VishvamitterBammi7ਜਿਨ੍ਹਾਂ ’ਤੇ ਛਾਪਾ ਪੈਣ ਵਾਲਾ ਸੀ, ਉਹ ਜਦੋਂ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਉਨ੍ਹਾਂ ਉੱਤੇ ਛਾਪਾ ਕਿਉਂ ਨਹੀਂ ਪੈਂਦਾ? ...
(30 ਮਾਰਚ 2023)
ਇਸ ਸਮੇਂ ਪਾਠਕ: 245
.


ਗੋਦੀ ਮੀਡੀਆ ਦਾ ਕੋਈ ਵੀ ਚੈਨਲ ਲਗਾ ਕੇ ਵੇਖ ਲਓ, ਇੱਕੋ ਖਬਰ ਨੂੰ ਬਾਰ ਬਾਰ ਸੁਣਾ ਰਹੇ ਹੁੰਦੇ ਹਨ
ਕੇਵਲ ਸੁਣਾ ਹੀ ਨਹੀਂ ਰਹੇ ਹੁੰਦੇ ਬਲਕਿ ਚੀਕਾਂ ਮਾਰਦੇ ਵਿਖਾਈ ਦਿੰਦੇ ਹਨਜਿਹੜੀ ਖਬਰ ਤਿੰਨ ਦਿਨ ਪਹਿਲਾਂ ਵਿਖਾਈ ਹੁੰਦੀ ਹੈ, ਉਹੀ ਖਬਰ ਚੀਕਾਂ ਸਮੇਤ ਬ੍ਰੇਕਿੰਗ ਨਿਊਜ਼ ਦੇ ਤੌਰ ’ਤੇ ਆ ਜਾਂਦੀ ਹੈਬਿਲਕੁਲ ਝੂਠੀ ਖਬਰ ਨੂੰ ਸੱਚ ਸਾਬਤ ਕਰਨ ਲਈ ਪੂਰਾ ਜ਼ੋਰ ਲਗਾਇਆ ਜਾਂਦਾ ਹੈਪਰ ਇਹਨਾਂ ਨਿਊਜ਼ ਚੈਨਲਾਂ ’ਤੇ ਸਰਕਾਰ ਵਿਰੋਧੀ ਨੇਤਾਵਾਂ ਦੇ ਬਿਆਨ ਜਾਂ ਭਾਰਤ ਜੋੜੋ ਯਾਤਰਾ ਬਾਰੇ ਕੁਝ ਵਿਸਤਾਰ ਨਾਲ ਦੱਸਣਾ ਤਾਂ ਇੱਕ ਪਾਸੇ ਰਿਹਾ, ਮਾੜੀ ਜਿਹੀ ਝਲਕ ਵੀ ਨਹੀਂ ਵਿਖਾਈ ਜਾਂਦੀਹਾਂ, ਜੇਕਰ ਕੋਈ ਵਿਰੋਧੀ ਨੇਤਾ ਕੋਰਟ ਵੱਲੋਂ ਦੋਸ਼ੀ ਪਾਇਆ ਗਿਆ ਹੈ ਤਾਂ ਉਹ ਖਬਰ ਬੜੇ ਜ਼ੋਰ ਸ਼ੋਰ ਨਾਲ ਵਿਖਾਈ ਜਾਂਦੀ ਹੈਕਿਸੇ ਵਿਰੋਧੀ ਨੇਤਾ ਨੂੰ ਪਾਰਲੀਮੈਂਟ ਵਿੱਚ ਬੋਲਣ ਨਾ ਦਿੱਤਾ ਜਾਵੇ ਜਾਂ ਉਸਦਾ ਮਾਈਕ ਬੰਦ ਕਰ ਦਿੱਤਾ ਜਾਵੇ ਤਾਂ ਉਸ ਬਾਰੇ ਗੋਦੀ ਮੀਡੀਆ ਬਿਲਕੁਲ ਚੁੱਪ ਰਹਿੰਦਾ ਹੈ ਪਰ ਵਿਰੋਧੀ ਨੇਤਾਵਾਂ ਜਾਂ ਪਾਰਟੀਆਂ ਦੇ ਵਿਰੁੱਧ ਜੋ ਕੁਝ ਭਜਪਾ ਨੇਤਾ ਬੋਲ ਰਹੇ ਹੁੰਦੇ ਹਨ, ਉਹ ਜ਼ਰੂਰ ਵਿਖਾਏ ਜਾਂਦੇ ਹਨਖੱਬੇ ਪੱਖੀ ਨੇਤਾਵਾਂ ਨੂੰ ਛੱਡ ਕੇ ਬਾਕੀ ਸਾਰੇ ਨੇਤਾਵਾਂ ਵਿੱਚੋਂ ਕੋਈ ਵੀ ਅਜਿਹਾ ਨੇਤਾ ਨਹੀਂ ਜਿਸ ਕੋਲ ਦੋ, ਤਿੰਨ ਸੌ ਕਰੋੜ ਤੋਂ ਘੱਟ ਹੋਣ, ਇਸ ਤੋਂ ਵੱਧ ਅਤੇ ਕਰੋੜਾਂ ਅਰਬਾਂ ਦੀ ਅਚੱਲ ਜਾਇਦਾਦ ਵੀ ਹੁੰਦੀ ਹੈਕੀ ਤੁਹਾਡਾ ਮਨ ਮੰਨਦਾ ਹੈ ਕਿ ਇਹ ਇਮਾਨਦਾਰੀ ਦੀ ਕਮਾਈ ਦਾ ਧਨ ਅਤੇ ਸੰਪਤੀ ਹੈ? ਨਹੀਂ ਨਾਕੋਈ ਇੱਟ ਪੁੱਟੋ ਹੇਠੋਂ ਬੇਈਮਾਨ ਸਿਆਸਤਦਾਨ ਹੀ ਨਿਕਲਣਗੇ ਕਿਸੇ ’ਤੇ ਵੀ ਜੇਕਰ ਇਨਫੋਰਸਮੈਂਟ ਡਾਇਰੈਕਟੋਰੇਟ, ਸੀ ਬੀ ਆਈ ਜਾਂ ਆਮਦਨ ਟੈਕਸ ਦਾ ਛਾਪਾ ਪਵੇ ਤਾਂ ਉਹ ਅਜਿਹਾ ਫਸੇਗਾ ਕਿ ਬਚ ਨਹੀਂ ਸਕੇਗਾਪਰ ਮੋਦੀ ਰਾਜ ਵਿੱਚ ਭਾਜਪਾ ਦੇ ਕਿਸੇ ਨੇਤਾ ਉੱਤੇ ਛਾਪਾ ਨਹੀਂ ਪੈਂਦਾ ਅਤੇ ਜਿੰਨੇ ਛਾਪੇ ਪੈਂਦੇ ਹਨ, ਸਾਰੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਤੇ ਪੈਂਦੇ ਹਨਕਿਸੇ ਵਿਰੋਧੀ ਨੇਤਾ ਨੇ ਜਿੰਨਾ ਮਰਜ਼ੀ ਭ੍ਰਿਸ਼ਟ ਢੰਗਾਂ ਨਾਲ ਕਮਾਈ ਕੀਤੀ ਹੋਵੇ, ਛਾਪਾ ਪੈਣ ਦੀ ਸੂਹ ਮਿਲਦੇ ਹੀ ਜੇਕਰ ਉਹ ਭਾਜਪਾ ਦਾ ਪੱਲਾ ਫੜ ਲਵੇ ਤਾਂ ਫੇਰ ਕੋਈ ਛਾਪਾ ਨਹੀਂ ਪੈਂਦਾਗੋਦੀ ਮੀਡੀਆ ਵਿਰੋਧੀ ਨੇਤਾਵਾਂ ਤੇ ਪਏ ਛਾਪੇ ਤਾਂ ਬੜੇ ਜ਼ੋਰ-ਸ਼ੋਰ ਨਾਲ ਅਤੇ ਬਾਰ ਬਾਰ ਵਿਖਾਉਂਦਾ ਹੈ ਪਰ ਇਸ ਬਾਰੇ ਬਿਲਕੁਲ ਚੁੱਪ ਰਹਿੰਦਾ ਹੈ ਕਿ ਜਿਨ੍ਹਾਂ ’ਤੇ ਛਾਪਾ ਪੈਣ ਵਾਲਾ ਸੀ, ਉਹ ਜਦੋਂ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਉਨ੍ਹਾਂ ਉੱਤੇ ਛਾਪਾ ਕਿਉਂ ਨਹੀਂ ਪੈਂਦਾ? ਇਹ ਵੀ ਨਹੀਂ ਪੁੱਛਿਆ ਜਾਂਦਾ ਕਿ ਕੀ ਭਾਜਪਾ ਦੇ ਸਾਰੇ ਨੇਤਾ ਇਮਾਨਦਾਰ ਹਨ?

ਗੋਦੀ ਮੀਡੀਆ, ਮਤਲਬ ਕਿ ਹੁਣ ਲਗਭਗ ਸਾਰੇ ਚੈਨਲ ਕਦੇ ਵੀ ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਰੁਪਏ ਦੀ ਡਿਗਦੀ ਕੀਮਤ, ਦਲਿਤਾਂ, ਮੁਸਲਮਾਨਾਂ ਨਾਲ ਹੁੰਦੇ ਧੱਕੇ ਅਤੇ ਬਲਾਤਕਾਰਾਂ ਦੀ ਗੱਲ ਨਹੀਂ ਕਰਦਾ ਅਤੇ ਨਾ ਹੀ ਚੋਣ ਬਾਂਡਾਂ ਦੀ ਗੱਲ ਕਰਦਾ ਹੈ ਜਿਨ੍ਹਾਂ ਰਾਹੀਂ ਭ੍ਰਿਸ਼ਟ ਵਪਾਰਿਕ ਘਰਾਣੇ ਭ੍ਰਿਸ਼ਟਾਚਾਰ ਜਾਰੀ ਰੱਖਣ ਲਈ ਚੋਣਾਂ ਲਈ ਧਨ ਦਿੰਦੇ ਹਨਗੌਤਮ ਅਡਾਨੀ ਅਤੇ ਹਿੰਡਨਬਰਗ ਵਿਵਾਦ ਬਾਰੇ ਬੋਲਣਾ ਵੀ ਗੋਦੀ ਮੀਡੀਆ ਨੂੰ ਖਤਰੇ ਤੋਂ ਖਾਲੀ ਨਹੀਂ ਜਾਪਦਾਹੁਣ ਲੋਕ ਟੀ ਵੀ ਚੈਨਲਾਂ ਦੀ ਬਜਾਏ ਭਰੋਸੇਯੋਗ ਅਖ਼ਬਾਰ ਨੂੰ ਤਰਜੀਹ ਦੇ ਰਹੇ ਹਨਜੇਕਰ ਸਮਾਂ ਘੱਟ ਹੋਵੇ ਤਾਂ ਘੱਟੋ ਘੱਟ ਸੰਪਾਦਕੀ ਜ਼ਰੂਰ ਪੜ੍ਹ ਲੈਂਦੇ ਹਨ

ਇੱਕੋ ਇੱਕ ਚੈਨਲ ਐੱਨ ਡੀ ਟੀ ਵੀ ਸੀ ਜਿਸ ’ਤੇ ਲੋਕਾਂ ਨੂੰ ਭਰੋਸਾ ਸੀ ਕਿ ਇਸ ’ਤੇ ਜਿਹੜੀ ਵੀ ਖਬਰ ਆਵੇਗੀ, ਬਿਲਕੁਲ ਸੱਚੀ ਹੋਵੇਗੀਰਵੀਸ਼ ਕੁਮਾਰ ਬੜੀ ਮਿਹਨਤ ਕਰਕੇ ਸਬੂਤਾਂ ਸਮੇਤ ਖ਼ਬਰਾਂ ਪੇਸ਼ ਕਰਦਾ ਸੀਪਰ ਇਸ ਸਰਕਾਰ ਲਈ ਸੱਚ ਸੁਣਨਾ ਅਸੰਭਵ ਲਗਦਾ ਹੈ। ਇਸ ਲਈ ਪਹਿਲਾਂ ਇੱਕ ਦੋ ਦਿਨ ਲਈ ਬੰਦ ਕਰਵਾਇਆ ਅਤੇ ਬਾਅਦ ਵਿੱਚ ਇਸ ਟੀ ਵੀ ਚੈਨਲ ਨੂੰ ਗੌਤਮ ਅਡਾਨੀ ਨੇ ਖਰੀਦ ਲਿਆ ਤਾਂਕਿ ਉਸਦੇ ਪਰਮ ਮਿੱਤਰ ਮੋਦੀ ਦੇ ਵਿਰੁੱਧ ਕੋਈ ਸੱਚੀ ਖਬਰ ਨਸ਼ਰ ਨਾ ਹੋ ਸਕੇਵੈਸੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਹੁਣ ਐੱਨ ਡੀ ਟੀ ਵੀ ਦੀ ਟੀ ਆਰ ਪੀ ਪਹਿਲਾਂ ਨਾਲੋਂ ਬਹੁਤ ਘਟ ਗਈ ਹੈਹੁਣ ਤਾਂ ਜਿਹੜੇ ਦਰਸ਼ਕਾਂ ਕੋਲ ਸਮਾਰਟ ਟੀ ਵੀ ਹਨ, ਉਹਨਾਂ ਨੇ ਚੈਨਲ ਵੇਖਣੇ ਬੰਦ ਕਰ ਦਿੱਤੇ ਹਨ ਅਤੇ ਆਪਣੇ ਟੀ ਵੀ ਉੱਤੇ ਯੂ ਟਿਊਬ ਰਾਹੀਂ ਖਬਰਾਂ ਦੇ ਵੀਡਿਓ ਵੇਖਦੇ ਹਨਇਹਨਾਂ ਵੀਡੀਓਜ਼ ਵਿੱਚ ਨਾ ਕੇਵਲ ਰਵੀਸ਼ ਕੁਮਾਰ ਹੁੰਦਾ ਹੈ ਬਲਕਿ ਹੋਰ ਵੀ ਕਈ ਨਾਮਵਰ ਐਂਕਰ ਹੁੰਦੇ ਹਨਇਸ ਤੋਂ ਇਲਾਵਾ ਯੂ ਟਿਊਬ ਅਤੇ ਵਾਇਰ ਹਿੰਦੀ/ਅੰਗਰੇਜ਼ੀ ਚੈਨਲ, ਬੀ ਬੀ ਸੀ ਚੈਨਲ ਹੁੰਦੇ ਹਨਬੀ ਬੀ ਸੀ ਨੇ ਗੁਜਰਾਤ ਦੰਗਿਆਂ ਬਾਰੇ ਵੀ ਦੋ ਹਿੱਸਿਆਂ ਵਿੱਚ ਮੂਵੀ ਵਿਖਾਈ ਸੀ ਪਰ ਮੋਦੀ ਸਰਕਾਰ ਨੇ ਪਹਿਲੀ ਹੀ ਮੂਵੀ ਬੰਦ ਕਰ ਦਿੱਤੀ ਅਤੇ ਬੀ ਬੀ ਸੀ ਦੇ ਦਫਤਰ ਉੱਤੇ ਆਮਦਨ ਟੈਕਸ ਵਿਭਾਗ ਦਾ ਛਾਪਾ ਪੁਆ ਦਿੱਤਾਕੇਵਲ ਖੱਜਲ ਖ਼ੁਆਰੀ ਹੋਈ ਪਰ ਆਮਦਨ ਟੈਕਸ ਵਾਲੀ ਟੀਮ ਨੂੰ ਕੁਝ ਵੀ ਇਤਰਾਜ਼ ਯੋਗ ਨਹੀਂ ਮਿਲਿਆਯੂ ਟਿਊਬ ਤੋਂ ਇਲਾਵਾ ਸਮਾਰਟ ਟੀ ਵੀ ਉੱਤੇ ਵਿਦੇਸ਼ੀ ਅਖ਼ਬਾਰਾਂ ਵੀ ਪੜ੍ਹੀਆਂ ਜਾ ਸਕਦੀਆਂ ਹਨ, ਜਿਹਨਾਂ ਵਿੱਚ ਹਰ ਖਬਰ ਬਿਨਾ ਕਿਸੇ ਰੋਕ ਜਾਂ ਡਰ ਭੈ ਤੋਂ ਹੁੰਦੀ ਹੈ

ਜਿਹਨਾਂ ਲੋਕਾਂ ਦੀ ਉਮਰ ਪੰਜਾਹ ਸਾਲ ਜਾਂ ਇਸ ਤੋਂ ਵੱਧ ਹੈ, ਉਹ ਜ਼ਰਾ ਉਸ ਜ਼ਮਾਨੇ ਨੂੰ ਯਾਦ ਕਰਨ ਜਦੋਂ ਕੇਵਲ ਇੱਕ ਚੈਨਲ ਦੂਰਦਰਸ਼ਨ ਹੁੰਦਾ ਸੀਤਸਵੀਰ ਅਤੇ ਅਵਾਜ਼ ਸਪਸ਼ਟ ਕਰਨ ਲਈ ਕਈ ਵਾਰ ਇੱਕ ਵਿਅਕਤੀ ਨੇ ਛੱਤ ’ਤੇ ਚੜ੍ਹ ਕੇ ਐਂਟਿਨਾ ਹੌਲੀ ਹੌਲੀ ਘੁਮਾਉਣਾ ਅਤੇ ਹੇਠਾਂ ਖੜ੍ਹੇ ਵਿਅਕਤੀ ਨੂੰ ਪੁੱਛਣਾ ਕਿ ਸਾਫ ਦਿਖਾਈ ਦੇ ਰਿਹਾ ਹੈ ਜਾਂ ਨਹੀਂਦੂਰਦਰਸ਼ਨ ਉੱਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਖਬਰਾਂ ਇੱਕੋ ਲਹਿਜ਼ੇ ਵਿੱਚ ਬੋਲੀਆਂ ਜਾਂਦੀਆਂ ਸਨ, ਕਿਸੇ ਖਬਰ ਨੂੰ ਬਾਕੀ ਖਬਰਾਂ ਨਾਲੋਂ ਉੱਚੀ ਅਵਾਜ਼ ਵਿੱਚ ਨਹੀਂ ਬੋਲਿਆ ਜਾਂਦਾ ਸੀਇੰਡੀਆ ਪਾਕਿਸਤਾਨ ਦੇ ਮੈਚ ਵਿੱਚ ਕੋਈ ਜਿੱਤ ਜਾਵੇ, ਕੋਈ ਹਾਰ ਜਾਵੇ, ਖਬਰਾਂ ਦਾ ਲਹਿਜ਼ਾ ਇੱਕੋ ਹੁੰਦਾ ਸੀ, ਇਹ ਨਹੀਂ ਕਿ ਇੰਡੀਆ ਦੇ ਜਿੱਤਣ ’ਤੇ ਨਿਊਜ਼ ਰੀਡਰ ਦਾ ਚਿਹਰਾ ਖੁਸ਼ੀ ਪ੍ਰਗਟਾ ਰਿਹਾ ਹੋਵੇ ਅਤੇ ਪਾਕਿਸਤਾਨ ਦੇ ਜਿੱਤਣ ਤੇ ਚਿਹਰਾ ਅਫਸੋਸਿਆ ਜਿਹਾ ਹੋਵੇਪੰਜਾਬੀ ਵਿੱਚ ਨਿਊਜ਼ ਰੀਡਰ ਰਮਨ ਕੁਮਾਰ ਦਾ ਨਾਮ ਤਾਂ ਬੱਚਿਆਂ ਤਕ ਨੂੰ ਯਾਦ ਸੀਹਿੰਦੀ ਦੇ ਨਿਊਜ਼ ਰੀਡਰ ਸਲਮਾ ਸੁਲਤਾਨ, ਸ਼ੋਭਨਾ ਜਗਦੀਸ਼ ਅਤੇ ਜੀ ਵੀ ਰਮਨ ਸਨਅੰਗਰੇਜ਼ੀ ਦੇ ਨਿਊਜ਼ ਰੀਡਰ ਗੀਤਾਂਜਲੀ ਅਤੇ ਸੁਨੀਲ ਟੰਡਨ ਸਨਇਹਨਾਂ ਸਾਰੇ ਨਿਊਜ਼ ਰੀਡਰਾਂ ਦੀ ਤੁਲਨਾ ਉਹਨਾਂ ਪੁਰਾਣੇ ਵੇਲੇ ਦੇ ਸਨਿਆਸੀਆਂ ਨਾਲ ਕੀਤੀ ਜਾ ਸਕਦੀ ਸੀ, ਜਿਨ੍ਹਾਂ ਦੀ ਨਾ ਕਿਸੇ ਨਾਲ ਦੋਸਤੀ ਅਤੇ ਨਾ ਕਿਸੇ ਨਾਲ ਵੈਰ ਸੀ ਅਤੇ ਹਰ ਖਬਰ ਭਾਵੇਂ ਸਰਕਾਰੀ ਅਤੇ ਭਾਵੇਂ ਕਿਸੇ ਸਰਕਾਰ ਵਿਰੋਧੀ ਦੀ ਹੋਵੇ, ਸਾਰੀਆਂ ਖਬਰਾਂ ਇੱਕੋ ਲਹਿਜ਼ੇ ਵਿੱਚ ਅਤੇ ਇੱਕੋ ਡੈਸੀਬਲ ਵਿੱਚ ਬੋਲੀਆਂ ਜਾਂਦੀਆਂ ਸਨਵੀਡਿਓ ਵੀ ਨਿਰਪੱਖਤਾ ਨਾਲ ਹੀ ਵਿਖਾਈਆਂ ਜਾਂਦੀਆਂ ਸਨਵੇਲੇ ਦੀ ਕਿਸੇ ਸਰਕਾਰ ਦਾ ਇਹਨਾਂ ਉੱਤੇ ਕੋਈ ਦਾਬਾ ਨਹੀਂ ਹੁੰਦਾ ਸੀਦਿੱਤੇ ਗਏ ਨਾਂਵਾਂ ਤੋਂ ਇਲਾਵਾ ਹੋਰ ਵੀ ਕਈ ਨਿਊਜ਼ ਰੀਡਰ ਸਨ ਜਿਹੜੇ ਬੜੀ ਨਿਰਪੱਖਤਾ ਨਾਲ ਖਬਰਾਂ ਦਿੰਦੇ ਸਨਸੁਨੀਲ ਟੰਡਨ ਦੀ ਅਵਾਜ਼ ਐਨੀ ਸਾਫ ਅਤੇ ਅੰਗਰੇਜ਼ੀ ਐਨੀ ਸਰਲ ਹੁੰਦੀ ਸੀ ਕਿ ਮਾਪੇ ਆਪਣੇ ਬੱਚਿਆਂ ਨੂੰ ਆਮ ਤੌਰ ’ਤੇ ਕਹਿੰਦੇ ਸਨ ਕਿ ਜੇਕਰ ਤੁਸੀਂ ਆਪਣੀ ਅੰਗਰੇਜ਼ੀ ਵਿੱਚ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਸੁਨੀਲ ਟੰਡਨ ਨੂੰ ਜ਼ਰੂਰ ਸੁਣਿਆ ਕਰੋਪਤਾ ਨਹੀਂ ਕਿ ਸਾਡੇ ਹੁਣ ਵਾਲੇ ਸਾਰੇ ਸਰਕਾਰੀ ਅਤੇ ਨਿੱਜੀ ਚੈਨਲ ਪਹਿਲਾਂ ਵਾਂਗ ਕਦੋਂ ਨਿਰਪੱਖ ਹੋਣਗੇ, ਹੋਣਗੇ ਵੀ ਕਿ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3881)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਵਿਸ਼ਵਾ ਮਿੱਤਰ

ਵਿਸ਼ਵਾ ਮਿੱਤਰ

Jalandhar, Punjab, India.
Phone: (91 - 94176 - 22281)
Email: (bammijalandhar@gmail.com)

More articles from this author