DarshanSRiar7ਲਾਲਚ ਭਰੇ ਵਾਅਦੇ ਦੇਸ਼, ਸਮਾਜ ਤੇ ਲੋਕਾਂ ਦਾ ਕਦੇ ਵੀ ਕੁਝ ਸਵਾਰ ਨਹੀਂ ਸਕਦੇ ...
(18 ਦਸੰਬਰ 2021)

 

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ ਵਾਲਾ ਹੈਇਸ ਮਹੀਨੇ ਹੀ ਚੋਣ ਜਾਬਤਾ ਲਾਗੂ ਹੋਣ ਦੇ ਪ੍ਰਬਲ ਅਸਾਰ ਹਨਪਰ ਰਾਜਨੀਤਕ ਪਾਰਟੀਆਂ ਬਹੁਤ ਦੇਰ ਪਹਿਲਾਂ ਤੋਂ ਹੀ ਚੋਣ ਮੈਦਾਨ ਵਿੱਚ ਉੱਤਰਨ ਨੂੰ ਕਾਹਲੀਆਂ ਹਨਸ਼੍ਰੋਮਣੀ ਅਕਾਲੀ ਦਲ ਨੇ ਤਾਂ ਬਹੁਤ ਸਾਰੀਆਂ ਸੀਟਾਂ ਉੱਪਰ ਆਪਣੇ ਉਮੀਦਵਾਰ ਵੀ ਐੇਲਾਨ ਦਿੱਤੇ ਹਨਆਮ ਆਦਮੀ ਪਾਰਟੀ ਨੇ ਵੀ ਸ਼ੁਰੂਆਤ ਕਰ ਦਿੱਤੀ ਹੈਵੱਖ ਵੱਖ ਪਾਰਟੀਆਂ ਆਪਣੇ ਚੋਣ ਪ੍ਰੋਗਰਾਮ ਅਤੇ ਵੋਟਰਾਂ ਨੂੰ ਭਰਮਾਉਣ ਲਈ ਲਾਲਚਾਂ ਦੀਆਂ ਵੰਨਗੀਆਂ ਵੀ ਪਟਾਰੇ ਵਿੱਚੋਂ ਕੱਢਣ ਲੱਗ ਪਈਆਂ ਹਨ ਸ਼੍ਰੋਮਣੀ ਅਕਾਲੀ ਦਲ ਆਪਣੇ ਖੁਸੇ ਅਧਾਰ ਨੂੰ ਮੁੜ ਲੀਹ ਉੱਪਰ ਲਿਆਉਣ ਅਤੇ ਤਾਕਤ ਦੀ ਕੁਰਸੀ ਉੱਪਰ ਕਾਬਜ਼ ਹੋਣ ਲਈ ਬਹੁਤ ਕਾਹਲਾ ਪ੍ਰਤੀਤ ਹੁੰਦਾ ਹੈਕਾਫੀ ਸਮਾਂ ਪਹਿਲਾਂ ਹੀ ਉਹਨਾਂ ਨੇ 100 ਹਲਕਿਆਂ ਵਿੱਚ ਪ੍ਰਚਾਰ ਦੀ ਰਵਾਇਤ ਅਰੰਭ ਦਿੱਤੀ ਸੀ ਜੋ ਕਿਸਾਨ ਸੰਘਰਸ਼ ਦੇ ਚੱਲਦੇ ਹੋਏ ਉਹਨਾਂ ਨੂੰ ਮੁਲਤਵੀ ਕਰਨੀ ਪਈ ਸੀਸਾਲ ਭਰ ਤੋਂ ਵੀ ਵੱਧ ਸਮੇਂ ਤੋਂ ਲੋਕਤੰਤਰੀ ਢੰਗ ਨਾਲ ਜਾਬਤੇ ਵਿੱਚ ਰਹਿ ਕੇ ਮੁਕੰਮਲ ਸ਼ਾਂਤੀ ਨਾਲ ਵਿਚਰਦੇ ਹੋਏ ਕਿਸਾਨ ਜਥੇਬੰਦੀਆਂ ਦੇ ਏਕੇ ਨੇ ਵਿਸ਼ਵ ਦੇ ਸਭ ਤੋਂ ਵੱਡੇ ਅਤੇ ਸ਼ਾਤਮਈ ਸੰਘਰਸ਼ ਨਾਲ ਸਰਕਾਰ ਨੂੰ ਮਜਬੂਰ ਕਰ ਦਿੱਤਾ ਤੇ ਉਸਨੇ ਤਿੰਨ ਇਤਰਾਜ਼ਯੋਗ ਕਾਨੂੰਨ ਵਾਪਸ ਲੈ ਲਏ ਤੇ ਕਿਸਾਨਾਂ ਦੀਆਂ ਬਾਕੀ ਮੰਗਾਂ ਉੱਪਰ ਵੀ ਪੂਰਨ ਸਹਿਮਤੀ ਦੇ ਦਿੱਤੀਸਫਲਤਾ ਅਤੇ ਜਿੱਤ ਦੇ ਨਗਾਰੇ ਵਜਾਉਂਦੇ ਕਿਸਾਨ 378 ਦਿਨ ਬਾਦ ਆਪਣੇ ਘਰਾਂ ਨੂੰ ਪਰਤ ਆਏ ਹਨ

ਇਸ ਸੰਘਰਸ਼ ਨੇ ਲੋਕਰਾਜ ਦੀ ਡਿਗਦੀ ਸਾਖ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਦਾ ਅਹਿਮ ਕਾਰਜ ਕਰਕੇ ਭਵਿੱਖ ਦੀਆਂ ਸਰਕਾਰਾਂ ਨੂੰ ਤਾਨਾਸ਼ਾਹੀ ਰਵਈਏ ਤੋਂ ਬਾਜ਼ ਆਉਣ ਦਾ ਸੰਕੇਤ ਦਿੱਤਾ ਹੈਲੋਕਰਾਜੀ ਸਰਕਾਰ ਦੇ ਅਸੂਲ ਬਹੁਤ ਹਰਮਨ ਪਿਆਰੇ ਹਨਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਹੀ ਲੋਕ ਰਾਜ ਦਾ ਮੁੱਖ ਅਸੂਲ ਹੈਪਰ ਸਰਕਾਰਾਂ ਨੇ ਆਮ ਲੋਕਾਂ ਨੂੰ ਭੁਲਾ ਕੇ ਕੁਝ ਕੁ ਲੋਕਾਂ ਦੇ ਹਿਤ ਸੁਰੱਖਿਅਤ ਰੱਖਣ ਵੱਲ ਮੋੜਾ ਪਾ ਲਿਆ ਸੀਹੁਣ ਆਸ ਕਰਨੀ ਬਣਦੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵੀ ਲੋਕਰਾਜੀ ਰਵਾਇਤਾਂ ਦੀ ਕਦਰ ਕਰਨਗੀਆਂ ਅਤੇ ਲੋਕ ਰਾਇ ਦਾ ਸਨਮਾਨ ਕਰਨਗੀਆਂਸਰਕਾਰਾਂ ਲੋਕਾਂ ਲਈ ਚੁਣੀਆਂ ਜਾਂਦੀਆਂ ਹਨ ਨਾ ਕਿ ਲੋਕ ਸਰਕਾਰਾਂ ਲਈ ਹੁੰਦੇ ਹਨਸਰਕਾਰਾਂ ਦੇ ਸਵਾਰਥ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਅਨਪੜ੍ਹਤਾ ਅਤੇ ਭ੍ਰਿਸ਼ਟਾਚਾਰ ਨੇ ਲੋਕਾਂ ਦਾ ਜੀਊਣਾ ਮੁਹਾਲ ਕਰ ਦਿੱਤਾ ਹੈਇਸ ਕਿਸਾਨ ਸੰਘਰਸ਼ ਨੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਜੋੜਨ ਦਾ ਕੰਮ ਕੀਤਾ ਹੈਘੁੱਗ ਵਸਦਾ ਪੰਜਾਬ ਜੋ ਹਮੇਸ਼ਾ ਦੇਸ਼ ਵਿੱਚ ਪਹਿਲੇ ਨੰਬਰ ’ਤੇ ਹੁੰਦਾ ਸੀ ਇਸ ਸਮੇਂ ਦੇਸ਼ ਵਿੱਚ ਸਭ ਤੋਂ ਵੱਡਾ ਕਰਜ਼ਾਈ ਹੈਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਨੂੰ ਮਜਬੂਰ ਹਨਵਿਕਾਸ ਦੇ ਕੰਮ ਰੁਕੇ ਹੋਏ ਹਨਟੈਕਸਾਂ ਦੇ ਵਧਦੇ ਬੋਝ ਨੇ ਵੀ ਲੋਕਾਂ ਨੂੰ ਤੰਗ ਕੀਤਾ ਹੋਇਆ ਹੈਚੋਣਾਂ ਦੇ ਮੱਦੇਨਜ਼ਰ ਵੱਖ ਵੱਖ ਰਾਜਨੀਤਕ ਪਾਰਟੀਆਂ ਨਵੇਂ ਨਵੇਂ ਪੈਂਤੜੇ ਅਪਣਾ ਰਹੀਆਂ ਹਨ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲਗਾਤਰ ਪੰਜਾਬ ਦੇ ਦੌਰੇ ਕਰਕੇ ਆਪਣੇ ਗਰੰਟੀ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਲੁਭਾਉਣ ਦੇ ਯਤਨਾਂ ਵਿੱਚ ਹਨਦੂਜੇ ਪਾਸੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਆਪਣੇ ਗੱਠਜੋੜ ਰਾਹੀਂ ਵੱਧ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਦਾ ਟੀਚਾ ਬਣਾ ਲਿਆ ਹੈਹੈਰਾਨੀਜਨਕ ਗੱਲ ਤਾਂ ਇਹ ਨਜ਼ਰ ਆਉਂਦੀ ਹੈ ਕਿ ਇਸ ਵਾਰ ਰਾਜਨੀਤਕ ਨੇਤਾ ਲੋਕਾਂ ਨੂੰ ਆਰਥਿਕ ਲਾਭ ਦੇ ਕੇ ਰਿਝਾਉਣ ਦੇ ਰਾਹ ਪੈ ਗਏ ਹਨਸੱਤਾਧਾਰੀ ਕਾਂਗਰਸ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੋਟਾਂ ਦੇ ਮੱਦੇਨਜ਼ਰ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿੱਚ ਸਫਰ ਦੀ ਮੁਫਤ ਸਹੂਲਤ ਪ੍ਰਦਾਨ ਕੀਤੀ ਸੀਆਮ ਆਦਮੀ ਪਾਰਟੀ ਵਾਲਿਆਂ ਨੇ ਹਰੇਕ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦੀ ਗਰੰਟੀ ਦੇਣ ਦਾ ਐਲਾਨ ਕੀਤਾ ਤਾਂ ਅਕਾਲੀ ਪਾਰਟੀ ਵਾਲਿਆਂ ਨੇ 400 ਯੂਨਿਟ ਦਾ ਹੋਕਾ ਦੇ ਦਿੱਤਾਸੱਤਾਧਾਰੀ ਕਿਹੜਾ ਪਿੱਛੇ ਰਹਿਣ ਵਾਲੇ ਸਨਉਹਨਾਂ ਨੇ ਦੋ ਕਿਲੋਵਾਟ ਤਕ ਲੋਕਾਂ ਦੇ ਬਿਜਲੀ ਬਿੱਲਾਂ ਦੇ ਸਾਰੇ ਬਕਾਏ ਮੁਆਫ ਕਰ ਦਿੱਤੇ ਅਤੇ ਬਾਕੀ ਸਾਰੀਆਂ ਸਲੈਬਾਂ ਦੇ 7 ਕਿਲੋਵਾਟ ਤਕ ਬਿਜਲੀ ਬਿੱਲ ਤਿੰਨ ਰੁਪਏ ਪ੍ਰਤੀ ਯੂਨਿਟ ਘੱਟ ਕਰ ਦਿੱਤੇਆਮ ਆਦਮੀ ਪਾਰਟੀ ਨੇ ਇੱਕ ਨਵਾਂ ਸ਼ੋਸ਼ਾ ਛੱਡਿਆ ਹੈਉਹਨਾਂ ਨੇ 18 ਸਾਲ ਦੀ ਉਮਰ ਤੋਂ ਵੱਧ ਹਰੇਕ ਔਰਤ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਵਾਲੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬੁਢਾਪਾ ਪੈਨਸ਼ਨ ਦੀ ਸਕੀਮ ਸ਼ੁਰੂ ਕੀਤੀ ਸੀ ਅਤੇ ਫਿਰ ਆਟਾ ਦਾਲ ਤੇ ਸ਼ਗਨ ਸਕੀਮ ਸ਼ੁਰੂ ਕੀਤੀ ਸੀ, ਫਿਰ ਉਹ ਭਲਾ ਪਿੱਛੇ ਕਿਵੇਂ ਰਹਿੰਦੇ? ਉਹਨਾਂ ਨੇ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਔਰਤਾਂ ਨੂੰ ਦੇਣ ਦੀ ਗੱਲ ਆਖੀ ਹੈ ਇਸੇ ਲੜੀ ਵਿੱਚ ਗੋਆ ਦੀਆਂ ਚੋਣਾਂ ਦੇ ਮੱਦੇਨਜਰ ਤ੍ਰਿਣਾਮੂਲ ਕਾਂਗਰਸ ਨੇ ਪੰਜ ਹਜ਼ਾਰ ਰੁਪਏ ਮਹੀਨਾ ਦੇਣ ਦੀ ਗੱਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈਪਤਾ ਨਹੀਂ ਲੁਭਾਉਣੇ ਰੁਝਾਨਾਂ ਦਾ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ।

ਇੰਜ ਮਹਿਸੂਸ ਹੁੰਦਾ ਹੈ ਜਿਵੇਂ ਪੰਜਾਬ ਦੇ ਵੋਟਰਾਂ ਦੀ ਬੋਲੀ ਲਗਾਈ ਜਾ ਰਹੀ ਹੋਵੇਇਸੇ ਤਰ੍ਹਾਂ ਬਿਹਾਰ ਪ੍ਰਾਂਤ ਦੀਆਂ ਚੋਣਾਂ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਵੀ ਇੱਕ ਸਮੇਂ ਬੜਾ ਚਰਚਾ ਦਾ ਵਿਸ਼ਾ ਬਣਿਆ ਸੀਇਹ ਕੋਈ ਸਚਾਰੂ ਰੁਝਾਨ ਨਹੀਂ ਹੈਲਾਲਚ ਭਰੇ ਵਾਅਦੇ ਦੇਸ਼, ਸਮਾਜ ਤੇ ਲੋਕਾਂ ਦਾ ਕਦੇ ਵੀ ਕੁਝ ਸਵਾਰ ਨਹੀਂ ਸਕਦੇਰਾਜਨੀਤਕ ਪਾਰਟੀਆਂ ਜ਼ਰੂਰ ਕਈ ਵਾਰ ਵਕਤੀ ਲਾਭ ਲੈ ਜਾਂਦੀਆਂ ਹਨਪਰ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਲੋਕ ਅਜਿਹੇ ਫੋਕੇ ਵਾਅਦਿਆਂ ਅਤੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ ਤਾਜ਼ਾ ਕਿਸਾਨ ਸੰਘਰਸ਼ ਇਸਦੀ ਜੀਉਂਦੀ ਜਾਗਦੀ ਮਿਸਾਲ ਹੈਜੇ ਹੁਣ ਵੀ ਰਾਜਨੇਤਾ ਲੋਕਾਂ ਨੂੰ ਭੁਚਲਾ ਲੇ ਡੰਗ ਸਾਰਨ ਦੀਆਂ ਵਿਉਤਾਂ ਬਣਾ ਰਹੇ ਹਨ ਤਾਂ ਇਹ ਉਹਨਾਂ ਦੀ ਭੁੱਲ ਹੈਹੁਣ ਲੋਕਾਂ ਨੂੰ ਨੇਤਾਵਾਂ ਕੋਲੋਂ ਸਵਾਲ ਪੁੱਛਣ ਦੇ ਢੰਗ ਆ ਗਏ ਹਨਫੋਕੇ ਘੋਸ਼ਣਾ ਪੱਤਰਾਂ ਨੂੰ ਕਾਨੂੰਨੀ ਰੂਪ ਦੇਣ ਦੀਆਂ ਮੰਗਾਂ ਉੱਠਣ ਲੱਗੀਆਂ ਹਨ ਅਤੇ ਇਹ ਜਾਇਜ਼ ਵੀ ਹਨਦੇਸ਼ ਵਿੱਚ ਸਭ ਤੋਂ ਵੱਧ ਸਹੂਲਤਾਂ ਦੇ ਲਾਭ ਇਹ ਰਾਜਨੀਤਕ ਲੋਕ ਹੀ ਲੈਂਦੇ ਹਨਆਮ ਵੋਟਰ ਤਾਂ ਇਨ੍ਹਾਂ ਨੇ ਆਟੇ-ਦਾਲ ਜੋਗਾ ਮੰਗਤਾ ਹੀ ਬਣਾ ਛੱਡਿਆ ਹੈਅੱਜਕੱਲ ਦੇ ਅਗਾਂਹ ਵਧੂ ਤੇ ਤਕਨੀਕ ਦੇ ਦੌਰ ਵਿੱਚ ਇਹ ਬਿਲਕੁਲ ਤਰਕਸੰਗਤ ਨਹੀਂ ਲੱਗਦਾ

ਪੱਛਮੀ ਦੇਸ਼ਾਂ ਵੱਲ ਸਾਡੀ ਜਵਾਨੀ ਦਾ ਪ੍ਰਵਾਸ ਕਿਉਂ ਹੋ ਰਿਹਾ ਹੈ? ਉਹ ਦੇਸ਼ ਵੀ ਸਾਡੇ ਵਰਗੀ ਧਰਤੀ ਉੱਪਰ ਹੀ ਵਸੇ ਹੋਏ ਹਨਫਰਕ ਕੇਵਲ ਇਹ ਹੈ ਕਿ ਉਹਨਾਂ ਦੇਸ਼ਾਂ ਨੇ ਸੁਚੱਜੇ ਸਿਸਟਮ ਤੇ ਪ੍ਰਬੰਧ ਸਿਰਜੇ ਹਨਨਾਗਰਿਕ ਉਹਨਾਂ ਦੇਸ਼ਾਂ ਦਾ ਸਰਮਾਇਆ ਹੁੰਦੇ ਹਨ ਜਿਹੜੇ ਸਾਡੇ ਦੇਸ਼ ਵਿੱਚ ਬੋਝ ਬਣ ਗਏ ਹਨ ਉੱਥੇ ਚੋਟੀ ਦੀਆਂ ਸਿੱਖਿਆ ਅਤੇ ਸਿਹਤ ਸਹੂਲਤਾਂ ਹਰੇਕ ਲਈ ਮੁਫਤ ਅਤੇ ਵਧੀਆ ਹਨ ਇੱਥੇ ਹਰ ਚੀਜ਼ ਦਾ ਵਪਾਰੀਕਰਣ ਹੋ ਗਿਆ ਹੈ ਉੱਥੇ ਕੰਮ ਪੂਜਾ ਬਣਿਆ ਹੋਇਆ ਹੈਲੋਕ ਨੇਕ ਨੀਅਤ ਨਾਲ ਜ਼ਿੰਮੇਵਾਰੀ ਨਿਭਾਉਂਦੇ ਹਨ ਇੱਥੇ ਰੋਜ਼ਗਾਰ ਲੱਭਦਾ ਹੀ ਨਹੀਂ ਰੋਜ਼ਗਾਰ ਮੰਗਣ ’ਤੇ ਡਾਂਗਾਂ ਪੈਂਦੀਆਂ ਹਨਮਾਨਸਾ ਜ਼ਿਲ੍ਹੇ ਵਿੱਚ ਸੰਘਰਸ਼ ਕਰ ਰਹੇ ਅਧਿਆਪਕਾਂ ਉੱਪਰ ਵਰ੍ਹਦੀਆਂ ਡਾਂਗਾਂ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਪ੍ਰਤੱਖ ਪ੍ਰਮਾਣ ਹਨਚੋਣਾਂ ਵੇਲੇ ਤਾਂ ਨੇਤਾ ਲੋਕ ਹੱਥ ਜੋੜਦੇ ਨਜ਼ਰ ਆਉਂਦੇ ਹਨ ਪਰ ਇਹ ਵੀਡੀਓ ਤਾਂ ਉਲਟਾ ਨਜ਼ਾਰਾ ਪੇਸ਼ ਕਰਦੀ ਹੈ

ਚੰਗੀ ਲੋਕਰਾਜੀ ਸਰਕਾਰ ਉਹ ਹੁੰਦੀ ਹੈ ਜੋ ਲੋਕਾਂ ਦਾ ਵਿੱਦਿਅਕ ਪੱਧਰ ਉੱਚਾ ਚੁੱਕੇ ਵਿੱਦਿਆ ਹਰੇਕ ਲਈ ਜ਼ਰੂਰੀ, ਵਧੀਆ ਅਤੇ ਮੁਫਤ ਜਾਂ ਫਿਰ ਸਸਤੀ ਯਕੀਨੀ ਬਣਾਵੇਸਿਹਤ ਸਹੂਲਤਾਂ ਸਬੰਧੀ ਕਿਸੇ ਨੂੰ ਵੀ ਦਰ ਦਰ ਨਾ ਭਟਕਣਾ ਪਵੇਚੰਗੀ ਵਿੱਦਿਆ, ਚੰਗੀ ਸਿਹਤ, ਵਧੀਆ ਰੋਜ਼ਗਾਰ, ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਹੋਵੇ, ਨੇਤਾ ਸਵਾਰਥ ਰਹਿਤ ਅਤੇ ਸਮਾਜ ਨੂੰ ਸਮਰਪਿਤ ਹੋਣ ਤਾਂ ਦੇਸ਼ ਤੇ ਸਮਾਜ ਦਾ ਆਪੇ ਭਲਾ ਹੋ ਜਾਂਦਾ ਹੈਲੋਕ ਫਿਰ ਹਾਕਮਾਂ ਨੂੰ ਵੀ ਅਸੀਸਾਂ ਦਿੰਦੇ ਹਨ ਸਿਰ ’ਤੇ ਚੁੱਕ ਲੈਂਦੇ ਹਨਹੋਰ ਭਲਾ ਬੰਦੇ ਨੂੰ ਚਾਹੀਦਾ ਵੀ ਕੀ ਹੈ? ਉਹ ਲੋਕ ਜੋ ਲੁੱਟ ਮਚਾ ਕੇ, ਲੋਕਾਂ ਨੂੰ ਤੰਗ ਕਰਕੇ ਧਨ ਦੇ ਅੰਬਾਰ ਜਮ੍ਹਾਂ ਕਰਨ ਲੱਗ ਜਾਂਦੇ ਹਨ ਕਿ ਖੌਰੇ ਪੈਸਾ ਹੀ ਸਭ ਕੁਝ ਹੈ ਤੇ ਇਹ ਉਹਨਾਂ ਦੇ ਨਾਲ ਹੀ ਰਹੇਗਾ, ਇਹ ਉਹਨਾਂ ਦੀ ਭੁੱਲ ਹੈਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ! ਜੇ ਅਜਿਹਾ ਹੁੰਦਾ ਤਾਂ ਸਾਦਮ ਹੁਸੈਨ ਵਰਗੇ ਤਾਨਾਸ਼ਾਹ ਤਾਂ ਕਦੇ ਮਰਦੇ ਹੀ ਨਾਪੈਸਾ ਬਹੁਤ ਮਹੱਤਵਪੂਰਨ ਹੈ ਪਰ ਸਭ ਕੁਝ ਨਹੀਂ ਹੁੰਦਾਇਹ ਸਾਧਨ ਹੁੰਦਾ ਹੈ ਮਾਲਕ ਨਹੀਂਦਿਆਨਤਦਾਰੀ ਤੇ ਨੈਤਿਕ ਕਦਰਾਂ ਕੀਮਤਾਂ ਦਾ ਅਹਿਮ ਸਥਾਨ ਹੁੰਦਾ ਹੈ ਪਰ ਲੋਕ ਅਕਸਰ ਸਮਝਣ ਵਿੱਚ ਭੁੱਲ ਕਰ ਦਿੰਦੇ ਹਨਜੇ ਨਾਗਰਿਕਾਂ ਦੀ ਸਿਹਤ ਚੰਗੀ ਹੋਵੇਗੀ ਤੇ ਉਹ ਪੜ੍ਹੇ ਲਿਖੇ ਹੋਣਗੇ ਤਾਂ ਰੋਜ਼ਗਾਰ ਲੱਭ ਕੇ ਉਹ ਯੋਗ ਸਾਧਨ ਆਪੇ ਜੁਟਾ ਲੈਣਗੇਉਹਨਾਂ ਨੂੰ ਆਟੇ-ਦਾਲ ਜਾਂ ਫਿਰ ਲੁਭਾਉਣੇ ਲਾਰਿਆਂ ਦੀ ਲੋੜ ਨਹੀਂ ਪਵੇਗੀ

ਰਾਜਨੀਤਕ ਨੇਤਾ ਲੁਭਾਉਣੇ ਵਾਅਦਿਆਂ ਤੋਂ ਗੁਰੇਜ਼ ਕਰਨ। ਹਜ਼ਾਰਾਂ ਰੁਪਇਆਂ ਦੇ ਐਲਾਨ ਕਰਨੇ ਜਾਂ ਸਬਜ਼ਬਾਗ ਦਿਖਾਉਣੇ ਤਾਂ ਬੜੇ ਅਸਾਨ ਹਨ ਪਰ ਇਹ ਵੀ ਦੱਸਣਾ ਪਵੇਗਾ ਕਿ ਇਹ ਰਕਮਾਂ ਉਹ ਕਿਵੇਂ ਅਤੇ ਕਿੱਥੋਂ ਜਟਾਉਣਗੇ? ਕਿਸੇ ਨੇ ਵੀ ਆਪਣੇ ਕੋਲੋਂ ਤਾਂ ਕੁਝ ਦੇਣਾ ਨਹੀਂ ਹੁੰਦਾ, ਲੋਕਾਂ ਤੋਂ ਟੈਕਸਾਂ ਰਾਹੀਂ ਇਕੱਠਾ ਕੀਤਾ ਸਰਮਾਇਆ ਹੀ ਇਨ੍ਹਾਂ ਐਲਾਨਾਂ ਦਾ ਸਰੋਤ ਬਣਨਾ ਹੁੰਦਾ ਹੈਪਹਿਲੀ ਵੱਡੀ ਚਿੰਤਾ ਤਾਂ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਲਾਹੁਣ ਦੀ ਹੈਨਵੇਂ ਵਾਅਦੇ ਕਰਨ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਕਾਨੂੰਨੀ ਤੌਰ ’ਤੇ ਲਿਖਤੀ ਗਰੰਟੀ ਦੇਣ ਕਿ ਉਹ ਪਹਿਲਾਂ ਪੰਜਾਬ ਨੂੰ ਕਰਜ਼ ਮੁਕਤ ਕਿਵੇਂ ਅਤੇ ਕਿੰਨੇ ਸਮੇਂ ਵਿੱਚ ਕਰਨਗੀਆਂ? ਫਿਰ ਜਿਹੜੇ ਪ੍ਰੋਗਰਾਮ ਉਹ ਉਲੀਕ ਰਹੀਆਂ ਹਨ, ਉਹਨਾਂ ਦੀ ਪੂਰਤੀ ਕਿਵੇਂ ਕਰਨਗੀਆਂ? ਸਰਕਾਰੀ ਦਫਤਰਾਂ ਵਿੱਚ ਖਾਲੀ ਅਸਾਮੀਆਂ ਕਦੋਂ ਭਰਨਗੀਆਂ? ਰਿਟਾਇਰਮੈਂਟ ਤੋਂ ਬਾਦ ਈ.ਪੀ.ਐੱਫ ਸਕੀਮ ਅਧੀਨ ਨਿੱਜੀ ਅਤੇ ਅਰਧ ਸਰਕਾਰੀ ਅਤੇ ਸਰਕਾਰੀ ਉੱਦਮ ਵਾਲੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਮਹਿਜ਼ 1000 ਰੁਪਏ ਦੇ ਇਰਦ ਗਿਰਦ ਪੈਨਸ਼ਨਾਂ ਮਿਲਦੀਆਂ ਹਨ, ਜੋ ਬੁਢਾਪਾ ਪੈਨਸ਼ਨ ਨਾਲੋਂ ਵੀ ਕਿਤੇ ਘੱਟ ਹਨਇਹ ਕਾਮੇ ਕਈ ਚਿਰਾਂ ਤੋਂ ਪੈਨਸ਼ਨ ਵਧਾ ਕੇ 7500 ਰੁਪਏ ਕਰਨ ਅਤੇ ਇਸ ਨੂੰ ਮਹਿੰਗਾਈ ਭੱਤੇ ਨਾਲ ਜੋੜਨ ਦੀ ਮੰਗ ਕਰ ਰਹੇ ਹਨਪਰ ਉਹਨਾਂ ਵੱਲ ਕਿਸੇ ਸਰਕਾਰ ਦਾ ਧਿਆਨ ਨਹੀਂ ਹੈਨੇਤਾ ਲੋਕ ਇੱਕ ਵਾਰ ਚੋਣ ਜਿੱਤਣ ਨਾਲ ਹੀ ਵਧੀਆ ਪੈਨਸ਼ਨ ਦੇ ਹੱਕਦਾਰ ਬਣ ਜਾਂਦੇ ਹਨ ਤੇ ਇਹ ਹਰ ਵਾਰ ਵਧਦੀ ਜਾਂਦੀ ਹੈ ਜਦੋਂ ਕਿ ਰੋਜ਼ਗਾਰ ਤੋਂ ਰਿਟਾਇਰ ਹੋਏ ਕਾਮੇ ਹਰ ਮਹੀਨੇ ਫੰਡ ਕਟਵਾਉਣ ਉਪਰੰਤ ਵੀ ਬੁਢਾਪਾ ਪੈਨਸ਼ਨ ਜਿੰਨੀ ਪੈਨਸ਼ਨ ਲੈਣ ਦੇ ਹੱਕਦਾਰ ਵੀ ਨਹੀਂ ਹੁੰਦੇ। ਇਹ ਭਿੰਨ-ਭੇਦ ਅੱਜਕੱਲ ਦੇ ਦੌਰ ਵਿੱਚ ਤਾਂ ਬਿਲਕੁਲ ਹੀ ਜਾਇਜ਼ ਨਹੀਂ। ਇਹ ਗੱਲਾਂ ਸੰਜੀਦਗੀ ਨਾਲ ਵਿਚਾਰਨ ਵਾਲੀਆਂ ਹਨ ਤਾਂ ਹੀ ਪੰਜਾਬ ਦਾ ਵੀ ਭਲਾ ਹੋਵੇਗਾ ਅਤੇ ਪੰਜਾਬ ਦੇ ਲੋਕਾਂ ਦਾ ਵੀ ਉਂਝ ਤਾਂ ਹੁਣ ਤਕ ਪੰਜਾਬ ਅਤੇ ਪੰਜਾਬ ਵਾਸੀ ਸਦਾ ਮੁਹਿੰਮਾਂ ਦਾ ਸਾਹਮਣਾ ਹੀ ਕਰਦੇ ਆਏ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3214)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author