DarshanSRiar7ਇਸ ਮਹਾਂਮਾਰੀ ਤੋਂ ਬਚਣ ਲਈ ਟੀਕਾਕਰਣ ਦਾ ਤੇਜ਼ੀ ਨਾਲ ਸਿਰੇ ਚਾੜ੍ਹਨਾ ...
(16 ਮਈ 2021)

 

ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਭਾਰਤ ਵਿੱਚ ਭੜਥੂ ਪਾਇਆ ਹੋਇਆ ਹੈਪਿਛਲੇ ਸਾਲ ਭਾਰਤ ਵਿੱਚ ਇਸਦੇ ਇੱਕ ਲੱਖ ਮਰੀਜ਼ਾਂ ਦਾ ਪਤਾ ਲੱਗਣ ’ਤੇ ਕਾਫੀ ਸਮਾਂ ਲੱਗਿਆ ਸੀ। ਫਿਰ ਇਸਦੀ ਰਫਤਾਰ 4 ਲੱਖ ਪ੍ਰਤੀ ਦਿਨ ਤਕ ਪਹੁੰਚ ਗਈ ਤੇ ਹੁਣ ਵੀ ਸਾਢੇ ਤਿੰਨ ਲੱਖ ਪ੍ਰਤੀ ਦਿਨ ਤੋਂ ਵੱਧ ਹੈਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ, ਬਿਸਤਰਿਆਂ ਦੀ ਘਾਟ ਰੜਕ ਰਹੀ ਹੈ ਰੋਜ਼ਾਨਾ ਮੌਤਾਂ ਦਾ ਅੰਕੜਾ ਵੀ 4 ਹਜ਼ਾਰ ਤਕ ਪਹੁੰਚ ਚੁੱਕਾ ਹੈਹਾਲਾਂਕਿ ਹੁਣ ਤਕ ਕੁਲ ਦੋ ਕਰੋੜ ਛੱਬੀ ਲੱਖ ਤੋਂ ਵੀ ਵੱਧ ਮਰੀਜ਼ਾਂ ਵਿੱਚੋਂ ਇੱਕ ਕਰੋੜ ਸਤਾਸੀ ਲੱਖ ਦੇ ਕਰੀਬ ਠੀਕ ਵੀ ਹੋ ਚੁੱਕੇ ਹਨਇਸਦੇ ਨਵੇਂ ਸਟਰੇਨ ਨਾਲ ਮਰੀਜ਼ਾਂ ਦਾ ਆਕਸੀਜਨ ਲੈਵਲ ਬਹੁਤ ਜਲਦੀ ਡਿਗਦਾ ਹੈਇਸੇ ਕਾਰਨ ਆਕਸੀਜਨ ਦੀ ਮੰਗ ਬਹੁਤ ਵਧ ਗਈ ਹੈ ਅਤੇ ਇਸਦੀ ਕਾਲਾਬਜ਼ਾਰੀ ਦੀਆਂ ਵੀ ਖਬਰਾਂ ਹਨਦੂਜੇ ਪਾਸੇ ਮਨੁੱਖਤਾ ਦੇ ਸੇਵਕ, ਜਿਨ੍ਹਾਂ ਵਿੱਚ ਖਾਲਸਾ ਏਡ ਵਰਗੀਆਂ ਜਥੇਬੰਦੀਆਂ ਸ਼ਾਮਲ ਹਨ, ਨੇ ਹੁਣ ਆਕਸੀਜਨ ਦੇ ਲੰਗਰ ਵੀ ਲਾਉਣੇ ਸ਼ੁਰੂ ਕਰ ਦਿੱਤੇ ਹਨ

ਸਰਬੱਤ ਖਾਲਸਾ ਦੇ ਸੰਯੋਜਕ ਸ. ਉਬਰਾਏ ਨੇ ਭਾਰਤ ਸਰਕਾਰ ਨੂੰ ਆਕਸੀਜਨ ਦੇ 10 ਪਲਾਂਟਾਂ ਦਾ ਸਰਕਾਰੀ ਖੇਤਰ ਵਿੱਚ ਖਰਚਾ ਚੁੱਕਣ ਦਾ ਐਲਾਨ ਕੀਤਾ ਹੈਭਾਰਤ ਸਰਕਾਰ ਨੇ ਵੀ ਹੁਣ ਦੇਸ਼ ਵਿੱਚ ਆਕਸੀਜਨ ਗੈਸ ਦੇ 500 ਹੋਰ ਪਲਾਂਟ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈਪਰ ਇਹ ਪਲਾਂਟ ਕਦੋਂ ਲੱਗਣਗੇ ਤੇ ਕਦੋਂ ਉਤਪਾਦਨ ਸ਼ੁਰੂ ਕਰਨਗੇ? ਉਦੋਂ ਤਕ ਮਰੀਜ਼ਾਂ ਦਾ ਕੌਣ ਵਾਲੀਵਾਰਸ ਹੈ? ਕੀ ਇਹ ਵਿਹੜੇ ਆਈ ਜੰਞ ਤੇ ਵਿੰਨ੍ਹੋਂ ਕੁੜੀ ਦੇ ਕੰਨ ਵਰਗਾ ਵਰਤਾਰਾ ਨਹੀਂ?

ਸਾਡੇ ਦੇਸ਼ ਵਿੱਚ ਹੁਣ ਤਕ ਕਰੋਨਾ ਨਾਲ ਢਾਈ ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨਵਿਸ਼ਵਭਰ ਵਿੱਚ ਇਹ ਗਿਣਤੀ 33 ਲੱਖ ਤੋਂ ਵਧ ਚੁੱਕੀ ਹੈਸੋਸ਼ਲ ਮੀਡੀਆ ਉੱਪਰ ਅਫਵਾਹਾਂ ਦਾ ਬਜ਼ਾਰ ਵੀ ਗਰਮ ਹੈਅਫਵਾਹਾਂ ਤੋਂ ਬਚਣਾ ਵੀ ਬੜਾ ਜ਼ਰੂਰੀ ਹੈਕਿਸੇ ਵੀ ਆਪਾਤਕਾਲ ਜਾਂ ਮਹਾਂਮਾਰੀ ਦੇ ਸਮੇਂ ਲੋਕਾਂ ਦੀ ਇੱਛਾ-ਸ਼ਕਤੀ ਦਾ ਤਕੜੇ ਹੋਣਾ ਬਹੁਤ ਜ਼ਰੂਰੀ ਹੁੰਦਾ ਹੈਮਜ਼ਬੂਤ ਇੱਛਾ-ਸ਼ਕਤੀ ਦੇ ਅਧਾਰ ’ਤੇ ਹੀ ਗਿਣਤੀ ਦੇ ਸਿੱਖ ਫੌਜੀਆਂ ਨੇ ਸਾਰਾਗੜ੍ਹੀ ਦੇ ਮੈਦਾਨ ਵਿੱਚ ਮਹਾਨ ਜਿੱਤ ਪ੍ਰਾਪਤ ਕੀਤੀ ਸੀਬੀਮਾਰੀ ਦਾ ਟਾਕਰਾ ਵੀ ਜੰਗ ਵਰਗਾ ਹੀ ਹੁੰਦਾ ਹੈਸਾਡੇ ਦੇਸ਼ ਵਿੱਚ ਟੀ.ਬੀ. ਦੀ ਬੀਮਾਰੀ ਨਾਲ ਹਰ ਰੋਜ਼ 12-13 ਸੌ ਮੌਤਾਂ ਹੁੰਦੀਆਂ ਹਨਇਸੇ ਤਰ੍ਹਾਂ ਕੈਂਸਰ, ਦਿਲ ਦੀਆਂ ਬੀਮਾਰੀਆਂ ਤੇ ਸ਼ੂਗਰ ਆਦਿ ਨਾਲ ਵੀ ਮੌਤਾਂ ਹੁੰਦੀਆਂ ਹਨ ਜਿਨ੍ਹਾਂ ਦਾ ਅੱਜਕੱਲ ਜ਼ਿਕਰ ਨਹੀਂ ਹੁੰਦਾ ਕਰੋਨਾ ਨਾਲ ਹੀ ਮੌਤਾਂ ਕਾਰਨ ਲੋਕ ਭੈਭੀਤ ਵੀ ਹਨ

ਡਾਕਟਰ ਕਿਉਂਕਿ ਸਿਹਤ ਲਈ ਦੂਸਰੇ ਰੱਬ ਹੁੰਦੇ ਹਨ ਇਸ ਲਈ ਇਨ੍ਹਾਂ ਦਾ ਮੁੱਖ ਫਰਜ਼ ਬਣਦਾ ਹੈ ਕਿ ਉਹ ਲੋਕਾਂ ਤਕ ਸਹੀ ਅਤੇ ਉਸਾਰੂ ਸੂਚਨਾ ਪਹੁੰਚਾਉਣਰਾਜਨੀਤਕ ਨੇਤਾਵਾਂ ਨਾਲੋਂ ਡਾਕਟਰਾਂ ਦੁਆਰਾ ਪਹੁੰਚਾਈ ਸੂਚਨਾ ਜ਼ਿਆਦਾ ਅਸਰਦਾਰ ਹੁੰਦੀ ਹੈਵਿਸ਼ਵ ਸਿਹਤ ਸੰਸਥਾ ਅਤੇ ਹੋਰ ਸਿਹਤ ਸੰਸਥਾਵਾਂ ਦੁਆਰਾ ਸਮੇਂ ਸਮੇਂ ਜਾਰੀ ਕੀਤਾ ਗਿਆ ਮਾਸਕ ਪਹਿਨਣ, ਹੱਥਾਂ ਨੂੰ ਸੈਨੇਟਾਈਜ਼ ਕਰਨਾ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦਾ ਪ੍ਰੋਟੋਕਾਲ ਇਸ ਸਮੇਂ ਬਹੁਤ ਜ਼ਰੂਰੀ ਹੈਸਾਡਾ ਆਲਾ ਦੁਆਲਾ ਤਾਂ ਉਂਜ ਹੀ ਪ੍ਰਦੂਸ਼ਣ ਗ੍ਰਸਤ ਹੈਇਸ ਲਈ ਮਾਸਕ ਪਹਿਨਣਾ ਹੁਣ ਸਾਡੀ ਜੀਵਨ-ਜਾਚ ਦਾ ਹਿੱਸਾ ਬਣਨ ਜਾ ਰਿਹਾ ਹੈਮਾਸਕ ਪਹਿਨਣ ਨਾਲ ਪਹਿਨਣ ਵਾਲਾ ਖੁਦ ਤਾਂ ਸੁਰੱਖਿਅਤ ਰਹਿੰਦਾ ਹੀ ਹੈ, ਦੂਸਰਿਆਂ ਨੂੰ ਵੀ ਸੁਰੱਖਿਅਤ ਰੱਖਦਾ ਹੈਹੈਦਰਾਬਾਦ ਦੀ ਸੀ.ਸੀ.ਐੱਮ.ਬੀ ਪ੍ਰਯੋਗਸ਼ਾਲਾ ਦੇ 660 ਲੋਕਾਂ ਦੇ ਸਟਾਫ ਦੀ ਸਾਲ ਭਰ ਤੋਂ ਵੀ ਵੱਧ ਸਮੇਂ ਤੋਂ ਕਰੋਨਾ ਉੱਪਰ ਜਿੱਤ ਦਾ ਕਾਰਨ ਮਾਸਕ ਪਹਿਨਣ, ਸਮਾਜਿਕ ਦੂਰੀ ਰੱਖਣ ਅਤੇ ਹੱਥ ਧੋਂਦੇ ਰਹਿਣਾ ਹੀ ਹੈ ਵਿਗਿਆਨਕ ਅਰਚਨਾ ਭਾਰਦਵਾਜ ਦਾ ਕਹਿਣਾ ਹੈ ਕਿ ਜੇ ਸਾਰੇ ਲੋਕ 15 ਦਿਨ ਸਹੀ ਤਰੀਕੇ ਨਾਲ ਮਾਸਕ ਪਹਿਨ ਲੈਣ, ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਸੈਨੇਟਾਈਜ ਕਰਦੇ ਰਹਿਣ ਤਾਂ ਕਰੋਨਾ ਖਤਮ ਹੋ ਜਾਵੇਗਾਪਰ ਜਿਵੇਂ ਲੋਕ ਹੈਲਮਟ ਦੇ ਚਲਾਨ ਤੋਂ ਬਚਣ ਲਈ ਇਸ ਨੂੰ ਬਾਂਹ ਵਿੱਚ ਲਮਕਾ ਲੈਂਦੇ ਹਨ, ਉਂਜ ਦਿਖਾਵੇ ਲਈ ਮਾਸਕ ਪਹਿਨਣਗੇ ਤਾਂ ਪਛਤਾਉਣਗੇ।

ਪਹਿਲੀ ਮਈ ਤੋਂ ਪੰਜਾਬ ਵਿੱਚ ਵੀ ਮਿੰਨੀ ਲਾਕਡਾਊਨ ਦੀ ਵਿਵਸਥਾ ਜਾਰੀ ਹੈਗੁਆਂਢੀ ਪ੍ਰਾਂਤਾਂ ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੰਪੂਰਨ ਲਾਕਡਾਊਨ ਜਾਰੀ ਹੈਸਥਿਤੀ ਗੰਭੀਰ ਬਣਨ ਤੋਂ ਰੋਕਣ ਲਈ ਹੀ ਸਰਕਾਰਾਂ ਅਜਿਹੇ ਉਪਾਅ ਕਰਦੀਆਂ ਹਨਇਸ ਮਹਾਂਮਾਰੀ ਤੋਂ ਬਚਣ ਲਈ ਟੀਕਾਕਰਣ ਦਾ ਤੇਜ਼ੀ ਨਾਲ ਸਿਰੇ ਚਾੜ੍ਹਨਾ ਬਹੁਤ ਜ਼ਰੂਰੀ ਹੈਪਹਿਲਾਂ ਸਾਡੇ ਦੇਸ਼ ਦੇ ਲੋਕ ਵੀ ਟੀਕਾਕਰਨ ਤੋਂ ਆਨਾ-ਕਾਨੀ ਕਰਦੇ ਸਨ ਪਰ ਹੁਣ ਦੇਸ਼ ਵਿੱਚ ਟੀਕਿਆਂ ਦੀ ਘਾਟ ਚਣੌਤੀ ਬਣਦੀ ਜਾ ਰਹੀ ਹੈ

ਸਾਡੇ ਪ੍ਰਧਾਨ ਮੰਤਰੀ ਨੇ ਵਿਸ਼ਵ ਵਿੱਚ ਨਾਮ ਪੈਦਾ ਕਰਨ ਲਈ ਪਹਿਲਾਂ ਜ਼ਿਆਦਾ ਦਵਾਈ ਨਿਰਯਾਤ ਕਰ ਦਿੱਤੀ, ਹੁਣ ਆਪ ਬਾਹਰ ਵੱਲ ਦੇਖ ਰਹੇ ਹਨਦੁਨੀਆਂ ਦੀ 60% ਵੈਕਸੀਨ ਭਾਰਤ ਵਿੱਚ ਬਣਦੀ ਹੈਵੱਡੇ ਉਤਪਾਦਕ ਸੀਰਮ ਉਦਯੋਗ ਦੇ ਮੁੱਖ ਦਫਤਰ ਦਿੱਲੀ ਵਿੱਚ ਹਨਪਰ ਹੁਣ ਐਨ ਮੌਕੇ ’ਤੇ ਸੀਰਮ ਦੇ ਸੀਈਓ ਅਦਾਰ ਪੂਨਾਵਾਲਾ ਵੱਲੋਂ ਭਾਰਤ ਵਿੱਚੋਂ ਸ਼ਿਫਟ ਕਰਕੇ ਇੰਗਲੈਂਡ ਵਿੱਚ ਚਲੇ ਜਾਣ ਦਾ ਐਲਾਨ ਚਿੰਤਾ ਦਾ ਵਿਸ਼ਾ ਹੈਮਾਈਕਰੋਸਾਫਟ ਦੇ ਪਿਤਾਮਾ ਬਿੱਲ ਗੇਟਸ ਤੇ ਮੇਲਿੰਡਾ ਦਾ ਤਲਾਕ ਵੀ ਖਬਰਾਂ ਵਿੱਚ ਹੈਇਸ ਨਾਲ ਵੀ ਕਰੋਨਾ ਦੇ ਟੀਕਾਕਰਣ ਦੇ ਪ੍ਰਭਾਵਤ ਹੋਣ ਦਾ ਅੰਦੇਸ਼ਾ ਹੈ ਕਿਉਂਕਿ ਇਹ ਇਸ ਖੇਤਰ ਦੇ ਵੱਡੇ ਦਾਨੀ ਵੀ ਹਨਦੁਨੀਆਂ ਦੇ ਗਲੋਬਲ ਪਿੰਡ ਬਣ ਜਾਣ ਨਾਲ ਲੋੜਵੰਦਾਂ ਦੀ ਮਦਦ ਕਰਨੀ ਹਰ ਮਨੁੱਖ ਦਾ ਫਰਜ਼ ਬਣਦਾ ਹੈਵਿਸ਼ਵ ਦੀ ਦੂਜੀ ਵੱਡੀ ਵਸੋਂ, ਇੱਕ ਅਰਬ 35 ਕ੍ਰੋੜ ਲੋਕਾਂ ਦਾ ਟੀਕਾ ਕਰਨ ਕਰਨਾ ਕੋਈ ਛੋਟੀ ਗੱਲ ਨਹੀਂ। ਕੋਰੋਨਾ ਦੀ ਪਹਿਲੀ ਲਹਿਰ ਸਾਡੇ ਦੇਸ਼ ਵਿੱਚ ਜ਼ਿਆਦਾ ਹਾਨੀਕਾਰਕ ਨਹੀਂ ਸੀ ਬਣੀ, ਇਸ ਲਈ ਦੂਜੀ ਲਹਿਰ ਪ੍ਰਤੀ ਸਾਡੀ ਸਰਕਾਰ ਸੰਵੇਦਨਸ਼ੀਲ ਨਹੀਂ ਰਹੀਜੇ ਹੁੰਦੀ ਤਾਂ ਇਸ ਭਿਆਨਕ ਆਫਤ ਵੇਲੇ ਪੰਜ ਰਾਜਾਂ ਦੀਆਂ ਚੋਣਾਂ ਸਮੇਂ ਲੱਖਾਂ ਲੋਕਾਂ ਦੀ ਭੀੜ ਵਾਲੀਆਂ ਰੈਲੀਆਂ ਤੋਂ ਤੋਬਾ ਕੀਤੀ ਹੁੰਦੀ। ਕੁੰਭ ਵਰਗੇ ਮੇਲੇ ਰੋਕੇ ਜਾ ਸਕਦੇ ਸਨਭੀੜ ਜਮ੍ਹਾਂ ਕਰਨ ਦੇ ਨਤੀਜੇ ਹੁਣ ਸਾਰਾ ਭਾਰਤ ਭੁਗਤ ਰਿਹਾ ਹੈਪਰ ਕੌਣ ਕਹੇ ਰਾਣੀ ਅੱਗਾ ਢੱਕ।

ਹੁਣ ਮਿੰਨੀ ਲਾਕਡਾਊਨ ਵੇਲੇ ਹੋਰ ਤਾਂ ਭਾਵੇਂ ਸਭ ਕੁਝ ਬੰਦ ਹੈ ਪਰ ਸ਼ਰਾਬ ਦੇ ਠੇਕੇ ਸ਼ਟਰ ਬੰਦ ਹੋਣ ’ਤੇ ਵੀ ਲੋਕਾਂ ਦੀ ਲੋੜ ਪੂਰੀ ਕਰਦੇ ਰਹਿੰਦੇ ਹਨਸਰਕਾਰ ਨੇ ਇਸ ਸਰੋਤ ਨੂੰ ਆਪਣੀ ਆਮਦਨ ਦਾ ਮੁੱਖ ਹਿੱਸਾ ਬਣਾਇਆ ਹੋਇਆ ਹੈਸ਼ਰਾਬ ਪੀਣ ਸਬੰਧੀ ਲੋਕਾਂ ਦੇ ਆਪੋ ਆਪਣੇ ਵਿਚਾਰ ਹਨਹਰ ਕੋਈ ਆਪਣੇ ਆਪ ਨੂੰ ਦਰੁਸਤ ਦੱਸਣ ਤੋਂ ਗੁਰੇਜ਼ ਨਹੀਂ ਕਰਦਾ। ਬੁੱਧੀਜੀਵੀ ਵੱਡੇ ਵੱਡੇ ਲੇਖਕਾਂ ਦੀਆਂ ਉਦਾਰਹਣਾਂ ਵੀ ਦੇਣ ਲੱਗ ਜਾਂਦੇ ਹਨਕਈ ਤਾਂ ਮਰਹੂਮ ਪੱਤਰਕਾਰ ਖੁਸ਼ਵੰਤ ਸਿੰਘ ਦੇ ਵਿਸਕੀ ਪ੍ਰੇਮ ਅਤੇ ਲੰਬੀ ਉਮਰ ਦੀ ਗੱਲ ਬੜੇ ਮਾਣ ਨਾਲ ਦੁਹਰਾਉੁਦੇ ਹਨਪਰ ਡਾਕਟਰ ਕੇ ਕੇ ਤਲਵਾੜ, ਕੋਵਿਡ ਰਿਵੀਊ ਕਮੇਟੀ ਦੇ ਸਲਾਹਕਾਰ ਦੇ ਹਵਾਲੇ ਨਾਲ ਚਰਚਿਤ ਖਬਰ ਨੇ ਸ਼ਰਾਬ ਦੇ ਪਿਆਕੜਾਂ ਲਈ ਚਿੰਤਾ ਪੈਦਾ ਕੀਤੀ ਹੈਸ਼ਰਾਬ, ਇਮਿਊਨਿਟੀ (ਰੋਗ ਰੋਕੂ ਸਮਰੱਥਾ) ਘੱਟ ਕਰਨ ਲਈ ਜ਼ਿੰਮੇਵਾਰ ਹੈ

ਸਾਡਾ ਪੰਜਾਬ ਤਾਂ ਉਂਜ ਵੀ ਇਸ ਤੇਰ੍ਹਵੇਂ ਰਤਨ ਦੀ ਵਰਤੋਂ ਵਿੱਚ ਮੋਹਰੀ ਸੂਬਾ ਹੈਸ਼ਰਾਬ ਅਤੇ ਮੁਰਗੇ ਪੰਜਾਬੀਆਂ ਦੀ ਮਨਭਾਉਂਦੀ ਖੁਰਾਕ ਵਜੋਂ ਮਕਬੂਲ ਹਨਵਿਆਹ ਸ਼ਾਦੀਆਂ ਵਿੱਚ ਇਹ ਸਟੇਟਸ ਸਿੰਬਲ ਹੁੰਦੇ ਹਨ ਭਾਵੇਂ ਬਾਦ ਵਿੱਚ ਲੜਾਈਆਂ ਅਤੇ ਖੁਦਕੁਸ਼ੀਆਂ ਹੀ ਕਿਉਂ ਨਾ ਵਾਪਰ ਜਾਣਨਸ਼ਾ ਭਾਵੇਂ ਕੋਈ ਵੀ ਹੋਵੇ, ਸਿਹਤ ਵਰਧਕ ਨਹੀਂ, ਸਿਹਤ ਦਾ ਦੁਸ਼ਮਣ ਹੀ ਹੁੰਦਾ ਹੈਹੁਣ ਡਾਕਟਰ ਦੁਆਰਾ ਮੁਹਈਆ ਸੂਚਨਾ ਭਾਵੇਂ ਇਸਦੀ ਵਰਤੋਂ ਤੇ ਕੁਝ ਰੋਕ ਲਗਾਵੇ। ਉਂਜ ਹੁਣ ਤਕ ਸ਼ਰਾਬ ਦੀ ਹਰ ਬੋਤਲ ’ਤੇ ਉੱਕਰੀ ਚਿਤਾਵਨੀ ਇਸ ਨੂੰ ਕੋਈ ਠੱਲ੍ਹ ਨਹੀਂ ਸੀ ਪਾ ਸਕੀਸ਼ਰਾਬ ਦਾ ਪੈੱਗ ਮੂੰਹ ਨਾਲ ਛੂੰਹਦੇ ਹੀ ਹਰ ਕੋਈ ਆਪਣੇ ਆਪ ਨੂੰ ਨਵਾਬ ਅਤੇ ਮਹਾਰਾਜਾ ਤਸਲੀਮ ਕਰਨ ਲੱਗ ਪੈਂਦਾ ਹੈ

ਸਿਹਤ ਹੈ ਤਾਂ ਸਭ ਕੁਝ ਹੈ, ਸਿਹਤ ਨਹੀਂ ਤਾਂ ਕੁਝ ਵੀ ਨਹੀਂਸਰੀਰ ਦੀ ਰੋਗ ਰੋਕੂ ਤਾਕਤ ਬਰਕਰਾਰ ਰੱਖਣ ਲਈ ਹੀ ਸਹੀ, ਜੇ ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਪੰਜਾਬੀ ਆਪਣੇ ਆਪ ਨੂੰ ਸੁਰਖਰੂ ਕਰ ਲੈਣ ਤਾਂ ਕਰੋਨਾ-ਕਾਲ ਦੀ ਮਨੁੱਖਤਾ ਨੂੰ ਇਹ ਬਿਹਤਰ ਸਿੱਖਿਆ ਹੋਵੇਗੀ

ਚੇਤੇ ਰੱਖਣ ਵਾਲੀ ਦੂਜੀ ਮਹੱਤਵਪੂਰਨ ਗੱਲ ਡਰ ਦੀ ਭਾਵਨਾ ਤੋਂ ਬਚਣਾ ਹੈਹਰ ਮੁਸ਼ਕਲ ਦਾ ਮੁਕਾਬਲਾ ਮਜ਼ਬੂਤ ਇੱਛਾ ਸ਼ਕਤੀ ਅਤੇ ਦ੍ਰਿੜ੍ਹ ਇਰਾਦੇ ਨਾਲ ਹੁੰਦਾ ਹੈਡਰ ਨਾਲ ਦਹਿਸ਼ਤ ਫੈਲਦੀ ਹੈ ਅਤੇ ਮੌਤ ਦਾ ਮੁੱਢ ਬੱਝ ਜਾਂਦਾ ਹੈਲਾਪ੍ਰਵਾਹੀ, ਅਗਿਆਨਤਾ ਅਤੇ ਅਫਵਾਹਾਂ ਤੋਂ ਬਚ ਕੇ ਚੌਕਸੀ ਅਤੇ ਜ਼ਿੰਦਾਦਿਲੀ ਨਾਲ ਜ਼ਿੰਦਗੀ ਜੀਊਣਾ ਹੀ ਸਮੇਂ ਦੀ ਮੁੱਖ ਲੋੜ ਹੈਵੱਡੀ ਅਬਾਦੀ ਵਾਲੇ ਸਾਡੇ ਦੇਸ਼ ਵਿੱਚ ਕਰੋਨਾ ਦੇ ਟੀਕਾਕਰਣ ਦੀ ਰਫਤਾਰ ਸੁਧਾਰਨ ਦੀ ਲੋੜ ਹੈਅਜੇ ਤਕ ਤੇਰਾਂ ਕਰੋੜ ਚਾਲੀ ਲੱਖ ਦੇ ਕਰੀਬ ਲੋਕਾਂ ਨੂੰ ਪਹਿਲੀ ਖੁਰਾਕ ਹੀ ਲੱਗੀ ਹੈਸਾਢੇ ਤਿੰਨ ਕਰੋੜ ਲੋਕ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨਅੱਧੀ ਤੋਂ ਵੱਧ ਅਬਾਦੀ ਨੂੰ ਟੀਕੇ ਲੱਗਣ ਬਾਦ ਹੀ ਸਾਹ ਸੌਖਾ ਹੋਵੇਗਾਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਅਨੁਸਾਰ ਦੇਸ਼ ਵਿੱਚ ਡਾਕਟਰਾਂ ਅਤੇ ਹੋਰ ਡਾਕਟਰੀ ਅਮਲੇ ਫੈਲੇ ਦੇ ਨਾਲ ਨਾਲ ਹਸਪਤਾਲਾਂ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਵੱਡੇ ਦਿਲ ਨਾਲ ਖਰਚਾ ਕਰਨਾ ਹੋਵੇਗਾਬਾਹਰੋਂ ਦਾਨ ਅਤੇ ਮਦਦ ਨਾਲ ਕਦੋਂ ਤਕ ਡੰਗ ਸਾਰਦੇ ਰਹਾਂਗੇ? ਸਾਡੇ ਸੁਪਨੇ ਆਤਮ ਨਿਰਭਰ ਭਾਰਤ ਬਣਾਉਣ ਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2782)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author