DarshanSRiar7ਦੇਸ਼ ਦੀ ਸੰਸਦ ਦੇ ਇੱਕ ਤਿਹਾਈ ਮੈਂਬਰ ਦੋਸ਼ੀਆਂ ਦੀ ਸੂਚੀ ਵਿੱਚ ਹਨ ਜਿਨ੍ਹਾਂ ਵਿੱਚੋਂ ...
(8 ਮਾਰਚ 2021)
(ਸ਼ਬਦ: 1350)


8 ਮਾਰਚ ਦਾ ਦਿਨ ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਸਰਬ ਪ੍ਰਵਾਨਤ ਹੈ, ਵਿਸ਼ਵ ਪੱਧਰ ਤੇ ਸਮੂਹ ਔਰਤ ਜਾਤੀ ਦੀ ਭਲਾਈ ਤੇ ਖੁਸ਼ਹਾਲੀ ਲਈ ਬੜੇ ਜੋਸ਼ੋਖਰੋਸ਼ ਨਾਲ ਮਨਾਇਆ ਜਾਂਦਾ ਹੈ
ਸਵੱਬ ਨਾਲ ਪੰਜਾਬ ਵਿੱਚ ਅੱਜਕੱਲ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਤੇ ਇਸ ਵਾਰ ਬਜਟ ਵੀ 8 ਮਾਰਚ ਨੂੰ ਅੰਤਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਹੀ ਪੇਸ਼ ਕਰਨ ਦਾ ਪ੍ਰੋਗਰਾਮ ਬਣਿਆ ਹੈਵੇਖਣਾ ਬਣਦਾ ਹੈ ਕਿ ਪੰਜਾਬ ਸਰਕਾਰ ਇਸ ਅਹਿਮ ਦਿਨ ’ਤੇ ਔਰਤਾਂ ਲਈ ਕੀ ਸੌਗਾਤ ਲੈ ਕੇ ਆਉਂਦੀ ਹੈਉਂਜ ਤਾਂ ਸੰਸਦ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਵੀ ਬੜੇ ਚਿਰਾਂ ਤੋਂ ਔਰਤਾਂ ਲਈ 33% ਰਾਂਖਵੇਂਕਰਣ ਦੀ ਮੰਗ ਹੋ ਰਹੀ ਹੈ ਜਿਸ ਨੂੰ ਅਜੇ ਤਕ ਬੂਰ ਨਹੀਂ ਪਿਆਉਹ ਗੱਲ ਵੱਖਰੀ ਹੈ ਕਿ ਸਥਨਿਕ ਸਰਕਾਰਾਂ ਵਿੱਚ ਜ਼ਰੂਰ ਇਸ ਨੂੰ ਅਹਿਮੀਅਤ ਮਿਲੀ ਹੈ ਪਰ ਬਣਦਾ ਹੱਕ ਅਜੇ ਨਹੀਂ ਮਿਲ ਸਕਿਆਸਾਡਾ ਦੇਸ਼ ਤਾਂ ਉਂਜ ਹੀ ਗੱਲ ਗੱਲ ਤੇ ਰਾਖਵੇਂਕਰਣ ਦਾ ਆਦੀ ਹੋ ਗਿਆ ਹੈ ਤੇ ਅਕਸਰ ਸਰਕਾਰਾਂ ਕੁਰਸੀ ਕਾਇਮ ਰੱਖਣ ਦੀ ਆੜ ਵਿੱਚ ਹੀ ਸਭ ਕੁਝ ਕਰਦੀਆਂ ਹਨ ਪਰ ਔਰਤਾਂ ਤੇ ਮਰਦ ਜਦੋਂ ਸਮਾਜ ਵਿੱਚ ਬਰਾਬਰ ਵਿਚਰ ਰਹੇ ਹਨ ਤਾਂ ਬਰਾਬਰਤਾ ਕਾਇਮ ਕਰਨ ਲਈ ਔਰਤਾਂ ਨੂੰ ਵੀ ਹਰ ਥਾਂ 50% ਹਿੱਸਾ ਕਿਉਂ ਨਹੀਂ?

ਖੈਰ! ਅੱਠ ਮਾਰਚ ਦੇ ਮੁਕੱਦਸ ਦਿਹਾੜੇ ਨੂੰ ਸ਼ਾਨਾਮੱਤਾ ਬਣਾਉਣਾ ਬੜਾ ਜ਼ਰੂਰੀ ਹੈਰਿਸ਼ੀਆਂ ਮੁਨੀਆਂ ਤੇ ਗੁਰੂਆਂ ਪੀਰਾਂ ਦੀ ਚਰਨ ਛੋਹ ਨਾਲ ਲਬਰੇਜ਼ ਸਾਡੇ ਦੇਸ਼ ਵਿੱਚ ਔਰਤਾਂ ਦਾ ਇਤਿਹਾਸ ਵੇਖੀਏ ਤਾਂ ਇਨ੍ਹਾਂ ਨੂੰ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈਗੁੱਤ ਪਿੱਛੇ ਮੱਤ ਅਤੇ ਪੈਰ ਦੀ ਜੁੱਤੀ ਵਰਗੇ ਵਿਸ਼ੇਸ਼ਣ ਸਮਾਜ ਦੇ ਇਸ ਅਹਿਮ ਅੰਗ ਨਾਲ ਜੁੜੇ ਰਹੇ ਹਨਪਤੀ ਦੀ ਮੌਤ ’ਤੇ ਜਬਰੀ ਸਾੜ ਦੇਣਾ ਤੇ ਵਿਧਵਾ ਔਰਤ ਨੂੰ ਲਾਚਾਰ ਬਣਾ ਦੇਣਾ ਸਾਡੇ ਇਸ ਦੇਸ਼ ਵਿੱਚ ਹੁੰਦਾ ਰਿਹਾ ਹੈਦਾਸੀ ਪ੍ਰਥਾ ਤਾਂ ਹਾਲੇ ਵੀ ਕਾਇਮ ਹੈਹਾਲੇ ਥੋੜ੍ਹੀ ਦੇਰ ਪਹਿਲਾਂ ਤਕ ਵਿਚਾਰੀਆਂ ਔਰਤਾਂ ਸਿਰ ’ਤੇ ਮੈਲਾ ਢੋਣ ਦਾ ਕੰਮ ਵੀ ਕਰਦੀਆਂ ਰਹੀਆਂ ਹਨਔਰਤ ਦਾ ਸਨਮਾਨ ਬਹਾਲ ਕਰਨ ਲਈ ਜੇ ਜਗਤ ਗੁਰੂ ਬਾਬਾ ਨਾਨਕ ਆਵਾਜ਼ ਉਠਾ ਕੇ - ਸੋ ਕਿਉਂ ਮੰਦਾ ਆਖੀਐ ਜਿੱਤ ਜੰਮਿਹ ਰਾਜਾਨ - ਦਾ ਮਾਣ ਨਾ ਬਖਸ਼ਦੇ ਤਾਂ ਖਬਰੇ ਹਾਲੇ ਵੀ ਇਹ ਸਥਿਤੀ ਨਾ ਸੁਧਰਦੀਵਿਲੀਅਮ ਬੈਂਟਿਕ ਤੇ ਰਾਜਾ ਰਾਮ ਮੋਹਨ ਰਾਇ ਵਰਗੇ ਹੰਭਲਾ ਨਾ ਮਾਰਦੇ ਤਾਂ ਸਤੀ ਪ੍ਰਥਾ ਨੇ ਔਰਤਾਂ ਦਾ ਖਹਿੜਾ ਨਹੀਂ ਸੀ ਛੱਡਣਾਦੇਰ ਆਏ ਦਰੁਸਤ ਆਏ, ਹੁਣ ਔਰਤ ਨੂੰ ਬਹੁਤ ਮਾਣ ਸਨਮਾਨ ਹਾਸਲ ਹੈਹੁਣ ਉਹ ਜ਼ਿੰਦਗੀ ਦੇ ਹਰ ਖੇਤਰ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ

ਬੜਾ ਚਿਰ ਔਰਤ ਦਾਜ ਦਹੇਜ਼ ਤੇ ਘਰੇਲੂ ਹਿੰਸਾ ਦਾ ਵੀ ਸ਼ਿਕਾਰ ਹੁੰਦੀ ਰਹੀ ਹੈਮਾਦਾ ਭਰੂਣ ਹੱਤਿਆ ਨੇ ਸਮਾਜ ਵਿੱਚਲੇ ਔਰਤ ਮਰਦ ਅਨੁਪਾਤ ਨੂੰ ਵੀ ਬੜਾ ਖੋਰਾ ਲਾ ਛੱਡਿਆ ਸੀਹੁਣ ਦਾਜ ਦਹੇਜ਼ ਦੀ ਰੋਕਥਾਮ ਲਈ ਵੀ ਕਾਨੂੰਨ ਬਣ ਚੁੱਕੇ ਹਨ ਅਤੇ ਮਾਦਾ ਭਰੂਣ ਹੱਤਿਆ ਰੋਕਣ ਲਈ ਵੀਚਾਹੇ ਸਭ ਕੁਝ ਕਾਨੂੰਨਾਂ ਨਾਲ ਹੀ ਸਿਰੇ ਨਹੀਂ ਚੜ੍ਹਦਾ ਜਿੰਨਾ ਚਿਰ ਲੋਕ ਰਾਇ ਨਾਲ ਨਾ ਹੋਵੇ ਪਰ ਫਿਰ ਵੀ ਕਾਨੂੰਨ ਦੇ ਡੰਡੇ ਦੀ ਆਪਣੀ ਅਹਿਮੀਅਤ ਹੁੰਦੀ ਹੈਵਿਗੜੇ ਤਿਗੜਿਆਂ ਦਾ ਡੰਡਾ ਹੀ ਪੀਰ ਹੁੰਦਾ ਹੈਸਿਰ ’ਤੇ ਕੁੰਡਾ ਨਾ ਹੋਵੇ ਤਾਂ ਹਾਥੀ ਲੁੰਡਾ ਹੀ ਫਿਰਦਾ ਹੈਅੱਜ ਦੀ ਔਰਤ ਪੜ੍ਹਾਈ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰ ਕੇ ਮਰਦ ਨੂੰ ਪਛਾੜਨ ਲੱਗ ਪਈ ਹੈਸਿਹਤ ਤੇ ਸਿੱਖਿਆ ਤੋਂ ਲੈ ਕੇ ਸੁਰੱਖਿਆ ਫੌਜਾਂ ਤੇ ਪੁਲਾੜ ਤਕ ਜਾ ਪਹੁੰਚੀ ਹੈਪਰ ਇਹ ਸਾਰਾ ਕੁਝ ਔਰਤ ਨੂੰ ਪਲੇਟ ਵਿੱਚ ਪਰੋਸ ਕੇ ਨਸੀਬ ਨਹੀਂ ਹੋਇਆ ਇਸ ਪ੍ਰਾਪਤੀ ਲਈ ਸਮੁੱਚੇ ਵਿਸ਼ਵ ਦੀਆਂ ਔਰਤਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ ਹੈਹੁਣ ਵਾਲੇ 8 ਮਾਰਚ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਵੀ ਬੜੇ ਲੰਬੇ ਸੰਘਰਸ਼ ਵਿੱਚੋਂ ਗੁਜ਼ਰਨਾ ਪਿਆ ਹੈਇਸ ਅਹਿਮ ਸੋਚ ਪਿੱਛੇ ਰੂਸ ਦੀ ਇੱਕ ਅਣਥੱਕ ਔਰਤ ਦੀ ਬੜੀ ਵੱਡੀ ਦੇਣ ਹੈ ਜਿਸਦਾ ਨਾਮ ਹੈ ਸਰਬਰ ਮਲਕਿਆਨ

ਸਰਬਰ ਮਲਕਿਆਨ ਦਾ ਜਨਮ ਰੂਸ ਦੇ ਬਾਰ ਸ਼ਹਿਰ ਵਿੱਚ 1 ਮਈ 1874 ਨੂੰ ਹੋਇਆ ਸੀਸੰਨ 1891 ਵਿੱਚ ਉਹ ਰੂਸ ਤੋਂ ਅਮਰੀਕਾ ਪ੍ਰਵਾਸ ਕਰ ਗਈ ਉੱਥੇ 1896 ਵਿੱਚ ਉਹ ਅਮਰੀਕਨ ਸੋਸ਼ਲਿਸਟ ਪਾਰਟੀ ਦੀ ਮੈਂਬਰ ਬਣ ਗਈਅਮਰੀਕਾ ਦੀਆਂ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਪਹਿਲਾਂ ਹੀ ਸੁਚੇਤ ਹੋ ਚੁੱਕੀਆਂ ਸਨ8 ਮਾਰਚ 1857 ਵਿੱਚ ਪਹਿਲੀ ਵਾਰ ਅਮਰੀਕਾ ਦੀਆਂ ਬੁਣਕਰ ਔਰਤਾਂ ਨੇ ਕੰਮ ਦੇ ਘੰਟੇ ਘਟਾਉਣ ਅਤੇ ਬਰਾਬਰ ਸਹੂਲਤਾਂ ਲਈ ਖਾਲੀ ਪਤੀਲਾ ਜਲੂਸ ਕੱਢਿਆਫਿਰ 1908 ਵਿੱਚ ਸਰਬਰ ਮਲਕਿਆਨ ਨੇ ਸਮਾਜਵਾਦੀ ਪਾਰਟੀ ਦੇ ਪ੍ਰਤੀਨਿਧ ਦੇ ਤੌਰ ’ਤੇ ਮਹਿਲਾ ਦਿਵਸ ਦਾ ਮਤਾ ਪੇਸ਼ ਕੀਤਾ ਜਿਸ ਨੂੰ ਅਪਣਾ ਕੇ 1909 ਵਿੱਚ ਅਮਰੀਕਾ ਦੀ ਸਮਾਜਵਾਦੀ ਪਾਰਟੀ ਨੇ ਪਹਿਲੀ ਵਾਰ ਰਾਸ਼ਟਰੀ ਮਹਿਲਾ ਦਿਵਸ ਮਨਾਇਆਉਦੋਂ ਇਹ 28 ਫਰਵਰੀ ਨੂੰ ਮਨਾਇਆ ਗਿਆ ਸੀ ਜੋ ਬਾਦ ਵਿੱਚ 8 ਮਾਰਚ ਨੂੰ ਨਿਸ਼ਚਿਤ ਹੋ ਗਿਆ1910 ਵਿੱਚ ਕੋਪਨਹੈਗਨ ਵਿੱਚ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਤੋਂ ਪਹਿਲਾਂ 17 ਦੇਸ਼ਾਂ ਦੀਆਂ ਸੌ ਔਰਤਾਂ ਵੱਲੋਂ ਔਰਤਾਂ ਲਈ ਵੋਟ ਦਾ ਹੱਕ ਲੈਣ ਅਤੇ ਬਰਾਬਰਤਾ ਦੇ ਅਧਿਕਾਰ ਲਈ ਸੰਘਰਸ਼ ਦਾ ਫੈਸਲਾ ਕੀਤਾ19 ਮਾਰਚ 1911 ਨੂੰ ਆਸਟਰੀਆ, ਡੈਨਮਾਰਕ, ਜਰਮਨੀ ਤੇ ਸਵਿਟਜ਼ਰਲੈਂਡ ਤੋਂ 10 ਲੱਖ ਤੋਂ ਵੱਧ ਲੋਕਾਂ ਨੇ ਔਰਤਾਂ ਦੇ ਹੱਕਾਂ ਦੀ ਵਕਾਲਤ ਕੀਤੀਰੂਸੀ ਔਰਤਾਂ ਨੇ 1917 ਵਿੱਚ ਪਹਿਲੇ ਵਿਸ਼ਵ ਯੁੱਧ ਤੋਂ ਬਾਦ ਰੋਟੀ ਅਤੇ ਸ਼ਾਂਤੀ ਲਈ ਹੜਤਾਲ ਕੀਤੀਕੰਮ ਦੇ ਘੰਟੇ ਘੱਟ ਕਰਾਉਣ ਲਈ ਮਾਰਚ ਕੱਢਿਆਇਸ ਰੋਹ ਤੇ ਵਿਰੋਧ ਕਾਰਨ ਰੂਸ ਦੇ ਸਮਰਾਟ ਨਿਕੌਲਸ ਨੂੰ ਅਸਤੀਫਾ ਦੇਣਾ ਪਿਆਯੂਰਪ ਦੀਆਂ ਔਰਤਾਂ ਨੇ ਰੂਸੀ ਔਰਤਾਂ ਦੇ 28 ਫਰਵਰੀ ਦੇ ਰੋਸ ਪ੍ਰਗਟਾਵੇ ਦੇ ਸਮਰਥਨ ਵਿੱਚ 8 ਮਾਰਚ 1917 ਨੂੰ ਰੈਲੀ ਕੀਤੀਫਿਰ 26 ਅਗਸਤ 1920 ਤੋਂ ਔਰਤ ਸਮਾਨਤਾ ਅਧਿਕਾਰ ਮਨਾਇਆ ਜਾਣ ਲੱਗਾ1965 ਤੋਂ ਰੂਸ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਛੁੱਟੀ ਦੀ ਘੋਸ਼ਣਾ ਕਰ ਦਿੱਤੀ ਗਈ

ਚੀਨ ਵਿੱਚ ਵੀ 1922 ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਅਤੇ ਸਪੈਨਿਸ਼ ਮਾਰਕਸਵਾਦੀਆਂ ਨੇ 1936 ਵਿੱਚ ਇਸ ਨੂੰ ਅਪਣਾ ਲਿਆ ਸੀ23 ਦਸੰਬਰ 1949 ਨੂੰ ਚੀਨ ਵਿੱਚ ਰਾਸ਼ਟਰੀ ਮਹਿਲਾ ਦਿਵਸ ਦੀ 8 ਮਾਰਚ ਦੀ ਛੁੱਟੀ ਸ਼ੁਰੂ ਹੋ ਗਈ ਸੀਪਰ ਸੰਯੁਕਤ ਰਾਸ਼ਟਰ ਦੁਆਰਾ 1975 ਵਿੱਚ ਇਸ ਅਹਿਮ ਦਿਨ ਨੂੰ ਮਾਣਤਾ ਮਿਲਣ ਨਾਲ ਇਹ ਤਿਉਹਾਰ ਵਿਸ਼ਵ ਦਾ ਤਿਉਹਾਰ ਬਣ ਗਿਆ ਹੈਹੁਣ ਤਾਂ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਦਿਨ ਮੇਲੇ ਵਾਂਗ ਮਨਾਇਆ ਜਾਣ ਲੱਗ ਪਿਆ ਹੈਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਇਸ ਦਿਨ ਔਰਤਾਂ ਦੀ ਭਲਾਈ ਤੇ ਖੁਸ਼ਹਾਲੀ ਲਈ ਵੱਧ ਤੋਂ ਵੱਧ ਪ੍ਰੋਗਰਾਮ ਪੇਸ਼ ਕਰਦੀਆਂ ਤੇ ਸੁਪਨੇ ਸਿਰਜਦੀਆਂ ਹਨਸਾਡੇ ਦੇਸ਼ ਵਿੱਚ ਵੀ ਇਸ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈਕੇਂਦਰੀ ਸਰਕਾਰ ਨੇ - ਬੇਟੀ ਪੜ੍ਹਾਉ ਬੇਟੀ ਬਚਾਉ - ਦਾ ਨਾਅਰਾ ਦੇ ਕੇ ਔਰਤਾਂ ਪ੍ਰਤੀ ਆਪਣੀ ਸਾਰਥਿਕਤਾ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਹੈਹਾਲਾਂ ਕਿ ਹਕੀਕਤ ਵਿੱਚ ਇਹ ਸਭ ਨਾਅਰਾ ਹੀ ਬਣ ਕੇ ਰਹਿ ਗਿਆ ਹੈ ਕਿਉਂਕਿ ਔਰਤਾਂ ਨਾਲ ਘਿਨਾਉਣੀਆਂ ਵਾਰਦਾਤਾਂ ਨੂੰ ਲਗਾਮ ਹੀ ਨਹੀਂ ਲੱਗ ਰਹੀਆਏ ਦਿਨ ਦੇਸ਼ ਦੀ ਰਾਜਧਾਨੀ ਵਿੱਚ ਹੀ ਕਿਸੇ ਨਾ ਕਿਸੇ ਸਮੂਹਿਕ ਬਲਾਤਕਾਰ ਤੇ ਕਤਲ ਦੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਹਨਦੇਸ਼ ਦੀ ਸੰਸਦ ਦੇ ਇੱਕ ਤਿਹਾਈ ਮੈਂਬਰ ਦੋਸ਼ੀਆਂ ਦੀ ਸੂਚੀ ਵਿੱਚ ਹਨ ਜਿਨ੍ਹਾਂ ਵਿੱਚੋਂ ਕਈਆਂ ਉੱਤੇ ਬਲਾਤਕਾਰ ਦੇ ਕੇਸਾਂ ਦਾ ਵੀ ਜ਼ਿਕਰ ਛਿੜਦਾ ਰਹਿੰਦਾ ਹੈ

ਜਿਸ ਦੇਸ਼ ਵਿੱਚ ਮਦਰ ਟਰੇਸਾ ਵਰਗੀਆਂ ਸੰਤ ਹਸਤੀਆਂ ਵਿੱਚਰੀਆਂ ਹੋਣ, ਮਾਈ ਭਾਗੋ ਤੇ ਰਾਣੀ ਲਕਸ਼ਮੀ ਬਾਈ ਵਰਗੀਆਂ ਨਿਡਰ ਤੇ ਬਹਾਦਰ ਔਰਤਾਂ ਦਾ ਨਾਮ ਆਉਂਦਾ ਹੋਵੇ, ਮੀਰਾਂ ਬਾਈ ਵਰਗੀਆਂ ਪ੍ਰਭੂ ਭਗਤੀ ਵਿੱਚ ਲੀਨ ਆਤਮਾਵਾਂ ਵਸਦੀਆਂ ਰਹੀਆਂ ਹੋਣ, ਕਲਪਨਾ ਚਾਵਲਾ ਵਰਗੀਆਂ ਪੁਲਾੜ ਉਡਾਰਨਾਂ, ਪੀ ਟੀ ਊਸ਼ਾ ਵਰਗੀਆਂ ਉੜਨ ਪਰੀਆਂ ਨੇ ਜ਼ਿੰਦਗੀ ਵਿੱਚ ਲਾਮਿਸਾਲ ਮੁਕਾਮ ਕਾਇਮ ਕੀਤੇ ਹੋਣ ਉੱਥੇ ਔਰਤਾਂ ਨਾਲ ਨਾਇਨਸਾਫੀ ਤੇ ਘਿਨਾਉਣੀਆਂ ਵਾਰਦਾਤਾਂ ਵਾਪਰਨ, ਇਹ ਗੱਲ ਹਜ਼ਮ ਨਹੀਂ ਹੁੰਦੀ ਵਿੱਦਿਅਕ, ਨੈਤਿਕ ਤੇ ਇਖਲਾਕੀ ਖਿਲਾਅ ਪੈਦਾ ਹੋ ਗਿਆ ਲੱਗਦਾ ਹੈਲੋਕਰਾਜ ਦੌਰਾਨ ਜਦੋਂ ਲੋਕ ਵੋਟ ਦੀ ਤਾਕਤ ਨਾਲ ਆਪ ਆਪਣੀ ਸਰਕਾਰ ਚੁਣਦੇ ਹਨ ਤਾਂ ਉਸ ਚੁਣੀ ਹੋਈ ਸਰਕਾਰ ਨੂੰ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਰਬ ਪ੍ਰਮੁੱਖਤਾ ਨਾਲ ਨਿਭਾਉਣੀ ਚਾਹੀਦੀ ਹੈਲੋਕਰਾਜ ਤਾਂ ਉਂਜ ਵੀ ਵਿਚਾਰ ਪ੍ਰਗਟਾਵੇ ਤੇ ਖੁੱਲ੍ਹੀ ਬਹਿਸ ’ਤੇ ਨਿਰਭਰ ਕਰਦਾ ਹੈਔਰਤਾਂ ਨੂੰ ਬਰਾਬਰਤਾ ਪ੍ਰਦਾਨ ਕਰਨ ਲਈ ਸੰਸਦ ਤੇ ਰਾਜ ਵਿਧਾਨ ਸਭਾਵਾਂ ਵਿੱਚ ਵੀ ਔਰਤਾਂ ਨੂੰ ਬਰਾਬਰ ਅਨੁਪਾਤ ਵਿੱਚ ਹਿੱਸਾ ਮਿਲਣਾ ਚਾਹੀਦਾ ਹੈ ਤਾਂ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਾ ਸਾਰਥਿਕ ਹੋਵੇਗਾ ਵਰਨਾ ਅੱਗਾ ਦੌੜ ਤੇ ਪਿੱਛਾ ਚੌੜ ਹੀ ਰਹੇਗਾਦੇਸ਼ ਵਿੱਚ ਚੱਲ ਰਹੇ ਮੌਜੂਦਾ ਕਿਸਾਨ ਸੰਘਰਸ਼ ਜੋ ਹੁਣ ਜਨ ਸੰਘਰਸ਼ ਬਣ ਚੁੱਕਾ ਹੈ ਤੇ ਔਰਤਾਂ ਵੀ ਉਸ ਵਿੱਚ ਪੂਰੀ ਤਨਦੇਹੀ ਨਾਲ ਸ਼ਿਰਕਤ ਕਰ ਰਹੀਆਂ ਹਨ, ਨੂੰ ਖੁੱਲ੍ਹਦਿਲੀ ਨਾਲ ਵਿਚਾਰ ਕੇ ਹੱਲ ਕਰਨਾ ਚਾਹੀਦਾ ਹੈ, ਨਾ ਕਿ ਡਰ ਵਾਲਾ ਵਾਤਾਵਰਣ ਪੈਦਾ ਕਰਕੇ ਵਿਰੋਧ ਭਾਵਨਾ ਪੈਦਾ ਕੀਤੀ ਜਾਵੇਅੱਜ ਦੀ ਔਰਤ ਪੈਰ ਦੀ ਜੁੱਤੀ ਨਹੀਂ ਰਹੀਸਬੰਧ ਸੁਖਾਵੇਂ ਨਾ ਹੋਣ ਤਾਂ ਉਹ ਤਲਾਕ ਲੈਣ ਲਈ ਅਜ਼ਾਦ ਹੈਘਰੇਲੂ ਹਿੰਸਾ ਹੋਵੇ ਤਾਂ ਉਹ ਕਾਨੂੰਨੀ ਚਾਰਾਜੋਈ ਕਰਕੇ ਵਿਰੋਧੀਆਂ ਨੂੰ ਸੁਲਾਖਾਂ ਪਿੱਛੇ ਪੁਚਾਉਣ ਲੱਗ ਪਈ ਹੈਵਿਧਵਾ ਵਿਆਹ ਦੀ ਹੁਣ ਪਾਬੰਦੀ ਨਹੀਂ ਰਹੀਪਰ ਸਿੱਕੇ ਦੇ ਦੋ ਪਹਿਲੂ ਹੋਣ ਵਾਂਗ ਇੱਥੇ ਵੀ ਚੰਗੇ ਦੇ ਨਾਲ ਮਾੜਾ ਵੀ ਵਾਪਰਨ ਲੱਗ ਗਿਆ ਹੈਪਹਿਲਾਂ ਔਰਤ ਦੁਸ਼ਾਵਰੀ ਦਾ ਸ਼ਿਕਾਰ ਹੁੰਦੀ ਰਹੀ ਹੈ ਤੇ ਹੁਣ ਕਈ ਚਲਾਕ ਔਰਤਾਂ ਨੇ ਕਾਨੂੰਨ ਦੀ ਦੁਰਵਰਤੋਂ ਕਰਕੇ ਮਨੁੱਖ ਨੂੰ ਤੰਗ ਪ੍ਰੇਸ਼ਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈਸਬਰ ਦੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ ਤੇ ਲੱਖਾਂ ਹੀ ਤਲਾਕ, ਗੁਜ਼ਾਰਾ ਭੱਤਾ ਅਤੇ ਘਰੇਲੂ ਹਿੰਸਾ ਦੇ ਕੇਸ ਅਦਾਲਤਾਂ ਦੇ ਵਿਚਾਰ ਅਧੀਨ ਹਨਹਰੇਕ ਸੁਵਿਧਾ ਦੀ ਜਾਇਜ਼ ਵਰਤੋਂ ਕਰਨੀ ਚਾਹੀਦੀ ਹੈ, ਨਾਜਾਇਜ਼ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2629)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author