DarshanSRiar7ਮੂਰਤੀਆਂ ਨੂੰ ਇੱਥੇ ਦੁੱਧ ਨਾਲ ਨੁਹਾਇਆ ਜਾਂਦਾ ਹੈ ... ਰੋਟੀ ਤੇ ਕੱਪੜਿਆਂ ਨੂੰ ਤਰਸਣ ਵਾਲੇ ਲੋਕਾਂ ਦੀ ਗਿਣਤੀ ...
(6 ਅਪਰੈਲ 2019)

 

ਏਸ਼ੀਆ ਮਹਾਂਦੀਪ ਦੇ ਦੋ ਵੱਡੇ ਦੇਸ਼ ਚੀਨ ਤੇ ਭਾਰਤ ਪੁਰਾਣੀ ਸਭਿਅਤਾ ਵਾਲੇ ਦੇਸ਼ ਹਨਵਿਸ਼ਵ ਦੀ ਅਬਾਦੀ ਦਾ ਵੱਡਾ ਹਿੱਸਾ ਵੀ ਇਨ੍ਹਾਂ ਦੋਂਹ ਦੇਸ਼ਾਂ ਵਿੱਚ ਹੀ ਵਸਦਾ ਹੈਦੋਵੇਂ ਦੇਸ਼ ਗੁਆਂਢੀ ਵੀ ਹਨ ਤੇ ਇਹਨਾਂ ਦਰਮਿਆਨ 1962 ਵਿੱਚ ਇੱਕ ਯੁੱਧ ਹੋਣ ਉਪਰੰਤ ਸਥਿਤੀ ਤਨਾਅਪੂਰਨ ਹੀ ਰਹੀ ਹੈਉਂਝ ਤਾਂ ਇਹ ਦੋਵੇਂ ਦੇਸ਼ ਅਜਾਦ ਵੀ ਅੱਗੜ ਪਿੱਛੜ ਹੀ ਹੋਏ ਸਨ ਤੇ ਅਬਾਦੀ ਵਿੱਚ ਵੀ ਦੋਵੇਂ ਇੱਕ ਦੂਜੇ ਦੇ ਲਾਗੇ ਚਾਗੇ ਹੀ ਹਨਚੀਨ ਅਬਾਦੀ ਵਿੱਚ ਪਹਿਲੇ ਨੰਬਰ ’ਤੇ ਹੈ ਅਤੇ ਸਾਡਾ ਭਾਰਤ ਲੋਕਤੰਤਰ ਵਜੋਂ ਵਿਸ਼ਵ ਦਾ ਵੱਡਾ ਦੇਸ਼ ਹੋਣ ਦਾ ਮਾਣ ਪ੍ਰਾਪਤ ਕਰ ਚੁੱਕਾ ਹੈਸਾਡੇ ਦੋਹਾਂ ਦੇਸ਼ਾਂ ਦੇ ਰਾਜ ਪ੍ਰਬੰਧ ਦਾ ਬਹੁਤ ਫਰਕ ਹੈਉਹਨਾਂ ਦੇ ਦੇਸ਼ ਵਿੱਚ ਤਾਨਾਸ਼ਾਹੀ ਕਮਿਉਨਿਸਟ ਸ਼ਾਸਨ ਪ੍ਰਣਾਲੀ ਹੈ ਤੇ ਸਾਡੇ ਇੱਥੇ ਲੋਕਰਾਜ ਹੈਸਾਡੇ ਨਾਲੋਂ ਚੀਨ ਦੇ ਲੋਕ ਵੱਧ ਅਨੁਸ਼ਾਸਨ ਪਸੰਦ ਹਨਜੇ ਉੱਥੇ ਵੀ ਕਿਧਰੇ ਲੋਕਰਾਜੀ ਪ੍ਰਣਾਲੀ ਵਾਲੀ ਸਰਕਾਰ ਹੁੰਦੀ ਤਾਂ ਹਾਲਾਤ ਹੋਰ ਹੀ ਹੋਣੇ ਸਨਉਂਜ ਫਿਰ ਸਾਡੇ ਕੋਲੋਂ ਆਪ ਮੁਹਾਰੇ ਮਿਲਿਆ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਦਰਜਾ ਵੀ ਖੁੱਸ ਜਾਣਾ ਸੀਉਂਝ ਭਾਵੇਂ ਸਾਡੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਹੋਣ ਦੇ ਨਾਲ ਨਾਲ ਸੋਨ ਚਿੜੀ ਹੋਣ ਦਾ ਮਾਣ ਵੀ ਪ੍ਰਾਪਤ ਹੈ, ਜਿਹੜਾ ਸਮੇਂ ਦੇ ਵਿਹਾਅ ਅਤੇ ਹਾਕਮਾਂ ਦੀ ਨਲਾਇਕੀ ਕਾਰਨ ਹੁਣ ਓਝਲ ਹੋ ਚੁੱਕਾ ਹੈ, ਪਰ ਸਾਡਾ ਇਹ ਪੱਖ ਸਾਨੂੰ ਵਿਸ਼ਵ ਤੋਂ ਅਲੱਗ ਵੀ ਕਰਦਾ ਹੈ

ਵਿਸ਼ਵ ਦੀ ਨੰਬਰ ਇੱਕ ਤਾਕਤ ਅਮਰੀਕਾ ਨਾਲ ਇਸ ਵੇਲੇ ਚੀਨ ਮੁਕਾਬਲੇ ਦੀ ਦੌੜ ਵਿੱਚ ਸ਼ਾਮਲ ਹੈ ਜਦੋਂ ਕਿ ਸਾਡਾ ਭਾਰਤ ਹਾਲੇ ਵੀ ਅਨਪੜ੍ਹਤਾ, ਬੇਰੁਜ਼ਗਾਰੀ, ਗਰੀਬੀ ਤੇ ਭ੍ਰਿਸ਼ਟਾਚਾਰ ਦੇ ਚੁੰਗਲ ਵਿੱਚੋਂ ਹੀ ਮੁਕਤ ਨਹੀਂ ਹੋ ਸਕਿਆਭ੍ਰਿਸ਼ਟਾਚਾਰ ਦੀ ਬੀਮਾਰੀ ਤਾਂ ਉਂਜ ਭਾਵੇਂ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕੀ ਹੈ ਪਰ ਵਿਦੇਸ਼ਾਂ ਵਿੱਚ ਇਸਦਾ ਉਹ ਪੱਧਰ ਨਹੀਂ ਹੈ ਜਿਸ ’ਤੇ ਇਹ ਭਾਰਤ ਵਿੱਚ ਪਹੁੰਚ ਚੁੱਕੀ ਹੈਬਾਕੀ ਵਿਸ਼ਵ ਦੇ ਤਾਂ ਦੇਸ਼ ਅਮੀਰ ਹੋ ਰਹੇ ਹਨ ਅਤੇ ਉਹ ਆਪਣੇ ਲੋਕਾਂ ਦੇ ਜੀਵਨ ਪੱਧਰ ਨੂੰ ਸੁਰੱਖਿਅਤ ਕਰਕੇ ਉਹਨਾਂ ਦਾ ਬੁਢਾਪਾ ਚਿੰਤਾ ਮੁਕਤ ਕਰ ਚੁੱਕੇ ਹਨ ਪਰ ਸਾਡੇ ਇੱਥੇ ਨੇਤਾ ਲੋਕ ਅਮੀਰ ਹੋ ਰਹੇ ਹਨ ਤੇ ਉਹਨਾਂ ਦਾ ਹੀ ਜੀਵਨ ਸੁਰੱਖਿਅਤ ਹੋ ਰਿਹਾ ਹੈਬਾਕੀ ਲੋਕ ਤਾਂ ਵਿਚਾਰੇ ਗਰੀਬੀ ਦੀ ਜਿੱਲਤ ਵਿੱਚ ਜੀਊਣ ਤੇ ਮੁਫਤ ਆਟਾ ਦਾਲ ਵਰਗੀਆਂ ਸਕੀਮਾਂ ਦੇ ਭਰਮ ਵਿੱਚ ਦਿਨਕਟੀ ਦੇ ਸ਼ਿਕਾਰ ਹੋ ਚੱਕੇ ਹਨਸਾਡੇ ਨੇਤਾਵਾਂ ਦਾ ਸਵਾਰਥ ਤੇ ਲਾਲਚ ਇਸ ਕਦਰ ਭਾਰੂ ਹੋ ਗਿਆ ਹੈ ਕਿ ਉਹ ਲੋਕਾਂ ਨੂੰ ਧਰਮਾਂ, ਮਜਹਬਾਂ ਤੇ ਮੰਦਰ ਮਸਜਿਦ ਦੇ ਝਗੜਿਆਂ ਵਿੱਚ ਹੀ ਉਲਝਾਈ ਰੱਖਦੇ ਹਨਮੁੱਖ ਤੌਰ ’ਤੇ ਸਾਡੇ ਦੇਸ਼ ਦੇ ਵਸਨੀਕ ਧਰਮ ਕਰਮ ਵਿੱਚ ਦਿਲਚਸਪੀ ਰੱਖਣ ਵਾਲੇ ਤੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਲੋਕ ਸਨ ਪਰ ਮੁਗਲਾਂ ਦੇ ਹਮਲਿਆਂ ਦੀ ਲੁੱਟ ਅਤੇ ਅੰਗਰੇਜਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੇ ਭਾਰਤੀਆਂ ਨੂੰ ਵੀ ਚਲਾਕ, ਸਵਾਰਥੀ ਤੇ ਡਿਪਲੋਮੈਟ ਬਣਾ ਦਿੱਤਾ ਹੈ

ਵਿਕਰਮਾਦਿੱਤ ਅਤੇ ਅਸ਼ੋਕ ਮਹਾਨ ਵਰਗੇ ਰਾਜਿਆਂ ਦਾ ਇਹ ਦੇਸ਼ ਭਾਰਤ ਮੰਦਰਾਂ ਦੀ ਸਭਿਅਤਾ ਨਾਲ ਲੈਸ ਰਿਹਾ ਹੈਉਂਝ ਤਾਂ ਇੱਥੇ ਗਿਣਤੀ ਵਿੱਚ 13 ਵੱਡੇ ਮੰਦਰ ਹਨ ਜਿਨ੍ਹਾਂ ਪਾਸ ਚੋਖਾ ਧਨਮਾਲ ਹੈ ਪਰ 4 ਮੁੱਖ ਮੰਦਰ ਐਸੇ ਹਨ ਜਿਨ੍ਹਾਂ ਦੇ ਅਧਾਰ ’ਤੇ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਕੇਰਲਾ ਸਥਿਤ ਪਦਮਾਨਾਭਾਸਵਾਮੀ ਮੰਦਰ ਥੀਰੂਵਨਥਾਪੁਰਮ ਮੰਦਰ ਹੈਵਿਸ਼ਨੂੰ ਮਹਾਰਾਜ ਨਾਲ ਸਬੰਧਤ ਇਸ ਮੰਦਰ ਦੇ ਕਈ ਤਹਿਖਾਨੇ ਦੱਸੇ ਜਾਂਦੇ ਹਨ ਜਿਨ੍ਹਾਂ ਵਿੱਚ ਅਣਗਿਣਤ ਸੋਨੇ ਦੇ ਭੰਡਾਰ, ਪਲੰਘ ਤੇ ਬੇਸ਼ੁਮਾਰ ਗਹਿਣੇ ਜਿਨ੍ਹਾਂ ਦੀ ਕੀਮਤ 100000 ਲੱਖ ਕਰੋੜ ਤੋਂ ਵੀ ਵੱਧ ਦੱਸੀ ਜਾਂਦੀ ਹੈਇਸ ਮੰਦਰ ਦੇ ਤਹਿਖਾਨੇ ਸੁਪਰੀਮਕੋਰਟ ਦੇ ਹੁਕਮ ਨਾਲ ਖੋਲ੍ਹਣੇ ਸ਼ੁਰੂ ਕੀਤੇ ਤਾਂ ਗਏ ਸਨ ਪਰ ਦੋ ਤਹਿਖਾਨੇ ਖੋਹਲੇ ਹੀ ਨਹੀਂ ਜਾ ਸਕੇ ਜੋ ਗ੍ਰੇਨਾਈਟ ਦੀ ਮੋਟੀ ਸਲੈਬ ਨਾਲ ਢਕੇ ਹੋਏ ਸਨ ਤੇ ਕਿਹਾ ਜਾਂਦਾ ਹੈ ਕਿ ਉੱਥੇ ਕੋਬਰਾ ਨਾਗਾਂ ਦਾ ਕੰਟਰੋਲ ਹੈਰਹੱਸਮਈ ਤਹਿਖਾਨਿਆਂ ਨਾਲ ਭਰਪੂਰ ਇਸ ਮੰਦਰ ਬਾਰੇ ਹੈਰਾਨਕੁੰਨ ਖਬਰਾਂ ਸੁਰਖੀਆਂ ਬਣੀਆਂ ਹੋਈਆਂ ਹਨਇਸ ਮੰਦਰ ਵਿੱਚ 80 ਫੁੱਟ ਉੱਚਾ ਸਾਗਵਾਨ ਦੀ ਲੱਕੜ ਦਾ ਥੰਮ੍ਹ ਸੋਨੇ ਨਾਲ ਢਕਿਆ ਹੋਇਆ ਹੈ35 ਮੀਟਰ ਉੱਚੇ 7 ਗੁੰਬਦ ਵੀ ਦੱਸੇ ਜਾਂਦੇ ਹਨ ਜੋ ਪੂਰੀ ਤਰ੍ਹਾਂ ਸੋਨੇ ਨਾਲ ਢਕੇ ਹੋਏ ਹਨਇਸ ਮੰਦਰ ਦੇ ਸੋਨੇ ਦੇ ਭੰਡਾਰ ਦੇਸ਼ ਦੀ ਤਕਦੀਰ ਬਦਲ ਕੇ ਇਸ ਨੂੰ ਵਿਸ਼ਵ ਦਾ ਨੰਬਰ ਇੱਕ ਦੇਸ਼ ਬਣਾਉਣ ਦੇ ਸਮਰੱਥ ਦੱਸੇ ਜਾਂਦੇ ਹਨ

ਦੂਸਰੇ ਨੰਬਰ ’ਤੇ 1577 ਵਿੱਚ ਚੌਥੇ ਸਿੱਖ ਗੁਰੂ ਰਾਮਦਾਸ ਜੀ ਦੁਆਰਾ ਨਿਰਮਾਣ ਕਰਵਾਏ ਗਏ ਗੋਲਡਨ ਟੈਂਪਲ ਸ਼੍ਰੀ ਅਮ੍ਰਿਤਸਰ ਦੀ ਗਿਣਤੀ ਹੁੰਦੀ ਹੈਸਰੋਵਰ ਦੇ ਵਿੱਚ ਉਸਾਰਿਆ ਗਿਆ ਇਹ ਆਪਣੀ ਤਰ੍ਹਾਂ ਦਾ ਵਿਸ਼ਵ ਦਾ ਪਹਿਲਾ ਗੁਰ ਅਸਥਾਨ ਹੈਮਹਾਰਾਜਾ ਰਣਜੀਤ ਸਿੰਘ ਨੇ ਇਸ ਮਹਾਨ ਅਸਥਾਨ ਦੀਆਂ ਦੀਵਾਰਾਂ ਉੱਪਰ ਸੋਨੇ ਦਾ ਪੱਤਰ ਚੜ੍ਹਾਇਆ ਸੀ ਜਿਸਦੀ ਮਾਤਰਾ 750 ਕਿਲੋਗਰਾਮ ਸ਼ੁੱਧ ਸੋਨੇ ਦੀ ਦੱਸੀ ਜਾਂਦੀ ਹੈਪੰਜਵੇਂ ਸਿੱਖ ਗੁਰੂ, ਗੁਰੂ ਅਰਜਨ ਦੇਵ ਜੀ ਨੇ ਇਸ ਤੀਰਥ ਅਸਥਾਨ ਦੀ ਨੀਂਹ ਮੁਸਲਮਾਨ ਪੀਰ ਸਾਂਈ ਮੀਆਂ ਮੀਰ ਜੀ ਕੋਲੋਂ ਰਖਵਾ ਕੇ ਅਤੇ ਇਸਦੇ ਚਹੁਆਂ ਦਿਸ਼ਾਵਾਂ ਵਿੱਚ ਚਾਰ ਦਰਵਾਜੇ ਰੱਖ ਕੇ ਇਸ ਨੂੰ ਬਿਨਾਂ ਕਿਸੇ ਭਿੰਨ ਭੇਦ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਕੀਤਾ ਸੀਵਿਸ਼ਵ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੀ ਇਸ ਮਹਾਨ ਤੀਰਥ ਅਸਥਾਨ, ਜਿਸਨੂੰ ਮਹਾਨ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ, ਨੂੰ ਵੇਖਣ ਲਈ ਆਉਂਦੇ ਰਹਿੰਦੇ ਹਨਇਸ ਸਥਾਨ ਦੀ ਮਹਾਨ ਤੇ ਵਿਸ਼ਵ ਵਿੱਚ ਅਨੋਖੀ ਮਿਸਾਲ ਇਹ ਵੀ ਹੈ ਕਿ ਇੱਥੇ ਸਦਾ ਹੀ ਗੁਰੂ ਕੇ ਲੰਗਰ ਚਲਦੇ ਰਹਿੰਦੇ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਰੋਜਾਨਾ ਲੰਗਰ ਛਕਦੇ ਹਨ

ਤਾਮਿਲ ਨਾਡੂ ਦਾ ਪ੍ਰਸਿੱਧ ਵੈਲੋਰ ਗੋਲਡਨ ਟੈਂਪਲ ਜੋ 100 ਏਕੜ ਭੂਮੀ ਵਿੱਚ ਫੈਲਿਆ ਹੋਇਆ ਹੈ, ਤੀਸਰੇ ਨੰਬਰ ਤੇ ਆਂਕਿਆ ਗਿਆ ਹੈਇਸ ਮੰਦਰ ਦੀ ਤਿਆਰੀ ਤੇ 1500 ਕਿਲੋਗ੍ਰਾਮ ਸੋਨਾ ਵਰਤਿਆ ਗਿਆ ਸੀਇਸ ਮੰਦਰ ਦੀ ਅਨੁਮਾਨਿਤ ਲਾਗਤ 300 ਕਰੋੜ ਰੁਪਏ ਦੱਸੀ ਜਾਂਦੀ ਹੈਇਸ ਤੋਂ ਇਲਾਵਾ ਵਾਰਾਨਾਸੀ ਦੇ ਕਾਂਸ਼ੀ ਵਿਸ਼ਵਾਨਾਥ ਮੰਦਰ ਜੋ ਲਾਰਡ ਸ਼ਿਵਾ ਦੇ ਮੰਦਰ ਦੇ ਨਾਮ ਨਾਲ ਪ੍ਰਸਿੱਧ ਹੈ 1780 ਈਸਵੀ ਵਿੱਚ ਮਰਾਠਾ ਮਹਾਰਾਣੀ ਅਹੱਲਿਆ ਹੋਲਕਰ ਦੁਆਰਾ ਬਣਾਇਆ ਗਿਆ ਸੀਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਭੇਟ ਕੀਤਾ ਗਿਆ ਸੋਨਾ ਇਸ ਮੰਦਰ ਦੇ ਦੋ ਗੁੰਬਦਾਂ ਉੱਪਰ ਲਗਾਇਆ ਗਿਆ ਦੱਸਿਆ ਜਾਂਦਾ ਹੈ

ਇਸ ਤੋਂ ਇਲਾਵਾ ਤ੍ਰਿਪਤੀ ਬਾਲਾ ਜੀ ਮੰਦਰ ਆਂਧਰਾ ਪ੍ਰਦੇਸ਼ ਵਿੱਚ ਬਹੁਤ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜਿਸਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਲੰਬੀ ਇੰਤਜ਼ਾਰ ਵੀ ਕਰਨੀ ਪੈਂਦੀ ਹੈ ਅਤੇ ਇੱਕ ਖਾਸ ਪਹਿਰਾਵਾ ਪਹਿਨ ਕੇ ਹੀ ਸ਼ਰਧਾਲੂ ਉੱਥੇ ਜਾ ਸਕਦੇ ਹਨਇਸ ਮੰਦਰ ਦੀ ਲਾਗਤ ਵੀ 900 ਤੋਂ 1000 ਕਰੋੜ ਰੁਪਏ ਦੇ ਨੇੜੇ ਤੇੜੇ ਦੱਸੀ ਜਾਂਦੀ ਹੈਮਹਾਰਾਸ਼ਟਰ ਦੇ ਨਾਸਿਕ ਵਿਖੇ ਸਥਿਤ ਸਿਰੜੀ ਸਾਂਈ ਬਾਬਾ ਦਾ ਮੰਦਰ ਵੀ ਬਹੁਤ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ540 ਕਰੋੜ ਦੇ ਕਰੀਬ ਕਮਾਈ ਵਾਲਾ ਇਹ ਮੰਦਰ ਵੀ ਚਰਚਾ ਵਿੱਚ ਰਹਿੰਦਾ ਹੈਜੰਮੂ ਵਿਖੇ ਸਥਿਤ ਮਾਤਾ ਵੈਸ਼ਨੋ ਮੰਦਰ ਵੀ ਬਹੁਤ ਪ੍ਰਸਿੱਧੀ ਹਾਸਲ ਕਰ ਚੁੱਕਾ ਹੈਅਮਰ ਨਾਥ ਮੰਦਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਤਰ੍ਹਾਂ ਇਹ ਵੀ ਚਰਚਾ ਵਿੱਚ ਰਹਿੰਦਾ ਹੈਇਸਦੀ ਅਨੁਮਾਨਤ ਲਾਗਤ ਵੀ 500 ਕਰੋੜ ਰੁਪਏ ਦੇ ਇਰਦ ਗਿਰਦ ਅੰਕੀ ਗਈ ਹੈਮੀਨਾਕਸ਼ੀ ਮੰਦਰ ਮਦੁਰਾਏ ਅਤੇ ਸਾਬਰੀਮਾਲਾ ਮੰਦਰ ਕੈਰਲਾ ਵੀ ਕਾਫੀ ਮਸ਼ਹੂਰ ਹਨ105 ਕਰੋੜੀ ਸਾਬਰੀਮਾਲਾ ਮੰਦਰ ਤਾਂ ਅੱਜਕੱਲ ਉਂਜ ਵੀ ਸੁਰਖੀਆਂ ਵਿੱਚ ਹੈ ਜਦੋਂ ਉਸਨੂੰ ਲੰਬੇ ਅਰਸੇ ਬਾਅਦ ਔਰਤ ਸ਼ਰਧਾਲੂਆਂ ਵਾਸਤੇ ਖੋਲ੍ਹਿਆ ਗਿਆ ਸੀ

ਜਗਨਨਾਥਪੁਰੀ ਦਾ ਮੰਦਰ ਜਿਸਦੀ ਜਾਇਦਾਦ ਵਿੱਚ 25711 ਏਕੜ ਜਮੀਨ ਤੇ 52 ਟਨ ਸੋਨੇ ਦੇ ਗਹਿਣੇ ਵੀ ਦੱਸੇ ਜਾਂਦੇ ਹਨ ਵੀ ਬਹੁਤ ਮਹਤੱਵਪੂਰਨ ਮੰਦਰ ਹੈਗੁਜਰਾਤ ਦਾ ਸੋਮਨਾਥ ਮੰਦਰ ਵੀ ਕਰੋੜਾਂ ਦੀ ਜਮੀਨ ਵਾਲਾ ਮੰਦਰ ਹੈ ਜਿਹੜਾ ਕਈ ਵਾਰ ਗੌਰੀਆਂ ਅਤੇ ਗਜ਼ਨਵੀਆਂ ਦੁਆਰਾ ਲੁਟਿਆ ਗਿਆ ਸੀਕਈ ਮੰਦਰਾਂ ਦੇ ਮੁਲਾਜਮਾਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੈ, ਜਿਵੇਂ ਤ੍ਰਿਪਤੀ ਬਾਲਾ ਜੀ ਦੇ ਮੰਦਰ ਦੇ ਮੁਲਾਜਮਾਂ ਦੀ ਗਿਣਤੀ 14000 ਦੇ ਕਰੀਬ ਦੱਸੀ ਜਾਂਦੀ ਹੈ24 ਮਾਰਚ 2016 ਨੂੰ ਵਿਸ਼ਵ ਗੋਲਡ ਕੌਂਸਲ ਨੇ ਇੱਕ ਅੰਦਾਜ਼ਾ ਲਗਾਇਆ ਸੀ ਕਿ ਭਾਰਤ ਵਿੱਚ ਅਜਿਹੇ ਵੱਖ ਵੱਖ ਸਥਾਨਾਂ ਕੋਲ 22000 ਟੱਨ ਦੇ ਲਗਭਗ ਸੋਨੇ ਦੇ ਭੰਡਾਰ ਹਨਇਸਦਾ ਅਰਥ ਹੋਇਆ ਕਿ ਭਾਰਤ ਜੇ ਬੀਤੇ ਵਿੱਚ ਸੋਨੇ ਦੀ ਚਿੜੀ ਰਿਹਾ ਹੈ ਤਾਂ ਹੁਣ ਵੀ ਸੋਨੇ ਦੀ ਚਿੜੀ ਹੀ ਹੈਇਹ ਵੱਖਰੀ ਗੱਲ ਹੈ ਕਿ ਇਹ ਸੋਨਾ ਦੇਸ਼ ਹਿਤ ਲਈ ਨਾ ਵਰਤ ਹੋ ਕੇ ਅਣਵਰਤਿਆ ਪਿਆ ਹੋਇਆ ਹੈ ਜਾਂ ਫਿਰ ਸਵਾਰਥ ਦੀ ਭੇਟ ਚੜ੍ਹ ਚੁੱਕਾ ਹੈਮੰਦਰਾਂ ਦੀ ਇਹ ਗਿਣਤੀ ਤਾਂ ਬਹੁਤ ਮੋਟੀ ਮੋਟੀ ਹੈ, ਛੋਟੇ ਪੱਧਰ ਤੇ ਤਾਂ ਇੱਥੇ ਅਣਗਿਣਤ ਹੀ ਮੰਦਰ ਹਨ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਜਿਹੇ ਧਾਰਮਿਕ ਸਥਾਨ ਮਨੁੱਖਤਾ ਨੂੰ ਨੈਤਿਕਤਾ ਪ੍ਰਦਾਨ ਕਰਨ ਦੇ ਮਕਸਦ ਨਾਲ ਬਣਾਏ ਗਏ ਸਨਅਜਿਹੇ ਵਿੱਚ ਇਨ੍ਹਾਂ ਨਾਲ ਲੋਕਾਂ ਦੀ ਸ਼ਰਧਾ ਭਾਵਨਾ ਦਾ ਜੁੜਨਾ ਵੀ ਕੁਦਰਤੀ ਹੀ ਸੀਸਾਡੀ ਸੋਚ ਅਜਿਹੀ ਬਣ ਚੁੱਕੀ ਹੈ ਕਿ ਸਾਡੇ ਵੱਖ ਵੱਖ ਧਾਰਮਿਕ ਅਸਥਾਨ ਲੋਕਾਂ ਲਈ ਉਹਨਾਂ ਦੇ ਇਸ਼ਟ ਦਾ ਘਰ ਬਣ ਚੁੱਕੇ ਹਨਇਹ ਸਮਝਦੇ ਹੋਏ ਵੀ ਕਿ ਰੱਬ ਕੇਵਲ ਧਰਮ ਸਥਾਨਾਂ ਵਿੱਚ ਹੀ ਨਾ ਹੋ ਕੇ ਸਰਬ ਵਿਆਪਕ ਹੈ ਅਤੇ ਸੋਨੇ ਚਾਂਦੀ ਜਾਂ ਰੁਪਏ ਪੈਸੇ ’ਤੇ ਉਹ ਬਿਲਕੁਲ ਨਹੀਂ ਰੀਝਦਾ, ਸਗੋਂ ਉਹ ਤਾਂ ਪਿਆਰ ਦਾ ਸੋਮਾ ਤੇ ਪ੍ਰਤੀਕ ਹੈ, ਫਿਰ ਵੀ ਲੋਕ ਮੰਦਰਾਂ ਵਿੱਚ ਸੋਨਾ ਚਾਂਦੀ ਅਤੇ ਰੁਪਏ ਪੈਸੇ ਦੇ ਅੰਬਾਰ ਲਾਉਣੋ ਨਹੀਂ ਹਟਦੇਮੂਰਤੀਆਂ ਨੂੰ ਇੱਥੇ ਦੁੱਧ ਨਾਲ ਨੁਹਾਇਆ ਜਾਂਦਾ ਹੈ ਤੇ ਦੁੱਧ ਤਾਂ ਕੀ ਚਾਹ, ਰੋਟੀ ਤੇ ਕੱਪੜਿਆਂ ਨੂੰ ਤਰਸਣ ਵਾਲੇ ਲੋਕਾਂ ਦੀ ਗਿਣਤੀ ਹਾਲੇ ਵੀ ਕਰੋੜਾਂ ਵਿੱਚ ਹੈਅੱਜ ਦੇ ਤਕਨੀਕੀ ਤੇ ਅਗਾਂਹ ਵਧੂ ਦੌਰ ਵਿੱਚ ਲੋਕਾਂ ਨੂੰ ਆਪਣੀ ਸੋਚ ਅਤੇ ਆਸਥਾ ਬਦਲਣ ਦੀ ਅਤਿਅੰਤ ਲੋੜ ਹੈਸਾਡਾ ਚੋਣ ਪ੍ਰਬੰਧ ਅਤੇ ਰਾਜਨੀਤਕ ਨੇਤਾ ਵੀ ਸਮੇਂ ਦੇ ਹਾਣ ਦੇ ਨਹੀਂ ਰਹੇਇੱਥੇ ਹਰ ਚੋਣ ਵੇਲੇ ਕਰੋੜਾਂ ਅਰਬਾਂ ਰੁਪਏ ਖਰਚੇ ਜਾਂਦੇ ਹਨ ਪਰ ਜਦ ਸਰਕਾਰ ਬਣਦੀ ਹੈ ਤਾਂ ਖਾਲੀ ਖਜ਼ਾਨੇ ਦੇ ਢੰਡੋਰੇ ਪਿੱਟ ਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈਅਜੇ ਤੱਕ ਅਜਿਹਾ ਤਾਂ ਕਦੇ ਵੀ ਸੁਣਨ ਵਿੱਚ ਨਹੀਂ ਆਇਆ ਜਦੋਂ ਕਿਸੇ ਸਰਕਾਰ ਨੇ ਇੰਜ ਜਾਣ ਬੁੱਝ ਕੇ ਖਜ਼ਾਨਾ ਖਾਲੀ ਕਰਨ ਵਾਲੀ ਸਰਕਾਰ ਵਿਰੁੱਧ ਕੋਈ ਕਾਰਵਾਈ ਕੀਤੀ ਹੋਵੇ

ਇੰਜ ਵੱਖ ਵੱਖ ਥਾਂਵਾਂ ’ਤੇ ਸਥਿਤ ਮੰਦਰਾਂ ਵਿੱਚ ਜਿਹੜੇ ਅਥਾਹ ਸੋਨੇ ਦੇ ਭੰਡਾਰ ਸਾਂਭੇ ਹੋਏ ਹਨ ਉਹਨਾਂ ਦੇ ਅਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਜੇ ਭਾਰਤ ਬੀਤੇ ਵਿੱਚ ਸੋਨੇ ਦੀ ਚਿੜੀ ਰਿਹਾ ਹੈ ਤਾਂ ਉਹ ਹੁਣ ਵੀ ਸੋਨੇ ਦੀ ਚਿੜੀ ਹੀ ਹੈਦੇਸ ਵਿੱਚ ਸਥਿਤ ਸੋਨੇ ਦੇ ਭੰਡਾਰ ਆਖਰ ਤਾਂ ਦੇਸ਼ ਦੀ ਹੀ ਸੰਪਤੀ ਹਨਪੰਜਾਬੀ ਦਾ ਇੱਕ ਸਿੱਧਾ ਜਿਹਾ ਅਖਾਣ ਹੈ; ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ? ਜੇ ਸੋਨੇ ਦੇ ਇਹ ਭੰਡਾਰ ਕੀਮਤ ਨਿਰਧਾਰਤ ਕਰਕੇ ਦੇਸ਼ ਦੇ ਖਜ਼ਾਨੇ ਵਿੱਚ ਲਏ ਜਾਣ ਤਾਂ ਦੇਸ਼ ਦੀ ਅਰਥ ਵਿਵਸਥਾ ਮਾਲੋਮਾਲ ਹੋ ਸਕਦੀ ਹੈਭਾਰਤੀ ਰੁਪਏ ਦੀ ਕੀਮਤ ਡਾਲਰਾਂ ਪੌਡਾਂ ਨੂੰ ਮਾਤ ਦੇ ਸਕਦੀ ਹੈਜਿਹੜੇ ਡਾਲਰ ਤੇ ਪੌਂਡ ਕਮਾਉਣ ਲਈ ਭਾਰਤ ਦਾ ਨੌਜਵਾਨ ਵਰਗ ਵਿਦੇਸ਼ਾਂ ਵੱਲ ਧੱਕੇ ਖਾਣ ਲਈ ਮਜਬੂਰ ਹੈ, ਉਸਦੀ ਹੋਣੀ ਦੇਸ਼ ਵਿੱਚ ਹੀ ਸੰਵਰ ਸਕਦੀ ਹੈਪਰ ਕੋਈ ਸਰਕਾਰ ਦੇਸ਼ ਦੀ ਮੁਸ਼ਕਲ ਸਮਝਣ ਵਾਲੀ ਹੋਵੇ ਤਾਂ ਹੀ ਹੈ ਨਾਕੁਦਰਤ ਨੇ ਦੇਸ਼ ਨੂੰ ਅਜਿਹੇ ਭੰਡਾਰ ਸੌਂਪੇ ਹਨ ਜੋ ਦੇਸ਼ ਦੀ ਬਿਹਤਰੀ ਲਈ ਹਨਉਂਜ ਤਾਂ ਬ੍ਰਹਿਮੰਡ ਵਿਚਲਾ ਸਭ ਕੁਛ ਹੀ ਨਾਸਵਾਨ ਗਿਣਿਆ ਜਾਂਦਾ ਹੈ, ਫਿਰ ਇਸ ਸਭ ਕੁਝ ਦਾ ਦੇਸ਼ ਅਤੇ ਮਨੁੱਖਤਾ ਦੇ ਭਲੇ ਲਈ ਲਾਭ ਕਿਉਂ ਨਹੀਂ ਲਿਆ ਜਾਂਦਾ?

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1542)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਦਰਸ਼ਨ ਸਿੰਘ ਰਿਆੜ

ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author