DarshanSRiar7ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ। ਇੱਕ ਥਾਂ ਖੜ੍ਹਾ ਰਹਿਣ ਨਾਲ ਤਾਂ ਪਾਣੀ ਵੀ ਮੁਸ਼ਕ ਮਾਰਨ ਲੱਗ ਜਾਂਦਾ ਹੈ ...
(12 ਅਪਰੈਲ 2022)

 

ਦੇਸੀ ਮਹੀਨੇ ਵਿਸਾਖ ਦੀ ਸੰਗਰਾਂਦ ਦਾ ਦਿਨ ਵਿਸਾਖੀ ਦੇ ਤਿਉਹਾਰ ਵਜੋਂ ਪ੍ਰਚਲਿਤ ਹੈਕਿਉਂਕਿ ਭਾਰਤ ਖੇਤੀਬਾੜੀ ਪ੍ਰਧਾਨ ਦੇਸ਼ ਹੈ, ਇਸ ਲਈ ਇੱਥੇ ਖੇਤੀਬਾੜੀ ਨਾਲ ਸਬੰਧਤ ਤਿੱਥ ਤਿਉਹਾਰ ਬੜੀ ਸ਼ਿੱਦਤ ਨਾਲ ਮਨਾਏ ਜਾਂਦੇ ਹਨਭਾਰਤ ਦੇ ਬਹੁਤੇ ਤਿਉਹਾਰ ਫਸਲਾਂ ਦੇ ਬੀਜਣ ਅਤੇ ਪੱਕਣ ਭਾਵ ਕਟਾਈ ਦੇ ਮੌਸਮ ਦੇ ਹਿਸਾਬ ਨਾਲ ਹੀ ਬਣੇ ਹਨਦੇਸ਼ ਵਿੱਚ ਹਾੜ੍ਹੀ ਅਤੇ ਸਾਉਣੀ ਦੀਆਂ ਦੋ ਮੁੱਖ ਫਸਲਾਂ ਹੁੰਦੀਆਂ ਹਨਇਹ ਪੁਰਾਤਨ ਸਮੇਂ ਤੋਂ ਇਸੇ ਤਰਤੀਬ ਨਾਲ ਹੀ ਚੱਲ ਰਹੀਆਂ ਹਨਉਂਜ ਤਕਨੀਕ ਦੇ ਵਿਕਸਤ ਹੋਣ ਅਤੇ ਵਿਗਿਆਨਕ ਸੁਖ ਸਹੂਲਤਾਂ ਅਨੁਸਾਰ ਹਾੜ੍ਹੀ ਸਾਉਣੀ ਦੇ ਸਮੇਂ ਤੋਂ ਬਿਨਾਂ ਵੀ ਕਈ ਫਸਲਾਂ ਦੀ ਬਿਜਾਈ ਤੇ ਕਟਾਈ ਚੱਲਦੀ ਹੀ ਰਹਿੰਦੀ ਹੈਪੌਲੀ ਹਾਊਸ ਵਿਕਸਤ ਹੋਣ ਨਾਲ ਹੁਣ ਬਹੁਤੀਆਂ ਸਬਜ਼ੀਆਂ ਆਪਣੇ ਸਮੇਂ ਤੋਂ ਬਿਨਾਂ ਵੀ ਉਗਾਈਆਂ ਜਾਣ ਲੱਗ ਪਈਆਂ ਹਨਬਦਲਾਵ ਦਾ ਇਹ ਚੱਕਰ ਹੀ ਇਨਕਲਾਬ ਕਹਾਉਂਦਾ ਹੈਵਿਸਾਖ ਦਾ ਮਹੀਨਾ ਉਂਜ ਵੀ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈਸਰਦੀ ਰੁੱਤ ਦੇ ਅਕਤੂਬਰ-ਨਵੰਬਰ ਦੇ ਮਹੀਨੇ ਬੀਜੀ ਗਈ ਕਣਕ, ਛੋਲੇ, ਮਸਰ, ਸਰ੍ਹੋਂ ਆਦਿ ਦੀ ਫਸਲ ਗਰਮੀ ਸ਼ੁਰੂ ਹੋਣ ਨਾਲ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈਰੁੱਤ ਬਦਲੀ ਵੀ ਇਨਕਲਾਬ ਭਾਵ ਪਹਿਲੀ ਹਾਲਤ ਦੇ ਬਦਲਣ ਦਾ ਸੰਕੇਤ ਹੁੰਦਾ ਹੈਇਹ ਤਬਦੀਲੀ ਵੀ ਕੁਦਰਤ ਦਾ ਹੀ ਇੱਕ ਅਜੀਬ ਨਿਯਮ ਹੈਇਹ ਜ਼ਰੂਰੀ ਵੀ ਹੈ ਕਿਉਂਕਿ ਜੇ ਹਾਲਤ ਨਾ ਬਦਲਣ ਤਾਂ ਖੜੋਤ ਵਾਲੀ ਅਵਸਥਾ ਮਨੁੱਖੀ ਜੀਵਨ ਵਿੱਚ ਨਿਰਾਸ਼ਾ ਭਰ ਦਿੰਦੀ ਹੈ

ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈਇੱਕ ਥਾਂ ਖੜ੍ਹਾ ਰਹਿਣ ਨਾਲ ਤਾਂ ਪਾਣੀ ਵੀ ਮੁਸ਼ਕ ਮਾਰਨ ਲੱਗ ਜਾਂਦਾ ਹੈ, ਜਿਸ ਨੂੰ ਕੁਦਰਤ ਨੇ ਇਨਸਾਨ ਲਈ ਬਹੁਤ ਪਵਿੱਤਰ ਬਣਾਇਆ ਹੈਸਿੱਖ ਧਰਮ ਦੇ ਪਹਿਲੇ ਗੁਰੂ ਬਾਬਾ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਦੀ ਬਾਣੀ ਵਿੱਚ ਇਸ ਨੂੰ ਪਿਤਾ ਦਾ ਦਰਜਾ ਦਿੱਤਾ ਹੈਅਰਥਾਤ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਕਿਹਾ ਹੈਇਹ ਕੁਦਰਤੀ ਸੋਮੇ ਸਾਂਭਣੇ ਮਨੁੱਖ ਦਾ ਮੁਢਲਾ ਅਤੇ ਅਹਿਮ ਫਰਜ਼ ਸਨ, ਜਿਨ੍ਹਾਂ ਤੋਂ ਅਵੇਸਲਾ ਹੋ ਕੇ ਮਨੁੱਖ ਨੇ ਆਪਣਾ ਸਮੁੱਚਾ ਚੌਗਿਰਦਾ ਪ੍ਰਦੂਸ਼ਿਤ ਕਰ ਲਿਆ ਹੈ‘ਆਪੇ ਫਾਥੜੀਏ ਤੈਨੂੰ ਕੌਣ ਛਡਾਵੇ’ ਦੇ ਮੁਹਾਵਰੇ ਵਾਂਗ ਪਿਛਲੇ ਦੋ ਸਾਲ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦਾ ਸ਼ਿਕਾਰ ਹੋਣ ਤੋਂ ਬਾਦ ਮਨੁੱਖ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈਇਸ ਵਾਰ ਸੱਤ ਅਪਰੈਲ ਦਾ ਦਿਨ ਜੋ ਸਿਹਤ ਨੂੰ ਵਿਸ਼ਵ ਪੱਧਰ ’ਤੇ ਸਮੱਰਪਿਤ ਹੈ, ਵਿਸ਼ਵ ਸਿਹਤ ਸੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਉਪਰੋਕਤ ਅਕੀਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਦਰਤੀ ਵਸੀਲਿਆਂ ਅਤੇ ਢੰਗ ਤਰੀਕਿਆਂ ਅਨੁਸਾਰ ਸਿਹਤ ਨੂੰ ਬਚਾਉਣ ਦੀ ਪ੍ਰੇਰਨਾ ਨਾਲ ਮਨਾਇਆ ਗਿਆ ਹੈਦੇਰ ਆਏ ਦਰੁਸਤ ਆਏ, ਜੇ ਹੁਣ ਵੀ ਮਨੁੱਖ ਸੰਭਲ ਜਾਵੇ, ਬੇਲੋੜੇ ਲੜਾਈ ਝਗੜਿਆਂ ਵਿੱਚ ਉਲਝਣ ਦੀ ਥਾਂ ਜੇ ਕੁਦਰਤੀ ਵਾਤਾਵਰਣ ਨੂੰ ਬਚਾਉਣ ਲੱਗ ਪਵੇ ਤਾਂ ਧਰਤੀ ਅਤੇ ਇਸ ਉੱਪਰ ਰਹਿਣ ਵਾਲੇ ਜੀਵਾਂ ਦਾ ਜੀਵਨ ਬਚ ਸਕਦਾ ਹੈਨਹੀਂ ਤਾਂ ਜਿਸ ਤੇਜ਼ੀ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਤਾਪਮਾਨ ਦੀ ਇਹ ਤਬਦੀਲੀ ਮਨੁੱਖੀ ਬਰਦਾਸ਼ਤ ਤੋਂ ਬਾਹਰ ਹੋ ਜਾਵੇਗੀ ਅਤੇ ਜਨਜੀਵਨ ਨੂੰ ਖਤਰਾ ਪੈਦਾ ਹੋ ਜਾਵੇਗਾ

ਰੁੱਤਾਂ ਅਤੇ ਮੌਸਮਾਂ ਦਾ ਬਦਲਾਵ ਤਾਂ ਹਰ ਸਾਲ ਹੀ ਆਉਂਦਾ ਹੈ ਪਰ 1699 ਦੀ ਵਿਸਾਖੀ ਦਾ ਤਿਉਹਾਰ ਜੋ ਉਸ ਵੇਲੇ ਦੇ ਭਾਰਤ ਦੇ ਪੰਜਾਬ ਦੀ ਧਰਤੀ ਉੱਪਰ ਅਨੰਦਪੁਰ ਸਹਿਬ ਵਿਖੇ ਮਨਾਇਆ ਗਿਆ ਸੀ, ਇੱਕ ਨਵੇਕਲਾ ਅਤੇ ਇਨਕਲਾਬੀ ਸੀਉਸ ਸਮੇਂ ਭਾਰਤਵਰਸ਼ ਉੱਪਰ ਔਰੰਗਜ਼ੇਬ ਬਾਦਸ਼ਾਹ ਦਾ ਰਾਜ ਸੀਉਸਦੇ ਰਾਜ ਵਿੱਚ ਜਬਰੀ ਧਰਮ ਤਬਦੀਲੀ ਦੀ ਬੜੀ ਚਰਚਾ ਸੀਕਸ਼ਮੀਰੀ ਪੰਡਿਤਾਂ ਨੇ ਔਰੰਗਜ਼ੇਬ ਦੇ ਜ਼ੁਲਮ ਤੋਂ ਬਚਣ ਲਈ ਉਸ ਵੇਲੇ ਦੇ ਸਿੱਖ ਗੁਰੂ, ਗੁਰੂ ਤੇਗ ਬਹਾਦਰ ਜੀ ਨੂੰ ਫਰਿਆਦ ਕੀਤੀ ਸੀਪਰ ਔਰੰਗਜ਼ੇਬ ਬਾਦਸ਼ਾਹ ਨੇ ਆਪਣਾ ਰੋਅਬ ਕਾਇਮ ਰੱਖਣ ਤੇ ਦੁਨੀਆਂ ਨੂੰ ਡਰਾਉਣ ਲਈ 1675 ਈਸਵੀ ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਬਾਲ ਗੋਬਿੰਦ ਰਾਇ, ਜਿਨ੍ਹਾਂ ਦੀ ਉਮਰ ਉਸ ਸਮੇਂ ਕੇਵਲ ਨੌਂ ਸਾਲ ਦੀ ਸੀ, ਉਹਨਾਂ ਨੇ ਗੁਰਗੱਦੀ ਸੰਭਾਲ ਕੇ ਲਿਤਾੜੇ ਹੋਏ ਲੋਕਾਂ ਨੂੰ ਨਵੀਂ ਰੂਹ ਫੂਕ ਕੇ ਬਹਾਦਰ ਬਣਾਉਣ ਲਈ 24 ਸਾਲ ਬਾਦ ਵਿਸਾਖੀ ਦੇ ਬਦਲਦੇ ਮੌਸਮ ਨੂੰ ਇਨਕਲਾਬ ਨਾਲ ਸਰਸ਼ਾਰ ਕਰ ਦਿੱਤਾਜਾਤ-ਪਾਤ ਅਤੇ ਊਚ-ਨੀਚ ਦਾ ਭੇਦਭਾਵ ਮਿਟਾ ਕੇ, ਖੰਡੇ ਬਾਟੇ ਦਾ ਅਮ੍ਰਿਤ ਛਕਾ ਕੇ ਉਹਨਾਂ ਨੇ ਵੱਖ ਵੱਖ ਵਰਗਾਂ ਵਿੱਚੋਂ ਸੂਰਬੀਰਾਂ ਦੀ ਚੋਣ ਕਰਕੇ ਉਹਨਾਂ ਨੂੰ ਸਿੰਘ ਸਜ਼ਾ ਕੇ, ਪੰਜ ਪਿਆਰਿਆਂ ਵਜੋਂ ਸਨਮਾਨਿਆਫਿਰ ਉਹਨਾਂ ਕੋਲੋਂ ਆਪ ਅਮ੍ਰਿਤ ਛਕ ਕੇ ਆਪ ਵੀ ਗੋਬਿੰਦ ਸਿੰਘ ਬਣ ਗਏਇਤਿਹਾਸ ਵਿੱਚ ਕ੍ਰਾਂਤੀਕਾਰੀ ਤਬਦੀਲੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਇਸ ਮਹਾਨ ਦਿਨ ‘ਆਪੇ ਗੁਰ ਚੇਲਾ’ ਦੀ ਮਹਾਨ ਪ੍ਰੰਪਰਾ ਕਾਇਮ ਕੀਤੀਉਹਨਾਂ ਪੰਜ ਪਿਆਰਿਆਂ ਨੇ ਗੁਰੂ ਜੀ ਦੀ ਛਤਰ ਸਾਇਆ ਹੇਠ ਸਮਾਜ ਵਿੱਚੋਂ ਜਬਰ ਤੇ ਜ਼ੁਲਮ ਵਿਰੁੱਧ ਮੁਹਿੰਮ ਚਲਾਈ

ਇਤਿਹਾਸਕਾਰਾਂ ਅਨੁਸਾਰ ਉਸ ਵੇਲੇ ਦੀ ਵਿਸਾਖੀ ਦਾ ਤਿਉਹਾਰ 30 ਮਾਰਚ ਨੂੰ ਮਨਾਇਆ ਗਿਆ ਸੀਸਮੇਂ ਦੀ ਗਤੀ ਅਨੁਸਾਰ ਦਿਨ ਵੀ ਅੱਗੇ ਚੱਲਦੇ ਜਾ ਰਹੇ ਹਨਤੇਰਾਂ ਅਪਰੈਲ 1919 ਦਾ ਦਿਨ ਵੀ ਭਾਰਤ ਦੇ ਇਤਿਹਾਸ ਵਿੱਚ ਇੱਕ ਵੱਡੀ ਦੁਰਘਟਨਾ ਵਜੋਂ ਜਾਣਿਆ ਜਾਂਦਾ ਹੈ, ਜਦੋਂ ਅਮ੍ਰਿਤਸਰ ਦੇ ਜੱਲ੍ਹਿਆਂ ਵਾਲੇ ਬਾਗ ਵਿੱਚ ਪੰਜਾਬ ਦੇ ਬਜ਼ੁਰਗ ਤੇ ਨੌਜਵਾਨ ਇਸ ਮੇਲੇ ਵਾਲੇ ਦਿਨ ਇੱਕ ਸ਼ਾਂਤਮਈ ਸਭਾ ਕਰਕੇ ਉਸ ਵੇਲੇ ਦੀ ਅੰਗਰੇਜ਼ ਸਰਕਾਰ ਦੇ ਮਨੁੱਖਤਾ ਵਿਰੋਧੀ ਵਿਹਾਰ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨਉਦੋਂ ਚੁੱਪ ਚਪੀਤੇ ਅੰਗਰੇਜ਼ ਪੁਲਿਸ ਅਫਸਰ ਜਨਰਲ ਡਾਇਰ ਨੇ ਉਹਨਾਂ ਇਕੱਠੇ ਹੋਏ ਲੋਕਾਂ ਉੱਪਰ ਭਾਰੀ ਪੁਲਿਸ ਫੋਰਸ ਨਾਲ ਅੰਨ੍ਹੇ ਵਾਹ ਫਾਇਰਿੰਗ ਕਰਕੇ ਹਜ਼ਾਰਾਂ ਹੀ ਨਿਰਦੋਸ਼ ਲੋਕਾਂ ਦਾ ਕਤਲ ਕਰ ਦਿੱਤਾ ਸੀਦਿਨ ਤਾਂ ਇਹ ਵੀ ਵਿਸਾਖੀ ਦਾ ਹੀ ਸੀਪਰ ਇਸ ਦਿਨ ਜਬਰ ਜ਼ੁਲਮ ਦਾ ਨੰਗਾ ਨਾਚ ਹੋਇਆ ਸੀਤੇ ਦੂਜੇ ਪਾਸੇ 1699 ਦੀ ਵਿਸਾਖੀ ਨੇ ਲੋਕਾਂ ਨੂੰ ਜ਼ਿੰਦਗੀ ਦੇ ਨਵੇਂ ਅਰਥ ਸਮਝਾਏ ਸਨਕੁਦਰਤ ਨੇ ਇਸ ਬਹ੍ਰਿਮੰਡ ਦੀ ਰਚਨਾ ਕਰਕੇ ਇੱਕ ਅਦਭੁਤ ਕਾਰਜ ਕੀਤਾ ਹੈਨਾਲ ਹੀ ਦਿਨ-ਰਾਤ, ਗਰਮੀ ਸਰਦੀ, ਵਰਖਾ ਅਤੇ ਬਹਾਰ ਰੁੱਤ ਵਰਗੇ ਕਿੰਨੇ ਵੱਖਰੇ ਵੱਖਰੇ ਰੰਗੀਨ ਮੌਸਮਾਂ ਦੀ ਸਿਰਜਣਾ ਕੀਤੀ ਹੈਕੁਦਰਤ ਦਾ ਮਨੁੱਖ ਨੂੰ ਸੁਨੇਹਾ ਅਤੇ ਇਸ਼ਾਰਾ ਹੈ ਕਿ ਤਬਦੀਲੀ ਹੀ ਜ਼ਿੰਦਗੀ ਦਾ ਆਗਾਜ਼ ਹੈਪਰ ਇਹ ਬਦਲਾਵ ਜਾਂ ਤਬਦੀਲੀ ਮਨੁੱਖਤਾ ਦੇ ਹਿਤ ਅਤੇ ਸਹੂਲਤਾਂ ਪੈਦਾ ਕਰਨ ਲਈ ਹੋਣੀ ਚਾਹੀਦੀ ਹੈ ਨਾ ਕਿ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲਈ

ਅੰਗਰੇਜ਼ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰਾਂ ਦੇ ਰਾਖੇ ਗਿਣੇ ਜਾਂਦੇ ਹਨਆਪਣੇ ਦੇਸ਼ ਵਿੱਚ ਉਹਨਾਂ ਨੇ ਹਮੇਸ਼ਾ ਆਪਣੇ ਨਾਗਰਿਕਾਂ ਦਾ ਪੂਰਾ ਧਿਆਨ ਰੱਖਿਆ ਹੈ ਪਰ ਸਾਰੇ ਵਿਸ਼ਵ ਨੂੰ ਗੁਲਾਮ ਵੀ ਬਣਾ ਕੇ ਰੱਖਿਆ ਹੈਇੱਕ ਅਜਿਹਾ ਸਮਾਂ ਵੀ ਸੀ ਜਦੋਂ ਅੰਗਰੇਜ਼ਾਂ ਦਾ ਝੰਡਾ ਵਿਸ਼ਵ ਭਰ ’ਤੇ ਝੁੱਲਦਾ ਸੀ ਤੇ ਇਹ ਕਹਾਵਤ ਬਣ ਗਈ ਸੀ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾਪਰ ਜਦੋਂ ਹੰਕਾਰ ਵਧਦਾ ਗਿਆ ਤਾਂ ਸਲਤਨਤ ਵੀ ਸੁੰਗੜਦੀ ਗਈਅਮ੍ਰਿਤਸਰ ਦੀ 1919 ਵਾਲੀ ਖੂਨੀ ਵਿਸਾਖੀ ਭਾਰਤ ਵਿੱਚੋਂ ਅੰਗਰੇਜ਼ਾਂ ਦੇ ਰਾਜ ਦੇ ਖਾਤਮੇ ਦੀ ਸ਼ੁਰੂਆਤ ਹੋ ਨਿੱਬੜੀ ਤੇ 1947 ਨੂੰ ਉਹਨਾਂ ਨੂੰ ਭਾਰਤ ਅਜ਼ਾਦ ਕਰਨਾ ਪਿਆਹੁਣ ਤਾਂ ਉਂਜ ਹੀ ਲੋਕਰਾਜ ਪ੍ਰਣਾਲੀ ਅਨੁਸਾਰ ਲੋਕਰਾਜ ਪ੍ਰਚੱਲਤ ਹੈਕਲਿਆਣਕਾਰੀ ਸਰਕਾਰਾਂ ਦਾ ਦੌਰ ਹੈ ਜੋ ਲੋਕਾਂ ਦੁਆਰਾ ਵੋਟਾਂ ਨਾਲ ਚੁਣੀਆਂ ਜਾਂਦੀਆਂ ਹਨਇਨ੍ਹਾਂ ਸਰਕਾਰਾਂ ਦਾ ਮੁੱਖ ਉਦੇਸ਼ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਕੇ ਖੁਸ਼ਹਾਲ ਬਣਾਉਣਾ ਹੁੰਦਾ ਹੈਪਰ ਫੇਰ ਵੀ ਕਈ ਵਾਰ ਕਈ ਸਰਕਾਰਾਂ ਤਾਕਤ ਦੇ ਨਸ਼ੇ ਵਿੱਚ ਆਪਣੀਆਂ ਸੀਮਾਵਾਂ ਭੁੱਲ ਜਾਂਦੀਆਂ ਹਨਵੋਟਰ ਭੋਲੇਪਣ ਵਿੱਚ ਬਹੁਤਾ ਨਾ ਸੋਚ ਕੇ ਫਿਰ ਮੌਕਾ ਦੇ ਦਿੰਦੇ ਹਨਪਰ ਜੇ ਫਿਰ ਵੀ ਲੋਕਹਿਤ ਅਣਗੌਲੇ ਜਾਣ ਤਾਂ ਲੋਕ ਜ਼ਿਆਦਾ ਬ੍ਰਦਾਸ਼ਤ ਵੀ ਨਹੀਂ ਕਰਦੇਹੁਣ ਲੋਕ ਪੜ੍ਹ ਲਿਖ ਕੇ ਸਮਝਦਾਰ ਹੋ ਗਏ ਹਨਸੋਸ਼ਲ ਮੀਡੀਏ ਨੇ ਲੋਕਾਂ ਨੂੰ ਆਪਣੇ ਅਧਿਕਾਰਾਂ ਬਾਰੇ ਕਾਫੀ ਸੁਚੇਤ ਕੀਤਾ ਹੈ

ਪਿਛਲੇ ਅਰਸੇ ਦੌਰਾਨ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੀ ਵੱਧ ਸਮੇਂ ਲਈ ਚੱਲਿਆ ਕਿਸਾਨ-ਮਜ਼ਦੂਰ ਸੰਘਰਸ਼, ਜੋ ਜਨ ਅੰਦੋਲਨ ਵਿੱਚ ਬਦਲ ਗਿਆ ਸੀ, ਨੇ ਵੀ ਲੋਕਾਂ ਨੂੰ ਬਹੁਤ ਜਾਗ੍ਰਿਤ ਕੀਤਾ ਹੈਇਹੀ ਕਾਰਨ ਹੈ ਕਿ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਇਤਿਹਾਸਕ ਹੋ ਨਿੱਬੜੀਆਂ ਹਨ

ਹਰ ਵੇਰ ਜਦੋਂ ਰੁੱਤ ਬਦਲਦੀ ਹੈ, ਫਸਲ ਪੱਕਦੀ ਹੈ ਤਾਂ ਉਹ ਸਭ ਲਈ ਇੱਕ ਨਵਾਂ ਸੁਨੇਹਾ ਵੀ ਲੈ ਕੇ ਆਉਂਦੀ ਹੈਸਮਾਂ ਹੁਣ ਬਹੁਤ ਮਹੱਤਵ ਪੂਰਨ ਬਣ ਚੁੱਕਾ ਹੈਇਸਦੀ ਮਹੱਤਤਾ ਸਮਝਣ ਵਾਲੇ ਸਫਲ ਹੋ ਜਾਂਦੇ ਹਨ ਅਤੇ ਨਾ ਸਮਝ ਟੱਕਰਾਂ ਮਾਰਨ ਜੋਗੇ ਰਹਿ ਜਾਂਦੇ ਹਨਅੰਗਰੇਜ਼ੀ ਦੀ ਇੱਕ ਕਹਾਣੀ ਦੀ ਬਹੁਤ ਸੋਹਣੀ ਸਿੱਖਿਆ ਸੀ- ਫਾਰਚੂਨ ਟਰਨਜ਼ ਲਾਈਕ ਏ ਵੀਲ, ਇੱਟ ਲਿਫਟਸ ਅੱਪ ਵੰਨ ਐਂਡ ਥਰੋ ਡਾਊਨ ਦਾ ਅਦਰਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੋ ਵਾਰ ਲਗਾਤਾਰ ਸੱਤਾ ਤੋਂ ਬਾਹਰ ਰਹਿਣ ਉਪਰੰਤ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਵੱਡਾ ਫਤਵਾ ਦਿੱਤਾ ਸੀਭਾਵੇਂ ਇਸ ਵਾਰ ਕਰੋਨਾ ਦੀ ਮਹਾਂਮਾਰੀ ਦਾ ਵੀ ਵੱਡਾ ਅਸਰ ਹੋਇਆ ਸੀ ਪਰ ਫਿਰ ਵੀ ਸਰਕਾਰ ਲੋਕ ਭਾਵਨਾਵਾਂ ਅਨੁਸਾਰ ਖਰੀ ਉੱਤਰਨ ਤੋਂ ਉੱਖੜ ਗਈ ਸੀਫਿਰ ਲੀਡਰਸ਼ਿੱਪ ਵਿੱਚ ਕੀਤਾ ਗਿਆ ਬਦਲਾਅ ਵੀ ਲੋਕਾਂ ਦੇ ਰਾਸ ਨਹੀਂ ਆਇਆਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਨੇ ਲੋਕਾਂ ਦਾ ਨੱਕ ਵਿੱਚ ਦਮ ਕਰ ਦਿੱਤਾ ਸੀਸਰਕਾਰ ਲੋਕਾਂ ਤੋਂ ਦੂਰੀ ਬਣਾ ਕੇ ਰੱਖੇ ਤਾਂ ਲੋਕਾਂ ਨੂੰ ਰਾਸ ਨਹੀਂ ਆਉਂਦਾਇਸੇ ਲਈ ਇਸ ਵਾਰ ਲੋਕਾਂ ਨੇ ਸੋਚ ਤੋਂ ਵੀ ਪਰੇ ਬਦਲਾਅ ’ਤੇ ਮੋਹਰ ਲਗਾਈ ਹੈ

ਮਨੁੱਖੀ ਲੋੜਾਂ ਬੜੀ ਬੇਸਬਰੀ ਨਾਲ ਵਧਦੀਆਂ ਜਾ ਰਹੀਆਂ ਹਨਸਾਧਨ ਤੇ ਪੂਰਤੀ ਵਿੱਚ ਪੈ ਰਿਹਾ ਪਾੜਾ ਅਤੇ ਧਨ ਦੀ ਕਾਣੀ ਵੰਡ, ਜਖੀਰੇਬਾਜ਼ੀ ਅਤੇ ਸਰਕਾਰਾਂ ਦਾ ਕਾਰਪੋਰੇਟ ਜਗਤ ਪ੍ਰਤੀ ਵਧਦਾ ਝੁਕਾਅ ਆਮ ਲੋਕਾਂ ਦੇ ਗਲੇ ਨਹੀਂ ਉੱਤਰਦਾਆਖਰ ਲੋਕਰਾਜੀ ਸਰਕਾਰਾਂ ਲੋਕਾਂ ਨਾਲ ਹੀ ਚੱਲਦੀਆਂ ਹਨਇਨ੍ਹਾਂ ਨੂੰ ਚਾਹੀਦਾ ਹੈ ਕਿ ਮਨੁੱਖੀ ਜੀਵਨ ਸੁਧਾਰਨ ਲਈ ਵੱਧ ਤੋਂ ਵੱਧ ਸਹੂਲਤਾਂ ਦਾ ਜਾਲ ਵਿਛਾ ਕੇ ਲੋਕਾਂ ਦਾ ਜਨ ਜੀਵਨ ਸੁਧਾਰਨਬਦਲਦਾ ਵਾਤਾਵਰਣ, ਵਧਦਾ ਤਾਪਮਾਨ, ਆਲਮੀ ਤਪਸ਼ ਤੇ ਪ੍ਰਦੂਸ਼ਣ ਮਨੁੱਖਤਾ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈਤਬਦੀਲੀ ਨੂੰ ਸਮਝ ਕੇ ਸਮੇਂ ਦਾ ਆਦਰ ਕਰਨਾ ਸਮੇਂ ਦੀ ਮੁੱਖ ਲੋੜ ਹੈਰੁੱਤਾਂ ਦੀ ਅਦਲਾ ਬਦਲੀ, ਮੌਸਮੀ ਤਬਦੀਲੀ ਕਿਤੇ ਨਾ ਕਿਤੇ ਇਨਕਲਾਬ ਦਾ ਇਸ਼ਾਰਾ ਕਰਦੇ ਹਨ, ਜਿਸ ਨੂੰ ਸਮਝ ਕੇ ਚੱਲਣਾ ਬੜਾ ਜ਼ਰੂਰੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3499)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author