਼ਬਦ ਇੱਥੇ ਬਹੁਤ ਮਹੱਤਵਪੂਰਨ ਤਾਂ ਬਣ ਗਿਆ ਹੈ ਪਰ ਅਸਾਂ ਇਸ ਨੂੰ ਸਮਝਿਆ ਨਹੀਂ।

ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈ ਕਿ ਜੋ ਬ੍ਰਹਿਮੰਡੇ ਸੋਈ ਪਿੰਡੇਭਾਵ ਜੋ ਇਸ ਬਹ੍ਰਿਮੰਡ ਵਿੱਚ ਹੈ, ਉਸੇ ਦਾ ਰੂਪ ਹੀ ਇਸ ਸਰੀਰ ਵਿੱਚ ਵੀ ਹੈਕੁਦਰਤ ਦੇ ਕਾਦਰ ਨੇ ਹਰ ਮਨੁੱਖੀ ਸਰੀਰ ਵਿੱਚ ਆਪਣੀ ਜੋਤਿ ਵੀ ਜਗਾਈ ਹੈ ਤੇ ਉਸਦੇ ਚਾਰ ਚੁਫੇਰੇ ਲਾਲਚਾਂ ਦਾ ਵਾਤਾਵਰਣ ਵੀ ਸਿਰਜਿਆ ਹੈ ਤਾਂ ਜੋ ਉਸਦਾ ਟੈੱਸਟ ਕੀਤਾ ਜਾ ਸਕੇਮਨੁੱਖ ਸੁਭਾਅ ਦਾ ਬੜਾ ਚੰਚਲ ਹੈਇਹ ਆਪਣੇ ਬਣਾਏ ਹੋਏ ਜੰਜਾਲ ਵਿੱਚ ਆਪੇ ਬਹੁਤ ਜਲਦੀ ਉਲਝ ਕੇ ਅਕਸਰ ਹੰਕਾਰਿਆ ਜਾਂਦਾ ਹੈ ਤੇ ਆਪਣਾ ਨੁਕਸਾਨ ਕਰਵਾ ਲੈਂਦਾ ਹੈਹੰਕਾਰੇ ਹੋਏ ਮਨੁੱਖ ਦੇ ਰੂਪ ਵਿੱਚ ਸਾਨੂੰ ਹਰਨਾਖਸ਼ ਦੀ ਕਥਾ ਰਾਹੀਂ ਸੁਚੇਤ ਵੀ ਕੀਤਾ ਹੈ ਪਰ ਅਸੀਂ ਫਿਰ ਵੀ ਨਹੀਂ ਸਮਝਦੇਤਕਨੀਕ ਦੇ ਇਸ ਯੁਗ ਦੇ ਸੁਲਝੇ ਹੋਏ ਵਾਤਾਵਰਣ ਅਨੁਸਾਰ ਮਨੁੱਖੀ ਅਧਿਕਾਰਾਂ ਅਤੇ ਫਰਜ਼ਾਂ ਦਾ ਪਾਠ ਵੀ ਪੜ੍ਹਾਇਆ ਜਾਂਦਾ ਹੈਵਿਸ਼ਵ ਦੀ ਸਾਂਝੀ ਸਰਕਾਰ ਦੇ ਨੁਮਾਇੰਦੇ ਵਜੋਂ ਯੂ ਐੱਨ ਉ ਦੀ ਸੰਸਥਾ, ਯੂਨੈਸਕੋ ਨੇ ਹਰ ਦੇਸ਼ ਦੀ ਸਰਕਾਰ ਨੂੰ ਆਪਣੇ ਨਾਗਰਿਕਾਂ ਨੂੰ ਜੀਵਨ ਦੇ ਅਧਿਕਾਰ ਦੀ ਰੱਖਿਆ ਕਰਨ ਲਈ ਸੁਚੇਤ ਕੀਤਾ ਹੈਜੀਵਨ ਦੇ ਅਧਿਕਾਰ ਸਬੰਧੀ ਸਾਡੇ ਦੇਸ਼ ਦੀ ਸਰਬਉੱਚ ਅਦਾਲਤ ਨੇ, ਖੜਕ ਸਿੰਘ ਬਨਾਮ ਉੱਤਰ ਪ੍ਰਦੇਸ਼ ਰਾਜ ਨਾਲ ਸਬੰਧਤ ਮੁਕੱਦਮੇ ਵਿੱਚ 1963 ਵਿੱਚ ਬਹੁਤ ਸੁੰਦਰ ਸ਼ਬਦਾਂ ਵਿੱਚ ਸਪਸ਼ਟ ਕੀਤਾ ਹੈ ਕਿ, ਇਸਦਾ ਅਰਥ ਪਸ਼ੂਆਂ ਵਾਲਾ ਜੀਵਨ ਜੀਊਣਾ ਨਹੀਂ, ਸਗੋਂ ਇੱਕ ਸ਼ਾਨਾਮੱਤਾ ਜੀਵਨ ਜੀਊਣਾ ਹੈਇਹੋ ਜਿਹੇ ਹੋਰ ਵੀ ਕਈ ਮੁਕੱਦਮਿਆਂ ਦੇ ਸਬੰਧ ਵਿੱਚ ਅਜਿਹੇ ਇਤਿਹਾਸਕ ਫੈਸਲੇ ਆਏ ਹਨ ਜਿਨ੍ਹਾਂ ਅਨੁਸਾਰ ਮਨੁੱਖ ਦੀਆਂ ਸਾਰੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨਾ ਸਰਕਾਰ ਦਾ ਮੁਢਲਾ ਫਰਜ਼ ਬਣਦਾ ਹੈਆਧੁਨਿਕ ਸਰਕਾਰਾਂ ਨੂੰ ਕਲਿਆਣਕਾਰੀ ਸਰਕਾਰਾਂ ਦਾ ਨਾਮ ਦਿੱਤਾ ਗਿਆ ਹੈਪਰ ਆਮ ਵੇਖਣ ਵਿੱਚ ਆਉਂਦਾ ਹੈ ਕਿ ਸਰਕਾਰਾਂ ਨੂੰ ਆਪਣੇ ਕਲਿਆਣ ਤੋਂ ਹੀ ਫੁਰਸਤ ਨਹੀਂ ਮਿਲਦੀਇੰਜ ਲੋਕਾਂ ਦਾ ਕਲਿਆਣ ਹਵਾ ਵਿੱਚ ਹੀ ਉੱਡਦਾ ਰਹਿੰਦਾ ਹੈ

ਸਰਕਾਰਾਂ ਆਪਣੇ ਨਾਗਰਿਕਾਂ ਉੱਤੇ ਉਹਨਾਂ ਦੀ ਹੈਸੀਅਤ ਅਨੁਸਾਰ ਟੈਕਸ ਲਾਉਂਦੀਆਂ ਹਨਉਸੇ ਉਗਰਾਹੀ ਨਾਲ ਹੀ ਸਕੀਮਾਂ ਬਣਾ ਕੇ ਲੋਕਾਂ ਨੂੰ ਸਹੀ ਤਰੀਕੇ ਨਾਲ ਯੋਜਨਾਬੱਧ ਸਹੂਲਤਾਂ ਪ੍ਰਦਾਨ ਕਰਨੀਆਂ ਹੁੰਦੀਆਂ ਹਨਹੁਣ ਚੋਣਾਂ ਦਾ ਮੌਸਮ ਚੱਲ ਰਿਹਾ ਹੈਥੋੜ੍ਹੇ ਦਿਨਾਂ ਤਕ ਵੋਟਾਂ ਪੈ ਜਾਣੀਆਂ ਹਨਵੱਖ ਵੱਖ ਰਾਜਨੀਤਕ ਪਾਰਟੀਆਂ ਸਾਡੇ ਸਾਹਮਣੇ ਜਿਹੜੇ ਪ੍ਰੋਗਰਾਮ ਅਤੇ ਨੀਤੀਆਂ ਰੱਖ ਰਹੀਆਂ ਹਨ ਉਹ ਕਿਸੇ ਕੋਲੋਂ ਗੁੱਝੀਆਂ ਨਹੀਂਮੁਫਤ ਤੇ ਕੁਝ ਮਾਇਕ ਰਿਆਇਤਾਂ ਨਾਲ ਸਾਨੂੰ ਫੁਸਲਾਇਆ ਜਾ ਰਿਹਾ ਹੈਇਨ੍ਹਾਂ ਰਿਆਇਤਾਂ ਦੇ ਸਾਧਨ ਬਾਰੇ ਸਾਰੇ ਚੁੱਪ ਹਨਕੁਰਸੀ ਦੇ ਚਾਹਵਾਨ ਰਾਲ਼ਾਂ ਟਪਕਾਉਂਦੇ ਫਿਰਦੇ ਹਨਪੰਜਾਬ ਦੀਆਂ 117 ਕੁਰਸੀਆਂ ਉੱਪਰ ਇਨ੍ਹਾਂ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨਇਸ ਪੰਜਾਬ ਦੀ ਤਰਸਯੋਗ ਹਾਲਤ ਅਤੇ ਪ੍ਰਵਾਸੀ ਹੋਣ ਨੂੰ ਮਜਬੂਰ ਹੋ ਰਹੇ ਲੋਕਾਂ ਦੀ ਮਨੋਦਸ਼ਾ ਬਾਰੇ ਸਾਰੇ ਚੁੱਪ ਹਨਗੁਰਬਾਣੀ ਤਾਂ ਕਹਿੰਦੀ ਹੈ- ਮਨ ਤੂੰ ਜੋਤਿ ਸਰੂਪ ਹੈਂ ਆਪਣਾ ਮੂਲ ਪਛਾਣ! ਸਦਾ ਮੁਹਿੰਮਾਂ ਦਾ ਸਾਹਮਣਾ ਕਰਨ ਵਾਲੇ ਪੰਜਾਬੀਓ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਸਰਕਾਰ ਸੂਚਨਾ ਦੇ ਅਧਿਕਾਰ ਅਤੇ ਭੋਜਨ ਸੁਰੱਖਿਆ ਦੇ ਅਧਿਕਾਰ ਨੂੰ ਕਾਨੂੰਨੀ ਰੂਪ ਦੇ ਚੁੱਕੀ ਹੈਕਾਨੂੰਨ ਅਨੁਸਾਰ ਹੀ ਦੇਸ਼ ਦੇ ਵੱਡੀ ਗਿਣਤੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਮੁਫਤ ਅਤੇ ਸਸਤਾ ਰਾਸ਼ਣ ਮੁਹਈਆ ਹੋ ਰਿਹਾ ਹੈਇਹ ਨਾਗਰਿਕਾਂ ਦਾ ਫਰਜ਼ ਬਣਦਾ ਹੈ ਕਿ ਉਹ ਵੀ ਯਕੀਨੀ ਬਣਾਉਣ ਕਿ ਇਹ ਸਹੂਲਤਾਂ ਲੋੜਵੰਦਾਂ ਨੂੰ ਹੀ ਮਿਲਣ ਅਤੇ ਕੋਈ ਲੋੜਵੰਦ ਇਸ ਤੋਂ ਵਾਂਝਾ ਵੀ ਨਾ ਰਹੇਨਾਲ ਦੇ ਨਾਲ ਇਹ ਸਬੰਧਤ ਅਫਸਰਸ਼ਾਹੀ ਅਤੇ ਵਿਭਾਗਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ

ਜਦੋਂ ਸਾਡੀ ਮਾਨਯੋਗ ਸਰਬਉੱਚ ਅਦਾਲਤ ਕਹਿੰਦੀ ਹੈ ਕਿ ਨਾਗਰਿਕ ਸ਼ਾਨਾਮੱਤਾ ਜੀਵਨ ਜੀਊਣ ਲਈ ਅਧਿਕਾਰਤ ਹਨ ਤੇ ਇਸ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈਏਸਾਡੇ ਆਲੇ ਦੁਆਲੇ, ਵਾਤਾਵਰਣ, ਚੌਗਿਰਦੇ ਦਾ ਕੀ ਹਾਲ ਹੈ? ਕੀ ਇਸ ਬਾਰੇ ਸੁਚੇਤ ਹੋਣਾ ਸਾਡੀ ਜ਼ਿੰਮੇਵਾਰੀ ਨਹੀਂ? ਬੜੀ ਦੇਰ ਪਹਿਲਾਂ ਗੰਗਾ ਦਰਿਆ, ਜਿਸਦਾ ਅੰਮ੍ਰਿਤ ਵਰਗਾ ਪਾਣੀ ਮਨੁੱਖੀ ਲਾਪ੍ਰਵਾਹੀ ਨਾਲ ਗੰਦਾ ਅਤੇ ਬੀਮਾਰੀਆਂ ਫੈਲਾਉਣ ਵਾਲਾ ਬਣ ਗਿਆ ਸੀ, ਨੂੰ ਸਾਫ ਕਰਨ ਦਾ ਪ੍ਰੋਜੈਕਟ ਕੇਂਦਰੀ ਸਰਕਾਰ ਨੇ ਸ਼ੁਰੂ ਕੀਤਾ ਸੀਉਹ ਅਜੇ ਤਕ ਸਿਰੇ ਨਹੀਂ ਚੜ੍ਹਿਆਪਿਛਲੇ ਕਰੋਨਾ ਵਾਲੇ ਸਾਲ ਦੌਰਾਨ ਉਸ ਪਵਿੱਤਰ ਦਰਿਆ ਵਿੱਚ ਮਨੁੱਖੀ ਲਾਸ਼ਾਂ ਰੁੜ੍ਹਨ ਦੀਆਂ ਖਬਰਾਂ ਚਰਚਿਤ ਹੋਈਆਂ ਸਨ, ਜੋ ਜਲਦੀ ਹੀ ਮਨੁੱਖੀ ਚੇਤਿਆਂ ਵਿੱਚੋਂ ਵਿਸਰ ਗਈਆਂਇਹੀ ਸਾਡੀ ਵੱਡੀ ਤ੍ਰਾਸਦੀ ਹੈਅਸੀਂ ਸਭ ਕੁਝ ਬਹੁਤ ਜਲਦੀ ਭੁੱਲ ਜਾਂਦੇ ਹਾਂਜੇ ਯਾਦ ਰੱਖੀਏ ਤਾਂ ਸਰਕਾਰਾਂ ਸਾਡੀ ਅਣਦੇਖੀ ਨਾ ਕਰਨ

ਪੰਜ ਪਾਣੀਆਂ ਭਾਵ ਪੰਜ ਦਰਿਆਵਾਂ ਦੀ ਇਹ ਧਰਤੀ ਜਿਸਨੂੰ ਵਕਤੀ ਸੋਚ ਨੇ ਗ੍ਰਹਿਣ ਲਾ ਕੇ ਢਾਈ ਪਾਣੀਆਂ ਤਕ ਸੀਮਤ ਕਰ ਦਿੱਤਾਹੁਣ ਇਸ ਛੋਟੇ ਜਿਹੇ ਪੰਜਾਬ ਦਾ ਵਾਤਾਵਰਣ ਇਸਦੀ ਹੋਂਦ ਲਈ ਸਰਾਪ ਬਣਦਾ ਜਾ ਰਿਹਾ ਹੈਕਦੇ ਭਾਰਤ ਦੇ ਮਾਨਚੈਸਟਰ ਵਜੋਂ ਜਾਣੇ ਜਾਣ ਵਾਲੇ ਲੁਧਿਆਣੇ ਸ਼ਹਿਰ ਨੂੰ ਲੱਗੇ ਬੁੱਢੇ ਨਾਲੇ ਦੇ ਗ੍ਰਹਿਣ ਦੀ ਚਿੰਤਾ ਕਿਉਂ ਨਹੀਂ ਕੀਤੀ ਜਾ ਰਹੀ? ਕੀ ਇਸਦੀ ਸਫਾਈ ਲਈ ਸਰਕਾਰਾਂ ਦਾ ਫਰਜ਼ ਨਹੀਂ ਬਣਦਾ? ਇਹ ਕਿੱਥੋਂ ਤਕ ਬੀਮਾਰੀਆਂ ਵੰਡ ਰਿਹਾ ਹੈ ਇਹ ਧਿਆਨ ਗੋਚਰੇ ਕਿਉਂ ਨਹੀਂ? ਇਸਦਾ ਪਾਣੀ ਸਤਲੁਜ ਦਰਿਆ ਨਾਲ ਮਿਲ ਕੇ ਪੂਰੇ ਮਾਲਵਾ ਅਤੇ ਅੱਗੇ ਰਾਜਸਥਾਨ ਵਿੱਚ ਜਾਂਦਾ ਹੈਕੀ ਵਧ ਰਹੇ ਕੈਂਸਰ ਵਿੱਚ ਹੋਰ ਜ਼ਹਿਰਾਂ ਦੇ ਨਾਲ ਨਾਲ ਇਸ ਵਿੱਚ ਘੁਲੀਆਂ ਜ਼ਹਿਰਾਂ ਵੀ ਜ਼ਿੰਮੇਵਾਰ ਨਹੀਂ? ਜੇ ਇਸ ਨਾਲੇ ਦੀ ਹਾਲਤ ਨਾ ਸੁਧਰੀ ਤਾਂ ਇਹ ਆਲੇ ਦੁਆਲੇ ਨੂੰ ਬੀਮਾਰੀਆਂ ਵੰਡਦਾ ਹੀ ਰਹੇਗਾਪਹਿਲਾਂ ਹੀ ਕਰੋਨਾ ਮਹਾਂਮਾਰੀ ਨੇ ਲੋਕਾਂ ਦਾ ਜੀਵਨ ਦੁੱਭਰ ਬਣਾਇਆ ਹੋਇਆ ਹੈਕੀ ਮਨੁੱਖਤਾ ਅਤੇ ਸਰਕਾਰਾਂ ਨੇ ਇਸ ਤੋਂ ਕੋਈ ਸਬਕ ਨਹੀਂ ਸਿੱਖਿਆ? ਵਾਤਾਵਰਣ ਦੀ ਸਫਾਈ ਤੋਂ ਬਿਨਾਂ ਤੰਦਰੁਸਤੀ ਅਸੰਭਵ ਹੈ ਕਿਉਂਕਿ ਬੀਮਾਰੀਆਂ ਦੇ ਜਰਮ ਗੰਦਗੀ ਤੋਂ ਹੀ ਪੈਦਾ ਹੁੰਦੇ ਹਨਵਾਤਾਵਰਣ ਮਤਲਬ ਪੌਣ-ਪਾਣੀ ਭਾਵ ਜ਼ਿੰਦਗੀ

ਜਗਤ ਗੁਰੂ ਦੇ ਨਾਮ ਨਾਲ ਜਾਣੇ ਜਾਣ ਵਾਲੇ ਸਾਡੇ ਮਹਾਨ ਸਮਾਜ ਸੁਧਾਰਕ, ਗੁਰੂ ਨਾਨਕ ਦੇਵ ਜੀ ਨੇ ਐਵੇਂ ਥੋੜ੍ਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ- ਕਹਿ ਕਿ ਕੁਦਰਤ ਦੀ ਇਸ ਸ਼ਾਹਕਾਰ ਰਚਨਾ ਦੀ ਉਸਤਤ ਕੀਤੀ ਹੈਜੇ ਅਸੀਂ ਆਪਣੇ ਚੌਗਿਰਦੇ, ਆਪਣੀ ਸਿਹਤ ਅਤੇ ਆਪਣੀ ਜ਼ਿੰਦਗੀ ਤੋਂ ਹੀ ਸੁਚੇਤ ਨਹੀਂ ਹਾਂ ਤਾਂ ਅਸੀਂ ਹੋਰ ਕਿਸੇ ਦਾ ਕੀ ਕਰਾਂਗੇ? ਬੀਮਾਰ ਮਨੁੱਖ ਲਈ ਕਿਸੇ ਨਿਆਮਤ ਦਾ ਕੋਈ ਅਰਥ ਨਹੀਂ ਰਹਿੰਦਾਇਸ ਧਰਤੀ ’ਤੇ ਰਹਿਣ ਵਾਲੇ ਹਰ ਬਾਸ਼ਿੰਦੇ ਨੂੰ ਬਾਬਾ ਸੀਚੇਵਾਲ ਬਣਨਾ ਪਵੇਗਾਜੇ ਅਸੀਂ ਆਪਣੇ ਕੰਨ ਅਤੇ ਅੱਖਾਂ ਖੁੱਲ੍ਹੀਆਂ ਨਹੀਂ ਰੱਖਾਂਗੇ ਤਾਂ ਆਪਣੇ ਆਪ ਨਾਲ ਵੀ ਵਿਸ਼ਵਾਸਘਾਤ ਕਰ ਰਹੇ ਹੋਵਾਂਗੇਬੁਰਾਈ ਕਿਤੇ ਵੀ ਹੋਵੇ, ਉਸਦਾ ਅਸਰ ਸਮੁੱਚੇ ਸਮਾਜ ਉੱਪਰ ਪੈਂਦਾ ਹੈ। ‘ਮੈਂਨੂੰ ਕੀ” ਕਹਿਣ ਨਾਲ ਮਸਲਾ ਹੱਲ ਨਹੀਂ ਹੁੰਦਾਇਸ ਲਈ ਸਮਾਜ ਦੀ ਬਿਹਤਰੀ ਲਈ ਇਨ੍ਹਾਂ ਬੀਮਾਰੀਆਂ, ਅਨਪੜ੍ਹਤਾ, ਬੇਰੋਜ਼ਗਾਰੀ, ਨਸ਼ੇ, ਖੁਦਕੁਸ਼ੀਆਂ, ਭ੍ਰਿਸ਼ਟਾਚਾਰ ਸਭ ਤੋਂ ਵੀ ਨਿਜਾਤ ਪਾਉਣਾ ਸਮੇਂ ਦੀ ਮੁੱਖ ਲੋੜ ਹੈ

ਪੰਜਾਬ ਦੇ ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਬਾਰੇ ਬਹੁਤ ਸੁੰਦਰ ਚਿਤਰਣ ਕੀਤਾ ਸੀ- ਇਹ ਬੇਪ੍ਰਵਾਹ ਜਵਾਨ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ, ਮਰਨੋ ਮੂਲ ਨਹੀਂ ਡਰਦੇਪਰ ਸਾਡੇ ਨੌਜਵਾਨਾਂ ਨੇ ਇਸਦੇ ਵੀ ਗਲਤ ਅਰਥ ਬਣਾ ਦਿੱਤੇ ਹਨਇਹ ਬੇਪ੍ਰਵਾਹ ਦੀ ਥਾਂ ਲਾਪ੍ਰਵਾਹ ਹੋ ਗਏ ਹਨ, ਤਾਂ ਹੀ ਨਸ਼ਿਆਂ ਦਾ ਪ੍ਰਚਲਣ ਵਧਿਆ ਹੈ, ਖੁਦਕੁਸ਼ੀਆਂ ਵਿੱਚ ਵਾਧਾ ਹੋਇਆ ਹੈਉਸ ਕਵੀ ਨੇ ਬਹਾਦਰ ਪੰਜਾਬੀ ਯੋਧਿਆਂ ਦਾ ਚਿਤਰਣ ਕੀਤਾ ਸੀ ਪਰ ਹੁਣ ਤਾਂ ਜ਼ਿੰਦਗੀ ਨਸ਼ਿਆਂ ਖਾਤਰ ਦਾਅ ਤੇ ਲੱਗਣ ਲੱਗ ਪਈ ਹੈਦੁਸ਼ਮਣੀ, ਵੈਰ ਵਿਰੋਧ ਅਤੇ ਹਿੰਸਾ ਪੰਜਾਬੀਆਂ ਦੇ ਅਨੁਕੂਲ ਨਹੀਂ ਹੈਪੰਜਾਬੀ ਤਾਂ ਖੁੱਲ੍ਹਦਿਲੇ ਤੇ ਪਰਉਪਕਾਰੀ ਹੁੰਦੇ ਹਨਸੰਵਿਧਾਨ ਨੇ ਸਾਨੂੰ ਆਪਣੇ ਨੁਮਾਇੰਦੇ ਚੁਣ ਕੇ ਆਪਣੀ ਸਰਕਾਰ ਚੁਣਨ ਦੇ ਅਧਿਕਾਰ ਦਿੱਤੇ ਹਨਸਾਡਾ ਮੌਲਿਕ ਫਰਜ਼ ਵੀ ਬਣਦਾ ਹੈ ਕਿ ਅਸੀਂ ਨੁਮਾਇੰਦੇ ਚੁਣਨ ਵੇਲੇ ਆਪਣੇ ਮਕਸਦ ਤੋਂ ਭਟਕਣ ਦੀ ਥਾਂ ਸੂਝਬੂਝ ਨਾਲ ਵੋਟ ਦਾ ਇਸਤੇਮਾਲ ਕਰੀਏਸੁਲਝੇ ਹੋਏ, ਇਮਾਨਦਾਰ, ਯੋਗ ਉਮੀਦਵਾਰ ਚੁਣ ਕੇ ਲੋਕ ਭਲਾਈ ਕਰਨ ਵਾਲੇ ਸਦਨ ਦਾ ਗਠਨ ਕਰੀਏਸਾਫ ਤੇ ਸਪਸ਼ਟ ਬਹੁਮਤ ਵਾਲੀ ਸਰਕਾਰ ਚੁਣ ਕੇ ਆਪਣੀ ਜ਼ਿੰਮੇਵਾਰੀ ਇਸ ਤਰੀਕੇ ਨਾਲ ਨਿਭਾਈਏ ਕਿ ਕੋਈ ਸਾਡੀ ਚੋਣ ’ਤੇ ਕਿੰਤੂ ਨਾ ਕਰ ਸਕੇਜੇ ਅਸੀਂ ਆਪਣੀ ਪਰਖ ’ਤੇ ਖਰੇ ਉੱਤਰਾਂਗੇ ਤਾਂ ਪੰਜਾਂ ਪਾਣੀਆਂ ਵਾਲੀ ਇਸ ਗੁਰੂਆਂ ਪੀਰਾਂ ਦੀ ਧਰਤੀ ਦਾ ਮਨੋਬਲ ਦੂਣ ਸਵਾਇਆ ਹੋਵੇਗਾ ਤੇ ਵਿਸ਼ਵ-ਭਰ ਵਿੱਚ ਸਰਾਹਨਾ ਵੀ ਹੋਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3355)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author