DarshanSRiar7ਅੱਜਕੱਲ ਦੇ ਮਹਿੰਗਾਈ ਦੇ ਦੌਰ ਵਿੱਚ ਜਦੋਂ ਗੈਸ ਦਾ ਸਿਲੰਡਰ ਵੀ ਅੱਠ ਸੌ ਰੁਪਏ ਤੋਂ ...
(25 ਮਾਰਚ 2021)
(ਸ਼ਬਦ: 1100)


ਪੰਜਾਬ ਭਾਰਤ ਦਾ ਸਿਰਮੌਰ
, ਅਗਾਂਹਵਧੂ ਅਤੇ ਸਾਰੇ ਸੂਬਿਆਂ ਨਾਲੋਂ ਵੱਧ ਵਿਕਸਤ ਸੂਬਾ ਹੋਣ ਕਾਰਨ ਆਪਣੇ ਮੁਲਾਜ਼ਮਾਂ ਨੂੰ ਦੇਸ਼ਭਰ ਤੋਂ ਵੱਧ ਤਨਖਾਹ ਸਹੂਲਤਾਂ ਦੇਣ ਵਾਲੇ ਰਾਜ ਵਜੋਂ ਜਾਣਿਆ ਜਾਂਦਾ ਹੈਇਸੇ ਕਾਰਨ ਹੀ ਇਹ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਹਰ ਵਾਰ ਵੱਖਰਾ ਤਨਖਾਹ ਕਮਸ਼ਿਨ ਗਠਿਤ ਕਰਦਾ ਰਿਹਾ ਹੈਛੇਵੇਂ ਤਨਖਾਹ ਕਮਿਸ਼ਨ ਦਾ ਗਠਨ ਅਕਾਲੀ-ਭਾਜਪਾ ਸਰਕਾਰ ਦੇ 2012-2017 ਵਾਲੇ ਕਾਰਜਕਾਲ ਦੌਰਾਨ ਫਰਵਰੀ 2016 ਨੂੰ ਕੀਤਾ ਗਿਆ ਸੀਸ. ਰ.ਸ. ਮਾਨ ਸਾਬਕਾ ਮੁੱਖ ਸਕੱਤਰ ਪੰਜਾਬ ਨੂੰ ਇਸਦਾ ਚੇਅਰਮੈਨ ਲਗਾਇਆ ਗਿਆ ਸੀਸਾਲ 2017 ਦੌਰਾਨ ਸਰਕਾਰ ਬਦਲਣ ਨਾਲ ਉਹਨਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀਫਿਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਅਪ੍ਰੈਲ 2017 ਦੌਰਾਨ ਸੇਵਾ ਮੁਕਤ ਆਈ.ਏ.ਐੱਸ ਸ. ਜੈ ਸਿੰਘ ਗਿੱਲ ਨੂੰ ਇਸਦੀ ਵਾਗਡੋਰ ਸੌਂਪੀ ਅਤੇ ਮੁਲਾਜ਼ਮਾਂ ਦੇ ਹਿਤ ਜਲਦੀ ਪੂਰਨ ਦਾ ਵਾਅਦਾ ਵੀ ਕੀਤਾਪੰਜਾਬ ਦੇ ਵਿੱਤ ਮੰਤਰੀ ਨੇ 2019 ਦੀ ਦੀਵਾਲੀ ਸਮੇਂ ਦਸੰਬਰ 2019 ਤਕ ਇਸ ਕਮਿਸ਼ਨ ਦੀ ਰਿਪੋਰਟ ਆਉਣ ਦੀ ਸੰਭਾਵਨਾ ਦਰਸਾ ਕੇ ਇੱਕ ਵਾਰ ਤਾਂ ਮੁਲਾਜ਼ਮਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਸੀਮੁਲਾਜ਼ਮਾਂ ਲਈ ਤਨਖਾਹ ਕਮਿਸ਼ਨ ਦੀ ਘੋਸ਼ਣਾ ਅਤੇ ਇਸਦੀ ਰਿਪੋਰਟ ਲਾਗੂ ਹੋਣਾ ਮੇਲੇ ਵਰਗਾ ਦ੍ਰਿਸ਼ ਹੁੰਦਾ ਹੈਇਸੇ ਖੁਸ਼ੀ ਵਿੱਚ ਉਹਨਾਂ ਨੇ ਜਰਬਾਂ ਤਕਸੀਮਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨਪਰ ਊਠ ਦਾ ਬੁੱਲ੍ਹ ਡਿਗਣ ਵਿੱਚ ਹੀ ਨਹੀਂ ਸੀ ਆਉਂਦਾ।

ਨਵੀਂ ਘੋਸ਼ਣਾ ਨਾਲ ਇਹ ਤਰੀਖ ਫਰਵਰੀ 2020 ਦੇ ਬਜਟ ਤਕ ਟਲ ਗਈ ਤੇ ਫਿਰ ਕੋਰੋਨਾ ਕਾਲ ਸ਼ੁਰੂ ਹੋਣ ਨਾਲ ਤਾਂ ਸਭ ਕੁਝ ਰੱਬ ਆਸਰੇ ਹੀ ਹੋ ਗਿਆ ਸੀਕੋਰੋਨਾ ਕੁਝ ਠੱਲ੍ਹਿਆ ਤਾਂ ਬਾਕੀ ਮੰਗਾਂ ਵਾਂਗ ਮੁਲਾਜ਼ਮ ਜਥੇਬੰਦੀਆਂ ਨੇ ਵੀ ਰੈਗੂਲਰ ਨਿਯੁਕਤੀਆਂ ਅਤੇ ਬਰਾਬਰ ਤਨਖਾਹ ਸਕੇਲਾਂ ਦੀਆਂ ਅਵਾਜ਼ਾਂ ਉਠਾਉਣੀਆਂ ਸ਼ੁਰੂ ਕੀਤੀਆਂ ਬੇਰੁਜ਼ਗਾਰੀ ਦਿਨੋ ਦਿਨ ਵਧਦੀ ਜਾ ਰਹੀ ਸੀ ਤੇ ਮੁਲਾਜ਼ਮ ਦੀਆਂ ਸਹੂਲਤਾਂ ਵਧਣ ਦੀ ਬਜਾਏ ਸੁੰਗੜਨ ਲੱਗ ਪਈਆਂ ਸਨਹੁਣ ਤਾਂ ਉਂਜ ਵੀ ਸਰਕਾਰੀ ਨੌਕਰੀ ਦੀ ਚਾਹਤ ਵਿੱਚ ਦਰਜਾ ਚਾਰ ਸੇਵਾਦਾਰਾਂ ਦੀਆਂ ਅਸਾਮੀਆਂ ਲਈ ਵੀ ਐੱਮ. ਬੀ.ਏ. ਅਤੇ ਪੀਐੱਚ. ਡੀ. ਉਮੀਦਵਾਰ ਬਣਨ ਲੱਗ ਪਏ ਹਨਸਾਡੇ ਦੇਸ਼ ਦੀ ਤਰੱਕੀ ਦੀ ਇਹ ਰਫਤਾਰ ਬੜੇ ਧੁੰਦਲੇ ਭਵਿੱਖ ਵੱਲ ਇਸ਼ਾਰਾ ਕਰਦੀ ਹੈ ਪਰ ਸਾਡੀਆਂ ਕਲਿਆਣਕਾਰੀ ਸਰਕਾਰਾਂ ਟੱਸ ਤੋਂ ਮੱਸ ਨਹੀਂ ਹੋ ਰਹੀਆਂਵਿਚਾਰੇ ਨੌਜਵਾਨ ਪਲੱਸ-2 ਪਾਸ ਕਰਦਿਆਂ ਹੀ ਆਈਲੈਟਸ ਕੋਚਿੰਗ ਸੈਂਟਰਾਂ ਵੱਲ ਦੌੜਨਾ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਵਿਦੇਸ਼ਾਂ ਵੱਲ ਪ੍ਰਵਾਸ ਕਰਕੇ ਆਪਣਾ ਭਵਿੱਖ ਸੁਧਾਰ ਸਕਣ ਭਾਵੇਂ ਉੱਥੇ ਜਾ ਕੇ ਉਹਨਾਂ ਨੂੰ ਮਜ਼ਦੂਰੀ ਹੀ ਕਿਉਂ ਨਾ ਕਰਨੀ ਪਵੇ।

2022 ਦੇ ਚੜ੍ਹਦਿਆਂ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨਹੁਣੇ ਹੀ ਪੰਜਾਬ ਸਰਕਾਰ ਦੇ ਇਸ ਕਾਰਜ਼ਕਾਲ ਦਾ ਆਖਰੀ ਬਜਟ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਪੇਸ਼ ਹੋਇਆ ਹੈਵਿੱਤ ਮੰਤਰੀ ਨੇ 168015 ਕਰੋੜ ਰੁਪਏ ਦਾ ਬਜਟ ਪੇਸ਼ ਕਰ ਕੇ ਵੱਖ ਵੱਖ ਵਰਗਾਂ ਤੇ ਖਾਸਕਰ ਔਰਤਾਂ ਲਈ ਬੜੇ ਹੀ ਲੁਭਾਉਣੇ ਐਲਾਨ ਕੀਤੇ ਹਨਬੁਢਾਪਾ ਪੈਨਸ਼ਨ ਦੀ ਰਾਸ਼ੀ ਦੁੱਗਣੀ ਕਰਕੇ 750 ਰੁਪਏ ਤੋਂ 1500 ਰੁਪਏ ਕਰ ਦਿੱਤੀ ਗਈ ਹੈਅਜ਼ਾਦੀ ਘੁਲਾਟੀਆਂ ਦੀ ਪੈਨਸ਼ਨ 7500 ਰੁਪਏ ਤੋਂ ਵਧਾ ਕੇ 9400 ਰੁਪਏ ਅਤੇ ਕੰਨਿਆ ਅਸ਼ੀਰਵਾਦ ਸਕੀਮ ਦੀ ਰਾਸ਼ੀ 21000 ਤੋਂ ਵਧਾ ਕੇ 51000 ਰੁਪਏ ਕਰ ਦਿੱਤੀ ਗਈ ਹੈਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਸਫਰ ਬਿਲਕੁਲ ਮੁਫਤ ਕਰ ਦਿੱਤਾ ਗਿਆ ਹੈਇਹ ਸਾਰੀਆਂ ਘੋਸ਼ਣਾਵਾਂ ਬਹੁਤ ਵਧੀਆ ਤਾਂ ਪ੍ਰਤੀਤ ਹੁੰਦੀਆਂ ਹਨ ਪਰ ਇੱਕ ਮ੍ਰਿਗ ਤ੍ਰਿਸ਼ਨਾ ਦੀ ਭਾਂਤੀ ਨਜ਼ਰ ਆਉਂਦੀਆਂ ਹਨਪੰਜਾਬੀ ਦੀ ਕਹਾਵਤ ਹੈ ਕਿ ਪੱਲੇ ਨਾ ਧੇਲਾ ਤੇ ਕਰਦੀ ਮੇਲਾ ਮੇਲਾਪੰਜਾਬ ਸਿਰ ਨਾਅਹਿਲ ਸਰਕਾਰਾਂ ਦੀ ਕਾਰਗੁਜ਼ਾਰੀ ਕਾਰਨ ਚੜ੍ਹੇ ਕਰਜ਼ੇ ਦੀ ਪੰਡ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਹੈਵਿੱਤਮੰਤਰੀ ਦੇ ਵਿਧਾਨ ਸਭਾ ਵਿੱਚ ਦੱਸਣ ਅਨੁਸਾਰ 31 ਮਾਰਚ 2021 ਤਕ ਪੰਜਾਬ ਸਿਰ ਕਰਜ਼ੇ ਦੀ ਰਕਮ 252880 ਕਰੋੜ ਰੁਪਏ ਹੋ ਜਾਵੇਗੀ ਅਤੇ ਅਗਲੇ ਸਾਲ ਇਹ ਰਕਮ ਵਧ ਕੇ 273703 ਕਰੋੜ ਰੁਪਏ ਹੋ ਜਾਣ ਦਾ ਅੰਦਾਜ਼ਾ ਹੈਕੌੜੀ ਵੇਲ ਵਾਂਗ ਵਧ ਰਹੇ ਕਰਜ਼ੇ ਦੌਰਾਨ ਭਲਾਈ ਸਕੀਮਾਂ ਦਾ ਭਵਿੱਖ ਵੀ ਧੁੰਦਲਾ ਹੀ ਨਜ਼ਰ ਆਉਂਦਾ ਹੈ

ਆਉਣ ਵਾਲੇ ਚੋਣ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਜਿੱਥੇ ਚੋਣ ਬੱਜਟ ਰਾਹੀਂ ਸਾਰੇ ਵਰਗਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਮੁਲਾਜ਼ਮਾਂ ਨੂੰ ਵੀ ਤਨਖਾਹ ਕਮਿਸ਼ਨ ਦੀ ਰਿਪੋਰਟ 31 ਮਾਰਚ ਤਕ ਮਿਲਣ ਦਾ ਭਰੋਸਾ ਦੇ ਕੇ ਖੁਸ਼ ਕਰ ਦਿੱਤਾ ਹੈਇਸ ਨੂੰ ਪਹਿਲੀ ਜੁਲਾਈ 2021 ਤੋਂ ਲਾਗੂ ਕਰਨ ਦਾ ਭਰੋਸਾ ਵੀ ਦਿੱਤਾ ਹੈਇਸ ਮਕਸਦ ਲਈ ਸਰਕਾਰ ਨੇ ਬਜਟ ਵਿੱਚ 9000 ਕਰੋੜ ਰੁਪਏ ਦਾ ਪ੍ਰਾਵਧਾਨ ਵੀ ਕਰ ਦਿੱਤਾ ਹੈਤਨਖਾਹ ਕਮਿਸ਼ਨ ਦੇ ਬਕਾਏ ਕਿਸ਼ਤਾਂ ਵਿੱਚ ਅਦਾ ਕਰਨ ਦਾ ਇਸ਼ਾਰਾ ਵੀ ਕਰ ਦਿੱਤਾ ਗਿਆ ਹੈਖੈਰ! ਤੇਲ ਵੇਖੋ ਤੇਲ ਦੀ ਧਾਰ ਵੇਖੋਤਨਖਾਹ ਕਮਿਸ਼ਨ ਦਾ ਪਟਾਰਾ ਖੁੱਲ੍ਹੇਗਾ ਤਾਂ ਹੀ ਪਤਾ ਲੱਗੇਗਾ ਕਿ ਉਸ ਵਿੱਚ ਕੀ ਪਰੋਸਿਆ ਗਿਆ ਹੈਕੋਰੋਨਾ ਕਾਲ ਦੇ ਸਮੇਂ ਦੌਰਾਨ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨਾ ਮਿਲਣ ਨਾਲ ਵੀ ਮੁਲਾਜ਼ਮ ਵਰਗ ਵਿੱਚ ਪ੍ਰੇਸ਼ਾਨੀ ਹੈਰੈਗੂਲਰ ਭਰਤੀ ਦੀ ਅਣਹੋਂਦ ਵੀ ਮੁਲਾਜ਼ਮ ਵਰਗ ਨੂੰ ਨਹੀਂ ਭਾਉਂਦੀਠੇਕੇ ’ਤੇ ਕੀਤੀ ਗਈ ਭਰਤੀ, ਜਿਸ ਨਾਲ ਨਿਗੂਣੀ ਜਿਹੀ ਤਨਖਾਹ ਮਿਲਦੀ ਹੈ, ਨਾਲ ਅੱਜਕੱਲ ਦੇ ਮਹਿੰਗਾਈ ਦੇ ਦੌਰ ਵਿੱਚ ਜਦੋਂ ਗੈਸ ਦਾ ਸਿਲੰਡਰ ਵੀ ਅੱਠ ਸੌ ਰੁਪਏ ਤੋਂ ਵਧ ਗਿਆ ਹੈ ਅਤੇ ਪੈਟਰੋਲ ਵੀ ਸੌ ਰੁਪਏ ਲਿਟਰ ਦੇ ਨੇੜੇ ਪਹੁੰਚ ਗਿਆ ਹੈ, ਇੰਨੇ ਕੁ ਪੈਸਿਆਂ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਲ ਹੈਜਦੋਂ ਦਾੜ੍ਹੀ ਨਾਲੋਂ ਮੁੱਛਾਂ ਵਧ ਜਾਣ ਤਾਂ ਸਭ ਕੁਝ ਮੁਸ਼ਕਲ ਹੋ ਜਾਂਦਾ ਹੈ

ਪੰਜਾਬ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਗਿਣਤੀ ਦਸ ਲੱਖ ਦੇ ਕਰੀਬ ਹੈਚੋਣਾਂ ਦੌਰਾਨ ਮੁਲਾਜ਼ਮਾਂ ਦਾ ਵੀ ਮਹੱਤਵਪੂਰਨ ਰੋਲ ਹੁੰਦਾ ਹੈਇਸ ਲਈ ਸਰਕਾਰ ਮੁਲਾਜ਼ਮ ਵਰਗ ਨੂੰ ਵੀ ਨਿਸਚੇ ਹੀ ਖੁਸ਼ ਕਰਨਾ ਚਾਹੇਗੀਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਨਵੀਂ ਭਰਤੀ ਵੀ ਜਲਦੀ ਕਰਨੀ ਚਾਹੀਦੀ ਹੈ ਤਾਂ ਜੋ ਬਰੇਨ ਡਰੇਨ ਵਾਂਗ ਨੌਜਵਾਨਾਂ ਦਾ ਪ੍ਰਵਾਸ ਵੀ ਦੇਸ਼ ਲਈ ਗਲੇ ਦੀ ਹੱਡੀ ਨਾ ਬਣ ਜਾਵੇਲਗਾਤਾਰ ਸਰਕਾਰੀ ਅਦਾਰਿਆਂ ਤੇ ਬੈਂਕਾਂ ਦੇ ਨਿਜੀਕਰਣ ਦੀਆਂ ਉੱਠਦੀਆਂ ਅਵਾਜ਼ਾਂ ਉਲਟੀ ਗੰਗਾ ਦੇ ਸੰਕੇਤ ਹਨਸਰਕਾਰਾਂ ਮੁਫਤ ਤੰਤਰ ਦੇ ਸ਼ੋਸ਼ੇ ਨਾਲ ਆਪਣੇ ਵੋਟ ਬੈਂਕ ਪੱਕੇ ਕਰਨ ਦੀ ਪ੍ਰਕਿਰਿਆ ਵਿੱਚ ਮਸਤ ਹਨਉਹਨਾਂ ਦੀ ਮੁੱਖ ਸੋਚ ਲੋਕਾਂ ਨੂੰ ਭਰਮਾਉਣ ਲਈ ਨਵੇਂ ਨਵੇਂ ਢੰਗ ਤਰੀਕੇ ਲੱਭਣ ਦੀ ਬਣ ਗਈ ਹੈ ਅੰਗਰੇਜ਼ਾਂ ਵਾਲੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਆਪਣੇ ਸਿਆਸਤਦਾਨਾਂ ਨੇ ਵੀ ਨਹੀਂ ਛੱਡੀ

ਪੰਜਾਬ ਦੀ ਸਰਕਾਰੀ ਟਰਾਂਸਪੋਰਟ ਦਾ ਇਸ ਸਮੇਂ ਰੱਬ ਹੀ ਰਾਖਾ ਹੈਨਿੱਜੀ ਬੱਸਾਂ ਦੇ ਬੇੜੇ ਲਗਾਤਾਰ ਪ੍ਰਫੁੱਲਤ ਹੋ ਰਹੇ ਹਨ ਤੇ ਸਰਕਾਰੀ ਬੱਸਾਂ ਛਕੜੇ ਬਣਦੀਆਂ ਜਾ ਰਹੀਆਂ ਹਨਪਹਿਲਾਂ ਸਰਕਾਰੀ ਬੱਸਾਂ ਦੀ ਹਾਲਤ ਸੁਧਾਰਨ ਦੀ ਲੋੜ ਹੈ ਫਿਰ ਉਹਨਾਂ ਵਿੱਚ ਸਫਰ ਭਾਵੇਂ ਸਭ ਲਈ ਮੁਫਤ ਕਰ ਦੇਣਰੋਡਵੇਜ਼ ਦੀ ਲਾਰੀ ਦੀ ਖਸਤਾ ਹਾਲਤ ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੇ ਬਾਖੂਬੀ ਬਿਆਨ ਕੀਤੀ ਸੀ, ਉਹ ਲੇਬਲ ਬਦਲਣ ਦੀ ਲੋੜ ਹੈਵਿਚਾਰੇ ਰੋਡਵੇਜ਼ ਦੇ ਮੁਲਾਜ਼ਮ ਆਪਣੀਆਂ ਮੰਗਾਂ ਮੰਨਵਾਉਣ ਲਈ ਅਕਸਰ ਹੜਤਾਲ ’ਤੇ ਰਹਿੰਦੇ ਹਨਵੱਖ ਵੱਖ ਮੁਲਾਜ਼ਮ ਯੂਨੀਅਨਾਂ ਹੁਣੇ ਹੁਣੇ 10 ਮਾਰਚ ਤਕ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਹੋਰ ਮੰਗਾਂ ਲਈ ਭੁੱਖ ਹੜਤਾਲ ’ਤੇ ਰਹੀਆਂ ਹਨਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੂੰ ਲੋਕਾਂ ਦੇ ਕਲਿਆਣ ਦਾ ਖਿਆਲ ਰੱਖਣਾ ਚਾਹੀਦਾ ਹੈ ਨਾ ਕਿ ਆਪਣੀ ਹੋਂਦ ਦੀ ਹੀ ਚਿੰਤਾ ਕਰਨੀ ਚਾਹੀਦੀ ਹੈਸਹੂਲਤਾਂ ਅਤੇ ਹੱਕ ਮੰਗਣ ਤੋਂ ਬਿਨਾਂ ਦੇ ਦਿੱਤੇ ਜਾਣ ਤਾਂ ਉਹਨਾਂ ਦਾ ਆਪਣਾ ਹੀ ਨਜ਼ਾਰਾ ਹੁੰਦਾ ਹੈਚੋਣਾਂ ਨੇੜੇ ਆਉਣ ਕਾਰਨ ਹੁਣ ਹੋਰ ਦੇਰੀ ਹੋਣ ਦੇ ਅਸਾਰ ਤਾਂ ਨਹੀਂ ਹਨ ਪਰ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਨਾਲ ਹੀ ਮੁਲਾਜ਼ਮਾਂ ਦੇ ਚਿਹਰਿਆਂ ’ਤੇ ਰੌਣਕ ਪਰਤੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2667)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author