DarshanSRiar7ਸਰਕਾਰਾਂ ਰੋਡ ਟੈਕਸ ਅਤੇ ਟੋਲ ਟੈਕਸ, ਦੋਹਰੇ ਦੋਹਰੇ ਕਰ ਤਾਂ ਉਗਰਾਹੁਣਾ ਜਾਣਦੀਆਂ ਹਨ  ...
(25 ਅਗਸਤ 2019)

 

ਵਰਖਾ ਰੁੱਤ ਜੋਬਨ ’ਤੇ ਹੈਉਂਝ ਤਾਂ ਮੌਸਮ ਮਾਹਰਾਂ ਅਨੁਸਾਰ ਇਹ ਵੇਲਾ ਮੌਨਸੂਨ ਦੇ ਥੰਮ੍ਹਣ ਦਾ ਆ ਗਿਆ ਸੀ ਪ੍ਰੰਤੂ ਪੱਛਮੀ ਵਾਤਾਵਰਣ ਦੀ ਗੜਬੜੀ ਕਾਰਨ ਪਿਛਲੇ 72 ਕੁ ਘੰਟਿਆਂ ਤੋਂ ਬਾਰਸ਼ ਲਗਾਤਾਰ ਤੇ ਰੁਕ ਰੁਕ ਕੇ ਸਾਰੇ ਹੀ ਉੱਤਰੀ ਭਾਰਤ ਵਿੱਚ ਹੋ ਰਹੀ ਹੈਹਿਮਾਚਲ ਪ੍ਰਦੇਸ਼ ਵਿੱਚ ਕਿਉਂਕਿ ਸਭ ਤੋਂ ਵੱਧ ਬਾਰਸ਼ ਹੋਈ ਹੈ ਤੇ ਉੱਥੇ ਹੁਣ ਤਕ ਮਾਲੀ ਨੁਕਸਾਨ ਦੇ ਨਾਲ ਨਾਲ 28 ਮੌਤਾਂ ਦੀਆਂ ਵੀ ਖਬਰਾਂ ਆ ਰਹੀਆਂ ਹਨ ਤੇ ਨਾਲ ਹੀ 22 ਲੋਕਾਂ ਦੇ ਗੁੰਮ ਹੋਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈਪੰਜਾਬ ਦੇ ਖੰਨਾ ਸ਼ਹਿਰ ਵਿੱਚ ਮਕਾਨ ਡਿੱਗਣ ਨਾਲ ਪ੍ਰੀਵਾਰ ਦੇ 3 ਜੀਆਂ ਦੀ ਮੌਤ ਹੋ ਗਈ ਹੈਵਰਖਾ ਜ਼ਿਆਦਾ ਹੋਣ ਕਾਰਨ ਹਾਲਾਂਕਿ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਵੀ ਕੀਤਾ ਗਿਆ ਸੀ ਕਿ ਭਾਖੜਾ ਡੈਮ ਵਿੱਚ ਵਧ ਰਹੇ ਪਾਣੀ ਦੇ ਪੱਧਰ ਕਰਨ ਫਲੱਡ ਗੇਟ ਖੋਲ੍ਹਣੇ ਪੈ ਸਕਦੇ ਹਨ ਇਸ ਲਈ ਲੋਕ ਸਤਲੁਜ ਦਰਿਆ ਦੇ ਕੰਢਿਆਂ ਤੋਂ ਸੁਰੱਖਿਅਤ ਥਾਂਵਾਂ ਉੱਤੇ ਚਲੇ ਜਾਣਨਤੀਜਾ ਭਾਖੜਾ ਬਣ ਦੇ ਦੋ ਫਲੱਡ ਗੇਟ ਖੋਲ੍ਹ ਕੇ 2.4 ਲੱਖ ਕਿਉਸਕ ਪਾਣੀ ਛੱਡਿਆ ਗਿਆ ਜਿਸਨੇ ਰੋਪੜ ਦੇ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣਾ ਦਿੱਤੀ ਤੇ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀਆਂ ਖਬਰਾਂ ਵੀ ਆਉਣ ਲੱਗ ਪਈਆਂ ਹਨ

ਹਿਮਾਚਲ ਦੇ ਪੰਡੋਹ ਡੈਮ ਤੋਂ ਵੀ ਪਾਣੀ ਛੱਡਣ ਨਾਲ ਦਰਿਆ ਬਿਆਸ ਦੇ ਆਲੇ ਦੁਆਲੇ ਵੀ ਹੜ੍ਹ ਵਰਗੀ ਸਥਿਤੀ ਬਣ ਗਈ ਹੈਪ੍ਰਸ਼ਾਸਨ ਨੇ ਫੌਜ ਨੂੰ ਵੀ ਐੇਲਰਟ ਉੱਤੇ ਰੱਖ ਕੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਹੈਹਿਮਾਚਲ ਪ੍ਰਦੇਸ਼ ਦੇ ਨੈਣਾ ਦੇਵੀ ਖੇਤਰ ਵਿੱਚ 360 ਮਿਲੀਮੀਟਰ ਵਰਖਾ ਹੋਣ ਦੀਆਂ ਖਬਰਾਂ ਹਨਜ਼ਿਆਦਾ ਵਰਖਾ ਹੋਣ ਨਾਲ ਹਿਮਾਚਲ ਦੇ 323 ਰੂਟਾਂ ਉੱਤੇ ਆਵਾਜਾਈ ਪ੍ਰਭਾਵਤ ਹੋਈ ਹੈਕਈ ਥਾਂਈਂ ਟਰੇਨਾਂ ਰੱਦ ਕਰਨੀਆਂ ਪਈਆਂ ਹਨ ਜਿਸ ਨਾਲ ਯਾਤਰੀ ਪ੍ਰੇਸ਼ਾਨ ਹੋਏ ਹਨਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਦਰਿਆ ਨਾਲ ਲਗਦੇ ਮਹਿਤਪੁਰ ਨਕੋਦਰ ਅਤੇ ਫਿਲੌਰ ਏਰੀਏ ਦੇ 81 ਪਿੰਡ ਖਾਲੀ ਕਰਨ ਲਈ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਕੀਤਾ ਹੈਮੌਸਮ ਵਿਭਾਗ ਵੱਲੋਂ ਸਾਰੇ ਭਾਰਤ ਵਿੱਚ ਵਾਰਨਿੰਗ ਬੁਲੇਟਿਨ ਜਾਰੀ ਕਰਕੇ 19 ਅਗਸਤ ਤੋਂ 23 ਅਗਸਤ ਤੱਕ ਉਤਰਾਖੰਡ, ਝਾਰਖੰਡ, ਓੜੀਸਾ, ਤਾਮਲ ਨਾਡੂ, ਪੁਡੂਚੇਰੀ, ਮੱਧ ਪ੍ਰਦੇਸ਼, ਸ਼ਤੀਸ਼ਗੜ੍ਹ, ਅਸਾਮ, ਮੇਘਾਲਿਆ ਅਤੇ ਸਬ ਹਿਮਾਲੀਅਨ ਬੌਗਾਲ ਖੇਤਰ ਵਿੱਚ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਹੈ

ਉੱਤਰ ਪ੍ਰਦੇਸ਼ ਦੇ ਤਿੰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਹਨ ਜਿਸ ਨਾਲ ਪਿੰਡਾਂ ਤੇ ਖੇਤਾਂ ਵਿੱਚ ਪਾਣੀ ਫੈਲਣ ਨਾਲ ਅਫਰਾ ਤਫਰੀ ਫੈਲ ਗਈ ਹੈਰਾਜਸਥਾਨ ਵਿੱਚ ਵੀ ਕਈ ਥਾਂਵਾਂ ਉੱਤੇ ਜਾਨੀ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਹਨਬਿਹਾਰ ਵਿੱਚ ਸਥਿਤੀ ਪਹਿਲਾਂ ਹੀ ਚਿੰਤਾਜਨਕ ਬਣੀ ਹੋਈ ਸੀ। ਕੁਲ ਮਿਲਾ ਕੇ ਇੰਦਰ ਦੇਵਤਾ ਨੇ ਸਾਰੇ ਭਾਰਤ ਵਿੱਚ ਜਲਥਲ ਕਰਕੇ ਮੌਸਮ ਵਿਭਾਗ ਦੀਆਂ ਪਹਿਲੀਆਂ ਭਵਿੱਖਬਾਣੀਆਂ, ਜਿਨ੍ਹਾਂ ਨਾਲ ਘੱਟ ਬਾਰਸ਼ ਦਾ ਖਦਸ਼ਾ ਪ੍ਰਗਟਾਇਆ ਸੀ, ਝੁਠਲਾ ਦਿੱਤੀਆਂ ਹਨਪੰਜਾਬ ਦਾ ਅੱਧਾ ਹਿੱਸਾ ਤਾਂ ਤਲਾਬ ਬਣ ਗਿਆ ਹੈਨਵਾਂਸ਼ਹਿਰ, ਅਨੰਦਪੁਰ ਸਾਹਿਬ ਤੇ ਰੋਪੜ ਦੇ ਹਲਕੇ ਦੇ ਲੋਕ ਪਾਣੀ ਵਿੱਚ ਘਿਰੇ ਹੋਏ ਹਨਕਿਸਾਨਾਂ ਦੀਆਂ ਫਸਲਾਂ ਲਈ ਵਰ ਬਣਨ ਵਾਲੀ ਵਰਖਾ ਇਨ੍ਹਾਂ ਪਿੰਡਾਂ ਲਈ ਸਰਾਪ ਬਣ ਗਈ ਹੈਫਸਲਾਂ ਤੇ ਪਸ਼ੁ ਵੀ ਰੁੜ੍ਹ ਗਏ ਹਨ ਜਿਸਦਾ ਅੰਦਾਜ਼ਾ ਮੌਸਮ ਸਾਫ ਹੋਣ ਉੱਤੇ ਹੀ ਲੱਗੇਗਾ

ਸੜਕਾਂ ਨੇ ਨਹਿਰਾਂ ਦਾ ਰੂਪ ਧਾਰ ਲਿਆ ਹੈਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈਪਾਣੀ ਉਂਜ ਮਨੁੱਖੀ ਜ਼ਿੰਦਗੀ ਦਾ ਹਿੱਸਾ ਹੈਮਨੁੱਖੀ ਸਰੀਰ ਵੀ ਧਰਤੀ ਦੀ ਤਰ੍ਹਾਂ ਹੀ 2/3 ਪਾਣੀ ਦਾ ਹੀ ਬਣਿਆ ਹੋਇਆ ਹੈਪਰ ਲੋੜ ਤੋਂ ਵੱਧ ਤਾਂ ਹਰ ਚੀਜ਼ ਹਾਨੀਕਾਰਕ ਬਣ ਜਾਂਦੀ ਹੈਸਾਡੇ ਦੇਸ਼ ਦੇ ਵਾਤਾਵਰਣ ਅਨੁਸਾਰ ਵਰਖਾ ਰੁੱਤ ਵੀ ਜ਼ਿੰਦਗੀ ਦਾ ਹਿੱਸਾ ਅਤੇ ਮੌਸਮਾਂ ਦੀ ਜਾਨ ਹੈਵਰਖਾ ਰੁੱਤ ਤੋਂ ਬਿਨਾਂ ਵੀ ਜ਼ਿੰਦਗੀ ਨਾਸੂਰ ਬਣ ਜਾਂਦੀ ਹੈਸਰਕਾਰਾਂ ਅਤੇ ਪ੍ਰਸ਼ਾਸਨ ਸਰਕਾਰ ਦੀ ਬਿਹਤਰੀ ਲਈ ਬਣਾਏ ਜਾਂਦੇ ਹਨਇਨ੍ਹਾਂ ਸਮਿਆਂ ਦੀ ਸਹੀ ਤਰ੍ਹਾਂ ਸਿਲਸਲੇਵਾਰ ਸਮੀਖਿਆ ਅਤੇ ਸੁਚੱਜੀ ਸੁਰੱਖਿਆ ਹੀ ਤਾਂ ਸਰਕਾਰ ਦਾ ਕੰਮ ਹੁੰਦਾ ਹੈਪਰ ਜੇ ਵੇਲੇ ਸਿਰ ਸਾਧਨ ਜੁਟਾਉਣ ਦੀ ਥਾਂ ਸਰਕਾਰਾਂ ‘ਵਿਹੜੇ ਆਈ ਜੰਞ ਤੇ ਵਿੰਨ੍ਹੋ ਕੁੜੀ ਦੇ ਕੰਨ’ ਵਾਲੀ ਧਾਰਨਾ ਉੱਤੇ ਨਿਰਭਰ ਹੋਣ ਲੱਗ ਪੈਣ ਤਾਂ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੀ ਹੋਵੇਗਾਜਦੋਂ ਪਤਾ ਹੈ ਕਿ ਹਰ ਸਾਲ ਜੂਨ ਦੇ ਅੱਧ ਤੋਂ ਬਾਦ ਬਰਸਾਤ ਦੀ ਰੁੱਤ ਸ਼ੁਰੂ ਹੋਣੀ ਹੈ ਤਾਂ ਸੀਵਰੇਜ, ਨਾਲੇ ਤੇ ਨਹਿਰਾਂ ਮਈ ਮਹੀਨੇ ਤੱਕ ਸਾਫ ਕਿਉਂ ਨਹੀਂ ਕਰਵਾਏ ਜਾਂਦੇ? ਸਾਨੂੰ ਇਸ ਗੱਲ ਉੱਤੇ ਨਹੀਂ ਬੈਠੇ ਰਹਿਣਾ ਚਾਹੀਦਾ ਕਿ ਜੇ ਨੁਕਸਾਨ ਹੋਵੇਗਾ ਤਾਂ ਵੇਖ ਲਿਆ ਜਾਵੇਗਾ

ਵਾਤਾਵਰਣ ਦੇ ਹੇਰ ਫੇਰ ਅਤੇ ਆਲਮੀ ਤਪਸ਼ ਕਾਰਨ ਭਾਵੇਂ ਰੁਤਾਂ ਅਤੇ ਮੌਸਮਾਂ ਵਿੱਚ ਤਬਦੀਲੀ ਆਈ ਹੈ ਪਰ ਸਾਨੂੰ ਤਾਂ ਪਹਿਲਾਂ ਤਿਆਰ ਰਹਿਣਾ ਚਾਹੀਦਾ ਹੈਮੌਕੇ ਉੱਤੇ ਹੀ ਸਾਧਨ ਜੁਟਾਉਣਾ ਸਾਡੀ ਅਬਾਦੀ ਦੇ ਲਿਹਾਜ ਨਾਲ ਕਦੇ ਵੀ ਸੰਭਵ ਨਹੀਂ ਹੋ ਸਕਦਾਇਸ ਵਾਰ 1988 ਤੋਂ ਬਾਦ ਕਾਫੀ ਦੇਰ ਬਾਦ ਡੈਮਾਂ ਦੇ ਫਲੱਡ ਗੇਟ ਖੋਲ੍ਹਣ ਨਾਲ ਹੜ੍ਹ ਵਰਗੀ ਸਥਿਤੀ ਬਣੀ ਹੈਪ੍ਰਸ਼ਾਸਨ ਕੋਲ ਨਾ ਲੋੜੀਂਦੀਆਂ ਬੇੜੀਆਂ ਅਤੇ ਨਾ ਹੀ ਹੋਰ ਅਮਲਾ ਫੈਲਾ ਹੈਬੱਸ ਜਦੋਂ ਮੁਸੀਬਤ ਸਿਰ ’ਤੇ ਆ ਜਾਂਦੀ ਹੈ ਫਿਰ ਸਾਰੇ ਫੌਜ ਵੱਲ ਵੇਖਣ ਲੱਗ ਜਾਂਦੇ ਹਨਸਥਾਨਕ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਹੋਰ ਵਿੰਗ ਕੀ ਕੇਵਲ ਮੀਟਿੰਗਾਂ ਕਰਨ ਅਤੇ ਬਜਟ ਬਣਾਉਣ ਅਤੇ ਖਰਚਣ ਲਈ ਹੀ ਹਨਅਬਾਦੀ ਦੇ ਵਧਣ ਨਾਲ ਲੋਕਾਂ ਦਾ ਸ਼ਹਿਰਾਂ ਵੱਲ ਝੁਕਾਅ ਵਧਣ ਲੱਗ ਪਿਆ ਹੈਸਰਕਾਰਾਂ ਰੋਡ ਟੈਕਸ ਅਤੇ ਟੋਲ ਟੈਕਸ ਦੋਹਰੇ ਦੋਹਰੇ ਕਰ ਤਾਂ ਉਗਰਾਹੁਣਾ ਜਾਣਦੀਆਂ ਹਨ ਪਰ ਸੀਵਰੇਜ ਅਤੇ ਗਲੀਆਂ, ਨਾਲੀਆਂ ਸਮੇਂ ਸਿਰ ਨਾ ਬਣਾਏ ਜਾਂਦੇ ਹਨ ਤੇ ਨਾ ਹੀ ਸਾਫ ਕਰਵਾਏ ਜਾਂਦੇ ਹਨਜੇ ਸੀਵਰੇਜ ਦੇ ਪਾਈਪ ਸਮਰੱਥਾ ਅਨੁਸਾਰ ਖੁੱਲ੍ਹੇ ਹੋਣ ਤਾਂ ਥੋੜ੍ਹੀ ਕੀਤੇ ਮੀਂਹ ਦਾ ਪਾਣੀ ਸੜਕਾਂ ਵਿੱਚ ਦਾਖਲ ਨਹੀਂ ਹੁੰਦਾ ਅਤੇ ਸੜਕਾਂ ਵੀ ਟੁੱਟਣੋ ਬਚ ਜਾਂਦੀਆਂ ਹਨਪਰ ਅਜਿਹਾ ਹੁੰਦਾ ਨਹੀਂਮੀਂਹ ਅਜੇ ਦਿੱਲੀ ਹੋਵੇ ਜਲੰਧਰ ਦੇ ਸੀਵਰੇਜ ਪਹਿਲਾਂ ਬਲਾਕ ਹੋ ਜਾਂਦੇ ਹਨਇਹ ਹੈ ਸਾਡੀ ਤਰੱਕੀ ਦੀ ਦਾਸਤਾਨ72 ਸਾਲ ਹੋ ਗਏ ਹਨ ਦੇਸ਼ ਨੂੰ ਅਜਾਦ ਹੋਏ ਨੂੰ, ਅਜੇ ਤੱਕ ਗਲੀਆਂ, ਨਾਲੀਆਂ ਅਤੇ ਨਜਾਇਜ਼ ਕਲੋਨੀਆਂ ਦੀ ਸਮੱਸਿਆਂ ਹੀ ਹੱਲ ਨਹੀਂ ਹੋਈ ਤੇ ਮੀਂਹ ਦਾ ਪਾਣੀ ਕਿਵੇਂ ਕੰਟਰੋਲ ਹੋਵੇ?

ਸਰਕਾਰਾਂ ਭਲੀਭਾਂਤ ਜਾਣਦੀਆਂ ਹਨ ਕਿ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਪਾਣੀ ਨੂੰ ਖਾਤਮੇ ਦੀ ਕਗਾਰ ਤੇ ਲਿਆ ਦਿੱਤਾ ਹੈਫਿਰ ਇਹ ਬਰਸਾਤ ਦਾ ਵਾਧੂ ਪਾਣੀ ਜੋ ਜਾਨ ਅਤੇ ਮਾਲ ਦਾ ਖੌਅ ਬਣਦਾ ਹੈ ਤੇ ਨੁਕਸਾਨ ਕਰਦਾ ਹੋਇਆ ਜਾ ਸਮੁੰਦਰ ਦੀ ਸ਼ਰਨ ਲੈਂਦਾ ਹੈ, ਇਸ ਪਾਣੀ ਨੂੰ ਧਰਤੀ ਹੇਠ ਪੁਚਾਉਣ ਦੇ ਉਪਰਾਲੇ ਕਿਉਂ ਨਹੀਂ ਕੀਤੇ ਜਾਂਦੇ? ਇਹ ਉਪਰਾਲੇ ਤਾਂ ਸਰਕਾਰ ਨੂੰ ਹੀ ਪ੍ਰੋਜੈਕਟ ਬਣਾ ਕੇ ਸਿਰੇ ਚਾੜ੍ਹਨੇ ਪੈਣੇ ਹਨ, ਕਿਸੇ ਇਕੱਲੇ ਕਾਰੇ ਮਨੁੱਖ ਦੇ ਵੱਸ ਦਾ ਰੋਗ ਨਹੀਂ ਹਨਪਰ ਸਰਕਾਰਾਂ ਅਜਿਹਾ ਕਦ ਸੋਚਦੀਆਂ ਹਨਉਹਨਾਂ ਨੂੰ ਤਾਂ ਆਪਣੀ ਹੋਂਦ ਅਤੇ ਵੋਟ ਬੈਂਕ ਦੀ ਚਿੰਤਾ ਸਤਾਉਂਦੀ ਰਹਿੰਦੀ ਹੈਅੱਜ ਏ ਕੱਲ੍ਹ ਬੀ ਤੇ ਫਿਰ ਸੀ ਸਾਰੀਆਂ ਪਾਰਟੀਆਂ ਨੇ ਇੱਕੋ ਹੀ ਰਾਹ ਫੜਿਆ ਹੋਇਆ ਹੈਹਰ ਪੰਜ ਸਾਲ ਬਾਦ ਚੋਣਾਂ ਹੁੰਦੀਆਂ ਹਨਨਵੇਂ ਨਵੇਂ ਸਬਜ਼ਬਾਗ ਤੇ ਨਾਅਰੇ ਜਨਮ ਲੈਂਦੇ ਹਨ ਪਰ ਪ੍ਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈਅੰਨ੍ਹੇ ਨੂੰ ਬੋਲਾ ਘੜੀਸੀ ਫਿਰਦਾ ਹੈ। ਸਰਕਾਰ ਬਦਲਣ ਤੇ ਲੋਕ ਬੜੇ ਖੁਸ਼ ਹੁੰਦੇ ਹਨ ਕਿ ਹੁਣ ਕਿਸਮਤ ਬਦਲੀ ਵੇਖੋਗਰੀਬੀ ਗਈ ਕਿ ਗਈਪਰ ਨਾ ਕਿਸਮਤ ਬਦਲਦੀ ਹੈ ਨਾ ਗਰੀਬੀ ਖਤਮ ਹੁੰਦੀ ਹੈ

ਘੁੰਮ ਘੁਮਾ ਕੇ ਜਦੋਂ ਫਿਰ ਵਰਖਾ ਰੁੱਤ ਦੇ ਦੀਦਾਰ ਹੁੰਦੇ ਹਨ, ਪਹਿਲੇ ਮੀਂਹ ਨਾਲ ਹੀ ਪ੍ਰਸ਼ਾਸਨ ਦੇ ਕੀਤੇ ਸੁਧਾਰਾਂ ਦੇ ਪੋਲ ਖੁੱਲ੍ਹ ਜਾਂਦੇ ਹਨ ਜਦੋਂ ਸੜਕਾਂ ਨਹਿਰਾਂ ਬਣ ਜਾਂਦੀਆਂ ਹਨ ਤੇ ਲੋਕ ਵਾਹਨਾਂ ਸਮੇਤ ਉਹਨਾਂ ਵਿੱਚ ਤਾਰੀਆਂ ਲਗਾਉਂਦੇ ਨਜਰੀਂ ਪੈਂਦੇ ਹਨਅੱਜਕੱਲ ਦੀ ਬਰਸਾਤ ਵਿੱਚ ਅਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ ਤੇ ਫਿਲੌਰ ਦੇ ਝੀਲਾਂ ਵਰਗੇ ਨਜਾਰੇ ਇਸ ਪ੍ਰਗਤੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨਦੇਸ਼ ਦੀ ਰਾਜਧਾਨੀ ਦਿੱਲੀ ਦਾ ਵੀ ਇਹੋ ਹਾਲ ਹੈਉੱਥੇ ਵੀ ਦਰਿਆ ਜਮਨਾ ਖਤਰੇ ਦੇ ਨਿਸ਼ਾਨ ਨਾਲ ਖਹਿ ਰਿਹਾ ਹੈ ਤੇ ਹਜ਼ਾਰਾਂ ਲੋਕ ਜਿਨ੍ਹਾਂ ਨੇ ਦਰਿਆ ਨੂੰ ਹੀ ਝੁੱਗੀਆਂ ਝੌਂਪੜੀਆਂ ਦੇ ਜ਼ਰੀਏ ਆਪਣਾ ਰੈਣ ਬਸੇਰਾ ਬਣਾਇਆ ਹੋਇਆ ਹੈ ਉਹ ਸੜਕਾਂ ਕੰਢੇ ਅਵਾਰਾ ਹਾਲਤ ਵਿੱਚ ਘੁੰਮ ਕੇ ਭਾਰਤ ਮਹਾਨ ਦੀ ਤ੍ਰਾਸਦੀ ਦਾ ਢੰਡੋਰਾ ਪਿੱਟ ਰਹੇ ਹੁੰਦੇ ਹਨਇਹ ਕਿਸੇ ਇੱਕ ਬਰਸਾਤ ਦਾ ਹਾਲ ਨਹੀਂ, ਹਰ ਸਾਲ ਬਰਸਾਤ ਦੇ ਦਿਨਾਂ ਵਿੱਚ ਇਹੀ ਕੁਝ ਵਾਪਰਦਾ ਹੈਨਾ ਲੋਕ ਸੁਧਰਦੇ ਹਨ ਤੇ ਨਾ ਹੀ ਸਰਕਾਰਾਂਦਰਿਆਵਾਂ ਦੇ ਕੰਢੇ ਤੱਕ ਲੋਕਾਂ ਨੇ ਵਾਹ ਲਏ ਹਨ, ਕਿਤੇ ਦਰਖਤ ਲੱਗਾ ਨਹੀਂ ਛੱਡਿਆਨਵੇਂ ਲਗਾਏ ਨਹੀਂ ਜਾਂਦੇ ਜੇ ਲਗਾਏ ਵੀ ਜਾਣ ਤਾਂ ਅਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੇ ਹਨਫਿਰ ਵਰਖਾ ਦਾ ਪਾਣੀ ਨੁਕਸਾਨ ਨਾ ਕਰੇ ਤਾਂ ਕੀ ਕਰੇ? ਹੁਣ ਅੱਜ ਫਿਰ ਭਾਖੜਾ ਬਣ ਵਿੱਚੋਂ 77000 ਕਿਊਸਕ ਪਾਣੀ ਛੱਡੇ ਜਾਣ ਦਾ ਐਲਾਨ ਹੋਇਆ ਹੈਰੱਬ ਖੈਰ ਕਰੇ, ਲੋਕਾਂ ਅਤੇ ਸਰਕਾਰ ਨੂੰ ਸੁਮੱਤ ਬਖਸ਼ੇ ਕਿ ਉਹ ਭਵਿੱਖ ਲਈ ਸੁਚੇਤ ਹੋਣ ਦਾ ਪ੍ਰਣ ਕਰ ਲਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1710)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਦਰਸ਼ਨ ਸਿੰਘ ਰਿਆੜ

ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author