VishvamitterBammi7ਜਿਉਂ ਹੀ ਪ੍ਰਧਾਨ ਨੇ ਬੋਲਣਾ ਸ਼ੁਰੂ ਕੀਤਾ ਤਾਂ ਬਾਬਾ ਰਾਮ ਦੇਵ ਫੇਰ ਇੱਕ ਵਾਰ ਬੋਲਣਾ ...
(29 ਮਈ 2021)

RamDev2ਤੁਸੀਂ ਕਈ ਵਾਰ ਟੈਲੀਵਿਜ਼ਨ ’ਤੇ ਹੁੰਦੀਆਂ ਬਹਿਸਾਂ ਵੇਖੀਆਂ ਹੋਣੀਆਂ ਹਨਬਹਿਸਾਂ ਸਿਆਸੀ ਮਸਲਿਆਂ, ਧਾਰਮਿਕ ਮਸਲਿਆਂ ਜਾਂ ਭਖਦੇ ਮਸਲਿਆਂ ’ਤੇ ਹੋ ਸਕਦੀਆਂ ਹਨਇੱਕ ਐਂਕਰ ਦੇ ਨਾਲ ਤਿੰਨ ਜਾਂ ਚਾਰ ਮਾਹਿਰ ਮੰਨੇ ਗਏ ਵਿਅਕਤੀ ਬੈਠੇ ਹੁੰਦੇ ਹਨ ਅਤੇ ਕਦੇ ਕਦੇ ਇੱਕ ਜਾਂ ਦੋ ਮਾਹਿਰਾਂ ਦਾ ਸਮਾਂ ਖਤਮ ਹੋਣ ’ਤੇ ਪੰਜਵਾਂ ਜਾਂ ਛੇਵਾਂ ਮਾਹਿਰ ਵੀ ਆ ਜਾਂਦਾ ਹੈਪਰ ਬਹਿਸ ਕਿਸੇ ਵੀ ਵਿਸ਼ੇ ’ਤੇ ਹੋਵੇ, ਨਾ ਤਾਂ ਮਾਹਿਰ ਮੰਨੇ ਗਏ ਸਾਰੇ ਵਿਅਕਤੀ ਬਹਿਸ ਦੇ ਸ਼ਿਸ਼ਟਾਚਾਰ ਨੂੰ ਅਪਣਾਉਂਦੇ ਹਨ ਅਤੇ ਨਾ ਹੀ ਐਂਕਰ ਉਹਨਾਂ ਨੂੰ ਸ਼ਿਸ਼ਟਾਚਾਰ ਦੇ ਦਾਇਰੇ ਵਿੱਚ ਰੱਖਣ ਲਈ ਮਜਬੂਰ ਕਰਦੇ ਹਨ ਜਦੋਂ ਕੋਈ ਇੱਕ ਬੋਲ ਰਿਹਾ ਹੁੰਦਾ ਹੈ ਤਾਂ ਵਿੱਚ ਦੂਜਾ ਵੀ ਬੋਲਣਾ ਸ਼ੁਰੂ ਕਰ ਦਿੰਦਾ ਹੈ ਅਤੇ ਦਰਸ਼ਕਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾਚੈਨਲ ਦਾ ਐਂਕਰ ਵੀ ਆਪਣਾ ਫਰਜ਼ ਬਿਲਕੁਲ ਨਹੀਂ ਨਿਭਾਉਂਦਾ ਕਿ ਬਹਿਸ ਸੁਚਾਰੂ ਰੂਪ ਵਿੱਚ ਚੱਲਣੀ ਚਾਹੀਦੀ ਹੈ ਇਹ ਵੀ ਕਈ ਵਾਰ ਹੁੰਦਾ ਹੈ ਕਿ ਬਹਿਸ ਵਿੱਚ ਭਾਵੇਂ ਜ਼ਿਆਦਾ ਰੌਲਾ ਰੱਪਾ ਨਾ ਪਵੇ ਪਰ ਮਤਲਬ ਦੀ ਜਾਂ ਅਹਿਮ ਗੱਲ ਜਿਹੜੀ ਦਰਸ਼ਕਾਂ ਦੇ ਮਨ ਵਿੱਚ ਹੁੰਦੀ ਹੈ, ਉਹ ਪੁੱਛੀ ਹੀ ਨਹੀਂ ਜਾਂਦੀਸ਼ਾਇਦ ਬਹਿਸਣ ਵਾਲਿਆਂ ਨਾਲ ਇਹ ਸਮਝੌਤਾ ਹੁੰਦਾ ਹੈ ਕਿ ਉਹ ਗੱਲ ਨਹੀਂ ਪੁੱਛਣੀ, ਜਿਸ ਨਾਲ ਸਰਕਾਰ ਜਾਂ ਉਸਦੇ ਵਿਭਾਗ ਨੂੰ ਜਵਾਬ ਦੇਣਾ ਮੁਸ਼ਕਿਲ ਹੋ ਜਾਵੇ

ਦਰਸ਼ਕ, ਜਿਸ ਨੇ ਜਿੰਨੇ ਚੈਨਲ ਵੇਖਣੇ ਹੁੰਦੇ ਹਨ ਉਹ ਹਰ ਚੈਨਲ ਵੱਲੋਂ ਮਿਥੀ ਗਈ ਮਾਸਿਕ ਜਾਂ ਸਾਲਾਨਾ ਫੀਸ ਐਡਵਾਂਸ ਦਿੰਦਾ ਹੈਇਹ ਫੀਸ ਡਿੱਸ਼ ਐਂਟੀਨਾ ਕੁਨੈਕਸ਼ਨ ਜਾਂ ਕੇਬਲ ਕੁਨੈਕਸ਼ਨ ਵਾਲੇ ਸਾਰੇ ਗਾਹਕ ਪਹਿਲਾਂ ਦਿੰਦੇ ਹਨ ਅਤੇ ਚੈਨਲ ਆਪਣੀਆਂ ਸੇਵਾਵਾਂ ਬਾਅਦ ਵਿੱਚ ਦਿੰਦੇ ਹਨਫੀਸ ਦੇਣ ਵਾਲਿਆਂ ਦਾ ਹੱਕ ਬਣਦਾ ਹੈ ਕਿ ਉਹ ਦੇਸ਼ ਵਿਦੇਸ਼ ਦੀਆਂ ਨਿਰਪੱਖ ਖਬਰਾਂ ਵੇਖ ਸਕਣ, ਭਖਦੇ ਮਸਲਿਆਂ ’ਤੇ ਹੁੰਦੀਆਂ ਬਹਿਸਾਂ ਵੇਖ ਸਕਣ ਜਾਂ ਮਨ ਪਸੰਦ ਦੀਆਂ ਫਿਲਮਾਂ ਜਾਂ ਗਾਣਿਆਂ ਨਾਲ ਅਪਣਾ ਮਨੋਰੰਜਨ ਕਰ ਸਕਣਗੋਦੀ ਮੀਡੀਆ ਦੇ ਯੁੱਗ ਵਿੱਚ ਨਿਰਪੱਖ ਖਬਰਾਂ ਸੁਣਨ ਦੀ ਚਾਹ ਰੱਖਣਾ ਤਾਂ ਬੇਕਾਰ ਹੈ ਫਿਲਮਾਂ ਅਤੇ ਗਾਣਿਆਂ ਦੇ ਨਾਲ ਹੁੰਦੇ ਮਨੋਰੰਜਨ ਤੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਮਨੋਰੰਜਨ ਵਿੱਚ ਮਸਤ ਵਿਅਕਤੀ ਨੂੰ ਦੇਸ਼ ਦੀ ਸਿਆਸਤ ਜਾਂ ਆਪਣੇ ਨਫ਼ੇ ਨੁਕਸਾਨ ਨਾਲ ਕੋਈ ਮਤਲਬ ਨਹੀਂ ਰਹਿ ਜਾਂਦਾ ਅਤੇ ਸਰਕਾਰ ਵੀ ਇਹੋ ਚਾਹੁੰਦੀ ਹੈਇਹਨਾਂ ਵਿੱਚੋਂ ਬਹੁਗਿਣਤੀ ਦੀ ਮਾਨਸਿਕਤਾ ਤਾਂ ਬਣ ਚੁੱਕੀ ਹੁੰਦੀ ਹੈ ਕਿ ਟੈਲੀਵਿਜ਼ਨ ਜਾਂ ਅਖ਼ਬਾਰਾਂ ਦੀਆਂ ਖ਼ਬਰਾਂ ਜਦ ਭਰੋਸੇਯੋਗ ਹੀ ਨਹੀਂ ਤਾਂ ਵੇਖਣ ਦਾ ਕੀ ਫਾਇਦਾ? ਕੁਝ ਥੋੜ੍ਹੇ ਹੀ ਹੁੰਦੇ ਹਨ ਜਿਹੜੇ ਭਿੰਨ ਭਿੰਨ ਪ੍ਰਕਾਰ ਦੀਆਂ ਖਬਰਾਂ ਵਿੱਚੋਂ ਸਚਾਈ ਲੱਭਣ ਦੀ ਕੋਸ਼ਿਸ਼ ਕਰਦੇ ਹਨ

ਸਿਆਸੀ ਬਹਿਸਾਂ ਜਾਂ ਭਖਦੇ ਵਿਸ਼ਿਆਂ ਦੀਆਂ ਬਹਿਸਾਂ ਵਿੱਚ ਗੋਦੀ ਮੀਡੀਆ ਲੋਕਾਂ ਦਾ ਧਨ ਅਤੇ ਸਮਾਂ ਨਸ਼ਟ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾਨਾ ਐਂਕਰ ਆਪਣਾ ਫਰਜ਼ ਸਮਝਦਾ ਹੈ ਅਤੇ ਨਾ ਹੀ ਬਹਿਸ ਵਿੱਚ ਹਿੱਸਾ ਲੈਣ ਵਾਲੇ ਆਪਣਾ ਫਰਜ਼ ਸਮਝਦੇ ਹਨ ਕਿ ਦਰਸ਼ਕਾਂ ਦੇ ਪੱਲੇ ਵੀ ਕੁਝ ਪੈ ਜਾਵੇਬਹਿਸ ਵਿੱਚ ਹਿੱਸਾ ਲੈਣ ਵਾਲੇ ਆਪਣੇ ਵਿਸ਼ੇ ਵਿੱਚ ਮਾਹਿਰ ਹੋ ਸਕਦੇ ਹਨ ਪਰ ਬਹਿਸ ਸ਼ਿਸ਼ਟਾਚਾਰ ਦਾ ਫਰਜ਼ ਜਾਂ ਉਹ ਜਾਣਦੇ ਹੀ ਨਹੀਂ, ਜਾਂ ਜਾਣਬੁੱਝ ਕੇ ਨਿਭਾਉਂਦੇ ਨਹੀਂ ਬੱਸ ਇੱਕ ਦੂਜੇ ਦੀ ਗੱਲ ਨੂੰ ਕੱਟਣ ਲਈ ਵਿੱਚੋਂ ਹੀ ਬੋਲ ਪੈਂਦੇ ਹਨ ਅਤੇ ਪਹਿਲਾਂ ਬੋਲਣ ਵਾਲੇ ਨੂੰ ਆਪਣੀ ਗੱਲ ਪੂਰੀ ਨਹੀਂ ਕਰਨ ਦਿੰਦੇਕਈ ਵਾਰ ਤਾਂ ਅਜਿਹਾ ਲਗਦਾ ਹੈ ਕਿ ਬਹਿਸ ਦੇ ਸ਼ਿਸ਼ਟਾਚਾਰ ਦਾ ਪਾਲਣ ਕਰਨ ਵਾਲਾ ਦਰਸ਼ਕਾਂ ਤੋਂ ਜ਼ਿਆਦਾ ਖੁਦ ਨਿਰਾਸ਼ ਹੁੰਦਾ ਹੈ

ਕੋਈ ਮਾਹਿਰ ਸ਼ਿਸ਼ਟਾਚਾਰ ਦਾ ਪਾਲਣ ਕਰਦਾ ਹੋਇਆ ਪਹਿਲਾਂ ਬੋਲਣ ਵਾਲੇ ਦੀ ਗੱਲ ਬੜੇ ਧੀਰਜ ਨਾਲ ਵੀਹ ਪੱਚੀ ਮਿੰਟ ਤਕ ਸੁਣਦਾ ਹੈ ਪਰ ਜਦੋਂ ਉਹ ਆਪ ਬੋਲਣ ਲਗਦਾ ਹੈ ਤਾਂ ਪਹਿਲਾ ਵਿੱਚ ਖਾਹਮਖਾਹ ਬੋਲ ਪੈਂਦਾ ਹੈਐਂਕਰ ਦਾ ਫ਼ਰਜ਼ ਬਣਦਾ ਹੈ ਕਿ ਵਿੱਚੋਂ ਬੋਲਣ ਵਾਲੇ ਨੂੰ ਇੱਕ ਵਾਰਨਿੰਗ ਦੇਵੇ ਅਤੇ ਜੇਕਰ ਉਹ ਫੇਰ ਵਿੱਚ ਬੋਲਦਾ ਹੈ ਤਾਂ ਉਸ ਨੂੰ ਸਖ਼ਤ ਸ਼ਬਦਾਂ ਵਿੱਚ ਬੋਲਣ ਤੋਂ ਰੋਕੇਪਰ ਇਸ ਤਰ੍ਹਾਂ ਹੁੰਦਾ ਨਹੀਂ ਇਸਦਾ ਵੱਡਾ ਕਾਰਣ ਇਹ ਹੈ ਕਿ ਹਰ ਟੈਲੀਵਿਜ਼ਨ ਚੈਨਲ ਦਾ ਮਾਲਿਕ ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ ਹੁੰਦਾ ਹੈ ਅਤੇ ਐਂਕਰ ਵੀ ਉਸੇ ਪਾਰਟੀ ਨਾਲ ਸਬੰਧਿਤ ਹੁੰਦਾ ਹੈਜਦੋਂ ਕੋਈ ਵਿਰੋਧੀ ਵਿਚਾਰਾਂ ਵਾਲਾ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਰੱਖਣੀ ਸ਼ੁਰੂ ਕਰਦਾ ਹੈ ਤਾਂ ਚੈਨਲ ਨਾਲ ਸਹਿਮਤ ਬਹਿਸ ਕਰਨ ਵਾਲਾ ਵਿੱਚੋਂ ਟੋਕਣਾ ਸ਼ੁਰੂ ਕਰ ਦਿੰਦਾ ਹੈਐਂਕਰ ਟੋਕਣ ਵਾਲੇ ਨੂੰ ਮਨ੍ਹਾਂ ਜਾਣਬੁੱਝ ਕੇ ਨਹੀਂ ਕਰਦਾ ਇੱਥੋਂ ਰੌਲਾ ਪੈਣ ਦਾ ਮੁੱਢ ਬੱਝ ਜਾਂਦਾ ਹੈ

ਇੱਕ ਵਾਰ ਟੈਲੀਵਿਜ਼ਨ ’ਤੇ ਕਿਸੇ ਕੈਦੀ ਦੇ ਹੱਥ ਅਤੇ ਪੈਰ ਵਿੱਚ ਕਿੱਲ ਠੋਕਣ ਬਾਰੇ ਬਹਿਸ ਸ਼ੁਰੂ ਹੋ ਗਈ ਜਿਸ ਵਿੱਚ ਅੰਦੇਸ਼ਾ ਪ੍ਰਗਟ ਕੀਤਾ ਗਿਆ ਕਿ ਪੁਲਿਸ ਨੇ ਜੁਰਮ ਕਬੂਲ ਕਰਵਾਉਣ ਲਈ ਇਹ ਬੇਰਹਿਮੀ ਦਾ ਕਾਰਾ ਕੀਤਾਇੱਕ ਬਹਿਸ ਕਰਨ ਵਾਲਾ ਬੋਲ ਰਿਹਾ ਸੀ ਕਿ ਪੁਲਿਸ ਦਾ ਪਿਛਲਾ ਕਿਰਦਾਰ ਵੇਖਣ ’ਤੇ ਤਾਂ ਲਗਦਾ ਹੈ ਕਿ ਪੁਲਿਸ ਇਹ ਕਾਰਾ ਕਰ ਸਕਦੀ ਹੈਇੱਕ ਭਾਜਪਾ ਪ੍ਰਵਕਤਾ ਵਿੱਚੋਂ ਹੀ ਬੋਲਣਾ ਸ਼ੁਰੂ ਹੋ ਗਿਆ ਕਿ ਇਹ ਆਮ ਹੀ ਲੋਕਾਂ ਦਾ ਰਵਈਆ ਬਣ ਗਿਆ ਹੈ ਕਿ ਅਪਰਾਧੀ ਨੂੰ ਦੋਸ਼ੀ ਕਹਿਣ ਦੀ ਬਜਾਏ ਪੁਲਿਸ ਨੂੰ ਹੀ ਦੋਸ਼ੀ ਦੱਸਿਆ ਜਾਂਦਾ ਹੈਰੌਲਾ ਤਾਂ ਜ਼ਿਆਦਾ ਨਹੀਂ ਪਿਆ ਪਰ ਕਿਸੇ ਨੇ ਵੀ ਜ਼ਰੂਰੀ ਨੁਕਤਾ ਨਹੀਂ ਉਠਾਇਆ ਕਿ ਜਿੱਥੇ ਕਿਸੇ ਨੂੰ ਕੈਦ ਕੀਤਾ ਹੁੰਦਾ ਹੈ ਉੱਥੇ ਕਿੱਲ ਕੌਣ ਰੱਖਦਾ ਹੈ ਅਤੇ ਕਿੱਲ ਠੋਕਣ ਲਈ ਹਥੌੜਾ ਜਾਂ ਹੋਰ ਕੋਈ ਚੀਜ਼ ਕੌਣ ਰੱਖਦਾ ਹੈ?

ਜਿਸ ਬਹਿਸ ਨੂੰ ਵੇਖ ਕੇ ਮੈਂਨੂੰ ਸਭ ਤੋਂ ਵੱਧ ਦੁੱਖ ਹੋਇਆ, ਉਹ ਬਾਬਾ ਰਾਮ ਦੇਵ ਅਤੇ ਆਈ ਐੱਮ ਏ (ਇੰਡੀਅਨ ਮੈਡੀਕਲ ਐਸੋਸੀਏਸ਼ਨ) ਵਿਚਕਾਰ ਸੀਬਾਬਾ ਰਾਮ ਦੇਵ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਐਲੋਪੈਥੀ ਇੱਕ ਫੇਲ ਵਿਗਿਆਨ ਹੈਉੰਨੇ ਰੋਗੀ ਬਿਨਾ ਦਵਾਈਆਂ, ਬਿਨਾ ਆਕਸੀਜਨ ਨਹੀਂ ਮਰੇ ਜਿੰਨੇ ਐਲੋਪੈਥੀ ਵਿਧੀ ਨਾਲ ਇਲਾਜ ਕਰਵਾ ਕੇ ਮਰੇ ਹਨਉੰਨੇ ਬਿਨਾ ਆਕਸੀਜਨ ਦੇ ਨਹੀਂ ਮਰੇ ਜਿੰਨੇ ਆਕਸੀਜਨ ਲੈ ਕੇ ਮਰੇ ਹਨ ਇਸ ’ਤੇ ਆਈ ਐੱਮ ਏ ਅਤੇ ਬਹੁਤ ਸਾਰੇ ਹਸਪਤਾਲਾਂ ਦੇ ਡਾਕਟਰਾਂ ਨੇ ਗੁੱਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਚੌਵੀ ਚੌਵੀ ਘੰਟੇ ਆਪਣੇ ਪਰਿਵਾਰ ਛੱਡ ਕੇ ਡਿਊਟੀ ਨਿਭਾ ਰਹੇ ਹਾਂਸਾਡੇ ਵਿੱਚੋਂ ਹੁਣ ਤਕ ਇੱਕ ਹਜ਼ਾਰ ਤਿੰਨ ਸੌ ਡਾਕਟਰ ਕਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਮਰ ਗਏ ਹਨ ਅਤੇ ਕਾਫੀ ਸਾਰਾ ਹੋਰ ਸਟਾਫ ਵੀ ਮਰ ਚੁੱਕਿਆ ਹੈ ਅਤੇ ਸਾਡੇ ’ਤੇ ਅਸਿੱਧੇ ਰੂਪ ਵਿੱਚ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਸੀਂ ਲੱਖਾਂ ਲੋਕ ਇਲਾਜ ਦੇ ਨਾਮ ’ਤੇ ਮਾਰ ਦਿੱਤੇਬਾਬਾ ਰਾਮ ਦੇਵ ਆਪਣਾ ਵਪਾਰ ਵਧਾਉਣ ਲਈ ਕਹਿ ਰਿਹਾ ਹੈ ਕਿ ਐਲੋਪੈਥੀ ਕੋਲ ਅਜੇ ਤਕ ਕਰੋਨਾ ਦੀ ਨਾ ਕੋਈ ਦਵਾਈ ਹੈ ਅਤੇ ਨਾ ਹੀ ਇਲਾਜ ਹੈ

ਜਦੋਂ ਸਿਹਤ ਮੰਤਰੀ ਹਰਸ਼ ਵਰਧਨ ਨੇ ਚਿੱਠੀ ਲਿਖ ਕੇ ਬਾਬਾ ਰਾਮ ਦੇਵ ਨੂੰ ਕਿਹਾ ਕਿ ਤੁਹਾਡੇ ਬਿਆਨ ਨਾਲ ਸਿਹਤ ਸੇਵਾਵਾਂ ਦੇਣ ਵਾਲਿਆਂ ਦਾ ਮਨੋਬਲ ਡਿਗੇਗਾ, ਤੁਸੀਂ ਆਪਣਾ ਬਿਆਨ ਵਾਪਸ ਲਵੋ ਤਾਂ ਬਾਬਾ ਰਾਮਦੇਵ ਨੇ ਗੋਲਮੋਲ ਢੰਗ ਨਾਲ ਬਿਆਨ ਵਾਪਸ ਲੈ ਲਿਆ ਅਤੇ ਖੇਦ ਪ੍ਰਕਟ ਕਰ ਦਿੱਤਾ

ਇੱਕ ਟੈਲੀਵਿਜ਼ਨ ਚੈਨਲ ਨੇ ਇਸ ਬਾਰੇ ਬਹਿਸ ਰੱਖ ਦਿੱਤੀਬਹਿਸ ਵਿੱਚ ਬਾਬਾ ਰਾਮ ਦੇਵ, ਆਈ ਐੱਮ ਏ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸੱਕਤਰ ਨੇ ਭਾਗ ਲਿਆਪਹਿਲਾਂ ਬਾਬਾ ਰਾਮ ਦੇਵ ਲਗਭਗ ਵੀਹ ਮਿੰਟ ਤਕ ਬੋਲਦਾ ਰਿਹਾਜਦੋਂ ਉਹ ਬੋਲ ਕੇ ਚੁੱਪ ਹੋਇਆ, ਆਈ ਐੱਮ ਏ ਦੇ ਸਾਬਕਾ ਪ੍ਰਧਾਨ ਨੇ ਪੁੱਛਿਆ, “ਕੀ ਮੈਂ ਹੁਣ ਬੋਲ ਸਕਦਾ ਹਾਂ?” ਰਾਮ ਦੇਵ ਦੇ ‘ਹਾਂ’ ਕਹਿਣ ’ਤੇ ਜਿਉਂ ਹੀ ਪ੍ਰਧਾਨ ਨੇ ਬੋਲਣਾ ਸ਼ੁਰੂ ਕੀਤਾ ਤਾਂ ਬਾਬਾ ਰਾਮ ਦੇਵ ਫੇਰ ਇੱਕ ਵਾਰ ਬੋਲਣਾ ਸ਼ੁਰੂ ਹੋ ਗਿਆਐਂਕਰ ਦੇ ਕਹਿਣ ’ਤੇ ਕਿ ਯੋਗੀ ਜੀ ਹੁਣ ਪ੍ਰਧਾਨ ਸਾਹਿਬ ਨੂੰ ਬੋਲ ਲੈਣ ਦਿਓ, ਪ੍ਰਧਾਨ ਨੇ ਜਦੋਂ ਫੇਰ ਬੋਲਣਾ ਸ਼ੁਰੂ ਕੀਤਾ ਤਾਂ ਰਾਮ ਦੇਵ ਨੇ ਫੇਰ ਉਹੀ ਪੁਰਾਣਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਕਿ ਐਲੋਪੈਥੀ ਕੋਲ ਨਾ ਕੋਈ ਦਵਾਈ ਹੈ, ਨਾ ਇਲਾਜ ਹੈ, ਲੱਖਾਂ ਲੋਕ ਐਲੋਪੈਥਿਕ ਇਲਾਜ ਨਾਲ ਮਰ ਗਏਕੀ ਐਲੋਪੈਥੀ ਕੋਲ ਡਾਇਬਈਜ਼ ਦਾ ਕੋਈ ਪੱਕਾ ਇਲਾਜ ਹੈ? ਜਦਕਿ ਸਾਰੀਆਂ ਪੈਥੀਆਂ ਦੇ ਡਾਕਟਰ/ ਹਕੀਮ ਮੰਨਦੇ ਹਨ ਕਿ ਡਾਇਬਟੀਜ਼ ਦਾ ਕੋਈ ਪੱਕਾ ਇਲਾਜ ਨਹੀਂ ਹੈ, ਕੇਵਲ ਅਨਾਜ ਦੀ ਖਪਤ ਘਟਾ ਕੇ, ਪ੍ਰੋਟੀਨ ਵਧਾ ਕੇ ਅਤੇ ਵਰਜਿਸ਼ ਕਰਕੇ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ, ਮਾੜੀ ਜਿੰਨੀ ਬਦ ਪਰਹੇਜ਼ੀ ਨਾਲ ਗੁਲੂਕੋਜ਼ ਪੱਧਰ ਫੇਰ ਵਧ ਜਾਵੇਗਾਪਰ ਮਾਹਿਰਾਂ ਨੇ ਡਾਇਬਟੀਜ਼ ਬਾਰੇ ਕੀ ਬੋਲਣਾ ਸੀ ਉਹਨਾਂ ਨੂੰ ਤਾਂ ਯੋਗ ਗੁਰੂ ਨੇ ਕਰੋਨਾ ਦੇ ਵਿਸ਼ੇ ’ਤੇ ਵੀ ਨਹੀਂ ਬੋਲਣ ਦਿੱਤਾਯੋਗ ਗੁਰੂ ਫੇਰ ਬੋਲਿਆ, “ਜਿਹੜੀ ਦਵਾਈ ਦੀ ਅੱਜ ਸਿਫਾਰਿਸ਼ ਹੁੰਦੀ ਹੈ ਉਹ ਕੱਲ੍ਹ ਇਹ ਕਹਿ ਕੇ ਬੰਦ ਕਰ ਦਿੱਤੀ ਜਾਂਦੀ ਹੈ ਕਿ ਇਹ ਕਾਰਗਰ ਨਹੀਂ ਹੈ ਆਯੁਰਵੇਦ ਇੱਕ ਪੂਰਣ ਵਿਗਿਆਨ ਹੈ ਜਿਸ ਨਾਲ ਅਸੀਂ ਦਵਾਈਆਂ ਤਿਆਰ ਕਰਦੇ ਹਾਂ ਅਤੇ ਮਰੀਜ਼ਾਂ ਤੇ ਟੈਸਟ ਕਰਨ ਬਾਅਦ ਭਾਰਤ ਸਰਕਾਰ ਤੋਂ ਲਾਈਸੈਂਸ ਪ੍ਰਾਪਤ ਕਰ ਕੇ ਜਾਰੀ ਕਰਦੇ ਹਾਂਫੇਰ ਵੀ ਮੈਂ ਐਲੋਪੈਥੀ ਦਾ ਸਨਮਾਨ ਕਰਦਾ ਹਾਂ” ਜੇਕਰ ਆਈ ਐੱਮ ਏ ਦੇ ਮੌਜੂਦਾ ਸੱਕਤਰ ਨੇ ਕੁਝ ਬੋਲਣਾ ਚਾਹਿਆ ਤਾਂ ਯੋਗੀ ਜੀ ਫੇਰ ਸਿਆਸਤਦਾਨਾਂ ਵਾਂਗ ਬੋਲਣਾ ਸ਼ੁਰੂ ਹੋ ਗਏ ਮੈਂਨੂੰ ਨਹੀਂ ਉਮੀਦ ਕਿ ਦਰਸ਼ਕਾਂ ਦੇ ਕੁਝ ਪੱਲੇ ਪਿਆ ਹੋਵੇ

ਬਹਿਸ ਸੁਚਾਰੂ ਚਲਾਉਣ ਲਈ ਐਂਕਰ ਨੂੰ ਸ਼ੁਰੂ ਵਿੱਚ ਹੀ ਬੋਲ ਦੇਣਾ ਚਾਹੀਦਾ ਹੈ ਕਿ ਬਹਿਸ ਬਹੁਤ ਅਹਿਮ ਵਿਸ਼ੇ ’ਤੇ ਹੈ, ਜਿਸ ਨੂੰ ਸਾਡੇ ਮਾਣਯੋਗ ਦਰਸ਼ਕ ਦੇਸ਼ ਵਿਦੇਸ਼ ਵਿੱਚ ਵੇਖ ਰਹੇ ਹਨ ਇਸ ਲਈ ਬਹਿਸ ਵਿੱਚ ਭਾਗ ਲੈਣ ਵਾਲਾ ਹਰ ਵਿਅਕਤੀ ਆਪਣੇ ਦਿੱਤੇ ਗਏ ਸਮੇਂ ਵਿੱਚ ਹੀ ਬੋਲੇ ਕਿਉਂਕਿ ਇੱਥੇ ਅਸਲ ਵਿਸ਼ੇ ’ਤੇ ਬੋਲਣ ਵਾਲੇ ਘੱਟ ਅਤੇ ਆਪਣੇ ਆਪ ਨੂੰ ਸਹੀ ਠਹਿਰਾਉਣ ਲਈ ਰੌਲਾ ਪਾਉਣ ਵਾਲੇ ਜ਼ਿਆਦਾ ਹਨ, ਇਸ ਲਈ ਐਂਕਰ ਕੋਲ ਸਾਰਿਆਂ ਦੀ ਆਵਾਜ਼ ਕੰਟਰੋਲ ਕਰਨ ਦਾ ਪ੍ਰਬੰਧ ਵੀ ਚਾਹੀਦਾ ਹੈਜਿਸ ਨੂੰ ਟਾਈਮ ਦਿੱਤਾ ਹੈ, ਕੇਵਲ ਉਸਦੀ ਆਵਾਜ਼ ਹੀ ਸੁਣਾਈ ਦੇਵੇ ਅਤੇ ਬਾਕੀਆਂ ਦੀ ਇਜਾਜ਼ਤ ਮੰਗਣ ਲਈ ਕੇਵਲ ਚੁੱਕੀ ਹੋਈ ਉਂਗਲ ਹੀ ਦਿਸੇ, ਉਸਦੀ ਆਵਾਜ਼ ਸੁਣਾਈ ਨਾ ਦੇਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2813)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author