VishvamitterBammi7ਹਰ ਸਾਲ ਮਿਉਂਸਿਪਲ ਕਮੇਟੀ ਦਾ ਇੱਕ ਕਰਮਚਾਰੀ ਆਉਂਦਾ ਹੁੰਦਾ ਸੀ ਜਿਸਦੇ ਕੋਲ ਕੁਝ ...
(17 ਮਾਰਚ 2024)
ਇਸ ਸਮੇਂ ਪਾਠਕ: 200.


ਚੀਨੀ ਡੋਰ
, ਅਵਾਰਾ ਡੰਗਰ ਅਤੇ ਕੁੱਤੇ ਬੱਚਿਆਂ, ਨੌਜਵਾਨਾਂ ਅਤੇ ਬੁੱਢਿਆਂ ਦੀਆਂ ਜਾਨਾਂ ਲੈ ਰਹੇ ਹਨ ਪਰ ਸਰਕਾਰਾਂ ਵੱਲੋਂ ਇਸ ਬੁਰਾਈ ਨੂੰ ਖਤਮ ਕਰਨ ਦਾ ਕੋਈ ਕਾਰਗਰ ਹੱਲ ਅਜੇ ਤਕ ਨਜ਼ਰ ਨਹੀਂ ਆ ਰਿਹਾਲੋਕ ਦਰਦਨਾਕ ਮੌਤ ਮਰ ਰਹੇ ਹਨ ਪਰ ਸਰਕਾਰਾਂ ਦੇ ਜਾਂ ਤਾਂ ਕੇਵਲ ਇਸ ਬੁਰਾਈ ਨੂੰ ਖਤਮ ਕਰਨ ਦੇ ਐਲਾਨ ਹਨ ਜਾਂ ਕਾਰਵਾਈ ਵੀ ਲੋੜੀਂਦੇ ਨਤੀਜੇ ਦੇਣ ਵਾਲੀ ਨਹੀਂ ਹੁੰਦੀ

ਪਤੰਗਾਂ ਲਈ ਵਰਤੀ ਜਾਂਦੀ ਚੀਨੀ ਡੋਰ ਐਨੀ ਪੱਕੀ ਹੁੰਦੀ ਹੈ ਕਿ ਜ਼ੋਰ ਲਾਉਣ ’ਤੇ ਟੁੱਟਦੀ ਹੀ ਨਹੀਂਦੋ ਪਹੀਆ ਵਾਹਨ ਸਵਾਰਾਂ ਲਈ ਤਾਂ ਮੌਤ ਬਣ ਕੇ ਖੜ੍ਹੀ ਹੁੰਦੀ ਹੈ ਪਰ ਦਿਸਦੀ ਕੇਵਲ ਉਦੋਂ ਹੀ ਹੈ ਜਦੋਂ ਉਹ ਮੌਤ ਦਾ ਕਾਰਣ ਬਣ ਚੁੱਕੀ ਹੁੰਦੀ ਹੈਲੱਤ, ਬਾਂਹ ਜਾਂ ਚਿਹਰਾ ਜ਼ਖਮੀ ਹੋ ਜਾਣਾ ਤਾਂ ਆਮ ਹੁੰਦਾ ਹੈ ਪਰ ਕਈ ਵਾਰ ਗਲ਼ ਵੱਢਿਆ ਜਾਣ ਨਾਲ ਮੌਤਾਂ ਵੀ ਹੋਈਆਂ ਹਨਚੀਨੀ ਡੋਰ ਪੈਰ ਵਿੱਚ ਅੜ ਜਾਣ ਕਾਰਣ ਤਾਂ ਲੋਕਾਂ ਦਾ ਮੂੰਹ ਦੇ ਭਾਰ ਡਿਗਣਾ ਆਮ ਗੱਲ ਹੈਮੈਂ ਇੱਕ ਵਾਰ ਆਪਣੀ ਐਕਟਿਵਾ ਤੇ 40/45 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ’ਤੇ ਜਾ ਰਿਹਾ ਸੀ ਕਿ ਅਚਾਨਕ ਚੀਨੀ ਡੋਰ ਮੇਰੇ ਗੱਲ ਵਿੱਚ ਆ ਗਈਮੇਰਾ ਬਚਾਓ ਕੇਵਲ ਇਸ ਲਈ ਹੋ ਗਿਆ ਕਿਉਂਕਿ ਮੈਂ ਸਰਵਾਈਕਲ ਦੀ ਤਕਲੀਫ਼ ਹੋਣ ਕਾਰਣ ਆਪਣੇ ਗਲੇ ਵਿੱਚ ਸਰਵਾਈਕਲ ਬੈਲਟ ਪਾਈ ਹੋਈ ਸੀਮੇਰਾ ਸੰਤੁਲਨ ਵਿਗੜ ਗਿਆ ਪਰ ਡਿਗਣ ਤੋਂ ਬਚ ਗਿਆਹੁਣ ਮੈਂ ਲੋਕਾਂ ਨੂੰ ਇਹ ਸਲਾਹ ਤਾਂ ਦੇ ਨਹੀਂ ਸਕਦਾ ਕਿ ਭਾਵੇਂ ਤੁਹਾਨੂੰ ਤਕਲੀਫ਼ ਹੋਵੇ ਜਾਂ ਨਾ ਹੋਵੇ, ਅਜਿਹੀ ਬੈਲਟ ਪਾ ਲਿਆ ਕਰੋਕਿਤੇ ਕਿਤੇ ਅਤੇ ਕਦੇ ਕਦੇ ਪੁਲਿਸ ਵੱਲੋਂ ਪਤੰਗਾਂ ਜਾਂ ਡੋਰ ਵੇਚਣ ਵਾਲੀਆਂ ਦੁਕਾਨਾਂ ’ਤੇ ਛਾਪਾ ਮਾਰਿਆ ਜਾਂਦਾ ਹੈ, ਡੋਰਾਂ ਜ਼ਬਤ ਕੀਤੀਆਂ ਜਾਂਦੀਆਂ ਹਨ ਅਤੇ ਅਖ਼ਬਾਰ ਵਿੱਚ ਖਬਰ ਆ ਜਾਂਦੀ ਹੈਪਰ ਇਹ ਕਾਫ਼ੀ ਨਹੀਂ ਅਤੇ ਨਾ ਹੀ ਹਰ ਦੁਕਾਨ ’ਤੇ ਛਾਪਾ ਮਾਰਿਆ ਜਾ ਸਕਦਾ ਹੈ, ਪੁਲਿਸ ਲਈ ਇਹ ਅਸੰਭਵ ਕੰਮ ਹੈਵਿਸ਼ਵ ਵਪਾਰ ਸੰਸਥਾ ਵੱਲੋਂ ਸਾਡੇ ’ਤੇ ਕੋਈ ਬੰਦਿਸ਼ ਨਹੀਂ ਕਿ ਅਸੀਂ ਜ਼ਰੂਰ ਚੀਨੀ ਪਤੰਗ ਡੋਰ ਖਰੀਦੀਏਇਸ ਨੂੰ ਰੋਕਣ ਲਈ ਉਵੇਂ ਹੀ ਪ੍ਰਬੰਧ ਕਰਨੇ ਚਾਹੀਦੇ ਹਨ ਜਿਵੇਂ ਭਾਰਤ ਵਿੱਚ ਵਿਦੇਸ਼ਾਂ ਤੋਂ ਆਉਂਦੇ ਹਥਿਆਰ ਜਾਂ ਨਸ਼ੇ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਤੇ ਚੈੱਕ ਕੀਤੇ ਜਾਂਦੇ ਹਨ

ਪਤੰਗਬਾਜ਼ੀ ਭਾਰਤ ਵਿੱਚ ਕੋਈ ਨਵੀਂ ਨਹੀਂ, ਹਜ਼ਾਰਾਂ ਨਹੀਂ ਤਾਂ ਸੈਂਕੜੇ ਸਾਲਾਂ ਤੋਂ ਹੋ ਰਹੀ ਹੈਐਨਾ ਜ਼ਰੂਰ ਹੈ ਕਿ ਅਸੀਂ ਪੰਜਾਬ ਵਿੱਚ ਮਾਂਜੇ ਵਾਲੀ ਡੋਰ ਵਰਤਦੇ ਰਹੇ ਅਤੇ ਇਹ ਕਿਸੇ ਦੂਜੀ ਪਤੰਗ ਦੀ ਡੋਰ ਕੱਟ ਦਿੰਦੀ ਸੀਇਹ ਡੋਰ ਆਮ ਧਾਗੇ ਉੱਤੇ ਪੀਸੇ ਹੋਏ ਕੱਚ ਅਤੇ ਸੁਰੇਸ਼ ਜਾਂ ਕਿਸੇ ਹੋਰ ਕਿਸਮ ਦੀ ਗੂੰਦ ਮਲ ਕੇ ਬਣਾਈ ਜਾਂਦੀ ਸੀਕਈ ਵਾਰ ਅਜਿਹੀ ਡੋਰ ਹੱਥ ’ਤੇ ਫਿਰ ਜਾਂਦੀ ਤਾਂ ਹੱਥ ਮਾੜਾ ਜਿਹਾ ਛਿੱਲਿਆ ਜਾਂਦਾ ਪਰ ਇਹ ਡੋਰ ਕਦੇ ਵੀ ਮੌਤ ਦਾ ਕਾਰਣ ਨਹੀਂ ਬਣੀ ਸੀ

ਮੌਤਾਂ ਜਾਂ ਦੁਰਘਟਨਾਵਾਂ ਦਾ ਇੱਕ ਹੋ ਕਾਰਣ ਅੱਜਕਲ ਅਵਾਰਾ ਪਸ਼ੂ ਬਣੇ ਹੋਏ ਹਨ ਜਦੋਂ ਤਕ ਸਮਾਜੀ ਪ੍ਰਬੰਧ ਠੀਕ ਤਰ੍ਹਾਂ ਕੰਮ ਨਾ ਕਰ ਰਿਹਾ ਹੋਵੇ ਤਦ ਤਕ ਜ਼ਿਆਦਾਤਰ ਲੋਕ ਫ਼ਾਇਦਾ ਲੈਣ ਵੇਲੇ ਕੇਵਲ ਨਿੱਜ ਬਾਰੇ ਸੋਚਦੇ ਹਨ ਪਰ ਜ਼ਿੰਮੇਵਾਰੀਆਂ ਨਿਭਾਉਣ ਵੇਲੇ ਸਮਾਜ ਜਾਂ ਸਰਕਾਰ ਬਾਰੇ ਸੋਚਦੇ ਹਨ ਕਿ ਉਹੀ ਜ਼ਿੰਮੇਵਾਰੀਆਂ ਨਿਭਾਉਣਗੇਇਹੋ ਸੋਚ ਪਸ਼ੂ ਪਾਲਕਾਂ ਦੀ ਹੈ ਜਦੋਂ ਤਕ ਪਸ਼ੂ ਦੁੱਧ ਦਿੰਦਾ ਹੈ, ਤਦ ਤਕ ਲੋਕ ਉਸ ਦੇ ਮਾਲਿਕ ਹੁੰਦੇ ਹਨ ਅਤੇ ਦੁੱਧ ਲੈਂਦੇ ਹਨ, ਜਦੋਂ ਪਸ਼ੂ ਦੁੱਧ ਦੇਣਾ ਬੰਦ ਕਰ ਦੇਵੇ ਤਾਂ ਉਸ ਨੂੰ ਘਰੋਂ ਕੱਢ ਦਿੰਦੇ ਹਨਅੱਜਕਲ ਖੇਤੀ ਵਿੱਚ ਬੈਲਾਂ ਦੀ ਜ਼ਰੂਰਤ ਨਾ ਹੋਣ ਕਾਰਣ ਇਹਨਾਂ ਨੂੰ ਤਾਂ ਛੋਟੇ ਹੁੰਦੇ ਹੀ ਘਰੋਂ ਕੱਢ ਦਿੱਤਾ ਜਾਂਦਾ ਹੈਇਹ ਅਵਾਰਾ ਪਸ਼ੂ ਜੇਕਰ ਦੁਰਘਟਨਾਵਾਂ ਦੇ ਕਾਰਣ ਬਣਨ ਤਾਂ ਆਮ ਲੋਕਾਂ ਨੇ ਤਾਂ ਰੌਲਾ ਪਾਉਣਾ ਹੀ ਹੈ, ਇਹਨਾਂ ਦੇ ਨਾਲ ਉਹ ਰੌਲਾ ਪਾਉਣ ਲਈ ਵੀ ਰਲ ਜਾਂਦੇ ਹਨ ਜਿਨ੍ਹਾਂ ਨੇ ਪਸ਼ੂ ਆਪਣੇ ਘਰੋਂ ਬਾਹਰ ਕੱਢੇ ਹੁੰਦੇ ਹਨਸਾਰੇ ਰੌਲਾ ਪਾਉਂਦੇ ਹਨ ਕਿ ਸਰਕਾਰ ਇਹਨਾਂ ਦਾ ਠੀਕ ਪ੍ਰਬੰਧ ਨਹੀਂ ਕਰਦੀ, ਜਿੰਨੀਆਂ ਜ਼ਿਆਦਾ ਗਊ ਸ਼ਾਲਾਵਾਂ ਚਾਹੀਦੀਆਂ ਹਨ ਉਨੀਆਂ ਨਹੀਂ ਬਣਾਉਂਦੀ ਅਤੇ ਨਾ ਹੀ ਇਹਨਾਂ ਲਈ ਚਾਰੇ ਦਾ ਠੀਕ ਪ੍ਰਬੰਧ ਕਰਦੀ ਹੈਇਹ ਅਵਾਰਾ ਪਸ਼ੂ ਗੰਦਗੀ ਅਤੇ ਪਾਲੀਥੀਨ ਖਾਂਦੇ ਹਨ, ਸੜਕਾਂ ਮੱਲ ਕੇ ਬੈਠੇ ਹੁੰਦੇ ਹਨ ਅਤੇ ਕਈ ਵਾਰ ਰਾਤ ਦੇ ਹਨੇਰੇ ਵੇਲੇ ਦੁਰਘਟਨਾਵਾਂ ਦਾ ਕਾਰਣ ਬਣਦੇ ਹਨ

ਕਈ ਵਾਰ ਦੋ ਬੈਲ ਆਪਸ ਵਿੱਚ ਲੜ ਪੈਂਦੇ ਹਨਉਹਨਾਂ ਦੀ ਲੜਾਈ ਵੇਲੇ ਕੁਝ ਲੋਕ ਉਹਨਾਂ ਦੇ ਹੇਠ ਆ ਕੇ ਜ਼ਖਮੀ ਹੋ ਜਾਂਦੇ ਹਨ ਜਾਂ ਮਾਰੇ ਜਾਂਦੇ ਹਨਅਜਿਹੇ ਬੈਲ ਯੁੱਧਾਂ ਕਾਰਣ ਕਈ ਵਾਰ ਕਾਰਾਂ, ਬਾਈਕ ਜਾਂ ਸਾਈਕਲ ਨੁਕਸਾਨੇ ਜਾਂਦੇ ਹਨਜੇਕਰ ਸੰਭਵ ਹੋ ਸਕੇ ਤਾਂ ਹਰ ਪਾਲਤੂ ਪਸ਼ੂ ਦੀ ਪਿੱਠ ’ਤੇ ਪੱਕੀ ਮਾਰਕਿੰਗ ਅਤੇ ਰਜਿਸਟਰੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਅਵਾਰਾ ਪਸ਼ੂ ਦਾ ਪਤਾ ਲੱਗ ਸਕੇ ਕਿ ਇਸ ਨੂੰ ਕਿਸ ਮਾਲਿਕ ਨੇ ਅਵਾਰਾ ਛੱਡਿਆ ਹੈਸਾਡੇ ਇੱਥੇ ਗਊ ਨੂੰ ਮਾਤਾ ਦੇ ਤੌਰ ’ਤੇ ਅਤੇ ਬੈਲ ਨੂੰ ਸ਼ਿਵ ਦੇ ਨੰਦੀ ਬੈਲ ਦੇ ਤੌਰ ’ਤੇ ਪੁੱਜਿਆ ਜਾਂਦਾ ਹੈਪਰ ਲੋੜ ਨਾ ਹੋਣ ’ਤੇ ਇਹਨਾਂ ਨੂੰ ਡੰਡੇ ਮਾਰ ਕੇ ਘਰੋਂ ਕੱਢ ਦਿੱਤਾ ਜਾਂਦਾ ਹੈਦੂਜੇ ਪਾਸੇ ਪੱਛਮੀ ਦੇਸ਼ਾਂ ਵਿੱਚ ਇਹ ਪੁੱਜਣਯੋਗ ਨਹੀਂ ਹਨ ਪਰ ਅਵਾਰਾ ਵੀ ਨਹੀਂ ਛੱਡੇ ਜਾਂਦੇ

ਅਵਾਰਾ ਕੁੱਤਿਆਂ ਨੇ ਵੀ ਅੱਜਕਲ ਆਤੰਕ ਮਚਾਇਆ ਹੋਇਆ ਹੈਹਰ ਤੀਜੇ ਚੌਥੇ ਦਿਨ ਕਿਸੇ ਇਨਸਾਨੀ ਬੱਚੇ ਨੂੰ ਕੁੱਤਿਆਂ ਵੱਲੋਂ ਮਾਰ ਕੇ ਖਾਣ ਦੀ ਜਾਂ ਨੌਜਵਾਨ ਜਾਂ ਕਿਸੇ ਬੁੱਢੇ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰਨ ਦੀ ਖਬਰ ਆ ਜਾਂਦੀ ਹੈਨਵੰਬਰ 2023 ਵਿੱਚ ਫਿਰੋਜ਼ਪੁਰ ਵਿੱਚ ਪੰਜ ਸਾਲਾ ਬੱਚੇ ਰੌਸ਼ਨ ਨੂੰ ਹੱਡਾ ਰੋੜੀ ਵਾਲੇ ਕੁੱਤੇ ਵੱਢ ਵੱਢ ਕੇ ਖਾ ਗਏਜਦੋਂ ਤਕ ਪਤਾ ਲੱਗਿਆ, ਤਦ ਤਕ ਉਹ ਮਰ ਚੁੱਕਾ ਸੀਉਸ ਦਾ ਭਰਾ ਸ਼ਿਵਾ ਐਨਾ ਗੰਭੀਰ ਰੂਪ ਵਿੱਚ ਜ਼ਖਮੀ ਸੀ ਕਿ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ

ਇਸੇ ਸਾਲ ਫਰਵਰੀ ਦੇ ਮਹੀਨੇ ਵਿੱਚ ਸ਼ਾਮ ਵੇਲੇ ਸੁਲਤਾਨਪੁਰ ਲੋਧੀ ਦੇ ਪਿੰਡ ਚੁਲਧਾ ਦੀ ਔਰਤ ਪਰੀ ਦੇਵੀ ਆਪਣੇ ਪਸ਼ੂ ਲਿਆਉਣ ਲਈ ਗਈ ਤਾਂ 20 ਕੁੱਤਿਆਂ ਦੇ ਇੱਕ ਝੁੰਡ ਨੇ ਉਸ ਉੱਤੇ ਹਮਲਾ ਕਰਕੇ ਮਾਰ ਕੇ ਖਾ ਲਿਆਇਸੇ ਮਹੀਨੇ ਵਿੱਚ ਦਿੱਲੀ ਤੁਗਲਕ ਸੜਕ ’ਤੇ ਡੇਢ ਸਾਲ ਦੀ ਬੱਚੀ ਘਰੋਂ ਨਿਕਲੀ ਅਤੇ ਉਸ ਨੂੰ ਅਵਾਰਾ ਕੁੱਤੇ ਪੈ ਗਏਤੇਜ਼ ਸੰਗੀਤ ਚੱਲ ਰਿਹਾ ਸੀ ਅਤੇ ਇਸ ਸੰਗੀਤ ਦੀ ਅਵਾਜ਼ ਵਿੱਚ ਬੱਚੀ ਦਿਵਯਾਂਸ਼ੀ ਦੀਆਂ ਚੀਕਾਂ ਦੱਬੀਆਂ ਰਹਿ ਗਈਆਂ ਅਤੇ ਕੁੱਤੇ ਉਸ ਨੂੰ ਐਨਾ ਖਾ ਗਏ ਕਿ ਜਦੋਂ ਹਸਪਤਾਲ ਲੈ ਕੇ ਗਏ ਤਾਂ ਉਹ ਮਰ ਚੁੱਕੀ ਸੀ9 ਮਾਰਚ 2024 ਵਿੱਚ ਇੱਕੋ ਦਿਨ ਅਵਾਰਾ ਕੁੱਤਿਆਂ ਦੇ ਝੁੰਡ ਨੇ ਹੈਦਰਾਬਾਦ ਬੇਟ (ਸੁਲਤਾਨਪੁਰ ਲੋਧੀ) ਇਲਾਕੇ ਵਿੱਚ 7 ਸਾਲ ਦੀ ਬੱਚੀ ਮੀਰਾ ਨੂੰ ਅਤੇ 3 ਸਾਲ ਦੇ ਮੁੰਡੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਗਏਦੋਵਾਂ ਦੀ ਹਾਲਤ ਜ਼ਿਆਦਾ ਵਿਗੜ ਜਾਣ ਕਾਰਣ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆਹੋਰ ਵੀ ਕਈ ਅਜਿਹੇ ਦਰਦਨਾਕ ਵਾਕਿਆਤ ਹੋਏ ਹੋ ਚੁੱਕੇ ਹਨ

ਹੱਡਾ ਰੋੜੀਆਂ ਨੇੜੇ ਰਹਿੰਦੇ ਕੁੱਤੇ ਆਦਮਖੋਰ ਹੋ ਚੁੱਕੇ ਹਨ ਅਤੇ ਲੋਕ ਇਹਨਾਂ ਦੇ ਡਰ ਕਾਰਣ ਹਨੇਰੇ ਪਏ ਇਕੱਲੇ ਬਾਹਰ ਨਹੀਂ ਨਿਕਲਦੇਜਦੋਂ ਇਹਨਾਂ ਅਵਾਰਾ ਕੁੱਤਿਆਂ ਨੂੰ ਮਾਰ ਮੁਕਾਉਣ ਦੀ ਗੱਲ ਆਉਂਦੀ ਹੈ ਤਾਂ ਜਾਨਵਰਾਂ ਦੇ ਅਧਿਕਾਰਾਂ ਵਾਲੇ ਸਰਗਰਮ ਹੋ ਉੱਠਦੇ ਹਨਮਨੁੱਖੀ ਜਾਨਾਂ ਦੀ ਬਜਾਏ ਜਾਨਵਰਾਂ ਦੀਆਂ ਜਾਨਾਂ ਦੀ ਅਹਿਮੀਅਤ ਕਿਉਂ ਵਧ ਗਈ ਹੈ? ਇਹ ਮੇਰੀ ਸਮਝ ਤੋਂ ਪਰ੍ਹੇ ਹੈਕੱਲ੍ਹ ਨੂੰ ਕਿਤੇ ਸ਼ਹਿਦ (ਮਾਖਿਓਂ) ਖਾਣ ’ਤੇ ਪਾਬੰਦੀ ਨਾ ਲਗਾ ਦੇਣ ਕਿ ਇਸ ਨਾਲ ਸ਼ਹਿਦ ਦੀਆਂ ਮੱਖੀਆਂ ਦੇ ਬੱਚੇ ਮਰ ਜਾਂਦੇ ਹਨਕੀ ਜਾਨਵਰਾਂ ਦੇ ਅਧਿਕਾਰਾਂ ਦਾ ਰੌਲਾ ਪਾਉਣ ਵਾਲੇ ਜਿਹੜੇ ਬੱਚੇ ਕੁੱਤਿਆਂ ਨੇ ਮਾਰ ਕੇ ਖਾ ਲਏ ਉਹਨਾਂ ਦੇ ਮਾਪਿਆਂ ਨੂੰ ਵਾਪਸ ਦੇ ਸਕਦੇ ਹਨ? ਕੀ ਕੋਈ ਲੱਖਾਂ ਕਰੋੜਾਂ ਦੀ ਰਕਮ ਮਾਰੇ ਗਏ ਬੱਚੇ ਦੀ ਥਾਂ ਲੈ ਸਕਦੀ ਹੈ?

1952-53 ਭਾਵ ਬਚਪਨ ਤੋਂ ਅਸੀਂ ਵੇਖਦੇ ਆਏ ਹਾਂ ਕਿ ਹਰ ਸਾਲ ਮਿਉਂਸਿਪਲ ਕਮੇਟੀ ਦਾ ਇੱਕ ਕਰਮਚਾਰੀ ਆਉਂਦਾ ਹੁੰਦਾ ਸੀ ਜਿਸਦੇ ਕੋਲ ਕੁਝ ਜ਼ਹਿਰ ਦੀਆਂ ਗੋਲੀਆਂ ਅਤੇ ਇੱਕ ਨਾਲੀ ਵਾਲੀ ਬੰਦੂਕ ਹੁੰਦੀ ਸੀਸਾਰੇ ਅਵਾਰਾ ਕੁੱਤਿਆਂ ਨੂੰ ਕਮੇਟੀ ਕਰਮਚਾਰੀ ਇੱਕ ਇੱਕ ਜ਼ਹਿਰ ਦੀ ਗੋਲੀ ਪਾ ਦਿੰਦਾ ਸੀਜ਼ਹਿਰ ਦੀ ਗੋਲੀ ਕਿਸੇ ਖਾਣ ਵਾਲੀ ਚੀਜ਼ ਵਿੱਚ ਮਿਲਾ ਦਿੱਤੀ ਜਾਂਦੀ ਸੀ ਅਤੇ ਕੁੱਤੇ ਗੋਲੀ ਨੂੰ ਨਿਗਲ ਜਾਂਦੇ ਸੀ ਅਤੇ ਪੰਦਰਾਂ ਵੀਹ ਮਿੰਟਾਂ ਵਿੱਚ ਹੀ ਆਪਣੇ ਮੂੰਹਾਂ ਵਿੱਚੋਂ ਝੱਗ ਛੱਡਦੇ ਹੋਏ ਮਰ ਜਾਂਦੇ ਸੀਜੇਕਰ ਕੋਈ ਕੁੱਤਾ ਜ਼ਹਿਰ ਦੀ ਗੋਲੀ ਨਾ ਖਾਂਦਾ ਤਾਂ ਉਸ ਉੱਤੇ ਬੰਦੂਕ ਨਾਲ ਫਾਇਰ ਕਰ ਦਿੱਤਾ ਜਾਂਦਾ ਸੀਜੇਕਰ ਕਿਸੇ ਦਾ ਪਾਲਤੂ ਕੁੱਤਾ ਪਟੇ ਤੋਂ ਬਗੈਰ ਬਾਹਰ ਘੁੰਮ ਰਿਹਾ ਹੁੰਦਾ ਤਾਂ ਉਸ ਨੂੰ ਵੀ ਜ਼ਾਹਿਰ ਦੀ ਗੋਲੀ ਪਾ ਦਿੱਤੀ ਜਾਂਦੀ ਸੀਪਾਲਤੂ ਕੁੱਤੇ ਦੇ ਮਾਲਿਕ ਨੂੰ ਜਦੋਂ ਪਤਾ ਲੱਗਣਾ ਕਿ ਕੁੱਤੇ ਨੇ ਜ਼ਹਿਰ ਖਾ ਲਿਆ ਹੈ ਤਾਂ ਉਸ ਨੂੰ ਉਲਟੀ ਕਰਵਾਉਣ ਲਈ ਦਹੀਂ ਵਿੱਚ ਨੀਲਾ ਥੋਥਾ ਮਿਲਾ ਕੇ ਦਿੱਤਾ ਜਾਂਦਾ, ਪਰ ਕੁੱਤਾ ਘੱਟ ਹੀ ਬਚਦਾ ਸੀਕਿਸੇ ਨੇ ਕਦੇ ਕੋਈ ਇਤਰਾਜ਼ ਨਹੀਂ ਕੀਤਾ ਸੀ ਕਿ ਇਹਨਾਂ ਜਾਨਵਰਾਂ ਦੇ ਵੀ ਅਧਿਕਾਰ ਹਨ

ਜੇਕਰ ਮਾਰਨਾ ਨਹੀਂ ਤਾਂ ਕੁੱਤਿਆਂ ਨੂੰ ਟੀਕੇ ਲਗਾ ਕੇ ਨਿਪੁੰਸਕ ਕੀਤਾ ਜਾ ਸਕਦਾ ਹੈ ਅਤੇ ਇਹ ਕੰਮ ਯੁੱਧ ਸਤਰ ’ਤੇ ਉਵੇਂ ਹੀ ਹੋਣਾ ਚਾਹੀਦਾ ਹੈ ਜਿਵੇਂ ਪੋਲੀਓ ਦੀਆਂ ਬੂੰਦਾਂ ਪਿਆਉਣ ਵੇਲੇ ਹਰ ਉਹ ਉਪਰਾਲਾ ਕੀਤਾ ਜਾਂਦਾ ਹੈ ਕਿ ਇੱਕ ਵੀ ਬੱਚਾ ਬੂਦਾਂ ਪੀਣ ਤੋਂ ਰਹਿ ਨਾ ਜਾਵੇ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4812)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author