DarshanSRiar7ਚੋਲੇ ਜਾਂ ਪਹਿਰਾਵੇ ਬਦਲਣ ਨਾਲ ਵਿਅਕਤੀ ਵਿਸ਼ੇਸ਼ ਦੀ ਵਿਚਾਰਧਾਰਾ ਜਾਂ ਸੋਚ ...
(27 ਜੁਲਾਈ 2019)

 

ਵਫਾਦਾਰੀਆਂ ਤੇ ਪਹਿਰਾਵੇ ਬਦਲ ਕੇ ਰਾਜਨੀਤਕ ਦਲ ਬਦਲਣ ਨੂੰ ਦਲ ਬਦਲੀ ਕਹਿੰਦੇ ਹਨਗੋਆ ਵਿਖੇ ਤਾਜ਼ਾ ਘਟਨਾਕ੍ਰਮ ਅਨੁਸਾਰ ਕਾਂਗਰਸ ਪਾਰਟੀ ਦੇ 10 ਮੈਂਬਰਾਂ ਨੇ ਵਫਾਦਾਰੀ ਬਦਲ ਕੇ ਭਾਜਪਾ ਜਾਇਨ ਕਰ ਲਈ ਹੈਸਿਆਸੀ ਚਲਾਕੀ ਨਾਲ ਇਹ ਮਾਮਲਾ ਦਲਬਦਲੀ ਕਾਨੂੰਨ ਦੀ ਗਰਿਫਤ ਵਿੱਚ ਨਹੀਂ ਆਇਆ ਕਿਉਂਕਿ ਜੇ ਗਰੁੱਪ ਜਾਂ 1/3 ਮੈਂਬਰ ਕੋਈ ਪਾਰਟੀ ਬਦਲਦੇ ਹਨ ਤਾਂ ਉੱਥੇ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੁੰਦਾਇਸੇ ਤਰ੍ਹਾਂ ਕਰਨਾਟਕ ਦੀ ਗੱਠਜੋੜ ਸਰਕਾਰ ਲਈ ਵੀ ਗੰਭੀਰ ਸਥਿਤੀ ਉਤਪਨ ਹੋ ਗਈ ਹੈ ਜਿੱਥੇ ਸੱਤਾਧਾਰੀ ਗੱਠਜੋੜ ਕਾਂਗਰਸ ਅਤੇ ਜਨਤਾ ਦਲ ਦੇ 11 ਮੈਂਬਰਾਂ ਨੇ ਬਾਗੀ ਹੋ ਕੇ ਅਸਤੀਫੇ ਦੇ ਦਿੱਤੇ ਹਨ।

ਭਾਰਤ ਦੀ ਸਿਆਸਤ ਵਿੱਚ ਦਲਬਦਲੀ ਦਾ ਰੌਲਾ 1967 ਵਿੱਚ ਹਰਿਆਣਾ ਪ੍ਰਾਂਤ ਤੋਂ ਸ਼ੁਰੂ ਹੋਇਆ ਸੀ ਜਦੋਂ ਐੱਮਐੱਲਏ ਗਿਆ ਲਾਲ ਨੇ ਇੱਕ ਹਫਤੇ ਵਿੱਚ ਤਿੰਨ ਵਾਰ ਪਾਰਟੀ ਬਦਲੀ ਸੀਉਦੋਂ ਇੱਕ ਭੁੰਬਲਭੂਸੇ ਵਾਲੀ ਸਥਿਤੀ ਪੈਦਾ ਹੋ ਗਈ ਸੀ ਜਦੋਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਲਗਦਾ ਕਿ ਗਿਆ ਲਾਲ ਕਿਸ ਪਾਰਟੀ ਵਿੱਚ ਵਿਚਰ ਰਹੇ ਹਨਫਿਰ ਉਸ ਵੇਲੇ ਦੇ ਹਰਿਆਣਾ ਕਾਂਗਰਸ ਪਾਰਟੀ ਦੇ ਮੈਂਬਰ ਰਾਓ ਬਰਿੰਦਰ ਸਿੰਘ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਪ੍ਰੈੱਸ ਵਾਲਿਆਂ ਨੂੰ ਸਪਸ਼ਟ ਕਰਨਾ ਪਿਆ ਸੀ ਕਿ ਹੁਣ ਗਿਆ ਲਾਲ ਆਇਆ ਰਾਮ ਬਣ ਗਿਆ ਹੈ

1980 ਵਿੱਚ ਹਰਿਆਣਾ ਵਿੱਚ ਹੀ ਭਜਨ ਲਾਲ ਨੇ ਚੌਧਰੀ ਦੇਵੀ ਲਾਲ ਦੀ ਵਜਾਰਤ ਵਿੱਚੋਂ ਬਗਾਵਤ ਕਰਕੇ ਆਪਣੇ 40 ਸਾਥੀਆਂ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਸੀਹਾਲਾਂਕਿ ਚਾਰ ਮਹੀਨੇ ਪਹਿਲਾਂ ਇਸੇ ਨੇਤਾ ਨੇ ਹੀ ਲੋਕਾਂ ਨੂੰ ਦਲ ਬਦਲੂਆਂ ਦਾ ਘਿਰਾਓ ਕਰਨ ਦੀ ਅਪੀਲ ਕੀਤੀ ਸੀਇਸ ਦਲਬਦਲੀ ਦੀ ਆਦਤ ਨੂੰ ਕੰਟਰੋਲ ਕਰਨ ਲਈ ਸੰਵਿਧਾਨ ਦੀ 52ਵੀਂ ਸੋਧ ਕੀਤੀ ਗਈ1985 ਵਿੱਚ ਰਜੀਵ ਗਾਂਧੀ ਦੀ ਸਰਕਾਰ ਵੇਲੇ ਦਲਬਦਲੀ ਦੇ ਵਿਰੁੱਧ ਕਨੂੰਨ ਬਣਾਇਆ ਗਿਆ ਜਿਸ ਅਨੁਸਾਰ ਇੱਕ ਪਾਰਟੀ ਦੇ ਘੱਟੋ ਘੱਟ ਇੱਕ ਤਿਹਾਈ ਮੈਂਬਰ ਪਾਰਟੀ ਬਦਲ ਸਕਦੇ ਹਨਇੱਕ ਦੋ ਮੈਂਬਰ ਪਾਰਟੀ ਬਦਲਣਗੇ ਤਾਂ ਉਹਨਾਂ ਨੂੰ ਦੁਬਾਰਾ ਚੋਣ ਲੜਨੀ ਪਵੇਗੀਸਵਾਰਥ ਅਤੇ ਸਿਆਸਤ ਦੀ ਇਸ ਅਦਲਾ ਬਦਲੀ ਵਿੱਚ ਲਾਲਚ ਦਾ ਭਰਪੂਰ ਰੌਲਾ ਹੁੰਦਾ ਹੈਲੋਕਰਾਜ ਤਾਂ ਲਾਲਚ ਰਹਿਤ ਸੇਵਾ ਭਾਵਨਾ ਦੇ ਉਦੇਸ਼ ਨਾਲ ਹੋਂਦ ਵਿੱਚ ਆਇਆ ਸੀ ਪਰ ਅੱਜ ਸਿਆਸਤਦਾਨਾਂ ਨੇ ਇਸ ਨੂੰ ਸ਼ਰੇਆਮ ਵਪਾਰ ਵਿੱਚ ਬਦਲ ਦਿੱਤਾ ਹੈ

ਕਾਫੀ ਦੇਰ ਦੀ ਚੁੱਪ ਤੋਂ ਬਾਦ 2019 ਦੀਆਂ ਆਮ ਚੋਣਾਂ ਦੇ ਇਰਦ ਗਿਰਦ ਰਾਜਨੀਤਕ ਵਫਾਦਾਰੀਆਂ ਬਦਲਣ ਦਾ ਰੌਲਾਗੌਲਾ ਖਬਰਾਂ ਦੀਆਂ ਸੁਰਖੀਆਂ ਬਣਿਆ ਹੈਉਂਜ ਤਾਂ ਭਾਜਪਾ ਦੇ ਸੱਤਾਧਾਰੀ ਹੋਣ ਨਾਲ ਪਿਛਲੀ ਸਰਕਾਰ ਵੇਲੇ ਵੀ ਕਾਂਗਰਸ ਪਾਰਟੀ ਦੇ ਰੀਟਾ ਬਹੁਗੁਣਾ ਵਰਗੇ ਧਨੰਤਰ ਸਿਆਸਤਦਾਨਾਂ ਨੇ ਪਾਰਟੀਆਂ ਬਦਲੀਆਂ ਸਨ ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਬਦਲਣ ਦਾ ਬਿਗਲ ਵਜਾ ਕੇ ਬੜੇ ਜ਼ੋਰਸ਼ੋਰ ਨਾਲ ਨਵੀਂ ਪੰਜਾਬ ਏਕਤਾ ਪਾਰਟੀ ਵੀ ਬਣਾਈ ਸੀਲੰਬੇ ਲੰਬੇ ਰੋਡ ਮਾਰਚਾਂ ਵਿੱਚ ਜੁੜਦੀ ਭੀੜ ਤੋਂ ਤਾਂ ਇਹ ਵੀ ਸ਼ੱਕ ਪੈਣ ਲੱਗ ਪਿਆ ਸੀ ਕਿ ਜਿਵੇਂ ਸੁਖਪਾਲ ਖਹਿਰਾ ਹੀ ਲੋਕਾਂ ਦਾ ਨਾਇਕ ਬਣ ਗਿਆ ਹੋਵੇ ਪਰ ਜਦੋਂ ਲੋਕ ਸਭਾ ਦੀਆਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਹੋਈ ਤਾਂ ਉਹ ਮਹਿਜ਼ ਇੱਕ ਵਿਧਾਇਕ ਜੋਗੀਆਂ ਵੀ ਨਾ ਨਿਕਲੀਆਂ

ਜੋਸ਼ ਅਤੇ ਹੋਸ਼ ਸਿਆਸਤ ਦੇ ਮਹਾਨ ਪਹਿਲੂ ਹੁੰਦੇ ਹਨਜੋਸ਼ ਲੋਕਾਂ ਨੂੰ ਗਰਮ ਕਰਨ ਦਾ ਕੰਮ ਤਾਂ ਕਰ ਦਿੰਦਾ ਹੈ ਪਰ ਹਕੀਕਤ ਹੋਸ਼ ਨਾਲ ਹੀ ਪਰਖੀ ਜਾਂਦੀ ਹੈਲਾਅਲਾ ਲਾਅਲਾ ਤੇ ਸ਼ੜਕਾਂ ਉੱਤੇ ਇਕੱਠੀ ਕੀਤੀ ਭੀੜ ਦਾ ਜੋਸ਼ ਵੋਟਾਂ ਵਿੱਚ ਬਦਲੇ ਜਾਂ ਨਾ ਬਦਲੇ ਇਹ ਕੋਈ ਗਰੰਟੀ ਨਹੀਂ ਹੁੰਦੀਜੇ ਨੇਤਾ ਲੋਕ ਖੁਦ ਨੂੰ ਵਲ ਫਰੇਬ ਨਾਲ ਲਬਰੇਜ਼ ਸਮਝਦੇ ਹਨ ਤਾਂ ਵੋਟਰ ਵੀ ਹੁਣ ਘੱਟ ਨਹੀਂ ਰਹੇਇਹ ਕੋਈ ਗਰੰਟੀ ਨਹੀਂ ਕਿ ਕੁੜ ਕੁੜ ਕਰਨ ਵਾਲੀਆਂ ਅੰਡੇ ਵੀ ਉੱਥੇ ਹੀ ਦੇਣਗੀਆਂ, ਜਿੱਥੇ ਉਹ ਕੁੜ-ਕੁੜ ਕਰਦੀਆਂ ਹਨ। ਉਂਜ ਸਾਡੇ ਦੇਸ਼ ਦੇ ਵੋਟਰ ਤਾਂ ਬਹੁਤ ਸਿੱਧ ਪਧਰੇ ਤੇ ਭੋਲੇਭਾਲੇ ਸਨ, ਨੇਤਾ ਲੋਕਾਂ ਦੀ ਵੇਖਾ ਵੇਖੀ ਹੀ ਕੁਝ ਕੁੱਝ ਰਮਜ਼ਾ ਇਨ੍ਹਾਂ ਨੇ ਸਿੱਖਣੀਆਂ ਸ਼ੁਰੂ ਕੀਤੀਆਂ ਹਨਆਮ ਲੋਕ ਵੀ ਹੁਣ ਸਮਝਣ ਲੱਗ ਪਏ ਹਨ ਕਿ ਉਹਨਾਂ ਦੀ ਵੋਟ ਦੀ ਕੁਝ ਕੀਮਤ ਹੈ, ਐਵੇਂ ਨਹੀਂ ਸ਼ਰਾਬ ਅਤੇ ਮੁਫਤ ਦੇ ਰੋਲ ਘਚੋਲੇ ਵਿੱਚ ਉਲਝਾ ਕੇ ਉਹਨਾਂ ਨੂੰ ਪਿੱਛੇ ਲੱਗਣ ਲਈ ਮਜਬੂਰ ਕੀਤਾ ਜਾਂਦਾਦਰਅਸਲ ਅਨਪੜ੍ਹਤਾ ਆਮ ਵੋਟਰਾਂ ਨੂੰ ਰਿਝਾਉਣ ਲਈ ਹਾਲੇ ਵੀ ਮੁੱਖ ਹਥਿਆਰ ਹੈਜਿਸ ਦਿਨ ਦੇਸ਼ ਦਾ ਆਮ ਵੋਟਰ ਸੂਝਵਾਨ ਹੋ ਗਿਆ, ਉਹ ਮੁਫਤ ਦੀ ਸ਼ਰਾਬ ਦੇ ਲਾਲਚ ਉੱਤੇ ਥੁੱਕਣ ਲੱਗ ਪਵੇਗਾ

ਲੋਕਰਾਜ ਪ੍ਰਣਾਲੀ ਵਿੱਚ ਵਿਸ਼ਵ ਦਾ ਮੁੱਖ ਸਰਦਾਰ ਤੇ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਨਾਤੇ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਇੰਨੇ ਵੱਡੇ ਲੋਕਤੰਤਰ ਦੀ ਚੋਣ ਪ੍ਰਕਿਰਿਆ ਬੜੀ ਸਾਫ, ਸਪਸ਼ਟ, ਸਰਲ, ਘੱਟ ਖਰਚੀਲੀ ਅਤੇ ਪਾਰਦਰਸ਼ੀ ਹੋਵੇਹੁਣ ਵਾਲੀ 2019 ਦੀ ਲੋਕ ਸਭਾ ਚੋਣ ਅਤਿ ਦਰਜੇ ਦੀ ਖਰਚੀਲੀ, ਗੁੰਝਲਦਾਰ ਅਤੇ ਲੰਮੇਰੀ ਹੋ ਗੁਜ਼ਰੀ ਹੈਈਵੀਐੱਮ ਮਸ਼ੀਨਾਂ ਦੀ ਵਰਤੋਂ ਉੱਤੇ ਵੀ ਉਂਗਲਾਂ ਉੱਠ ਰਹੀਆਂ ਹਨਲੋਕਾਂ ਦੇ ਸ਼ੱਕ ਦੂਰ ਕਰਕੇ ਵਿਸ਼ਵਾਸ ਜਿੱਤਣਾ ਬਹੁਤ ਜ਼ਰੂਰੀ ਹੈਲੋਕ ਸਭਾ ਦੇਸ਼ ਦਾ ਬਹੁਤ ਪਵਿੱਤਰ ਸਦਨ ਹੈਇਨ੍ਹਾਂ ਮੈਂਬਰਾਂ ਨੇ ਪੰਜ ਸਾਲ ਲਈ ਦੇਸ਼ ਨੂੰ ਅਗਵਾਈ ਦੇਣੀ ਹੈ, ਕਾਨੂੰਨ ਬਣਾਉਣੇ ਹਨ, ਇਸ ਲਈ ਮੈਂਬਰਾਂ ਦਾ ਪਾਕਿ ਪਵਿੱਤਰ ਹੋਣਾ ਬਹੁਤ ਜ਼ਰੂਰੀ ਹੈਕਨਸੋਆਂ ਹਨ ਕਿ ਇਸ ਵਾਰ ਦੀ ਲੋਕ ਸਭਾ ਵਿੱਚ ਇੱਕ ਤਿਹਾਈ ਮੈਂਬਰ ਅਪਰਾਧਿਕ ਪਿਛੋਕੜ ਵਾਲੇ ਹਨ। ਜੇ ਇਹ ਤੌਖਲੇ ਸਹੀ ਹਨ ਤਾਂ ਲੋਕਤੰਤਰ ਉੱਤੇ ਧੱਬਾ ਹਨਫਿਰ ਕਾਹਦਾ ਲੋਕਰਾਜ ਅਤੇ ਕਾਹਦੀ ਲੋਕਾਂ ਦੀ ਸਰਕਾਰ

ਆਪਣੀ ਗਲਤੀ ਸੁਧਾਰਨ ਲਈ ਅਤੇ ਯੋਗ ਲੋੜੀਂਦੀ ਵਿਚਾਰਧਾਰਾ ਵਾਲੀ ਪਾਰਟੀ ਵਿੱਚ ਸ਼ਾਮਲ ਹੋਣਾ ਹਰੇਕ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ, ਇਸ ਉੱਤੇ ਕੋਈ ਕਿੰਤੂ ਪ੍ਰਤੂੰ ਨਹੀਂ ਹੋਣਾ ਚਾਹੀਦਾ ਪਰ ਇਹ ਤਬਦੀਲੀ ਨਿਰੋਲ ਵਿਚਾਰਧਾਰਾ ਦੇ ਅਧਾਰ ਉੱਤੇ ਹੋਣੀ ਚਾਹੀਦੀ ਹੈ, ਕੁਰਸੀ ਅਤੇ ਤਾਕਤ ਦੀ ਚਾਹਨਾ ਦੇ ਲਾਲਚ ਵਿੱਚ ਨਹੀਂਪਾਰਟੀ ਬਦਲਣ ਵਾਲੇ ਨੇਤਾ ਉੱਤੇ ਘੱਟ ਤੋਂ ਘੱਟ ਪੰਜ ਜਾਂ ਤਿੰਨ ਸਾਲ ਲਈ ਚੋਣ ਲੜਨ ਅਤੇ ਕੋਈ ਵੀ ਅਹੁਦਾ ਲੈਣ ਉੱਤੇ ਪਬੰਦੀ ਹੋਣੀ ਚਾਹੀਦੀ ਹੈ ਨਹੀਂ ਤਾਂ ਫਿਰ ਤੋਂ ਆਇਆ ਰਾਮ ਗਿਆ ਲਾਲ ਵਾਲੀ ਹਾਸੋਹੀਣੀ ਸਥਿਤੀ ਬਣ ਜਾਵੇਗੀ ਜੋ ਲੋਕਰਾਜ ਦੀਆਂ ਜੜ੍ਹਾਂ ਵਿੱਚ ਤਾਂ ਤੇਲ ਦੇਵੇਗੀ ਹੀ, ਦੇਸ਼ ਨੂੰ ਵੀ ਕਲੰਕਿਤ ਕਰੇਗੀਸਾਲ 1967 ਤੋਂ 1971 ਦੌਰਾਨ ਸੰਸਦ ਮੈਂਬਰਾਂ ਵਿੱਚ 142 ਦਲ ਬਦਲੀਆਂ ਹੋਈਆਂ ਸਨ ਇਸੇ ਤਰ੍ਹਾਂ 1969 ਦੌਰਾਨ ਸਟੇਟ ਅਸੈਂਬਲੀ ਪੱਧਰ ਤੇ 212 ਦਲ ਬਦਲੀਆਂ ਚਰਚਾ ਵਿੱਚ ਆਈਆਂ ਸਨ

ਚੁਣੇ ਹੋਏ ਨੁਮਾਇਦਿਆਂ ਨੇ ਇਸਨੂੰ ਮੌਕਾਪ੍ਰਸਤੀ ਦਾ ਹਥਿਆਰ ਬਣਾ ਕੇ ਰਾਜਨੀਤਕ ਅਤੇ ਆਰਥਿਕ ਲਾਹਾ ਲੈਣਾ ਸ਼ੁਰੂ ਕਰ ਦਿੱਤਾ ਹੈਇਹ ਪ੍ਰਸਥਿਤੀ ਜਿੰਨੀ ਜਲਦੀ ਰੋਕੀ ਜਾਵੇ, ਉੰਨਾ ਹੀ ਚੰਗਾ ਹੈ ਨਹੀਂ ਤਾਂ ਇਹ ਭਾਰਤੀ ਲੋਕਤੰਤਰ ਦਾ ਜਨਾਜ਼ਾ ਕੱਢ ਦੇਵੇਗੀਚੋਲੇ ਜਾਂ ਪਹਿਰਾਵੇ ਬਦਲਣ ਨਾਲ ਵਿਅਕਤੀ ਵਿਸ਼ੇਸ਼ ਦੀ ਵਿਚਾਰਧਾਰਾ ਜਾਂ ਸੋਚ ਨਹੀਂ ਬਦਲਦੀਇਹ ਤਾਂ ਸਿਰਫ ਅੰਦਰਲੇ ਲਾਲਚ ਦਾ ਗਿਰਗਟੀ ਅੰਦਾਜ਼ ਹੀ ਹੁੰਦਾ ਹੈਵਕਤੀ ਤੌਰ ’ਤੇ ਭਾਵੇਂ ਇਹ ਲੋਕਾਂ ਨੂੰ ਰਾਸ ਆ ਜਾਵੇ ਪਰ ਇਹ ਸਬੰਧਤ ਵਿਅਕਤੀ ਦੇ ਅਕਸ ਨੂੰ ਦਾਗਦਾਰ ਤਾਂ ਕਰਦਾ ਹੀ ਹੈਦਲਬਦਲੀ ਲੋਕਰਾਜ ਨਾਲ ਸਭ ਤੋਂ ਵੱਡਾ ਧੋਖਾ ਹੈਕਰਨਾਟਕ ਵਿੱਚ ਜਦੋਂ ਪਹਿਲੀ ਸਰਕਾਰ ਬਣੀ ਸੀ ਜਦੋਂ ਰਾਜਪਾਲ ਨੇ ਸਭ ਤੋਂ ਵੱਡੀ ਪਾਰਟੀ ਭਾਜਪਾ ਦੇ ਨੇਤਾ ਯੇਦੀਰੁਪਾ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾਈ ਸੀ ਤੇ ਵਿਸ਼ਵਾਸਮੱਤ ਪ੍ਰਾਪਤ ਨਾ ਕਰ ਸਕਣ ਕਾਰਨ ਸਰਕਾਰ ਡਿੱਗ ਪਈ ਸੀ। ਗੱਠਜੋੜ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਉਦੋਂ ਹੀ ਸ਼ੁਰੂ ਹੋ ਗਈਆਂ ਸਨਇਹ ਢਕੌਂਸਲੇਬਾਜ਼ੀ, ਵਫਾਦਾਰੀਆਂ ਦਾ ਬਦਲਣਾ ਲੋਕ ਫਤਵੇ ਦਾ ਵੱਡਾ ਨਿਰਾਦਰ ਹੈ, ਜੋ ਰੋਕਣਾ ਬਹੁਤ ਜ਼ਰੂਰੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1679)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author